ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੇਵਸ 2025 ਨੇ ਬਾਲੀਵੁਡ ਸਿਨੇਮਾ ਦੇ ਦਿੱਗਜ ਮਨੋਜ ਕੁਮਾਰ ਨੂੰ ਸ਼ਰਧਾਂਜਲੀ ਭੇਟ ਕੀਤੀ
ਵੇਵਸ ਬ੍ਰੇਕਆਉਟ ਸੈਸ਼ਨ: "ਮਨੋਜ ਕੁਮਾਰ ਨੂੰ ਯਾਦ ਕਰਦੇ ਹੋਏ: ਬਿਹਤਰੀਨ ਫਿਲਮ ਨਿਰਮਾਤਾ, ਸੱਚਾ ਰਾਸ਼ਟਰਵਾਦੀ" ਭਾਵਨਾ, ਅੰਦਰੂਨੀ ਸਮਝ ਅਤੇ ਸਿਨੇਮੈਟਿਕ ਵਿਰਾਸਤ ਨਾਲ ਸਮਾਪਤ ਹੋਇਆ
Posted On:
01 MAY 2025 5:47PM
|
Location:
PIB Chandigarh
ਵੇਵਸ 2025 ਵਿੱਚ ਸਿਨੇਮੈਟਿਕ ਲਹਿਰਾਂ ਉਸ ਸਮੇਂ ਦਿਲ ਨੂੰ ਛੂਹ ਲੈਣ ਵਾਲੀ ਸਿਖਰ 'ਤੇ ਪਹੁੰਚ ਗਈਆਂ ਹਨ ਜਦੋਂ "ਮਨੋਜ ਕੁਮਾਰ ਨੂੰ ਯਾਦ ਕਰਦੇ ਹੋਏ: ਬੇਹਤਰੀਨ ਫਿਲਮ ਨਿਰਮਾਤਾ, ਇੱਕ ਸੱਚੇ ਰਾਸ਼ਟਰਵਾਦੀ" ਸੈਸ਼ਨ ਵਿੱਚ ਭਾਰਤੀ ਸਿਨੇਮਾ ਦੀ ਸਭ ਤੋਂ ਮਾਣਮੱਤੀ ਅਤੇ ਦੇਸ਼ਭਗਤੀ ਭਰਪੂਰ ਆਵਾਜ਼ਾਂ ਵਿੱਚੋਂ ਇੱਕ ਨੂੰ ਸ਼ਰਧਾਂਜਲੀ ਦਿੱਤੀ ਗਈ। ਪ੍ਰਸਿੱਧ ਫਿਲਮ ਆਲੋਚਕ ਅਤੇ ਪੌਡਕਾਸਟਰ ਮਯੰਕ ਸ਼ੇਖਰ ਦੁਆਰਾ ਸੰਚਾਲਿਤ, ਸੈਸ਼ਨ ਨੇ ਫਿਲਮ ਅਤੇ ਸਾਹਿਤਕ ਜਗਤ ਦੀਆਂ ਪ੍ਰਮੁੱਖ ਆਵਾਜ਼ਾਂ ਨੂੰ ਮਹਾਨ ਅਦਾਕਾਰ, ਲੇਖਕ ਅਤੇ ਫਿਲਮ ਨਿਰਮਾਤਾ ਦੀ ਵਿਰਾਸਤ 'ਤੇ ਪ੍ਰਤੀਬਿੰਬਤ ਕਰਨ ਲਈ ਇੱਕ ਮੰਚ 'ਤੇ ਇਕੱਠਾ ਕੀਤਾ।
1937 ਵਿੱਚ ਹਰੀਕਿਸ਼ਨ ਗਿਰੀ ਗੋਸਵਾਮੀ ਦੇ ਰੂਪ ਵਿੱਚ ਜੰਮੇ ਮਨੋਜ ਕੁਮਾਰ ਦਾ ਜੀਵਨ ਉਨ੍ਹਾਂ ਦੀਆਂ ਫਿਲਮਾਂ ਵਾਂਗ ਹੀ ਨਾਟਕੀ ਅਤੇ ਪ੍ਰੇਰਣਾਦਾਇਕ ਸੀ। ਵੰਡ ਤੋਂ ਬਾਅਦ, ਉਹ ਸੁਪਨਿਆਂ ਨਾਲ ਬੌਂਬੇ ਆਏ ਪਰ ਉਨ੍ਹਾਂ ਦੇ ਕੋਈ ਫਿਲਮੀ ਸਬੰਧ ਨਹੀਂ ਸਨ। ਕੁਮਾਰ, ਇੱਕ ਸਵੈ-ਨਿਰਮਿਤ ਕਹਾਣੀਕਾਰ ਹਨ, ਜਿਨ੍ਹਾਂ ਨੇ ਸ਼ੁਰੂ ਵਿੱਚ ਉਰਦੂ ਵਿੱਚ ਸਕ੍ਰੀਨਪਲੇ ਲਿਖੇ, ਉਨ੍ਹਾਂ ਨੇ ਇੱਕ ਵਿਲੱਖਣ ਸਿਨੇਮੈਟਿਕ ਆਵਾਜ਼ ਬਣਾਈ - ਜਿਸ ਵਿੱਚ ਮੁੱਖ ਧਾਰਾ ਦੀ ਅਪੀਲ ਨੂੰ ਰਾਸ਼ਟਰਵਾਦ ਅਤੇ ਸਮਾਜਿਕ ਵਿਵੇਕ ਦੀ ਡੂੰਘੀ ਭਾਵਨਾ ਨਾਲ ਮਿਲਾਇਆ ਗਿਆ।
ਮਨੋਜ ਕੁਮਾਰ ਦੇ ਪੁੱਤਰ ਅਤੇ ਅਦਾਕਾਰ ਕੁਨਾਲ ਗੋਸਵਾਮੀ ਨੇ ਸੈਸ਼ਨ ਦੀ ਸ਼ੁਰੂਆਤ ਗੂੜ੍ਹੀਆਂ ਯਾਦਾਂ ਨਾਲ ਕੀਤੀ: ਉਨ੍ਹਾਂ ਕਿਹਾ, “ਮੇਰੇ ਪਿਤਾ ਨੇ ਵੰਡ ਦੌਰਾਨ ਸਭ ਕੁਝ ਗੁਆ ਦਿੱਤਾ, ਪਰ ਕਦੇ ਵੀ ਆਪਣਾ ਦ੍ਰਿਸ਼ਟੀਕੋਣ ਨਹੀਂ ਗੁਆਇਆ। ਸ਼ਰਨਾਰਥੀ ਕੈਂਪਾਂ ਵਿੱਚ ਰਹਿਣ ਤੋਂ ਲੈ ਕੇ ਉਰਦੂ ਵਿੱਚ ਪ੍ਰਤੀਕਾਤਮਕ ਕਹਾਣੀਆਂ ਲਿਖਣ ਤੱਕ, ਉਨ੍ਹਾਂ ਦਾ ਸਫ਼ਰ ਲਚਕਤਾ ਦਾ ਪ੍ਰਮਾਣ ਹੈ। ਉਹ ਭਗਤ ਸਿੰਘ ਦੀ ਮਾਂ ਨੂੰ 'ਸ਼ਹੀਦ' ਦੇ ਪ੍ਰੀਮੀਅਰ ਤੱਕ ਲਿਆਏ - ਇਸ ਤਰ੍ਹਾਂ ਉਨ੍ਹਾਂ ਦੀ ਦੇਸ਼ ਭਗਤੀ ਬਹੁਤ ਨਿੱਜੀ ਸੀ। ਉਨ੍ਹਾਂ ਨੇ ਅਜਿਹੀਆਂ ਬਲਾਕਬਸਟਰ ਫਿਲਮਾਂ ਬਣਾਈਆਂ, ਜੋ ਡੂੰਘੀਆਂ ਰਾਸ਼ਟਰਵਾਦੀ ਵੀ ਸਨ ਜੋ ਇੱਕ ਦੁਰਲੱਭ ਪ੍ਰਾਪਤੀ ਸਨ।
ਪੇਜ 3, ਚਾਂਦਨੀ ਬਾਰ ਅਤੇ ਫੈਸ਼ਨ ਵਰਗੀਆਂ ਪ੍ਰਸ਼ੰਸਾਯੋਗ ਫਿਲਮਾਂ ਦੇ ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ ਮਧੁਰ ਭੰਡਾਰਕਰ ਨੇ ਮਨੋਜ ਕੁਮਾਰ ਦੀਆਂ ਸਿਨੇਮੈਟਿਕ ਤਕਨੀਕਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਗੀਤਾਂ ਨੂੰ ਜਿਸ ਤਰੀਕੇ ਨਾਲ ਚਿਤਰਿਆ ਸੀ ਉਹ ਸ਼ਾਨਦਾਰ ਸੀ। ਭੰਡਾਰਕਰ ਨੇ ਕਿਹਾ ਕਿ ਮਨੋਜ ਕੁਮਾਰ ਦੀਆਂ ਫਿਲਮਾਂ ਰਾਸ਼ਟਰਵਾਦ ਅਤੇ ਸਮਾਜਿਕ ਯਥਾਰਥਵਾਦ ਨਾਲ ਭਰਪੂਰ ਸਨ, ਜਿਸ ਨੂੰ ਉਨ੍ਹਾਂ ਨੇ ਆਪਣੇ ਕੰਮ ਵਿੱਚ ਦਰਸਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਭੰਡਾਰਕਰ ਨੇ ਕਿਹਾ, "ਚਾਂਦਨੀ ਬਾਰ ਕਈ ਤਰੀਕਿਆਂ ਨਾਲ ਮਨੋਜ ਕੁਮਾਰ ਦੇ ਲੋਕਾਚਾਰ ਨੂੰ ਇੱਕ ਅਵਚੇਤਨ ਸ਼ਰਧਾਂਜਲੀ ਸੀ।"
ਦਿੱਗਜ ਲੇਖਕ ਅਤੇ ਗੀਤਕਾਰ ਡਾ. ਰਾਜੀਵ ਸ਼੍ਰੀਵਾਸਤਵ ਨੇ ਇੱਕ ਹੈਰਾਨੀਜਨਕ ਕਹਾਣੀ ਸਾਂਝੀ ਕੀਤੀ:
"ਦਿੱਲੀ ਵਿੱਚ 'ਸ਼ਹੀਦ' ਦੀ ਸਕ੍ਰੀਨਿੰਗ 'ਤੇ, ਜਿਸ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਸ਼ਾਮਲ ਹੋਏ ਸਨ, ਪ੍ਰਧਾਨ ਮੰਤਰੀ ਨੇ ਮਨੋਜ ਕੁਮਾਰ ਨੂੰ ਉਨ੍ਹਾਂ ਦੇ ਨਾਅਰੇ 'ਜੈ ਜਵਾਨ ਜੈ ਕਿਸਾਨ' 'ਤੇ ਅਧਾਰਤ ਇੱਕ ਫਿਲਮ ਬਣਾਉਣ ਲਈ ਕਿਹਾ। ਇਸ ਤੋਂ ਪ੍ਰੇਰਿਤ ਹੋ ਕੇ, ਮਨੋਜ ਕੁਮਾਰ ਨੇ ਮੁੰਬਈ ਵਾਪਸ ਰਾਤੋ-ਰਾਤ ਦੀ ਰੇਲ ਯਾਤਰਾ 'ਤੇ ਉਪਕਾਰ ਲਈ ਕਹਾਣੀ ਲਿਖੀ। ਮਨੋਜ ਕੁਮਾਰ ਦਾ ਜੀਵਨ ਆਮ ਆਦਮੀ ਨਾਲ ਗੱਲ ਕਰਨ ਲਈ ਇੱਕ ਸਿਨੇਮੈਟਿਕ ਮਿਸ਼ਨ ਸੀ। ਇਸ ਤਰ੍ਹਾਂ ਉਨ੍ਹਾਂ ਦੀ ਆਤਮਾ ਵੇਵਸ ਦੇ ਸਾਰ ਨੂੰ ਦਰਸਾਉਂਦੀ ਹੈ।"
ਅਨੁਭਵੀ ਕਾਲਮਨਵੀਸ ਅਤੇ ਜੀਵਨੀਕਾਰ ਭਾਰਤੀ ਐੱਸ ਪ੍ਰਧਾਨ ਨੇ ਇੱਕ ਭਾਵੁਕ ਪ੍ਰਤੀਬਿੰਬ ਪੇਸ਼ ਕੀਤਾ:
"ਆਪਣੀ ਵੱਡੀ ਸਫਲਤਾ ਦੇ ਬਾਵਜੂਦ, ਉਹ ਬਹੁਤ ਹੀ ਪਹੁੰਚਯੋਗ ਸਨ। ਬਿਮਾਰ ਹੋਣ ਦੇ ਬਾਵਜੂਦ, ਉਹ ਆਪਣੀ ਅਗਲੀ ਫਿਲਮ ਦਾ ਸੁਪਨਾ ਦੇਖ ਰਹੇ ਸਨ। ਇਹ ਉਨ੍ਹਾਂ ਦੀ ਭਾਵਨਾ ਸੀ ਕਿ ਉਹ ਹਮੇਸ਼ਾ ਅੱਗੇ ਵੱਲ ਦੇਖਦੇ ਸਨ।"
ਇੱਕ ਵਿਰਾਸਤ ਜੋ ਜਿਉਂਦੀ ਹੈ
ਪਿਆਰ ਨਾਲ ਭਰਤ ਕੁਮਾਰ ਦੇ ਨਾਂ ਨਾਲ ਜਾਣੇ ਜਾਂਦੇ, ਮਨੋਜ ਕੁਮਾਰ ਨੂੰ ਪਦਮ ਸ਼੍ਰੀ ਅਤੇ ਦਾਦਾ ਸਾਹੇਬ ਫਾਲਕੇ ਪੁਰਸਕਾਰ ਸਮੇਤ ਕਈ ਸਨਮਾਨ ਪ੍ਰਾਪਤ ਹੋਏ। ਉਨ੍ਹਾਂ ਦੀਆਂ ਫਿਲਮਾਂ - ਸ਼ਹੀਦ, ਪੂਰਬ ਔਰ ਪੱਛਮ, ਰੋਟੀ ਕੱਪੜਾ ਔਰ ਮਕਾਨ, ਉਪਕਾਰ, ਕ੍ਰਾਂਤੀ - ਸਿਰਫ਼ ਸਿਨੇਮੈਟਿਕ ਮੀਲ ਪੱਥਰ ਹੀ ਨਹੀਂ ਸਨ ਬਲਕਿ ਸੱਭਿਆਚਾਰਕ ਮੀਲ ਪੱਥਰ ਸਨ। ਇਹ ਸੈਸ਼ਨ ਦਰਸ਼ਕਾਂ ਦੀਆਂ ਤਾੜੀਆਂ ਦੀ ਗੜਗੜਾਹਟ ਅਤੇ ਇੱਕ ਅਜਿਹੇ ਵਿਅਕਤੀ ਪ੍ਰਤੀ ਸਮੂਹਿਕ ਸ਼ੁਕਰਗੁਜ਼ਾਰੀ ਦੀ ਭਾਵਨਾ ਨਾਲ ਸਮਾਪਤ ਹੋਇਆ ਜਿਸਨੇ ਦੇਸ਼ ਭਗਤੀ ਨੂੰ ਕਾਵਿ ਅਤੇ ਕਥਾਵਾਚਨ ਨੂੰ ਉੱਤਮ ਬਣਾਇਆ।
* * *
ਪੀਆਈਬੀ ਟੀਮ ਵੇਵਸ 2025 | ਰਜੀਤ/ ਅਥੀਰਾ ਥੰਪੀ/ ਲਕਸ਼ਮੀਪ੍ਰਿਆ/ ਦਰਸ਼ਨਾ | 125
Release ID:
2125913
| Visitor Counter:
23