ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੇਵਸ 2025 : ਹਰ ਕ੍ਰਿਏਟਰ ਨੂੰ ਸਟਾਰ ਬਣਨ ਵਿੱਚ ਸਮਰੱਥ ਬਣਾਉਣ ਵਾਲਾ ਜਨ ਅੰਦੋਲਨ
ਵੇਵਸ ਬਜ਼ਾਰ ਨੇ ਸ਼ਾਨਦਾਰ ਸਫਲਤਾ ਹਾਸਲ ਕੀਤੀ ; 3 ਦਿਨਾਂ ਵਿੱਚ 3000 ਤੋਂ ਜ਼ਿਆਦਾ ਬੀ2ਬੀ ਬੈਠਕਾਂ ਦੇ ਨਾਲ 1328 ਕਰੋੜ ਰੁਪਏ ਮੁੱਲ ਤੋਂ ਜ਼ਿਆਦਾ ਦੇ ਕਾਰੋਬਾਰੀ ਲੈਣ-ਦੇਣ ਦਰਜ ਕੀਤੇ ਗਏ; ਮਹਾਰਾਸ਼ਟਰ ਸਰਕਾਰ ਨੇ ਐੱਮਐਂਡਈ ਖੇਤਰ ਵਿੱਚ 8000 ਕਰੋੜ ਰੁਪਏ ਮੁੱਲ ਦੇ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ
ਗਲੋਬਲ ਮੀਡੀਆ ਸੰਵਾਦ ਵਿੱਚ ਮੈਂਬਰ ਦੇਸ਼ਾਂ ਨੇ ਵੇਵਸ ਘੋਸ਼ਣਾਪਤਰ ਨੂੰ ਅੰਗੀਕਾਰ ਕੀਤਾ
ਵੇਵਸ ਸਟਾਰਟਅੱਪ ਐਕਸੇਲੇਰੇਟਰ ਦੇ ਅਨੁਸਾਰ 50 ਕਰੋੜ ਰੁਪਏ ਮੁੱਲ ਦਾ ਨਿਵੇਸ਼ ਪਾਈਪਲਾਇਨ ਵਿੱਚ ਹੈ
ਇੰਡੀਅਨ ਇੰਸਟੀਟਿਊਟ ਆਫ ਕ੍ਰਿਏਟਿਵ ਟੈਕਨੋਲੋਜੀ (ਆਈਆਈਸੀਟੀ) ਰਚਨਾਤਮਕ ਅਰਥਵਿਵਸਥਾ ਲਈ ਸਮਰੱਥਾ ਨਿਰਮਾਣ ਦੀ ਦਿਸ਼ਾ ਵਿੱਚ ਉਪਲਬਧੀ ਸਾਬਤ ਹੋਵੇਗਾ
ਕ੍ਰਿਏਟ ਇਨ ਇੰਡੀਆ ਚੈਲੇਂਜ ਭਾਰਤ ਵਿੱਚ ਰਚਨਾਤਮਕ ਅਰਥਵਿਵਸਥਾ ਨੂੰ ਹੁਲਾਰਾ ਦੇਣ ਦਾ ਵਚਨ ਦਿੰਦਾ ਹੈ
ਵੇਵਸ ਵਿੱਚ ਜਾਰੀ ਕੀਤੀਆਂ ਗਈਆਂ ਰਿਪੋਰਟਾਂ ਰਚਨਾਤਮਕ ਅਰਥਵਿਵਸਥਾ ਵਿੱਚ ਭਾਰਤ ਦੀ ਮਹੱਤਵਪੂਰਨ ਪ੍ਰਗਤੀ ਨੂੰ ਦਰਸਾਉਦੀਆਂ ਹਨ
Posted On:
04 MAY 2025 7:48PM
|
Location:
PIB Chandigarh
ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ 2025 ) ਦਾ ਪਹਿਲਾ ਸੰਸਕਰਣ ਅੱਜ ਮੁੰਬਈ ਵਿੱਚ ਸਫਲਤਾਪੂਰਵਕ ਸੰਪੰਨ ਹੋ ਗਿਆ, ਜਿਸ ਵਿੱਚ ਪ੍ਰਦਰਸ਼ਕਾਂ, ਪ੍ਰਮੁੱਖ ਉਦਯੋਗਪਤੀਆਂ, ਸਟਾਰਟਅੱਪਸ, ਨੀਤੀ ਨਿਰਮਾਤਾਵਾਂ, ਅਕਾਦਮਿਕਾਂ ਅਤੇ ਆਮ ਜਨਤਾ ਦੀ ਜ਼ਬਰਦਸਤ ਪ੍ਰਤੀਕ੍ਰਿਆ ਦੇਖਣ ਨੂੰ ਮਿਲੀ। ਇਹ ਸਮਿਟ ਮੀਡੀਆ ਅਤੇ ਮਨੋਰੰਜਨ ਖੇਤਰ ਦੇ ਈਕੋਸਿਸਟਮ ਲਈ ਇੱਕ ਮਹੱਤਵਪੂਰਣ ਕੰਵਰਜੈਂਸ ਪੁਆਇੰਟ ਦੇ ਰੂਪ ਵਿੱਚ ਉੱਭਰਿਆ, ਜਿਸ ਵਿੱਚ ਇਸ ਉਦਯੋਗ ਦੇ ਹਰ ਖੇਤਰ- ਪ੍ਰਸਿੱਧ ਕਲਾਕਾਰਾਂ ਅਤੇ ਪ੍ਰਭਾਵਸ਼ਾਲੀ ਕੰਟੈਂਟ ਕ੍ਰਿਏਟਰਸ ਤੋਂ ਲੈ ਕੇ ਤਕਨੀਕੀ ਇਨੋਵੇਟਰਾਂ ਅਤੇ ਕਾਰਪੋਰੇਟ ਲੀਡਰਸ ਤੱਕ ਦੀ ਭਾਗੀਦਾਰੀ ਦੇਖਣ ਨੂੰ ਮਿਲੀ। ਪ੍ਰਦਰਸ਼ਨੀਆਂ, ਪੈਨਲ ਚਰਚਾਵਾਂ ਅਤੇ ਬੀ2ਬੀ ਸਹਿਯੋਗਾਂ ਦੇ ਜੀਵੰਤ ਮਿਸ਼ਰਣ ਨਾਲ, ਇਸ ਪ੍ਰੋਗਰਾਮ ਵਿੱਚ ਲੋਕਾਂ ਦੀ ਜ਼ਿਕਰਯੋਗ ਮੌਜੂਦਗੀ ਦੇਖੀ ਗਈ ਅਤੇ ਮੀਡੀਆ ਅਤੇ ਮਨੋਰੰਜਨ ਜਗਤ ਵਿੱਚ ਉਭਰਦੇ ਗਲੋਬਲ ਪਾਵਰਹਾਊਸ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਦੀ ਪੁਸ਼ਟੀ ਹੋਈ।
ਕ੍ਰਿਏਟੀਵਿਟੀ, ਟੈਕਨੋਲੋਜੀ ਅਤੇ ਕਹਾਣੀ ਸੁਣਾਉਣ ਦੇ ਇਸ ਉਤਸਵ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਜਿਓ ਵਰਲਡ ਕਨਵੈਂਸ਼ਨ ਸੈਂਟਰ ਵਿੱਚ ਆਯੋਜਿਤ ਸਿਤਾਰਿਆਂ ਨਾਲ ਸਜੇ-ਧਜੇ ਇੱਕ ਪ੍ਰੋਗਰਾਮ ਵਿੱਚ ਇਸ ਦੇ ਪਹਿਲੇ ਸੰਸਕਰਣ ਦੇ ਉਦਘਾਟਨ ਨਾਲ ਹੋਈ। ਆਪਣੇ ਉਦਘਾਟਨ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵੇਵਸ ਕੇਵਲ ਇੱਕ ਸੰਖੇਪ ਸ਼ਬਦ ਨਹੀਂ ਹੈ, ਸਗੋਂ ਸੱਭਿਆਚਾਰ, ਕ੍ਰਿਏਟੀਵਿਟੀ ਅਤੇ ਯੂਨੀਵਰਸਲ ਕਨੈਕਟਿਵਿਟੀ ਦੀ ਲਹਿਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਫਿਲਮ ਨਿਰਮਾਣ, ਡਿਜੀਟਲ ਕੰਟੈਂਟ, ਗੇਮਿੰਗ, ਫ਼ੈਸ਼ਨ, ਸੰਗੀਤ ਅਤੇ ਲਾਈਵ ਕੌਂਸਰਟ ਲਈ ਇੱਕ ਗਲੋਬਲ ਹੱਬ ਦੇ ਰੂਪ ਵਿੱਚ ਉਭਰ ਰਿਹਾ ਹੈ। ਉਨ੍ਹਾਂ ਨੇ ਦੁਨੀਆ ਭਰ ਦੇ ਕ੍ਰਿਏਟਰਸ ਨਾਲ ਵੱਡੇ ਸੁਪਨੇ ਬੁਣਨ ਅਤੇ ਆਪਣੀਆਂ ਕਹਾਣੀਆਂ ਸੁਣਾਉਣ; ਨਿਵੇਸ਼ਕਾਂ ਤੋਂ ਸਿਰਫ਼ ਪਲੈਟਫਾਰਮਾਂ ਵਿੱਚ ਹੀ ਨਹੀਂ, ਸਗੋਂ ਲੋਕਾਂ ਵਿੱਚ ਨਿਵੇਸ਼ ਕਰਨ ; ਅਤੇ ਭਾਰਤੀ ਨੌਜਵਾਨਾਂ ਨੂੰ -ਆਪਣੀ ਇੱਕ ਬਿਲੀਅਨ ਅਣਕਹੀ ਕਹਾਣੀਆਂ ਦੁਨੀਆ ਨੂੰ ਸੁਣਾਉਣ ਦਾ ਸੱਦਾ ਦਿੱਤਾ। ਵੇਵਸ ਨੂੰ ਭਾਰਤ ਦੀ ਔਰੇਂਜ ਇਕੋਨਮੀ ਦੀ ਸ਼ੁਰੂਆਤ ਐਲਾਨ ਕਰਦੇ ਹੋਏ ਉਨ੍ਹਾਂ ਨੇ ਨੌਜਵਾਨਾਂ ਨੂੰ ਇਸ ਰਚਨਾਤਮਕ ਉਫਾਨ ਦੀ ਅਗਵਾਈ ਕਰਨ ਅਤੇ ਭਾਰਤ ਨੂੰ ਗਲੋਬਲ ਕ੍ਰਿਏਟਿਵ ਹੱਬ ਬਣਾਉਣ ਦੀ ਤਾਕੀਦ ਕੀਤੀ।
ਉੱਚ ਪ੍ਰਭਾਵ ਵਾਲੇ ਗਿਆਨ ਸੈਸ਼ਨ
ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ, ਬੀਤੇ ਚਾਰ ਦਿਨਾਂ ਵਿੱਚ ਵੇਵਸ 2025 ਨੇ ਵਿਚਾਰਾਂ, ਕੌਸ਼ਲਾਂ ਅਤੇ ਖੇਤਰੀ ਬੋਧ ਦੇ ਉੱਚ-ਪੱਧਰੀ ਅਦਾਨ - ਪ੍ਰਦਾਨ ਦੇ ਇੱਕ ਮੰਚ ਦਾ ਕਾਰਜ ਕੀਤਾ। ਵੇਵਸ 2025 ਦੇ ਕਾਨਫਰੰਸ ਟ੍ਰੈਕ ਨੇ ਦੁਨੀਆ ਭਰ ਦੇ ਵਿਚਾਰਕਾਂ, ਪ੍ਰਮੁੱਖ ਉਦਯੋਗਪਤੀਆਂ, ਨੀਤੀ ਨਿਰਮਾਤਾਵਾਂ ਅਤੇ ਪੇਸ਼ੇਵਰਾਂ ਨੂੰ ਇਕੱਠੇ ਲਿਆਉਂਦੇ ਹੋਏ ਸੰਵਾਦ ਅਤੇ ਸਹਿਯੋਗ ਲਈ ਇੱਕ ਮਹੱਤਵਪੂਰਣ ਮੰਚ ਦਾ ਕੰਮ ਕੀਤਾ। ਇਸ ਸਮਿਟ ਵਿੱਚ ਸਿਲਸਿਲੇਵਾਰ ਢੰਗ ਨਾਲ ਸਾਵਧਾਨੀਪੂਰਵਕ ਕਿਊਰੇਟ ਕੀਤੇ ਸਾਰੇ ਸੈਸ਼ਨਾਂ, ਬ੍ਰੇਕਆਉਟ ਡਿਸਕਸ਼ਨਸ ਅਤੇ ਮਾਸਟਰ ਕਲਾਸ ਰਾਹੀਂ ਮੀਡੀਆ ਅਤੇ ਮਨੋਰੰਜਨ ਉਦਯੋਗ ਦੇ ਭਵਿੱਖ ਨੂੰ ਆਕਾਰ ਦੇਣ ਵਾਲੇ ਨਵੀਨਤਮ ਇਨੋਵੇਸ਼ਨਸ ਅਤੇ ਉਭਰਦੀਆਂ ਰਣਨੀਤੀਆਂ ਦੀ ਪੜਤਾਲ ਕੀਤੀ ਗਈ। ਇਨ੍ਹਾਂ ਸੈਸ਼ਨਾਂ ਨੇ ਸਾਰੇ ਖੇਤਰਾਂ ਅਤੇ ਮਾਹਿਰਾਂ ਵਿੱਚ ਵਿਚਾਰਾਂ ਦੇ ਸਾਰਥਕ ਅਦਾਨ-ਪ੍ਰਦਾਨ ਨੂੰ ਸਮਰੱਥ ਬਣਾਇਆ।
ਵੇਵਸ ਦਾ ਪਹਿਲਾ ਸੰਸਕਰਣ ਉੱਚ ਪ੍ਰਭਾਵ ਵਾਲੇ ਗਿਆਨ ਸੈਸ਼ਨਾਂ ਅਤੇ ਪ੍ਰਸਾਰਣ ਅਤੇ ਇੰਫੋਟੇਨਮੈਂਟ, ਏਵੀਜੀਸੀ-ਐਕਸਆਰ, ਡਿਜੀਟਲ ਮੀਡੀਆ ਅਤੇ ਫਿਲਮਾਂ ਸਹਿਤ ਵਿਸ਼ਿਆਂ ਦੀ ਇੱਕ ਵਿਸਤ੍ਰਿਤ ਲੜੀ ਨੂੰ ਕਵਰ ਕਰਨ ਵਾਲੇ ਵਟਾਂਦਰੇ ਲਈ ਜਾਣਿਆ ਜਾਵੇਗਾ। ਤਿੰਨ ਮੁੱਖ ਹਾਲ (ਹਰ ਇੱਕ ਵਿੱਚ 1,000 ਤੋਂ ਜਿਆਦਾ ਪ੍ਰਤੀਭਾਗੀਆਂ ਨੂੰ ਇਕੱਠਾ ਕਰਨ ਦੀ ਸਮਰੱਥਾ) ਅਤੇ 75 ਤੋਂ 150 ਤੱਕ ਦੀ ਸਮਰੱਥਾ ਵਾਲੇ ਪੰਜ ਵਾਧੂ ਹਾਲਸ ਵਿੱਚ 100 ਤੋਂ ਜਿਆਦਾ ਇੰਟਰਨੈਸ਼ਨਲ ਸਪੀਕਰਸ ਨੂੰ ਪੇਸ਼ ਕਰਨ ਵਾਲੇ 140 ਤੋਂ ਜਿਆਦਾ ਸੈਸ਼ਨਾਂ ਨਾਲ ਇਸ ਸਮਿਟ ਵਿੱਚ ਭਾਰੀ ਗਿਣਤੀ ਵਿੱਚ ਲੋਕਾਂ ਦੀ ਮੌਜੂਦਗੀ ਦਰਜ ਕੀਤੀ ਗਈ-ਕਈ ਸੈਸ਼ਨਾਂ ਵਿੱਚ ਵਾਧੂ ਭੀੜ ਦੇਖੀ ਗਈ ।
ਸਾਰੇ ਸੈਸ਼ਨਾਂ ਵਿੱਚ ਮੁਕੇਸ਼ ਅੰਬਾਨੀ, ਟੇਡ ਸਾਰੰਡੋਸ, ਕਿਰਨ ਮਜ਼ੂਮਦਾਰ- ਸ਼ੌਅ, ਨੀਲ ਮੋਹਨ , ਸ਼ਾਂਤਨੁ ਨਾਰਾਇਣ, ਮਾਰਕ ਰੀਡ, ਐਡਮ ਮੋਸੇਰੀ ਅਤੇ ਨੀਤਾ ਅੰਬਾਨੀ ਵਰਗੀਆਂ ਪ੍ਰਤਿਸ਼ਠਿਤ ਹਸਤੀਆਂ ਦੇ 50 ਤੋਂ ਜ਼ਿਆਦਾ ਮੁੱਖ ਭਾਸ਼ਣ ਹੋਏ। ਉਨ੍ਹਾਂ ਦੇ ਵਿਚਾਰਾਂ ਨੇ ਉਭਰਦੇ ਮਨੋਰੰਜਨ ਉਦਯੋਗ, ਇਸ਼ਤਿਹਾਰ ਲੈਂਡਸਕੇਪ ਅਤੇ ਡਿਜੀਟਲ ਪਰਿਵਰਤਨ ਬਾਰੇ ਆਕਰਸ਼ਕ ਦ੍ਰਿਸ਼ਟੀਕੋਣ ਪੇਸ਼ ਕੀਤੇ। ਚਿਰੰਜੀਵੀ, ਮੋਹਨਲਾਲ , ਹੇਮਾ ਮਾਲਿਨੀ, ਅਕਸ਼ੈ ਕੁਮਾਰ , ਨਾਗਾਰਜੁਨ, ਸ਼ਾਹਰੁਖ ਖਾਨ , ਦੀਪਿਕਾ ਪਾਦੁਕੋਣ, ਅੱਲੂ ਅਰਜੁਨ ਅਤੇ ਸ਼ੇਖਰ ਕਪੂਰ ਸਹਿਤ ਫਿਲਮੀ ਹਸਤੀਆਂ ਨੇ ਵਰਚੁਅਲ ਪ੍ਰੋਡਕਸ਼ਨ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਇਸ ਦੌਰ ਵਿੱਚ ਸਿਨੇਮਾ ਅਤੇ ਕੰਟੈਂਟ ਨਿਰਮਾਣ ਭਵਿੱਖ ਬਾਰੇ ਸੋਚ ਉਕਸਾਉਣ ਵਾਲੀ ਗੱਲਬਾਤ ਕੀਤੀ। ਇਹਨਾਂ ਵਿਚੋਂ ਕਈ ਤਾਂ ਵੇਵਸ ਸਲਾਹਕਾਰ ਬੋਰਡ ਦੇ ਮੈਂਬਰ ਵੀ ਸਨ।
ਵੇਵਸ 2025 ਵਿੱਚ ਵਿਵਹਾਰਕ ਸਿੱਖਿਆ ਪ੍ਰਦਾਨ ਕਰਨ ਅਤੇ ਰਚਨਾਤਮਕ ਖੋਜ ਲਈ 40 ਮਾਸਟਰ ਕਲਾਸਿਜ਼ ਡਿਜ਼ਾਈਨ ਕੀਤੇ ਗਏ ਸਨ। ਆਮਿਰ ਖਾਨ ਦੁਆਰਾ ਦ ਆਰਟ ਆਫ ਐਕਟਿੰਗ, ਫਰਹਾਨ ਅਖਤਰ ਦੁਆਰਾ ਕ੍ਰਾਫਟ ਆਫ ਡਾਇਰੈਕਸ਼ਨ ਅਤੇ ਮਾਈਕਲ ਲੇਹਮੈਨ ਦੁਆਰਾ ਇਨਸਾਈਟਸ ਇਨਟੂ ਫਿਲਮ ਮੇਕਿੰਗ ਜਿਹੇ ਸੈਸ਼ਨਾਂ ਰਾਹੀਂ ਪ੍ਰਤੀਭਾਗੀਆਂ ਨੂੰ ਉਦਯੋਗ ਦੀਆਂ ਤਕਨੀਕਾਂ ਨਾਲ ਸਿੱਧੇ ਰੂਬਰੂ ਕਰਵਾਇਆ ਗਿਆ। ਹੋਰ ਸੈਸ਼ਨਾਂ ਵਿੱਚ ਐਮਾਜ਼ੌਨ ਪ੍ਰਾਈਮ ਦੁਆਰਾ ਪੰਚਾਇਤ ਦੇ ਨਿਰਮਾਣ, ਏਆਰ ਲੈਂਸ ਡਿਜ਼ਾਈਨ ਕਰਨ, ਏਆਈ ਅਵਤਾਰ ਬਣਾਉਣ ਅਤੇ ਜੈਨਰੇਟਿਵ ਏਆਈ ਦਾ ਉਪਯੋਗ ਕਰਕੇ ਗੇਮ ਵਿਕਸਿਤ ਕਰਨ ਵਰਗੀਆਂ ਪਰਦੇ ਦੇ ਪਿੱਛੇ ਦੀਆਂ ਕਹਾਣੀਆਂ ਨੂੰ ਜਾਣਿਆ ਗਿਆ। ਇਨ੍ਹਾਂ ਸੈਸ਼ਨਾਂ ਨੇ ਪੇਸ਼ੇਵਰਾਂ ਅਤੇ ਮਹੱਤਵਅਕਾਂਖੀ ਕ੍ਰਿਏਟਰਸ ਨੂੰ ਤੇਜ਼ੀ ਨਾਲ ਵਿਕਸਿਤ ਹੋ ਰਹੀ ਰਚਨਾਤਮਕ ਅਰਥਵਿਵਸਥਾ ਵਿੱਚ ਅੱਗੇ ਰਹਿਣ ਲਈ ਕਾਰਵਾਈ ਯੋਗ ਗਿਆਨ ਅਤੇ ਸਮੱਗਰੀ ਪ੍ਰਦਾਨ ਕੀਤੀ।
ਵੇਵਸ ਵਿੱਚ 55 ਬ੍ਰੇਕਆਉਟ ਸੈਸ਼ਨ ਵੀ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਪ੍ਰਸਾਰਣ, ਡਿਜੀਟਲ ਮੀਡੀਆ, ਓਟੀਟੀ, ਏਆਈ, ਸੰਗੀਤ, ਸਮਾਚਾਰ, ਲਾਈਵ ਈਵੈਂਟ, ਐਨੀਮੇਸ਼ਨ, ਗੇਮਿੰਗ, ਵਰਚੁਅਲ ਪ੍ਰੋਡਕਸ਼ਨ, ਕੌਮਿਕਸ ਅਤੇ ਫਿਲਮ ਨਿਰਮਾਣ ਜਿਹੇ ਵਿਸ਼ਿਸ਼ਟ ਵਿਸ਼ਿਆਂ ‘ਤੇ ਡੂੰਘੀ ਚਰਚਾ ਦਾ ਇੱਕ ਮੰਚ ਪ੍ਰਦਾਨ ਕੀਤਾ। ਇਨ੍ਹਾਂ ਇੰਟਰੈਕਟਿਵ ਸੈਸ਼ਨਾਂ ਵਿੱਚ ਮੇਟਾ, ਗੂਗਲ, ਐਮਾਜ਼ੌਨ, ਐਕਸ, ਸਨੈਪ, ਸਪੌਟਿਫਾਈ, ਡੀਐੱਨਈਜੀ, ਨੈੱਟਫਲਿਕਸ ਅਤੇ ਐੱਨਵੀਆਈਡੀਆਈਏ ਜਿਹੀਆਂ ਪ੍ਰਮੁੱਖ ਕੰਪਨੀਆਂ ਦੇ ਸੀਨੀਅਰ ਪੇਸ਼ੇਵਰਾਂ ਦੇ ਨਾਲ-ਨਾਲ ਫਿੱਕੀ, ਸੀਆਈਆਈ ਅਤੇ ਆਈਐੱਮਆਈ ਜਿਹੀਆਂ ਉਦਯੋਗ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਸ਼ਾਮਲ ਹੋਏ। ਖੇਤਰ-ਵਿਸ਼ੇਸ਼ ਬੋਧ ਅਤੇ ਸਹਿਯੋਗ ਨੂੰ ਪ੍ਰੋਤਸਾਹਿਤ ਕਰਨ ਲਈ ਡਿਜ਼ਾਈਨ ਕੀਤੀਆਂ ਗਈਆਂ ਇਨ੍ਹਾਂ ਚਰਚਾਵਾਂ ਵਿੱਚ ਮਹੱਤਵਪੂਰਨ ਚੁਣੌਤੀਆਂ ‘ਤੇ ਗੌਰ ਕੀਤਾ ਗਿਆ ਅਤੇ ਵਿਕਾਸ ਅਤੇ ਇਨੋਵੇਸ਼ਨ ਲਈ ਨਵੀਆਂ ਦਿਸ਼ਾਵਾਂ ਨਿਰਧਾਰਿਤ ਕੀਤੀਆਂ ਗਈਆਂ ।
ਵੇਵਸ ਬਜ਼ਾਰ ਨੇ ਵਪਾਰਕ ਸੌਦਿਆਂ ਵਿੱਚ 1328 ਕਰੋੜ ਰੁਪਏ ਜੁਟਾਏ ; ਮਹਾਰਾਸ਼ਟਰ ਸਰਕਾਰ ਨੇ ਐੱਮਐਂਡਈ ਖੇਤਰ ਵਿੱਚ 8000 ਕਰੋੜ ਰੁਪਏ ਕੀਮਤ ਦੇ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ
ਵੇਵਸ ਦੀ ਸਰਪ੍ਰਸਤੀ ਹੇਠ ਆਯੋਜਿਤ ਵੇਵਸ ਬਜ਼ਾਰ ਦੇ ਪਹਿਲੇ ਸੰਸਕਰਣ ਨੇ ਖੁਦ ਨੂੰ ਰਚਨਾਤਮਕ ਉਦਯੋਗਾਂ ਵਿੱਚ ਇੰਟਰਨੈਸ਼ਨਲ ਵਪਾਰ ਸਹਿਯੋਗ ਲਈ ਪ੍ਰਮੁੱਖ ਮੰਚ ਦੇ ਰੂਪ ਵਿੱਚ ਸਥਾਪਿਤ ਸ਼ਾਨਦਾਰ ਸਫਲਤਾ ਹਾਸਲ ਕੀਤੀ। ਬਜ਼ਾਰ ਵਿੱਚ ਫਿਲਮ, ਸੰਗੀਤ, ਰੇਡੀਓ, ਵੀਐੱਫਐਕਸ ਅਤੇ ਐਨੀਮੇਸ਼ਨ ਖੇਤਰਾਂ ਵਿੱਚ 1328 ਕਰੋੜ ਰੁਪਏ ਦੇ ਵਪਾਰਕ ਸੌਦੇ ਜਾਂ ਲੈਣ-ਦੇਣ ਦਰਜ ਕੀਤੇ ਗਏ। ਕੁੱਲ ਅਨੁਮਾਨਿਤ ਨਤੀਜਿਆਂ ਵਿੱਚੋਂ, ਇਕੱਲੇ ਬੀ2ਬੀ ਬੈਠਕਾਂ ਤੋਂ ਹੀ 971 ਕਰੋੜ ਰੁਪਏ ਪ੍ਰਾਪਤ ਹੋਏ ਹਨ। ਬਜ਼ਾਰ ਦਾ ਇੱਕ ਪ੍ਰਮੁੱਖ ਆਕਰਸ਼ਣ ਬਾਇਰ-ਸੈਲਰ ਬਜ਼ਾਰ ਰਿਹਾ, ਜਿਸ ਵਿੱਚ 3,000 ਤੋਂ ਜਿਆਦਾ ਬੀ2ਬੀ ਬੈਠਕਾਂ ਹੋਈਆਂ। ਅੰਤਰਰਾਸ਼ਟਰੀ ਸਹਿਯੋਗ ਦੇ ਤਹਿਤ ਹਾਸਲ ਇੱਕ ਵੱਡੀ ਉਪਲਬਧੀ ਵਿੱਚ, ਫਿਲਮ ਇੰਡੀਆ ਸਕ੍ਰੀਨ ਕਲੈਕਟਿਵ ਅਤੇ ਨਿਊਜ਼ੀਲੈਂਡ ਦੇ ਸਕ੍ਰੀਨ ਕੈਂਟਰਬਰੀ ਐਨਜ਼ੈੱਡ ਨੇ ਨਿਊਜ਼ਲੈਂਡ ਵਿੱਚ ਪਹਿਲਾ ਭਾਰਤੀ ਫਿਲਮ ਮਹੋਤਸਵ ਸ਼ੁਰੂ ਕਰਨ ਦੇ ਇੱਕ ਸਹਿਯੋਗਪੂਰਨ ਪ੍ਰਸਤਾਵ ਦਾ ਐਲਾਨ ਕੀਤਾ। ਓਨਲੀ ਮਚ ਲਾਉਡਰ ਦੇ ਸੀਈਓ ਤੁਸ਼ਾਰ ਕੁਮਾਰ ਅਤੇ ਰੂਸੀ ਕੰਪਨੀ ਗੈਜ਼ਪ੍ਰੋਮ ਮੀਡੀਆ ਦੇ ਸੀਈਓ ਅਲੈਕਸਾਂਦ੍ਰ ਝਾਰੋਵ ਦੁਆਰਾ ਰੂਸ ਅਤੇ ਭਾਰਤ ਵਿੱਚ ਕ੍ਰੌਸ-ਕਲਚਰਲ ਫੈਸਟੀਵਲਸ ਵਿੱਚ ਸਹਿਯੋਗ ਕਰਨ ਅਤੇ ਕਾਮੇਡੀ ਅਤੇ ਮਿਊਜ਼ਿਕ ਸ਼ੋਅ ਦਾ ਸਹਿ-ਨਿਰਮਾਣ ਕਰਨ ਲਈ ਸਹਿਮਤੀ ਪੱਤਰ ‘ਤੇ ਜਲਦੀ ਹੀ ਗੱਲਬਾਤ ਕਰਨ ਦਾ ਐਲਾਨ ਕੀਤਾ ਜਾਣਾ ਇੱਕ ਹੋਰ ਉਪਲਬਧੀ ਰਹੀ।
ਪ੍ਰਾਈਮ ਵੀਡੀਓ ਅਤੇ ਸੀਜੇ ਈਐੱਨਐੱਮ ਵੱਲੋਂ ਬਹੁ-ਵਰ੍ਹਿਆਂ ਦੇ ਸਹਿਯੋਗ ਦਾ ਐਲਾਨ ਬਜ਼ਾਰ ਦਾ ਇੱਕ ਹੋਰ ਮੁੱਖ ਆਕਰਸ਼ਣ ਰਿਹਾ, ਕਿਉਂਕਿ ਇਸ ਦੇ ਤਹਿਤ ਪ੍ਰੀਮੀਅਮ ਕੋਰਿਆਈ ਕੰਟੈਂਟ ਨੂੰ ਗਲੋਬਲ ਪੱਧਰ ‘ਤੇ ਪਹੁੰਚਾਉਣ ਲਈ ਮਹੱਤਵਪੂਰਣ ਸਾਂਝੇਦਾਰੀ ਦਾ ਐਲਾਨ ਕੀਤਾ ਗਿਆ। ਹੋਰ ਉਪਲਬਧੀਆਂ ਵਿੱਚ ਭਾਰਤ ਦੀ ਪਹਿਲੀ ਆਧਿਕਾਰਿਕ ਭਾਰਤ-ਬ੍ਰਿਟੇਨ ਸਹਿ-ਨਿਰਮਾਣ ਫਿਲਮ ‘ਦੇਵੀ ਚੌਧਰਾਣੀ’ ਅਤੇ ਬ੍ਰਿਟੇਨ ਦੇ ਫਿਊਜ਼ਨ ਫਲਿਕਸ ਅਤੇ ਜੇਵੀਡੀ ਫਿਲਮਸ ਦਾ ਸਹਿ-ਨਿਰਮਾਣ ‘ਵਾਇਲੇਟਿਡ’ ਫਿਲਮ ਦਾ ਐਲਾਨ ਸ਼ਾਮਲ ਹੈ। ਮਹਾਰਾਸ਼ਟਰ ਸਰਕਾਰ ਨੇ ਵੀ ਵੇਵਸ ਵਿੱਚ 8,000 ਕਰੋੜ ਰੁਪਏ ਮੁੱਲ ਦੇ ਐੱਮਓਯੂ ‘ਤੇ ਹਸਤਾਖਰ ਕਰਕੇ ਇਸ ਸਮਿਟ ਵਿੱਚ ਪੇਸ਼ੇਵਰ ਅਹਿਮੀਅਤ ਜੋੜੀ ਹੈ। ਯੂਨੀਵਰਸਿਟੀ ਆਫ਼ ਯੌਰਕ ਅਤੇ ਯੂਨੀਵਰਸਿਟੀ ਆਫ਼ ਵੈਸਟਰਨ ਆਸਟ੍ਰੇਲੀਆ ਵਿੱਚੋਂ ਹਰੇਕ ਦੇ ਨਾਲ 1,500 ਕਰੋੜ ਰੁਪਏ ਦੇ ਐੱਮਓਯੂ ‘ਤੇ ਹਸਤਾਖਰ ਕੀਤੇ ਗਏ, ਜਦਕਿ ਰਾਜ ਦੇ ਉਦਯੋਗ ਵਿਭਾਗ ਨੇ ਪ੍ਰਾਈਮ ਫੋਕਸ ਅਤੇ ਗੋਦਰੇਜ ਨਾਲ ਲੜੀਵਾਰ: 3,000 ਕਰੋੜ ਰੁਪਏ ਅਤੇ 2,000 ਕਰੋੜ ਰੁਪਏ ਦੇ ਐੱਮਓਯੂ ‘ਤੇ ਹਸਤਾਖਰ ਕੀਤੇ।
ਗਲੋਬਲ ਮੀਡੀਆ ਸੰਵਾਦ 2025 ਵਿੱਚ ਮੈਂਬਰ ਦੇਸ਼ਾਂ ਨੇ ‘ਵੇਵਸ ਡੈਕਲੇਰੇਸ਼ਨ’ ਨੂੰ ਅੰਗੀਕਾਰ ਕੀਤਾ
ਮੁੰਬਈ ਵਿੱਚ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ 2025) ਦੌਰਾਨ 77 ਦੇਸ਼ਾਂ ਦੀ ਭਾਗੀਦਾਰੀ ਨਾਲ ਆਯੋਜਿਤ ਕੀਤਾ ਗਿਆ ਗਲੋਬਲ ਮੀਡੀਆ ਸੰਵਾਦ 2025 ਇੱਕ ਇਤਿਹਾਸਿਕ ਆਯੋਜਨ ਰਿਹਾ, ਜਿਸ ਨੇ ਗਲੋਬਲ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ। ਇਸ ਸੰਵਾਦ ਨੇ ਸੱਭਿਆਚਾਰਕ ਸੰਵੇਦਨਸ਼ੀਲਤਾਵਾਂ ਦਾ ਸਨਮਾਨ ਕਰਦੇ ਹੋਏ ਰਚਨਾਤਮਕਤਾ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਅੰਤਰਰਾਸ਼ਟਰੀ ਸਹਿਯੋਗ ਦੀ ਸ਼ਕਤੀ ‘ਤੇ ਪ੍ਰਕਾਸ਼ ਪਾਇਆ। ਮੈਂਬਰ ਦੇਸ਼ਾਂ ਨੇ ਡਿਜੀਟਲ ਅੰਤਰ ਪਾੜੇ ਨੂੰ ਖਤਮ ਕਰਨ ਅਤੇ ਵਿਸ਼ਵ ਸ਼ਾਂਤੀ ਅਤੇ ਸਦਭਾਵ ਨੂੰ ਹੁਲਾਰਾ ਦੇਣ ਲਈ ਮੀਡੀਆ ਦਾ ਲਾਭ ਚੁੱਕਣ ਦੀ ਤਤਕਾਲ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਸਮੂਹਿਕ ਤੌਰ ‘ਤੇ ‘ਵੇਵਸ ਡੈਕਲੇਰੇਸ਼ਨ’ ਨੂੰ ਅੰਗੀਕਾਰ ਕੀਤਾ। ਚਰਚਾਵਾਂ ਦੌਰਾਨ ਵਿਵਿਧ ਸੰਸਕ੍ਰਿਤੀਆਂ ਨੂੰ ਇਕਜੁੱਟ ਕਰਨ ਵਿੱਚ ਫਿਲਮਾਂ ਦੀ ਗਹਿਨ ਭੂਮਿਕਾ ਅਤੇ ਤਕਨੀਕੀ ਪ੍ਰਗਤੀ ਦੁਆਰਾ ਵਧਦੀ ਰਚਨਾਤਮਕ ਅਰਥਵਿਵਸਥਾ ਵਿੱਚ ਨਿਜੀ ਕਹਾਣੀਆਂ ਦੇ ਵਧਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਗਿਆ।
ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਕੌਸ਼ਲ ਵਿਕਾਸ ਅਤੇ ਇਨੋਵੇਸ਼ਨ ਦੇ ਮਾਧਿਅਮ ਨਾਲ ਨੌਜਵਾਨਾਂ ਦੇ ਸਸ਼ਕਤੀਕਰਣ ਦੀ ਵਕਾਲਤ ਕਰਦੇ ਹੋਏ ਟੈਕਨੋਲੋਜੀ ਅਤੇ ਪਰੰਪਰਾ ਦਰਮਿਆਨ ਤਾਲਮੇਲ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕੰਟੈਂਟ ਦੇ ਸਿਰਜਣ ‘ਤੇ ਟੈਕਨੋਲੋਜੀ ਦੇ ਪਰਿਵਰਤਨਕਾਰੀ ਪ੍ਰਭਾਵ ਅਤੇ ਸਥਾਨਕ ਕੰਟੈਂਟ, ਸਹਿ-ਨਿਰਮਾਣ ਸਮਝੌਤਿਆਂ ਅਤੇ ਸੰਯੁਕਤ ਵਿੱਤ ਪੋਸ਼ਣ ਪਹਿਲਕਦਮੀਆਂ ਨੂੰ ਹੁਲਾਰਾ ਦੇਣ ਦੇ ਅਤਿਅੰਤ ਮਹੱਤਵਪੂਰਨ ਮਹੱਤਵ ‘ਤੇ ਪ੍ਰਕਾਸ਼ ਪਾਇਆ। ਭਾਰਤ ਦੇ ਕ੍ਰਿਏਟ ਇਨ ਇੰਡੀਆ ਚੇਲੈਂਜ ਵਿੱਚ 700 ਤੋਂ ਜ਼ਿਆਦਾ ਗਲੋਬਲ ਕ੍ਰਿਏਟਰਸ ਦੀ ਸਫਲਤਾਪੂਰਵਕ ਪਹਿਚਾਣ ਕੀਤੀ ਗਈ, ਅਤੇ ਅਗਲੇ ਸੰਸਕਰਣ ਵਿੱਚ ਇਸ ਨੂੰ 25 ਭਾਸ਼ਾਵਾਂ ਵਿੱਚ ਵਿਸਤਾਰਿਤ ਕਰਨ ਦੀ ਯੋਜਨਾ ਹੈ। ਇਸ ਸਮਿਟ ਨੇ ਰਚਨਾਤਮਕ ਉਤਕ੍ਰਿਸ਼ਟਤਾ ਅਤੇ ਨੈਤਿਕ ਕੰਟੈਂਟ ਦੇ ਸਿਰਜਣ ‘ਤੇ ਜ਼ੋਰ ਦਿੰਦੇ ਹੋਏ ਮੀਡੀਆ ਅਤੇ ਮਨੋਰੰਜਨ ਦੇ ਖੇਤਰ ਵਿੱਚ ਭਵਿੱਖ ਦੇ ਗਲੋਬਲ ਸਹਿਯੋਗ ਲਈ ਇੱਕ ਮਜ਼ਬੂਤ ਨੀਂਹ ਰੱਖੀ।
ਵੇਵਐਕਸ: ਮੀਡੀਆ ਅਤੇ ਮਨੋਰੰਜਨ ਦੇ ਖੇਤਰ ਵਿੱਚ ਮਹੱਤਵਅਕਾਂਖੀ ਸਟਾਰਟ-ਅੱਪਸ ਲਈ ਐਕਸੇਲੇਰੇਟਰ
ਵੇਵਸ ਸਟਾਰਟ-ਅੱਪ ਐਕਸੇਲੇਰੇਟਰ ਨੇ 30 ਐੱਮਐੰਡਈ ਸਟਾਰਟ-ਅੱਪਸ ਦੀ ਚੋਣ ਕੀਤੀ, ਤਾਕਿ ਉਹ ਬੋਰਡ ਵਿੱਚ ਸ਼ਾਮਲ 45 ਪ੍ਰਮੁੱਖ ਏਂਜਲ ਨਿਵੇਸ਼ਕਾਂ ਵਿੱਚ ਸ਼ੁਮਾਰ ਲੁਮਿਕਾਈ, ਜਿਓ, ਕੈਬਿਲ, ਵਾਰਮਅੱਪ ਵੈਂਚਰਸ ਜਿਹੇ ਵੱਡੇ ਨਿਵੇਸ਼ਕਾਂ ਦੇ ਸਾਹਮਣੇ ਆਪਣੇ ਅਨੋਖੇ ਵਿਚਾਰਾਂ ਨੂੰ ਸਿੱਧੇ ਤੌਰ ‘ਤੇ ਪੇਸ਼ ਕਰ ਸਕਣ। ਇਸ ਪਹਿਲ ਦੇ ਤਹਿਤ 1000 ਤੋਂ ਜਿਆਦਾ ਸਟਾਰਟ-ਅੱਪਸ ਨੇ ਰਜਿਸਟ੍ਰੇਸ਼ਨ ਕਰਵਾਇਆ ਸੀ ਅਤੇ ਇਸ ਦੇ ਤਹਿਤ 50 ਕਰੋੜ ਰੁਪਏ ਦੇ ਨਿਵੇਸ਼ ਬਾਰੇ ਚਰਚਾ ਸ਼ੁਰੂ ਹੋਈ, ਜੋ ਪਾਈਪਲਾਈਨ ਵਿੱਚ ਹਨ। ਇਸ ਦੇ ਇਲਾਵਾ, ਸਮਰਪਿਤ ਸਟਾਰਟ-ਅੱਪ ਪਵੇਲੀਅਨ ਵਿੱਚ 100 ਤੋਂ ਜਿਆਦਾ ਸਟਾਰਟ-ਅੱਪਸ ਨੇ ਸੰਭਾਵਿਤ ਨਿਵੇਸ਼ਕਾਂ ਦੇ ਸਾਹਮਣੇ ਆਪਣੇ ਵਿਚਾਰ ਅਤੇ ਉਤਪਾਦ ਪ੍ਰਦਰਸ਼ਿਤ ਕੀਤੇ। ਇੱਕ ਪਹਿਲ ਦੇ ਰੂਪ ਵਿੱਚ ਵੇਵਐਕਸ ਦਾ ਉਦੇਸ਼ ਵਿਸ਼ੇਸ਼ ਤੌਰ ‘ਤੇ ਮੀਡੀਆ ਅਤੇ ਮਨੋਰੰਜਨ ਖੇਤਰ ‘ਤੇ ਕੇਂਦ੍ਰਿਤ ਐਂਜਲ ਨਿਵੇਸ਼ਕ ਨੈੱਟਵਰਕ ਬਣਾ ਕੇ ਸਟਾਰਟ-ਅੱਪਸ ਦੇ ਵਧਣ- ਫੁੱਲਣ ਅਤੇ ਵਧਣ ਲਈ ਸਪਸ਼ਟ ਨਿਵੇਸ਼ ਈਕੋਸਿਸਟਮ ਬਣਾਉਣਾ ਹੈ। ਵੇਵਐਕਸ ਵਿੱਚ ਟੀਅਰ1 ਅਤੇ ਟੀਅਰ 2 ਦੇ ਸਟਾਰਟ-ਅੱਪਸ ਨੇ ਆਪਣੀ ਚਮਕ ਬਿਖੇਰੀ ਅਤੇ ਉਨ੍ਹਾਂ ਦੇ ਸੰਸਥਾਪਕ ਆਕਰਸ਼ਣ ਦਾ ਕੇਂਦਰ ਰਹੇ। ਅਜਿਹੇ ਕ੍ਰਿਏਟਰਸ ਨੂੰ ਬਿਹਤਰ ਸੁਵਿਧਾ ਪ੍ਰਦਾਨ ਕਰਨ ਲਈ, ਵੇਵਐਕਸ ਇਨਕਿਊਬੇਟਰਾਂ ਦਾ ਇੱਕ ਨੈੱਟਵਰਕ ਸਥਾਪਿਤ ਕਰੇਗਾ, ਜਿਸ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਸਮਰਪਿਤ ਸਲਾਹਕਾਰ ਅਤੇ ਸੀਡ ਇਨਵੈਸਟਮੈਂਟ ਲਈ ਨਿਵੇਸ਼ਕ ਹੋਣਗੇ। ਵੇਵਐਕਸ ਅਦੁੱਤੀ ਹੈ, ਕਿਉਂਕਿ ਇਹ ਉਨ੍ਹਾਂ ਵਿਚਾਰਾਂ ਨੂੰ ਹੁਲਾਰਾ ਦਿੰਦਾ ਹੈ ਜੋ ਹੁਣ ਤੱਕ ਕੋਈ ਸਪਸ਼ਟ ਉਤਪਾਦ ਨਹੀਂ ਹੈ, ਲੇਕਿਨ ਉਸ ਵਿੱਚ ਬੇਹੱਦ ਸੰਭਾਵਨਾਵਾਂ ਮੌਜੂਦ ਹਨ।
ਵੇਵਸ 2025 ਵਿੱਚ ਜਾਰੀ ਕੀਤੀਆਂ ਗਈਆਂ ਪ੍ਰਮੁੱਖ ਰਿਪੋਰਟਾਂ
ਮੁੰਬਈ ਵਿੱਚ ਆਯੋਜਿਤ ਵੇਵਸ ਸਮਿਟ 2025 ਵਿੱਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ.ਐੱਲ. ਮੁਰੂਗਨ ਨੇ ਪੰਜ ਪ੍ਰਮੁੱਖ ਰਿਪੋਰਟਾਂ ਜਾਰੀ ਕੀਤੀਆਂ। ਇਹ ਰਿਪੋਰਟਾਂ ਭਾਰਤ ਦੇ ਵਿਕਸਿਤ ਹੋ ਰਹੇ ਮੀਡੀਆ ਅਤੇ ਮਨੋਰੰਜਨ ਈਕੋਸਿਸਟਮ ਦਾ ਵਿਆਪਕ ਵੇਰਵਾ ਪ੍ਰਦਾਨ ਕਰਦੀਆਂ ਹਨ, ਜਿਸ ਵਿੱਚ ਕੰਟੈਂਟ ਨਿਰਮਾਣ, ਨੀਤੀਗਤ ਰੂਪ-ਰੇਖਾ ਅਤੇ ਲਾਈਵ ਈਵੈਂਟ ਵਰਗੇ ਪ੍ਰਮੁੱਖ ਪਹਿਲੂ ਸ਼ਾਮਲ ਹਨ ।
-
ਮੀਡੀਆ ਅਤੇ ਮਨੋਰੰਜਨ ‘ਤੇ ਅੰਕੜਾ ਪੁਸਤਕ 2024-25: ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਤਿਆਰ ਕੀਤੀ ਗਈ ਅੰਕੜਾ ਪੁਸਤਕ ਭਾਰਤ ਦੇ ਮੀਡੀਆ ਲੈਂਡਸਕੇਪ ਬਾਰੇ ਮਹੱਤਵਪੂਰਨ ਡੇਟਾ - ਸੰਚਾਲਿਤ ਅੰਤਰਦ੍ਰਿਸ਼ਟੀ ਪ੍ਰਦਾਨ ਕਰਦੀ ਹੈ। ਇਹ ਪ੍ਰਸਾਰਣ, ਡਿਜੀਟਲ ਮੀਡੀਆ, ਫਿਲਮ ਸਰਟੀਫਿਕੇਸ਼ਨ ਅਤੇ ਜਨਤਕ ਮੀਡੀਆ ਸੇਵਾਵਾਂ ਵਿੱਚ ਵਾਧੇ ਦੇ ਰੁਝਾਨਾਂ ਨੂੰ ਰੇਖਾਂਕਿਤ ਕਰਦੇ ਹੋਏ ਅਨੁਭਵੀ ਸਬੂਤਾਂ ਦੇ ਅਧਾਰ 'ਤੇ ਭਵਿੱਖ ਦੇ ਨੀਤੀ ਨਿਰਮਾਣ ਅਤੇ ਉਦਯੋਗ ਰਣਨੀਤੀਆਂ ਲਈ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਦੀ ਹੈ ।
-
ਬੀਸੀਜੀ ਦੁਆਰਾ ‘ਕੰਟੈਂਟ ਵਲੋਂ ਕੌਮਰਸ ਤੱਕ’ : ਬੋਸਟਨ ਕੰਸਲਟਿੰਗ ਗਰੁੱਪ ਦੀ ਰਿਪੋਰਟ 2 ਤੋਂ 2.5 ਮਿਲੀਅਨ ਐਕਟਿਵ ਡਿਜੀਟਲ ਕ੍ਰਿਏਟਰਸ ਦੇ ਅਨੁਮਾਨ ਨਾਲ ਭਾਰਤ ਦੀ ਰਚਨਾਤਮਕ ਅਰਥਵਿਵਸਥਾ ਦੀ ਤੁਰੰਤ ਅਤੇ ਵਿਆਪਕ ਵਾਧੇ ‘ਤੇ ਪ੍ਰਕਾਸ਼ ਪਾਉਂਦੀ ਹੈ। ਇਹ ਕ੍ਰਿਏਟਰਸ 350 ਬਿਲੀਅਨ ਡਾਲਰ ਤੋਂ ਜ਼ਿਆਦਾ ਦੇ ਸਲਾਨਾ ਖਰਚ ਨੂੰ ਪ੍ਰਭਾਵਿਤ ਕਰਦੇ ਹਨ, ਜਿਨ੍ਹਾਂ ਦੇ 2030 ਤੱਕ 1 ਟ੍ਰਿਲੀਅਨ ਡਾਲਰ ਤੋਂ ਜ਼ਿਆਦਾ ਹੋ ਜਾਣ ਦਾ ਅਨੁਮਾਨ ਹੈ। ਇਹ ਕ੍ਰਿਏਟਰਸ ਨਾਲ ਲੈਣ-ਦੇਣ ਸਬੰਧੀ ਸਾਂਝੇਦਾਰੀ ‘ਤੇ ਦੀਰਘਕਾਲੀ, ਪ੍ਰਮਾਣਿਕ ਸਾਂਝੇਦਾਰੀ ਬਣਾਉਣ ‘ਤੇ ਜ਼ੋਰ ਦਿੰਦੀ ਹੈ ।
-
ਅਰਨਸਟ ਐਂਡ ਯੰਗ ਦੁਆਰਾ ‘ਅ ਸਟੂਡੀਓ ਕੌਲਡ ਇੰਡੀਆ’ : ਅਰਨਸਟ ਐਂਡ ਯੰਗ ਦੀ ਰਿਪੋਰਟ ਭਾਰਤ ਦੁਆਰਾ ਆਪਣੀ ਭਾਸ਼ਾਈ ਵਿਭਿੰਨਤਾ, ਸਮ੍ਰਿੱਧ ਸੰਸਕ੍ਰਿਤੀ ਅਤੇ ਤਕਨੀਕੀ ਮੁਹਾਰਤ ਦਾ ਲਾਭ ਲੈਂਦੇ ਹੋਏ ਗਲੋਬਲ ਕੰਟੈਂਟ ਹੱਬ ਦੇ ਰੂਪ ਵਿੱਚ ਉਸ ਦੀ ਕਲਪਨਾ ਕਰਦੀ ਹੈ । ਇਹ ਐਨੀਮੇਸ਼ਨ ਅਤੇ ਵੀਐੱਫਐਕਸ ਸੇਵਾਵਾਂ ਵਿੱਚ ਭਾਰਤ ਦੇ 40% -60% ਲਾਗਤ ਲਾਭ ਅਤੇ ਭਾਰਤੀ ਓਟੀਟੀ ਕੰਟੈਂਟ ਦੀ ਵਧਦੀ ਅੰਤਰਰਾਸ਼ਟਰੀ ਮੰਗ ਨੂੰ ਰੇਖਾਂਕਿਤ ਕਰਦੀ ਹੈ , ਜੋ ਆਲਮੀ ਸੱਭਿਆਚਾਰਕ ਕੂਟਨੀਤੀ ਵਿੱਚ ਭਾਰਤ ਦੀ ਭੂਮਿਕਾ ਨੂੰ ਮਜ਼ਬੂਤ ਕਰਦੀ ਹੈ ।
-
“ਲੀਗਲ ਕਰੰਟਸ ਐਂਡ ਲਾਈਵ ਈਵੈਂਟਸ ਇੰਡਸਟ੍ਰੀ ਰਿਪੋਰਟਸ : ਖੈਤਾਨ ਐਂਡ ਕੰਪਨੀ ਦੀ ਲੀਗਲ ਹੈਂਡਬੁੱਕ ਵਿੱਚ ਪ੍ਰਭਾਵਸ਼ਾਲੀ ਮਾਰਕੀਟਿੰਗ ਅਤੇ ਅਨੁਪਾਲਨ ਮਾਪਦੰਡਾਂ ਜਿਹੇ ਮਹੱਤਵਪੂਰਨ ਮੁੱਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਮੀਡੀਆ ਹਿਤਧਾਰਕਾਂ ਨੂੰ ਭਾਰਤ ਦੇ ਰੈਗੂਲੇਟਰੀ ਲੈਂਡਸਕੇਪ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ, ਤੇਜ਼ੀ ਨਾਲ ਵਧਦੇ ਇਸ ਖੇਤਰ ਨੂੰ ਸਹਾਇਤਾ ਦੇਣ ਲਈ ਉੱਨਤ ਬੁਨਿਆਦੀ ਢਾਂਚੇ ਅਤੇ ਸੁਚਾਰੂ ਲਾਇਸੈਂਸਿੰਗ ਪ੍ਰਕਿਰਿਆਵਾਂ ਦੀ ਵਕਾਲਤ ਕਰਦੇ ਹੋਏ ਭਾਰਤ ਦੇ ਲਾਈਵ ਈਵੈਂਟ ਉਦਯੋਗ ‘ਤੇ ਜਾਰੀ ਵ੍ਹਾਈਟ ਪੇਪਰ ਵਿੱਚ ਇਸ ਖੇਤਰ ਦੀ 15 % ਵਾਧਾ ਦਰ ਨੂੰ ਰੇਖਾਂਕਿਤ ਕੀਤਾ ਗਿਆ ਹੈ ।
ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜੀ: ਰਾਸ਼ਟਰੀ ਉਤਕ੍ਰਿਸ਼ਟਤਾ ਕੇਂਦਰ
ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜੀ ( ਆਈਆਈਸੀਟੀ )- ਮੁੰਬਈ ਵਿੱਚ ਸਥਾਪਿਤ ਕੀਤਾ ਜਾ ਰਿਹਾ ਇੱਕ ਰਾਸ਼ਟਰੀ ਉਤਕ੍ਰਿਸ਼ਟਤਾ ਕੇਂਦਰ ਰਚਨਾਤਮਕ ਅਰਥਵਿਵਸਾਥਾ ਲਈ ਸਮਰੱਥਾ ਉਸਾਰੀ ਦੀ ਦਿਸ਼ਾ ਵਿੱਚ ਮਹੱਤਵਪੂਰਣ ਉਪਲਬਧੀ ਸਾਬਤ ਹੋਵੇਗਾ। ਏਵੀਜੀਸੀ - ਐਕਸਆਰ ਖੇਤਰ ਲਈ ਵਿਸ਼ੇਸ਼ ਰੂਪ ਤੋਂ ਸਮਰਪਿਤ , ਇਸ ਸੰਸਥਾਨ ਦੀ ਸਥਾਪਨਾ ਨੂੰ ਵੇਵਸ 2025 ਦੇ ਤੀਸਰੇ ਦਿਨ ਰਸਮੀ ਰੂਪ ਦਿੱਤਾ ਗਿਆ ਵੇਵਸ ਆਈਆਈਸੀਟੀ ਨੂੰ ਏਮਐਂਡਈ ਖੇਤਰ ਵਿੱਚ ਇੱਕ ਸੰਸਾਰ ਪੱਧਰ ਸੰਸਥਾਨ ਦੇ ਰੂਪ ਵਿੱਚ ਪਰਿਵਰਤਿਤ ਕਰਨ ਲਈ ਉਦਯੋਗ ਸੰਘਾਂ ਦੇ ਨਾਲ ਰਣਨੀਤੀਕ ਸਹਿਮਤੀ ਪੱਤਰ ‘ਤੇ ਹਸਤਾਖਰ ਹੋਣ ਦਾ ਵੀ ਸਾਖੀ ਬਣਾ। ਇਨ੍ਹਾਂ ਰਣਨੀਤੀਕ ਸੰਘਾਂ ਨੂੰ ਰਸਮੀ ਤੌਰ ‘ਤੇ ਹਰੀ ਝੰਡੀ ਦਿਖਾਉਣ ਵਾਲੇ ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਭਾਰਤ ਦਾ ਗਲੋਬਲ ਲੀਡਰ ਬਣਨ ਦੀ ਸਮਰੱਥਾ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਿਵੇਂ ਆਈਆਈਟੀ ਅਤੇ ਆਈਆਈਐੱਮ ਟੈਕਨੋਲੋਜੀ ਅਤੇ ਪ੍ਰਬੰਧਨ ਸਿੱਖਿਆ ਦੇ ਮਾਪਦੰਡ ਹਨ, ਉਸੇ ਤਰ੍ਹਾਂ ਆਈਆਈਸੀਟੀ ਆਪਣੇ ਖੇਤਰ ਵਿੱਚ ਇੱਕ ਪ੍ਰਮੁੱਖ ਸੰਸਥਾਨ ਦੇ ਰੂਪ ਵਿੱਚ ਵਿਕਸਿਤ ਹੋਣ ਦੀ ਰਾਹ ਵੱਲ ਵਧ ਰਿਹਾ ਹੈ। ਦੀਰਘਕਾਲੀ ਸਹਿਯੋਗ ਪ੍ਰਦਾਨ ਕਰਨ ਲਈ ਆਪਣਾ ਹੱਥ ਵਧਾਉਣ ਵਾਲੀਆਂ ਕੁਝ ਕੰਪਨੀਆਂ ਵਿੱਚ ਜਿਓਸਟਾਰ, ਐਡੋਬ, ਗੂਗਲ ਅਤੇ ਯੂਟਿਊਬ, ਮੇਟਾ, ਵਾਕੋਮ, ਮਾਈਕ੍ਰੋਸਾਫਟ ਅਤੇ ਐੱਨਵੀਆਈਡੀਆਈਏ ਸ਼ਾਮਲ ਹਨ ।
ਕ੍ਰਿਏਟ ਇਨ ਇੰਡੀਆ ਚੈਲੇਂਜ ਅਤੇ ਕ੍ਰਿਏਟੋਸਫੇਅਰ : ਕ੍ਰਿਏਟਿਵ ਟੈਲੇਂਟ ਦਾ ਗਲੋਬਲ ਉਤਸਵ
ਕ੍ਰਿਏਟ ਇਨ ਇੰਡੀਆ ਚੈਲੇਂਜ (ਸੀਆਈਸੀ) ਸੀਜਨ 1 ਦਾ ਸ਼ਾਨਦਾਰ ਸਮਾਪਤੀ ਵੇਵਸ 2025 ਦੀ ਸਭ ਤੋਂ ਖਾਸ ਉਪਲਬਧੀਆਂ ਵਿੱਚੋਂ ਇੱਕ ਰਿਹਾ, ਜਿਸ ਵਿੱਚ 60 ਤੋਂ ਜ਼ਿਆਦਾ ਦੇਸ਼ਾਂ ਵਲੋਂ ਲਗਭਗ ਇੱਕ ਲੱਖ ਰਜਿਸਟ੍ਰੇਸ਼ਨ ਹੋਏ ਸਨ। ਵੇਵਸ ਦੇ ਤਹਿਤ ਇੱਕ ਪ੍ਰਮੁੱਖ ਪਹਿਲ ਦੇ ਰੂਪ ਵਿੱਚ ਲਾਂਚ ਕੀਤਾ ਗਿਆ ਸੀਆਈਸੀ ਐਨੀਮੇਸ਼ਨ, ਐਕਸਆਰ, ਗੇਮਿੰਗ, ਏਆਈ, ਫਿਲਮ ਨਿਰਮਾਣ, ਡਿਜੀਟਲ ਮਿਊਜ਼ਿਕ ਅਤੇ ਹੋਰ ਖੇਤਰਾਂ ਵਿੱਚ ਵੱਖ-ਵੱਖ ਉਮਰ, ਭੂਗੋਲ ਅਤੇ ਵਿਸ਼ਿਆਂ ਦੇ ਕ੍ਰਿਏਟਰਸ ਨੂੰ ਇਕੱਠੇ ਲਿਆਂਦਾ। ਇਸ ਪਹਿਲ ਨੇ ਇਸ ਵਿੱਚ ਹਿੱਸਾ ਲੈਣ ਵਾਲੇ ਹਰ ਕ੍ਰਿਏਟਰ ਨੂੰ ਸਟਾਰ ਬਣਾ ਦਿੱਤਾ ਹੈ ।
32 ਕਲਪਨਾਸ਼ੀਲ ਅਤੇ ਭਵਿੱਖ ਮੁਖੀ ਚੈਲੇਂਜ ਵਿੱਚੋਂ 750 ਤੋਂ ਜ਼ਿਆਦਾ ਫਾਇਨਲਿਸਟ ਚੁਣੇ ਗਏ, ਜਿਨ੍ਹਾਂ ਵਿੱਚ 1100 ਤੋਂ ਜਿਆਦਾ ਅੰਤਰਰਾਸ਼ਟਰੀ ਪ੍ਰਤੀਭਾਗੀ ਸਨ। ਇਨ੍ਹਾਂ ਪ੍ਰਤਿਭਾਸ਼ਾਲੀ ਵਿਅਕਤੀਆਂ ਨੇ ਵੇਵਸ ਦੇ ਇੱਕ ਸਮਰਪਿਤ ਇਨੋਵੇਸ਼ਨ ਖੇਤਰ ਕ੍ਰਿਏਟੋਸਫੀਅਰ ਵਿੱਚ ਆਪਣੇ ਕਾਰਜ ਦਾ ਪ੍ਰਦਰਸ਼ਨ ਕੀਤਾ, ਆਪਣੇ ਪ੍ਰੋਜੈਕਟ ਪੇਸ਼ ਕੀਤੇ, ਜਿੱਥੇ ਉਹ ਸੰਭਾਵਿਤ ਸਹਿਯੋਗ ਲਈ ਪ੍ਰਮੁੱਖ ਉਦਯੋਗਪਤੀਆਂ ਨਾਲ ਨੈੱਟਵਰਕ ਬਣਾ ਸਕਦੇ ਸਨ।
ਕ੍ਰਿਏਟ ਇਨ ਇੰਡੀਆ ਚੈਲੇਂਜ ਸਿਰਫ਼ ਇੱਕ ਮੁਕਾਬਲੇ ਤੋਂ ਪਰ੍ਹੇ ਵਿਭਿੰਨਤਾ, ਯੁਵਾ ਊਰਜਾ ਅਤੇ ਪਰੰਪਰਾ ਅਤੇ ਤਕਨੀਕ ਦੋਨਾਂ ਵਿੱਚ ਰਖਿਆ ਹੋਇਆ ਕਹਾਣੀ ਕਹਿਣ ਦਾ ਜਸ਼ਨ ਮਨਾਉਣ ਵਾਲੇ ਇੱਕ ਅੰਦੋਲਨ ਵਿੱਚ ਬਦਲ ਗਿਆ। 12 ਤੋਂ 66 ਸਾਲ ਦੀ ਉਮਰ ਦੇ ਫਾਇਨਲਿਸਟ ਅਤੇ ਸਾਰੇ ਭਾਰਤੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਮਜ਼ਬੂਤ ਭਾਗੀਦਾਰੀ ਦੇ ਨਾਲ, ਇਸ ਪਹਿਲ ਨੇ ਸਮਾਵੇਸ਼ਿਤਾ ਅਤੇ ਇੱਛਾ ਨੂੰ ਮੂਰਤ ਰੂਪ ਦਿੱਤਾ। ਕ੍ਰਿਏਟੋਸਫਿਅਰ ਗ੍ਰਾਸਰੂਟਸ ਇਨੋਵੇਸ਼ਨ, ਡਰੋਨ ਸਟੋਰੀਟੈਲਿੰਗ ਅਤੇ ਫਿਊਚਰ - ਰੈਡੀ ਕੰਟੈਂਟ ਅਜਿਹੇ ਵਿਸ਼ਿਆਂ ਲਈ ਇੱਕ ਲਾਂਚਪੈਡ ਵੀ ਰਿਹਾ, ਜੋ ਭਵਿੱਖ ਦੇ ਕ੍ਰਿਏਟਿਵ ਇੰਡੀਆ ਦੀ ਝਲਕ ਪੇਸ਼ ਕਰਦਾ ਹੈ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਸੀਆਈਸੀ ਦੇ ਪੁਰਸਕਾਰ ਸਮਾਰੋਹ ਦੌਰਾਨ ਠੀਕ ਹੀ ਕਿਹਾ, “ਹੁਣ ਤਾਂ ਯਾਤਰਾ ਸ਼ੁਰੂ ਹੋਈ ਹੈ। ” ਅਤੇ ਭਾਰਤੀ ਕ੍ਰਿਏਟਿਵ ਟੈਕਨੋਲੋਜੀ ਸੰਸਥਾਨ ਵਰਗੀ ਪਹਿਲਕਦਮੀਆਂ ਨਾਲ, ਰਫ਼ਤਾਰ ਹੋਰ ਵੀ ਮਜ਼ਬੂਤ ਹੁੰਦੀ ਜਾ ਰਹੀ ਹੈ ।
8ਵਾਂ ਰਾਸ਼ਟਰੀ ਕਮਿਊਨਿਟੀ ਰੇਡੀਓ ਸੰਮੇਲਨ ਅਤੇ ਸੀਆਰ ਲਈ ਨੈਸ਼ਨਲ ਅਵਾਰਡ
ਵੇਵਸ ਦੇ ਅਨੁਸਾਰ ਆਯੋਜਿਤ 8ਵੇਂ ਰਾਸ਼ਟਰੀ ਸਮੁਦਾਇਕ ਰੇਡੀਓ ਸੰਮੇਲਨ ਵਿੱਚ ਕੇਂਦਰੀ ਰਾਜ ਮੰਤਰੀ ਡਾ. ਐੱਲ . ਮੁਰੂਗਨ ਨੇ ਪ੍ਰੋਗਰਾਮ ਵਿੱਚ 12 ਉਤਕ੍ਰਿਸ਼ਟ ਕਮਿਊਨਿਟੀ ਰੇਡੀਓ ਸੰਮੇਲਨ ਨੂੰ ਰਾਸ਼ਟਰੀ ਸਮੁਦਾਇਕ ਰੇਡੀਓ ਇਨਾਮ ਨਾਲ ਸਨਮਾਨਿਤ ਕੀਤਾ। ਡਾ. ਐੱਲ. ਮੁਰੂਗਨ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਰਾਸ਼ਟਰੀ ਸੰਮੇਲਨ ਦਾ ਉਦੇਸ਼ ਇਨੋਵੇਸ਼ਨ, ਸਮਾਵੇਸ਼ਿਤਾ ਅਤੇ ਪ੍ਰਭਾਵ ਰਾਹੀਂ ਭਾਰਤ ਵਿੱਚ ਕਮਿਊਨਿਟੀ ਮੀਡੀਆ ਲੈਂਡਸਕੇਪ ਨੂੰ ਮਜਬੂਤ ਬਣਾਉਣਾ ਹੈ। ਇਹ ਸੰਮੇਲਨ ਸੰਵਾਦ ਅਤੇ ਸਹਿਯੋਗ ਦਾ ਮੌਕੇ ਪ੍ਰਦਾਨ ਕਰਨ ਲਈ ਦੇਸ਼ ਭਰ ਦੇ 400 ਤੋਂ ਜਿਆਦਾ ਸਮੁਦਾਇਕ ਰੇਡੀਓ (ਸੀਆਰ) ਸਟੇਸ਼ਨਾਂ ਦੇ ਪ੍ਰਤੀਨਿਧੀਆਂ ਨੂੰ ਇੱਕ ਮੰਚ ‘ਤੇ ਲਿਆਂਦਾ। ਵਰਤਮਾਨ ਵਿੱਚ, ਦੇਸ਼ ਭਰ ਵਿੱਚ 531 ਸੀਆਰ ਸਟੇਸ਼ਨ ਹਨ।
ਭਾਰਤ ਪਵੇਲੀਅਨ - ਕਲਾ ਤੋਂ ਕੋਡ ਤੱਕ ਭਾਰਤ ਦੀ ਯਾਤਰਾ
ਭਾਰਤ ਪਵੇਲੀਅਨ , ਵੇਵਸ 2025 ਵਿੱਚ ਸੈਲਾਨੀਆਂ ਨੂੰ ਕਹਾਣੀ ਸੁਣਾਉਣ ਦੀ ਭਾਰਤ ਦੀਆਂ ਪਰੰਪਰਾਵਾਂ ਦੀ ਨਿਰੰਤਰਤਾ ਨਾਲ ਰੂਬਰੂ ਕਰਵਾਉਣ ਵਾਲਾ ਇੱਕ ਅਜਿਹਾ ਇਮਰਸਿਵ ਵਿਊਇੰਗ ਜ਼ੋਨ ਰਿਹਾ, ਜਿਸ ਦਾ ਜਨਤਾ ਨੇ ਰੱਜ ਕੇ ਸਵਾਗਤ ਕੀਤਾ ਅਤੇ ਜਿਸ ਨੇ ਜਬਰਦਸਤ ਪ੍ਰਤੀਕ੍ਰਿਰਿਆ ਮਿਲੀ। ਕਲਾ ਤੋਂ ਕੋਡ ਤੱਕ ਥੀਮ ਦੇ ਤਹਿਤ ਇਸ ਪਵੇਲੀਅਨ ਨੇ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ - ਮੌਖਿਕ ਅਤੇ ਦ੍ਰਿਸ਼ ਪਰੰਪਰਾਵਾਂ ਤੋਂ ਲੈ ਕੇ ਅਤਿਆਧੁਨਿਕ ਡਿਜੀਟਲ ਇਨੋਵੇਸ਼ਨ ਤੱਕ ਵਿੱਚ ਭਾਰਤ ਦੇ ਵਿਕਾਸ ਦੀ ਆਕਰਸ਼ਕ ਕਹਾਣੀ ਪੇਸ਼ ਕੀਤੀ ।
ਪਵੇਲੀਅਨ ਵਿੱਚ ਪਹਿਲਾਂ ਤੋਂ ਚੱਲ ਰਹੀ ਤਕਨੀਕੀ ਤਰੱਕੀ ਦੀ ਨਵੀਂ ਲਹਿਰਾਂ ਦੇ ਨਾਲ ਸਾਡੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਸੰਤੁਲਿਤ ਕਰਦੇ ਹੋਏ ਭਾਰਤ ਦੀ ਆਤਮਾ ਨੂੰ ਪੇਸ਼ ਕੀਤਾ ਗਿਆ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੇਵਸ 2025 ਦੇ ਉਦਘਾਟਨ ਦੇ ਦਿਨ ਇਸ ਪਵੇਲੀਅਨ ਦਾ ਦੌਰਾ ਕੀਤਾ। ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ, ਵਿਦੇਸ਼ ਮੰਤਰੀ ਸ਼੍ਰੀ ਐੱਸ. ਜੈਸ਼ੰਕਰ, ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਕਈ ਹੋਰ ਪਤਵੰਤਿਆਂ ਨੇ ਵੀ ਇਸ ਪਵੇਲੀਅਨ ਦਾ ਦੌਰਾ ਕੀਤਾ ਅਤੇ ਭਾਰਤ ਦੀ ਕਹਾਣੀ ਸੁਣਾਉਣ ਵਿੱਚ ਇਸ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਪਵੇਲੀਅਨ ਵਿੱਚ ਲੋਕਾਂ ਦੀ ਭਾਰੀ ਭੀੜ ਪਹੁੰਚੀ ਅਤੇ ਇੱਥੇ ਪਹੁੰਚੇ ਸੈਲਾਨੀ ਸਾਡੇ ਦੇਸ਼ ਦੇ ਕਈ ਖਜਾਨਿਆਂ ਨੂੰ ਇੱਥੇ ਪਾ ਕੇ ਹੈਰਾਨ ਵਿੱਚ ਡੁੱਬ ਗਏ ।
ਭਾਰਤ ਦੀ ਰਚਨਾਤਮਕ ਯਾਤਰਾ ਦਾ ਕੀਰਤੀਗਾਨ ਕਰਦੇ ਹੋਏ ਇਹ ਭਾਰਤ ਪਵੇਲੀਅਨ ਕੇਵਲ ਕੰਟੈਂਟ ਦੀ ਪ੍ਰਦਰਸ਼ਨੀ ਹੀ ਨਹੀਂ, ਸਗੋਂ ਇੱਕ ਕ੍ਰਿਏਟਰ ਵਜੋਂ ਭਾਰਤ ਦਾ ਸ਼ਕਤੀਸ਼ਾਲੀ ਪ੍ਰਗਟਾਵਾ ਵੀ ਸੀ। ਇਸ ਨੇ ਭਾਰਤ ਦੀ ਸੱਭਿਆਚਾਰਕ ਗਹਿਰਾਈ, ਕਲਾਤਮਕ ਉਤਕ੍ਰਿਸ਼ਟਤਾ ਅਤੇ ਕਹਾਣੀ ਸੁਣਾਉਣ ਵਿੱਚ ਗਲੋਬਲ ਪੱਧਰ ‘ਤੇ ਉਭਰਦੇ ਦਬਦਬੇ ਨੂੰ ਦਰਸਾਇਆ ।
ਰਚਨਾਤਮਕ ਅਰਥਵਿਵਸਥਾ ਦੇ ਉੱਜਵਲ ਭਵਿੱਖ ਦੇ ਵਚਨ ਦੇ ਨਾਲ ਵੇਵਸ ਦੀ ਸਮਾਪਤੀ
ਵੇਵਸ 2025 ਨੇ ਰਚਨਾਤਮਕਤਾ, ਵਣਜ ਅਤੇ ਸਹਿਯੋਗ ਨੂੰ ਸਹਿਜਤਾ ਨਾਲ ਇਕੱਠਿਆਂ ਲਿਆਉਣ ਵਾਲੇ ਗਲੋਬਲ ਮੰਚ ਦੇ ਰੂਪ ਵਿੱਚ ਮਾਪਦੰਡ ਸਥਾਪਿਤ ਕੀਤਾ ਹੈ।ਇਸ ਸਮਿਟ ਨੇ ਦੂਰਦਰਸ਼ੀ ਨੀਤੀਗਤ ਐਲਾਨਾਂ ਅਤੇ ਇਤਿਹਾਸਕ ਅੰਤਰਰਾਸ਼ਟਰੀ ਸਮਝੌਤਿਆਂ ਤੋਂ ਲੈ ਕੇ ਮਜ਼ਬੂਤ ਵਪਾਰਕ ਸੌਦੇ ਅਤੇ ਬੇਮਿਸਾਲ ਸਟਾਰਟਅੱਪ ਨਿਵੇਸ਼ਾਂ ਤੱਕ, ਰਚਨਾਤਮਕ ਅਰਥਵਿਵਸਥਾ ਵਿੱਚ ਗਲੋਬਲ ਲੀਡਰ ਦੇ ਰੂਪ ਵਿੱਚ ਭਾਰਤ ਦੀ ਵਧਦੀ ਪ੍ਰਤਿਸ਼ਠਾ ਨੂੰ ਰੇਖਾਂਕਿਤ ਕੀਤਾ ।
77 ਸਹਿਭਾਗੀ ਦੇਸ਼ਾਂ ਦੁਆਰਾ ਵੇਵਸ ਘੋਸ਼ਣਾਪਤਰ ਨੂੰ ਅੰਗੀਕਾਰ ਕੀਤਾ ਜਾਣਾ ਅਤੇ ਵੇਵਸ ਬਜ਼ਾਰ ਅਤੇ ਵੇਵਐਕਸ ਐਕਸੇਲੇਰੇਟਰ ਦੀ ਸਫਲਤਾ ਸਾਮੂਹਿਕ ਰੂਪ ਤੋਂ ਇਨੋਵੇਸ਼ਨ, ਸਮਾਵੇਸ਼ਿਤਾ ਅਤੇ ਅੰਤਰਰਾਸ਼ਟਰੀ ਭਾਗੀਦਾਰੀ ‘ਤੇ ਅਧਾਰਿਤ ਭਵਿੱਖ ਨੂੰ ਇੰਗਿਤ ਕਰਦੀ ਹੈ। ਇਸ ਇਤਿਹਾਸਿਕ ਪਹਿਲਾਂ ਸੰਸਕਰਣ ਦਾ ਹੁਣ ਪਟਾਕਸ਼ੇਪ ਹੋ ਰਿਹਾ ਹੈ। ਵੇਵਸ ਨੇ ਨਾ ਕੇਵਲ ਭਾਰਤ ਦੀ ਰਚਨਾਤਮਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ, ਸਗੋਂ ਇੱਕ ਅਜਿਹੇ ਹਮੇਸ਼ਾ ਗਲੋਬਲ ਅੰਦੋਲਨ ਨੂੰ ਵੀ ਉਤਪ੍ਰੇਰਿਤ ਕੀਤਾ ਹੈ - ਜੋ ਦੁਨੀਆ ਭਰ ਦੇ ਕ੍ਰਿਏਟਰਸ ਦੀ ਆਵਾਜ ਨੂੰ ਪ੍ਰੇਰਿਤ ਕਰਦਾ ਰਹੇਗਾ, ਉਸ ਵਿੱਚ ਨਿਵੇਸ਼ ਕਰਦਾ ਰਹੇਗਾ ਅਤੇ ਉਸ ਨੂੰ ਬੁਲੰਦ ਰੱਖੇਗਾ ।
ਰੀਅਲਟਾਈਮ ‘ਤੇ ਆਧਿਕਾਰਿਕ ਅਪਡੇਟ ਲਈ ਕ੍ਰਿਪਾ ਕਰਕੇ ਸਾਨੂੰ ਫਾਲੋ ਕਰੋ :
X ‘ਤੇ
https://x.com/WAVESummitIndia
https://x.com/MIB_India
https://x.com/PIB_India
https://x.com/PIBmumbai
ਇੰਸਟਾਗ੍ਰਾਮ ‘ਤੇ:
https://www.instagram.com/wavesummitindia
https://www.instagram.com/mib_india
https://www.instagram.com/pibindia
* * *
ਪੀਆਈਵੀ ਟੀਮ ਵੇਵਸ 2025।
ਰਜਿਤ/ਲਕਸ਼ਮੀਪ੍ਰਿਯਾ/ਪੌਸ਼ਾਲੀ/ ਸਵਾਧੀਨ/ਸ੍ਰੀਯਾਂਕਾ/ਰਿਆਸ/ਨਿਕੀਤਾ/ਦਰਸ਼ਨਾ/178
Release ID:
(Release ID: 2127288)
| Visitor Counter:
7