ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਨਵਾਂ ਓਵਰਸੀਜ਼ ਸਿਟੀਜ਼ਨ ਆਫ ਇੰਡੀਆ (OCI) ਪੋਰਟਲ ਲਾਂਚ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਭਾਰਤ ਆਪਣੇ OCI ਕਾਰਡ ਧਾਰਕ ਮੂਲ ਨਾਗਰਿਕਾਂ ਨੂੰ ਵਿਸ਼ਵ ਪੱਧਰੀ ਇਮੀਗ੍ਰੇਸ਼ਨ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਗਾਤਾਰ ਯਤਨ ਕਰ ਰਿਹਾ ਹੈ
ਓਵਰਸੀਜ਼ ਸਿਟੀਜ਼ਨ ਦੇ ਰਜਿਸਟ੍ਰੇਸ਼ਨ ਨੂੰ ਆਸਾਨ ਬਣਾਉਣ ਦੇ ਲਈ ਅੱਪ-ਟੂ-ਡੇਟ ਯੂਜ਼ਰ ਇੰਟਰਫੇਸ ਦੇ ਨਾਲ ਨਵਾਂ OCI ਪੋਰਟਲ ਲਾਂਚ ਕੀਤਾ ਗਿਆ ਹੈ
ਦੁਨੀਆ ਦੇ ਕਈ ਦੇਸ਼ਾਂ ਵਿੱਚ ਭਾਰਤੀ ਮੂਲ ਦੇ ਨਾਗਰਿਕ ਰਹਿੰਦੇ ਹਨ, ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਭਾਰਤ ਆਉਣ ਅਤੇ ਇੱਥੇ ਰਹਿਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ
ਪਿਛਲੇ ਇੱਕ ਦਹਾਕੇ ਵਿੱਚ ਹੋਈ ਟੈਕਨੋਲੋਜੀਕਲ ਤਰੱਕੀਆਂ ਅਤੇ OCI ਕਾਰਡ ਧਾਰਕਾਂ ਤੋਂ ਮਿਲੇ ਫੀਡਬੈਕ (feedback) ਦੇ ਅਧਾਰ 'ਤੇ, ਮੌਜੂਦਾ ਕਮੀਆਂ ਨੂੰ ਦੂਰ ਕਰਨ ਅਤੇ ਉਪਭੋਗਤਾ (users) ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਇੱਕ ਨਵਾਂ OCI ਪੋਰਟਲ ਵਿਕਸਿਤ ਕੀਤਾ ਗਿਆ ਹੈ
ਨਵਾਂ ਪੋਰਟਲ ਮੌਜੂਦਾ 50 ਲੱਖ ਤੋਂ ਵੱਧ OCI ਕਾਰਡ ਧਾਰਕਾਂ ਅਤੇ ਨਵੇਂ ਉਪਭੋਗਤਾਵਾਂ (users) ਦੇ ਲਈ ਬਿਹਤਰ ਕਾਰਜਸ਼ੀਲਤਾ, ਉੱਨਤ ਸੁਰੱਖਿਆ ਅਤੇ ਉਪਭੋਗਤਾ-ਅਨੁਕੂਲ (user-friendly) ਅਨੁਭਵ ਪ੍ਰਦਾਨ ਕਰੇਗਾ
ਨਵਾਂ OCI ਪੋਰਟਲ ਮੌਜੂਦਾ URL: https://ociservices.gov.in 'ਤੇ ਉਪਲਬਧ ਹੈ।
Posted On:
19 MAY 2025 6:34PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਨਵਾਂ ਓਵਰਸੀਜ਼ ਸਿਟੀਜ਼ਨ ਆਫ ਇੰਡੀਆ (OCI) ਪੋਰਟਲ ਲਾਂਚ ਕੀਤਾ। ਇਸ ਅਵਸਰ ‘ਤੇ ਕੇਂਦਰੀ ਗ੍ਰਹਿ ਸਕੱਤਰ ਅਤੇ ਇਨਟੈਲੀਜੈਂਟ ਬਿਊਰੋ ਦੇ ਡਾਇਰੈਕਟਰ ਸਮੇਤ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਇਸ ਅਵਸਰ 'ਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ, ਭਾਰਤ ਆਪਣੇ ਓਸੀਆਈ (OCI) ਕਾਰਡਧਾਰਕ ਮੂਲ ਨਾਗਰਿਕਾਂ ਨੂੰ ਵਿਸ਼ਵ ਪੱਧਰੀ ਇਮੀਗ੍ਰੇਸ਼ਨ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਗਾਤਾਰ ਯਤਨ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਓਵਰਸੀਜ਼ ਸਿਟੀਜ਼ਨ ਦੇ ਰਜਿਸਟ੍ਰੇਸ਼ਨ ਨੂੰ ਆਸਾਨ ਬਣਾਉਣ ਲਈ ਅੱਪ-ਟੂ-ਡੇਟ ਯੂਜ਼ਰ ਇੰਟਰਫੇਸ ਦੇ ਨਾਲ ਨਵਾਂ ਓਸੀਆਈ (OCI) ਪੋਰਟਲ ਲਾਂਚ ਕੀਤਾ ਗਿਆ ਹੈ। ਸ੍ਰੀ ਸ਼ਾਹ ਨੇ ਇਹ ਵੀ ਕਿਹਾ ਕਿ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਭਾਰਤੀ ਮੂਲ ਦੇ ਨਾਗਰਿਕ ਰਹਿੰਦੇ ਹਨ ਅਤੇ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਭਾਰਤ ਆਉਣ ਅਤੇ ਇੱਥੇ ਰਹਿਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ।
ਨਵਾਂ ਪੋਰਟਲ ਮੌਜੂਦਾ 50 ਲੱਖ ਤੋਂ ਵੱਧ OCI ਕਾਰਡਧਾਰਕਾਂ ਅਤੇ ਨਵੇਂ ਉਪਭੋਗਤਾਵਾਂ (users) ਦੇ ਲਈ ਬਿਹਤਰ ਕਾਰਜਸ਼ੀਲਤਾ, ਉੱਨਤ ਸੁਰੱਖਿਆ ਅਤੇ ਉਪਭੋਗਤਾ-ਅਨੁਕੂਲ (user-friendly) ਅਨੁਭਵ ਪ੍ਰਦਾਨ ਕਰੇਗਾ। ਨਵਾਂ OCI ਪੋਰਟਲ ਮੌਜੂਦਾ URL: https://ociservices.gov.in. 'ਤੇ ਉਪਲਬਧ ਹੈ।
ਓਵਰਸੀਜ਼ ਸਿਟੀਜ਼ਨ ਆਫ ਇੰਡੀਆ (OCI) ਕਾਰਡਧਾਰਕ ਯੋਜਨਾ ਦੀ ਸ਼ੁਰੂਆਤ 2005 ਵਿੱਚ ਸਿਟੀਜ਼ਨਸ਼ਿਪ ਐਕਟ, 1955 ਵਿੱਚ ਕੀਤੇ ਗਏ ਇੱਕ ਸੋਧ ਦੇ ਰਾਹੀਂ ਕੀਤੀ ਗਈ ਸੀ। ਇਸ ਯੋਜਨਾ ਵਿੱਚ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਵਜੋਂ ਰਜਿਸਟ੍ਰੇਸ਼ਨ ਦੀ ਵਿਵਸਥਾ ਹੈ, ਬਸ਼ਰਤੇ ਕਿ ਉਹ 26 ਜਨਵਰੀ, 1950 ਜਾਂ ਉਸ ਤੋਂ ਬਾਅਦ ਭਾਰਤ ਦੇ ਨਾਗਰਿਕ ਰਹੇ ਹੋਣ, ਜਾਂ ਉਸ ਮਿਤੀ ਨੂੰ ਨਾਗਰਿਕ ਬਣਨ ਦੇ ਯੋਗ ਹੋਣ। ਹਾਲਾਂਕਿ, ਅਜਿਹੇ ਵਿਅਕਤੀ ਜੋ ਖੁਦ, ਉਨ੍ਹਾਂ ਦੇ ਮਾਤਾ-ਪਿਤਾ, ਦਾਦਾ-ਦਾਦੀ ਅਤੇ ਪੜਦਾਦਾ-ਪੜਦਾਦੀ ਪਾਕਿਸਤਾਨ ਜਾਂ ਬੰਗਲਾਦੇਸ਼ ਦੇ ਨਾਗਰਿਕ ਹਨ ਜਾਂ ਰਹੇ ਹਨ, ਇਸ ਦੇ ਲਈ ਯੋਗ ਨਹੀਂ ਹਨ।
ਮੌਜੂਦਾ ਸਮੇਂ ਵਿੱਚ ਕਾਰਜਸ਼ੀਲ OCI ਸੇਵਾ ਪੋਰਟਲ ਨੂੰ 2013 ਵਿੱਚ ਵਿਕਸਿਤ ਕੀਤਾ ਗਿਆ ਸੀ ਜੋ ਅੱਜ ਵਿਦੇਸ਼ਾਂ ਵਿੱਚ 180 ਤੋਂ ਵੱਧ ਭਾਰਤੀ ਮਿਸ਼ਨਾਂ ਦੇ ਨਾਲ-ਨਾਲ 12 ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫਤਰਾਂ (FRROs) ਵਿੱਚ ਕੰਮ ਕਰ ਰਹੇ ਹਨ, ਜੋ ਪ੍ਰਤੀਦਿਨ ਲਗਭਗ 2000 ਅਰਜ਼ੀਆਂ ਦੀ ਪ੍ਰੋਸੈੱਸਿੰਗ ਕਰਦਾ ਹੈ। ਪਿਛਲੇ ਇੱਕ ਦਹਾਕੇ ਵਿੱਚ ਹੋਈਆਂ ਮਹੱਤਵਪੂਰਨ ਟੈਕਨੋਲੋਜੀਕਲ ਤਰੱਕੀਆਂ ਅਤੇ OCI ਕਾਰਡਧਾਰਕਾਂ ਤੋਂ ਮਿਲੇ ਫੀਡਬੈਕ (feedback) ਨੂੰ ਦੇਖਦੇ ਹੋਏ, ਮੌਜੂਦਾ ਕਮੀਆਂ ਨੂੰ ਦੂਰ ਕਰਨ ਅਤੇ ਉਪਭੋਗਤਾ (users) ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਇੱਕ ਨਵਾਂ OCI ਪੋਰਟਲ ਵਿਕਸਿਤ ਕੀਤਾ ਗਿਆ ਹੈ।

ਨਵਾਂ OCI ਪੋਰਟਲ ਕਈ ਉਪਭੋਗਤਾ-ਅਨੁਕੂਲ (user-friendly) ਵਿਸ਼ੇਸ਼ਤਾਵਾਂ ਪੇਸ਼ ਕਰਦਾ ਹੈ, ਜਿਸ ਵਿੱਚ ਸ਼ਾਮਲ ਹਨ:
- ਯੂਜ਼ਰ ਸਾਈਨ-ਅੱਪ (Usersign-up) ਅਤੇ ਰਜਿਸਟ੍ਰੇਸ਼ਨ ਮੀਨੂ (registration menue) ਨੂੰ ਅੱਲਗ ਕਰਨਾ,
- ਰਜਿਸਟ੍ਰੇਸ਼ਨ ਫਾਰਮ ਵਿੱਚ ਯੂਜ਼ਰ ਪ੍ਰੋਫਾਈਲ ਵੇਰਵੇ ਆਟੋ-ਫਿਲ (auto-fill) ਹੋਣਾ,
- ਪੂਰੀਆਂ ਹੋਈਆਂ ਅਤੇ ਅੰਸ਼ਕ ਤੌਰ 'ਤੇ ਭਰੀਆਂ ਹੋਈਆਂ ਐਪਲੀਕੇਸ਼ਨਾਂ ਨੂੰ ਪ੍ਰਦਰਸ਼ਿਤ ਕਰਨ ਵਾਲਾ ਡੈਸ਼ਬੋਰਡ,
- FRRO ਵਿੱਚ ਅਰਜ਼ੀ ਦੇਣ ਵਾਲਿਆਂ ਲਈ ਏਕੀਕ੍ਰਿਤ ਔਨਲਾਈਨ ਭੁਗਤਾਨ ਗੇਟਵੇ,
- ਐਪਲੀਕੇਸ਼ਨ ਸਟੈਪ ਰਾਹੀਂ ਸਹਿਜ ਨੈਵੀਗੇਸ਼ਨ,
- ਐਪਲੀਕੇਸ਼ਨ ਦੀ ਕਿਸਮ ਦੇ ਅਧਾਰ 'ਤੇ ਅਪਲੋਡ ਕੀਤੇ ਜਾਣ ਵਾਲੇ ਲੋੜੀਂਦੇ ਦਸਤਾਵੇਜ਼ਾਂ ਦਾ ਵਰਗੀਕਰਣ,
- ਜਮ੍ਹਾਂ ਕਰਨ ਤੋਂ ਪਹਿਲਾਂ ਕਿਸੇ ਵੀ ਪੜਾਅ 'ਤੇ ਬਿਨੈਕਾਰ ਨੂੰ ਸੋਧ (editing) ਕਰਨ ਦਾ ਵਿਕਲਪ,
- ਪੋਰਟਲ ਵਿੱਚ ਏਕੀਕ੍ਰਿਤ ਅਕਸਰ ਪੁੱਛੇ ਜਾਂਦੇ ਸਵਾਲ (integratedFrequently Asked Questions) (FAQ),
- ਅੰਤਿਮ submission ਤੋਂ ਪਹਿਲਾਂ ਜਾਣਕਾਰੀ ਦੀ ਪੁਸ਼ਟੀ ਕਰਨ ਲਈ ਬਿਨੈਕਾਰ ਨੂੰ reminder,
- ਚੁਣੀ ਗਈ ਐਪਲੀਕੇਸ਼ਨ ਕਿਸਮ ਦੇ ਅਧਾਰ 'ਤੇ ਯੋਗਤਾ ਦੇ ਮਾਪਦੰਡ ਅਤੇ ਜ਼ਰੂਰੀ ਦਸਤਾਵੇਜ਼ਾਂ ਦਾ ਪ੍ਰਦਰਸ਼ਨ,
- ਬਿਨੈਕਾਰ ਦੀਆਂ ਫੋਟੋਆਂ ਅਤੇ ਦਸਤਖ਼ਤ ਨੂੰ ਅਪਲੋਡ ਕਰਨ ਲਈ ਇਨ-ਬਿਲਟ ਇਮੇਜ ਕ੍ਰੌਪਿੰਗ ਟੂਲ (in-builtimage cropping tool).
ਤਕਨੀਕੀ ਵਿਸ਼ੇਸ਼ਤਾਵਾਂ:
- ਇਨਫ੍ਰਾਸਟ੍ਰਕਚਰ ਮੌਡਰਨਾਈਜ਼ੇਸ਼ਨ
• ਨਵੀਨਤਮ ਓਪਰੇਟਿੰਗ ਸਿਸਟਮ, ਜਿਵੇਂ ਕਿ RedHat 9, 'ਤੇ ਮਲਟੀਪਲ ਵੈੱਬ ਸਰਵਰਾਂ ਅਤੇ ਲੋਡ ਬੈਲੇਂਸਰ ਨਾਲ ਉੱਚ ਉਪਲਬਧਤਾ।
- ਸਾਫਟਵੇਅਰ ਅਤੇ ਪਲੈਟਫਾਰਮ ਅੱਪਗ੍ਰੇਡਸ
- ਫਰੇਮਵਰਕ ਅੱਪਡੇਟ: ਮਲਟੀ-ਡਿਵਾਈਸ ਅਨੁਕੂਲਤਾ ਲਈ JDK, Struts 2.5.30 ਅਤੇ Bootstrap 5.3.0 ਦੇ ਨਵੀਨਤਮ ਸੰਸਕਰਣਾਂ ਵਿੱਚ ਬਦਲਾਅ।
- ਉੱਨਤ ਸੁਰੱਖਿਆ ਪ੍ਰੋਟੋਕੋਲ
- ਐੱਸਐੱਸਐੱਲ/ਟੀਐੱਲਐੱਸ ਇਨਕ੍ਰਿਪਸ਼ਨ: ਡੇਟਾ ਗੋਪਨੀਯਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ
- ਨਿਯਮਤ ਪੇਨੀਟ੍ਰੇਸ਼ਨ ਟੈਸਟਿੰਗ ਅਤੇ ਪੈਚ ਮੈਨੇਜਮੈਂਟ
- ਪ੍ਰੋਸੈੱਸ ਆਟੋਮੇਸ਼ਨ ਇੰਟੀਗ੍ਰੇਸ਼ਨ
- ਪ੍ਰੋਸੈੱਸ ਆਟੋਮੇਸ਼ਨ: ਬੈਕਐਂਡ ਸੰਚਾਲਨ ਅਤੇ ਵਰਕਫਲੋ ਨੂੰ ਸੁਚਾਰੂ ਬਣਾਉਣਾ
- ਡਾਟਾ ਪ੍ਰਬੰਧਨ
- ਡੇਟਾ ਸਟੋਰੇਜ ਅਤੇ ਪਹੁੰਚ ਨੂੰ ਕੇਂਦਰੀਕ੍ਰਿਤ ਅਤੇ ਅਨੁਕੂਲਿਤ ਕਰਨਾ
- ਉਪਯੋਗਕਰਤਾ ਅਨੁਭਵ (UX) ਵਸਾਉਣਾ
- ਜਵਾਬਦੇਹ ਵੈੱਬ ਡਿਜ਼ਾਈਨ: ਸਾਰੇ ਡਿਵਾਈਸਾਂ ਲਈ ਅਨੁਕੂਲਿਤ
- ਫਾਸਟਰ ਲੋਡ ਟਾਇਮਸ ਅਤੇ ਮੋਬਾਈਲ ਅਨੁਕੂਲਤਾ
- ਸਾਈਬਰ ਸੁਰੱਖਿਆ ਸੁਧਾਰ
- ਮਲਟੀ-ਫੈਕਟਰ ਔਥੇਂਟਿਕੇਸ਼ਨ (MFA)
- ਸਰਵਰ ਹਾਰਡਨਿੰਗ ਐਂਡ ਲੈਟੇਸਟ AV ਇੰਟੀਗ੍ਰੇਸ਼ਨ
****
ਆਰਕੇ/ਵੀਵੀ/ਪੀਆਰ/ਪੀਐੱਸ/ਏਕੇ
(Release ID: 2129932)
Read this release in:
English
,
Urdu
,
Marathi
,
Hindi
,
Assamese
,
Gujarati
,
Odia
,
Tamil
,
Telugu
,
Kannada
,
Malayalam