ਪ੍ਰਧਾਨ ਮੰਤਰੀ ਦਫਤਰ
ਵੀਡੀਓ ਕਾਨਫਰੰਸਿੰਗ ਰਾਹੀਂ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ ਦੇ ਲਾਂਚ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ
प्रविष्टि तिथि:
29 MAY 2025 7:41PM by PIB Chandigarh
ਜੈ ਜਗਨਨਾਥ!
ਅੱਜ ਭਗਵਾਨ ਜਗਨਨਾਥ ਜੀ ਦੇ ਅਸ਼ੀਰਵਾਦ ਨਾਲ ਦੇਸ਼ ਦੇ ਕਿਸਾਨਾਂ ਦੇ ਲਈ ਬਹੁਤ ਬੜਾ ਅਭਿਯਾਨ ਸ਼ੁਰੂ ਹੋ ਰਿਹਾ ਹੈ। ‘ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ’ (Viksit Krishi Sankalp Abhiyan) ਆਪਣੇ ਆਪ ਵਿੱਚ ਇਹ ਇੱਕ ਅਨੋਖੀ ਪਹਿਲ ਹੈ। ਮੌਨਸੂਨ ਦਸਤਕ ਦੇ ਰਿਹਾ ਹੈ, ਖਰੀਫ਼ ਦੇ ਮੌਸਮ ਦੀ ਤਿਆਰੀ ਹੈ ਅਤੇ ਅਜਿਹੇ ਵਿੱਚ ਆਉਣ ਵਾਲੇ 12 ਤੋਂ 15 ਦਿਨ ਤੱਕ ਦੇਸ਼ ਦੇ ਵਿਗਿਆਨੀਆਂ ਦੀਆਂ, ਐਕਸਪਰਟਸ ਦੀਆਂ, ਅਧਿਕਾਰੀਆਂ ਦੀਆਂ ਅਤੇ ਪ੍ਰਗਤੀਸ਼ੀਲ ਕਿਸਾਨਾਂ ਦੀਆਂ 2 ਹਜ਼ਾਰ ਤੋਂ ਅਧਿਕ ਟੋਲੀਆਂ, 2 ਹਜ਼ਾਰ ਤੋਂ ਅਧਿਕ ਟੀਮਾਂ ਪਿੰਡ-ਪਿੰਡ ਜਾ ਰਹੀਆਂ ਹਨ।
ਇਹ ਟੀਮਾਂ, ਦੇਸ਼ ਦੇ 700 ਤੋਂ ਅਧਿਕ ਜ਼ਿਲ੍ਹਿਆਂ ਦੇ ਕਰੋੜਾਂ ਕਿਸਾਨਾਂ ਤੱਕ ਪਹੁੰਚਣਗੀਆਂ। ਮੈਂ ਦੇਸ਼ ਦੇ ਸਾਰੇ ਕਿਸਾਨਾਂ ਨੂੰ, ਇਨ੍ਹਾਂ ਟੀਮਾਂ ਵਿੱਚ ਸ਼ਾਮਲ ਸਾਰੇ ਸਾਥੀਆਂ ਨੂੰ ਇਸ ਮਹਾਅਭਿਯਾਨ ਦੇ ਲਈ, ਬੜੇ ਖ਼ਾਹਿਸ਼ੀ ਕਾਰਜਕ੍ਰਮ ਦੇ ਲਈ ਅਤੇ ਖੇਤੀਬਾੜੀ ਦੇ ਉੱਜਵਲ ਭਵਿੱਖ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਸਾਡੇ ਇੱਥੇ ਖੇਤੀਬਾੜੀ, ਇਹ ਰਾਜਾਂ ਦਾ ਵਿਸ਼ਾ ਰਿਹਾ ਹੈ। ਸਰਕਾਰੀ ਵਿਵਸਥਾ ਦੇ ਤਹਿਤ ਇੱਕ ਸਟੇਟ ਸਬਜੈਕਟ ਹੈ। ਹਰ ਹਾਜ ਆਪਣੀਆਂ-ਆਪਣੀਆਂ ਖੇਤੀਬਾੜੀ ਨੀਤੀਆਂ ਬਣਾਉਂਦਾ ਹੈ, ਕਿਸਾਨਾਂ ਦੇ ਹਿਤ ਵਿੱਚ ਕਦਮ ਉਠਾਉਂਦਾ ਹੈ। ਲੇਕਿਨ ਅੱਜ ਤੇਜ਼ੀ ਨਾਲ ਬਦਲਦੇ ਇਸ ਸਮੇਂ ਵਿੱਚ ਭਾਰਤ ਦੀ ਖੇਤੀਬਾੜੀ ਵਿੱਚ ਭੀ ਵਿਆਪਕ ਬਦਲਾਅ ਲਿਆਉਣ ਦੀ ਜ਼ਰੂਰਤ ਹੈ। ਸਾਡੇ ਕਿਸਾਨਾਂ ਨੇ ਰਿਕਾਰਡ ਉਤਪਾਦਨ ਕਰਕੇ ਅੰਨ ਦੇ ਭੰਡਾਰ ਭਰੇ ਹਨ, ਲੇਕਿਨ ਹੁਣ ਮਾਰਕਿਟ ਭੀ ਬਦਲ ਰਹੀ ਹੈ ਅਤੇ ਗ੍ਰਾਹਕ ਦੀ ਪ੍ਰਾਥਮਿਕਤਾ ਭੀ ਬਦਲ ਗਈ ਹੈ। ਅਜਿਹੇ ਵਿੱਚ ਸਾਡਾ ਇਹ ਨਿਮਾਣਾ ਜਿਹਾ ਪ੍ਰਯਾਸ ਹੈ ਕਿ ਕਿਸਾਨਾਂ ਨੂੰ ਭੀ ਅਤੇ ਰਾਜਾਂ ਦੀਆਂ ਸਰਕਾਰਾਂ ਨੂੰ ਭੀ ਅਤੇ ਉਨ੍ਹਾਂ ਦੇ ਨਾਲ ਮਿਲ ਕੇ ਖੇਤੀਬਾੜੀ ਵਿਵਸਥਾਵਾਂ ਵਿੱਚ ਬਦਲਾਅ ਲਿਆਈਏ, ਭਾਰਤ ਦੀ ਖੇਤੀਬਾੜੀ ਹੋਰ ਆਧੁਨਿਕ ਕਿਵੇਂ ਹੋਵੇ? ਇਸ ‘ਤੇ ਕਿਸਾਨਾਂ ਦੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਹੋਵੇ, ਇਸ ਲਈ ਇਸ ਅਭਿਯਾਨ ਦੇ ਤਹਿਤ ਸਾਡੇ ਵਿਗਿਆਨੀਆਂ ਦੀ ਟੀਮ ਲੈਬ ਤੋਂ ਲੈਂਡ, ਇਸ ਇੱਕ ਬੜੇ ਮਹਾਨ ਅਭਿਯਾਨ ਨੂੰ ਲੈ ਕੇ ਅੱਗੇ ਜਾ ਰਹੀ ਹੈ। ਸਾਰੇ ਡੇਟਾ ਦੇ ਨਾਲ ਕਿਸਾਨਾਂ ਨੂੰ ਆਧੁਨਿਕ ਖੇਤੀਬਾੜੀ ਦੀ ਜਾਣਕਾਰੀ ਦੇਵੇਗੀ ਅਤੇ ਸੀਜ਼ਨ ਸ਼ੁਰੂ ਹੋਣ ਤੋਂ ਪਹਿਲੇ ਕਿਸਾਨਾਂ ਦੀ ਮਦਦ ਦੇ ਲਈ ਖੜ੍ਹੀ ਰਹੇਗੀ।
ਸਾਥੀਓ,
ਬੀਤੇ ਦਹਾਕਿਆਂ ਵਿੱਚ ਸਾਡੇ ਖੇਤੀਬਾੜੀ ਵਿਗਿਆਨੀਆਂ ਨੇ ਅਨੇਕ ਖੇਤਰਾਂ ਵਿੱਚ ਅੱਛੀ ਰਿਸਰਚ ਕੀਤੀ ਹੈ, ਬਿਹਤਰ ਰਿਜ਼ਲਟ ਲਿਆ ਕੇ ਦਿਖਾਏ ਹਨ। ਦੂਸਰੇ ਤਰਫ਼ ਸਾਡੇ ਦੇਸ਼ ਦੇ ਪ੍ਰਗਤੀਸ਼ੀਲ ਕਿਸਾਨਾਂ ਨੇ ਭੀ ਆਪਣੇ-ਆਪਣੇ ਪ੍ਰਯੋਗ ਕਰਕੇ ਖੇਤੀਬਾੜੀ ਖੇਤਰ ਵਿੱਚ ਬਹੁਤ ਬਦਲਾਅ ਭੀ ਲੈ ਕੇ ਆਏ ਹਨ, ਪੈਦਾਵਾਰ ਭੀ ਵਧਾਈ ਹੈ ਅਤੇ ਬੜੇ ਸਫ਼ਲ ਪ੍ਰਯੋਗ ਕੀਤੇ ਹਨ। ਵਿਗਿਆਨੀਆਂ ਦੀ ਸਫ਼ਲ ਰਿਸਰਚ ਅਤੇ ਪ੍ਰਗਤੀਸ਼ੀਲ ਕਿਸਾਨਾਂ ਦੇ ਸਫ਼ਲ ਪ੍ਰਯੋਗ, ਇਨ੍ਹਾਂ ਦੀ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਸਾਡੇ ਕਿਸਾਨਾਂ ਤੱਕ ਪਹੁੰਚਣੀ ਉਤਨੀ ਹੀ ਜ਼ਰੂਰੀ ਹੈ। ਇਸ ਦਿਸ਼ਾ ਵਿੱਚ ਆਪ (ਤੁਸੀਂ) ਸਾਰੇ ਪਹਿਲੇ ਹੀ ਪ੍ਰਯਾਸ ਕਰਦੇ ਰਹੇ ਹੋ,ਲੇਕਿਨ ਹੁਣ ਇੱਕ ਨਵੀਂ ਊਰਜਾ ਦੇ ਨਾਲ ਇਸ ਕੰਮ ਨੂੰ ਕਰਨ ਦੀ ਜ਼ਰੂਰਤ ਹੈ। ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ ਨਾਲ ਤੁਹਾਨੂੰ ਇਸ ਦਾ ਭਰਪੂਰ ਮੌਕਾ ਮਿਲੇਗਾ।
ਸਾਥੀਓ,
ਵਿਕਸਿਤ ਭਾਰਤ ਦੇ ਲਈ ਭਾਰਤ ਦੀ ਖੇਤੀਬਾੜੀ ਨੂੰ ਭੀ ਵਿਕਸਿਤ ਹੋਣਾ ਹੈ। ਅਜਿਹੇ ਅਨੇਕ ਵਿਸ਼ੇ ਹਨ, ਜਿਨ੍ਹਾਂ ‘ਤੇ ਕੇਂਦਰ ਸਰਕਾਰ ਦਾ ਲਗਾਤਾਰ ਫੋਕਸ ਹੈ। ਜਿਵੇਂ ਕਿਸਾਨ ਨੂੰ ਆਪਣੀ ਫਸਲ ਦਾ ਸਹੀ ਦਾਮ ਕਿਵੇਂ ਮਿਲੇ? ਐਗਰੀਕਲਚਰ ਇਕੌਮਨੀ ਕਿਵੇਂ ਮਜ਼ਬੂਤ ਹੋਵੇ? ਦੇਸ਼ ਦੀ ਜ਼ਰੂਰਤ ਦੇ ਅਨੁਰੂਪ ਕਿਵੇਂ ਫਸਲਾਂ ਪੈਦਾ ਹੋਣ? ਕਿਵੇਂ ਭਾਰਤ ਆਪਣੀ ਜ਼ਰੂਰਤ ਦੇ ਨਾਲ ਹੀ ਦੁਨੀਆ ਦੀ ਜ਼ਰੂਰਤ ਭੀ ਪੂਰੀ ਕਰੇ? ਦੁਨੀਆ ਦਾ ਫੂਡ ਬਾਸਕੇਟ ਕਿਵੇਂ ਬਣੇ? ਕਿਵੇਂ ਕਲਾਇਮੇਟ ਚੇਂਜ ਦੀ ਚੁਣੌਤੀ ਨਾਲ ਨਿਪਟੀਏ? ਕਿਵੇਂ ਘੱਟ ਪਾਣੀ ਵਿੱਚ ਜ਼ਿਆਦਾ ਅਨਾਜ ਉਤਪਾਦਨ ਕਰੀਏ? ਕਿਵੇਂ ਧਰਤੀ ਮਾਂ ਨੂੰ ਖ਼ਤਰਨਾਕ ਕੈਮੀਕਲਸ ਤੋਂ ਬਚਾਇਆ ਜਾਵੇ? ਕਿਵੇਂ ਖੇਤੀ ਨੂੰ ਆਧੁਨਿਕ ਬਣਾਇਆ ਜਾਵੇ? ਵਿਗਿਆਨ ਅਤੇ ਟੈਕਨੋਲੋਜੀ ਖੇਤ ਤੱਕ ਕਿਵੇਂ ਪਹੁੰਚੇ?ਅਜਿਹੇ ਅਨੇਕ ਵਿਸ਼ਿਆਂ ‘ਤੇ ਪਿਛਲੇ 10-11 ਸਾਲ ਵਿੱਚ ਸਾਡੀ ਸਰਕਾਰ ਨੇ ਬਹੁਤ ਕੰਮ ਕੀਤਾ ਹੈ। ਹੁਣ ਇਸ ਅਭਿਯਾਨ ਦੇ ਤਹਿਤ, ਤੁਹਾਨੂੰ ਸਾਡੇ ਕਿਸਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਕਰਨਾ ਹੈ।
ਸਾਥੀਓ,
ਇੱਹ ਅਹਿਮ ਵਿਸ਼ਾ ਕਿਸਾਨਾਂ ਨੂੰ ਆਮਦਨ ਦੇ ਅਤਿਰਿਕਤ ਸਾਧਨ ਮੁਹੱਈਆ ਕਰਵਾਉਣ ਦਾ ਭੀ ਹੈ। ਖੇਤਾਂ ਦੀ ਜੋ ਡੌਲ਼ (ਵੱਟ) ਹੈ, ਉਸ ‘ਤੇ ਸੋਲਰ ਪੈਨਲਿੰਗ ਦਾ ਕੰਮ ਹੋਵੇ। ਦੇਸ਼ ਵਿੱਚ ਜੋ ਸਵੀਟ ਰੈਵੋਲਿਊਸ਼ਨ ਹੋ ਰਿਹਾ ਹੈ, ਮਧੂ ਮੱਖੀ ਪਾਲਣ ਵਾਲੇ ਕਿਸਾਨਾਂ ਨੂੰ ਲਾਭ ਹੋ ਰਿਹਾ ਹੈ, ਉਸ ਨਾਲ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਕਿਵੇਂ ਜੁੜਨ? ਖੇਤ ਤੋਂ ਨਿਕਲੇ ਜਿਨ੍ਹਾਂ ਅਵਸ਼ੇਸ਼ਾਂ ਨੂੰ ਕਚਰਾ ਕਹਿ ਕੇ ਸੁੱਟ ਦਿੱਤਾ ਜਾਂਦਾ ਹੈ, ਉਸ ਤੋਂ ਕਿਵੇਂ ਐਨਰਜੀ ਬਣਾਈਏ? ਵੇਸਟ ਟੂ ਵੈਲਥ ਕ੍ਰਿਏਟ ਕਿਵੇਂ ਕਰੀਏ? ਕਿੱਥੇ ਕਿਹੜਾ ਸ਼੍ਰੀ ਅੰਨ ਕਿਸ ਖੇਤ ਵਿੱਚ ਉਗਾਇਆ ਜਾ ਸਕਦਾ ਹੈ? ਕਿਸੇ ਉਤਪਾਦ ਵਿੱਚ ਵੈਲਿਊ ਐਡਿਸ਼ਨ ਕਿਵੇਂ ਹੋਵੇ? ਵੈਸੇ ਹੁਣ ਤਾਂ ਜੋ ਪਸ਼ੂ ਦੁੱਧ ਨਹੀਂ ਦਿੰਦੇ, ਉਹ ਭੀ ਗੋਬਰ ਧਨ ਯੋਜਨਾ ਦੇ ਜ਼ਰੀਏ ਪੈਸੇ ਕਮਾਉਣ ਦਾ ਜ਼ਰੀਆ ਬਣ ਰਹੇ ਹਨ। ਸਾਨੂੰ ਇਨ੍ਹਾਂ ਸਾਰਿਆਂ ਬਾਰੇ ਆਪਣੇ ਕਿਸਾਨ ਭਾਈ-ਭੈਣਾਂ ਨੂੰ, ਉਨ੍ਹਾਂ ਦੇ ਨਾਲ ਬੈਠ ਕੇ, ਵਿਚਾਰ-ਵਟਾਂਦਰਾ ਕਰਕੇ, ਸੰਵਾਦ ਕਰਕੇ ਵਿਸਤਾਰ ਨਾਲ ਜਾਣਕਾਰੀ ਦੇਣੀ ਹੈ।
ਸਾਥੀਓ,
ਭਾਰਤ ਦੀ ਖੇਤੀ ਨੂੰ ਵਿਕਸਿਤ ਭਾਰਤ ਦਾ ਪ੍ਰਮੁੱਖ ਅਧਾਰ ਬਣਾਉਣ ਦਾ ਇਹ ਬਹੁਤ ਬੜਾ ਸੰਕਲਪ ਹੈ। ਮੈਂ ਆਪਣੇ ਕਿਸਾਨ ਭਾਈਆਂ-ਭੈਣਾਂ ਨੂੰ ਕਹਾਂਗਾ- ਜੋ ਵਿਗਿਆਨੀ ਤੁਹਾਡੇ ਪਿੰਡ ਵਿੱਚ ਪਹੁੰਚਣ ਵਾਲੇ ਹਨ, ਉਨ੍ਹਾਂ ਨੂੰ ਖੂਬ ਸਾਰੇ ਸਵਾਲ ਕਰਿਓ, ਅਤੇ ਮੈਂ ਵਿਗਿਆਨੀਆਂ ਅਤੇ ਹੋਰ ਕਰਮਚਾਰੀਆਂ ਨੂੰ ਭੀ ਕਹਾਂਗਾ, ਤੁਹਾਡੇ ਸਾਹਮਣੇ ਇੱਕ ਬਹੁਤ ਬੜਾ ਮਿਸ਼ਨ ਹੈ।ਜੋ ਬੀੜਾ ਆਪ (ਤੁਸੀਂ) ਉਠਾ ਰਹੇ ਹੋ, ਇਸ ਨੂੰ ਸਿਰਫ਼ ਇੱਕ ਸਰਕਾਰੀ ਕੰਮ ਸਮਝ ਕੇ ਨਹੀਂ ਕਰਨਾ ਹੈ। ਇਸ ਨੂੰ ਦੇਸ਼ ਸੇਵਾ ਦੇ ਜਜ਼ਬੇ ਦੇ ਨਾਲ ਕਰਨਾ ਹੈ। ਤੁਹਾਨੂੰ ਕਿਸਾਨਾਂ ਦੀ ਹਰ ਜਗਿਆਸਾ ਨੂੰ ਸ਼ਾਂਤ ਕਰਨਾ ਹੈ। ਨਾਲ ਹੀ ਕਿਸਾਨਾਂ ਦੇ ਬਹੁਮੁੱਲੇ ਸੁਝਾਵਾਂ ਨੂੰ ਭੀ ਦਰਜ ਕਰਨਾ ਹੈ। ‘ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ’ (Viksit Krishi Sankalp Abhiyan) ਸਾਡੇ ਅੰਨਦਾਤਾਵਾਂ ਦੇ ਲਈ ਪ੍ਰਗਤੀ ਦੇ ਨਵੇਂ ਦੁਆਰ ਖੋਲ੍ਹੇਗਾ। ਇਸੇ ਕਾਮਨਾ ਦੇ ਨਾਲ ਪੂਰੀ ਟੀਮ ਨੂੰ, ਸਾਰੇ ਕਿਸਾਨਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।
ਧੰਨਵਾਦ!
***
ਐੱਮਜੇਪੀਐੱਸ/ਐੱਸਟੀ/ਏਵੀ
(रिलीज़ आईडी: 2132560)
आगंतुक पटल : 9
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam