ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਵਿਦੇਸ਼ ਸਕੱਤਰ ਸ਼੍ਰੀ ਵਿਕਰਮ ਮਿਸਰੀ ਦਾ ਵਾਸ਼ਿੰਗਟਨ ਡੀ.ਸੀ ਅਮਰੀਕਾ ਦਾ ਦੌਰਾ (27-29 ਮਈ, 2025)

Posted On: 26 MAY 2025 6:58PM by PIB Chandigarh

ਵਿਦੇਸ਼ ਸਕੱਤਰ ਸ਼੍ਰੀ ਵਿਕਰਮ ਮਿਸਰੀ 27 ਤੋਂ 29 ਮਈ, 2025 ਤੱਕ ਵਾਸ਼ਿੰਗਟਨ ਡੀ.ਸੀ., ਅਮਰੀਕਾ ਦੀ ਯਾਤਰਾ ‘ਤੇ ਰਹਿਣਗੇ। ਇਸ ਦੌਰਾਨ ਉਹ ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਇਹ ਯਾਤਰਾ ਪ੍ਰਧਾਨ ਮੰਤਰੀ ਦੀ ਫਰਵਰੀ 2025 ਵਿੱਚ ਅਮਰੀਕਾ ਯਾਤਰਾ ਤੋਂ ਬਾਅਦ ਦੀ ਇੱਕ ਅਗਲੀ ਕੜੀ ਹੈ, ਜਦੋਂ ਦੋਵੇਂ ਦੇਸ਼ਾਂ ਨੇ ਭਾਰਤ-ਯੂ.ਐੱਸ. ਕੌਮਪੈਕਟ (ਸੈਨਿਕ ਸਾਂਝੇਦਾਰੀ, ਤੇਜ਼ ਵਪਾਰ ਅਤੇ ਟੈਕਨੋਲੋਜੀ ਲਈ ਮੌਕਿਆਂ ਨੂੰ ਉਤਸ਼ਾਹਿਤ ਕਰਨਾ) ਨਾਮਕ ਇੱਕ ਨਵੀਂ ਸਾਂਝੇਦਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਉਦੇਸ਼ 21ਵੀਂ ਸਦੀ ਵਿੱਚ ਸੈਨਿਕ ਸਹਿਯੋਗ, ਵਪਾਰ ਅਤੇ ਟੈਕਨੋਲੋਜੀ ਦੇ ਖੇਤਰਾਂ ਵਿੱਚ ਮੌਕਿਆਂ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਹੈ।

***

ਵਿਵੇਕ ਵੈਭਵ/ਏਕੇ


(Release ID: 2131603)