ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਾਰਵੇ ਸ਼ਤਰੰਜ ਟੂਰਨਾਮੈਂਟ 2025 ਵਿੱਚ ਮੈਗਨਸ ਕਾਰਲਸਨ 'ਤੇ ਪਹਿਲੀ ਜਿੱਤ ਦੇ ਲਈ ਗੁਕੇਸ਼ ਨੂੰ ਵਧਾਈਆਂ ਦਿੱਤੀਆਂ
प्रविष्टि तिथि:
02 JUN 2025 8:06PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਾਰਵੇ ਸ਼ਤਰੰਜ 2025 ਦੇ 6ਵੇਂ ਦੌਰ ਵਿੱਚ ਮੈਗਨਸ ਕਾਰਲਸਨ 'ਤੇ ਪਹਿਲੀ ਜਿੱਤ ਦੇ ਲਈ ਗੁਕੇਸ਼ ਨੂੰ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, "ਵਰਲਡ ਨੰਬਰ-1 ਖ਼ਿਲਾਫ਼ ਜਿੱਤ ਪ੍ਰਾਪਤ ਕਰਨ ਦੇ ਲਈ ਉਨ੍ਹਾਂ ਨੂੰ ਵਧਾਈਆਂ। ਨਾਰਵੇ ਸ਼ਤਰੰਜ 2025 ਦੇ 6ਵੇਂ ਦੌਰ ਵਿੱਚ ਮੈਗਨਸ ਕਾਰਲਸਨ ਦੇ ਖ਼ਿਲਾਫ਼ ਉਨ੍ਹਾਂ ਦੀ ਇਹ ਪਹਿਲੀ ਜਿੱਤ ਉਨ੍ਹਾਂ ਦੀ ਪ੍ਰਤਿਭਾ ਅਤੇ ਸਮਰਪਣ ਨੂੰ ਦਰਸਾਉਂਦੀ ਹੈ"।
ਪ੍ਰਧਾਨ ਮੰਤਰੀ ਨੇ ਐਕਸ (X)'ਤੇ ਪੋਸਟ ਕੀਤਾ:
"ਗੁਕੇਸ਼ ਦੀ ਸ਼ਾਨਦਾਰ ਉਪਲਬਧੀ! ਬਿਹਤਰੀਨ ਖਿਡਾਰੀ ਦੇ ਖ਼ਿਲਾਫ਼ ਜਿੱਤ ਪ੍ਰਾਪਤ ਕਰਨ ਦੇ ਲਈ ਉਨ੍ਹਾਂ ਨੂੰ ਵਧਾਈਆਂ।
ਨਾਰਵੇ ਸ਼ਤਰੰਜ 2025 ਦੇ 6ਵੇਂ ਦੌਰ ਵਿੱਚ ਮੈਗਨਸ ਕਾਰਲਸਨ ਦੇ ਖ਼ਿਲਾਫ਼ ਉਨ੍ਹਾਂ ਦੀ ਪਹਿਲੀ ਜਿੱਤ ਉਨ੍ਹਾਂ ਦੀ ਪ੍ਰਤਿਭਾ ਅਤੇ ਸਮਰਪਣ ਨੂੰ ਦਰਸਾਉਂਦੀ ਹੈ। ਮੈਂ ਉਨ੍ਹਾਂ ਦੀ ਅੱਗੇ ਦੀ ਯਾਤਰਾ ਵਿੱਚ ਨਿਰੰਤਰ ਸਫ਼ਲਤਾ ਦੀ ਕਾਮਨਾ ਕਰਦਾ ਹਾਂ।"
@DGukesh
***
ਐੱਮਜੇਪੀਐੱਸ/ਵੀਜੇ
(रिलीज़ आईडी: 2133449)
आगंतुक पटल : 28
इस विज्ञप्ति को इन भाषाओं में पढ़ें:
Tamil
,
Malayalam
,
Assamese
,
English
,
Urdu
,
Marathi
,
हिन्दी
,
Bengali
,
Manipuri
,
Gujarati
,
Odia
,
Telugu
,
Kannada