ਪ੍ਰਧਾਨ ਮੰਤਰੀ ਦਫਤਰ
ਉੱਤਰ ਪ੍ਰਦੇਸ਼ ਦੇ ਕਾਨਪੁਰ ਨਗਰ ਵਿਖੇ ਵਿਭਿੰਨ ਪ੍ਰੋਜੈਕਟਾਂ ਦੇ ਲਾਂਚ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
30 MAY 2025 5:20PM by PIB Chandigarh
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਾਥੀ, ਇੱਥੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯ ਅਤੇ ਸ੍ਰੀ ਬ੍ਰਿਜੇਸ਼ ਪਾਠਕ ਜੀ, ਉੱਤਰ ਪ੍ਰਦੇਸ਼ ਸਰਕਾਰ ਵਿੱਚ ਮੰਤਰੀ, ਸਾਂਸਦ, ਵਿਧਾਇਕ ਅਤੇ ਵਿਸ਼ਾਲ ਸੰਖਿਆ ਵਿੱਚ ਪਧਾਰੇ (ਪਹੁੰਚੇ) ਹੋਏ ਕਾਨਪੁਰ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ,
ਇਹ ਇੱਕ ਬੱਚੀ ਸ਼ਾਇਦ ਇੱਥੇ ਕੋਈ ਪੇਟਿੰਗ ਬਣਾ ਕੇ, ਜ਼ਰਾ ਐੱਸਪੀਜੀ ਦੇ ਲੋਕ ਉਸ ਨੂੰ ਲੈ ਲੈਣ। ਉੱਧਰ ਭੀ ਕੋਈ ਇੱਕ ਚਿੱਤਰ ਬਣਾ ਕੇ ਲਿਆਇਆ ਹੈ, ਉਸ ਕੋਣੇ ਵਿੱਚ, ਆਪ ਆਪਣਾ ਅਤਾ-ਪਤਾ ਉਸ ‘ਤੇ ਲਿਖ ਦੇਣਾ, ਮੈਂ ਚਿੱਠੀ ਭੇਜਾਂਗਾ। ਇੱਕ ਉੱਧਰ ਕੋਣੇ ਵਿੱਚ ਕੋਈ ਨੌਜਵਾਨ ਹੈ, ਉਸ ਦਾ ਅਤਾ-ਪਤਾ ਲਿਖ ਦੇਵੋ, ਤਾਕਿ ਮੈਂ ਤੁਹਾਨੂੰ ਚਿੱਠੀ ਲਿਖਾਂਗਾ। ਇਹ ਇੱਧਰ, ਇੱਕ ਬਾਲਕ, ਕਦੋਂ ਤੋਂ ਹੱਥ ਉਠਾ ਰਿਹਾ ਹੈ, ਤੇਰੇ ਮੋਢੇ ‘ਤੇ ਦਰਦ ਹੋਵੇਗਾ ਅੱਜ, ਥੱਕ ਜਾਓਗੇ। ਅੱਜ ਕਾਨਪੁਰ ਦਾ ਉਤਸ਼ਾਹ ਬੜੇ ਜ਼ੋਰਾਂ ֲ‘ਤੇ ਹੈ ਭਈ। ਉੱਧਰ ਕੋਈ ਜ਼ਰਾ ਫੋਟੋਗ੍ਰਾਫਰ ਉੱਧਰ ਦੇਖੋ, ਐੱਸਪੀਜੀ ਦੇ ਲੋਕ ਜ਼ਰਾ ਉਸ ਬੱਚੇ ਨੂੰ ਮਦਦ ਕਰੋ।
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਕਾਨਪੁਰ ਵਿੱਚ ਵਿਕਾਸ ਦਾ ਇਹ ਕਾਰਜਕ੍ਰਮ 24 ਅਪ੍ਰੈਲ ਨੂੰ ਹੋਣ ਵਾਲਾ ਸੀ, ਲੇਕਿਨ ਪਹਿਲਗਾਮ ਹਮਲੇ ਦੇ ਕਾਰਨ ਮੈਨੂੰ ਆਪਣਾ ਕਾਨਪੁਰ ਦੌਰਾ ਰੱਦ ਕਰਨਾ ਪਿਆ। ਪਹਿਲਗਾਮ ਦੇ ਕਾਇਰਾਨਾ ਆਤੰਕੀ ਹਮਲੇ ਵਿੱਚ ਸਾਡੇ ਕਾਨਪੁਰ ਦੇ ਬੇਟੇ ਸ਼ੁਭਮ ਦ੍ਵਿਵੇਦੀ ਨੇ ਭੀ ਇਸ ਬਰਬਰਤਾ ਦਾ ਉਹ ਸ਼ਿਕਾਰ ਹੋਏ। ਬੇਟੀ ਐਸ਼ਾਨਯਾ ਦੀ ਉਹ ਪੀੜਾ, ਉਹ ਕਸ਼ਟ ਅਤੇ ਅੰਦਰ ਦਾ ਆਕ੍ਰੋਸ਼ (ਗੁੱਸਾ) ਅਸੀਂ ਸਭ ਮਹਿਸੂਸ ਕਰ ਸਕਦੇ ਹਾਂ। ਸਾਡੀਆਂ ਭੈਣਾਂ-ਬੇਟੀਆਂ ਦਾ ਉਹੀ ਆਕ੍ਰੋਸ਼ (ਗੁੱਸਾ) ਅਪ੍ਰੇਸ਼ਨ ਸਿੰਦੂਰ ਦੇ ਰੂਪ ਵਿੱਚ ਪੂਰੀ ਦੁਨੀਆ ਨੇ ਦੇਖਿਆ ਹੈ। ਅਸੀਂ ਪਾਕਿਸਤਾਨ ਵਿੱਚ ਆਤੰਕੀਆਂ ਦੇ ਟਿਕਾਣੇ ਘਰ ਵਿੱਚ ਘੁਸ ਕੇ, ਸੈਂਕੜੋਂ ਮੀਲ ਅੰਦਰ ਜਾ ਕੇ ਤਬਾਹ ਕਰ ਦਿੱਤੇ। ਅਤੇ ਸਾਡੀ ਸੈਨਾ ਨੇ ਅਜਿਹਾ ਪਰਾਕ੍ਰਮ ਕੀਤਾ, ਐਸਾ ਪਰਾਕ੍ਰਮ ਕੀਤਾ ਕਿ ਪਾਕਿਸਤਾਨੀ ਸੈਨਾ ਨੂੰ ਗਿੜਗਿੜਾ ਕੇ ਯੁੱਧ ਰੋਕਣ ਦੀ ਮੰਗ ਕਰਨ ‘ਤੇ ਮਜਬੂਰ ਹੋਣਾ ਪਿਆ। ਸੁਤੰਤਰਤਾ ਸੰਗ੍ਰਾਮ ਦੀ ਇਸ ਧਰਤੀ ਤੋਂ ਸੈਨਾ ਦੇ ਸ਼ੌਰਯ (ਦੀ ਬਹਾਦਰੀ) ਨੂੰ ਵਾਰ-ਵਾਰ ਸੈਲਿਊਟ ਕਰਦਾ ਹਾਂ। ਮੈਂ ਫਿਰ ਕਹਿਣਾ ਚਾਹੁੰਦਾ ਹਾਂ, ਅਪ੍ਰੇਸ਼ਨ ਸਿੰਦੂਰ ਦੇ ਦੌਰਾਨ ਜੋ ਦੁਸ਼ਮਣ ਗਿੜਗਿੜਾ ਰਿਹਾ ਸੀ, ਉਹ ਕਿਸੇ ਧੋਖੇ ਵਿੱਚ ਨਾ ਰਹੇ, ਅਪ੍ਰੇਸ਼ਨ ਸਿੰਦੂਰ ਅਜੇ ਖ਼ਤਮ ਨਹੀਂ ਹੋਇਆ ਹੈ। ਭਾਰਤ ਨੇ ਆਤੰਕ ਦੇ ਖ਼ਿਲਾਫ਼ ਆਪਣੀ ਲੜਾਈ ਵਿੱਚ ਤਿੰਨ ਸੂਤਰ ਸਪਸ਼ਟ ਤੌਰ ‘ਤੇ ਤੈ ਕੀਤੇ ਹਨ। ਪਹਿਲਾ- ਭਾਰਤ ਹਰ ਆਤੰਕੀ ਹਮਲੇ ਦਾ ਕਰਾਰਾ ਜਵਾਬ ਦੇਵੇਗਾ। ਉਸ ਦਾ ਸਮਾਂ, ਜਵਾਬ ਦੇਣ ਦਾ ਤਰੀਕਾ ਅਤੇ ਜਵਾਬ ਦੇਣ ਦੀਆਂ ਸ਼ਰਤਾਂ ਸਾਡੀਆਂ ਸੈਨਾਵਾਂ ਖ਼ੁਦ ਤੈ ਕਰਨਗੀਆਂ। ਦੂਸਰਾ- ਭਾਰਤ ਹੁਣ ਐਟਮ ਬੰਬ ਦੀ ਗਿੱਦੜ ਭਬਕੀ ਤੋਂ ਨਹੀਂ ਡਰੇਗਾ ਅਤੇ ਨਾ ਹੀ ਉਸ ਦੇ ਅਧਾਰ ‘ਤੇ ਕੋਈ ਫ਼ੈਸਲਾ ਲਵੇਗਾ। ਤੀਸਰਾ- ਆਤੰਕ ਦੇ ਆਕਾ ਅਤੇ ਆਤੰਕੀਆਂ ਦੀ ਸਰਪਰਸਤ ਸਰਕਾਰ ਨੂੰ ਭਾਰਤ ਇੱਕ ਹੀ ਨਜ਼ਰ ਨਾਲ ਦੇਖੇਗਾ। ਪਾਕਿਸਤਾਨ ਦਾ Straight ਅਤੇ Non Straight Actor ਇਹ ਹੁਣ ਖੇਲ ਚਲਣ ਵਾਲਾ ਨਹੀਂ ਹੈ। ਅਗਰ ਮੈਂ ਸਿੱਧੇ-ਸਿੱਧੇ ਕਾਨਪੁਰੀਆ ਮੇਂ ਕਹੂੰ ਤੋ ਦੁਸ਼ਮਨ ਕਹੀਂ ਭੀ ਹੋ, ਹਾਂਕ ਦਿਯਾ ਜਾਏਗਾ।(अगर मैं सीधे-सीधे कानपुरिया में कहूं तो दुश्मन कहीं भी हो, हांक दिया जाएगा। )
ਸਾਥੀਓ,
ਅਪ੍ਰੇਸ਼ਨ ਸਿੰਦੂਰ ਵਿੱਚ ਦੁਨੀਆ ਨੇ ਭਾਰਤ ਦੇ ਸਵਦੇਸ਼ੀ ਹਥਿਆਰਾਂ ਅਤੇ ਮੇਕ ਇਨ ਇੰਡੀਆ ਦੀ ਤਾਕਤ ਭੀ ਦੇਖੀ ਹੈ। ਸਾਡੇ ਭਾਰਤੀ ਹਥਿਆਰਾਂ ਨੇ, ਬ੍ਰਹਮੋਸ ਮਿਜ਼ਾਈਲ ਨੇ ਦੁਸ਼ਮਣ ਦੇ ਘਰ ਵਿੱਚ ਘੁਸ ਕੇ ਤਬਾਹੀ ਮਚਾਈ ਹੈ। ਜਿੱਥੇ ਟਾਰਗਟ ਤੈ ਕੀਤਾ, ਉੱਥੇ ਧਮਾਕੇ ਕੀਤੇ। ਇਹ ਤਾਕਤ ਸਾਨੂੰ ਆਤਮਨਿਰਭਰ ਭਾਰਤ ਦੇ ਸੰਕਲਪ ਤੋਂ ਮਿਲੀ ਹੈ। ਇੱਕ ਸਮਾਂ ਸੀ, ਜਦੋਂ ਭਾਰਤ ਆਪਣੀਆਂ ਮਿਲਿਟਰੀ ਜ਼ਰੂਰਤਾਂ ਦੇ ਲਈ, ਆਪਣੀ ਰੱਖਿਆ ਦੇ ਲਈ ਦੂਸਰੇ ਦੇਸ਼ਾਂ ‘ਤੇ ਨਿਰਭਰ ਸੀ। ਅਸੀਂ ਉਨ੍ਹਾਂ ਹਾਲਾਤ ਨੂੰ ਬਦਲਣ ਦੀ ਸ਼ੁਰੂਆਤ ਕੀਤੀ। ਭਾਰਤ ਆਪਣੀਆਂ ਸੁਰੱਖਿਆ ਜ਼ਰੂਰਤਾਂ ਦੇ ਲਈ ਆਤਮਨਿਰਭਰ ਹੋਵੇ, ਇਹ ਸਾਡੀ ਅਰਥਵਿਵਸਥਾ ਦੇ ਲਈ ਤਾਂ ਜ਼ਰੂਰੀ ਹੈ ਹੀ, ਇਹ ਦੇਸ਼ ਦੇ ਆਤਮ ਸਨਮਾਨ ਦੇ ਲਈ ਭੀ ਉਤਨਾ ਹੀ ਜ਼ਰੂਰੀ ਹੈ। ਇਸ ਲਈ ਅਸੀਂ ਦੇਸ਼ ਨੂੰ ਉਸ ਨਿਰਭਰਤਾ ਤੋਂ ਆਜ਼ਾਦੀ ਦਿਵਾਉਣ ਦੇ ਲਈ ਆਤਮਨਿਰਭਰ ਅਭਿਯਾਨ ਚਲਾਇਆ ਹੈ ਅਤੇ ਇਹ ਪੂਰੇ ਯੂਪੀ ਦੇ ਲਈ ਗਰਵ (ਮਾਣ) ਦੀ ਬਾਤ ਹੈ, ਉਹ ਡਿਫੈਂਸ ਸੈਕਟਰ ਵਿੱਚ ਆਤਮਨਿਰਭਰ ਵਿੱਚ ਬੜੀ ਭੂਮਿਕਾ ਨਿਭਾ ਰਿਹਾ ਹੈ। ਜਿਵੇਂ ਕਾਨਪੁਰ ਵਿੱਚ ਪੁਰਾਣੀ Ordnance Factory ਹੈ, ਵੈਸੇ ਹੀ 7 Ordnance Factories ਨੂੰ ਅਸੀਂ ਬੜੀਆਂ ਆਧੁਨਿਕ ਕੰਪਨੀਆਂ ਵਿੱਚ ਬਦਲ ਦਿੱਤਾ ਹੈ। ਅੱਜ ਯੂਪੀ ਵਿੱਚ ਦੇਸ਼ ਦਾ ਬੜਾ ਡਿਫੈਂਸ ਕੌਰੀਡੋਰ ਬਣ ਰਿਹਾ ਹੈ। ਇਸ ਕੌਰੀਡੋਰ ਦਾ ਕਾਨਪੁਰ ਨੋਡ, ਰੱਖਿਆ ਖੇਤਰ ਵਿੱਚ ਆਤਮਨਿਰਭਰ ਭਾਰਤ ਦਾ ਬੜਾ ਕੇਂਦਰ ਹੈ।
ਸਾਥੀਓ,
ਇੱਕ ਸਮੇਂ ਜਿੱਥੋਂ ਪਰੰਪਰਾਗਤ ਉਦਯੋਗ ਪਲਾਇਨ ਕਰ ਰਹੇ ਸਨ, ਉੱਥੇ ਹੁਣ ਡਿਫੈਂਸ ਸੈਕਟਰ ਦੀਆਂ ਬੜੀਆਂ ਕੰਪਨੀਆਂ ਆ ਰਹੀਆਂ ਹਨ। ਇੱਥੇ ਨੇੜੇ ਹੀ ਅਮੇਠੀ ਵਿੱਚ AK203 ਰਾਇਫਲ ਦਾ ਨਿਰਮਾਣ ਸ਼ੁਰੂ ਹੋ ਚੁੱਕਿਆ ਹੈ। ਅਪ੍ਰੇਸ਼ਨ ਸਿੰਦੂਰ ਵਿੱਚ ਜਿਸ ਬ੍ਰਹਮੋਸ ਮਿਜ਼ਾਈਲ ਨੇ ਦੁਸ਼ਮਣਾਂ ਨੂੰ ਸੌਣ ਨਹੀਂ ਦਿੱਤਾ, ਉਸ ਬ੍ਰਹਮੋਸ ਮਿਜ਼ਾਈਲ ਦਾ ਭੀ ਨਵਾਂ ਪਤਾ ਹੈ ਉੱਤਰ ਪ੍ਰਦੇਸ਼। ਭਵਿੱਖ ਵਿੱਚ ਕਾਨਪੁਰ ਅਤੇ ਯੂਪੀ ਭਾਰਤ ਨੂੰ ਡਿਫੈਂਸ ਦਾ ਬੜਾ ਐਕਸਪੋਰਟਰ ਬਣਾਉਣ ਵਿੱਚ ਸਭ ਤੋਂ ਅੱਗੇ ਰਹਿਣਗੇ। ਇੱਥੇ ਨਵੀਆਂ ਫੈਕਟਰੀਆਂ ਲਗਣਗੀਆਂ। ਇੱਥੇ ਬੜੇ ਪੈਮਾਨੇ ‘ਤੇ ਨਿਵੇਸ਼ ਆਵੇਗਾ। ਇੱਥੋਂ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਅੱਛੇ ਅਵਸਰ ਮਿਲਣਗੇ।
ਸਾਥੀਓ,
ਯੂਪੀ ਅਤੇ ਕਾਨਪੁਰ ਨੂੰ ਵਿਕਾਸ ਦੀ ਨਵੀਂ ਉਚਾਈ ‘ਤੇ ਲੈ ਕੇ ਜਾਣਾ, ਇਹ ਡਬਲ ਇੰਜਣ ਸਰਕਾਰ ਦੀ ਪਹਿਲੀ ਪ੍ਰਾਥਮਿਕਤਾ ਹੈ। ਇਹ ਤਦੇ ਹੋਵੇਗਾ, ਜਦੋਂ ਇੱਥੇ ਉਦਯੋਗਾਂ ਨੂੰ ਹੁਲਾਰਾ ਮਿਲੇਗਾ, ਜਦੋਂ ਕਾਨਪੁਰ ਦਾ ਪੁਰਾਣਾ ਗੌਰਵ ਫਿਰ ਤੋਂ ਪਰਤੇਗਾ, ਲੇਕਿਨ ਭਾਈਓ ਅਤੇ ਭੈਣੋਂ, ਪਿਛਲੀਆਂ ਸਰਕਾਰਾਂ ਨੇ ਆਧੁਨਿਕ ਉਦਯੋਗਾਂ ਦੀਆਂ ਇਨ੍ਹਾਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰਕੇ ਰੱਖਿਆ ਸੀ। ਕਾਨਪੁਰ ਤੋਂ ਉਦਯੋਗਾਂ ਦਾ ਪਲਾਇਨ ਹੁੰਦਾ ਗਿਆ। ਪਰਿਵਾਰਵਾਦੀ ਸਰਕਾਰਾਂ ਅੱਖਾਂ ਬੰਦ ਕਰਕੇ ਬੈਠੀਆਂ ਰਹੀਆਂ। ਨਤੀਜਾ ਇਹ ਹੋਇਆ ਕਿ ਕੇਵਲ ਕਾਨਪੁਰ ਹੀ ਨਹੀਂ ਪੂਰਾ ਯੂਪੀ ਪਿੱਛੇ ਹੋ ਗਿਆ।
ਭਾਈਓ ਭੈਣੋਂ,
ਰਾਜ ਦੀ ਉਦਯੋਗਿਕ ਪ੍ਰਗਤੀ ਦੇ ਲਈ ਦੋ ਸਭ ਤੋਂ ਜ਼ਰੂਰੀ ਸ਼ਰਤਾਂ ਹਨ, ਪਹਿਲੀ-ਊਰਜਾ ਖੇਤਰ ਵਿੱਚ ਆਤਮਨਿਰਭਰਤਾ, ਯਾਨੀ ਬਿਜਲੀ ਸਪਲਾਈ ਅਤੇ ਦੂਸਰੀ-ਇਫ੍ਰਾਸਟ੍ਰਕਚਰ ਅਤੇ ਕਨੈਕਟਿਵਿਟੀ। ਅੱਜ ਇੱਥੇ 660 ਮੈਗਾਵਾਟ ਦੇ ਪਨਕੀ ਪਾਵਰ ਪਲਾਂਟ, 660 ਮੈਗਾਵਾਟ ਦੇ ਨੇਵੇਲੀ ਪਾਵਰ ਪਲਾਂਟ, 1320 ਮੈਗਾਵਾਟ ਦੇ ਜਵਾਹਰਪੁਰ ਪਾਵਰ ਪਲਾਂਟ, 660 ਮੈਗਾਵਾਟ ਦੇ ਓਬਰਾਸੀ ਪਾਵਰ ਪਲਾਂਟ, 660 ਮੈਗਾਵਾਟ ਦੇ ਖੁਰਜਾ ਪਾਵਰ ਪਲਾਂਟ, ਦਾ ਲੋਕਅਰਪਣ ਹੋਇਆ ਹੈ। ਇਹ ਯੂਪੀ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਬਹੁਤ ਬੜਾ ਕਦਮ ਹੈ। ਇਨ੍ਹਾਂ ਪਾਵਰ ਪਲਾਂਟਸ ਦੇ ਬਾਅਦ ਯੂਪੀ ਵਿੱਚ ਬਿਜਲੀ ਦੀ ਉਪਲਬਧਤਾ ਹੋਰ ਵਧੇਗੀ, ਇਸ ਨਾਲ ਇੱਥੋਂ ਦੇ ਉਦਯੋਗਾਂ ਨੂੰ ਭੀ ਗਤੀ ਮਿਲੇਗੀ। ਅੱਜ 47 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਦੇ ਕਈ ਹੋਰ ਵਿਕਾਸ ਕਾਰਜਾਂ ਦਾ ਲੋਕਅਰਪਣ ਹੋਇਆ ਅਤੇ ਨੀਂਹ ਪੱਥਰ ਭੀ ਰੱਖਿਆ ਗਿਆ ਹੈ। ਇੱਥੇ ਬਜ਼ੁਰਗਾਂ ਨੂੰ ਮੁਫ਼ਤ ਇਲਾਜ ਦੇ ਲਈ ਆਯੁਸ਼ਮਾਨ ਵਯ ਵੰਦਨਾ ਕਾਰਡ ਭੀ ਦਿੱਤੇ ਗਏ ਹਨ। ਹੋਰ ਯੋਜਨਾਵਾਂ ਦੇ ਲਾਭਾਰਥੀਆਂ ਨੂੰ ਭੀ ਮਦਦ ਦਿੱਤੀ ਗਈ ਹੈ। ਇਹ ਯੋਜਨਾਵਾਂ, ਇਹ ਵਿਕਾਸ ਕਾਰਜ, ਕਾਨਪੁਰ ਅਤੇ ਯੂਪੀ ਦੀ ਪ੍ਰਗਤੀ ਦੇ ਲਈ ਸਾਡੇ ਕਮਿਟਮੈਂਟ ਨੂੰ ਦਿਖਾਉਂਦੇ ਹਨ।
ਸਾਥੀਓ,
ਅੱਜ ਕੇਂਦਰ ਅਤੇ ਪ੍ਰਦੇਸ਼ ਦੀ ਸਰਕਾਰ ਆਧੁਨਿਕ ਅਤੇ ਵਿਕਸਿਤ ਯੂਪੀ ਦੇ ਨਿਰਮਾਣ ਦੇ ਲਈ ਕੰਮ ਕਰ ਰਹੇ ਹਨ। ਇਸੇ ਦਾ ਪਰਿਣਾਮ ਹੈ, ਜੋ ਇਨਫ੍ਰਾਸਟ੍ਰਕਚਰ, ਜੋ ਸੁਵਿਧਾਵਾਂ, ਜੋ ਸੰਸਾਧਨ ਬੜੇ-ਬੜੇ ਮੈਟਰੋ ਸਿਟੀਜ਼ ਵਿੱਚ ਹੁੰਦੇ ਹਨ, ਉਹ ਸਭ ਹੁਣ ਆਪਣੇ ਕਾਨਪੁਰ ਵਿੱਚ ਭੀ ਦਿਖਣ ਲਗੇ ਹਨ। ਕੁਝ ਸਾਲ ਪਹਿਲੇ ਸਾਡੀ ਸਰਕਾਰ ਨੇ ਕਾਨਪੁਰ ਨੂੰ ਪਹਿਲੀ ਮੈਟਰੋ ਦੀ ਸੁਗਾਤ ਦਿੱਤੀ ਸੀ। ਹੁਣ ਅੱਜ ਕਾਨਪੁਰ ਮੈਟਰੋ ਦੀ ਔਰੇਂਜ ਲਾਇਨ, ਕਾਨਪੁਰ ਸੈਂਟਰਲ ਤੱਕ ਪਹੁੰਚ ਗਈ ਹੈ। ਪਹਿਲੇ elevated ਅਤੇ ਹੁਣ ਅੰਡਰਗ੍ਰਾਊਂਡ, ਹਰ ਤਰ੍ਹਾਂ ਦਾ ਮੈਟਰੋ ਨੈੱਟਵਰਕ ਕਾਨਪੁਰ ਦੇ ਮਹੱਤਵਪੂਰਨ ਇਲਾਕਿਆਂ ਨੂੰ ਜੋੜ ਰਿਹਾ ਹੈ। ਕਾਨਪੁਰ ਮੈਟਰੋ ਦਾ ਇਹ ਵਿਸਤਾਰ, ਇਹ ਕੋਈ ਸਾਧਾਰਣ ਪ੍ਰੋਜੈਕਟ ਨਹੀਂ ਹੈ। ਕਾਨਪੁਰ ਮੈਟਰੋ ਇਸ ਬਾਤ ਦਾ ਸਬੂਤ ਹੈ, ਅਗਰ ਸਹੀ ਇਰਾਦਿਆਂ, ਮਜ਼ਬੂਤ ਇੱਛਾ ਸ਼ਕਤੀ ਅਤੇ ਨੇਕ ਨੀਅਤ ਵਾਲੀ ਸਰਕਾਰ ਹੋਵੇ, ਤਾਂ ਦੇਸ਼ ਦੇ ਵਿਕਾਸ ਦੇ ਲਈ, ਪ੍ਰਦੇਸ਼ ਦੇ ਵਿਕਾਸ ਦੇ ਲਈ ਕਿਵੇਂ ਇਮਾਨਦਾਰੀ ਨਾਲ ਪ੍ਰਯਾਸ ਹੁੰਦੇ ਹਨ। ਆਪ (ਤੁਸੀਂ) ਯਾਦ ਕਰੋ ਕਾਨਪੁਰ ਬਾਰੇ ਪਹਿਲੇ ਲੋਕ ਕੈਸੀਆਂ-ਕੈਸੀਆਂ ਬਾਤਾਂ ਕਰਦੇ ਸਨ? ਚੁੰਨੀਗੰਜ, ਬੜਾ ਚੌਰਾਹਾ, ਨਯਾਗੰਜ, ਕਾਨਪੁਰ ਸੈਂਟਰਲ, ਇਤਨੀ ਭੀੜ-ਭਾੜ ਵਾਲੇ ਇਲਾਕੇ, ਜਗ੍ਹਾ-ਜਗ੍ਹਾਂ ਤੰਗ ਸੜਕਾਂ ਦੀ ਸਮੱਸਿਆ, ਆਧੁਨਿਕ ਇਨਫ੍ਰਾਸਟ੍ਰਕਚਰ ਅਤੇ ਪਲਾਨਿੰਗ ਦੀ ਕਮੀ, ਲੋਕ ਕਹਿੰਦੇ ਸਨ, ਇੱਥੇ ਕਿੱਥੇ ਮੈਟਰੋ ਜਿਹੇ ਕੰਮ ਹੋ ਪਾਉਣਗੇ? ਇੱਥੇ ਕਿੱਥੇ ਕੋਈ ਬੜਾ ਬਦਲਾਅ ਹੋ ਪਾਵੇਗਾ? ਇੱਕ ਤਰ੍ਹਾਂ ਨਾਲ ਕਾਨਪੁਰ ਅਤੇ ਯੂਪੀ ਦੇ ਦੂਸਰੇ ਪ੍ਰਮੁੱਖ ਸ਼ਹਿਰ ਵਿਕਾਸ ਦੀ ਦੌੜ ਤੋਂ ਬਾਹਰ ਸਨ। ਇਸ ਨਾਲ ਟ੍ਰੈਫਿਕ ਦੀ ਸਮੱਸਿਆ ਗਹਿਰਾਉਂਦੀ ਰਹੀ, ਸ਼ਹਿਰ ਦੀ ਰਫ਼ਤਾਰ ਘੱਟ ਹੁੰਦੀ ਚਲੀ ਗਈ, ਯੂਪੀ ਵਿੱਚ ਸਭ ਤੋਂ ਜ਼ਿਆਦਾ ਸੰਭਾਵਨਾਵਾਂ ਨਾਲ ਭਰੇ ਸ਼ਹਿਰ ਵਿਕਾਸ ਦੀ ਦੌੜ ਵਿੱਚ ਪਿਛੜਦੇ ਗਏ। ਲੇਕਿਨ, ਅੱਜ ਉਹੀ ਕਾਨਪੁਰ, ਉਹੀ ਯੂਪੀ, ਵਿਕਾਸ ਦੇ ਨਵੇਂ ਕੀਰਤੀਮਾਨ ਘੜ ਰਹੇ ਹਨ। ਆਪ (ਤੁਸੀਂ) ਦੇਖੋ, ਮੈਟਰੋ ਸੇਵਾਵਾਂ ਨਾਲ ਹੀ ਕਾਨਪੁਰ ਦੇ ਲੋਕਾਂ ਨੂੰ ਕਿਤਨਾ ਫਾਇਦਾ ਹੋਣ ਜਾ ਰਿਹਾ ਹੈ। ਕਾਨਪੁਰ ਵਪਾਰ ਦਾ ਇਤਨਾ ਬੜਾ ਕੇਂਦਰ ਹੈ। ਮੈਟਰੋ ਦੇ ਕਾਰਨ ਹੁਣ ਸਾਡੇ ਵਪਾਰੀਆਂ ਅਤੇ ਗ੍ਰਾਹਕਾਂ ਦੋਹਾਂ ਦੇ ਲਈ ਨਵੀਨ ਮਾਰਕਿਟ ਅਤੇ ਬੜਾ ਚੌਰਾਹਾ ਪਹੁੰਚਣਾ ਅਸਾਨ ਹੋ ਜਾਵੇਗਾ। ਕਾਨਪੁਰ ਆਉਣ-ਜਾਣ ਵਾਲੇ ਲੋਕ, IIT ਦੇ ਸਟੂਡੈਂਟਸ, ਸਾਧਾਰਣ ਮਾਨਵੀ, ਇਨ੍ਹਾਂ ਸਭ ਦੇ ਲਈ ਸੈਂਟਰਲ ਰੇਲਵੇ ਸਟੇਸ਼ਨ ਤੱਕ ਪਹੁੰਚਣ ਵਿੱਚ ਕਿਤਨਾ ਸਮਾਂ ਬਚੇਗਾ। ਅਸੀਂ ਜਾਣਦੇ ਹਾਂ, ਸ਼ਹਿਰ ਦੀ ਗਤੀ ਹੀ ਸ਼ਹਿਰ ਦੀ ਪ੍ਰਗਤੀ ਬਣਦੀ ਹੈ। ਇਹ ਸੁਵਿਧਾਵਾਂ, ਇਹ ਕਨੈਕਟਿਵਿਟੀ, ਟ੍ਰਾਂਸਪੋਰਟ ਦੀ ਆਧੁਨਿਕ ਫੈਸਿਲਿਟੀ ਅੱਜ ਯੂਪੀ ਦੇ ਆਧੁਨਿਕ ਵਿਕਾਸ ਦੀ ਨਵੀਂ ਤਸਵੀਰ ਬਣ ਰਹੀ ਹੈ।
ਸਾਥੀਓ,
ਅੱਜ ਸਾਡਾ ਯੂਪੀ ਆਧੁਨਿਕ ਇਨਫ੍ਰਾਸਟ੍ਰਕਚਰ ਅਤੇ ਕਨੈਕਟਿਵਿਟੀ ਦੇ ਮਾਮਲੇ ਵਿੱਚ ਬਹੁਤ ਅੱਗੇ ਨਿਕਲ ਰਿਹਾ ਹੈ। ਜਿਸ ਯੂਪੀ ਦੀ ਪਹਿਚਾਣ ਟੁੱਟੀਆਂ-ਫੁੱਟੀਆਂ ਸੜਕਾਂ ਅਤੇ ਟੋਇਆਂ ਤੋਂ ਹੁੰਦੀ ਸੀ, ਉਹ ਹੁਣ ਐਕਸਪ੍ਰੈੱਸਵੇਜ਼ ਦੇ ਨੈੱਟਵਰਕ ਦੇ ਲਈ ਜਾਣਿਆ ਜਾਂਦਾ ਹੈ। ਜਿਸ ਯੂਪੀ ਵਿੱਚ ਲੋਕ ਸ਼ਾਮ ਦੇ ਬਾਅਦ ਬਾਹਰ ਜਾਣ ਤੋਂ ਬਚਦੇ ਸਨ, ਉੱਥੇ ਹੁਣ ਹਾਈਵੇਜ਼ ‘ਤੇ 24 ਘੰਟੇ ਲੋਕ ਟ੍ਰੈਵਲ ਕਰਦੇ ਹਨ।
ਯੂਪੀ ਕਿਵੇਂ ਬਦਲਿਆ ਹੈ, ਇਹ ਕਾਨਪੁਰ ਵਾਲਿਆਂ ਤੋਂ ਬਿਹਤਰ ਭਲਾ ਕੌਣ ਜਾਣਦਾ ਹੈ? ਕੁਝ ਹੀ ਦਿਨਾਂ ਵਿੱਚ ਕਾਨਪੁਰ ਲਖਨਊ ਐਕਸਪ੍ਰੈੱਸਵੇ ਤੋਂ ਲਖਨਊ ਦਾ ਸਫ਼ਰ ਸਿਰਫ਼ 40-45 ਮਿੰਟ ਦਾ ਹੋਣ ਵਾਲਾ ਹੈ। ਇਹ ਬੇਟੀ ਕਦ ਤੋਂ ਖੜ੍ਹੀ ਹੈ, ਚਿੱਤਰ ਲੈ ਕੇ ਥੱਕ ਗਈ ਹੋਵੇਗੀ, ਜ਼ਰਾ ਐੱਸਪੀਜੀ ਦੇ ਲੋਕ ਇਸ ਬੇਟੀ ਤੋਂ ਉਹ ਚਿੱਤਰ ਲੈ ਲਵੋ। Thank you ਬੇਟਾ, ਬਹੁਤ ਵਧੀਆ ਸ਼ਾਨਦਾਰ ਚਿੱਤਰ ਬਣਾ ਕੇ ਲਿਆਏ ਹੋ ਆਪ, ਦੇਖੀਏ ਇਸ ਬੱਚੀ ਕੇ ਕਬ ਸੇ, ਥਕ ਜਾਏਗੀ ਬੇਟਾ (देखिए इस बच्ची के कब से, थक जाएगी बेटा,) ਉਹ ਤੁਹਾਡਾ ਨਾਮ ਪਤਾ ਲਿਖ ਦਿੱਤਾ ਹੈ ਬੇਟਾ? ਉਹ ਮੇਰੇ ਆਫ਼ਿਸ ਦੇ ਲੋਕ ਆਉਣਗੇ, ਹੁਣੇ ਲੈ ਲੈਣਗੇ, ਮੈਨੂੰ ਪਹੁੰਚ ਜਾਵੇਗਾ ਬੇਟਾ, ਬਹੁਤ-ਬਹੁਤ ਧੰਨਵਾਦ ਤੁਹਾਡਾ।(वो तुम्हारा नाम पता लिख दिया है बेटा? वो मेरे ऑफिस के लोग आएंगे, अभी ले लेंगे, मुझे पहुंच जाएगा बेटा, बहुत-बहुत धन्यवाद आपका। )
ਸਾਥੀਓ,
ਲਖਨਊ ਤੋਂ ਹੀ ਪੂਰਵਾਂਚਲ ਐਕਸਪ੍ਰੈੱਸਵੇ ਨਾਲ ਸਿੱਧੇ ਕਨੈਕਟਿਵਿਟੀ ਭੀ ਮਿਲੇਗੀ। ਕਾਨਪੁਰ-ਲਖਨਊ ਐਕਸਪ੍ਰੈੱਸਵੇ ਨੂੰ ਗੰਗਾ ਐਕਸਪ੍ਰੈੱਸ ਵੇ ਨਾਲ ਭੀ ਜੋੜਿਆ ਜਾਵੇਗਾ। ਇਸ ਨਾਲ ਪੂਰਬ ਅਤੇ ਪੱਛਮ, ਦੋਨੋਂ ਤਰਫ਼ ਜਾਣ ਦੇ ਲਈ ਦੂਰੀ ਭੀ ਅਤੇ ਸਮਾਂ ਭੀ ਬਚੇਗਾ।
ਸਾਥੀਓ,
ਕਾਨਪੁਰ ਦੇ ਲੋਕਾਂ ਨੂੰ ਹੁਣ ਤੱਕ ਫਰਰੂਖਾਬਾਦ ਅਨਵਰਗੰਜ ਸੈਕਸ਼ਨ ਵਿੱਚ, ਸਿੰਗਲ-ਲਾਇਨ ਤੋਂ ਦਿੱਕਤ ਹੁੰਦੀ ਰਹੀ ਹੈ। ਇੱਕ ਦੋ ਨਹੀਂ 18 ਰੇਲਵੇ ਕ੍ਰੌਸਿੰਗਸ ਨਾਲ ਤੁਹਾਨੂੰ ਸੰਘਰਸ਼ ਕਰਨਾ ਪੈਂਦਾ ਸੀ, ਕਦੇ ਇਹ ਫਾਟਕ ਬੰਦ, ਕਦੇ ਉਹ ਫਾਟਕ ਬੰਦ, ਆਪ (ਤੁਸੀਂ) ਲੋਕ ਕਦੋਂ ਤੋਂ ਇਸ ਪਰੇਸ਼ਾਨੀ ਤੋਂ ਮੁਕਤੀ ਦੀ ਮੰਗ ਕਰ ਰਹੇ ਸੀ। ਹੁਣ ਇੱਥੇ ਭੀ ਇੱਕ ਹਜ਼ਾਰ ਕਰੋੜ ਰੁਪਏ ਖਰਚ ਕਰਕੇ ਐਲੀਵੇਟਿਡ ਰੇਲ ਕੌਰੀਡੋਰ ਬਣਨ ਜਾ ਰਿਹਾ ਹੈ। ਇਸ ਨਾਲ ਇੱਥੇ ਟ੍ਰੈਫਿਕ ਸੁਧਰੇਗਾ, ਸਪੀਡ ਵਧੇਗੀ, ਅਤੇ ਪ੍ਰਦੂਸ਼ਣ ਭੀ ਘੱਟ ਹੋਵੇਗਾ ਅਤੇ ਸਭ ਤੋਂ ਬੜੀ ਬਾਤ, ਕਾਨਪੁਰ ਦੇ ਆਪ ਲੋਕਾਂ ਦਾ ਸਮਾਂ ਬਚੇਗਾ।
ਸਾਥੀਓ,
ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ ਨੂੰ ਭੀ ਅਪਗ੍ਰੇਡ ਕਰਕੇ ਵਿਸ਼ਵ ਪੱਧਰੀ ਲੁਕ ਦਿੱਤਾ ਜਾ ਰਿਹਾ ਹੈ। ਥੋੜ੍ਹੇ ਹੀ ਸਮੇਂ ਵਿੱਚ ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ ਭੀ ਏਅਰਪੋਰਟ ਦੀ ਤਰ੍ਹਾਂ ਆਧੁਨਿਕ ਵਰਲਡ ਕਲਾਸ ਤੁਹਾਨੂੰ ਨਜ਼ਰ ਆਵੇਗਾ। ਸਾਡੀ ਸਰਕਾਰ ਯੂਪੀ ਦੇ 150 ਤੋਂ ਜ਼ਿਆਦਾ ਰੇਲਵੇ ਸਟੇਸ਼ਨਾਂ ਨੂੰ ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨ ਦੇ ਰੂਪ ਵਿੱਚ ਵਿਕਸਿਤ ਕਰ ਰਹੀ ਹੈ। ਯੂਪੀ, ਪਹਿਲੇ ਹੀ ਦੇਸ਼ ਵਿੱਚ ਸਭ ਤੋਂ ਜ਼ਿਆਦਾ ਇੰਟਰਨੈਸ਼ਨਲ ਏਅਰਪੋਰਟ ਵਾਲਾ ਰਾਜ ਬਣ ਚੁੱਕਿਆ ਹੈ। ਯਾਨੀ, ਹਾਈਵੇਜ਼, ਰੇਲਵੇਜ਼ ਅਤੇ ਏਅਰਵੇਜ਼, ਯੂਪੀ ਹੁਣ ਹਰ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
ਸਾਥੀਓ,
ਅਸੀਂ ਯੂਪੀ ਨੂੰ ਉਦਯੋਗਿਕ ਸੰਭਾਵਨਾਵਾਂ ਦਾ ਰਾਜ ਬਣਾ ਰਹੇ ਹਾਂ। ਇਸ ਸਾਲ ਦੇ ਬਜਟ ਵਿੱਚ ਅਸੀਂ ਮੇਕ ਇਨ ਇੰਡੀਆ ਦੇ ਲਈ ਮਿਸ਼ਨ manufacturing ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਲੋਕਲ ਉਦਯੋਗਾਂ ਨੂੰ, ਉਤਪਾਦਨ ਨੂੰ ਹੁਲਾਰਾ ਦਿੱਤਾ ਜਾਵੇਗਾ। ਕਾਨਪੁਰ ਜਿਹੇ ਖੇਤਰਾਂ ਨੂੰ ਇਸ ਦਾ ਬਹੁਤ ਬੜਾ ਲਾਭ ਮਿਲੇਗਾ। ਤੁਸੀਂ ਜਾਣਦੇ ਹੀ ਹੋ, ਕਾਨਪੁਰ ਦੀ ਉਦਯੋਗਿਕ ਸਮਰੱਥਾ ਵਿੱਚ ਸਭ ਤੋਂ ਬੜਾ ਯੋਗਦਾਨ ਇੱਥੋਂ ਦੀਆਂ MSMEs, ਲਘੂ ਉਦੋਯਗਾਂ ਦਾ ਹੁੰਦਾ ਸੀ। ਅੱਜ ਅਸੀਂ ਇੱਥੋਂ ਦੇ ਲਘੂ ਉਦਯੋਗਾਂ ਦੀਆਂ ਅਪੇਖਿਆਵਾਂ ਨੂੰ ਪੂਰਾ ਕਰਦੇ ਹੋਏ ਕੰਮ ਕਰ ਰਹੇ ਹਾਂ।
ਸਾਥੀਓ,
ਕੁਝ ਸਮਾਂ ਪਹਿਲੇ ਤੱਕ ਸਾਡੀਆਂ MSMEs ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾਂਦਾ ਸੀ, ਕਿ ਉਨ੍ਹਾਂ ਨੂੰ ਵਿਸਤਾਰ ਕਰਨ ਵਿੱਚ ਭੀ ਡਰ ਲਗਦਾ ਸੀ। ਅਸੀਂ ਉਨ੍ਹਾਂ ਪੁਰਾਣੀਆਂ ਪਰਿਭਾਸ਼ਾਵਾਂ ਨੂੰ ਬਦਲਿਆ। ਅਸੀਂ ਲਘੂ ਉਦਯੋਗਾਂ ਦੇ ਟਰਨਓਵਰ ਅਤੇ ਸਕੇਲ ਦੀ ਸੀਮਾ ਨੂੰ ਵਧਾਇਆ।
ਇਸ ਬਜਟ ਵਿੱਚ ਸਰਕਾਰ ਨੇ ਇੱਕ ਵਾਰ ਫਿਰ MSMEs ਦੇ ਦਾਇਰੇ ਨੂੰ ਹੋਰ ਵਧਾਉਂਦੇ ਹੋਏ ਉਨ੍ਹਾਂ ਨੂੰ ਹੋਰ ਭੀ ਛੂਟ ਦਿੱਤੀ ਹੈ। ਪਹਿਲੇ ਦੇ ਸਮੇਂ ਵਿੱਚ MSMEs ਦੇ ਸਾਹਮਣੇ ਬੜੀ ਦਿੱਕਤ ਕ੍ਰੈਡਿਟ ਕੀਤੀ ਭੀ ਹੁੰਦੀ ਸੀ। ਪਿਛਲੇ 10 ਵਰ੍ਹਿਆਂ ਵਿੱਚ ਅਸੀਂ ਕ੍ਰੈਡਿਟ ਦੀ ਸਮੱਸਿਆ ਨੂੰ ਖ਼ਤਮ ਕਰਨ ਦੇ ਲਈ ਇੱਕ ਤੋਂ ਬਾਅਦ ਇੱਕ ਕਈ ਬੜੇ ਫ਼ੈਸਲੇ ਲਏ ਹਨ। ਅੱਜ ਯੁਵਾ ਆਪਣਾ ਉਦਯੋਗ ਸ਼ੁਰੂ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਮੁਦਰਾ ਯੋਜਨਾ ਦੇ ਜ਼ਰੀਏ ਤੁਰੰਤ ਪੂੰਜੀ ਮਿਲ ਜਾਂਦੀ ਹੈ। ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਆਰਥਿਕ ਮਜ਼ਬੂਤੀ ਦੇਣ ਦੇ ਲਈ ਅਸੀਂ ਕ੍ਰੈਡਿਟ ਗਰੰਟੀ ਸਕੀਮ ਚਲਾਈ ਹੈ। ਇਸ ਸਾਲ ਦੇ ਬਜਟ ਵਿੱਚ MSMEs ਲੋਨ ‘ਤੇ ਗਰੰਟੀ ਨੂੰ ਵਧਾ ਕੇ 20 ਕਰੋੜ ਕਰ ਦਿੱਤਾ ਗਿਆ ਹੈ। MSMEs ਦੇ ਲਈ 5 ਲੱਖ ਤੱਕ ਦੀ ਲਿਮਿਟ ਵਾਲੇ ਕ੍ਰੈਡਿਟ ਕਾਰਡ ਭੀ ਦਿੱਤੇ ਜਾ ਰਹੇ ਹਨ। ਅਸੀਂ ਇੱਥੇ ਨਵੇਂ ਉਦਯੋਗਾਂ, ਖਾਸ ਕਰਕੇ, MSMEs ਦੇ ਲਈ ਅਨੁਕੂਲ ਮਾਹੌਲ ਬਣਾ ਰਹੇ ਹਾਂ। ਇਸ ਦੇ ਲਈ ਪ੍ਰਕਿਰਿਆਵਾਂ ਨੂੰ ਸਰਲ ਕੀਤਾ ਜਾ ਰਿਹਾ ਹੈ। ਕਾਨਪੁਰ ਦੇ ਪਰੰਪਰਾਗਤ ਚਮੜਾ ਅਤੇ ਹੌਜ਼ਰੀ ਉਦਯੋਗਾਂ ਨੂੰ ‘ਵੰਨ ਡਿਸਿਟ੍ਰਿਕਟ, ਵੰਨ ਪ੍ਰੋਡਕਟ’ਜਿਹੀਆਂ ਯੋਜਨਾਵਾਂ ਦੇ ਜ਼ਰੀਏ ਸਸ਼ਕਤ ਕੀਤਾ ਜਾ ਰਿਹਾ ਹੈ। ਸਾਡੇ ਇਨ੍ਹਾਂ ਪ੍ਰਯਾਸਾਂ ਦਾ ਲਾਭ ਕਾਨਪੁਰ ਦੇ ਨਾਲ-ਨਾਲ ਯੂਪੀ ਦੇ ਸਾਰੇ ਜ਼ਿਲ੍ਹਿਆਂ ਨੂੰ ਭੀ ਮਿਲੇਗਾ।
ਸਾਥੀਓ,
ਅੱਜ ਉੱਤਰ ਪ੍ਰਦੇਸ਼ ਵਿੱਚ ਨਿਵੇਸ਼ ਦਾ ਇੱਕ ਅਭੂਤਪੂਰਵ ਅਤੇ ਸੁਰੱਖਿਅਤ ਮਾਹੌਲ ਬਣਿਆ ਹੈ। ਗ਼ਰੀਬ ਕਲਿਆਣ ਦੀਆਂ ਯੋਜਨਾਵਾਂ ਨੂੰ ਪਾਰਦਰਸ਼ਤਾ ਨਾਲ ਜ਼ਮੀਨ ‘ਤੇ ਉਤਾਰਿਆ ਜਾ ਰਿਹਾ ਹੈ। ਮੱਧ ਵਰਗ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਭੀ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ। ਇਸ ਬਜਟ ਵਿੱਚ ਅਸੀਂ 12 ਲੱਖ ਰੁਪਏ ਤੱਕ ਦੀ ਆਮਦਨ ਨੂੰ ਪੂਰੀ ਤਰ੍ਹਾਂ ਟੈਕਸ ਫ੍ਰੀ ਕਰ ਦਿੱਤਾ ਹੈ। ਇਸ ਨਾਲ ਕਰੋੜਾਂ ਮੱਧ ਵਰਗੀ ਪਰਿਵਾਰਾਂ ਵਿੱਚ ਨਵਾਂ ਵਿਸ਼ਵਾਸ ਜਗਿਆ ਹੈ, ਉਨ੍ਹਾਂ ਨੂੰ ਨਵੀਂ ਤਾਕਤ ਮਿਲੀ ਹੈ। ਅਸੀਂ ਸੇਵਾ ਅਤੇ ਵਿਕਾਸ ਦੇ ਇਸ ਸੰਕਲਪ ਦੇ ਨਾਲ ਇਸੇ ਤਰ੍ਹਾਂ ਤੇਜ਼ੀ ਨਾਲ ਅੱਗੇ ਵਧਾਂਗੇ। ਅਸੀਂ ਦੇਸ਼ ਨੂੰ, ਯੂਪੀ ਨੂੰ ਨਵੀਂ ਉਚਾਈ ‘ਤੇ ਲੈ ਕੈ ਜਾਣ ਦੇ ਲਈ ਮਿਹਨਤ ਕਰਨ ਵਿੱਚ ਕੋਈ ਕੋਰ ਕਸਰ ਨਹੀਂ ਛੱਡਾਂਗੇ। ਮੈਂ ਕਾਨਪੁਰ ਦੇ ਉੱਜਵਲ ਭਵਿੱਖ ਦੇ ਲਈ ਸਾਰੇ ਮੇਰੇ ਕਾਨਪੁਰ ਦੇ ਭਾਈਆਂ-ਭੈਣਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ!
***
ਐੱਮਜੇਪੀਐੱਸ/ਐੱਸਟੀ/ਏਵੀ
(Release ID: 2132949)