WAVES BANNER 2025
ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸੱਭਿਆਚਾਰ ਇੱਕ ਸ਼ਕਤੀਸ਼ਾਲੀ ਦ੍ਰਿਸ਼ਟੀਕੋਣ ਹੈ ਜਿਸ ਰਾਹੀਂ ਬ੍ਰਾਂਡ ਦਰਸ਼ਕਾਂ ਨੂੰ ਆਕਰਸ਼ਿਤ ਕਰ ਸਕਦਾ ਹੈ, ਨਿਜੀ ਭਾਵ ਨਾਲ ਆਪਣੇ ਸੰਦੇਸ਼ ਨੂੰ ਪੇਸ਼ ਕਰ ਸਕਦਾ ਹੈ ਅਤੇ ਸਾਰਥਕ ਸਬੰਧਾਂ ਨੂੰ ਹੁਲਾਰਾ ਦੇ ਸਕਦਾ ਹੈ: ਸ਼੍ਰੀ ਪ੍ਰੇਮ ਨਾਰਾਇਣ, ਔਗਿਲਵੀ, ਵੇਵਸ 2025


ਕਲਚਰ ਐਜ਼ ਏ ਫਿਊਲ ਟੂ ਬਿਲਡ ਬ੍ਰਾਂਡਸ – ਵੇਵਸ 2025 ਵਿੱਚ ਮਾਸਟਰਕਲਾਸ ਵਿੱਚ ਓਗਿਲਵੀ ਦੇ ਸ਼੍ਰੀ ਪ੍ਰੇਮ ਨਾਰਾਇਣ ਦੇ ਵਡਮੁੱਲੇ ਵਿਚਾਰ

 Posted On: 01 MAY 2025 6:02PM |   Location: PIB Chandigarh

ਵੇਵਸ 2025 ਦੇ ਉਦਘਾਟਨ ਵਾਲੇ ਦਿਨ, ਓਗਿਲਵੀ ਦੇ ਮੁੱਖ ਰਣਨੀਤੀ ਅਧਿਕਾਰੀ ਸ਼੍ਰੀ ਪ੍ਰੇਮ ਨਾਰਾਇਣ ਦੁਆਰਾ ਬ੍ਰਾਂਡ ਨਿਰਮਾਣ ‘ਤੇ ਇੱਕ ਵਡਮੁੱਲੀ ਮਾਸਟਰਕਲਾਸ ਵਿੱਚ ਇਸ ਗੱਲ ‘ਤੇ ਗਹਿਨ ਅੰਤਰਦ੍ਰਿਸ਼ਟੀ ਪ੍ਰਦਾਨ ਕੀਤੀ ਗਈ ਕਿ ਕਿਸ ਤਰ੍ਹਾਂ ਸੱਭਿਆਚਾਰ ਦੀ ਵਰਤੋਂ ਭਾਰਤੀ ਉਪਭੋਗਤਾ ਦੇ ਨਾਲ ਤਾਲਮੇਲ ਰੱਖਣ ਵਾਲੇ ਬ੍ਰਾਂਡ ਬਣਾਉਣ ਲਈ ਕੀਤੀ ਜਾ ਸਕਦੀ ਹੈ। 

ਸ਼੍ਰੀ ਨਾਰਾਇਣ ਨੇ “ਕਲਚਰ ਐਜ਼ ਏ ਫਿਊਲ ਟੂ ਬਿਲਡ ਬ੍ਰਾਂਡਸ” ਸਿਰਲੇਖ ਵਾਲੇ ਆਪਣੇ ਸੈਸ਼ਨ ਵਿੱਚ ਬ੍ਰਾਂਡ ਵਰਣਨ ਕਰਨ ਅਤੇ ਉਪਭੋਗਤਾ ਵਿਵਹਾਰ ਨੂੰ ਪ੍ਰਭਾਵਿਤ ਕਰਨ ਵਿੱਚ ਸੱਭਿਆਚਾਰਕ ਪ੍ਰਾਸੰਗਿਕਤਾ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਭਾਰਤ ਵਿੱਚ ਇਸ਼ਤਿਹਾਰ ਕਿਸ ਤਰ੍ਹਾਂ ਸੱਭਿਆਚਾਰਕ ਪਰੰਪਰਾਵਾਂ ਵਿੱਚ ਸ਼ਾਮਲ ਹੋ ਕੇ ਵਿਕਸਿਤ ਹੋਇਆ ਹੈ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਨਾਲ ਜੁੜਨ ਵਾਲੇ ਬ੍ਰਾਂਡ ਕਿਸ ਤਰ੍ਹਾਂ ਉਪਭੋਗਤਾਵਾਂ ਦੀ ਸਥਾਈ ਨਿਸ਼ਠਾ ਪ੍ਰਾਪਤ ਕਰਨ ਵਿੱਚ ਵਧੇਰੇ ਸਮਰੱਥ ਹਨ।

ਕੈਡਬਰੀ ਦੀ ਇਸ਼ਤਿਹਾਰ ਯਾਤਰਾ ਦੀ ਉਦਾਹਰਣ ਦਿੰਦੇ ਹੋਏ ਸ਼੍ਰੀ ਨਾਰਾਇਣ ਨੇ ਦੱਸਿਆ ਕਿ ਕਿਵੇਂ ਬ੍ਰਾਂਡ ਨੇ ਚੌਕਲੇਟ ਨੂੰ ਇਨ੍ਹਾਂ ਡੂੰਘੀਆਂ ਜੜ੍ਹਾਂ ਜਮਾਏ ਹੋਏ ਪਰੰਪਰਾ ਦੇ ਆਧੁਨਿਕ ਪ੍ਰਗਟਾਵੇ ਦੇ ਰੂਪ ਵਿੱਚ ਪੇਸ਼ ਕਰਕੇ ਖੁਦ ਨੂੰ ਸਫ਼ਲਤਾਪੂਰਵਕ ‘ਮਿੱਠੇ’ (sweets) ਦੀ ਭਾਰਤੀ ਪਰੰਪਰਾ ਵਿੱਚ ਸ਼ਾਮਲ ਕਰ ਲਿਆ। ਇਸ ਸੱਭਿਆਚਾਰਕ ਮਿਲਾਨ ਨੇ ਬ੍ਰਾਂਡ ਨੂੰ ਭਾਰਤੀ ਘਰਾਂ ਵਿੱਚ ਇੱਕ ਅਦੁੱਤੀ ਅਤੇ ਸਥਾਈ ਸਥਾਨ ਬਣਾਉਣ ਵਿੱਚ ਮਦਦ ਕੀਤੀ, ਜਿਸ ਨਾਲ ਉਤਸਵਾਂ ਅਤੇ ਰੋਜ਼ਾਨਾਂ ਦੇ ਪਲਾਂ ਨੂੰ ਨਵੇਂ ਸਿਰ੍ਹੇ ਤੋਂ ਪਰਿਭਾਸ਼ਿਤ ਕੀਤਾ ਜਾ ਸਕੇ।

ਸੈਸ਼ਨ ਵਿੱਚ ਹੋਰ ਅਭਿਯਾਨਾਂ ‘ਤੇ ਵੀ ਚਾਨਣਾ ਪਾਇਆ ਗਿਆ, ਜਿਨ੍ਹਾਂ ਨੇ ਬ੍ਰਾਂਡ ਲਾਭ ਪ੍ਰਦਾਨ ਕਰਨ ਲਈ ਸੱਭਿਆਚਾਰਕ ਅੰਤਰਦ੍ਰਿਸ਼ਟੀ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕੀਤੀ ਹੈ। ਇਨ੍ਹਾਂ ਉਦਾਹਰਣਾਂ ਵਿੱਚ ਸਿਏਟ ਦਾ ਸੁਰੱਖਿਆ ਸੰਦੇਸ਼ ਅਤੇ ਫੈਵੀਕੌਲ ਦੀ ਹਾਸੋ-ਹੀਣੀ ਲੇਕਿਨ ਸੱਭਿਆਚਾਰਕ ਤੌਰ ‘ਤੇ ਅਨੁਕੂਲ ਕਹਾਣੀ ਸ਼ਾਮਲ ਹੈ- ਇਨ੍ਹਾਂ ਦੋਨਾਂ ਨੇ ਬ੍ਰਾਂਡ ਰਿਕੌਲ ਅਤੇ ਭਾਵਨਾਤਮਕ ਜੁੜਾਅ ਨੂੰ ਵਧਾਇਆ ਹੈ। 

ਸ਼੍ਰੀ ਨਾਰਾਇਣ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ‘ਬ੍ਰਾਂਡ ਪ੍ਰੇਮ’ ਨਿਰਮਾਣ ਉਤਪਾਦ ਦੀਆਂ ਵਿਸ਼ੇਸ਼ਤਾਵਾਂ ਤੋਂ ਕਿਤੇ ਅੱਗੇ ਦੀ ਗੱਲ ਹੈ- ਇਸ ਲਈ ਬ੍ਰਾਂਡ ਨੂੰ ਸੱਭਿਆਚਾਰਕ ਤਾਣੇ-ਬਾਣੇ ਵਿੱਚ ਸ਼ਾਮਲ ਕਰਨਾ ਜ਼ਰੂਰੀ ਹੈ। ਉਦਾਹਰਣ ਲਈ, ਭਾਰਤੀ ਮਹਿਮਾਨ ਨਵਾਜ਼ੀ ਦੇ ਪ੍ਰਤੀਕ ਵਜੋਂ ਚਾਹ ਦੇ ਸਰਲ ਵਿਚਾਰ ਨੂੰ ਵੱਖ-ਵੱਖ ਬ੍ਰਾਂਡਾਂ ਦੁਆਰਾ ਰਚਨਾਤਮਕ ਤੌਰ ‘ਤੇ ਇਕਜੁੱਟਤਾ ਅਤੇ ਪਰੀਚੈ ‘ਤੇ ਜ਼ੋਰ ਦੇਣ ਲਈ ਵਰਤੋਂ ਵਿੱਚ ਲਿਆਂਦਾ ਗਿਆ ਹੈ, ਜਿਸ ਨਾਲ ਬ੍ਰਾਂਡ ਦਾ ਤਜ਼ਰਬਾ ਵਧੇਰੇ ਪ੍ਰਾਸੰਗਿਕ ਅਤੇ ਦਿਲ ਨੂੰ ਛੂਹਣ ਵਾਲਾ ਬਣ ਗਿਆ ਹੈ। 

ਮਾਸਟਰਕਲਾਸ ਵਿੱਚ ਇਸ ਗੱਲ ‘ਤੇ ਚਾਨਣਾ ਪਾਇਆ ਗਿਆ ਕਿ ਕਿਸ ਪ੍ਰਕਾਰ ਸੱਭਿਆਚਾਰਕ ਮੌਕਿਆਂ ਅਤੇ ਡਿਜੀਟਲ ਟੈਕਨੋਲੋਜੀਆਂ ਦਾ ਸੰਗਮ ਕਾਰੋਬਾਰ ਵਿਕਾਸ ਲਈ ਨਵੇਂ ਰਾਹ ਖੋਲ੍ਹਦਾ ਹੈ। ਕੈਡਬਰੀ ਦੁਆਰਾ ਸ਼ਾਹਰੁਖ਼ ਖਾਨ ਨੂੰ ਲੈ ਕੇ ਚਲਾਏ ਗਏ “ਮਾਈ ਐਡ” ਅਭਿਯਾਨ ਨੂੰ ਹਾਈਪਰ-ਪਰਸਨਲਾਈਜ਼਼ਡ ਇਸ਼ਤਿਹਾਰ ਦੇ ਇੱਕ ਮਾਡਲ ਵਜੋਂ ਪੇਸ਼ ਕੀਤਾ ਗਿਆ, ਜੋ ਦਰਸ਼ਕਾਂ ਤੱਕ ਵਿਸਤ੍ਰਿਤ ਪੱਧਰ ‘ਤੇ ਪਹੁੰਚਣ ਲਈ ਡਿਜੀਟਲ ਉਪਕਰਣਾਂ ਦੀ ਵਰਤੋਂ ਕਰਦਾ ਹੈ, ਨਾਲ ਹੀ ਸਾਂਝੇ ਸੱਭਿਆਚਾਰਕ ਪਲਾਂ ‘ਤੇ ਵੀ ਗੱਲ ਕਰਦਾ ਹੈ। 

ਸ਼੍ਰੀ ਨਾਰਾਇਣ ਨੇ ਕਿਹਾ ਕਿ ਡਿਜੀਟਲ ਅਤੇ ਸਮਾਜਿਕ ਪਲੈਟਫਾਰਮ ਸੱਭਿਆਚਾਰਕ ਸੰਕੇਤਾਂ ਨਾਲ ਸਮ੍ਰਿੱਧ ਹਨ, ਜਿਨ੍ਹਾਂ ਦੀ ਵਰਤੋਂ ਵਧੇਰੇ ਪ੍ਰਾਸੰਗਿਕ ਅਤੇ ਸਾਰਥਕ ਕਹਾਣੀ ਨੂੰ ਦੱਸਣ ਲਈ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਟਰੱਕ ਡਰਾਈਵਰਾਂ ਲਈ “ਆਈ ਟੈਸਟ ਮੈਨਯੂ” ਅਭਿਯਾਨ ਦਾ ਜ਼ਿਕਰ ਕੀਤਾ, ਜਿਸ ਨੇ ਨਾ ਸਿਰਫ਼ ਵਿਸ਼ਿਸ਼ਟ ਦਰਸ਼ਕਾਂ ਨੂੰ ਨਿਜੀ ਪੱਧਰ ‘ਤੇ ਸੰਦੇਸ਼ ਦਿੱਤਾ, ਸਗੋਂ ਇਸ ਦਾ ਸਿੱਧਾ ਸਮਾਜਿਕ ਪ੍ਰਭਾਵ ਵੀ ਪਿਆ- ਜਿਸ ਨਾਲ ਹੁਣ ਤੱਕ 42,000 ਤੋਂ ਵੱਧ ਟਰੱਕ ਡਰਾਈਵਰਾਂ ਨੂੰ ਲਾਭ ਪ੍ਰਾਪਤ ਹੋਇਆ ਹੈ।

ਸੈਸ਼ਨ ਦੀ ਸਮਾਪਤੀ ਕਰਦੇ ਹੋਏ ਸ਼੍ਰੀ ਨਾਰਾਇਣ ਨੇ ਜ਼ੋਰ ਦੇ ਕੇ ਕਿਹਾ ਕਿ ਸੱਭਿਆਚਾਰ ਇੱਕ ਸ਼ਕਤੀਸ਼ਾਲੀ ਲੈਂਸ ਹੈ ਜਿਸ ਰਾਹੀਂ ਬ੍ਰਾਂਡ ਆਪਣੇ ਦਰਸ਼ਕਾਂ ਨੂੰ ਸਮਝ ਸਕਦੇ ਹਨ, ਨਿਜੀ ਭਾਵ ਨਾਲ ਆਪਣੇ ਸੁਨੇਹੇ ਪੇਸ਼ ਕਰ ਸਕਦੇ ਹਨ ਅਤੇ ਸਾਰਥਕ ਸਬੰਧਾਂ ਨੂੰ ਹੁਲਾਰਾ ਦੇ ਸਕਦੇ ਹਨ। ਇਸ ਸੈਸ਼ਨ ਵਿੱਚ ਬ੍ਰਾਂਡਸ ਨੂੰ ਇਸ਼ਤਿਹਾਰ ਦੇ ਰਾਹੀਂ ਦਰਸ਼ਕਾਂ ਦੀ ਭਾਸ਼ਾ, ਉਨ੍ਹਾਂ ਦੀਆਂ ਪਰੰਪਰਾਵਾਂ ਅਤੇ ਇੱਛਾਵਾਂ ਵਿੱਚ ਸੰਵਾਦ ਸਥਾਪਿਤ ਕਰਕੇ ਨਾ ਸਿਰਫ਼ ‘ਭਾਰਤ ਵਿੱਚ’ ਸਗੋਂ ‘ਭਾਰਤ ਦੇ ਨਾਲ’ ਵਧਣ ਲਈ ਮਾਰਗਦਰਸ਼ਨ ਪ੍ਰਦਾਨ ਕੀਤਾ ਗਿਆ। 

* * *

ਪੀਆਈਬੀ ਟੀਮ ਵੇਵਸ 2025 | ਰਜਿਥ/ ਪੌਸ਼ਾਲੀ/ ਲਕਸ਼ਮੀਪ੍ਰਿਯਾ/ ਦਰਸ਼ਨਾ| 126


Release ID: (Release ID: 2127092)   |   Visitor Counter: 6