ਸੂਚਨਾ ਤੇ ਪ੍ਰਸਾਰਣ ਮੰਤਰਾਲਾ
10ਵੇਂ ਨੈਸ਼ਨਲ ਕਮਿਊਨਿਟੀ ਰੇਡੀਓ ਅਵਾਰਡਸ ਪ੍ਰਦਾਨ ਕੀਤੇ ਗਏ
ਕੇਂਦਰੀ ਰਾਜ ਮੰਤਰੀ ਡਾ. ਐੱਲ.ਮੁਰੂਗਨ ਨੇ 12 ਕਮਿਊਨਿਟੀ ਰੇਡੀਓ ਸਟੇਸ਼ਨਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ
ਕਮਿਊਨਿਟੀ ਰੇਡੀਓ ਦੇਸ਼ ਦੇ ਸਾਰੇ ਕੋਣਿਆਂ ਵਿੱਚ ਨਾਗਰਿਕਾਂ ਤੱਕ ਪਹੁੰਚਣ ਦਾ ਇੱਕ ਸਾਧਨ ਹੈ: ਉਹ ਸਾਰਿਆਂ ਤੱਕ ਮਹੱਤਵਪੂਰਨ ਵਿਕਾਸ ਦੀ ਪਹਿਲ ਕਰਦੇ ਹਨ: ਡਾ. ਐੱਲ. ਮੁਰੂਗਨ
ਮੁੰਬਈ ਵਿੱਚ ਵੇਵਸ 2025 ਵਿੱਚ 10ਵਾਂ ਨੈਸ਼ਨਲ ਕਮਿਊਨਿਟੀ ਰੇਡੀਓ ਕਾਨਫਰੰਸ ਆਯੋਜਿਤ ਕੀਤਾ ਗਿਆ
Posted On:
03 MAY 2025 4:26PM
|
Location:
PIB Chandigarh
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਇੰਡੀਅਨ ਇੰਸਟੀਟਿਊਟ ਆਫ਼ ਮਾਸ ਕਮਿਊਨਿਕੇਸ਼ਨ, ਦੁਆਰਾ ਅੱਜ ਮੁੰਬਈ ਵਿੱਚ ਵਰਲਡ ਆਡੀਓ-ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਨਾਲ ਅੱਜ 8ਵੇਂ ਨੈਸ਼ਨਲ ਕਮਿਊਨਿਟੀ ਰੇਡੀਓ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ 12 ਸ਼ਾਨਦਾਰ ਕਮਿਊਨਿਟੀ ਰੇਡੀਓ ਸਟੇਸ਼ਨਾਂ ਨੂੰ 10ਵੇਂ ਨੈਸ਼ਨਲ ਕਮਿਊਨਿਟੀ ਰੇਡੀਓ ਅਵਾਰਡਸ ਨਾਲ ਸਨਮਾਨਿਤ ਕੀਤਾ।

ਇਸ ਮੌਕੇ ‘ਤੇ ਬੋਲਦੇ ਹੋਏ ਡਾ. ਐੱਲ. ਮੁਰੂਗਨ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਨੈਸ਼ਨਲ ਕਾਨਫਰੰਸ ਦਾ ਉਦੇਸ਼ ਇਨੋਵੇਸ਼ਨ, ਸਮਾਵੇਸ਼ਿਤਾ ਅਤੇ ਪ੍ਰਭਾਵ ਰਾਹੀਂ ਭਾਰਤ ਦੀ ਕਮਿਊਨਿਟੀ ਮੀਡੀਆ ਨੂੰ ਮਜ਼ਬੂਤ ਕਰਨਾ ਹੈ। ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਕਮਿਊਨਿਟੀ ਰੇਡੀਓ ਦੇਸ਼ ਦੇ ਸਾਰੇ ਕੋਣਿਆਂ ਵਿੱਚ ਨਾਗਰਿਕਾਂ ਤੱਕ ਪਹੁੰਚਣ ਦਾ ਇੱਕ ਸਾਧਨ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਦੇ ਕਮਿਊਨਿਟੀ ਰੇਡੀਓ ਕਿਸੇ ਨਾ ਕਿਸੇ ਕਲਿਆਣਕਾਰੀ ਉਦੇਸ਼ ਵਿੱਚ ਲਗੇ ਹੋਏ ਹਨ ਅਤੇ ਭਾਰਤੀ ਪਰੰਪਰਾ ਅਤੇ ਸੱਭਿਆਚਾਰ ਨੂੰ ਹੁਲਾਰਾ ਦੇਣ ਸਮੇਤ ਚੰਗੇ ਉਦੇਸ਼ਾਂ ਦਾ ਸਮਰਥਨ ਕਰ ਰਹੇ ਹਨ। ਕਮਿਊਨਿਟੀ ਰੇਡੀਓ ਸਟੇਸ਼ਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕਲਪਨਾ ਅਤੇ ਕੇਂਦਰ ਸਰਕਾਰ ਦੀਆਂ ਮਹੱਤਵਪੂਰਨ ਵਿਕਾਸ ਪਹਿਲਕਦਮੀਆਂ ਨੂੰ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਲਿਜਾ ਰਹੇ ਹਨ। ਇਹ ਸਟੇਸ਼ਨ ਮਹਿਲਾਵਾਂ ਅਤੇ ਕਬਾਇਲੀ ਭਾਈਚਾਰੇ ਜਿਹੇ ਵੱਖ-ਵੱਖ ਭਾਈਚਾਰਿਆਂ ਅਤੇ ਸਮੂਹਾਂ ਲਈ ਕਲਿਆਣਕਾਰੀ ਗਤੀਵਿਧੀਆਂ ਦਾ ਇੱਕ ਨਵਾਂ ਆਯਾਮ ਦੇ ਰਹੇ ਹਨ।
ਵੇਵਸ 2025 ਦੇ ਪਹਿਲੇ ਐਡੀਸ਼ਨ ਬਾਰੇ ਬੋਲਦੇ ਹੋਏ ਡਾ. ਐੱਲ. ਮੁਰੂਗਨ ਨੇ ਕਿਹਾ ਕਿ ਇਸ ਨਾਲ ਨਵੇਂ ਵਿਚਾਰ ਆਉਣਗੇ ਅਤੇ ਰਚਨਾਤਮਕ ਅਰਥਵਿਵਸਥਾ ਇੱਕ ਉਭਰਦਾ ਹੋਇਆ ਖੇਤਰ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਪ੍ਰਮੁੱਖ ਭੂਮਿਕਾ ਨਿਭਾਏਗੀ।


ਚਾਰ ਵੱਖ-ਵੱਖ ਵਿਸ਼ਿਆਂ ਦੇ ਤਹਿਤ ਸਨਮਾਨਿਤ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੀ ਸੂਚੀ
ਇਸ ਮੌਕੇ ‘ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੈ ਜਾਜੂ, ਸੰਯੁਕਤ ਸਕੱਤਰ (ਪ੍ਰਸਾਰਣ) ਅਤੇ ਐੱਨਐੱਫਡੀਸੀ ਦੇ ਐੱਮਡੀ ਸ਼੍ਰੀ ਪ੍ਰਿਥੁਲ ਕੁਮਾਰ ਅਤੇ ਆਈਆਈਐੱਮਸੀ ਦੀ ਵਾਈਸ ਚਾਂਸਲਰ ਡਾ. ਅਨੁਪਮਾ ਭਟਨਾਗਰ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਇਸ ਕਾਨਫਰੰਸ ਵਿੱਚ ਦੇਸ਼ ਭਰ ਦੇ 400 ਤੋਂ ਵੱਧ ਕਮਿਊਨਿਟੀ ਰੇਡੀਓ (ਸੀਆਰ) ਸਟੇਸ਼ਨਾਂ ਦੇ ਪ੍ਰਤੀਨਿਧੀ ਇੱਕ ਮੰਚ ‘ਤੇ ਇਕੱਠੇ ਹੋਏ, ਤਾਂ ਜੋ ਸੰਵਾਦ ਅਤੇ ਸਹਿਯੋਗ ਦਾ ਮੌਕਾ ਪ੍ਰਦਾਨ ਕੀਤਾ ਜਾ ਸਕੇ। ਮੌਜੂਦਾ ਸਮੇਂ, ਦੇਸ਼ ਭਰ ਵਿੱਚ 531 ਸੀਆਰ ਸਟੇਸ਼ਨ ਹਨ। ਕਾਨਫਰੰਸ ਵਿੱਚ ਜਨ ਸੰਚਾਰ ਅਤੇ ਜਾਗਰੂਕਤਾ ਪੈਦਾ ਕਰਨ ਵਿੱਚ ਕਮਿਊਨਿਟੀ ਰੇਡੀਓ ਦੀ ਮਹੱਤਵਪੂਰਨ ਭੂਮਿਕਾ ਅਤੇ ਸਮਾਜਿਕ ਵਿਕਾਸ ਵਿੱਚ ਉਨ੍ਹਾਂ ਦੀ ਸਮਰੱਥਾ ‘ਤੇ ਜ਼ੋਰ ਦਿੱਤਾ ਗਿਆ।


************
ਪੀਆਈਬੀ ਟੀਮ ਵੇਵਸ 2025 ਰਜਿਥ/ਲਕਸ਼ਮੀਪ੍ਰਿਆ/ਸ੍ਰੀਯਾਂਕਾ/ਸੀਸ਼ੇਖਰ | 164
Release ID:
2126647
| Visitor Counter:
16
Read this release in:
Marathi
,
English
,
Nepali
,
हिन्दी
,
Gujarati
,
Tamil
,
Telugu
,
Kannada
,
Urdu
,
Assamese
,
Odia
,
Malayalam