ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਕਸਲਵਾਦ ਦੇ ਖਾਤਮੇ ਦੀ ਲੜਾਈ ਵਿੱਚ ਇਤਿਹਾਸਕ ਉਪਲਬਧੀ ਹਾਸਲ ਕਰਦੇ ਹੋਏ, ਸੁਰੱਖਿਆ ਬਲਾਂ ਨੇ ਛੱਤੀਸਗੜ੍ਹ ਦੇ ਨਾਰਾਇਣਪੁਰ ਵਿੱਚ ਇੱਕ ਆਪ੍ਰੇਸ਼ਨ ਵਿੱਚ 27 ਖਤਰਨਾਕ ਮਾਓਵਾਦੀਆਂ ਨੂੰ ਢੇਰ ਕੀਤਾ


ਮਾਰੇ ਗਏ 27 ਖਤਰਨਾਕ ਮਾਓਵਾਦੀਆਂ ਵਿੱਚ ਨੰਬਾਲਾ ਕੇਸ਼ਵ ਰਾਓ, ਉਰਫ਼ ਬਾਸਵਰਾਜੂ ਵੀ ਸ਼ਾਮਲ ਹਨ, ਜੋ ਸੀਪੀਆਈ-ਮਾਓਵਾਦੀ ਦੇ ਜਨਰਲ ਸਕੱਤਰ, ਟੌਪ ਮੋਸਟ ਲੀਡਰ ਅਤੇ ਨਕਸਲ ਅੰਦੋਲਨ ਦੀ ਰੀੜ੍ਹ ਦੀ ਹੱਡੀ ਸਨ

ਇਹ ਪਹਿਲੀ ਵਾਰ ਹੈ ਜਦੋਂ ਭਾਰਤ ਦੀ ਨਕਸਲਵਾਦ ਦੇ ਖਿਲਾਫ ਤਿੰਨ ਦਹਾਕਿਆਂ ਦੀ ਲੰਬੀ ਲੜਾਈ ਵਿੱਚ ਜਨਰਲ ਸਕੱਤਰ ਪੱਧਰ ਦੇ ਨੇਤਾ ਨੂੰ ਸਾਡੇ ਸੁਰੱਖਿਆ ਬਲਾਂ ਨੇ ਢੇਰ ਕੀਤਾ

ਗ੍ਰਹਿ ਮੰਤਰੀ ਨੇ ਇਸ ਵੱਡੀ ਸਫਲਤਾ ਲਈ ਬਹਾਦੁਰ ਸੁਰੱਖਿਆ ਬਲਾਂ ਅਤੇ ਏਜੰਸੀਆਂ ਦੀ ਸ਼ਲਾਘਾ ਕੀਤੀ

ਆਪ੍ਰੇਸ਼ਨ ਬਲੈਕ ਫੌਰੈਸਟ ਦੇ ਪੂਰਾ ਹੋਣ ਤੋਂ ਬਾਅਦ ਛੱਤੀਸਗੜ੍ਹ, ਤੇਲੰਗਾਨਾ ਅਤੇ ਮਹਾਰਾਸ਼ਟਰ ਵਿੱਚ 54 ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 84 ਨਕਸਲੀਆਂ ਨੇ ਆਤਮ ਸਮਰਪਣ ਕੀਤਾ

ਮੋਦੀ ਸਰਕਾਰ 31 ਮਾਰਚ 2026 ਤੋਂ ਪਹਿਲਾਂ ਨਕਸਲਵਾਦ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਪ੍ਰਤੀਬੱਧ ਹੈ

Posted On: 21 MAY 2025 5:36PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਕਸਲਵਾਦ ਨੂੰ ਖਤਮ ਕਰਨ ਦੀ ਲੜਾਈ ਵਿੱਚ ਇੱਕ ਇਤਿਹਾਸਕ ਉਪਲਬਧੀ ਹਾਸਲ ਕਰਦੇ ਹੋਏ, ਸੁਰੱਖਿਆ ਬਲਾਂ ਨੇ ਛੱਤੀਸਗੜ੍ਹ ਦੇ ਨਾਰਾਇਣਪੁਰ ਵਿੱਚ ਇੱਕ ਆਪ੍ਰੇਸ਼ਨ ਵਿੱਚ ਸੀਪੀਆਈ-ਮਾਓਵਾਦੀ ਦੇ ਜਨਰਲ ਸਕੱਤਰ ਨੰਬਾਲਾ ਕੇਸ਼ਵ ਰਾਓ ਉਰਫ਼ ਬਾਸਵਰਾਜੂ ਸਮੇਤ 27 ਖਤਰਨਾਕ ਮਾਓਵਾਦੀਆਂ ਨੂੰ ਮਾਰ ਦਿੱਤਾ ਹੈ। ਗ੍ਰਹਿ ਮੰਤਰੀ ਨੇ ਇਸ ਵੱਡੀ ਸਫਲਤਾ ਲਈ ਬਹਾਦੁਰ ਸੁਰੱਖਿਆ ਬਲਾਂ ਅਤੇ ਏਜੰਸੀਆਂ ਦੀ ਸ਼ਲਾਘਾ ਕੀਤੀ।

ਐਕਸ (X) 'ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾਨਕਸਲਵਾਦ ਦੇ ਖਾਤਮੇ ਦੀ ਲੜਾਈ ਵਿੱਚ ਇੱਕ ਇਤਿਹਾਸਕ ਉਪਲਬਧੀ ਹਾਸਲ ਹੋਈ ਹੈ। ਅੱਜ ਛੱਤੀਸਗੜ੍ਹ ਦੇ ਨਾਰਾਇਣਪੁਰ ਵਿੱਚ ਇੱਕ ਆਪ੍ਰੇਸ਼ਨ ਵਿੱਚ ਸਾਡੇ ਸੁਰੱਖਿਆ ਬਲਾਂ ਨੇ 27 ਖਤਰਨਾਕ ਮਾਓਵਾਦੀਆਂ ਨੂੰ ਢੇਰ ਕੀਤਾ ਹੈ, ਜਿਨ੍ਹਾਂ ਵਿੱਚ ਨੰਬਾਲਾ ਕੇਸ਼ਵ ਰਾਓ, ਉਰਫ਼ ਬਾਸਵਰਾਜੂ ਵੀ ਸ਼ਾਮਲ ਹਨ,  ਜੋ ਕਿ ਸੀਪੀਆਈ-ਮਾਓਵਾਦੀ ਦਾ ਜਨਰਲ ਸਕੱਤਰਟੌਪ ਮੋਸਟ ਲੀਡਰ ਅਤੇ ਨਕਸਲ ਅੰਦੋਲਨ ਦੀ ਰੀੜ੍ਹ ਦੀ ਹੱਡੀ ਸਨ। ਇਹ ਪਹਿਲੀ ਵਾਰ ਹੈ ਜਦੋਂ ਭਾਰਤ ਦੀ ਨਕਸਲਵਾਦ ਦੇ ਖਿਲਾਫ ਤਿੰਨ ਦਹਾਕਿਆਂ ਦੀ ਲੰਬੀ ਲੜਾਈ ਵਿੱਚ ਜਨਰਲ ਸਕੱਤਰ ਪੱਧਰ ਦੇ ਨੇਤਾ ਨੂੰ ਸਾਡੇ ਸੁਰੱਖਿਆ ਬਲਾਂ ਨੇ ਢੇਰ ਕੀਤਾ ਹੈ।

ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਵੱਡੀ ਸਫਲਤਾ ਲਈ ਉਹ ਸਾਡੇ ਬਹਾਦੁਰ ਸੁਰੱਖਿਆ ਬਲਾਂ ਅਤੇ ਏਜੰਸੀਆਂ ਦੀ ਸ਼ਲਾਘਾ ਕਰਦੇ ਹਨ। ਸ੍ਰੀ ਸ਼ਾਹ ਨੇ ਕਿਹਾ ਕਿ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਆਪ੍ਰੇਸ਼ਨ ਬਲੈਕ ਫੌਰੈਸਟ ਦੇ ਪੂਰਾ ਹੋਣ ਤੋਂ ਬਾਅਦ ਛੱਤੀਸਗੜ੍ਹਤੇਲੰਗਾਨਾ ਅਤੇ ਮਹਾਰਾਸ਼ਟਰ ਵਿੱਚ 54 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 84 ਨਕਸਲੀਆਂ ਨੇ ਆਤਮ ਸਮਰਪਣ ਕੀਤਾ। ਮੋਦੀ ਸਰਕਾਰ 31 ਮਾਰਚ 2026 ਤੋਂ ਪਹਿਲਾਂ ਨਕਸਲਵਾਦ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਪ੍ਰਤੀਬੱਧ ਹੈ।

*****

ਆਰਕੇ/ਵੀਵੀ/ਪੀਆਰ/ਪੀਐੱਸ/ਏਕੇ


(Release ID: 2130679)