ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ 58ਵਾਂ ਗਿਆਨਪੀਠ ਪੁਰਸਕਾਰ ਪ੍ਰਦਾਨ ਕੀਤਾ

Posted On: 16 MAY 2025 6:30PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (16 ਮਈ, 2025) ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਸੰਸਕ੍ਰਿਤ ਵਿਦਵਾਨ ਜਗਦਗੁਰੂ ਰਾਮਭਦਰਾਚਾਰੀਆ ਜੀ (Sanskrit scholar Jagadguru Rambhadracharya Ji)  ਨੂੰ 58ਵੇਂ ਗਿਆਨਪੀਠ ਪੁਰਸਕਾਰ (58TH JNANPITH AWARD) ਨਾਲ ਸਨਮਾਨਿਤ ਕੀਤਾ।

 

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਜਗਦਗੁਰੂ ਰਾਮਭਦਰਾਚਾਰੀਆ (Jagadguru Rambhadracharya) ਨੂੰ ਵਧਾਈਆਂ ਦਿੱਤੀਆਂ।  ਉਨ੍ਹਾਂ ਨੇ ਗਿਆਨਪੀਠ ਪੁਰਸਕਾਰ (Jnanpith Award) ਦੇ ਲਈ ਗੁਲਜ਼ਾਰ (Gulzar) ਨੂੰ ਭੀ ਵਧਾਈਆਂ ਦਿੱਤੀਆਂ,  ਜੋ ਪੁਰਸਕਾਰ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕੇ।  ਉਨ੍ਹਾਂ ਨੇ ਕਾਮਨਾ ਕੀਤੀ ਕਿ ਗੁਲਜ਼ਾਰ ਜੀ (Gulzar Ji) ਜਲਦੀ ਹੀ ਪੂਰੀ ਤਰ੍ਹਾਂ ਤੰਦਰੁਸਤ ਅਤੇ ਸਰਗਰਮ ਹੋ ਕੇ ਕਲਾ,  ਸਾਹਿਤਸਮਾਜ ਅਤੇ ਦੇਸ਼ ਦੇ ਲਈ ਆਪਣਾ ਯੋਗਦਾਨ ਦਿੰਦੇ ਰਹਿਣ।

 ਰਾਸ਼ਟਰਪਤੀ ਨੇ ਕਿਹਾ ਕਿ ਸਾਹਿਤ ਸਮਾਜ ਨੂੰ ਜੋੜਦਾ ਭੀ ਹੈ ਅਤੇ ਜਗਾਉਂਦਾ ਭੀ ਹੈ। 19ਵੀਂ ਸਦੀ  ਦੇ ਸਮਾਜਿਕ ਜਾਗਰਣ ਤੋਂ ਲੈ ਕੇ 20ਵੀਂ ਸਦੀ ਦੇ ਸਾਡੇ ਸੁਤੰਤਰਤਾ ਸੰਗ੍ਰਾਮ ਤੱਕ,  ਕਵੀਆਂ ਅਤੇ ਰਚਨਾਕਾਰਾਂ  ਨੇ ਜਨ-ਜਨ ਨੂੰ ਜੋੜਨ ਵਿੱਚ ਮਹਾਨਾਇਕਾਂ ਦੀ ਭੂਮਿਕਾ ਨਿਭਾਈ ਹੈ।  ਬੰਕਿਮ ਚੰਦਰ ਚਟੋਪਾਧਿਆਇ (Bankim Chandra Chattopadhyay) ਦੁਆਰਾ ਰਚਿਤ ‘ਵੰਦੇ ਮਾਤਰਮ’ ਗੀਤ ਲਗਭਗ 150 ਵਰ੍ਹਿਆਂ ਤੋਂ ਭਾਰਤ ਮਾਤਾ ਦੀਆਂ ਸੰਤਾਨਾਂ ਨੂੰ ਜਾਗਰਿਤ ਕਰਦਾ ਰਿਹਾ ਹੈ ਅਤੇ ਸਦਾ ਕਰਦਾ ਰਹੇਗਾ।  ਵਾਲਮੀਕਿ,  ਵਿਆਸ ਅਤੇ ਕਾਲੀਦਾਸ (Valmiki, Vyas, and Kalidas) ਤੋਂ ਲੈ ਕੇ ਰਬਿੰਦਰਨਾਥ ਟੈਗੋਰ (Rabindranath Tagore) ਜਿਹੇ ਸਦੀਵੀ ਕਵੀਆਂ ਦੀਆਂ ਰਚਨਾਵਾਂ ਵਿੱਚ ਸਾਨੂੰ ਜੀਵੰਤ ਭਾਰਤ ਦਾ ਸਪੰਦਨ ਮਹਿਸੂਸ ਹੁੰਦਾ ਹੈ। ਇਹ ਸਪੰਦਨ ਹੀ ਭਾਰਤੀਅਤਾ ਦੀ ਆਵਾਜ਼  ਹੈ।

  

ਰਾਸ਼ਟਰਪਤੀ ਨੇ 1965 ਤੋਂ ਵਿਭਿੰਨ ਭਾਰਤੀ ਭਾਸ਼ਾਵਾਂ ਦੇ ਉਤਕ੍ਰਿਸ਼ਟ ਸਾਹਿਤਕਾਰਾਂ ਨੂੰ ਪੁਰਸਕ੍ਰਿਤ ਕਰਨ ਦੇ ਲਈ ਭਾਰਤੀਯ ਗਿਆਨਪੀਠ ਟਰੱਸਟ  (Bharatiya Jnanpith Trust) ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਭਾਸ਼ਾਵਾਂ ਵਿੱਚ ਉਤਕ੍ਰਿਸ਼ਟ ਸਾਹਿਤਕਾਰਾਂ ਨੂੰ ਪੁਰਸਕ੍ਰਿਤ ਕਰਨ ਦੀ ਪ੍ਰਕਿਰਿਆ ਵਿੱਚ ਭਾਰਤੀਯ ਗਿਆਨਪੀਠ ਪੁਰਸਕਾਰ (Bharatiya Jnanpith Award) ਦੇ ਚੋਣਕਾਰਾਂ ਨੇ ਸ੍ਰੇਸ਼ਠ ਸਾਹਿਤਕਾਰਾਂ ਦੀ ਸਿਲੈਕਸ਼ਨ ਕੀਤੀ ਹੈ ਅਤੇ ਇਸ ਪੁਰਸਕਾਰ ਦੀ ਸ਼ਾਨ ਨੂੰ ਸੁਰੱਖਿਅਤ ਰੱਖਿਆ ਹੈ ਅਤੇ ਅੱਗੇ ਵਧਾਇਆ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਆਸ਼ਾਪੂਰਣਾ ਦੇਵੀ,  ਅੰਮ੍ਰਿਤਾ ਪ੍ਰੀਤਮਮਹਾਦੇਵੀ ਵਰਮਾਕੁੱਰਤੁਲ-ਐਨ-ਹੈਦਰ,  ਮਹਾਸ਼ਵੇਤਾ ਦੇਵੀ,  ਇੰਦਰਾ ਗੋਸਵਾਮੀ,  ਕ੍ਰਿਸ਼ਨਾ ਸੋਬਤੀ ਅਤੇ ਪ੍ਰਤਿਭਾ ਰੇਅ (Ashapurna Devi, Amrita Pritam, Mahadevi Verma, Qurratul-Ain-Haider, Mahasweta Devi, Indira Goswami, Krishna Sobti and Pratibha Ray) ਜਿਹੀਆਂ ਮਹਿਲਾ ਰਚਨਾਕਾਰਾਂ ਨੇ ਭਾਰਤੀ ਪਰੰਪਰਾ ਅਤੇ ਸਮਾਜ ਨੂੰ ਵਿਸ਼ੇਸ਼ ਸੰਵੇਦਨਸ਼ੀਲਤਾ ਦੇ ਨਾਲ ਦੇਖਿਆ ਅਤੇ ਅਨੁਭਵ ਕੀਤਾ ਹੈ ਅਤੇ ਸਾਡੇ ਸਾਹਿਤ ਨੂੰ ਸਮ੍ਰਿੱਧ ਕੀਤਾ ਹੈ।  ਉਨ੍ਹਾਂ ਨੇ ਕਿਹਾ ਕਿ ਸਾਡੀਆਂ ਭੈਣਾਂ ਅਤੇ ਬੇਟੀਆਂ ਨੂੰ ਇਨ੍ਹਾਂ ਮਹਾਨ ਮਹਿਲਾ ਰਚਨਾਕਾਰਾਂ ਤੋਂ ਪ੍ਰੇਰਣਾ ਲੈ ਕੇ ਸਾਹਿਤ ਸਿਰਜਣਾ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ ਅਤੇ ਸਾਡੀ ਸਮਾਜਿਕ ਸੋਚ ਨੂੰ ਹੋਰ ਜ਼ਿਆਦਾ ਸੰਵੇਦਨਸ਼ੀਲ ਬਣਾਉਣਾ ਚਾਹੀਦਾ ਹੈ।

 ਸ਼੍ਰੀ ਰਾਮਭਦਰਾਚਾਰੀਆ ਜੀ ਬਾਰੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਸ੍ਰੇਸ਼ਠਤਾ ਦੀ ਪ੍ਰੇਰਕ ਉਦਾਹਰਣ ਪ੍ਰਸਤੁਤ ਕੀਤੀ ਹੈ।  ਉਨ੍ਹਾਂ  ਦੇ ਬਹੁਮੁਖੀ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਨਜ਼ਰ ਕਮਜ਼ੋਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਦਿੱਬ ਦ੍ਰਿਸ਼ਟੀ ਨਾਲ ਸਾਹਿਤ ਅਤੇ ਸਮਾਜ ਦੀ ਅਸਾਧਾਰਣ ਸੇਵਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਰਾਮਭਦਰਾਚਾਰੀਆ ਨੇ ਸਾਹਿਤ ਅਤੇ ਸਮਾਜ ਸੇਵਾ ਦੋਨਾਂ ਹੀ ਖੇਤਰਾਂ ਵਿੱਚ ਵਿਆਪਕ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਉਨ੍ਹਾਂ  ਦੇ ਸ਼ਾਨਦਾਰ ਜੀਵਨ ਤੋਂ ਪ੍ਰੇਰਣਾ ਲੈ ਕੇ ਆਉਣ ਵਾਲੀਆਂ ਪੀੜ੍ਹੀਆਂ ਸਾਹਿਤ ਸਿਰਜਣਾ,  ਸਮਾਜ ਨਿਰਮਾਣ ਅਤੇ ਰਾਸ਼ਟਰ ਨਿਰਮਾਣ ਦੇ ਸਹੀ ਮਾਰਗ ‘ਤੇ ਅੱਗੇ ਵਧਦੀਆਂ ਰਹਿਣਗੀਆਂ।

 

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ- 

 

***

ਐੱਮਜੇਪੀਐੱਸ/ਐੱਸਆਰ


(Release ID: 2129329)