ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਮਾਸਟਰ ਐਕਟਰ-ਕ੍ਰਿਏਟਰ ਆਮਿਰ ਖਾਨ ਨੇ ਵੇਵਸ 2025 ਵਿੱਚ ‘ਦ ਆਰਟ ਆਫ ਐਕਟਿੰਗ’ ‘ਤੇ ਆਪਣੇ ਵਿਚਾਰ ਸਾਂਝਾ ਕੀਤੇ
“3-4 ਮਹੀਨੇ ਤੱਕ ਮੈਂ ਸਿਰਫ ਸਕ੍ਰਿਪਟ ‘ਤੇ ਹੀ ਕੰਮ ਕਰਦਾ ਹਾਂ” – ਆਮਿਰ ਖਾਨ
“ਤੁਸੀਂ ਜਿੰਨੇ ਇਮਾਨਦਾਰ ਹੋਵੋਗੇ, ਓਨਾ ਹੀ ਬਿਹਤਰ ਪ੍ਰਦਰਸ਼ਨ ਕਰੋਗੇ” – ਆਮਿਰ ਖਾਨ
Posted On:
03 MAY 2025 6:08PM
|
Location:
PIB Chandigarh
ਮਾਸਟਰ ਐਕਟਰ-ਕ੍ਰਿਏਟਰ ਆਮਿਰ ਖਾਨ ਨੇ ਅੱਜ ਵੇਵਸ 2025 ਵਿੱਚ ਕ੍ਰਿਏਟੋਸਫੀਅਰ ਦੇ ਮੰਚ ਤੋਂ ‘ਦ ਆਰਟ ਆਫ ਐਕਟਿੰਗ’ ‘ਤੇ ਦਿੱਤੇ ਗਏ ਆਪਣੇ ਵਿਹਾਰਕ ਸੁਝਾਵਾਂ ਨਾਲ ਕਈ ਲੋਕਾਂ ਦਾ ਦਿਲ ਜਿੱਤ ਲਿਆ। ਅਭੁਨਵੀ ਅਭਿਨੇਤਾ ਨੇ ਕਿਹਾ ਕਿ ਇਹ ਵਿਵਹਾਰਕ ਸਲਾਹ ਫਿਲਮ ਨਿਰਮਾਣ ਵਿੱਚ ਉਨ੍ਹਾਂ ਦੇ ਵਰ੍ਹਿਆਂ ਦੇ ਅਨੁਭਵ ਤੋਂ ਆਈ ਹੈ, “ਮੈਂ ਨੈਸ਼ਨਲ ਸਕੂਲ ਆਫ ਡ੍ਰਾਮਾ ਜਾਣਾ ਚਾਹੁੰਦਾ ਸੀ, ਲੇਕਿਨ ਨਹੀਂ ਜਾ ਸਕਿਆ। ਮੈਂ ਰਸਤੇ ਵਿੱਚ ਕੁਝ ਟਿਪਸ ਸਿੱਖੇ ਹਨ, ਜੋ ਮੇਰੇ ਲਈ ਕਾਰਗਰ ਸਾਬਿਤ ਹੋਏ ਹਨ।”
ਫਿਲਮ ਨਿਰਮਾਣ ਦੇ ਭਵਿੱਖ ਬਾਰੇ ਗੱਲ ਕਰਦੇ ਹੋਏ, ਆਮਿਰ ਖਾਨ ਨੇ ਕਿਹਾ ਕਿ ਏਆਈ ਟੈਕਨੋਲੋਜੀ ਨੇ ਬਿਨਾ ਅਭਿਨੇਤਾ ਦੇ ਵੀ ਫਿਲਮ ਦੀ ਸ਼ੂਟਿੰਗ ਨੂੰ ਸੰਭਵ ਬਣਾ ਦਿੱਤਾ ਹੈ। ਏਆਈ ਅਤੇ ਟੈਕਨੋਲੋਜੀ ਬਾਅਦ ਵਿੱਚ ਅਭਿਨੇਤਾ ਨੂੰ ਵੀ ਦ੍ਰਿਸ਼ ਵਿੱਚ ਜੋੜਨ ਵਿੱਚ ਸਮਰੱਥ ਹੈ।
ਭਾਰਤੀ ਸਿਨੇਮਾ ਨੂੰ ਕਈ ਯਾਦਗਾਰ ਕਿਰਦਾਰ ਦੇਣ ਵਾਲੇ ਇਸ ਬਹੁਮੁਖੀ ਅਭਿਨੇਤਾ ਨੇ ਕਿਹਾ ਕਿ ਇੱਕ ਅਭਿਨੇਤਾ ਦੇ ਲਈ ਸਭ ਤੋਂ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਕੰਮ ਕਿਰਦਾਰ ਦੇ ਦਿਮਾਗ ਵਿੱਚ ਉਤਰਨਾ ਹੁੰਦਾ ਹੈ। ਅਤੇ ਉਹ ਕਿਰਦਾਰ ਦੀ ਗਹਿਰਾਈ ਵਿੱਚ ਕਿਵੇਂ ਉਤਰਦੇ ਹਨ? ਸਮਰਪਿਤ ਅਭਿਨੇਤਾ ਨੇ ਕਿਹਾ, “ਮੈਂ ਸਕ੍ਰਿਪਟ ਦੇ ਨਾਲ ਬਹੁਤ ਸਮਾਂ ਬਿਤਾਉਂਦਾ ਹਾਂ। ਮੈਂ ਸਕ੍ਰਿਪਟ ਨੂੰ ਵਾਰ-ਵਾਰ ਪੜ੍ਹਦਾ ਹਾਂ। ਅਗਰ ਸਕ੍ਰਿਪਟ ਚੰਗੀ ਹੈ, ਤਾਂ ਤੁਸੀਂ ਕਿਰਦਾਰ ਨੂੰ ਸਮਝ ਪਾਓਗੇ, ਉਸ ਦੀ ਸ਼ਰੀਰਕ ਬਨਾਵਟ, ਰਵੱਈਆ ਆਦਿ ਸਭ ਉਸ ਵਿੱਚੋਂ ਹੀ ਨਿਕਲੇਗਾ।” ਇਸ ਦੇ ਇਲਾਵਾ, ਨਿਰਦੇਸ਼ਕ ਦੇ ਨਾਲ ਕਿਰਦਾਰ ਅਤੇ ਕਹਾਣੀ ‘ਤੇ ਚਰਚਾ ਕਰਨ ਨਾਲ ਵੀ ਇੱਕ ਆਈਡਿਆ ਮਿਲਦਾ ਹੈ।
ਆਪਣੇ ਮਿਹਨਤੀ ਸੁਭਾਅ ‘ਤੇ ਚਾਨਣਾ ਪਾਉਂਦੇ ਹੋਏ, ਸ਼੍ਰੀ ਖਾਨ ਨੇ ਦੱਸਿਆ, “ਮੇਰੀ ਯਾਦਦਾਸ਼ਤ ਕਮਜ਼ੋਰ ਹੈ। ਇਸ ਲਈ, ਮੈਂ ਹੱਥ ਨਾਲ ਡਾਇਲੌਗ ਲਿਖਦਾ ਹਾਂ। ਮੈਂ ਸਭ ਤੋਂ ਪਹਿਲਾਂ ਮੁਸ਼ਕਿਲ ਦ੍ਰਿਸ਼ਾਂ ਨੂੰ ਲੈਂਦਾ ਹਾਂ। ਡਾਇਲੌਗ ਮੈਨੂੰ ਯਾਦ ਹੋਣੇ ਚਾਹੀਦੇ ਹਨ। ਪਹਿਲੇ ਦਿਨ, ਮੈਂ ਬਸ ਉਸ ‘ਤੇ ਕੰਮ ਕਰਦਾ ਹਾਂ। ਮੈਂ ਇਸ ਨੂੰ 3-4 ਮਹੀਨੇ ਤੱਕ ਹਰ ਦਿਨ ਕਰਦਾ ਹਾਂ, ਅਤੇ ਫਿਰ ਇਹ ਮੇਰੇ ਅੰਦਰ ਸਮਾ ਜਾਂਦਾ ਹੈ। ਡਾਇਲੌਗ ਤੁਹਾਡੇ ਹੋਣੇ ਚਾਹੀਦੇ ਹਨ। ਤੁਹਾਨੂੰ ਇਸ ਨੂੰ ਅਪਣਾਉਣਾ ਹੋਵੇਗਾ। ਜਦੋਂ ਇਹ ਲਿਖਿਆ ਗਿਆ ਸੀ ਤਾਂ ਇਹ ਸਕ੍ਰਿਪਟ-ਰਾਈਟਰ ਦਾ ਸੀ। ਬਾਅਦ ਵਿੱਚ ਇਹ ਤੁਹਾਡਾ ਹੋ ਜਾਂਦਾ ਹੈ। ਜਦੋਂ ਤੁਸੀਂ ਇੱਕ ਹੀ ਲਾਈਨ ਨੂੰ ਦੁਹਰਾਉਂਦੇ ਹੋ, ਤਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਸੀਂ ਇਸ ਨੂੰ ਕਈ ਤਰੀਕਿਆਂ ਨਾਲ ਕਰ ਸਕਦੇ ਹੋ।

ਆਮਿਰ ਖਾਨ ਨੇ ਕਿਹਾ ਕਿ ਅਭਿਨੇਤਾਵਾਂ ਦੇ ਲਈ ਸਭ ਤੋਂ ਮੁਸ਼ਕਿਲ ਕੰਮ ਕੀ ਹੈ? ਇੱਕ ਅਭਿਨੇਤਾ ਨੂੰ ਹਰ ਦਿਨ ਉਸੇ ਭਾਵਨਾਤਮਕ ਤੀਬਰਤਾ ਵਾਲੇ ਦ੍ਰਿਸ਼ਾਂ ਨੂੰ ਦੁਹਰਾਉਣਾ ਅਤੇ ਰੀਟੇਕ ਕਰਨਾ ਪੈਂਦਾ ਹੈ।
ਨਵੋਦਿਤ ਅਭਿਨੇਤਾਵਾਂ ਦੇ ਲਈ ਆਮਿਰ ਖਾਨ ਦੇ ਵੱਲੋਂ ਇੱਕ ਹੋਰ ਮਹੱਤਵਪੂਰਨ ਸਲਾਹ ਹੈ – “ਤੁਸੀਂ ਜਿੰਨੇ ਇਮਾਨਦਾਰ ਹੋਵੇਗੇ, ਓਨਾ ਹੀ ਬਿਹਤਰ ਪ੍ਰਦਰਸ਼ਨ ਕਰੋਗੇ।”
ਤਾਂ ਆਮਿਰ ਖਾਨ ਆਪਣੇ ਦ੍ਰਿਸ਼ਾਂ ਦਾ ਅਭਿਆਸ ਕਿਵੇਂ ਕਰਦੇ ਹਨ?
ਜਵਾਬ ਹੈ, “ਮੈਂ ਸ਼ੌਟ ਦੇਣ ਤੋਂ ਪਹਿਲਾਂ ਦ੍ਰਿਸ਼ਾਂ ਦੀ ਕਲਪਨਾ ਕਰਦਾ ਹਾਂ। ਮੈਂ ਦ੍ਰਿਸ਼ਾਂ ਦਾ ਅਭਿਆਸ ਕਰਦੇ ਸਮੇਂ ਕਦੇ ਵੀ ਆਈਨੇ ਵਿੱਚ ਨਹੀਂ ਦੇਖਦਾ ਹਾਂ।”
ਆਮਿਰ ਖਾਨ ਦੀਆਂ ਸਾਰੀਆਂ ਫਿਲਮਾਂ ਵਿੱਚੋਂ ਉਨ੍ਹਾਂ ਦੀ ਸਭ ਤੋਂ ਪਸੰਦੀਦਾ ਫਿਲਮ ਕਿਹੜੀ ਹੈ? ਜਿਵੇਂ ਕਿ ਕਈ ਲੋਕਾਂ ਨੇ ਅਨੁਮਾਨ ਲਗਾਇਆ ਹੋਵੇਗਾ, ਉਹ ਹੈ ‘ਤਾਰੇ ਜ਼ਮੀਨ ਪਰ’, ਕਿਉਂਕਿ ਇਸ ਨੇ ਕਈ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੇ ਨਾਲ ਸਬਰ ਰੱਖਣਾ, ਉਨ੍ਹਾਂ ਦਾ ਸਮਰਥਨ ਕਰਨਾ ਅਤੇ ਉਨ੍ਹਾਂ ਦੇ ਨਾਲ ਹਮਦਰਦੀ ਰੱਖਣੀ ਸਿਖਾਈ ਹੈ!
ਜੋ ਲੋਕ ਹਾਲੇ ਸ਼ੁਰੂਆਤ ਕਰ ਰਹੇ ਹਨ ਉਨ੍ਹਾਂ ਦੇ ਲਈ ਇਸ ਅਨੁਭਵੀ ਅਭਿਨੇਤਾ ਦੇ ਕੋਲ ਹੋਰ ਕੀ ਸੁਝਾਅ ਹਨ?
“ਜਦੋਂ ਮੈਂ ਭਾਵਨਾਵਾਂ ਦਾ ਇਸਤੇਮਾਲ ਕਰਦਾ ਹਾਂ, ਤਾਂ ਇਹ ਸਕ੍ਰਿਪਟ ਤੋਂ ਆਉਣਾ ਚਾਹੀਦਾ ਹੈ। ਤੁਹਾਨੂੰ ਸਕ੍ਰਿਪਟ ‘ਤੇ ਵਿਸ਼ਵਾਸ ਕਰਨਾ ਹੋਵੇਗਾ। ਕਦੇ-ਕਦੇ ਫਿਲਮਾਂ ਵਿੱਚ ਅਜਿਹੇ ਦ੍ਰਿਸ਼ ਹੁੰਦੇ ਹਨ ਜੋ ਭਰੋਸੇਯੋਗ ਨਹੀਂ ਹੁੰਦੇ। ਲੇਕਿਨ ਅਭਿਨੇਤਾ ਤੁਹਾਨੂੰ ਉਸ ‘ਤੇ ਵਿਸ਼ਵਾਸ ਦਿਵਾ ਸਕਦਾ ਹੈ। ਅਭਿਨੇਤਾ ਨੂੰ ਦਰਸ਼ਕਾਂ ਨੂੰ ਇਹ ਸਮਝਾਉਣਾ ਹੁੰਦਾ ਹੈ ਕਿ ਕੀ ਦਿਖਾਇਆ ਜਾ ਰਿਹਾ ਹੈ।”
ਇੱਕ ਚੰਗੀ ਸਕ੍ਰਿਪਟ ਕੀ ਹੁੰਦੀ ਹੈ? ਆਮਿਰ ਖਾਨ ਨੇ ਕਿਹਾ, “ਇੱਕ ਚੰਗੀ ਸਕ੍ਰਿਪਟ ਵਿੱਚ ਇੱਕ ਸਪਸ਼ਟ ਅਧਾਰ ਹੋਣਾ ਚਾਹੀਦਾ ਹੈ। ਕਹਾਣੀ ਦੇ ਪਹਿਲੇ ਦਸ ਪ੍ਰਤੀਸ਼ਤ ਵਿੱਚ ਲਕਸ਼ ਨਿਰਧਾਰਣ ਹੋਣਾ ਚਾਹੀਦਾ ਹੈ। ਨਹੀਂ ਤਾਂ ਦਰਸ਼ਕਾਂ ਦੀ ਰੁਚੀ ਖਤਮ ਹੋ ਜਾਵੇਗੀ।”
ਲੇਕਿਨ ਫਿਲਮ ਪ੍ਰੋਜੈਕਟ ਵਿੱਚ ਸ਼ਾਮਲ ਸਾਰੇ ਲੋਕਾਂ ਦੇ ਲਈ ਸਭ ਤੋਂ ਮਹੱਤਵਪੂਰਨ ਸੁਝਾਅ ਹੈ – “ਉਹੀ ਕਰੋ ਜੋ ਦ੍ਰਿਸ਼ ਦੀ ਮੰਗ ਹੈ, ਅਤੇ ਉਸ ਵਿੱਚ ਸਿਰਫ ਆਪਣੇ ਕੰਮ ਬਾਰੇ ਨਾ ਸੋਚੋ।”

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਸਕੱਤਰ ਸੰਜੈ ਜਾਜੂ ਨੇ ਆਮਿਰ ਖਾਨ ਨੂੰ ਸਨਮਾਨਿਤ ਕੀਤਾ
ਰੀਅਲਟਾਈਮ 'ਤੇ ਅਧਿਕਾਰਤ ਅਪਡੇਟਸ ਦੇ ਲਈ, ਕਿਰਪਾ ਕਰਕੇ ਸਾਨੂੰ ਫਾਲੋ ਕਰੋ:
ਐਕਸ 'ਤੇ:
https://x.com/WAVESummitIndia
https://x.com/MIB_India
https://x.com/PIB_India
https://x.com/PIBmumbai
ਇੰਸਟਾਗ੍ਰਾਮ ’ਤੇ:
https://www.instagram.com/wavesummitindia
https://www.instagram.com/mib_india
https://www.instagram.com/pibindia
* * *
ਪੀਆਈਬੀ ਟੀਮ ਵੇਵਸ 2025। ਰਜਿਥ/ਸ੍ਰੀਯੰਕਾ/ਦਰਸ਼ਨਾ। 166
Release ID:
(Release ID: 2126637)
| Visitor Counter:
9