ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਆਪਣੀ ਭਰੋਸੇਯੋਗਤਾ ਬਣਾਈ ਰੱਖੋ, ਆਪਣੀਆਂ ਸੀਮਾਵਾਂ ਨਿਰਧਾਰਿਤ ਕਰੋ, ਇਮਾਨਦਾਰੀ ਨਾਲ ਸੰਵਾਦ ਕਰੋ - ਵੇਵਸ ਪੈਨਲ ਨੇ ਸੋਸ਼ਲ ਮੀਡੀਆ ਵਿੱਚ ਪ੍ਰਭਾਵਸ਼ਾਲੀ ਲੋਕਾਂ ਨੂੰ ਸਲਾਹ ਦਿੱਤੀ
ਵੇਵਸ 2025 ਪ੍ਰਭਾਵਸ਼ਾਲੀ ਲੋਕਾਂ ਲਈ ਸੋਸ਼ਲ ਮੀਡੀਆ ਇਸ਼ਤਿਹਾਰਬਾਜ਼ੀ ਦੇ ਸਭ ਤੋਂ ਵਧੀਆ ਤਰੀਕਿਆਂ ਦੀ ਰੂਪਰੇਖਾ ਤਿਆਰ ਕੀਤੀ
Posted On:
04 MAY 2025 1:39PM
|
Location:
PIB Chandigarh
ਵਰਲਡ ਆਡੀਓ-ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) 2025 ਦੇ ਚੌਥੇ ਦਿਨ ਅੱਜ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿਖੇ ਪ੍ਰਭਾਵਸ਼ਾਲੀ ਲੋਕਾਂ ਲਈ ਸੋਸ਼ਲ ਮੀਡੀਆ ਵਿਗਿਆਪਨ ਦੇ ਸਭ ਤੋਂ ਵਧੀਆ ਤਰੀਕਿਆਂ 'ਤੇ ਇੱਕ ਸਮਰਪਿਤ ਸ਼ੁਰੂਆਤੀ ਸੈਸ਼ਨ ਆਯੋਜਿਤ ਕੀਤਾ ਗਿਆ।
ਪੈਨਲ ਵਿੱਚ ਏਐੱਸਸੀਆਈਆਈ ਦੀ ਡਾਇਰੈਕਟਰ ਸੁਸ਼੍ਰੀ ਸਹੇਲੀ ਸਿਨਹਾ, ਫਿਲਮ ਅਭਿਨੇਤਰੀ ਅਤੇ ਪ੍ਰਭਾਵਸ਼ਾਲੀ ਵਿਅਕਤੀ ਸੁਸ਼੍ਰੀ ਸ਼ਿਬਾਨੀ ਅਖਤਰ ; ਐਂਟਰਟੇਨਮੈਂਟ ਪੱਤਰਕਾਰ ਸ਼੍ਰੀ ਮਯੰਕ ਸ਼ੇਖਰ ; ਅਤੇ ਪਾਕੇਟ ਏਸਿਸ ਦੇ ਮੁੱਖ ਵਪਾਰ ਅਧਿਕਾਰੀ ਸ਼੍ਰੀ ਵਿਨੈ ਪਿੱਲਈ ਸ਼ਾਮਲ ਸਨ । ਸੈਸ਼ਨ ਦਾ ਸੰਚਾਲਨ ਖੇਤਾਨ ਐਂਡ ਕੰਪਨੀ ਦੀ ਭਾਗੀਦਾਰ ਸ਼੍ਰੀਮਤੀ ਤਨੂ ਬੈਨਰਜੀ ਨੇ ਕੀਤਾ।

ਡਿਜੀਟਲ ਅਰਥਵਿਵਸਥਾ ਵਿੱਚ ਪ੍ਰਭਾਵਸ਼ਾਲੀ ਲੋਕਾਂ ਦੀ ਵਧਦੀ ਭੂਮਿਕਾ ਅਤੇ ਪ੍ਰਭਾਵਸ਼ਾਲੀ ਇਸ਼ਤਿਹਾਰਬਾਜ਼ੀ ਦੀ ਭਰੋਸੇਯੋਗਤਾ ਨੂੰ ਸਸ਼ਕਤ ਕਰਨ ਲਈ ਲੋੜੀਂਦੇ ਨੈਤਿਕ , ਰਚਨਾਤਮਕ ਅਤੇ ਕਾਨੂੰਨੀ ਢਾਂਚੇ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਪੈਨਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪ੍ਰਮਾਣਿਕਤਾ , ਪਾਰਦਰਸ਼ਿਤਾ ਅਤੇ ਸਮੱਗਰੀ ਦੀ ਜ਼ਿੰਮੇਵਾਰੀ ਟਿਕਾਊ ਪ੍ਰਭਾਵਸ਼ਾਲੀ ਮਾਰਕੀਟਿੰਗ ਦੇ ਪ੍ਰਮੁੱਖ ਥੰਮ੍ਹ ਹਨ।
ਸੁਸ਼੍ਰੀ ਸ਼ਿਬਾਨੀ ਅਖ਼ਤਰ ਨੇ ਬ੍ਰਾਂਡੇਡ ਕੰਟੈਂਟ ਬਣਾਉਂਦੇ ਸਮੇਂ ਆਪਣੇ ਦਾਅਵੇ ਪ੍ਰਤੀ ਸੱਚੇ ਰਹਿਣ ਦੀ ਮਹੱਤਤਾ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਪ੍ਰਭਾਵੀ ਪ੍ਰਭਾਵਸ਼ਾਲੀ ਮਾਰਕੀਟਿੰਗ ਲਈ ਕ੍ਰਿਏਟਰਸ ਨੂੰ ਕੰਟੈਂਟ ਅਤੇ ਬ੍ਰਾਂਡਿੰਗ ਪ੍ਰਕਿਰਿਆ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਭਿਯਾਨ ਨਿਜੀ ਵਿਸ਼ਵਾਸ ਅਤੇ ਉਦੇਸ਼ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਪ੍ਰਭਾਵਸ਼ਾਲੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬ੍ਰਾਂਡਾਂ ਨੂੰ ਆਰਗੈਨਿਕ ਤੌਰ 'ਤੇ ਬਣਾਉਣ ਅਤੇ ਸਾਰੀਆਂ ਸਾਂਝੇਦਾਰੀਆਂ ਦੀ ਪ੍ਰਮਾਣਿਕਤਾ ਨੂੰ ਬਣਾਈ ਰੱਖਣ।
ਸ਼੍ਰੀ ਵਿਨੈ ਪਿੱਲਈ ਨੇ ਕ੍ਰਿਏਟਰਸ ਨੂੰ ਪਲੈਟਫਾਰਮ-ਵਿਸ਼ੇਸ਼ ਰਣਨੀਤੀਆਂ ਅਪਣਾਉਣ ਅਤੇ ਇੱਕ ਹੀ ਤਰ੍ਹਾਂ ਦੀ ਰਣਨੀਤੀ ਅਪਣਾਉਣ ਤੋਂ ਬਚਣ ਦੀ ਸਲਾਹ ਦਿੰਦੇ ਹੋਏ ਦੱਸਿਆ ਕਿ ਹਰੇਕ ਡਿਜੀਟਲ ਪਲੈਟਫਾਰਮ ਦੇ ਵੱਖ-ਵੱਖ ਤਰ੍ਹਾਂ ਦੇ ਦਰਸ਼ਕ ਹੁੰਦੇ ਹਨ ਅਤੇ ਉਹ ਪਲੈਟਫਾਰਮ ਉਸ ਦੇ ਅਨੁਸਾਰ ਕਹਾਣੀ ਸੁਣਾਉਣ ਦੀਆਂ ਤਕਨੀਕਾਂ ਦੀ ਮੰਗ ਕਰਦੇ ਹਨ। ਉਨ੍ਹਾਂ ਨੇ ਬ੍ਰਾਂਡ ਨੂੰ ਸੋਚ-ਸਮਝ ਕੇ ਬਣਾਉਣ , ਭਰੋਸੇਯੋਗ ਬਣੇ ਰਹਿਣ ਅਤੇ ਡੇਟਾ-ਅਧਾਰਿਤ ਸਮੱਗਰੀ ਫੈਸਲੇ ਲੈਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਹ ਕੰਟੈਂਟ ਉਨ੍ਹਾਂ ਦਰਸ਼ਕਾਂ ਦੀਆਂ ਪਸੰਦਾਂ ਦੇ ਅਨੁਸਾਰ ਹੋਣ।
ਸ਼੍ਰੀ ਮਯੰਕ ਸ਼ੇਖਰ ਨੇ ਡਿਜੀਟਲ ਪ੍ਰਭਾਵ ਦੇ ਵਿਕਾਸ ਅਤੇ ਸੈਲਿਬ੍ਰਿਟੀ ਅਤੇ ਕ੍ਰਿਏਟਰ ਸੱਭਿਆਚਾਰ ਦਰਮਿਆਨ ਪਾੜੇ ਨੂੰ ਧੁੰਦਲਾ ਕਰਨ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਯੁਗ ਵਿੱਚ , ਪ੍ਰਭਾਵ ਸਿਰਫ਼ ਫ਼ਿਲਮ ਅਤੇ ਟੈਲੀਵਿਜ਼ਨ ਤੱਕ ਸੀਮਤ ਨਹੀਂ ਹੈ , ਸਗੋਂ ਹੁਣ ਇਹ ਪਲੈਟਫਾਰਮ-ਅਧਾਰਿਤ ਅਤੇ ਵਿਸ਼ੇਸ਼-ਸੰਚਾਲਿਤ ਹੈ। ਉਨ੍ਹਾਂ ਨੇ ਕ੍ਰਿਏਟਰਸ ਨੂੰ ਆਪਣੀ ਭਰੋਸੇਯੋਗਤਾ ਬਣਾਈ ਰੱਖਣ ਅਤੇ ਗਲਤ ਜਾਣਕਾਰੀ ਫੈਲਾਉਣ ਜਾਂ ਦੂਸਰਿਆਂ ਦੇ ਕੰਮ ਦੀ ਨਕਲ ਕਰਨ ਤੋਂ ਬਚਣ ਲਈ ਅਪੀਲ ਦਿੱਤੀ। ਉਨ੍ਹਾਂ ਨੇ ਸਪਾਂਸਰ ਕੀਤੀ ਸਮੱਗਰੀ ਵਿੱਚ ਇਮਾਨਦਾਰੀ ਅਤੇ ਤੱਥ-ਜਾਂਚ ਦੀ ਮਹੱਤਤਾ ਬਾਰੇ ਦੱਸਿਆ।
ਸੁਸ਼੍ਰੀ ਸਹੇਲੀ ਸਿਨਹਾ ਨੇ ਕਿਹਾ ਕਿ ਪ੍ਰਭਾਵਸ਼ਾਲੀ ਲੋਕਾਂ ਨੂੰ ਆਪਣੀ ਭਾਗੀਦਾਰੀ ਬਾਰੇ ਪਾਰਦਰਸ਼ੀ ਹੋਣਾ ਚਾਹੀਦਾ ਹੈ ਅਤੇ ਇਹ ਦੱਸਣਾ ਚਾਹੀਦਾ ਹੈ ਕਿ ਕੋਈ ਪੋਸਟ ਪੇਡ ਹੈ ਜਾਂ ਪ੍ਰੋਮੋਸ਼ਨਲ। ਉਨ੍ਹਾਂ ਨੇ ਪ੍ਰਭਾਵਸ਼ਾਲੀ ਲੋਕਾਂ ਨੂੰ ਅਜਿਹੀ ਸਮੱਗਰੀ ਬਣਾਉਣ ਦੀ ਵਕਾਲਤ ਕੀਤੀ ਜੋ ਨੈਤਿਕ , ਸੂਚਨਾਤਮਕ, ਅਤੇ ਉਨ੍ਹਾਂ ਦੇ ਦਰਸ਼ਕਾਂ ਦੇ ਵਿਸ਼ਵਾਸ ਨੂੰ ਦਰਸਾਉਂਦੀ ਹੋਵੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ASCII ਉਭਰਦੇ ਹੋਏ ਰਚਨਾਕਾਰਾਂ ਨੂੰ ਕਾਨੂੰਨੀ ਜ਼ਿੰਮੇਵਾਰੀਆਂ , ਇਸ਼ਤਿਹਾਰਬਾਜ਼ੀ ਦੇ ਮਿਆਰਾਂ ਅਤੇ ਸਮੱਗਰੀ ਦੀ ਜ਼ਿੰਮੇਵਾਰੀ ‘ਤੇ ਮਾਰਗਦਰਸ਼ਨ ਕਰਨ ਲਈ ਵਿਦਿਅਕ ਪ੍ਰੋਗਰਾਮ ਚਲਾਉਂਦਾ ਹੈ ।
ਪੈਨਲ ਨੇ ਸਮੂਹਿਕ ਤੌਰ 'ਤੇ ਸਿਫ਼ਾਰਸ਼ ਕੀਤੀ ਕਿ ਕੰਟੈਂਟ ਕ੍ਰਿਏਟਰਸ ਨੂੰ ਆਪਣੀਆਂ ਸੀਮਾਵਾਂ ਨਿਰਧਾਰਿਤ ਕਰਨੀਆਂ ਚਾਹੀਦੀਆਂ ਹਨ , ਆਪਣੇ ਫਾਲੋਅਰਸ ਨਾਲ ਇਮਾਨਦਾਰੀ ਨਾਲ ਸੰਵਾਦ ਕਰਨਾ ਚਾਹੀਦਾ ਹੈ, ਅਤੇ ਵਿਗਿਆਪਨ ਦਿਸ਼ਾ-ਨਿਰਦੇਸ਼ਾਂ ਅਤੇ ਪਲੈਟਫਾਰਮ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਦਰਸ਼ਕਾਂ ਨਾਲ ਦੀਰਘਕਾਲੀ ਸਬੰਧ ਬਣਾਉਣਾ, ਇਸ਼ਤਿਹਾਰਬਾਜ਼ੀ ਦੇ ਇਰਾਦੇ ਵਿੱਚ ਵਿਸ਼ਵਾਸ ਅਤੇ ਸਪਸ਼ਟਤਾ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ।
ਸੈਸ਼ਨ ਦੀ ਸਮਾਪਤੀ ਵਿਗਿਆਪਨ ਲਈ ਰਸਮੀ ਸਭ ਤੋਂ ਬਿਹਤਰੀਨ ਅਭਿਆਸਾਂ ਨੂੰ ਸਸ਼ਕਤ ਕਰਨ ਅਤੇ ਡਿਜੀਟਲ ਇਸ਼ਤਿਹਾਰਬਾਜ਼ੀ ਪ੍ਰਣਾਲੀ ਵਿੱਚ ਪਾਰਦਰਸ਼ਿਤਾ ਅਤੇ ਪੇਸ਼ੇਵਰਤਾ ਨੂੰ ਉਤਸ਼ਾਹਿਤ ਕਰਨ ਲਈ ਉਦਯੋਗ ਦੇ ਨਿਰੰਤਰ ਯਤਨਾਂ ਦੇ ਸੱਦੇ ਨਾਲ ਹੋਈ।
ਰੀਅਲ-ਟਾਈਮ ਅਧਿਕਾਰਿਤ ਅਪਡੇਟਸ ਲਈ ਕਿਰਪਾ ਕਰਕੇ ਸਾਨੂੰ ਫਾਲੋ ਕਰੋ:
X ਤੇ:
https://x.com/WAVESummitIndia
https://x.com/MIB_India
https://x.com/PIB_India
https://x.com/PIBmumbai
ਇੰਸਟਾਗ੍ਰਾਮ ‘ਤੇ:
https://www.instagram.com/wavesummitindia
https://www.instagram.com/mib_india
https://www.instagram.com/pibindia
* * *
ਪੀਆਈਬੀ ਟੀਮ ਵੇਵਸ 2025/ਰਜਿਤ/ਲਕਸ਼ਮੀਪ੍ਰਿਆ/ਨਵੀਨ/ਦਰਸ਼ਨਾ/172
Release ID:
(Release ID: 2126978)
| Visitor Counter:
7