ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਨਕਸਲਵਾਦ ਦੇ ਵਿਰੁੱਧ ਚਲਾਏ ਗਏ ਅਭਿਯਾਨਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਕਾਰੀਆਂ ਨਾਲ ਅੱਜ ਨਵੀਂ ਦਿੱਲੀ ਵਿੱਚ ਭੇਂਟ ਕਰਕੇ ਇਨ੍ਹਾਂ ਆਪ੍ਰੇਸ਼ਨਸ ਦੀ ਇਤਿਹਾਸਿਕ ਸਫ਼ਲਤਾ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ


ਗ੍ਰਹਿ ਮੰਤਰੀ ਨੇ ਕਿਹਾ- ਇਨ੍ਹਾਂ ਅਭਿਯਾਨਾਂ ਨੂੰ ਆਪਣੀ ਬਹਾਦਰੀ ਨਾਲ ਸਫ਼ਲ ਬਣਾਉਣ ਵਾਲੇ ਜਵਾਨਾਂ ਨੂੰ ਵੀ ਮਿਲਣ ਲਈ ਉਤਸੁਕ ਹਾਂ, ਜਲਦੀ ਹੀ ਛੱਤੀਸਗੜ੍ਹ ਆ ਕੇ ਉਨ੍ਹਾਂ ਨਾਲ ਮੁਲਾਕਾਤ ਕਰਾਂਗਾ

ਮੋਦੀ ਸਰਕਾਰ ਨਕਸਲਵਾਦ ਦੇ ਖਤਰੇ ਤੋਂ ਭਾਰਤ ਨੂੰ ਮੁਕਤ ਕਰਨ ਲਈ ਸੰਕਲਪਿਤ

Posted On: 07 JUN 2025 4:32PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਨਕਸਲਵਾਦ ਦੇ ਵਿਰੁੱਧ ਚਲਾਏ ਗਏ ਅਭਿਯਾਨਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਕਾਰੀਆਂ ਨਾਲ ਅੱਜ ਨਵੀਂ ਦਿੱਲੀ ਵਿੱਚ ਮੁਲਾਕਾਤ ਕਰਕੇ ਇਨ੍ਹਾਂ ਆਪ੍ਰੇਸ਼ਨਸ ਦੀ ਇਤਿਹਾਸਿਕ ਸਫ਼ਲਤਾ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨਕਸਲਵਾਦ ਦੇ ਖਤਰੇ ਤੋਂ ਭਾਰਤ ਨੂੰ ਮੁਕਤ ਕਰਨ ਲਈ  ਵਚਨਬੱਧ ਹੈ।

 

ਗ੍ਰਹਿ ਮੰਤਰੀ ਨੇ X ‘ਤੇ ਕੀਤੇ ਗਏ ਇੱਕ ਪੋਸਟ ਵਿੱਚ ਕਿਹਾ, “ਹਾਲ ਹੀ ਵਿੱਚ ਨਕਸਲਵਾਦ ਦੇ ਵਿਰੁੱਧ ਚਲਾਏ ਗਏ ਅਭਿਯਾਨਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਇਨ੍ਹਾਂ ਆਪ੍ਰੇਸ਼ਨਸ ਦੀ ਇਤਿਹਾਸਿਕ ਸਫ਼ਲਤਾ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਨ੍ਹਾਂ ਅਭਿਯਾਨਾਂ ਨੂੰ ਆਪਣੀ ਬਹਾਦਰੀ ਨਾਲ ਸਫ਼ਲ ਬਣਾਉਣ ਵਾਲੇ ਜਵਾਨਾਂ ਨਾਲ ਵੀ ਮਿਲਣ ਲਈ ਉਤਸੁਕ ਹਾਂ ਅਤੇ ਜਲਦੀ ਹੀ ਛੱਤੀਸਗੜ੍ਹ ਆ ਕੇ ਉਨ੍ਹਾਂ ਨਾਲ ਮੁਲਾਕਾਤ ਕਰਾਂਗਾ। ਮੋਦੀ ਸਰਕਾਰ ਨਕਸਲਵਾਦ ਦੇ ਖਤਰੇ ਤੋਂ ਭਾਰਤ ਨੂੰ ਮੁਕਤ ਕਰਨ ਲਈ ਵਚਨਬੱਧ ਹੈ।”

 

ਜ਼ਿਕਰਯੋਗ ਹੈ ਛੱਤੀਸਗੜ੍ਹ ਵਿੱਚ ਸੁਰੱਖਿਆ ਬਲਾਂ ਦੁਆਰਾ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਦੇ ਨਿਰਦੇਸ਼ਨ ਵਿੱਚ ਮਾਓਵਾਦੀ ਵਿਰੋਧੀ ਅਭਿਯਾਨਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਅਬੂਝਮਾਡ ਦੇ ਅੰਦਰੂਨੀ ਖੇਤਰਾਂ ਵਿੱਚ ਸਵੇਰੇ 18.05.2025 ਤੋਂ 21.05.2025 ਤੱਕ ਛੱਤੀਸਗੜ੍ਹ ਪੁਲਿਸ ਦੁਆਰਾ (ਜਿਸ ਵਿੱਚ ਜ਼ਿਲ੍ਹਾ ਨਾਰਾਇਣਪੁਰ, ਦੰਤੇਵਾੜਾ, ਕੋਣਡਾਗਾਓਂ ਅਤੇ ਬੀਜਾਪੁਰ ਪੁਲਿਸ ਦੇ ਡੀਆਰਜੀ ਬਲ ਸ਼ਾਮਲ ਸਨ) ਸੰਚਾਲਿਤ ਅਭਿਯਾਨ ਵਿੱਚ ਸਵੇਰੇ 21.05.2025 ਨੂੰ ਗ੍ਰਾਮ ਬੋਟੇਰ ਦੇ ਜੰਗਲਾਂ ਵਿੱਚ ਹੋਈ ਮੁਠਭੇੜ ਵਿੱਚ ਭਾਕਪਾ (ਮਾਓਵਾਦੀ) ਦੇ ਮਹਾ ਸਕੱਤਰ ਅਤੇ ਪੋਲਿਤ ਬਿਊਰੋ ਮੈਂਬਰ ਬਸਵਾਰਾਜੂ ਉਰਫ ਗਗਨਾ ਸਮੇਤ 27 ਨਕਸਲੀ ਮਾਰੇ ਗਏ ਅਤੇ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਏ।

 

IMG_5101.JPG

ਇਸ ਅਭਿਯਾਨ ਵਿੱਚ ਸ਼ਾਮਲ ਛੱਤੀਸਗੜ੍ਹ ਦੇ ਡਾਇਰੈਕਟਰ ਜਨਰਲ ਪੁਲਿਸ  ਸ਼੍ਰੀ ਅਰੁਣ ਦੇਵ ਗੌਤਮ, ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ (ਨਕਸਲ ਵਿਰੋਧੀ ਅਭਿਯਾਨ/ ਐੱਸਆਈਬੀ/ਐੱਸਟੀਐੱਫ) ਸ਼੍ਰੀ ਵਿਵੇਕਾਨੰਦ, ਬਸਤਰ ਰੇਂਜ ਦੇ ਡਾਇਰਕੈਟਰ ਜਨਰਲ ਪੁਲਿਸ ਸ਼੍ਰੀ ਸੁੰਦਰਰਾਜ, ਨਾਰਾਇਣਪੁਰ ਦੇ ਐੱਸਪੀ ਸ਼੍ਰੀ ਪ੍ਰਭਾਤ ਕੁਮਾਰ, ਬੀਜਾਪੁਰ ਦੇ ਐੱਸਪੀ ਸ਼੍ਰੀ ਜਿਤੇਂਦਰ ਯਾਦਵ ਅਤੇ ਨਕਸਲ ਮੁਕਤ ਜ਼ਿਲ੍ਹਾ ਬਸਤਰ ਦੇ ਐੱਸਪੀ ਸ਼੍ਰੀ ਸ਼ਲਭ ਸਿੰਘ ਨੂੰ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੁਆਰਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀ ਵਿਸ਼ਣੂਦੇਵ ਸਾਏ, ਉਪ-ਮੁੱਖ ਮੰਤਰੀ ਸ਼੍ਰੀ ਵਿਜੈ ਕੁਮਾਰ ਸ਼ਰਮਾ, ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਗੋਵਿੰਦ ਮੋਹਨ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਸ਼੍ਰੀ ਤਪਨ ਡੇਕਾ ਸਮੇਤ ਕਈ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

IMG_5113.JPG

IMG_5115.JPG

IMG_5111.JPG

IMG_5110.JPG

IMG_5109.JPG

IMG_5107.JPG

IMG_5105.JPG

 

 

*****

 

ਆਰਕੇ/ਵੀਵੀ/ਪੀਆਰ/ਪੀਐੱਸ


(Release ID: 2135173)