ਪ੍ਰਧਾਨ ਮੰਤਰੀ ਦਫਤਰ
ਭਾਰਤ ਨੇ ਜੀਪੀਡੀਆਰਆਰ 2025 ਵਿੱਚ ਆਲਮੀ ਆਪਦਾ ਲਚੀਲੇਪਣ ਅਤੇ ਜਨਤਕ ਸਿਹਤ ਦੇ ਲਈ ਪ੍ਰਤੀਬੱਧਤਾ ਦੁਹਰਾਈ
ਡਾ. ਪੀ.ਕੇ. ਮਿਸ਼ਰਾ ਨੇ ਜੀਪੀਡੀਆਰਆਰ 2025 ਵਿੱਚ ਜੀ20, ਡਬਲਿਊਐੱਚਓ ਅਤੇ ਏਯੂ (G20, WHO & AU) ਦੇ ਨਾਲ ਗੱਲਬਾਤ ਕੀਤੀ
Posted On:
05 JUN 2025 8:27PM by PIB Chandigarh
ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਡਾ. ਪੀ. ਕੇ. ਮਿਸ਼ਰਾ ਨੇ ਅੱਜ ਜਿਨੇਵਾ ਵਿੱਚ ਆਪਦਾ ਜੋਖਮ ਨਿਊਨੀਕਰਣ (ਜੀਪੀਡੀਆਰਆਰ-GPDRR) 2025 ਦੇ ਲਈ ਆਲਮੀ ਮੰਚ ਦੇ ਅਵਸਰ ‘ਤੇ ਜੀ20 ਆਪਦਾ ਜੋਖਮ ਨਿਊਨੀਕਰਣ (ਡੀਆਰਆਰ-DRR) ਵਰਕਿੰਗ ਗਰੁੱਪ ਰਾਊਂਡਟੇਬਲ ਸਮਿਟ ਵਿੱਚ ਹਿੱਸਾ ਲਿਆ। ਚਰਚਾ ਦੇ ਦੌਰਾਨ, ਉਨ੍ਹਾਂ ਨੇ ਵਿਕਾਸ ਸਬੰਧੀ ਜ਼ਰੂਰਤਾਂ ਦੇ ਨਾਲ-ਨਾਲ ਆਰਥਿਕ ਸਮਰੱਥਾ ਦਾ ਲਾਭ ਉਠਾ ਕੇ ਆਲਮੀ ਜੋਖਮ ਨਿਊਨੀਕਰਣ ਪ੍ਰਯਾਸਾਂ ਨੂੰ ਅੱਗੇ ਵਧਾਉਣ ਵਿੱਚ ਜੀ20 (G20) ਦੀ ਮਹੱਤਵਪੂਰਨ ਭੂਮਿਕਾ 'ਤੇ ਬਲ ਦਿੱਤਾ। ਉਨ੍ਹਾਂ ਨੇ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਆਲਮੀ ਚੁਣੌਤੀਆਂ ਨਾਲ ਨਜਿੱਠਣ ਦੇ ਸਮੂਹਿਕ ਲਚੀਲੇਪਣ ਦਾ ਸੱਦਾ ਦਿੱਤਾ।
ਅੱਜ ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ ‘ਤੇ, ਡਾ. ਮਿਸ਼ਰਾ ਨੇ ਲਚੀਲੇ ਭਵਿੱਖ ਦੇ ਲਈ ਅੰਤਰਰਾਸ਼ਟਰੀ ਸਾਂਝੇਦਾਰੀ ਦਾ ਵਿਸਤਾਰ ਕਰਨ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦੁਹਰਾਈ। ਉਨ੍ਹਾਂ ਨੇ ਅਫਰੀਕਨ ਯੂਨੀਅਨ (ਏਯੂ -AU) ਦਾ ਆਪਦਾ ਰੋਧੀ ਬੁਨਿਆਦੀ ਢਾਂਚੇ ਦੇ ਲਈ ਗਠਬੰਧਨ (ਸੀਡੀਆਰਆਈ-CDRI) ਦੇ ਨਵੇਂ ਮੈਂਬਰ ਦੇ ਰੂਪ ਵਿੱਚ ਸੁਆਗਤ ਕੀਤਾ। ਇਸ ਅਵਸਰ ‘ਤੇ ਏਯੂ ਕਮਿਸ਼ਨਰ (AU Commissioner) ਸ਼੍ਰੀ ਮੋਸੇਸ ਵਿਲਾਕਾਟੀ (Mr. Moses Vilakati) ਅਤੇ ਫਰਾਂਸ ਓਐੱਨਯੂ ਜਿਨੇਵਾ (France ONU Geneva) ਤੋਂ ਸੀਡੀਆਰਆਈ ਦੇ ਸਹਿ-ਚੇਅਰਮੈਨ ਪ੍ਰਤੀਨਿਧੀ ਮੌਜੂਦ ਸਨ। ਇਹ ਉਪਲਬਧੀ ਵਰ੍ਹੇ 2023 ਵਿੱਚ ਭਾਰਤ ਦੀ ਪ੍ਰਧਾਨਗੀ ਦੇ ਦੌਰਾਨ ਜੀ20 ਦੇ ਸਥਾਈ ਮੈਂਬਰ ਦੇ ਰੂਪ ਵਿੱਚ ਏਯੂ (AU) ਦੇ ਇਤਿਹਾਸਿਕ ਸਮਾਵੇਸ਼ ਦੇ ਬਾਅਦ ਹਾਸਲ ਹੋਈ ਹੈ।
ਡਾ. ਮਿਸ਼ਰਾ ਨੇ ਜਿਨੇਵਾ ਵਿੱਚ ਜੀਪੀਡੀਆਰਆਰ ਦੇ ਦੌਰਾਨ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ-WHO) ਦੇ ਡਾਇਰੈਕਟਰ ਜਨਰਲ ਡਾ.ਟੈਡਰੋਸ ਅਧਨੋਮ ਗ਼ੇਬ੍ਰੇਯੇਸਸ (Dr. Tedros Adhanom Ghebreyesus) ਨਾਲ ਭੀ ਮੁਲਾਕਾਤ ਕੀਤੀ। ਉਨ੍ਹਾਂ ਨੇ ਆਲਮੀ ਜਨਤਕ ਸਿਹਤ ਮਾਮਲਿਆਂ ‘ਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ-WHO) ਦੇ ਨਾਲ ਭਾਰਤ ਦੇ ਸਹਿਯੋਗ ‘ਤੇ ਚਰਚਾ ਕੀਤੀ। ਸ਼੍ਰੀ ਮਿਸ਼ਰਾ ਨੇ ਦਸੰਬਰ 2025 ਵਿੱਚ ਨਵੀਂ ਦਿੱਲੀ ਵਿੱਚ ਆਯੋਜਿਤ ਹੋਣ ਵਾਲੇ ਦੂਸਰੇ ਡਬਲਿਊਐੱਚਓ ਗਲੋਬਲ ਟ੍ਰੈਡਿਸ਼ਨਲ ਮੈਡੀਸਿਨ ਸਮਿਟ ਦੇ ਲਈ ਭਾਰਤ ਦੇ ਸਮਰਥਨ ਨੂੰ ਦੁਹਰਾਇਆ। ਉਨ੍ਹਾਂ ਨੇ ਗੁਜਰਾਤ ਦੇ ਜਾਮਨਗਰ ਵਿੱਚ ਡਬਲਿਊਐੱਚਓ ਗਲੋਬਲ ਟ੍ਰੈਡਿਸ਼ਨਲ ਮੈਡੀਸਿਨ ਸੈਂਟਰ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।
***
ਐੱਮਜੇਪੀਐੱਸ/ਐੱਸਆਰ
(Release ID: 2134591)
Read this release in:
Odia
,
Marathi
,
English
,
Urdu
,
Hindi
,
Bengali
,
Manipuri
,
Gujarati
,
Tamil
,
Kannada
,
Malayalam