ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੀਬੀਐੱਸਈ 12ਵੀਂ ਅਤੇ 10ਵੀਂ ਕਲਾਸ ਦੀਆਂ ਪ੍ਰੀਖਿਆਵਾਂ ਪਾਸ ਕਰਨ ਵਾਲੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ


ਇੱਕ ਪ੍ਰੀਖਿਆ ਕਦੇ ਵੀ ਤੁਹਾਨੂੰ ਪਰਿਭਾਸ਼ਿਤ ਨਹੀਂ ਸਕਦੀ। ਤੁਹਾਡੀ ਯਾਤਰਾ ਬਹੁਤ ਵੱਡੀ ਹੈ ਅਤੇ ਤੁਹਾਡੀ ਸ਼ਕਤੀ ਮਾਰਕਸ਼ੀਟ ਤੋਂ ਅੱਗੇ ਕਿਤੇ ਦੂਰ ਤੱਕ ਜਾਂਦੀ ਹੈ: ਪ੍ਰਧਾਨ ਮੰਤਰੀ

प्रविष्टि तिथि: 13 MAY 2025 2:36PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੀਬੀਐੱਸਈ 12ਵੀਂ ਅਤੇ 10ਵੀਂ ਕਲਾਸ ਦੀਆਂ ਪ੍ਰੀਖਿਆਵਾਂ ਪਾਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ "ਇਹ ਤੁਹਾਡੇ ਦ੍ਰਿੜ੍ਹ ਸੰਕਲਪ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ। ਅੱਜ ਦਾ ਦਿਨ ਮਾਤਾ-ਪਿਤਾ, ਅਧਿਆਪਕਾਂ ਅਤੇ ਹੋਰ ਸਾਰੇ ਲੋਕਾਂ ਦੀ ਭੂਮਿਕਾ ਨੂੰ ਸਵੀਕਾਰ ਕਰਨ ਦਾ ਦਿਨ ਵੀ ਹੈ, ਜਿਨ੍ਹਾਂ ਨੇ ਇਸ ਉਪਲਬਧੀ ਨੂੰ ਹਾਸਲ ਕਰਨ ਵਿੱਚ ਯੋਗਦਾਨ ਦਿੱਤਾ ਹੈ।"

ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਕਿਹਾ, “ਜੋ ਲੋਕ ਆਪਣੇ ਅੰਕਾਂ ਤੋਂ ਥੋੜ੍ਹੀ ਨਿਰਾਸ਼ਾ ਮਹਿਸੂਸ ਕਰਦੇ ਹਨ, ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ: ਇੱਕ ਪ੍ਰੀਖਿਆ ਕਦੇ ਵੀ ਤੁਹਾਨੂੰ ਪਰਿਭਾਸ਼ਿਤ ਨਹੀਂ ਕਰ ਸਕਦੀ। ਤੁਹਾਡੀ ਯਾਤਰਾ ਬਹੁਤ ਵੱਡੀ ਹੈ ਅਤੇ ਤੁਹਾਡੀ ਸ਼ਕਤੀ ਮਾਰਕਸ਼ੀਟ ਤੋਂ ਅੱਗੇ ਕਿਤੇ ਦੂਰ ਤੱਕ ਜਾਂਦੀ ਹੈ। ਤੁਸੀਂ ਆਪਣਾ ਆਤਮਵਿਸ਼ਵਾਸ ਬਣਾਏ ਰੱਖੋ, ਜਿਗਿਆਸੂ ਬਣੇ ਰਹੋ ਕਿਉਂਕਿ ਮਹਾਨ ਚੀਜ਼ਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ।” 

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:

ਪਿਆਰੇ #ExamWarriors,

ਸੀਬੀਐੱਸਈ 12ਵੀਂ ਅਤੇ 10ਵੀਂ ਕਲਾਸ ਦੀ ਪ੍ਰੀਖਿਆ ਵਿੱਚ ਪਾਸ ਹੋਣ ਵਾਲੇ ਸਾਰਿਆਂ ਨੂੰ ਹਾਰਦਿਕ ਵਧਾਈਆਂ! ਇਹ ਤੁਹਾਡੇ ਦ੍ਰਿੜ੍ਹ ਸੰਕਲਪ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ। ਅੱਜ ਦਾ ਦਿਨ ਮਾਤਾ-ਪਿਤਾ, ਅਧਿਆਪਕਾਂ ਅਤੇ ਹੋਰ ਸਾਰੇ ਲੋਕਾਂ ਦੀ ਭੂਮਿਕਾ ਨੂੰ ਵੀ ਯਾਦ ਕਰਨ ਦਾ ਦਿਨ ਹੈ ਜਿਨ੍ਹਾਂ ਨੇ ਇਸ ਉਪਲਬਧੀ ਨੂੰ ਹਾਸਲ ਕਰਨ ਵਿੱਚ ਯੋਗਦਾਨ ਦਿੱਤਾ ਹੈ। 

ਪ੍ਰੀਖਿਆ ਵਿੱਚ ਸ਼ਾਮਲ ਯੋਧਿਆਂ ਨੂੰ ਅੱਗੇ ਆਉਣ ਵਾਲੇ ਸਾਰੇ ਅਵਸਰਾਂ ਵਿੱਚ ਸਫ਼ਲਤਾ ਦੀਆਂ ਸ਼ੁਭਕਾਮਨਾਵਾਂ!

ਜੋ ਲੋਕ ਆਪਣੇ ਅੰਕਾਂ ਤੋਂ ਥੋੜ੍ਹੀ ਨਿਰਾਸ਼ਾ ਮਹਿਸੂਸ ਕਰਦੇ ਹਨ, ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ: ਇੱਕ ਪ੍ਰੀਖਿਆ ਕਦੇ ਵੀ ਤੁਹਾਨੂੰ ਪਰਿਭਾਸ਼ਿਤ ਨਹੀਂ ਕਰ ਸਕਦੀ। ਤੁਹਾਡੀ ਯਾਤਰਾ ਬਹੁਤ ਵੱਡੀ ਹੈ ਅਤੇ ਤੁਹਾਡੀ ਸ਼ਕਤੀ ਮਾਰਕਸ਼ੀਟ ਤੋਂ ਅੱਗੇ ਕਿਤੇ ਦੂਰ ਤੱਕ ਜਾਂਦੀ ਹੈ। ਆਪਣਾ ਆਤਮਵਿਸ਼ਵਾਸ ਬਣਾਈ ਰੱਖੋ, ਜਿਗਿਆਸੂ ਬਣੇ ਰਹੋ, ਕਿਉਂਕਿ ਮਹਾਨ ਚੀਜ਼ਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ। #ExamWarriors

 

*********

ਐੱਮਜੇਪੀਐੱਸ/ਵੀਜੇ


(रिलीज़ आईडी: 2128404) आगंतुक पटल : 16
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Assamese , Bengali , Gujarati , Odia , Tamil , Telugu , Kannada , Malayalam