WAVES BANNER 2025
ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਵੇਵਸ ਬਜ਼ਾਰ 2025 ਵਿੱਚ 250 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਗਿਆ ਹੈ, ਜੋ ਪ੍ਰਮੁੱਖ ਅੰਤਰਰਾਸ਼ਟਰੀ ਸਹਿਯੋਗ ਦੀ ਸ਼ੁਰੂਆਤ ਹੈ: ਸ਼੍ਰੀ ਸੰਜੈ ਜਾਜੂ, ਸਕੱਤਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ

 Posted On: 02 MAY 2025 9:33PM |   Location: PIB Chandigarh

ਵੇਵਸ ਸਮਿਟ ਦੀ ਮਹੱਤਵਅਕਾਂਖੀ ਪਹਿਲ, ਵੇਵਸ ਮਾਰਕਿਟ, ਮੀਡੀਆ ਅਤੇ ਮਨੋਰੰਜਨ ਉਦਯੋਗ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਹੁਲਾਰਾ ਦੇਣ ਲਈ ਇੱਕ ਪ੍ਰਭਾਵਸ਼ਾਲੀ ਉਪਕਰਣ ਦੇ ਰੂਪ ਵਿੱਚ ਉਭਰੀ ਹੈ। ਵੱਖ-ਵੱਖ ਦੇਸ਼ਾਂ ਦੀ ਰਚਨਾਕਾਰਾਂ ਨੂੰ ਨਿਵੇਸ਼ਕਾਂ ਅਤੇ ਖਰੀਦਦਾਰਾਂ ਨੂੰ ਜੋੜ ਕੇ ਉਨ੍ਹਾਂ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣ ਲਈ ਤਿਆਰ ਕੀਤੀ ਗਈ ਇਹ ਪਹਿਲ ਭਾਰਤ ਦੇ ਕੰਟੈਂਟ ਦੇ ਵਪਾਰੀਕਰਣ ਲਈ ਇੱਕ ਰਣਨੀਤੀ ਕੇਂਦਰ ਬਣਾਉਣ ਲਈ ਤਿਆਰ ਹੈ। ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਸੰਜੈ ਜਾਜੂ ਨੇ ਅੱਜ ਮੁੰਬਈ ਵਿੱਚ ਵੇਵਸ ਮਾਰਕਿਟ 2025 ਵਿੱਚ ਦੱਸਿਆ ਕਿ ਹੁਣ ਤੱਕ 250 ਕਰੋੜ ਰੁਪਏ ਤੋਂ ਵੱਧ ਦਾ ਲਾਭ ਹੋ ਚੁੱਕਾ ਹੈ, ਜੋ ਇੱਕ ਵੱਡੇ ਅੰਤਰਰਾਸ਼ਟਰੀ ਸਹਿਯੋਗ ਦੀ ਸ਼ੁਰੂਆਤ ਹੈ।

ਵੇਵਸ ਮਾਰਕਿਟ ਆਪਣੇ ਪਹਿਲੇ ਐਡੀਸ਼ਨ  ਵਿੱਚ ਦੱਖਣੀ ਕੋਰੀਆ, ਜਪਾਨ, ਅਮਰੀਕਾ, ਜਰਮਨੀ, ਰੂਸ, ਨੀਦਰਲੈਂਡ ਅਤੇ ਨਿਊਜ਼ੀਲੈਂਡ ਸਮੇਤ 22 ਤੋਂ ਵੱਧ ਦੇਸ਼ਾਂ ਦੇ ਮੋਹਰੀ ਪੇਸ਼ੇਵਰਾਂ ਨੂੰ ਇੱਕ ਸਾਥ ਲਿਆਈ, ਜਿਸ ਵਿੱਚ 95 ਆਲਮੀ ਖਰੀਦਦਾਰਾਂ ਅਤੇ 224 ਵਿਕ੍ਰੇਤਾਵਾਂ ਨੇ ਹਿੱਸਾ ਲਿਆ। ਪ੍ਰਮੁੱਖ ਖਰੀਦਦਾਰਾਂ ਵਿੱਚ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਵੀਡੀਓ, ਮੇਟਾ, ਡਿਜ਼ਨੀ ਸਟਾਰ, ਜੀ ਐਂਟਰਟੇਨਮੈਂਟ, ਬਨਿਜਯ ਏਸ਼ੀਆ, ਵਾਰਨਰ ਬ੍ਰਦਰਸ, ਡਿਸਕਵਰੀ, ਸੋਨੀ ਲਿਵ, ਵਾਈਆਰਐੱਫ, ਧਰਮਾ, ਜੀਓ ਸਟੂਡੀਓਜ਼, ਰੌਟਰਡੈਮ ਫਿਲਮ ਫੈਸਟੀਵਲ ਅਤੇ ਰਸ਼ਲੇਕ ਮੀਡੀਆ ਸ਼ਾਮਲ ਸਨ।

 ਵਿਊਇੰਗ ਰੂਮ ਅਤੇ ਮਾਰਕਿਟ ਸਕ੍ਰੀਨਿੰਗ:

115 ਫਿਲਮਾਂ ਨਿਰਮਾਤਾਵਾਂ ਨੇ ਆਪਣੇ ਪੂਰੇ ਹੋ ਗਏ ਕੰਮ ਅੰਤਰਰਾਸ਼ਟਰੀ ਖਰੀਦਦਾਰਾਂ ਦੇ ਸਾਹਮਣੇ ਪੇਸ਼ ਕੀਤੇ। 15 ਸਭ ਤੋਂ ਵਧੀਆ ਪ੍ਰੋਜੈਕਟਸ ਨੂੰ ਵਿਊਇੰਗ ਰੂਮ ਤੋਂ 'ਟੌਪ ਸੈਲੈਕਟਸ (Top Selects) ' ਦੇ ਰੂਪ ਵਿੱਚ ਚੁਣਿਆ ਗਿਆ ਅਤੇ ਉਨ੍ਹਾਂ ਦਾ ਲਾਈਵ ਪ੍ਰਦਰਸ਼ਨ ਕੀਤਾ ਗਿਆ। ਫਿਲਮ ਨਿਰਮਾਤਾਵਾਂ ਨੂੰ ਮਸ਼ਹੂਰ ਕਾਸਟਿੰਗ ਨਿਰਦੇਸ਼ਕ ਸ਼੍ਰੀ ਮੁਕੇਸ਼ ਛਾਬੜਾ ਨੇ ਸਨਮਾਨਿਤ ਕੀਤਾ, ਅਭਿਨੇਤਾ ਟਾਈਗਰ ਸ਼ਰੌਫ ਦੇ ਸਿਰਲੇਖਾਂ ਵਿੱਚੋਂ ਇੱਕ ਨੂੰ ਪੇਸ਼ ਕਰਨ ਲਈ ਮੌਜੂਦ ਸਨ। ਮਾਰਕਿਟ ਸਕ੍ਰੀਨਿੰਗ ਵਿੱਚ ਪ੍ਰਤਿਭਾਸ਼ਾਲੀ ਫਿਲਮ ਨਿਰਮਾਤਾਵਾਂ ਦੀ ਸਮਰੱਥਾ ਦੀਆਂ 15 ਜ਼ਿਕਰਯੋਗ ਅਤੇ ਪ੍ਰਸ਼ੰਸਾਯੋਗ ਪ੍ਰੋਜੈਕਟਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ।

 ਪਿਚ ਰੂਮ: 104 ਪ੍ਰੋਜੈਕਟ ਸਬਮਿਸ਼ਨਾਂ ਵਿੱਚੋਂ, 16 ਚੁਣੇ ਹੋਏ ਪ੍ਰੋਜੈਕਟਾਂ ਨੂੰ 'ਲਾਈਵ ਪਿਚ' ਲਈ ਚੁਣਿਆ ਗਿਆ, ਸ਼ੁਰੂਆਤੀ ਪੜਾਅ ਦੇ ਰਚਨਾਕਾਰਾਂ ਨੂੰ ਵੇਵਸ ਬਜ਼ਾਰ ਦੇ 2 ਦਿਨਾਂ ਵਿੱਚ ਉਦਯੋਗ ਦੇ ਹਿਤਧਾਰਕਾਂ  ਨਾਲ ਸਿੱਧੀ ਗੱਲਬਾਤ ਕਰਨ ਲਈ ਇੱਕ ਮੰਚ ਪ੍ਰਦਾਨ ਕੀਤਾ ਗਿਆ।

 ਬੀ2ਬੀ ਬਾਇਰ-ਸੈਲਰ ਮਾਰਕਿਟ: ਵੇਵਸ ਮਾਰਕਿਟ ਨੇ 1 ਤੋਂ 3 ਮਈ ਤੱਕ ਫਿੱਕੀ (ਫੈਡਰੇਸ਼ਨ ਆਫ ਕਾਮਰਸ ਐਂਡ ਇੰਡਸਟਰੀਜ਼) ਦੇ ਸਹਿਯੋਗ ਨਾਲ ਭਾਰਤ ਦੀ ਪਹਿਲੀ ਸਭ ਤੋਂ ਉੱਤਮ ਬੀ2ਬੀ ਬਾਇਰ-ਸੈਲਰ ਮੀਟਅੱਪ ਦੀ ਸ਼ੁਰੂਆਤ ਕੀਤੀ, ਜਿਸ ਨਾਲ ਟੀਚਾਬੱਧ ਲੈਣਦੇਣ ਅਤੇ ਰਚਨਾਤਮਕ ਕਾਰੋਬਾਰ ਦਾ ਵਿਕਾਸ ਸੰਭਵ ਹੋ ਸਕਿਆ।

ਸ਼ੁਰੂਆਤੀ ਵਪਾਰਕ ਸਫਲਤਾ

ਵੇਵਸ ਮਾਰਕਿਟ ਨੇ ਸਭ ਤੋਂ ਪਹਿਲਾਂ ਡੇਢ ਦਿਨ ਵਿੱਚ ਫਿਲਮ, ਸੰਗੀਤ, ਐਨੀਮੇਸ਼ਨ, ਰੇਡੀਓ ਅਤੇ ਵਾਈਐੱਫਐਕਸ ਖੇਤਰਾਂ ਵਿੱਚ 250 ਕਰੋੜ ਰੁਪਏ ਦੇ ਕਨਫ਼ਰਮ ਟ੍ਰਾਂਜ਼ੈਕਸ਼ਨ ਦਰਜ ਕੀਤੇ ਹਨ। ਅਗਲੇ ਦੋ ਦਿਨਾਂ ਵਿੱਚ ਇਹ ਅੰਕੜਾ ਕਾਫੀ ਵਧ ਜਾਵੇਗਾ ਅਤੇ 400 ਕਰੋੜ ਨੂੰ ਪਾਰ ਕਰਨ ਦੀ ਉਮੀਦ ਹੈ।

2 ਮਈ, 2025 ਨੂੰ ਹੋਣ ਵਾਲੇ ਜ਼ਿਕਰਯੋਗ ਸਮਝੌਤੇ ਅਤੇ ਮਹੱਤਵਪੂਰਨ ਐਲਾਨ

●        ਸਭ ਤੋਂ ਵਧੀਆ ਫਿਲਮ ਖਿੜਕੀ ਗਾਓਂ ਲਈ ਏਸ਼ੀਅਨ ਫਿਲਮ ਫੰਡ ਦੇ ਨਾਲ ਪੋਸਟ-ਪ੍ਰੋਡਕਸ਼ਨ ਅਤੇ ਵੀਐੱਫਐਕਸ ਡੀਲ ਨੇ ਦਸਤਖਤ ਕੀਤੇ ਗਏ। ਏਸ਼ੀਆਈ ਫਿਲਮਾਂ ਫੰਡ (ਐਸ.ਟੀ.ਐਫ.) ਬੁਸਾਨ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦਾ ਇੱਕ ਸਹਾਇਤਾ ਪ੍ਰੋਗਰਾਮ ਹੈ ਜੋ ਫਿਕਸ਼ਨ ਅਤੇ ਡਾਕਿਊਮੈਂਟਰੀ ਪ੍ਰੋਜੈਕਟਸ ਸਮੇਤ ਏਸ਼ੀਅਨ ਫਿਲਮਾਂ ਲਈ ਫੰਡਿੰਗ ਪ੍ਰਦਾਨ ਕਰਦਾ ਹੈ।

 

●        ਇੰਡੋ-ਯੂਰੋਪੀਅਨ -ਅਲਾਇੰਸ (30 ਡਾਲਰ)

●        ਬ੍ਰੌਡਵਿਜ਼ਨ ਪਰਸਪੈਕਟਿਵਜ਼ (ਭਾਰਤ) ਅਤੇ ਫੈਬ੍ਰਿਕ ਡੀ ਇਮੇਜਜ਼ ਗਰੁੱਪ (ਯੂਰੋਪ) ਨੇ ਚਾਰ ਐਨੀਮੇਟਿਡ ਫਿਲਮਾਂ ਲਈ 30 ਮਿਲੀਅਨ ਯੂਰੋ ਦੇ ਸਹਿ-ਨਿਰਮਾਣ ਦਾ ਐਲਾਨ ਕੀਤਾ ਹੈ। ਹਰੇਕ ਸਿਰਲੇਖ ਦਾ ਬਜਟ 7-8 ਯੂਰੋ ਹੋਵੇਗਾ ਅਤੇ ਇਸ ਨੂੰ ਭਾਰਤ-ਫ੍ਰਾਂਸ ਅਤੇ ਭਾਰਤ-ਬੈਲਜ਼ੀਅਮ ਸਮਝੌਤਾ ਦੇ ਢਾਂਚਿਆਂ ਦੇ ਤਹਿਤ ਵਿਕਸਿਤ ਕੀਤਾ ਜਾਵੇਗਾ। ਮਾਰਕ ਮੇਰਟੇਂਸ (ਸੀਓਓ, ਐੱਫਡੀਆਈ ਗਰੁੱਪ) ਅਤੇ ਸ਼੍ਰੀਰਾਮ ਚੰਦਰਸ਼ੇਖਰਨ (ਸੰਸਥਾਪਕ ਅਤੇ ਸੀਈਓ, ਬ੍ਰੌਡਵਿਜ਼ਨ) ਨੇ ਰਸਮੀ ਤੌਰ 'ਤੇ ਗਠਬੰਧਨ ਦਾ ਸਮਰਥਨ ਕੀਤਾ, ਜਿਸ ਨਾਲ ਭਾਰਤ ਵਿੱਚ ਅੰਤਰਰਾਸ਼ਟਰੀ ਐਨੀਮੇਸ਼ਨ ਸਹਿਯੋਗ ਲਈ ਨਵਾਂ ਇੱਕ ਮਿਆਰ ਸਥਾਪਿਤ ਹੋਇਆ।

●        ਭਾਰਤ-ਬ੍ਰਿਟੇਨ ਸਹਿ-ਨਿਰਮਾਣ ਸਮਝੌਤਾ ਪੱਤਰ 'ਤੇ ਹਸਤਾਖਰ

●        ਅਮਾਂਡਾ ਗਰੂਮ (ਸੰਸਥਾਪਕ ਅਤੇ ਸੀਈਓ, ਦ ਬ੍ਰਿਜ਼, ਯੂਕੇ) ਅਤੇ ਮੁੰਜਾਲ ਸ਼ਰੌਫ (ਸਹਿ-ਸੰਸਥਾਪਕ, ਗ੍ਰਾਫਿਟੀ, ਭਾਰਤ) ਨੇ ਭਾਰਤ ਦੇ ਬਸਤੀਵਾਦੀ ਇਤਿਹਾਸ ਦੀ ਖੋਜ ਕਰਨ ਵਾਲੀ ਤੱਥ ਲੜੀ ਦੇ ਇੱਕ ਸਲੇਟ ਨੂੰ ਸਹਿ-ਵਿਕਸਿਤ ਕਰਨ ਲਈ ਇੱਕ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇ। ਇਹ ਸਾਂਝੇਦਾਰੀ, ਜੋ ਫਿਲਮ ਬਜ਼ਾਰ ਤੋਂ ਵਰ੍ਹਿਆਂ ਦੇ ਸਹਿਯੋਗ ਨਾਲ ਵਿਕਸਿਤ ਹੋਈ ਹੈ ਅਤੇ ਕੰਟੈਂਟ ਇੰਡੀਆ ਦੇ ਰੂਪ ਵਿੱਚ ਸਾਹਮਣੇ ਆਈ ਹੈ, ਸਮਾਜਿਕ ਕਹਾਣੀ ਕਹਿਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

 

·        ਟੀਵੀ ਅਸਾਹੀ ਦੁਆਰਾ "ਸ਼ਿਨ ਚੈਨ ਇੰਡੀਆ ਈਅਰ" ਪਹਿਲ ਦੀ ਸ਼ੁਰੂਆਤ ਕੀਤੀ ਗਈ

ਟੀਵੀ ਅਸਾਹੀ ਨੇ ਭਾਰਤ ਵਿੱਚ ਸ਼ਿਨ ਚੈਨ ਫ੍ਰੈਂਚਾਇਜ਼ੀ ਦੀ ਅਪਾਰ ਪ੍ਰਸਿੱਧੀ ਦਾ ਜਸ਼ਨ ਮਨਾਉਣ ਲਈ "ਸ਼ਿਨ ਚੈਨ ਇੰਡੀਆ ਈਅਰ" ਦਾ ਐਲਾਨ ਕੀਤਾ ਹੈ। ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:

ਸ਼ਿਨ ਚੈਨ: ਅਵਰ ਡਾਇਨਾਸੌਰ ਡਾਇਰੀ 9 ਮਈ ਸਿਨੇਮਾਘਰਾਂ ਵਿੱਚ ਰੀਲੀਜ਼ ਹੋਵੇਗੀ

ਦੂਜੀ ਫਿਲਮ 'ਦ ਸਪਾਇਸੀ ਕਾਸੁਕਾਬੇ ਡਾਂਸਰਸ ਇਨ ਇੰਡੀਆ' ਦੀਵਾਲੀ 2025 'ਤੇ ਰੀਲੀਜ਼ ਹੋਵੇਗੀ

ਐਨੀਮੇ ਇੰਡੀਆ (ਅਗਸਤ) ਅਤੇ ਮੇਲਾ ਜਾਪਾਨ (ਸਤੰਬਰ) ਵਿੱਚ ਪ੍ਰਸ਼ੰਸਕ ਜੁੜਾਅ ਪ੍ਰੋਗਰਾਮ ਦਾ ਆਯੋਜਨ

ਇਹ ਪਹਿਲ ਲੋਕਲ ਐਨੀਮੇ ਈਕੋਸਿਸਟਮ ਵਿੱਚ ਭਾਰਤ ਦੀ ਵਧਦੀ ਭੂਮਿਕਾ ਨੂੰ ਹੋਰ ਸਥਾਪਿਤ ਕਰਦੀ ਹੈ ਅਤੇ ਭਾਰਤ-ਜਾਪਾਨ ਦੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਦੀ ਹੈ।

* * *

ਪੀਆਈਬੀ ਟੀਮ ਵੇਵਸ 2025 | ਰਜਿਥ / ਨਿਕਿਤਾ / ਲੇਕਸ਼ਮੀਪ੍ਰਿਯਾ/ ਦਰਸ਼ਨਾ| 157


Release ID: (Release ID: 2126497)   |   Visitor Counter: 10