ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ 78ਵੀਂ ਵਰਲਡ ਹੈਲਥ ਅਸੈਂਬਲੀ ਵਿੱਚ ਵਿਸ਼ਵ ਸਿਹਤ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ
ਆਯੁਸ਼ਮਾਨ ਭਾਰਤ ਨਾਲ ਵਿਆਪਕ ਸਿਹਤ ਸੇਵਾ ਤੱਕ ਪਹੁੰਚ ਦਾ ਵਿਸਤਾਰ ਹੋਇਆ ਹੈ, ਇਸ ਨਾਲ ਇਨਫ੍ਰਾਸਟ੍ਰਕਚਰ ਵਿੱਚ ਸੁਧਾਰ ਹੋਇਆ ਹੈ, ਐਡਵਾਂਸਡ ਟ੍ਰੀਟਮੈਂਟਸ ਲਈ ਵਿੱਤੀ ਸੁਰੱਖਿਆ ਪ੍ਰਦਾਨ ਕੀਤੀ ਹੈ ਅਤੇ ਡਿਜੀਟਲ ਸਿਹਤ ਅਪਣਾਉਣ ਵਿੱਚ ਤੇਜ਼ੀ ਆਈ ਹੈ, ਜਿਸ ਨਾਲ ਸਰਵ ਵਿਆਪਕ ਹੈਲਥ ਕਵਰੇਜ ਦਾ ਰਾਹ ਪੱਧਰਾ ਹੋਇਆ ਹੈ: ਕੇਂਦਰੀ ਸਿਹਤ ਸਕੱਤਰ
"ਭਾਰਤ ਨੂੰ ਹਾਲ ਹੀ ਵਿੱਚ WHO ਦੁਆਰਾ ਟ੍ਰੈਕੋਮਾ-ਮੁਕਤ ਦੇਸ਼ ਵਜੋਂ ਪ੍ਰਮਾਣਿਤ ਕੀਤਾ ਗਿਆ ਹੈ ਅਤੇ ਦੇਸ਼ ਟੀਬੀ, ਕੋੜ੍ਹ ਰੋਗ, ਲਿੰਫੈਟਿਕ ਫਾਈਲੇਰੀਆਸਿਸ (Lymphatic Filariasis), ਖਸਰਾ, ਰੁਬੇਲਾ ਅਤੇ ਕਾਲਾ-ਅਜ਼ਰ (Kala-azar) ਜਿਹੀਆਂ ਬਿਮਾਰੀਆਂ ਨੂੰ ਖਤਮ ਕਰਨ ਲਈ ਪ੍ਰਤੀਬੱਧ ਹੈ"
"ਮਹਾਮਾਰੀ ਸਮਝੌਤੇ ਨੂੰ ਮੈਡੀਕਲ ਪ੍ਰਤੀਰੋਧਕ, ਸਮੇਂ ‘ਤੇ ਪਾਰਦਰਸ਼ੀ ਡੇਟਾ ਅਤੇ ਰੋਗਾਣੂ ਜਾਣਕਾਰੀ ਸਾਂਝਾਕਰਨ ਤੱਕ ਸਮਾਨ ਪਹੁੰਚ ਯਕੀਨੀ ਬਣਾਉਣੀ ਚਾਹੀਦੀ ਹੈ ਅਤੇ ਵਿਸ਼ੇਸ਼ ਤੌਰ ‘ਤੇ ਵਿਕਾਸਸ਼ੀਲ ਦੇਸ਼ਾਂ ਲਈ ਟੈਕਨੋਲੋਜੀ ਸਾਂਝਾਕਰਣ ਅਤੇ ਸਮਰੱਥਾ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ "
Posted On:
21 MAY 2025 2:31PM by PIB Chandigarh
ਭਾਰਤ ਨੇ ਅੱਜ 78ਵੀਂ ਵਰਲਡ ਹੈਲਥ ਅਸੈਂਬਲੀ ਦੇ ਪੂਰਨ ਸੈਸ਼ਨ ਨੂੰ ਸੰਬੋਧਨ ਕੀਤਾ, ਜਿਸ ਵਿੱਚ "ਵੰਨ ਵਰਲਡ ਫੌਰ ਹੈਲਥ" ਥੀਮ ਦੇ ਤਹਿਤ ਵਿਸ਼ਵ ਸਿਹਤ ਸਮਾਨਤਾ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਈ। ਭਾਰਤੀ ਵਫ਼ਦ ਦੀ ਅਗਵਾਈ ਕਰਦੇ ਹੋਏ ਕੇਂਦਰੀ ਸਿਹਤ ਸਕੱਤਰ, ਸ਼੍ਰੀਮਤੀ ਪੁਣਯ ਸਲੀਲਾ ਸ਼੍ਰੀਵਾਸਤਵ ਨੇ ਨਵੇਂ ਚੁਣੇ ਗਏ ਕਮੇਟੀ ਚੇਅਰਪਰਸਨਸ ਨੂੰ ਵਧਾਈਆਂ ਦਿੱਤੀਆਂ ਅਤੇ ਸਾਰਥਕ ਅੰਤਰਰਾਸ਼ਟਰੀ ਸੰਵਾਦ ਅਤੇ ਸਹਿਯੋਗ ਦੇ ਅਵਸਰ ਦਾ ਸਵਾਗਤ ਕੀਤਾ।

ਸ਼੍ਰੀਮਤੀ ਪੁਣਯ ਸਲੀਲਾ ਸ਼੍ਰੀਵਾਸਤਵ ਨੇ ਸਮਾਵੇਸ਼ੀ ਅਤੇ ਯੂਨੀਵਰਸਲ ਸਿਹਤ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ‘ਤੇ ਆਯੁਸ਼ਮਾਨ ਭਾਰਤ ਜਿਹੀਆਂ ਪ੍ਰਮੁੱਖ ਪਹਿਲਕਦਮੀਆਂ ਦੇ ਪਰਿਵਰਤਨਸ਼ੀਲ ਕਦਮਾਂ 'ਤੇ ਜ਼ੋਰ ਦਿੱਤਾ, ਇਸ ਨੇ ਵਿਆਪਕ ਸਿਹਤ ਸੰਭਾਲ ਤੱਕ ਪਹੁੰਚ ਨੂੰ ਬਿਹਤਰ ਤਰੀਕੇ ਨਾਲ ਵਧਾਇਆ ਹੈ। ਉਨ੍ਹਾਂ ਨੇ ਕਿਹਾ, "ਇਸ ਪ੍ਰੋਗਰਾਮ ਨੇ ਵਿਆਪਕ ਸਿਹਤ ਸੇਵਾ ਤੱਕ ਪਹੁੰਚ ਦਾ ਵਿਸਤਾਰ ਕੀਤਾ ਹੈ, ਇਨਫ੍ਰਾਸਟ੍ਰਕਚਰ ਵਿੱਚ ਸੁਧਾਰ ਕੀਤਾ ਹੈ, ਐਡਵਾਂਸਡ ਟ੍ਰੀਟਮੈਂਟਸ ਲਈ ਵਿੱਤੀ ਸੁਰੱਖਿਆ ਪ੍ਰਦਾਨ ਕੀਤੀ ਹੈ, ਅਤੇ ਡਿਜੀਟਲ ਸਿਹਤ ਅਪਣਾਉਣ ਵਿੱਚ ਤੇਜ਼ੀ ਆਉਣ ਨਾਲ ਯੂਨੀਵਰਸਲ ਹੈਲਥ ਕਵਰੇਜ ਦੀ ਦਿਸ਼ਾ ਵਿੱਚ ਰਾਹ ਪੱਧਰਾ ਹੋਇਆ ਹੈ।"
ਕੇਂਦਰੀ ਸਿਹਤ ਸਕੱਤਰ ਨੇ ਦੱਸਿਆ ਕਿ ਮਾਂ ਦੀ ਸਿਹਤ, ਪਰਿਵਾਰ ਨਿਯੋਜਨ, ਬਾਲ ਮੌਤ ਦਰ ਅਤੇ ਮ੍ਰਿਤ ਜਨਮਾਂ ਨੂੰ ਘਟਾਉਣ ਵਿੱਚ ਭਾਰਤ ਦੇ ਯਤਨਾਂ ਨੂੰ ਸੰਯੁਕਤ ਰਾਸ਼ਟਰ ਆਬਾਦੀ ਫੰਡ ਅਤੇ ਸੰਯੁਕਤ ਰਾਸ਼ਟਰ ਅੰਤਰ-ਏਜੰਸੀ ਸਮੂਹ ਸਮੇਤ ਵਿਸ਼ਵਵਿਆਪੀ ਸੰਸਥਾਵਾਂ ਦੁਆਰਾ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ, "ਭਾਰਤ ਨੂੰ ਹਾਲ ਹੀ ਵਿੱਚ WHO ਨੇ ਟ੍ਰੈਕੋਮਾ-ਮੁਕਤ ਦੇਸ਼ ਵਜੋਂ ਪ੍ਰਮਾਣਿਤ ਕੀਤਾ ਗਿਆ ਹੈ ਅਤੇ ਦੇਸ਼ ਟੀਬੀ, ਕੋੜ੍ਹ ਰੋਗ, ਲਿੰਫੈਟਿਕ ਫਾਈਲੇਰੀਆਸਿਸ, ਖਸਰਾ, ਰੁਬੇਲਾ ਅਤੇ ਕਾਲਾ ਅਜ਼ਰ ਜਿਹੀਆਂ ਬਿਮਾਰੀਆਂ ਨੂੰ ਖਤਮ ਕਰਨ ਲਈ ਪ੍ਰਤੀਬੱਧ ਹੈ।"
ਉਨ੍ਹਾਂ ਨੇ ਦੱਸਿਆ ਕਿ ਇੱਕ ਪ੍ਰਮੁੱਖ ਨੀਤੀਗਤ ਕਦਮ ਵਜੋਂ ਭਾਰਤ ਨੇ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ ਦੇ ਤਹਿਤ 70 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ ਹੈਲਥ ਕਵਰੇਜ ਪ੍ਰਦਾਨ ਕੀਤੀ ਹੈ, ਭਾਵੇਂ ਉਨ੍ਹਾਂ ਦੀ ਆਰਥਿਕ ਸਥਿਤੀ ਕੁਝ ਵੀ ਹੋਵੇ। ਉਨ੍ਹਾਂ ਨੇ ਕਿਹਾ, "ਅਸੀਂ ਭਵਿੱਖ ਦੇ ਸਿਹਤ ਪੇਸ਼ੇਵਰਾਂ ਨੂੰ ਟ੍ਰੇਂਡ ਕਰਨ ਲਈ ਪਿਛਲੇ ਦਹਾਕੇ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ 387 ਤੋਂ ਵਧਾ ਕੇ 780 ਕੀਤੀ ਹੈ।"
ਕੇਂਦਰੀ ਸਿਹਤ ਸਕੱਤਰ ਨੇ ਇੱਕ ਕਾਨੂੰਨੀ, ਬਾਈਂਡਿੰਗ ਫਰੇਮਵਰਕ ਲਈ ਭਾਰਤ ਦੇ ਸਸ਼ਕਤ ਸਮਰਥਨ ਨੂੰ ਵੀ ਦੁਹਰਾਇਆ ਜੋ ਰਾਸ਼ਟਰੀ ਪ੍ਰਭੂਸੱਤਾ ਅਤੇ ਸਮਰੱਥਾਵਾਂ ਦਾ ਸਨਮਾਨ ਕਰਦੇ ਹੋਏ ਆਲਮੀ ਸਹਿਯੋਗ ਨੂੰ ਵਧਾਉਂਦਾ ਹੈ। ਉਨ੍ਹਾਂ ਨੇ ਕਿਹਾ, "ਮਹਾਮਾਰੀ ਸਮਝੌਤੇ ਨੂੰ ਮੈਡੀਕਲ ਉਪਾਵਾਂ, ਸਮੇਂ ਸਿਰ ਪਾਰਦਰਸ਼ੀ ਡੇਟਾ ਅਤੇ ਰੋਗਾਣੂ ਸਾਂਝਾਕਰਣ ਤੱਕ ਬਰਾਬਰ ਪਹੁੰਚ ਯਕੀਨੀ ਬਣਾਉਣੀ ਚਾਹੀਦੀ ਹੈ। ਵਿਸ਼ੇਸ਼ ਰੂਪ ਵਿੱਚ ਵਿਕਾਸਸ਼ੀਲ ਦੇਸ਼ਾਂ ਲਈ ਟੈਕਨੋਲੋਜੀ ਸਾਂਝਾਕਰਣ ਅਤੇ ਸਮਰੱਥਾ ਨਿਰਮਾਣ ਨੂੰ ਹੁਲਾਰਾ ਦੇਣਾ ਚਾਹੀਦਾ ਹੈ।"
ਉਨ੍ਹਾਂ ਨੇ ਆਪਣੇ ਸਮਾਪਤੀ ਭਾਸ਼ਣ ਵਿੱਚ ਵਿਸ਼ਵ ਸਿਹਤ ਸੰਗਠਨ ਅਤੇ ਮੈਂਬਰ ਦੇਸ਼ਾਂ ਨੂੰ ਮਹਾਮਾਰੀ ਸੰਧੀ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਕੀਤੀ ਗਈ ਪ੍ਰਗਤੀ ਲਈ ਵਧਾਈ ਦਿੱਤੀ। ਸਿਹਤ ਸਕੱਤਰ ਨੇ ਭਵਿੱਖ ਦੀਆਂ ਸਿਹਤ ਚੁਣੌਤੀਆਂ ਦਾ ਸਾਹਮਣਾ ਕਰਨ 'ਤੇ ਜ਼ੋਰ ਦਿੰਦੇ ਹੋਏ ਇਹ ਯਕੀਨੀ ਬਣਾਉਣ ਦੀ ਪ੍ਰਤੀਬੱਧਤਾ ਜਤਾਈ ਕਿ ਸਿਹਤ ਸੁਵਿਧਾਵਾਂ ਤੱਕ ਹਰ ਵਿਅਕਤੀ ਦੀ ਪਹੁੰਚ ਹੋਵੇ ਅਤੇ ਕੋਈ ਵੀ ਇਨ੍ਹਾਂ ਤੋਂ ਵੰਚਿਤ ਨਾ ਰਹੇ।
*****
ਐੱਮਵੀ/ਏਕੇ
HFW/Secy 78th WHA Plenary Address/21 May 2025/1
(Release ID: 2130706)