ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤ ਦੇ ਬੁਨਿਆਦੀ ਢਾਂਚੇ ਵਿੱਚ ਹੋਈ ਕ੍ਰਾਂਤੀ ਦੇ 11 ਵਰ੍ਹਿਆਂ ਨੂੰ ਰੇਖਾਂਕਿਤ ਕੀਤਾ
प्रविष्टि तिथि:
11 JUN 2025 10:17AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੀ ਵਿਕਾਸ ਯਾਤਰਾ ਵਿੱਚ ਹਾਸਲ ਇੱਕ ਮਹੱਤਵਪੂਰਨ ਉਪਲਬਧੀ ਦੇ ਰੂਪ ਵਿੱਚ ਬੁਨਿਆਦੀ ਢਾਂਚੇ ਵਿੱਚ ਪਿਛਲੇ 11 ਵਰ੍ਹਿਆਂ ਵਿੱਚ ਹੋਈ ਪ੍ਰਗਤੀ ਦਾ ਉਲੇਖ ਕੀਤਾ ਹੈ। ਇੱਕ ਦਹਾਕੇ ਤੋਂ ਅਧਿਕ ਸਮੇਂ ਤੋਂ ਜਾਰੀ ਪਰਿਵਰਤਨਕਾਰੀ ਬੁਨਿਆਦੀ ਢਾਂਚੇ ਦੇ ਵਿਕਾਸ ਨੇ ਦੇਸ਼ ਨੂੰ ਅੱਗੇ ਵਧਾਇਆ ਹੈ। ਸ਼੍ਰੀ ਮੋਦੀ ਨੇ ਰੇਲਵੇਜ਼, ਰਾਜਮਾਰਗਾਂ, ਬੰਦਰਗਾਹਾਂ ਅਤੇ ਹਵਾਈ ਅੱਡਿਆਂ ਜਿਹੇ ਬੁਨਿਆਦੀ ਢਾਂਚੇ ਵਿੱਚ ਭਾਰਤ ਦੀ ਸ਼ਾਨਦਾਰ ਪ੍ਰਗਤੀ ‘ਤੇ ਪ੍ਰਕਾਸ਼ ਪਾਇਆ ਜਿਸ ਨਾਲ ਬਿਹਤਰ ਕਨੈਕਟਿਵਿਟੀ, ਆਰਥਿਕ ਵਿਸਤਾਰ ਅਤੇ ਜੀਵਨ ਸੁਗਮਤਾ ਵਿੱਚ ਸੁਧਾਰ ‘ਤੇ ਸਮ੍ਰਿੱਧੀ ਵਧੀ ਹੈ।
ਉਨ੍ਹਾਂ ਨੇ ਇਹ ਭੀ ਕਿਹਾ ਕਿ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਦੇ ਲਈ ਭਾਰਤ ਦਾ ਪ੍ਰਯਾਸ, ਸਥਿਰਤਾ ਅਤੇ ਦੀਰਘਕਾਲੀ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੈ ਜੋ ਆਤਮਨਿਰਭਰ ਭਾਰਤ ਦੀ ਨੀਂਹ ਰੱਖੇਗਾ।
‘ਐਕਸ’ (X) ‘ਤੇ ਮਾਈਗੌਵਇੰਡੀਆ (MyGovIndia) ਦੀਆਂ ਅਲੱਗ-ਅਲੱਗ ਪੋਸਟਾਂ ‘ਤੇ ਸ਼੍ਰੀ ਮੋਦੀ ਨੇ ਲਿਖਿਆ:
“ ਇਨਫ੍ਰਾ ਕ੍ਰਾਂਤੀ ਦੇ 11 ਸਾਲ (#11YearsOfInfraRevolution) ਦੇ ਤਹਿਤ ਬਿਹਤਰੀਨ ਬੁਨਿਆਦੀ ਢਾਂਚੇ ਨੂੰ ਜੋੜਿਆ ਗਿਆ ਹੈ ਜਿਸ ਨੇ ਭਾਰਤ ਦੇ ਵਿਕਾਸ ਨੂੰ ਗਤੀ ਦਿੱਤੀ ਹੈ। ਰੇਲਵੇ ਤੋਂ ਲੈ ਕੇ ਰਾਜਮਾਰਗਾਂ, ਬੰਦਰਗਾਹਾਂ ਤੋਂ ਲੈ ਕੇ ਹਵਾਈ ਅੱਡਿਆਂ ਤੱਕ, ਭਾਰਤ ਦਾ ਤੇਜ਼ੀ ਨਾਲ ਫੈਲ ਰਿਹਾ ਇਨਫ੍ਰਾ ਨੈੱਟਵਰਕ ‘ਜੀਵਨ ਸੁਗਮਤਾ’ ਨੂੰ ਗਤੀ ਪ੍ਰਦਾਨ ਕਰ ਰਿਹਾ ਹੈ ਅਤੇ ਸਮ੍ਰਿੱਧੀ ਨੂੰ ਹੁਲਾਰਾ ਦੇ ਰਿਹਾ ਹੈ।”
“ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਦੇ ਲਈ ਭਾਰਤ ਦਾ ਪ੍ਰਯਾਸ, ਸਥਿਰਤਾ ਅਤੇ ਦੀਰਘਕਾਲੀ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੈ। ਇਹ ਆਤਮਨਿਰਭਰ ਭਾਰਤ ਦੀ ਨੀਂਹ ਰੱਖ ਰਿਹਾ ਹੈ!
#11YearsOfInfraRevolution”
************
ਐੱਮਜੇਪੀਐੱਸ/ਐੱਸਆਰ
(रिलीज़ आईडी: 2135663)
आगंतुक पटल : 7
इस विज्ञप्ति को इन भाषाओं में पढ़ें:
Odia
,
English
,
Urdu
,
हिन्दी
,
Nepali
,
Marathi
,
Manipuri
,
Bengali
,
Bengali-TR
,
Assamese
,
Gujarati
,
Tamil
,
Telugu
,
Kannada
,
Malayalam