ਸੂਚਨਾ ਤੇ ਪ੍ਰਸਾਰਣ ਮੰਤਰਾਲਾ
                
                
                
                
                
                    
                    
                        ਭਾਰਤ ਦੇ ਸਰਬ-ਪਾਰਟੀ ਵਫ਼ਦ ਦਾ ਕੁਵੈਤ ਦੌਰਾ (26-27 ਮਈ 2025)
                    
                    
                        
                    
                
                
                    Posted On:
                25 MAY 2025 3:18PM by PIB Chandigarh
                
                
                
                
                
                
                ਮਾਣਯੋਗ ਸਾਂਸਦ ਸ਼੍ਰੀ ਬੈਜਯੰਤ ਜੈ ਪਾਂਡਾ ਦੀ ਅਗਵਾਈ ਵਿੱਚ ਭਾਰਤ ਦਾ ਸਰਬ-ਪਾਰਟੀ ਵਫ਼ਦ ਜਿਸ ਵਿੱਚ ਭਾਰਤ ਦੇ ਮੌਜੂਦਾ ਸਾਂਸਦ, ਸਾਬਕਾ ਮੰਤਰੀ ਅਤੇ ਸਾਬਕਾ ਵਿਦੇਸ਼ ਸਕੱਤਰ ਸ਼ਾਮਲ ਹਨ, 26 ਤੋਂ 27 ਮਈ 2025 ਤੱਕ ਕੁਵੈਤ ਦਾ ਦੌਰਾ ਕਰੇਗਾ। ਇਹ ਦੌਰਾ ਕੂਟਨੀਤਕ ਪਹੁੰਚ ਦੇ ਇੱਕ ਹਿੱਸੇ ਵਜੋਂ ਹੋਵੇਗਾ। ਇਸ ਦਾ ਉਦੇਸ਼ ਹਰ ਤਰ੍ਹਾਂ ਦੇ ਅੱਤਵਾਦ ਰੂਪਾਂ ਅਤੇ ਪ੍ਰਗਟਾਵਿਆਂ ਵਿਰੁੱਧ ਭਾਰਤ ਦੇ ਇਕਜੁੱਟ ਅਤੇ ਅਟੱਲ ਰੁੱਖ਼ ਬਾਰੇ ਦੱਸਣਾ ਹੈ।
2. ਵਫ਼ਦ ਦੇ ਮੈਂਬਰ ਹੇਠ ਲਿਖੇ ਹਨ:
     i.        ਸ਼੍ਰੀ ਬੈਜਯੰਤ ਜੈ ਪਾਂਡਾ, ਮਾਣਯੋਗ ਸਾਂਸਦ, ਲੋਕ ਸਭਾ; ਸਾਬਕਾ ਸਾਂਸਦ (ਰਾਜ ਸਭਾ)
    ii.        ਡਾ. ਨਿਸ਼ੀਕਾਂਤ ਦੁਬੇ, ਮਾਣਯੋਗ ਸਾਂਸਦ (ਲੋਕ ਸਭਾ), ਸੰਚਾਰ ਅਤੇ ਸੂਚਨਾ ਟੈਕਨੋਲੋਜੀ ਕਮੇਟੀ ਦੇ ਚੇਅਰਮੈਨ
   iii.        ਸ਼੍ਰੀਮਤੀ ਐੱਸ. ਫਾਂਗਨੋਨ ਕੋਨਯਾਕ, ਮਾਣਯੋਗ ਸਾਂਸਦ (ਰਾਜ ਸਭਾ), ਨਾਗਾਲੈਂਡ ਤੋਂ ਰਾਜ ਸਭਾ ਸਾਂਸਦ ਵਜੋਂ ਚੁਣੀ ਗਈ ਪਹਿਲੀ ਮਹਿਲਾ।
  iv.        ਸ਼੍ਰੀਮਤੀ. ਰੇਖਾ ਸ਼ਰਮਾ, ਮਾਣਯੋਗ ਸਾਂਸਦ (ਰਾਜ ਸਭਾ), ਰਾਸ਼ਟਰੀ ਮਹਿਲਾ ਕਮਿਸ਼ਨ ਦੀ ਸਾਬਕਾ ਰਾਸ਼ਟਰੀ ਪ੍ਰਧਾਨ
   v.        ਸ਼੍ਰੀ ਅਸਦੁੱਦੀਨ ਓਵੈਸੀ, ਮਾਣਯੋਗ ਸਾਂਸਦ (ਲੋਕ ਸਭਾ), ਆਲ ਇੰਡੀਆ ਮਜਲਿਸ-ਏ-ਇਤੈਹਾਦੁਲ ਮੁਸਲਿਮੀਨ ਦੇ ਪ੍ਰਧਾਨ
  vi.        ਸ਼੍ਰੀ ਸਤਨਾਮ ਸਿੰਘ ਸੰਧੂ, ਮਾਣਯੋਗ ਸਾਂਸਦ (ਰਾਜ ਸਭਾ), ਫਾਊਂਡਿੰਗ ਚਾਂਸਲਰ, ਚੰਡੀਗੜ੍ਹ ਯੂਨੀਵਰਸਿਟੀ
 vii.        ਸ਼੍ਰੀ ਗੁਲਾਮ ਨਬੀ ਆਜ਼ਾਦ, ਸਾਬਕਾ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸਾਬਕਾ ਮੁੱਖ ਮੰਤਰੀ, ਸਾਬਕਾ ਸੰਸਦ ਮੈਂਬਰ (ਰਾਜ ਸਭਾ)
viii.        ਸ਼੍ਰੀ ਹਰਸ਼ ਵਰਧਨ ਸ਼੍ਰਿੰਗਲਾ, ਸਾਬਕਾ ਵਿਦੇਸ਼ ਸਕੱਤਰ, ਸੰਯੁਕਤ ਰਾਜ ਅਮਰੀਕਾ, ਬੰਗਲਾਦੇਸ਼ ਅਤੇ ਥਾਈਲੈਂਡ ਦੇ ਸਾਬਕਾ ਰਾਜਦੂਤ
3. ਕੁਵੈਤ ਵਿੱਚ ਆਪਣੇ ਪ੍ਰਵਾਸ ਦੌਰਾਨ, ਵਫ਼ਦ ਕੁਵੈਤ ਸਰਕਾਰ ਦੇ ਸੀਨੀਅਰ ਪਤਵੰਤਿਆਂ, ਸਿਵਿਲ ਸੋਸਾਇਟੀ ਦੇ ਪ੍ਰਮੁੱਖ ਮੈਂਬਰਾਂ, ਪ੍ਰਭਾਵਸ਼ਾਲੀ ਵਿਅਕਤੀਆਂ, ਥਿੰਕ ਟੈਂਕਾਂ, ਮੀਡੀਆ ਅਤੇ ਭਾਰਤੀ ਪ੍ਰਵਾਸੀਆਂ ਦੇ ਇੱਕ ਵਰਗ ਨਾਲ ਗੱਲਬਾਤ ਕਰੇਗਾ।
***
ਵਿਵੇਕ ਵੈਭਵ/ਏਕੇ
                
                
                
                
                
                (Release ID: 2131268)
                Visitor Counter : 4