ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੇਵਸ 2025 ਦਾ ਉਦਘਾਟਨ ਕੀਤਾ
ਵੇਵਸ ਨੇ ਗਲੋਬਲ ਪਲੈਟਫਾਰਮ ‘ਤੇ ਭਾਰਤ ਦੀ ਰਚਨਾਤਮਕ ਸਮਰੱਥਾਵਾਂ ਨੂੰ ਉਜਾਗਰ ਕੀਤਾ: ਪ੍ਰਧਾਨ ਮੰਤਰੀ
ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ- ਵੇਵਸ, ਸਿਰਫ ਇੱਕ ਸੰਖੇਪ ਨਾਂ ਨਹੀਂ ਹੈ, ਇਹ ਸੱਭਿਆਚਾਰ, ਰਚਨਾਤਮਕਤਾ ਅਤੇ ਯੂਨੀਵਰਸਲ ਕਨੈਕਟੀਵਿਟੀ ਦੀ ਇੱਕ ਲਹਿਰ ਹੈ: ਪ੍ਰਧਾਨ ਮੰਤਰੀ
ਇੱਕ ਅਰਬ ਤੋਂ ਵੱਧ ਦੀ ਆਬਾਦੀ ਵਾਲਾ ਭਾਰਤ, ਇੱਕ ਅਰਬ ਤੋਂ ਵੱਧ ਕਹਾਣੀਆਂ ਦੀ ਭੂਮੀ ਵੀ ਹੈ: ਪ੍ਰਧਾਨ ਮੰਤਰੀ
ਭਾਰਤ ਵਿੱਚ ਨਿਰਮਾਣ ਕਰਨ, ਵਿਸ਼ਵ ਦੇ ਲਈ ਨਿਰਮਾਣ ਕਰਨ ਦਾ ਇਹ ਸਹੀ ਸਮਾਂ ਹੈ: ਪ੍ਰਧਾਨ ਮੰਤਰੀ
ਅੱਜ ਜਦੋਂ ਦੁਨੀਆ ਕਹਾਣੀ ਕਹਿਣ ਦੇ ਨਵੇਂ ਤਰੀਕਿਆਂ ਦੀ ਤਲਾਸ਼ ਕਰ ਰਹੀ ਹੈ, ਭਾਰਤ ਦੇ ਕੋਲ ਹਜ਼ਾਰਾਂ ਵਰ੍ਹੇ ਪੁਰਾਣੀਆਂ ਕਹਾਣੀਆਂ ਦਾ ਖਜ਼ਾਨਾ ਹੈ, ਇਹ ਖਜ਼ਾਨਾ ਸਦੀਵੀ, ਵਿਚਾਰ-ਪ੍ਰੇਰਕ ਅਤੇ ਸਹੀ ਅਰਥਾਂ ਵਿੱਚ ਗਲੋਬਲ ਹੈ: ਪ੍ਰਧਾਨ ਮੰਤਰੀ
ਇਹ ਭਾਰਤ ਵਿੱਚ ਔਰੇਂਜ ਇਕੌਨਮੀ ਦੇ ਉਦੈ ਦਾ ਸਮਾਂ ਹੈ, ਵਿਸ਼ਾ, ਰਚਨਾਤਮਕਤਾ ਅਤੇ ਸੱਭਿਆਚਾਰ- ਇਹ ਔਰੇਂਜ ਇਕੌਨਮੀ ਦੇ ਤਿੰਨ ਥੰਮ੍ਹ ਹਨ: ਪ੍ਰਧਾਨ ਮੰਤਰੀ
ਸਕ੍ਰੀਨ ਦਾ ਆਕਾਰ ਛੋਟਾ ਹੋ ਸਕਦਾ ਹੈ, ਲੇਕਿਨ ਦਾਇਰਾ ਅਨੰਤ ਹੁੰਦਾ ਜਾ ਰਿਹਾ ਹੈ, ਸਕ੍ਰੀਨ ਛੋਟੀ ਹੋ ਰਹੀ ਹੈ, ਲੇਕਿਨ ਸੰਦੇਸ਼ ਵਿਆਪਕ ਹੁੰਦਾ ਜਾ ਰਿਹਾ ਹੈ: ਪ੍ਰਧਾਨ ਮੰਤਰੀ
ਅੱਜ ਭਾਰਤ ਫਿਲਮ ਨਿਰਮਾਣ, ਡਿਜੀਟਲ ਕੰਟੈਂਟ, ਗੇਮਿੰਗ, ਫੈਸ਼ਨ, ਸੰਗੀਤ ਅਤੇ ਲਾਈਵ ਕੌਨਸਰਟ ਦੇ ਲਈ ਇੱਕ ਗਲੋਬਲ ਹੱਬ ਦੇ ਰੂਪ ਵਿੱਚ ਉਭਰ ਰਿਹਾ ਹੈ: ਪ੍ਰਧਾਨ ਮੰਤਰੀ
ਦੁ
Posted On:
01 MAY 2025 1:42PM
|
Location:
PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਦੇ ਜਿਓ ਵਰਲਡ ਸੈਂਟਰ ਵਿੱਚ ਭਾਰਤ ਦੇ ਆਪਣੀ ਤਰ੍ਹਾਂ ਦੇ ਪਹਿਲੇ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ ਵੇਵਸ-2025 ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਅੱਜ ਮਨਾਏ ਜਾ ਰਹੇ ਮਹਾਰਾਸ਼ਟਰ ਦਿਵਸ ਅਤੇ ਗੁਜਰਾਤ ਰਾਜ ਸਥਾਪਨਾ ਦਿਵਸ ਦੇ ਅਵਸਰ ‘ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਰਚਨਾਤਮਕ ਉਦਯੋਗ ਨਾਲ ਜੁੜੇ ਸਾਰੇ ਅੰਤਰਰਾਸ਼ਟਰੀ ਪਤਵੰਤਿਆਂ, ਰਾਜਦੂਤਾਂ ਅਤੇ ਪ੍ਰਮੁਖਾਂ ਦੀ ਮੌਜੂਦਗੀ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਆਯੋਜਨ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 100 ਤੋਂ ਵੱਧ ਦੇਸ਼ਾਂ ਦੇ ਕਲਾਕਾਰ, ਇਨੋਵੇਟਰਸ, ਇਨਵੈਸਟਰਸ ਅਤੇ ਨੀਤੀ ਨਿਰਮਾਤਾ ਪ੍ਰਤਿਭਾ ਅਤੇ ਰਚਨਾਤਮਕਤਾ ਦੇ ਗਲੋਬਲ ਈਕੋਸਿਸਟਮ ਦੀ ਨੀਂਹ ਰੱਖਣ ਦੇ ਲਈ ਇਕੱਠੇ ਇੱਕ ਮੰਚ ‘ਤੇ ਆਏ ਹਨ।
ਉਨ੍ਹਾਂ ਨੇ ਕਿਹਾ ਕਿ ਵੇਵਸ ਸਿਰਫ ਇੱਕ ਸੰਖੇਪ ਨਾਂ ਨਹੀਂ ਹੈ, ਸਗੋਂ ਸੱਭਿਆਚਾਰ, ਰਚਨਾਤਮਕਤਾ ਅਤੇ ਯੂਨੀਵਰਸਲ ਕਨੈਕਟੀਵਿਟੀ ਦਾ ਪ੍ਰਤੀਨਿਧੀਤਵ ਕਰਨ ਵਾਲੀ ਇੱਕ ਲਹਿਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਿਟ ਫਿਲਮਾਂ, ਸੰਗੀਤ, ਗੇਮਿੰਗ, ਐਨੀਮੇਸ਼ਨ ਅਤੇ ਕਹਾਣੀ ਕਹਿਣ ਦੀ ਵਿਸ਼ਾਲ ਦੁਨੀਆ ਨੂੰ ਪ੍ਰਦਰਸ਼ਿਤ ਕਰਨ ਦੇ ਨਾਲ-ਨਾਲ ਕਲਾਕਾਰਾਂ ਅਤੇ ਰਚਨਾਕਾਰਾਂ ਨੂੰ ਜੁੜਨ ਅਤੇ ਸਹਿਯੋਗ ਕਰਨ ਦੇ ਲਈ ਇੱਕ ਆਲਮੀ ਮੰਚ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਨੇ ਇਸ ਇਤਿਹਾਸਿਕ ਅਵਸਰ ‘ਤੇ ਸਾਰੇ ਪ੍ਰਤੀਭਾਗੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਭਾਰਤ ਅਤੇ ਵਿਦੇਸ਼ ਤੋਂ ਆਏ ਵਿਸ਼ੇਸ਼ ਮਹਿਮਾਨਾਂ ਦਾ ਪੂਰਣ ਉਤਸ਼ਾਹ ਦੇ ਨਾਲ ਸੁਆਗਤ ਕੀਤਾ।
ਵੇਵਸ ਸਮਿਟ ਵਿੱਚ ਭਾਰਤ ਦੇ ਸਮ੍ਰਿੱਧ ਸਿਨੇਮਾਈ ਇਤਿਹਾਸ ‘ਤੇ ਵਿਚਾਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ 3 ਮਈ, 1913 ਨੂੰ ਭਾਰਤ ਦੀ ਪਹਿਲੀ ਫੀਚਰ ਫਿਲਮ ਰਾਜਾ ਹਰਿਸ਼ਚੰਦ ਰਿਲੀਜ਼ ਹੋਈ ਸੀ, ਜਿਸ ਦਾ ਨਿਰਦੇਸ਼ਨ ਮੋਹਰੀ ਫਿਲਮ ਨਿਰਮਾਤਾ ਦਾਦਾ ਸਾਹੇਬ ਫਾਲਕੇ ਨੇ ਕੀਤਾ ਸੀ। ਉਨ੍ਹਾਂ ਨੇ ਯਾਦ ਕੀਤਾ ਕਿ ਦਾਦਾ ਸਾਹੇਬ ਫਾਲਕੇ ਦੀ ਜਯੰਤੀ ਇੱਕ ਦਿਨ ਪਹਿਲਾਂ ਹੀ ਮਨਾਈ ਗਈ ਸੀ। ਉਨ੍ਹਾਂ ਨੇ ਪਿਛਲੀ ਸ਼ਤਾਬਦੀ ਵਿੱਚ ਭਾਰਤੀ ਸਿਨੇਮਾ ਦੇ ਪ੍ਰਭਾਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਇਸ ਨੇ ਭਾਰਤ ਦੇ ਸੱਭਿਆਚਾਰਕ ਸਾਰ ਨੂੰ ਦੁਨੀਆ ਦੇ ਹਰ ਕੋਨੇ ਵਿੱਚ ਸਫਲਤਾਪੂਰਵਕ ਪਹੁੰਚਾਇਆ ਹੈ।
ਉਨ੍ਹਾਂ ਨੇ ਰੂਸ ਵਿੱਚ ਰਾਜ ਕਪੂਰ ਦੀ ਪ੍ਰਸਿੱਧਤਾ, ਕਾਂਸ ਵਿੱਚ ਸਤਿਆਜੀਤ ਰੇਅ ਦੀ ਆਲਮੀ ਪਹਿਚਾਣ ਅਤੇ ਆਰਆਰਆਰ ਦੀ ਔਸਕਰ ਜੇਤੂ ਸਫਲਤਾ ਦਾ ਜ਼ਿਕਰ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਵੇਂ ਭਾਰਤੀ ਫਿਲਮ ਨਿਰਮਾਤਾ ਆਲਮੀ ਬਿਰਤਾਂਤਾਂ ਨੂੰ ਆਕਾਰ ਦੇਣਾ ਜਾਰੀ ਰੱਖ ਰਹੇ ਹਨ। ਉਨ੍ਹਾਂ ਨੇ ਗੁਰੂ ਦੱਤ ਦੀ ਸਿਨੇਮਾਈ ਕਵਿਤਾ, ਰਿਤਵਿਕ ਘਟਕ ਦੇ ਸਮਾਜਿਕ ਪ੍ਰਤੀਬਿੰਬ, ਏਆਰ ਰਹਿਮਾਨ ਦੀ ਸੰਗੀਤ ਪ੍ਰਤਿਭਾ ਅਤੇ ਐੱਸਐੱਸ ਰਾਜਾਮੌਲੀ ਦੀ ਮਹਾਕਾਵਯ ਕਹਾਣੀ ਕਹਿਣ ਦੀ ਕਲਾ ਨੂੰ ਵੀ ਸਵੀਕਾਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਵਿੱਚੋਂ ਹਰੇਕ ਕਲਾਕਾਰ ਨੇ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਦੇ ਲਈ ਭਾਰਤੀ ਸੱਭਿਆਚਾਰ ਨੂੰ ਜੀਵੰਤ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤੀ ਸਿਨੇਮਾ ਦੇ ਦਿੱਗਜਾਂ ਨੂੰ ਯਾਦਗਾਰੀ ਡਾਕ ਟਿਕਟਾਂ ਦੇ ਮਾਧਿਅਮ ਨਾਲ ਸਨਮਾਨਤ ਕੀਤਾ ਗਿਆ, ਜੋ ਉਦਯੋਗ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਪ੍ਰਤੀ ਸ਼ਰਧਾਂਜਲੀ ਹੈ।
ਭਾਰਤ ਦੀ ਰਚਨਾਤਮਕ ਸਮਰੱਥਾ ਅਤੇ ਆਲਮੀ ਸਹਿਯੋਗ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ, ਉਨ੍ਹਾਂ ਨੇ ਗੇਮਿੰਗ, ਸੰਗੀਤ, ਫਿਲਮ ਨਿਰਮਾਣ ਅਤੇ ਐਕਟਿੰਗ ਦੇ ਪੇਸ਼ੇਵਰਾਂ ਦੇ ਨਾਲ ਵਿਚਾਰਾਂ ਅਤੇ ਅੰਤਰਦ੍ਰਿਸ਼ਟੀਕੋਣ ‘ਤੇ ਚਰਚਾ ਕੀਤੀ ਹੈ, ਜਿਸ ਨਾਲ ਰਚਨਾਤਮਕ ਉਦਯੋਗਾਂ ਬਾਰੇ ਉਨ੍ਹਾਂ ਦੀ ਸਮਝ ਗਹਿਰੀ ਹੋਈ ਹੈ। ਉਨ੍ਹਾਂ ਨੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੌਰਾਨ ਕੀਤੀ ਗਈ ਇੱਕ ਵਿਲੱਖਣ ਪਹਿਲ ਦੀ ਜਾਣਕਾਰੀ ਦਿੱਤੀ, ਜਿੱਥੇ 150 ਦੇਸ਼ਾਂ ਦੇ ਗਾਇਕ ਲਗਭਗ 500-600 ਵਰ੍ਹੇ ਪਹਿਲਾਂ ਨਰਸਿੰਹ ਮੇਹਤਾ ਦੁਆਰਾ ਲਿਖੇ ਗਏ ਭਜਨ ‘ਵੈਸ਼ਣਵ ਜਨ ਤੋ’ ਦਾ ਪ੍ਰਦਰਸ਼ਨ ਕਰਨ ਦੇ ਲਈ ਇਕੱਠੇ ਆਏ ਸੀ। ਉਨ੍ਹਾਂ ਨੇ ਕਿਹਾ ਕਿ ਇਸ ਆਲਮੀ ਕਲਾਤਮਕ ਯਤਨ ਨੇ ਇੱਕ ਮਹੱਤਵਪੂਰਨ ਪ੍ਰਭਾਵ ਉਤਪੰਨ ਕੀਤਾ, ਜਿਸ ਨਾਲ ਦੁਨੀਆ ਇਕੱਠੇ ਸਦਭਾਵ ਦੇ ਲਈ ਇੱਕ ਮੰਚ ‘ਤੇ ਆਈ। ਉਨ੍ਹਾਂ ਨੇ ਕਿਹਾ ਕਿ ਸਮਿਟ ਵਿੱਚ ਮੌਜੂਦ ਕਈ ਵਿਅਕਤੀਆਂ ਨੇ ਗਾਂਧੀ ਦਰਸ਼ਨ ਨੂੰ ਅੱਗੇ ਵਧਾਉਂਦੇ ਹੋਏ ਲਘੂ ਵੀਡੀਓ ਸੰਦੇਸ਼ ਬਣਾ ਕੇ ਗਾਂਧੀ ਵਨ ਫਿਫਟੀ ਪਹਿਲ ਵਿੱਚ ਯੋਗਦਾਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਰਚਨਾਤਮਕ ਦੁਨੀਆ ਦੀ ਸਮੂਹਿਕ ਸ਼ਕਤੀ, ਅੰਤਰਰਾਸ਼ਟਰੀ ਸਹਿਯੋਗ ਦੇ ਨਾਲ ਮਿਲ ਕੇ ਪਹਿਲਾਂ ਹੀ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰ ਚੁੱਕੀ ਹੈ ਅਤੇ ਇਹ ਦ੍ਰਿਸ਼ਟੀਕੋਣ ਹੁਣ ਵੇਵਸ ਦੇ ਰੂਪ ਵਿੱਚ ਸਾਕਾਰ ਹੋਇਆ ਹੈ।
ਸ਼੍ਰੀ ਮੋਦੀ ਨੇ ਵੇਵਸ ਸਮਿਟ ਦੇ ਪਹਿਲੇ ਐਡੀਸ਼ਨ ਦੀ ਸ਼ਾਨਦਾਰ ਸਫਲਤਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, ਕਿ ਆਪਣੇ ਪਹਿਲੇ ਹੀ ਪਲ ਨਾਲ ਇਸ ਆਯੋਜਨ ਨੇ ਆਲਮੀ ਧਿਆਨ ਆਕਰਸ਼ਿਤ ਕੀਤਾ ਹੈ ਅਤੇ ਇਹ “ਉਦੇਸ਼ ਨਾਲ ਪਰਿਪੂਰਣ ਹੈ।” ਉਨ੍ਹਾਂ ਨੇ ਸਮਿਟ ਦੇ ਸਲਾਹਕਾਰ ਬੋਰਡ ਦੇ ਸਮਰਪਣ ਅਤੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਰਚਨਾਤਮਕ ਉਦਯੋਗ ਵਿੱਚ ਵੇਵਸ ਨੂੰ ਇੱਕ ਇਤਿਹਾਸਿਕ ਆਯੋਜਨ ਬਣਾਉਣ ਵਿੱਚ ਉਨ੍ਹਾਂ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਆਪਕ ਪੱਧਰ ‘ਤੇ ਆਯੋਜਿਤ ਕ੍ਰਿਏਟਰਸ ਚੈਲੇਂਜ ਅਤੇ ਕ੍ਰਿਏਟੋਸਫੀਅਰ ਪਹਿਲ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ 60 ਦੇਸ਼ਾਂ ਦੇ ਲਗਭਗ 100,000 ਰਚਨਾਤਮਕ ਪੇਸ਼ੇਵਰਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਕਿਹਾ ਕਿ 32 ਚੁਣੌਤੀਆਂ ਵਿੱਚੋਂ 800 ਫਾਇਨਲਿਸਟ ਚੁਣੇ ਗਏ ਹਨ, ਉਨ੍ਹਾਂ ਦੀ ਪ੍ਰਤਿਭਾ ਨੂੰ ਪਹਿਚਾਣਿਆ ਗਿਆ ਹੈ ਅਤੇ ਉਨ੍ਹਾਂ ਦੀ ਇਸ ਉਪਲਬਧੀ ‘ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨੇ ਫਾਇਨਲ ਪ੍ਰਤੀਭਾਗੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਕਿਹਾ ਕਿ ਹੁਣ ਉਨ੍ਹਾਂ ਦੇ ਕੋਲ ਆਲਮੀ ਰਚਨਾਤਮਕ ਮੰਚ ‘ਤੇ ਆਪਣੀ ਪਹਿਚਾਣ ਬਣਾਉਣ ਦਾ ਅਵਸਰ ਹੈ।
ਪ੍ਰਧਾਨ ਮੰਤਰੀ ਨੇ ਵੇਵਸ ਸਮਿਟ ਦੌਰਾਨ ਭਾਰਤ ਮੰਡਪ ਵਿੱਚ ਪ੍ਰਦਰਸ਼ਿਤ ਰਚਨਾਤਮਕ ਵਿਕਾਸ ਦੇ ਪ੍ਰਤੀ ਉਤਸ਼ਾਹ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਮਹੱਤਵਪੂਰਨ ਇਨੋਵੇਸ਼ਨ ਹਾਸਲ ਕੀਤੇ ਗਏ ਹਨ ਅਤੇ ਉਹ ਇਨ੍ਹਾਂ ਕ੍ਰਿਤੀਆਂ ਨੂੰ ਪ੍ਰਤੱਖ ਤੌਰ ‘ਤੇ ਦੇਖਣ ਦੇ ਉਤਸੁਕ ਹਨ। ਪ੍ਰਧਾਨ ਮੰਤਰੀ ਨੇ ਨਵੇਂ ਰਚਨਾਕਾਰਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਉਨ੍ਹਾਂ ਨੂੰ ਉਭਰਦੇ ਬਜ਼ਾਰਾਂ ਨਾਲ ਜੋੜਨ ਦੀ ਇਸ ਦੀ ਸਮਰੱਥਾ ਨੂੰ ਦੇਖਦੇ ਹੋਏ ਵੇਵਸ ਬਜ਼ਾਰ ਪਹਿਲ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਲਾ ਉਦਯੋਗ ਵਿੱਚ ਖਰੀਦਦਾਰਾਂ ਅਤੇ ਵਿਕ੍ਰੇਤਾਵਾਂ ਨੂੰ ਜੋੜਨ ਦੀ ਧਾਰਨਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਪਹਿਲ ਰਚਨਾਤਮਕ ਅਰਥਵਿਵਸਥਾ ਨੂੰ ਮਜ਼ਬੂਤ ਕਰਦੀ ਹੈ ਅਤੇ ਕਲਾਕਾਰਾਂ ਦੇ ਲਈ ਨਵੇਂ ਅਵਸਰ ਪ੍ਰਦਾਨ ਕਰਦੀ ਹੈ।
ਰਚਨਾਤਮਕਤਾ ਅਤੇ ਮਨੁੱਖੀ ਅਨੁਭਵ ਦਰਮਿਆਨ ਗਹਿਰੇ ਸਬੰਧ ‘ਤੇ ਵਿਚਾਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇੱਕ ਬੱਚੇ ਦੀ ਯਾਤਰਾ ਮਾਂ ਦੀ ਲੋਰੀ ਤੋਂ ਸ਼ੁਰੂ ਹੁੰਦੀ ਹੈ, ਜੋ ਧੁਣ ਅਤੇ ਸੰਗੀਤ ਨਾਲ ਉਨ੍ਹਾਂ ਦੀ ਪਹਿਲੀ ਜਾਣ-ਪਹਿਚਾਣ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਜਿਸ ਤਰ੍ਹਾਂ ਇੱਕ ਮਾਂ ਆਪਣੇ ਬੱਚੇ ਦੇ ਲਈ ਸੁਪਨੇ ਬੁਣਦੀ ਹੈ, ਉਸੇ ਤਰ੍ਹਾਂ ਰਚਨਾਤਮਕ ਪੇਸ਼ੇਵਰ ਇੱਕ ਯੁਗ ਦੇ ਸੁਪਨਿਆਂ ਨੂੰ ਆਕਾਰ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਵੇਵਸ ਦਾ ਉਦੇਸ਼ ਅਜਿਹੇ ਦੂਰਦਰਸ਼ੀ ਵਿਅਕਤੀਆਂ ਨੂੰ ਇਕੱਠੇ ਲਿਆਉਣਾ ਹੈ ਜੋ ਆਪਣੀ ਕਲਾ ਦੇ ਮਾਧਿਅਮ ਨਾਲ ਪੀੜ੍ਹੀਆਂ ਨੂੰ ਪ੍ਰੇਰਿਤ ਅਤੇ ਪ੍ਰਭਾਵਿਤ ਕਰਦੇ ਹਨ।
ਸਮੂਹਿਕ ਯਤਨਾਂ ਵਿੱਚ ਆਪਣੇ ਵਿਸ਼ਵਾਸ ਦੀ ਪੁਸ਼ਟੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕਲਾਕਾਰਾਂ, ਰਚਨਾਕਾਰਾਂ ਅਤੇ ਉਦਯੋਗ ਜਗਤ ਪ੍ਰਮੁਖਾਂ ਦਾ ਸਮਰਪਣ ਆਉਣ ਵਾਲੇ ਵਰ੍ਹਿਆਂ ਵਿੱਚ ਵੇਵਸ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇਗਾ। ਸ਼੍ਰੀ ਮੋਦੀ ਨੇ ਆਪਣੇ ਉਦਯੋਗ ਦੇ ਹਮਰੁਤਬਿਆਂ ਨੂੰ ਉਸੇ ਪੱਧਰ ਦਾ ਸਮਰਥਨ ਅਤੇ ਸਹਿਯੋਗ ਜਾਰੀ ਰੱਖਣ ਦੀ ਤਾਕੀਦ ਕੀਤੀ, ਜਿਸ ਨੇ ਸਮਿਟ ਦੇ ਪਹਿਲੇ ਐਡੀਸ਼ਨ ਨੂੰ ਸਫਲ ਬਣਾਇਆ ਸੀ। ਉਨ੍ਹਾਂ ਨੇ ਕਿਹਾ ਕਿ ਕਈ ਰੋਮਾਂਚਕ ਭਾਵਾਂ ਦੀ ਅਨੁਭੂਤੀ ਹੋਣਾ ਹਾਲੇ ਆਉਣੀਆਂ ਬਾਕੀ ਹਨ ਅਤੇ ਐਲਾਨ ਕੀਤਾ ਕਿ ਭਵਿੱਖ ਵਿੱਚ ਵੇਵਸ ਪੁਰਸਕਾਰਾਂ ਦਾ ਸ਼ੁਰੂਆਤ ਕੀਤੀ ਜਾਵੇ, ਜੋ ਸਵੈ ਨੂੰ ਕਲਾ ਅਤੇ ਰਚਨਾਤਮਕਤਾ ਦੀ ਦੁਨੀਆ ਵਿੱਚ ਸਭ ਤੋਂ ਪ੍ਰਤਿਸ਼ਠਿਤ ਸਨਮਾਨ ਦੇ ਰੂਪ ਵਿੱਚ ਸਥਾਪਿਤ ਕਰਨਗੇ। ਉਨ੍ਹਾਂ ਨੇ ਨਿਰੰਤਰ ਪ੍ਰਤੀਬੱਧਤਾ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਦਾ ਲਕਸ਼ ਦੁਨੀਆ ਭਰ ਦੇ ਲੋਕਾਂ ਦਾ ਦਿਲ ਜਿੱਤਣਾ ਅਤੇ ਰਚਨਾਤਮਕਤਾ ਦੇ ਮਾਧਿਅਮ ਨਾਲ ਪੀੜ੍ਹੀਆਂ ਨੂੰ ਪ੍ਰੇਰਿਤ ਕਰਨਾ ਹੈ।
ਭਾਰਤ ਦੀ ਤੇਜ਼ ਆਰਥਿਕ ਪ੍ਰਗਤੀ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਦੇ ਰਾਹ ‘ਤੇ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਗਲੋਬਲ ਫਿਨਟੈੱਕ ਅਪਣਾਉਣ ਵਿੱਚ ਨੰਬਰ ਇੱਕ ਸਥਾਨ ਰੱਖਦਾ ਹੈ, ਦੂਸਰਾ ਸਭ ਤੋਂ ਵੱਡਾ ਮੋਬਾਇਲ ਨਿਰਮਾਤਾ ਹੈ ਅਤੇ ਦੁਨੀਆ ਭਰ ਵਿੱਚ ਤੀਸਰਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਰਾਸ਼ਟਰ ਬਣਨ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਹੁਣ ਸ਼ੁਰੂ ਹੀ ਹੋਈ ਹੈ ਅਤੇ ਇਸ ਦੇ ਕੋਲ ਦੇਣ ਦੇ ਲਈ ਬਹੁਤ ਕੁਝ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨਾ ਸਿਰਫ ਇੱਕ ਅਰਬ ਤੋਂ ਵੱਧ ਆਬਾਦੀ ਦਾ ਘਰ ਹੈ, ਸਗੋਂ ਇੱਕ ਅਰਬ ਤੋਂ ਵੱਧ ਕਹਾਣੀਆਂ ਦਾ ਵੀ ਘਰ ਹੈ। ਦੇਸ਼ ਦੇ ਸਮ੍ਰਿੱਧ ਕਲਾਤਮਕ ਇਤਿਹਾਸ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਯਾਦ ਦਿਵਾਇਆ ਕਿ ਦੋ ਹਜ਼ਾਰ ਸਾਲ ਪਹਿਲਾਂ, ਭਰਤ ਮੁਨੀ ਦੇ ਨਾਟਯ ਸ਼ਾਸਤਰ ਨੇ ਭਾਵਨਾਵਾਂ ਅਤੇ ਮਨੁੱਖੀ ਅਨੁਭਵਾਂ ਨੂੰ ਆਕਾਰ ਦੇਣ ਵਿੱਚ ਕਲਾ ਦੀ ਸ਼ਕਤੀ ‘ਤੇ ਬਲ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਸਦੀਆਂ ਪਹਿਲਾਂ, ਕਾਲੀਦਾਸ ਦੇ ਅਭਿਜਨਾਨਾ-ਸ਼ੰਕੁਤਲਮ (Abhijnana-Shakuntalam) ਨੇ ਸ਼ਾਸਤਰੀ ਨਾਟਕ ਵਿੱਚ ਇੱਕ ਨਵੀਂ ਦਿਸ਼ਾ ਪੇਸ਼ ਕੀਤੀ।
ਪ੍ਰਧਾਨ ਮੰਤਰੀ ਨੇ ਭਾਰਤ ਦੀ ਗਹਿਰੀ ਸੱਭਿਆਚਾਰ ਜੜ੍ਹਾਂ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਹਰ ਗਲੀ ਦੀ ਇੱਕ ਕਹਾਣੀ ਹੈ, ਹਰ ਪਹਾੜ ਦਾ ਇੱਕ ਗੀਤ ਹੈ ਅਤੇ ਹਰ ਨਦੀ ਇੱਕ ਧੁਣ ਗੁਨਗੁਣਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ 6 ਲੱਖ ਪਿੰਡਾਂ ਵਿੱਚੋਂ ਹਰੇਕ ਦੀ ਆਪਣੀ ਲੋਕ ਪਰੰਪਰਾਵਾਂ ਅਤੇ ਅਨੂਠੀ ਕਹਾਣੀ ਕਹਿਣ ਦੀ ਸ਼ੈਲੀ ਹੈ, ਜਿੱਥੇ ਭਾਈਚਾਰਾ ਲੋਕਗੀਤਾਂ ਦੇ ਮਾਧਿਅਮ ਨਾਲ ਆਪਣੇ ਇਤਿਹਾਸ ਨੂੰ ਸੁਰੱਖਿਅਤ ਕਰਦੇ ਹਨ। ਉਨ੍ਹਾਂ ਨੇ ਭਾਰਤੀ ਸੰਗੀਤ ਦੇ ਅਧਿਆਤਮਿਕ ਮਹੱਤਵ ਦਾ ਵੀ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਵੇਂ ਉਹ ਭਜਨ ਹੋਵੇ, ਗ਼ਜ਼ਲ ਹੋਵੇ, ਸ਼ਾਸਤ੍ਰੀ ਰਚਨਾਵਾਂ ਹੋਣ ਜਾਂ ਸਮਕਾਲੀਨ ਧੁਣਾਂ ਹੋਣ, ਹਰ ਧੁਣ ਵਿੱਚ ਇੱਕ ਕਹਾਣੀ ਹੁੰਦੀ ਹੈ ਅਤੇ ਹਰ ਤਾਲ ਵਿੱਚ ਇੱਕ ਆਤਮਾ ਹੁੰਦੀ ਹੈ।
ਸ਼੍ਰੀ ਮੋਦੀ ਨੇ ਵੇਵਸ ਸਮਿਟ ਵਿੱਚ ਭਾਰਤ ਦੀਆਂ ਗਹਿਰੀਆਂ ਜੜ੍ਹਾਂ ਵਾਲੀ ਕਲਾਤਮਕ ਅਤੇ ਅਧਿਆਤਮਿਕ ਵਿਰਾਸਤ ਨੂੰ ਰੇਖਾਂਕਿਤ ਕੀਤਾ, ਜਿਸ ਵਿੱਚ ਨਾਦ ਬ੍ਰਹਮਾ, ਦਿਵਯ ਧੁਣ ਦੀ ਧਾਰਨਾ “ਤੇ ਬਲ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਮਿਥਿਹਾਸ ਨੇ ਹਮੇਸ਼ਾ ਸੰਗੀਤ ਅਤੇ ਨਾਚ ਦੇ ਮਾਧਿਅਮ ਨਾਲ ਦਿਵਯਤਾ ਨੂੰ ਵਿਅਕਤ ਕੀਤਾ ਹੈ, ਭਗਵਾਨ ਸ਼ਿਵ ਦੇ ਡਮਰੂ ਨੂੰ ਪਹਿਲੀ ਬ੍ਰਹਿਮੰਡ ਦੀ ਧੁਣ, ਦੇਵੀ ਸਰਸਵਤੀ ਦੀ ਵੀਣਾ ਨੂੰ ਗਿਆਨ ਦੀ ਤਾਲ, ਭਗਵਾਨ ਕ੍ਰਿਸ਼ਣ ਦੀ ਬੰਸਰੀ ਨੂੰ ਪ੍ਰੇਮ ਦਾ ਸਦੀਵੀ ਸੰਦੇਸ਼ ਅਤੇ ਭਗਵਾਨ ਵਿਸ਼ਣੂ ਦੇ ਸ਼ੰਖ ਨੂੰ ਸਕਾਰਾਤਮਕ ਊਰਜਾ ਦੇ ਸੱਦੇ ਦੇ ਰੂਪ ਵਿੱਚ ਦਰਸਾਇਆ। ਉਨ੍ਹਾਂ ਨੇ ਕਿਹਾ ਕਿ ਸਮਿਟ ਵਿੱਚ ਮੰਤਰ-ਮੁਗਧ ਕਰਨ ਵਾਲੀ ਸੱਭਿਆਚਾਰਕ ਪੇਸ਼ਕਾਰੀ ਵੀ ਇਸ ਸਮ੍ਰਿੱਧ ਵਿਰਾਸਤ ਨੂੰ ਦਰਸਾਉਂਦੀ ਹੈ।
“ਇਹੀ ਸਹੀ ਸਮਾਂ ਹੈ,” ਦੇ ਐਲਾਨ ਕਰਦੇ ਹੋਏ, ਸ਼੍ਰੀ ਮੋਦੀ ਨੇ ਭਾਰਤ ਦੇ ਕ੍ਰਿਏਟ ਇਨ ਇੰਡੀਆ, ਕ੍ਰਿਏਟ ਫਾਰ ਦ ਵਰਲਡ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਇਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ ਦੀ ਕਹਾਣੀ ਕਹਿਣ ਦੀ ਪਰੰਪਰਾ ਹਜ਼ਾਰਾਂ ਵਰ੍ਹਿਆਂ ਤੱਕ ਫੈਲੀ ਇੱਕ ਅਮੁੱਲ ਨਿਧੀ ਪ੍ਰਦਾਨ ਕਰਦੀ ਹੈ। ਉਨਾਂ ਨੇ ਕਿਹਾ ਕਿ ਭਾਰਤ ਦੀਆਂ ਕਹਾਣੀਆਂ ਸਦੀਵੀ, ਵਿਚਾਰ ਪ੍ਰੇਰਕ ਅਤੇ ਵਾਸਤਵ ਵਿੱਚ ਆਲਮੀ ਹਨ, ਜਿਨ੍ਹਾਂ ਵਿੱਚ ਕੇਵਲ ਸੱਭਿਆਚਾਰਕ ਵਿਸ਼ਾ ਸ਼ਾਮਲ ਹੈ, ਸਗੋਂ ਵਿਗਿਆਨ, ਖੇਡ, ਸਾਹਸ ਅਤੇ ਬਹਾਦਰੀ ਵੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਕਹਾਣੀ ਕਹਿਣ ਦੀ ਕਲਾ ਵਿੱਚ ਵਿਗਿਆਨ ਅਤੇ ਕਲਪਨਾ ਦਾ ਮਿਸ਼੍ਰਣ ਹੈ ਅਤੇ ਵੀਰਤਾ ਅਤੇ ਇਨੋਵੇਸ਼ਨ ਦਾ ਮਿਸ਼੍ਰਣ ਹੈ, ਜਿਸ ਨਾਲ ਇੱਕ ਵਿਸ਼ਾਲ ਅਤੇ ਵਿਵਿਧਤਾਪੂਰਣ ਰਚਨਾਤਮਕ ਈਕੋਸਿਸਟਮ ਦਾ ਨਿਰਮਾਣ ਹੁੰਦਾ ਹੈ। ਉਨ੍ਹਾਂ ਨੇ ਵੇਵਸ ਮੰਚ ਤੋਂ ਭਾਰਤ ਦੀ ਅਸਧਾਰਣ ਕਹਾਣੀਆਂ ਨੂੰ ਦੁਨੀਆ ਦੇ ਨਾਲ ਸਾਂਝਾ ਕਰਨ ਦੀ ਜ਼ਿੰਮੇਦਾਰੀ ਲੈਣ ਅਤੇ ਉਨ੍ਹਾਂ ਨੂੰ ਨਵੇਂ ਅਤੇ ਆਕਰਸ਼ਕ ਯਤਨਾਂ ਦੇ ਮਾਧਿਅਮ ਨਾਲ ਭਾਵੀ ਪੀੜ੍ਹੀਆਂ ਤੱਕ ਪਹੁੰਚਾਉਣ ਦੀ ਤਾਕੀਦ ਕੀਤੀ।
ਪ੍ਰਧਾਨ ਮੰਤਰੀ ਨੇ ਲੋਕਾਂ ਦੇ ਪਦਮ ਪੁਰਸਕਾਰਾਂ ਅਤੇ ਵੇਵਸ ਸਮਿਟ ਦੇ ਪਿੱਛੇ ਦੇ ਦ੍ਰਿਸ਼ਟੀਕੋਣ ਦਰਮਿਆਨ ਸਮਾਨਤਾਵਾਂ ਦੱਸਦੇ ਹੋਏ ਕਿਹਾ ਕਿ ਦੋਨੋਂ ਪਹਿਲਾਂ ਦਾ ਉਦੇਸ਼ ਭਾਰਤ ਦੇ ਹਰ ਕੋਨੇ ਤੋਂ ਪ੍ਰਤਿਭਾ ਨੂੰ ਪਹਿਚਾਣਨਾ ਅਤੇ ਉਨ੍ਹਾਂ ਦਾ ਉਥਾਨ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਪਦਮ ਪੁਰਸਕਾਰ ਸੁਤੰਤਰਾ ਦੇ ਕੁਝ ਵਰ੍ਹੇ ਬਾਅਦ ਸ਼ੁਰੂ ਹੋਏ ਸੀ, ਲੇਕਿਨ ਜਦੋਂ ਭਾਰਤ ਦੇ ਦੂਰ-ਦੁਰਾਡੇ ਦੇ ਖੇਤਰਾਂ ਤੋਂ ਰਾਸ਼ਟਰ ਦੀ ਸੇਵਾ ਕਰਨ ਵਾਲੇ ਵਿਅਕਤੀਆਂ ਨੂੰ ਮਾਨਤਾ ਦਿੰਦੇ ਹੋਏ ਲੋਕਾਂ ਦੇ ਪਦਮ ਨੂੰ ਅਪਣਾਇਆ, ਤਾਂ ਉਹ ਅਸਲ ਵਿੱਚ ਬਦਲ ਗਏ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਬਦਲਾਅ ਨੇ ਪੁਰਸਕਾਰਾਂ ਨੂੰ ਇੱਕ ਸਮਾਰੋਹ ਤੋਂ ਰਾਸ਼ਟਰੀ ਉਤਸਵ ਵਿੱਚ ਬਦਲ ਦਿੱਤਾ। ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵੇਵਸ ਫਿਲਮਾਂ, ਸੰਗੀਤ, ਐਨੀਮੇਸ਼ਨ ਅਤੇ ਗੇਮਿੰਗ ਵਿੱਚ ਭਾਰਤ ਦੀ ਅਪਾਰ ਰਚਨਾਤਮਕ ਪ੍ਰਤਿਭਾ ਦੇ ਲਈ ਇੱਕ ਆਲਮੀ ਮੰਚ ਦੇ ਰੂਪ ਵਿੱਚ ਕੰਮ ਕਰੇਗਾ, ਜਿਸ ਨਾਲ ਇਹ ਯਕੀਨੀ ਹੋਵੇਗਾ ਕਿ ਦੇਸ਼ ਦੇ ਹਰ ਹਿੱਸੇ ਦੇ ਕਲਾਕਾਰਾਂ ਨੂੰ ਅੰਤਰਰਾਸ਼ਟਰੀ ਮੰਚ ‘ਤੇ ਪਹਿਚਾਣ ਮਿਲੇ।
ਵਿਵਿਧ ਵਿਚਾਰਾਂ ਅਤੇ ਸੱਭਿਆਚਾਰਾਂ ਨੂੰ ਅਪਣਾਉਣ ਦੀ ਭਾਰਤ ਦੀ ਪਰੰਪਰਾ ਨੂੰ ਰੇਖਾਂਕਿਤ ਕਰਦੇ ਹੋਏ, ਸੰਸਕ੍ਰਿਤ ਵਾਕ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਦੇ ਸੱਭਿਆਗਤ ਖੁੱਲ੍ਹੇਪਨ ਨੇ ਪਾਰਸੀਆਂ ਅਤੇ ਯਹੂਦੀਆਂ ਜਿਹੇ ਭਾਈਚਾਰਿਆਂ ਦਾ ਸੁਆਗਤ ਕੀਤਾ ਹੈ, ਜੋ ਦੇਸ਼ ਵਿੱਚ ਪਨਪੇ ਹਨ ਅਤੇ ਇਸ ਦੇ ਸੱਭਿਆਚਾਰਕ ਤਾਨੇ-ਬਾਣੇ ਦਾ ਅਭਿੰਨ ਅੰਗ ਬਣ ਗਏ ਹਨ। ਉਨ੍ਹਾਂ ਨੇ ਵਿਭਿੰਨ ਦੇਸ਼ਾਂ ਦੇ ਮੰਤਰੀਆਂ ਅਤੇ ਪ੍ਰਤੀਨਿਧੀਆਂ ਦੀ ਮੌਜੂਦਗੀ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਹਰੇਕ ਰਾਸ਼ਟਰ ਦੀ ਆਪਣੀਆਂ ਸਫਲਤਾਵਾਂ ਅਤੇ ਯੋਗਦਾਨ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤੀ ਦੀ ਸ਼ਕਤੀ ਆਲਮੀ ਕਲਾਤਮਕ ਉਪਲਬਧੀਆਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦਾ ਉਤਸਵ ਮਨਾਉਣ ਵਿੱਚ ਨਿਹਿਤ ਹੈ, ਜੋ ਰਚਨਾਤਮਕ ਸਹਿਯੋਗ ਦੇ ਲਈ ਦੇਸ਼ ਦੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਭਿੰਨ ਸੱਭਿਆਚਾਰਾਂ ਅਤੇ ਰਾਸ਼ਟਰਾਂ ਦੀਆਂ ਉਪਲਬਧੀਆਂ ਨੂੰ ਦਰਸਾਉਣ ਵਾਲੀ ਸਮੱਗਰੀ ਬਣਾ ਕੇ, ਵੇਵਸ ਆਲਮੀ ਸੰਪਰਕ ਅਤੇ ਕਲਾਤਮਕ ਅਦਾਨ-ਪ੍ਰਦਾਨ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਆਲਮੀ ਰਚਨਾਤਮਕ ਭਾਈਚਾਰੇ ਨੂੰ ਸੱਦਾ ਦਿੰਦੇ ਹੋਏ, ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਭਾਰਤ ਦੀਆਂ ਕਹਾਣੀਆਂ ਨਾਲ ਜੁੜਨ ਨਾਲ ਉਨ੍ਹਾਂ ਦੀ ਆਪਣੇ ਸੱਭਿਆਚਾਰਾਂ ਦੇ ਨਾਲ ਗਹਿਰਾਈ ਨਾਲ ਗੂੰਜਣ ਵਾਲੀਆਂ ਕਥਾਵਾਂ ਸਾਹਮਣੇ ਆਉਂਗੀਆਂ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਦੀ ਸਮ੍ਰਿੱਧ ਕਹਾਣੀ ਕਹਿਣ ਦੀ ਪਰੰਪਰਾ ਵਿੱਚ ਅਜਿਹੇ ਵਿਸ਼ੇ ਅਤੇ ਭਾਵਨਾਵਾਂ ਹਨ ਜੋ ਸੀਮਾਵਾਂ ਤੋਂ ਪਰੇ ਹਨ, ਜੋ ਇੱਕ ਸੁਭਾਵਿਕ ਅਤੇ ਸਾਰਥਕ ਸਬੰਧ ਬਣਾਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀਆਂ ਕਹਾਣੀਆਂ ਦਾ ਪਤਾ ਲਗਾਉਣ ਵਾਲੇ ਅੰਤਰਰਾਸ਼ਟਰੀ ਕਲਾਕਾਰ ਅਤੇ ਰਚਨਾਕਾਰ ਦੇਸ਼ ਦੀ ਵਿਰਾਸਤ ਦੇ ਨਾਲ ਇੱਕ ਜੈਵਿਕ ਬੰਧਨ ਦਾ ਅਨੁਭਵ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਹ ਸੱਭਿਆਚਾਰਕ ਤਾਲਮੇਲ ਭਾਰਤ ਦੇ ਕ੍ਰਿਏਟ ਇਨ ਇੰਡੀਆ ਦੇ ਦ੍ਰਿਸ਼ਟੀਕੋਣ ਨੂੰ ਦੁਨੀਆ ਦੇ ਲਈ ਹੋਰ ਵੀ ਵੱਧ ਆਕਰਸ਼ਕ ਅਤੇ ਸੁਲਭ ਬਣਾ ਦੇਵੇਗਾ।
ਸ਼੍ਰੀ ਮੋਦੀ ਨੇ ਕਿਹਾ ਕਿ ਇਹ ਭਾਰਤ ਵਿੱਚ ਔਰੇਂਜ ਇਕੌਨਮੀ ਦੇ ਉਦੈ ਦਾ ਸਮਾਂ ਹੈ, ਵਿਸ਼ਾ, ਰਚਨਾਤਮਕਤਾ ਅਤੇ ਸੱਭਿਆਚਾਰ- ਔਰੇਂਜ ਇਕੌਨਮੀ ਦੇ ਤਿੰਨ ਥੰਮ੍ਹ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤੀ ਫਿਲਮਾਂ ਹੁਣ 100 ਤੋਂ ਵੱਧ ਦੇਸ਼ਾਂ ਦੇ ਦਰਸ਼ਕਾਂ ਤੱਕ ਪਹੁੰਚ ਚੁੱਕੀਆਂ ਹਨ ਅਤੇ ਅੰਤਰਰਾਸ਼ਟਰੀ ਦਰਸ਼ਕ ਸਧਾਰਣ ਪ੍ਰਸ਼ੰਸਾ ਤੋਂ ਪਰੇ ਜਾਂਦੇ ਹੋਏ ਵੀ ਜ਼ਿਕਰ ਕੀਤਾ, ਜੋ ਭਾਰਤ ਦੀ ਕਹਾਣੀਆਂ ਦੇ ਨਾਲ ਗਹਿਰੇ ਜੁੜਾਅ ਦਾ ਸੰਕੇਤ ਦਿੰਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਓਟੀਟੀ ਉਦਯੋਗ ਹਾਲ ਦੇ ਵਰ੍ਹਿਆਂ ਵਿੱਚ ਦਸ ਗੁਣਾ ਵਾਧੇ ਦਾ ਗਵਾਹ ਬਣਿਆ ਹੈ। ਉਨ੍ਹਾਂ ਨੇ ਕਿਹਾ ਕਿ ਸਕ੍ਰੀਨ ਦਾ ਆਕਾਰ ਭਲੇ ਹੀ ਛੋਟਾ ਹੋ ਰਿਹਾ ਹੋਵੇ, ਲੇਕਿਨ ਸਮੱਗਰੀ ਦਾ ਦਾਇਰਾ ਅਸੀਮਿਤ ਹੈ, ਜਿਸ ਵਿੱਚ ਮਾਇਕ੍ਰੋ ਸਕ੍ਰੀਨ ਵੱਡੇ ਸੰਦੇਸ਼ ਦੇ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤੀ ਵਿਅੰਜਨ ਆਲਮੀ ਪਸੰਦੀਦਾ ਬਣ ਰਹੇ ਹਨ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤੀ ਸੰਗੀਤ ਜਲਦੀ ਹੀ ਦੁਨੀਆ ਭਰ ਵਿੱਚ ਇਸੇ ਤਰ੍ਹਾਂ ਦੀ ਪਹਿਚਾਣ ਹਾਸਲ ਕਰੇਗਾ।
ਭਾਰਤ ਦੀ ਕ੍ਰਿਏਟਿਵ ਇਕੋਨਮੀ ਦੀਆਂ ਅਥਾਹ ਸੰਭਾਵਨਾਵਾਂ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ, ਦੇਸ਼ ਦੇ ਜੀਡੀਪੀ ਵਿੱਚ ਇਸਦਾ ਯੋਗਦਾਨ ਕਾਫ਼ੀ ਵਧ ਜਾਵੇਗਾ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਭਾਰਤ ਫਿਲਮ ਨਿਰਮਾਣ, ਡਿਜੀਟਲ ਕੰਟੈਂਟ, ਗੇਮਿੰਗ, ਫੈਸ਼ਨ ਅਤੇ ਮਿਊਜ਼ਿਕ ਲਈ ਇੱਕ ਗਲੋਬਲ ਹੱਬ ਵਜੋਂ ਉੱਭਰ ਰਿਹਾ ਹੈ"। ਉਨ੍ਹਾਂ ਨੇ ਲਾਈਵ ਕੌਂਸਰਟ ਇੰਡਸਟ੍ਰੀ ਵਿੱਚ ਵਾਅਦਾ ਕਰਨ ਵਾਲੇ ਵਿਕਾਸ ਦੇ ਮੌਕਿਆਂ ਅਤੇ ਗਲੋਬਲ ਐਨੀਮੇਸ਼ਨ ਬਜ਼ਾਰ ਵਿੱਚ ਵਿਸ਼ਾਲ ਸੰਭਾਵਨਾਵਾਂ ਦਾ ਜ਼ਿਕਰ ਕੀਤਾ, ਜੋ ਵਰਤਮਾਨ ਸਮੇਂ $430 ਬਿਲੀਅਨ ਤੋਂ ਵੱਧ ਹੈ ਅਤੇ ਅਗਲੇ ਦਹਾਕੇ ਵਿੱਚ ਦੁੱਗਣਾ ਹੋਣ ਦਾ ਅਨੁਮਾਨ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਭਾਰਤ ਦੇ ਐਨੀਮੇਸ਼ਨ ਅਤੇ ਗ੍ਰਾਫਿਕਸ ਉਦਯੋਗ ਲਈ ਇੱਕ ਮਹੱਤਵਪੂਰਨ ਮੌਕਾ ਪੇਸ਼ ਕਰਦਾ ਹੈ। ਉਨ੍ਹਾਂ ਨੇ ਹਿੱਸੇਦਾਰਾਂ ਨੂੰ ਇਸ ਵਿਸਥਾਰ ਦਾ ਲਾਭ ਚੁੱਕ ਕੇ ਵਧੇਰੇ ਅੰਤਰਰਾਸ਼ਟਰੀ ਪਹੁੰਚ ਬਣਾਉਣ ਦੀ ਅਪੀਲ ਕੀਤੀ।
ਭਾਰਤ ਦੇ ਯੰਗ ਕ੍ਰਿਏਟਰਸ ਨੂੰ ਦੇਸ਼ ਦੀ ਔਰੇਂਜ ਇਕੋਨਮੀ ਨੂੰ ਅੱਗੇ ਵਧਾਉਣ ਦਾ ਸੱਦਾ ਦਿੰਦੇ ਹੋਏ, ਇਹ ਸਵੀਕਾਰ ਕਰਦੇ ਹੋਏ ਕਿ ਉਨ੍ਹਾਂ ਦਾ ਜਨੂੰਨ ਅਤੇ ਸਖ਼ਤ ਮਿਹਨਤ ਕ੍ਰਿਏਟੀਵਿਟੀ ਦੀ ਇੱਕ ਨਵੀਂ ਲਹਿਰ ਨੂੰ ਆਕਾਰ ਦੇ ਰਹੀ ਹੈ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਉਹ ਗੁਵਾਹਾਟੀ ਦੇ ਸੰਗੀਤਕਾਰ ਹੋਣ, ਕੋਚੀ ਦੇ ਪੌਡਕਾਸਟਰ ਹੋਣ, ਬੰਗਲੁਰੂ ਵਿੱਚ ਗੇਮ ਡਿਜ਼ਾਈਨਰ ਹੋਣ, ਜਾਂ ਪੰਜਾਬ ਦੇ ਫਿਲਮ ਨਿਰਮਾਤਾ ਹੋਣ, ਉਨ੍ਹਾਂ ਦੇ ਯੋਗਦਾਨ ਭਾਰਤ ਦੇ ਵਧ ਰਹੇ ਰਚਨਾਤਮਕ ਖੇਤਰ ਨੂੰ ਵਧਾ ਰਹੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ ਰਚਨਾਤਮਕ ਪੇਸ਼ੇਵਰਾਂ ਦੇ ਪਿੱਛੇ ਮਜ਼ਬੂਤੀ ਨਾਲ ਖੜ੍ਹੀ ਹੈ, ਸਕਿੱਲ ਇੰਡੀਆ, ਸਟਾਰਟਅੱਪ ਸਪੋਰਟ, ਏਵੀਜੀਸੀ ਉਦਯੋਗ ਲਈ ਨੀਤੀਆਂ ਅਤੇ WAVES ਵਰਗੇ ਗਲੋਬਲ ਪਲੈਟਫਾਰਮਾਂ ਵਰਗੀਆਂ ਪਹਿਲਕਦਮੀਆਂ ਰਾਹੀਂ ਉਨ੍ਹਾਂ ਦਾ ਸਮਰਥਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਅਜਿਹਾ ਮਾਹੌਲ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਜਿੱਥੇ ਨਵੀਨਤਾ ਅਤੇ ਕਲਪਨਾ ਦੀ ਕਦਰ ਕੀਤੀ ਜਾਵੇ, ਨਵੇਂ ਸੁਪਨਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਵਿਅਕਤੀਆਂ ਨੂੰ ਉਨ੍ਹਾਂ ਸੁਪਨਿਆਂ ਨੂੰ ਜੀਵਨ ਵਿੱਚ ਲਿਆਉਣ ਲਈ ਸਸ਼ਕਤ ਬਣਾਇਆ ਜਾਵੇ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ WAVES ਇੱਕ ਪ੍ਰਮੁੱਖ ਪਲੈਟਫਾਰਮ ਵਜੋਂ ਕੰਮ ਕਰੇਗਾ ਜਿੱਥੇ ਕ੍ਰਿਏਟੀਵਿਟੀ ਕੋਡਿੰਗ ਤੋਂ ਮਿਲਦੀ ਹੈ, ਸਾਫਟਵੇਅਰ ਕਹਾਣੀ ਸੁਣਾਉਣ ਨਾਲ ਮਿਲਦਾ ਹੈ, ਅਤੇ ਕਲਾ ਸੰਸ਼ੋਧਿਤ ਹਕੀਕਤ ਨਾਲ ਮਿਲ ਜਾਂਦੀ ਹੈ। ਉਨ੍ਹਾਂ ਯੰਗ ਕ੍ਰਿਏਟਰਸ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ, ਵੱਡੇ ਸੁਪਨੇ ਦੇਖਣ ਅਤੇ ਆਪਣੇ ਦ੍ਰਿਸ਼ਟੀਕੋਣਾਂ ਨੂੰ ਸਾਕਾਰ ਕਰਨ ਲਈ ਆਪਣੇ ਯਤਨ ਸਮਰਪਿਤ ਕਰਨ ਦੀ ਤਾਕੀਦ ਕੀਤੀ।
ਪ੍ਰਧਾਨ ਮੰਤਰੀ ਨੇ ਭਾਰਤ ਦੇ ਕੰਟੈਂਟ ਕ੍ਰਿਏਟਰਸ ਵਿੱਚ ਆਪਣਾ ਅਟੁੱਟ ਵਿਸ਼ਵਾਸ ਪ੍ਰਗਟ ਕੀਤਾ, ਇਸ ਗੱਲ ਨੂੰ ਉਜਾਗਰ ਕਰਦੇ ਹੋਏ ਕਿ ਉਨ੍ਹਾਂ ਦੀ ਮੁਕਤ ਪ੍ਰਵਾਹ ਵਾਲੀ ਕ੍ਰਿਏਟੀਵਿਟੀ ਗਲੋਬਲ ਕ੍ਰਿਏਟਿਵ ਲੈਂਡਸਕੇਪ ਨੂੰ ਮੁੜ ਪਰਿਭਾਸ਼ਤ ਕਰ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਕ੍ਰਿਏਟਰਸ ਦੀ ਨੌਜਵਾਨ ਭਾਵਨਾ ਕਿਸੇ ਵੀ ਰੁਕਾਵਟ, ਸੀਮਾਵਾਂ ਜਾਂ ਝਿਜਕ ਨਹੀਂ ਜਾਣਦੀ, ਜੋ ਇਨੋਵੇਸ਼ਨ ਨੂੰ ਪ੍ਰਫੁੱਲਿਤ ਹੋਣ ਦਿੰਦੀ ਹੈ। ਉਨ੍ਹਾਂ ਕਿਹਾ ਕਿ ਯੰਗ ਕ੍ਰਿਏਟਰਸ, ਗੇਮਰਸ ਅਤੇ ਡਿਜੀਟਲ ਕਲਾਕਾਰਾਂ ਨਾਲ ਆਪਣੀ ਨਿਜੀ ਗੱਲਬਾਤ ਰਾਹੀਂ, ਉਨ੍ਹਾਂ ਨੇ ਭਾਰਤ ਦੇ ਕ੍ਰਿਏਟਿਵ ਈਕੋਸਿਸਟਮ ਤੋਂ ਉੱਭਰ ਰਹੀ ਊਰਜਾ ਅਤੇ ਪ੍ਰਤਿਭਾ ਨੂੰ ਪ੍ਰਤੱਖ ਤੌਰ ‘ਤੇ ਦੇਖਿਆ ਹੈ। ਉਨ੍ਹਾਂ ਸਵੀਕਾਰ ਕੀਤਾ ਕਿ ਭਾਰਤ ਦੀ ਵੱਡੀ ਨੌਜਵਾਨ ਆਬਾਦੀ ਰੀਲਾਂ, ਪੌਡਕਾਸਟਾਂ ਅਤੇ ਗੇਮਸ ਤੋਂ ਲੈ ਕੇ ਐਨੀਮੇਸ਼ਨ, ਸਟੈਂਡ-ਅੱਪ ਅਤੇ ਏਆਰ-ਵੀਆਰ ਫਾਰਮੈਟਾਂ ਤੱਕ ਨਵੇਂ ਰਚਨਾਤਮਕ ਪਹਿਲੂਆਂ ਨੂੰ ਅੱਗੇ ਵਧਾ ਰਹੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵੇਵਸ ਇੱਕ ਪਲੈਟਫਾਰਮ ਹੈ ਜੋ ਵਿਸ਼ੇਸ਼ ਤੌਰ 'ਤੇ ਇਸ ਪੀੜ੍ਹੀ ਲਈ ਡਿਜ਼ਾਈਨ ਕੀਤਾ ਗਿਆ ਹੈ - ਜੋ ਯੰਗ ਮਾਈਂਡਸ ਨੂੰ ਆਪਣੀ ਊਰਜਾ ਅਤੇ ਕੁਸ਼ਲਤਾ ਨਾਲ ਰਚਨਾਤਮਕ ਕ੍ਰਾਂਤੀ ਨੂੰ ਦੁਬਾਰਾ ਕਲਪਨਾ ਕਰਨ ਅਤੇ ਮੁੜ ਪਰਿਭਾਸ਼ਤ ਕਰਨ ਦੇ ਯੋਗ ਬਣਾਉਂਦੀ ਹੈ।
ਟੈਕਨੋਲੋਜੀ ਸੰਚਾਲਿਤ 21ਵੀਂ ਸਦੀ ਵਿੱਚ ਰਚਨਾਤਮਕ ਜ਼ਿੰਮੇਵਾਰੀ ਦੀ ਮਹੱਤਤਾ ਨੂੰ ਸਮਝਦੇ ਹੋਏ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਜਿਵੇਂ-ਜਿਵੇਂ ਟੈਕਨੋਲੋਜੀ ਮਨੁੱਖੀ ਜੀਵਨ ਨੂੰ ਵੱਧ ਤੋਂ ਵੱਧ ਪ੍ਰਭਾਵਿਤ ਕਰ ਰਹੀ ਹੈ, ਭਾਵਨਾਤਮਕ ਸੰਵੇਦਨਸ਼ੀਲਤਾ ਅਤੇ ਸੱਭਿਆਚਾਰਕ ਅਮੀਰੀ ਨੂੰ ਸੁਰੱਖਿਅਤ ਰੱਖਣ ਲਈ ਵਾਧੂ ਯਤਨਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਰਚਨਾਤਮਕ ਸੰਸਾਰ ਵਿੱਚ ਮਨੁੱਖੀ ਹਮਦਰਦੀ ਨੂੰ ਉਤਸ਼ਾਹਿਤ ਕਰਨ ਅਤੇ ਸਮਾਜਿਕ ਚੇਤਨਾ ਨੂੰ ਡੂੰਘਾ ਕਰਨ ਦੀ ਸ਼ਕਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਟੀਚਾ ਰੋਬੋਟ ਬਣਾਉਣਾ ਨਹੀਂ ਹੈ ਸਗੋਂ ਉੱਚ ਸੰਵੇਦਨਸ਼ੀਲਤਾ, ਭਾਵਨਾਤਮਕ ਡੂੰਘਾਈ ਅਤੇ ਬੌਧਿਕ ਸੰਪਦਾ ਵਾਲੇ ਵਿਅਕਤੀਆਂ ਦਾ ਪਾਲਣ-ਪੋਸ਼ਣ ਕਰਨਾ ਹੈ - ਉਹ ਗੁਣ ਜੋ ਸਿਰਫ਼ ਜਾਣਕਾਰੀ ਦੇ ਭਾਰ ਜਾਂ ਤਕਨੀਕੀ ਗਤੀ ਤੋਂ ਪੈਦਾ ਨਹੀਂ ਹੋ ਸਕਦੇ। ਸ਼੍ਰੀ ਮੋਦੀ ਨੇ ਕਲਾ, ਸੰਗੀਤ, ਨਾਚ ਅਤੇ ਕਹਾਣੀ ਸੁਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਇਹ ਨੋਟ ਕਰਦੇ ਹੋਏ ਕਿ ਇਨ੍ਹਾਂ ਰੂਪਾਂ ਨੇ ਹਜ਼ਾਰਾਂ ਸਾਲਾਂ ਤੋਂ ਮਨੁੱਖੀ ਸੰਵੇਦਨਾਵਾਂ ਨੂੰ ਜ਼ਿੰਦਾ ਰੱਖਿਆ ਹੈ। ਉਨ੍ਹਾਂ ਨੇ ਰਚਨਾਤਮਕਾਂ ਨੂੰ ਇਨ੍ਹਾਂ ਪਰੰਪਰਾਵਾਂ ਨੂੰ ਮਜ਼ਬੂਤ ਕਰਨ ਅਤੇ ਇੱਕ ਹੋਰ ਸੰਵੇਦਨਸ਼ੀਲ ਭਵਿੱਖ ਦਾ ਨਿਰਮਾਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਨੌਜਵਾਨ ਪੀੜ੍ਹੀਆਂ ਨੂੰ ਵੰਡਣ ਵਾਲੀਆਂ ਅਤੇ ਨੁਕਸਾਨਦੇਹ ਵਿਚਾਰਧਾਰਾਵਾਂ ਤੋਂ ਬਚਾਉਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ, ਇਹ ਕਹਿੰਦੇ ਹੋਏ ਕਿ WAVES ਸੱਭਿਆਚਾਰਕ ਅਖੰਡਤਾ ਨੂੰ ਬਰਕਰਾਰ ਰੱਖਣ ਅਤੇ ਸਕਾਰਾਤਮਕ ਕਦਰਾਂ-ਕੀਮਤਾਂ ਨੂੰ ਪੈਦਾ ਕਰਨ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਵਜੋਂ ਕੰਮ ਕਰ ਸਕਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਜ਼ਿੰਮੇਵਾਰੀ ਨੂੰ ਅਣਗੌਲਿਆ ਕਰਨ ਦੇ ਆਉਣ ਵਾਲੀਆਂ ਪੀੜ੍ਹੀਆਂ ਲਈ ਗੰਭੀਰ ਸਿੱਟੇ ਹੋ ਸਕਦੇ ਹਨ।
ਕ੍ਰਿਏਟਿਵ ਦੁਨੀਆ 'ਤੇ ਟੈਕਨੋਲੋਜੀ ਦੇ ਪਰਿਵਰਤਨਸ਼ੀਲ ਪ੍ਰਭਾਵ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਇਸਦੀ ਪੂਰੀ ਸਮਰੱਥਾ ਨੂੰ ਵਰਤਣ ਲਈ ਵਿਸ਼ਵਵਿਆਪੀ ਤਾਲਮੇਲ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵੇਵਸ ਭਾਰਤੀ ਕ੍ਰਿਏਟਰਸ ਨੂੰ ਵਿਸ਼ਵਵਿਆਪੀ ਕਹਾਣੀਕਾਰਾਂ ਨਾਲ, ਐਨੀਮੇਟਰਾਂ ਨੂੰ ਵਿਸ਼ਵਵਿਆਪੀ ਦੂਰਦਰਸ਼ੀ ਲੋਕਾਂ ਨਾਲ ਜੋੜਨ ਵਾਲੇ ਪੁਲ ਵਜੋਂ ਕੰਮ ਕਰੇਗਾ, ਅਤੇ ਗੇਮਰਸ ਨੂੰ ਵਿਸ਼ਵ ਚੈਂਪੀਅਨਾਂ ਵਿੱਚ ਬਦਲੇਗਾ। ਉਨ੍ਹਾਂ ਨੇ ਅੰਤਰਰਾਸ਼ਟਰੀ ਨਿਵੇਸ਼ਕਾਂ ਅਤੇ ਕ੍ਰਿਏਟਰਸ ਨੂੰ ਭਾਰਤ ਨੂੰ ਆਪਣੇ ਸਮੱਗਰੀ ਖੇਡ ਦੇ ਮੈਦਾਨ ਵਜੋਂ ਅਪਣਾਉਣ ਅਤੇ ਦੇਸ਼ ਦੇ ਵਿਸ਼ਾਲ ਰਚਨਾਤਮਕ ਵਾਤਾਵਰਣ ਦੀ ਪੜਚੋਲ ਕਰਨ ਦਾ ਸੱਦਾ ਦਿੱਤਾ। ਗਲੋਬਲ ਕ੍ਰਿਏਟਰਸ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਆਪਣੀ ਕਹਾਣੀ ਸੁਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨਿਵੇਸ਼ਕਾਂ ਨੂੰ ਸਿਰਫ਼ ਪਲੇਟਫਾਰਮਾਂ ਵਿੱਚ ਹੀ ਨਹੀਂ, ਸਗੋਂ ਲੋਕਾਂ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ, ਅਤੇ ਭਾਰਤੀ ਨੌਜਵਾਨਾਂ ਨੂੰ ਆਪਣੀਆਂ ਇੱਕ ਅਰਬ ਅਣਕਹੀਆਂ ਕਹਾਣੀਆਂ ਦੁਨੀਆ ਨਾਲ ਸਾਂਝੀਆਂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਉਦਘਾਟਨੀ ਵੇਵਸ ਸੰਮੇਲਨ ਦੇ ਸਾਰੇ ਭਾਗੀਦਾਰਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਸਮਾਪਤ ਕੀਤਾ।
ਇਸ ਸਮਾਗਮ ਵਿੱਚ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਣਨ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਣਵੀਸ, ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਡਾ. ਐਲ. ਮੁਰੂਗਨ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਪਿਛੋਕੜ
ਵੇਵਸ 2025 ਇੱਕ ਚਾਰ-ਦਿਨਾਂ ਸੰਮੇਲਨ ਹੈ ਜਿਸ ਦੀ ਟੈਗਲਾਈਨ "ਕਨੈਕਟਿੰਗ ਕ੍ਰਿਏਟਰਜ਼, ਕਨੈਕਟਿੰਗ ਕੰਟਰੀਜ਼" ਹੈ, ਜੋ ਦੁਨੀਆ ਭਰ ਦੇ ਕ੍ਰਿਏਟਰਸ , ਸਟਾਰਟਅੱਪਸ, ਉਦਯੋਗ ਦੇ ਨੇਤਾਵਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਇਕੱਠੇ ਕਰਕੇ ਭਾਰਤ ਨੂੰ ਮੀਡੀਆ, ਮਨੋਰੰਜਨ ਅਤੇ ਡਿਜੀਟਲ ਨਵੀਨਤਾ ਲਈ ਇੱਕ ਗਲੋਬਲ ਹੱਬ ਵਜੋਂ ਸਥਾਪਤ ਕਰਨ ਲਈ ਤਿਆਰ ਹੈ।
ਪ੍ਰਧਾਨ ਮੰਤਰੀ ਦੇ ਕ੍ਰਿਏਟੀਵਿਟੀ, ਟੈਕਨੋਲੋਜੀ ਅਤੇ ਪ੍ਰਤਿਭਾ ਦਾ ਲਾਭ ਚੁੱਕ ਕੇ ਇੱਕ ਉੱਜਵਲ ਭਵਿੱਖ ਨੂੰ ਆਕਾਰ ਦੇਣ ਦੇ ਵਿਜ਼ਨ ਦੇ ਅਨੁਸਾਰ, ਵੇਵਸ ਫਿਲਮਾਂ, ਓਟੀਟੀ, ਗੇਮਿੰਗ ਕੌਮਿਕਸ, ਡਿਜੀਟਲ ਮੀਡੀਆ, ਏਆਈ, ਏਵੀਜੀਸੀ-ਐਕਸਆਰ, ਪ੍ਰਸਾਰਣ ਅਤੇ ਉੱਭਰਦੀ ਹੋਈ ਤਕਨੀਕ ਨੂੰ ਏਕੀਕ੍ਰਿਤ ਕਰੇਗਾ, ਜਿਸ ਨਾਲ ਇਹ ਭਾਰਤ ਦੇ ਮੀਡੀਆ ਐਂਡ ਐਂਟਰਟੇਨਮੈਂਟ ਸਕਿੱਲ ਦਾ ਇੱਕ ਵਿਆਪਕ ਪ੍ਰਦਰਸ਼ਨ ਬਣ ਜਾਵੇਗਾ। ਵੇਵਸ ਦਾ ਟੀਚਾ 2029 ਤੱਕ 50 ਬਿਲੀਅਨ ਡਾਲਰ ਦਾ ਬਜ਼ਾਰ ਖੋਲ੍ਹਣਾ ਹੈ, ਜਿਸ ਨਾਲ ਆਲਮੀ ਮਨੋਰੰਜਨ ਅਰਥਵਿਵਸਥਾ ਵਿੱਚ ਭਾਰਤ ਦੀ ਮੌਜੂਦਗੀ ਦਾ ਵਿਸਤਾਰ ਹੋਵੇਗਾ।
WAVES 2025 ਵਿੱਚ, ਭਾਰਤ ਪਹਿਲੀ ਵਾਰ ਗਲੋਬਲ ਮੀਡੀਆ ਡਾਇਲਾਗ (GMD) ਦੀ ਮੇਜ਼ਬਾਨੀ ਵੀ ਕਰ ਰਿਹਾ ਹੈ, ਜਿਸ ਵਿੱਚ 25 ਦੇਸ਼ਾਂ ਦੇ ਮੰਤਰੀਆਂ ਦੀ ਭਾਗੀਦਾਰੀ ਹੈ, ਜੋ ਕਿ ਗਲੋਬਲ ਮੀਡੀਆ ਅਤੇ ਮਨੋਰੰਜਨ ਦੇ ਦ੍ਰਿਸ਼ ਨਾਲ ਦੇਸ਼ ਦੀ ਸ਼ਮੂਲੀਅਤ ਵਿੱਚ ਇੱਕ ਮੀਲ ਪੱਥਰ ਹੈ। ਸੰਮੇਲਨ ਵਿੱਚ WAVES ਬਜ਼ਾਰ ਵੀ ਸ਼ਾਮਲ ਹੋਵੇਗਾ, ਜੋ ਕਿ ਇੱਕ ਗਲੋਬਲ ਈ-ਮਾਰਕੀਟਪਲੇਸ ਹੈ ਜਿਸ ਵਿੱਚ 6,100 ਤੋਂ ਵੱਧ ਖਰੀਦਦਾਰ, 5,200 ਵਿਕਰੇਤਾ ਅਤੇ 2,100 ਪ੍ਰੋਜੈਕਟ ਹਨ। ਇਸਦਾ ਉਦੇਸ਼ ਸਥਾਨਕ ਅਤੇ ਵਿਸ਼ਵ ਪੱਧਰ 'ਤੇ ਖਰੀਦਦਾਰਾਂ ਅਤੇ ਵਿਕਰੇਤਾਵਾਂ ਨੂੰ ਜੋੜਨਾ ਹੈ, ਜਿਸ ਨਾਲ ਵਿਆਪਕ ਨੈੱਟਵਰਕਿੰਗ ਅਤੇ ਵਪਾਰਕ ਮੌਕੇ ਯਕੀਨੀ ਬਣਾਏ ਜਾਣਗੇ।
ਪ੍ਰਧਾਨ ਮੰਤਰੀ ਨੇ ਕ੍ਰਿਏਟੋਸਫੀਅਰ ਦਾ ਦੌਰਾ ਕੀਤਾ ਅਤੇ ਲਗਭਗ ਇੱਕ ਸਾਲ ਪਹਿਲਾਂ ਸ਼ੁਰੂ ਕੀਤੇ ਗਏ 32 ਕ੍ਰਿਏਟ ਇਨ ਇੰਡੀਆ ਚੈਲੇਂਜ ਵਿੱਚੋਂ ਚੁਣੇ ਗਏ ਕ੍ਰਿਏਟਰਸ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਇੱਕ ਲੱਖ ਤੋਂ ਵੱਧ ਰਜਿਸਟ੍ਰੇਸ਼ਨ ਪ੍ਰਾਪਤ ਕੀਤੀਆਂ ਸਨ। ਉਹ ਭਾਰਤ ਪੈਵੇਲੀਅਨ ਦਾ ਵੀ ਦੌਰਾ ਕਰਨਗੇ।
ਵੇਵਸ 2025 ਵਿੱਚ 90 ਤੋਂ ਵੱਧ ਦੇਸ਼ਾਂ ਦੇ ਲੋਕ ਹਿੱਸਾ ਲੈਣਗੇ, ਜਿਸ ਵਿੱਚ 10,000 ਤੋਂ ਵੱਧ ਡੈਲੀਗੇਟਸ, 1,000 ਸਿਰਜਣਹਾਰ, 300+ ਕੰਪਨੀਆਂ ਅਤੇ 350+ ਸਟਾਰਟਅੱਪ ਸ਼ਾਮਲ ਹੋਣਗੇ। ਇਸ ਸਮਿਟ ਵਿੱਚ 42 ਪਲੈਨਰੀ ਸੈਸ਼ਨ, 39 ਬ੍ਰੇਕਆਉਟ ਸੈਸ਼ਨ ਅਤੇ 32 ਮਾਸਟਰ ਕਲਾਸਾਂ ਸ਼ਾਮਲ ਹੋਣਗੀਆਂ ਜਿਨ੍ਹਾਂ ਵਿੱਚ ਪ੍ਰਸਾਰਣ, ਇਨਫੋਟੇਨਮੈਂਟ, AVGC-XR, ਫਿਲਮਾਂ ਅਤੇ ਡਿਜੀਟਲ ਮੀਡੀਆ ਸਮੇਤ ਵਿਭਿੰਨ ਖੇਤਰਾਂ ਨੂੰ ਸ਼ਾਮਲ ਕੀਤਾ ਜਾਵੇਗਾ।
************
ਐੱਮਜੇਪੀਐੱਸ/ਐੱਸਆਰ
Release ID:
(Release ID: 2125916)
| Visitor Counter:
6
Read this release in:
Malayalam
,
Khasi
,
English
,
Urdu
,
Marathi
,
Hindi
,
Nepali
,
Bengali
,
Assamese
,
Gujarati
,
Odia
,
Tamil
,
Telugu
,
Kannada