ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵਿਸ਼ਵ ਬੌਧਿਕ ਸੰਪੱਤੀ ਈਕੋਸਿਸਟਮ ਨੂੰ ਬਦਲਣ ਦੀ ਜ਼ਰੂਰਤ; ਬੌਧਿਕ ਸੰਪੱਤੀ ਸਾਰੇ ਦੇਸ਼ਾਂ ਲਈ ਰੋਜ਼ਗਾਰ, ਵਿਕਾਸ ਅਤੇ ਨਵੀਨਤਾ ਦੇ ਲਈ ਇੱਕ ਪ੍ਰੇਰਕ ਵਜੋਂ ਕੰਮ ਕਰਦੀ ਹੈ: ਡਬਲਿਊਆਈਪੀਓ ਦੇ ਡਾਇਰੈਕਟਰ-ਜਨਰਲ ਡੈਰੇਨ ਟੈਂਗ
"ਆਡੀਓ-ਵਿਜ਼ੂਅਲ ਕਲਾਕਾਰਾਂ ਅਤੇ ਕੰਟੈਂਟ ਕ੍ਰਿਏਟਰਸ ਦੇ ਲਈ ਬੌਧਿਕ ਸੰਪੱਤੀ ਅਤੇ ਕਾਪੀਰਾਈਟ ਦੀ ਭੂਮਿਕਾ" ਵਿਸ਼ੇ 'ਤੇ ਸੈਸ਼ਨ ਨੇ ਵੇਵਸ 2025 ਵਿੱਚ ਸੂਝਵਾਨ ਸੰਵਾਦ ਨੂੰ ਉਤਸ਼ਾਹਿਤ ਕੀਤਾ
Posted On:
01 MAY 2025 8:06PM
|
Location:
PIB Chandigarh
ਮੁੰਬਈ ਦੇ ਜਿਓ ਵਰਲਡ ਸੈਂਟਰ ਵਿੱਚ ਚੱਲ ਰਹੇ ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਵਿੱਚ ਅੱਜ "ਆਡੀਓ-ਵਿਜ਼ੂਅਲ ਪਰਫਾਰਮਰਸ ਅਤੇ ਕੰਟੈਂਟ ਕ੍ਰਿਏਟਰਸ ਦੇ ਲਈ ਆਈਪੀ ਅਤੇ ਕਾਪੀਰਾਈਟ ਦੀ ਭੂਮਿਕਾ" ਸਿਰਲੇਖ ’ਤੇ ਇੱਕ ਪੈਨਲ ਚਰਚਾ ਆਯੋਜਿਤ ਕੀਤੀ ਗਈ। ਇਸ ਸੈਸ਼ਨ ਵਿੱਚ ਡਿਜੀਟਲ ਯੁੱਗ ਵਿੱਚ ਕ੍ਰਿਏਟਰਸ ਨੂੰ ਸਸ਼ਕਤ ਬਣਾਉਣ ਵਿੱਚ ਬੌਧਿਕ ਸੰਪੱਤੀ (ਆਈਪੀ) ਅਧਿਕਾਰਾਂ ਦੀ ਭੂਮਿਕਾ 'ਤੇ ਚਰਚਾ ਕਰਨ ਦੇ ਲਈ ਵਿਸ਼ਵਵਿਆਪੀ ਮਨੋਰੰਜਨ, ਕਾਨੂੰਨੀ ਅਤੇ ਰਚਨਾਤਮਕ ਉਦਯੋਗਾਂ ਦੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ ਗਏ।

ਪੈਨਲ ਨੇ ਉੱਭਰਦੇ ਕਾਨੂੰਨੀ ਦ੍ਰਿਸ਼ਟੀਕੋਣ 'ਤੇ ਚਰਚਾ ਕੀਤੀ ਅਤੇ ਆਈਪੀ ਅਧਿਕਾਰਾਂ ਪ੍ਰਤੀ ਵਧੇਰੇ ਜਾਗਰੂਕਤਾ ਅਤੇ ਸੁਰੱਖਿਆ ਦੀ ਤੁਰੰਤ ਲੋੜ ’ਤੇ ਚਾਨਣਾ ਪਾਇਆ, ਖਾਸ ਕਰਕੇ ਕਲਾਕਾਰਾਂ ਅਤੇ ਕੰਟੈਂਟ ਕ੍ਰਿਏਟਰਸ ਦੇ ਲਈ, ਜਿਨ੍ਹਾਂ ਦਾ ਕੰਮ ਅਣਅਧਿਕਾਰਤ ਵਰਤੋਂ ਅਤੇ ਸ਼ੋਸ਼ਣ ਦੇ ਲਈ ਤੇਜ਼ੀ ਨਾਲ ਅਸੁਰੱਖਿਅਤ ਹੈ।
ਤਜ਼ਰਬੇਕਾਰ ਵਕੀਲ ਸ਼੍ਰੀ ਅਮਿਤ ਦੱਤਾ ਨੇ ਮਾਹਰਾਂ ਅਤੇ ਰਚਨਾਤਮਕ ਲੋਕਾਂ ਦੇ ਇੱਕ ਉੱਘੇ ਪੈਨਲ ਦੇ ਵਿਚਕਾਰ ਇੱਕ ਗਤੀਸ਼ੀਲ ਚਰਚਾ ਦਾ ਸੰਚਾਲਨ ਕਰਦੇ ਹੋਏ ਸੈਸ਼ਨ ਦਾ ਸੰਚਾਲਨ ਕੀਤਾ। ਪੈਨਲ ਵਿੱਚ ਵਿਸ਼ਵ ਬੌਧਿਕ ਸੰਪੱਤੀ ਸੰਗਠਨ (ਡਬਲਿਊਆਈਪੀਓ) ਦੇ ਡਾਇਰੈਕਟਰ-ਜਨਰਲ ਸ਼੍ਰੀ ਡੇਰੇਨ ਟੈਂਗ ਸ਼ਾਮਲ ਸਨ, ਜਿਨ੍ਹਾਂ ਨੇ ਨੀਤੀਗਤ ਢਾਂਚੇ ਅਤੇ ਦੁਨੀਆ ਭਰ ਦੇ ਕਲਾਕਾਰਾਂ ਦੇ ਲਈ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਡਬਲਿਊਆਈਪੀਓ ਦੇ ਯਤਨਾਂ 'ਤੇ ਇੱਕ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿਛਲੇ 5 ਦਹਾਕਿਆਂ ਵਿੱਚ ਭਾਰਤ ਦੀ ਆਈਪੀ ਯਾਤਰਾ ਅਸਾਧਾਰਨ ਰਹੀ ਹੈ ਅਤੇ ਇਸਦੀ ਰਚਨਾਤਮਕ ਅਰਥਵਿਵਸਥਾ ਬਹੁਤ ਜ਼ਿਆਦਾ ਵਧ ਗਈ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਆਈਪੀ ਈਕੋਸਿਸਟਮ ਨੂੰ ਬਦਲਣ ਦੀ ਲੋੜ ਹੈ ਕਿਉਂਕਿ ਆਈਪੀ ਸਾਰੇ ਦੇਸ਼ਾਂ ਲਈ ਰੋਜ਼ਗਾਰ, ਵਿਕਾਸ ਅਤੇ ਨਵੀਨਤਾ ਦੇ ਲਈ ਉਤਪ੍ਰੇਰਕ ਵਜੋਂ ਕੰਮ ਕਰਦਾ ਹੈ। ਡਬਲਿਊਆਈਪੀਓ ਦੇ ਰਚਨਾਤਮਕ ਅਰਥਵਿਵਸਥਾ ਡੇਟਾ ਮਾਡਲ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਆਪਣੇ ਮੈਂਬਰ ਦੇਸ਼ਾਂ ਦੇ ਨੀਤੀ ਨਿਰਮਾਤਾਵਾਂ, ਅਰਥਸ਼ਾਸਤਰੀਆਂ ਅਤੇ ਕ੍ਰਿਏਟਰਸ ਨੂੰ ਕ੍ਰਿਏਟਿਵ ਅਰਥਵਿਵਸਥਾ ਨੂੰ ਮਾਪਣ ਦੇ ਲਈ ਬਿਹਤਰ ਪੈਮਾਨੇ ਲੱਭਣ ਵਿੱਚ ਸਹਾਇਤਾ ਕਰ ਰਿਹਾ ਹੈ।
ਪ੍ਰਸਿੱਧ ਨਿਰਦੇਸ਼ਕ ਅਤੇ ਨਾਟਕਕਾਰ ਫਿਰੋਜ਼ ਅੱਬਾਸ ਖਾਨ ਨੇ ਰੰਗਮੰਚ ਵਿੱਚ ਆਪਣੇ ਦਹਾਕਿਆਂ ਦੇ ਤਜ਼ਰਬੇ ਅਤੇ ਮੌਲਿਕ ਰਚਨਾਤਮਕ ਰਚਨਾਵਾਂ ਦੀ ਸੁਰੱਖਿਆ ਦੀਆਂ ਚੁਣੌਤੀਆਂ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਆਈਪੀ ਮਨੁੱਖੀ ਸਨਮਾਨ ਦੇ ਬਾਰੇ ਹੈ ਅਤੇ ਸਮਾਜ ਨੂੰ ਸਭ ਤੋਂ ਪਹਿਲਾਂ ਕਲਾਕਾਰਾਂ ਦੇ ਕੰਮ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਮਸ਼ਹੂਰ ਫਿਲਮ ਅਤੇ ਟੈਲੀਵਿਜ਼ਨ ਨਿਰਮਾਤਾ ਸਟੀਵ ਕ੍ਰੋਨ ਨੇ ਆਡੀਓ-ਵਿਜ਼ੂਅਲ ਕਹਾਣੀ ਸੁਣਾਉਣ ਵਿੱਚ ਨਿਵੇਸ਼ਾਂ ਦੀ ਸੁਰੱਖਿਆ ਵਿੱਚ ਕਾਪੀਰਾਈਟ ਦੀ ਮਹੱਤਤਾ ਅਤੇ ਪ੍ਰਮਾਣਿਤ ਵਿਸ਼ਵ ਪਰਿਵਰਤਨ ਵਿਵਸਥਾ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਾਪੀਰਾਈਟ ਸਿਰਫ਼ ਪੈਸੇ ਬਾਰੇ ਨਹੀਂ ਹੈ, ਸਗੋਂ ਕ੍ਰਿਏਟਰਸ ਦੀਆਂ ਰਚਨਾਵਾਂ ਨੂੰ ਸ਼ੋਸ਼ਣ ਤੋਂ ਬਚਾਉਣ ਦੇ ਬਾਰੇ ਵੀ ਹੈ।
ਤਜ਼ਰਬੇਕਾਰ ਪਟਕਥਾ ਲੇਖਕ ਅੰਜੁਮ ਰਾਜਾਬਲੀ ਨੇ ਰਚਨਾਤਮਕ ਪ੍ਰਕਿਰਿਆ ਅਤੇ ਲੇਖਕਾਂ ਦੇ ਲਈ ਵਧਦੀ ਗੁੰਝਲਦਾਰ ਸਮੱਗਰੀ ਅਰਥਵਿਵਸਥਾ ਵਿੱਚ ਆਪਣੇ ਅਧਿਕਾਰਾਂ ਨੂੰ ਸਮਝਣ ਅਤੇ ਉਨ੍ਹਾਂ ਦਾ ਦਾਅਵਾ ਕਰਨ ਦੀ ਜ਼ਰੂਰਤ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਪਹੁੰਚ ਬਹੁਤ ਆਸਾਨ ਹੈ ਅਤੇ ਇਸ 'ਤੇ ਪਾਬੰਦੀਆਂ ਹੋਣੀਆਂ ਚਾਹੀਦੀਆਂ ਹਨ।
ਪੂਰੇ ਸੈਸ਼ਨ ਦੇ ਦੌਰਾਨ, ਪੈਨਲਿਸਟਾਂ ਨੇ ਕਾਪੀਰਾਈਟ ਮਾਲਕੀ, ਲਾਇਸੈਂਸਿੰਗ, ਨੈਤਿਕ ਅਧਿਕਾਰਾਂ, ਏਆਈ ਦੇ ਪ੍ਰਭਾਵ ਅਤੇ ਤੇਜ਼ੀ ਨਾਲ ਡਿਜੀਟਲ ਹੁੰਦੀ ਦੁਨੀਆ ਵਿੱਚ ਪਹੁੰਚ ਅਤੇ ਸੁਰੱਖਿਆ ਵਿਚਕਾਰ ਸੰਤੁਲਨ ਬਾਰੇ ਡੂੰਘਾਈ ਨਾਲ ਚਰਚਾ ਕੀਤੀ।
*************
ਪੀਆਈਬੀ ਟੀਮ ਵੇਵਸ 2025 | ਰਜਿਤ / ਪੌਸ਼ਾਲੀ/ ਬਰਨਾਲੀ/ ਦਰਸ਼ਨਾ | 131
Release ID:
(Release ID: 2126236)
| Visitor Counter:
7