WAVES BANNER 2025
ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਐਨੀਮੇ, ਮੰਗਾ, ਵੈਬਟੂਨ ਅਤੇ ਕਾਸਪਲੇ ਵਿੱਚ ਮੂਲ ਭਾਰਤੀ ਬੌਧਿਕ ਸੰਪਦਾ ਨੂੰ ਪੋਸ਼ਿਤ ਕਰਨ ਅਤੇ ਹੁਲਾਰਾ ਦੇਣ ਲਈ ਸਮਰਪਿਤ, ਭਾਰਤ ਦੀ ਪਹਿਲੀ ਰਾਸ਼ਟਰੀ ਪਹਿਲ “WAM” ਵੇਵ, 2025 ਦੇ ਆਯੋਜਨ ਨਾਲ ਸੰਪੰਨ ਹੋਵੇਗੀ


ਵੇਵਸ WAM! ਦੇ ਫਾਈਨਲਿਸਟਾਂ ਨੂੰ ਪ੍ਰਤਿਭਾਸ਼ਾਲੀ ਕ੍ਰਿਏਟਰਸ ਨੂੰ ਪੋਸ਼ਿਤ ਕਰਨ ਅਤੇ ਹੁਲਾਰਾ ਦੇਣ ਲਈ ਕ੍ਰਿਏਟਰ ਡਿਵੈਲਪਮੈਂਟ ਗ੍ਰਾਂਟ ਦਾ ਲਾਭ ਮਿਲੇਗਾ

 Posted On: 29 APR 2025 4:37PM |   Location: PIB Chandigarh

ਮਹੀਨਿਆਂ ਤੱਕ ਚਲੀ ਖੇਤਰੀ ਪ੍ਰਤੀਯੋਗਤਾਵਾਂ ਅਤੇ ਹਜ਼ਾਰਾਂ ਐਂਟਰੀਆਂ ਦੇ ਬਾਅਦ, ਦੇਸ਼ ਭਰ ਦੇ 11 ਸ਼ਹਿਰਾਂ ਦੇ ਫਾਈਨਲਿਸਟਾਂ ਨੂੰ 1 ਤੋਂ 4 ਮਈ, 2025 ਤੱਕ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਵਰਲਡ ਆਡੀਓ-ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) 2025 ਵਿੱਚ ਆਯੋਜਿਤ ਹੋਣ ਵਾਲੇ ਵੇਵਸ ਐਨੀਮੇ ਐਂਡ ਮੰਗਾ ਕੰਟੈਸਟ (WAM!) ਦੇ ਨੈਸ਼ਨਲ ਫਿਨਾਲੇ ਵਿੱਚ ਹਿੱਸਾ ਲੈਣ ਲਈ ਚੁਣਿਆ ਗਿਆ ਹੈ।

ਮੀਡੀਆ ਐਂਡ ਐਂਟਰਟੇਨਮੈਂਟ ਐਸੋਸੀਏਸ਼ਨ ਆਫ਼ ਇੰਡੀਆ (ਐੱਮਈਏਆਈ) ਦੇ ਸਹਿਯੋਗ ਨਾਲ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਆਯੋਜਿਤ WAM!, ਐਨੀਮੇ, ਮੰਗਾ, ਵੈਬਟੂਨ ਅਤੇ ਕਾਸਪਲੇ ਵਿੱਚ ਮੌਲਿਕ ਭਾਰਤੀ ਬੌਧਿਕ ਸੰਪਦਾ ਦੇ ਪੋਸ਼ਣ ਅਤੇ ਉਨ੍ਹਾਂ ਨੂੰ ਹੁਲਾਰਾ ਦੇਣ ਲਈ ਸਮਰਪਿਤ ਦੇਸ਼ ਦੀ ਪਹਿਲੀ ਰਾਸ਼ਟਰੀ ਪਹਿਲ ਹੈ। ਇਹ ਰਚਨਾਤਮਕ ਪ੍ਰਯਾਸ ਅਤੇ ਅੰਤਿਮ ਦੌਰ ਵਿੱਚ ਪਹੁੰਚੇ ਸਿਰਜਣਕਾਰਾਂ ਨੂੰ ਇਤਿਹਾਸਿਕ ਪਹਿਲ ਵੇਵਸ 2025 ਵਿੱਚ ਆਪਣੇ ਨੂੰ ਪ੍ਰਦਰਸ਼ਿਤ ਕਰਨ ਦਾ ਸ਼ਾਨਦਾਰ ਮੌਕਾ ਮਿਲੇਗਾ, ਜਿਸ ਵਿੱਚ ਭਾਰਤ ਦੀ ਰਚਨਾਤਮਕ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਗਲੋਬਲ ਨੇਤਾਵਾਂ, ਇਨੋਵੇਟਰਸ, ਸਟੂਡੀਓ ਅਤੇ ਦਿੱਗਜ ਕ੍ਰਿਏਟਰ ਸ਼ਾਮਲ ਹੋਣਗੇ। “ਭਾਰਤ ਵਿੱਚ ਸਿਰਜਣ ਕਰੋ, ਵਿਸ਼ਵ ਲਈ ਸਿਰਜਣ ਕਰੋ” ਦੇ ਦ੍ਰਿਸ਼ਟੀਕੋਣ ਦੇ ਨਾਲ ਆਯੋਜਿਤ ਕੀਤੇ ਜਾ ਰਹੇ ਵੇਵਸ ਦਾ ਉਦੇਸ਼ ਭਾਰਤੀ ਸਿਰਜਣਕਾਰਾਂ ਨੂੰ ਵੱਡਾ ਅਵਸਰ ਦੇ ਕੇ ਪੱਧਰ ਨੂੰ ਗਲਬੋਲ ਦਰਸ਼ਕਾਂ ਤੱਕ ਪਹੁੰਚਣ ਦਾ ਅਵਸਰ ਪ੍ਰਦਾਨ ਕਰਨਾ ਹੈ। ਵੇਵਸ ਏਵੀਜੀਸੀ-ਐਕਸਆਰ (ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ ਅਤੇ ਐਕਸਟੈਂਡਿਡ ਰਿਐਲਿਟੀ) ਸੈਕਟਰ ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ ਅਤੇ ਐਕਸਟੈਂਡਿਡ ਰਿਆਲਿਟੀ ਦਾ ਭਾਰਤ ਦਾ ਸਭ ਤੋਂ ਵੱਡਾ ਮੰਚ ਹੈ। ਵੇਵਸ ਦੇ ਕੇਂਦਰ ਵਿੱਚ ਕ੍ਰਿਏਟ ਇਨ ਇੰਡੀਆ ਚੈਲੇਂਜ (ਸੀਆਈਸੀ) ਹੈ। ਇਸ ਦੇ ਪਹਿਲੇ ਸੀਜ਼ਨ ਵਿੱਚ ਲਗਭਗ 1 ਲੱਖ ਰਜਿਸਟ੍ਰੇਸ਼ਨ ਦੇ ਨਾਲ ਇਤਿਹਾਸ ਦਰਜ ਹੋ ਗਿਆ ਹੈ। ਚੈਲੇਂਜ ਵਿੱਚ 1,100 ਅੰਤਰਰਾਸ਼ਟਰੀ ਪ੍ਰਤੀਭਾਗੀ ਵੀ ਸ਼ਾਮਲ ਹਨ। ਵਿਸਤ੍ਰਿਤ ਚੋਣ ਪ੍ਰਕਿਰਿਆ ਦੇ ਬਾਅਦ, 32 ਵਿਲੱਖਣ ਚੁਣੌਤੀਆਂ ਵਿੱਚ 750 ਤੋਂ ਵੱਧ ਫਾਈਨਲਿਸਟ ਚੁਣੇ ਹੋਏ ਹਨ।

ਭਾਰਤ ਦੇ ਉਭਰਦੇ ਰਚਨਾਕਾਰਾਂ ਲਈ ਜ਼ਿਕਰਯੋਗ ਪਹਿਲ ਦੇ ਤੌਰ ‘ਤੇ ਪ੍ਰਸ਼ੰਸਕਾਂ ਦੇ ਜਨੂੰਨ ਅਤੇ ਐਨੀਮੇ ਦੇ ਪ੍ਰਤੀ ਪ੍ਰੇਮ ਨੂੰ ਉਤਸ਼ਾਹਿਤ ਕਰਨ ਵਾਲਾ ਗਲੋਬਲ ਐਨੀਮੇ ਬ੍ਰਾਂਡ ਕ੍ਰੰਚੀਰੋਲ (Crunchyroll), WAM! (ਵੇਵਸ ਐਨੀਮੇ ਅਤੇ ਮੰਗਾ ਪ੍ਰਤੀਯੋਗਤਾ) 2025 ਵਿੱਚ ਟਾਈਟਲ ਸਪੌਂਸਰ (ਮੁੱਖ ਸਪੌਂਸਰ) ਦੇ ਰੂਪ ਵਿੱਚ ਸ਼ਾਮਲ ਹੋ ਗਿਆ ਹੈ। ਕ੍ਰਂਚੀਰੋਲ ਨੇ WAM 2025! ਜੇਤੂਆਂ ਨੂੰ ਪੋਸ਼ਿਤ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਕ੍ਰਿਏਟਰ ਡਿਵੈਲਪਮੈਂਟ ਗ੍ਰਾਂਟ ਸ਼ੁਰੂ ਕੀਤੀ ਹੈ।

 इस का उद्देश्य एनीमे, मंगा और वेबटून क्षेत्रों में उभरते कलाकारों और कहानीकारों को सहायता-समर्थन देना है क्योंकि वे वैश्विक दर्शकों के लिए मौलिक बौद्धिक संपदा (आईपी) विकसित करते हैं।

ਇਸ ਦਾ ਉਦੇਸ਼  ਐਨੀਮੇ, ਮੰਗਾ ਅਤੇ ਵੈਬਟੂਨ ਖੇਤਰਾਂ ਵਿੱਚ ਉਭਰਦੇ ਕਲਾਕਾਰਾਂ ਅਤੇ ਕਹਾਣੀਕਾਰਾਂ ਨੂੰ ਸਹਾਇਤਾ-ਸਮਰਥਨ ਦੇਣਾ ਹੈ ਕਿਉਂਕਿ ਉਹ ਗਲੋਬਲ ਦਰਸ਼ਕਾਂ ਲਈ ਮੌਲਿਕ ਬੋਧਿਕ ਸੰਪਦਾ (ਆਈਪੀ) ਵਿਕਸਿਤ ਕਰਦੇ ਹਨ।

ਕ੍ਰਿਏਟਰ ਡਿਵੈਲਪਮੈਂਟ ਗ੍ਰਾਂਟ ਦਾ ਵੇਰਵਾ ਹੇਠ ਲਿਖਿਆ ਹੈ:

  • ਮੰਗਾ (ਵਿਦਿਆਰਥੀ ਸ਼੍ਰੇਣੀ)- 25,000 ਰੁਪਏ

  • ਮੰਗਾ (ਪੇਸ਼ੇਵਰ ਸ਼੍ਰੇਣੀ)- 25,000 ਰੁਪਏ

  • ਵੈਬਟੂਨ (ਵਿਦਿਆਰਥੀ ਸ਼੍ਰੇਣੀ)- 25,000 ਰੁਪਏ

  • ਵੈਬਟੂਨ (ਪੇਸ਼ੇਵਰ ਸ਼੍ਰੇਣੀ)- 25,000 ਰੁਪਏ

  • ਐਨੀਮੇ (ਵਿਦਿਆਰਥੀ ਸ਼੍ਰੇਣੀ)- 50,000 ਰੁਪਏ

  • ਐਨੀਮੇ (ਪੇਸ਼ੇਵਰ ਸ਼੍ਰੇਣੀ)- 50,000 ਰੁਪਏ

 

https://static.pib.gov.in/WriteReadData/userfiles/image/WAM-1T9N9.jpg

ਇਸ ਤੋਂ ਇਲਾਵਾ, ਕ੍ਰੰਚੀਰੋਲ WAM! 2025 ਫਿਨਾਲੇ ਦੇ ਜੇਤੂਆਂ, ਟੀਮ ਇੰਡੀਆ ਨੂੰ ਆਪਣਾ ਸਮਰਥਨ ਦੇਵੇਗਾ, ਜੋ ਟੋਕੀਓ ਵਿੱਚ ਵਿਸ਼ਵ ਦੀ ਪ੍ਰਮੁੱਖ ਐਨੀਮੇ ਪ੍ਰਦਰਸ਼ਨੀ, ਐਨੀਮੇ ਜਪਾਨ 2026 ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰਨਗੇ। ਗਲੋਬਲ ਪਲੈਟਫਾਰਮ ‘ਤੇ ਭਾਰਤ ਦੀਆਂ ਮੂਲ ਰਚਨਾਤਮਕ ਪ੍ਰਤਿਭਾਵਾਂ ਨੂੰ ਪ੍ਰਦਰਸ਼ਿਤ ਕਰਨ ਵਿੱਚ ਇਹ ਮਦਦ ਸਹਾਇਕ ਹੋਵੇਗੀ। ਕ੍ਰੰਚੀਰੋਲ, ਐੱਲਐੱਲਸੀ, ਅਮਰੀਕਾ ਅਧਾਰਿਤ ਸੋਨੀ ਪਿਕਚਰਸ ਐਂਟਰਟੇਂਨਮੈਂਟ ਅਤੇ ਸੋਨੀ ਮਿਊਜ਼ੀਕ ਐਂਟਰਟੇਨਮੈਂਟ (ਜਪਾਨ) ਆਈਐੱਨਸੀ ਦੀ ਸਹਾਇਕ ਕੰਪਨੀ ਜਪਾਨ ਦੇ ਐਨੀਪਲੈਕਸ, ਸੁਤੰਤਰ ਤੌਰ ‘ਤੇ ਸੰਚਾਲਿਤ ਸੰਯੁਕਤ ਉੱਦਮ ਹੈ। ਇਹ ਦੋਵੇਂ ਟੋਕੀਓ-ਅਧਾਰਿਤ ਸੋਨੀ ਗਰੁੱਪ ਦੀਆਂ ਸਹਾਇਕ ਕੰਪਨੀਆਂ ਹਨ।

https://static.pib.gov.in/WriteReadData/userfiles/image/WAM-2HA8O.jpg

ਵੇਵਸ ਬਾਰੇ:

ਮੀਡੀਆ ਅਤੇ ਮਨੋਰੰਜਨ ਖੇਤਰ ਲਈ ਮੀਲ ਪੱਥਰ ਮੰਨੇ ਜਾਣ ਵਾਲੇ ਜ਼ਿਕਰਯੋਗ ਪ੍ਰੋਗਰਾਮ ਫਸਟ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ), 1 ਤੋਂ 4 ਮਈ, 2025 ਤੱਕ ਮੁੰਬਈ, ਮਹਾਰਾਸ਼ਟਰ ਵਿੱਚ ਕੇਂਦਰ ਸਰਕਾਰ ਦੁਆਰਾ ਆਯੋਜਿਕ ਕੀਤਾ ਜਾਵੇਗਾ।

ਭਾਵੇਂ ਤੁਸੀਂ ਇੱਕ ਉਦਯੋਗ ਪੇਸ਼ੇਵਰ ਹੋਵੋ, ਨਿਵੇਸ਼ਕ ਹੋਵੋ, ਸਿਰਜਣਹਾਰ ਹੋਵੋ, ਜਾਂ ਇਨੋਵੇਟਰ ਹੋਵੋ, ਇਹ ਸੰਮੇਲਨ ਮੀਡੀਆ ਅਤੇ ਮਨੋਰੰਜਨ ਲੈਂਡਸਕੇਪ ਨਾਲ ਜੁੜਨ, ਸਹਿਯੋਗ ਕਰਨ, ਇਨੋਵੇਟ ਕਰਨ ਅਤੇ ਯੋਗਦਾਨ ਪਾਉਣ ਲਈ ਸਰਬਸ਼੍ਰੇਸ਼ਠ ਗਲੋਬਲ ਪਲੈਟਫਾਰਮ ਪ੍ਰਦਾਨ ਕਰਦਾ ਹੈ।

ਵੇਵਸ ਭਾਰਤ ਦੀ ਰਚਨਾਤਮਕ ਸ਼ਕਤੀ ਨੂੰ ਵਧਾਉਣ ਲਈ ਤਿਆਰ ਹੈ। ਇਹ ਕੰਟੈਂਟ ਨਿਰਮਾਣ, ਬੌਧਿਕ ਸੰਪਦਾ ਅਤੇ ਟੈਕਨੋਲੋਜੀਕਲ ਇਨੋਵੇਸ਼ਨ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰੇਗਾ। ਇਸ ਦੇ ਕੇਂਦਰ ਅਤੇ  ਉਦਯੋਗ ਵਿੱਚ ਸ਼ਾਮਲ ਖੇਤਰਾਂ ਵਿੱਚ ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮਾਂ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਸਾਊਂਡ ਅਤੇ ਮਿਊਜ਼ੀਕ, ਇਸ਼ਤਿਹਾਰਬਾਜ਼ੀ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜਨਰੇਟਿਵ ਏਆਈ, ਔਗਮੈਂਟੇਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ), ਅਤੇ ਐਕਸਟੈਂਡਿਡ ਰਿਐਲਿਟੀ (ਐਕਸਆਰ) ਸ਼ਾਮਲ ਹਨ।

 

ਕੀ ਤੁਹਾਡੇ ਕੋਈ ਸਵਾਲ ਹਨ? ਇੱਥੇ ਜਵਾਬ ਲੱਭੋ

ਪੀਆਈਬੀ ਟੀਮ ਵੇਵਸ ਦੀਆਂ ਨਵੀਨਤਮ ਘੋਸ਼ਣਾਵਾਂ ਨਾਲ ਅਪਡੇਟ ਰਹੋ 

* * *

 ਪੀਆਈਬੀ ਟੀਮ ਵੇਵਸ 2025/ ਸ਼੍ਰੀਯੰਕਾ/ਦਰਸ਼ਨਾ/115


Release ID: (Release ID: 2125597)   |   Visitor Counter: 15