ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਭਗਵਾਨ ਮਹਾਵੀਰ ਵਨਸਥਲੀ ਪਾਰਕ ਵਿੱਚ ਇੱਕ ਪੌਦਾ ਲਗਾਇਆ; ‘ਏਕ ਪੇੜ ਮਾਂ ਕੇ ਨਾਮ’ (Ek Ped Maa Ke Naam) ਪਹਿਲ ਨੂੰ ਅੱਗੇ ਵਧਾਉਂਦੇ ਹੋਏ ਅਰਾਵਲੀ ਗ੍ਰੀਨ ਵਾਲ ਪ੍ਰੋਜੈਕਟ ਦੇ ਤਹਿਤ ਅਰਾਵਲੀ ਰੇਂਜ ਨੂੰ ਫਿਰ ਤੋਂ ਸੰਪੂਰਨ ਵਨ ਖੇਤਰ ਬਣਾਉਣ ਦਾ ਸੰਕਲਪ ਲਿਆ
प्रविष्टि तिथि:
05 JUN 2025 12:49PM by PIB Chandigarh
ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਹਿੱਸਾ ਲਿਆ ਅਤੇ ਦਿੱਲੀ ਦੇ ਭਗਵਾਨ ਮਹਾਵੀਰ ਵਨਸਥਲੀ ਪਾਰਕ ਵਿੱਚ ਇੱਕ ਪੌਦਾ ਲਗਾ ਕੇ ‘ਏਕ ਪੇੜ ਮਾਂ ਕੇ ਨਾਮ’ (Ek Ped Maa Ke Naam) ਪਹਿਲ ਨੂੰ ਅੱਗੇ ਵਧਾਉਂਦੇ ਹੋਏ ਇਸ ਮੁਹਿੰਮ ਨੂੰ ਹੋਰ ਵਿਆਪਕ ਬਣਾਉਣ ਦਾ ਸੰਕਲਪ ਲਿਆ।
ਸ਼੍ਰੀ ਮੋਦੀ ਨੇ ਅਰਾਵਲੀ ਗ੍ਰੀਨ ਵਾਲ ਪ੍ਰੋਜੈਕਟ ਦੇ ਅਤਹਿਤ ਅਰਾਵਲੀ ਰੇਂਜ ਵਿੱਚ ਫਿਰ ਤੋਂ ਪੌਦੇ ਲਗਾਉਣ ਦੇ ਮਹੱਤਵ ਦਾ ਭੀ ਉਲੇਖ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਦੀ ਸਭ ਤੋਂ ਪ੍ਰਾਚੀਨ ਰੇਜਾਂ ਵਿੱਚੋਂ ਇੱਕ ਅਰਾਵਲੀ ਰੇਜ ਗੁਜਰਾਤ, ਰਾਜਸਥਾਨ, ਹਰਿਆਣਾ ਤੋਂ ਲੈ ਕੇ ਦਿੱਲੀ ਤੱਕ ਫੈਲੀ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਖੇਤਰ ਅਨੇਕ ਵਾਤਾਵਰਣਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਨ੍ਹਾਂ ਦੇ ਸਮਾਧਾਨ ਦੇ ਲਈ ਸਰਕਾਰ ਪ੍ਰਤੀਬੱਧ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਅਰਾਵਲੀ ਰੇਜ ਅਤੇ ਉਸ ਦੇ ਬਾਹਰ, ਪਰੰਪਰਾਗਤ ਪੌਦੇ ਲਗਾਉਣ ਦੀ ਵਿਧੀਆਂ ਦੇ ਇਲਾਵਾ, ਅਸੀਂ ਨਵੀਂ ਤਕਨੀਕਾਂ ਨੂੰ ਪ੍ਰੋਤਸਾਹਿਤ ਕਰਾਂਗੇ, ਵਿਸ਼ੇਸ਼ ਰੂਪ ਨਾਲ ਸ਼ਹਿਰੀ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਜਿੱਥੇ ਜਗ੍ਹਾ ਦੀ ਕਮੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਪੌਦੇ ਲਗਾਉਣ ਦੀਆਂ ਗਤੀਵਿਧੀਆਂ ਨੂੰ ਜਿਓ-ਟੈਗ ਕੀਤਾ ਜਾਵੇਗਾ ਅਤੇ ਮੇਰੀ ਲਾਇਫ ਪੋਰਟਲ (Meri LiFE portal) ‘ਤੇ ਉਨ੍ਹਾਂ ਦੀ ਨਿਗਰਾਨੀ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਨੇ ਦੇਸ਼ ਦੇ ਨੌਜਵਾਨਾਂ ਨੂੰ ਇਸ ਅੰਦੋਲਨ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਪ੍ਰਿਥਵੀ ਦੇ ਗ੍ਰੀਨ ਕਵਰ ਨੂੰ ਵਧਾਉਣ ਵਿੱਚ ਯੋਗਦਾਨ ਦੇਣ ਦੀ ਤਾਕੀਦ ਵੀ ਕੀਤੀ।
ਐਕਸ (X) ‘ਤੇ ਪੋਸਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਅੱਜ, ਵਿਸ਼ਵ ਵਾਤਾਵਰਣ ਦਿਵਸ (#WorldEnvironmentDay) ‘ਤੇ, ਅਸੀਂ ਇੱਕ ਵਿਸ਼ੇਸ਼ ਪੌਦੇ ਲਗਾਉਣ ਦੀ ਮੁਹਿੰਮ ਦੇ ਨਾਲ ਏਕ ਪੇੜ ਮਾਂ ਕੇ ਨਾਮ (#EkPedMaaKeNaam) ਪਹਿਲ ਨੂੰ ਮਜ਼ਬੂਤ ਕੀਤਾ। ਮੈਂ ਦਿੱਲੀ ਦੇ ਭਗਵਾਨ ਮਹਾਵੀਰ ਵਨਸਥਲੀ ਪਾਰਕ ਵਿੱਚ ਇੱਕ ਪੌਦਾ ਲਗਾਇਆ। ਇਹ ਅਰਾਵਲੀ ਰੇਂਜ ਵਿੱਚ ਫਿਰ ਤੋਂ ਪੌਦੇ ਲਗਾਉਣ ਦੇ ਸਾਡੇ ਪ੍ਰਯਾਸ- ਅਰਾਵਲੀ ਗ੍ਰੀਨ ਵਾਲ ਪ੍ਰੋਜੈਕਟ ਦਾ ਇੱਕ ਹਿੱਸਾ ਭੀ ਹੈ।
"ਇਹ ਵਿਆਪਕ ਤੌਰ ‘ਤੇ ਅਰਾਵਲੀ ਰੇਂਜ ਸਾਡੀ ਪ੍ਰਿਥਵੀ ‘ਤੇ ਸਭ ਤੋਂ ਪੁਰਾਣੀ ਰੇਂਜਾਂ ਵਿੱਚੋਂ ਇੱਕ ਹੈ, ਜਿਸ ਵਿੱਚ ਗੁਜਰਾਤ, ਰਾਜਸਥਾਨ, ਹਰਿਆਣਾ ਅਤੇ ਦਿੱਲੀ ਸ਼ਾਮਲ ਹੈ। ਪਿਛਲੇ ਕਈ ਵਰ੍ਹਿਆਂ ਵਿੱਚ ਇਸ ਰੇਂਜ ਨਾਲ ਸਬੰਧਿਤ ਕਈ ਵਾਤਾਵਰਣਕ ਚੁਣੌਤੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਘੱਟ ਕਰਨ ਦੇ ਲਈ ਸਾਡੀ ਸਰਕਾਰ ਪ੍ਰਤੀਬੱਧ ਹੈ। ਸਾਡਾ ਧਿਆਨ ਇਸ ਰੇਜ ਨਾਲ ਜੁੜੇ ਖੇਤਰਾਂ ਦਾ ਕਾਇਆਕਲਪ ਕਰਨ ‘ਤੇ ਹੈ। ਅਸੀਂ ਸਬੰਧਿਤ ਸਥਾਨਕ ਪ੍ਰਸ਼ਾਸਨਾਂ ਦੇ ਨਾਲ ਮਿਲ ਕੇ ਕਾਰਜ ਕਰਨ ਜਾ ਰਹੇ ਹਾਂ ਅਤੇ ਇਸ ਦੇ ਤਹਿਤ ਜਲ ਪ੍ਰਣਾਲੀਆਂ ਨੂੰ ਸੁਧਾਰ, ਧੂੜ ਭਰੇ ਤੁਫਾਨਾਂ ਨੂੰ ਰੋਕਣ, ਥਾਰ ਮਾਰੂਥਲ ਦੇ ਪੂਰਬ ਦੀ ਤਰਫ਼ ਵਿਸਤਾਰ ਨੂੰ ਰੋਕਣ ਆਦਿ ਜਿਹੇ ਮੁੱਦਿਆਂ 'ਤੇ ਬਲ ਦੇਣ ਜਾ ਰਹੇ ਹਾਂ।"
"ਅਰਾਵਲੀ ਰੇਜ ਅਤੇ ਉਸ ਦੇ ਬਾਹਰ, ਪਰੰਪਰਾਗਤ ਪੌਦਾ ਲਗਾਉਣ ਦੀਆਂ ਵਿਧੀਆਂ ਦੇ ਇਲਾਵਾ, ਅਸੀਂ ਨਵੀਂ ਤਕਨੀਕਾਂ ਨੂੰ ਪ੍ਰੋਤਸਾਹਿਤ ਕਰਾਂਗੇ, ਵਿਸ਼ੇਸ਼ ਰੂਪ ਨਾਲ ਸ਼ਹਿਰੀ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ, ਜਿੱਥੇ ਜਗ੍ਹਾਂ ਦੀ ਕਮੀ ਹੈ। ਪੌਦਾ ਲਗਾਉਣ ਦੀਆਂ ਗਤੀਵਿਧੀਆਂ ਨੂੰ ਜਿਓ-ਟੈਗ ਕੀਤਾ ਜਾਵੇਗਾ ਅਤੇ ਮੇਰੀ ਲਾਇਫ (Meri LiFE) ਪੋਰਟਲ ‘ਤੇ ਉਨ੍ਹਾਂ ਦੀ ਨਿਗਰਾਨੀ ਕੀਤੀ ਜਾਵੇਗੀ। ਮੈਂ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਇਸ ਅੰਦੋਲਨ ਵਿੱਚ ਹਿੱਸਾ ਲੈਣ ਅਤੇ ਸਾਡੀ ਪ੍ਰਿਥਵੀ ਦੇ ਗ੍ਰੀਨ ਕਵਰ ਵਿੱਚ ਯੋਗਦਾਨ ਦੇਣ ਦਾ ਸੱਦਾ ਦਿੰਦਾ ਹਾਂ।"
***
ਐੱਮਜੇਪੀਐੱਸ/ਐੱਸਟੀ
(रिलीज़ आईडी: 2134196)
आगंतुक पटल : 15
इस विज्ञप्ति को इन भाषाओं में पढ़ें:
Telugu
,
English
,
Urdu
,
Marathi
,
हिन्दी
,
Bengali
,
Manipuri
,
Bengali-TR
,
Assamese
,
Gujarati
,
Odia
,
Tamil
,
Kannada
,
Malayalam