ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 29 ਅਪ੍ਰੈਲ ਨੂੰ ਯੁਗਮ ਕਨਕਲੇਵ (YUGM Conclave ) ਵਿੱਚ ਹਿੱਸਾ ਲੈਣਗੇ
ਆਤਮਨਿਰਭਰ ਅਤੇ ਇਨੋਵੇਸ਼ਨ ਅਧਾਰਿਤ ਭਾਰਤ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ ਅਨੁਰੂਪ ਕਨਕਲੇਵ ਵਿੱਚ ਇਨੋਵੇਸ਼ਨ ਅਧਾਰਿਤ ਪ੍ਰਮੁੱਖ ਪ੍ਰੋਜੈਕਟਾਂ ‘ਤੇ ਪਹਿਲ ਸ਼ੁਰੂ ਕੀਤੀ ਜਾਵੇਗੀ
ਕਨਕਲੇਵ ਦਾ ਉਦੇਸ਼ ਭਾਰਤ ਦੇ ਇਨੋਵੇਸ਼ਨ ਈਕੋਸਿਸਟਮ ਵਿੱਚ ਵਿਆਪਕ ਪੱਧਰ ‘ਤੇ ਨਿਜੀ ਨਿਵੇਸ਼ ਨੂੰ ਹੁਲਾਰਾ ਦੇਣਾ ਹੈ
ਕਨਕਲੇਵ ਵਿੱਚ ਡੀਪ ਟੈੱਕ ਸਟਾਰਟਅੱਪ ਸ਼ੋਅਕੇਸ ਵਿੱਚ ਦੁਨੀਆ ਭਰ ਤੋਂ ਅਤਿਅਧਿਕ ਇਨੋਵੇਸ਼ਨ ਪ੍ਰਦਰਸ਼ਿਤ ਕੀਤੇ ਜਾਣਗੇ
Posted On:
28 APR 2025 7:07PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਅਪ੍ਰੈਲ ਨੂੰ ਸਵੇਰੇ 11 ਵਜੇ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਯੁਗਮ ਕਨਕਲੇਵ ਵਿੱਚ ਹਿੱਸਾ ਲੈਣਗੇ ਅਤੇ ਇਸ ਨੂੰ ਸੰਬੋਧਨ ਕਰਨਗੇ।
ਯੁਗਮ (ਸੰਸਕ੍ਰਿਤ ਵਿੱਚ ਅਰਥ ਹੈ ‘ਸੰਗਮ’) ਆਪਣੀ ਤਰ੍ਹਾਂ ਦਾ ਪਹਿਲਾ ਅਹਿਮ ਨੀਤੀਗਤ ਸੰਮੇਲਨ ਹੈ ਜਿਸ ਵਿੱਚ ਸਰਕਾਰ, ਅਕਾਦਮਿਕ ਖੇਤਰ, ਉਦਯੋਗ ਜਗਤ ਅਤੇ ਇਨੋਵੇਸ਼ਨ ਈਕੋਸਿਸਟਮ ਨਾਲ ਸਬੰਧਿਤ ਦਿੱਗਜ ਸ਼ਾਮਲ ਹੋਣਗੇ। ਵਾਧਵਾਨੀ ਫਾਊਂਡੇਸ਼ਨ ਅਤੇ ਸਰਕਾਰ ਦੇ ਪ੍ਰਤਿਸ਼ਠਾਨਾਂ ਦੇ ਸੰਯੁਕਤ ਨਿਵੇਸ਼ ਨਾਲ ਲਗਭਗ 1,400 ਕਰੋੜ ਰੁਪਏ ਦੇ ਸਹਿਯੋਗੀ ਪ੍ਰੋਜੈਕਟ ਰਾਹੀਂ ਸੰਚਾਲਿਤ ਇਹ ਕਨਕਲੇਵ ਭਾਰਤ ਦੀ ਇਨੋਵੇਸ਼ਨ ਯਾਤਰਾ ਵਿੱਚ ਵਰਣਨਯੋਗ ਭੂਮਿਕਾ ਨਿਭਾਏਗਾ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਆਤਮਨਿਰਭਰ ਅਤੇ ਇਨੋਵੇਸ਼ਨ ਅਧਾਰਿਤ ਅਗਵਾਈ ਵਾਲੇ ਭਾਰਤ ਦੇ ਵਿਜ਼ਨ ਦੇ ਅਨੁਰੂਪ ਕਨਕਲੇਵ ਵਿੱਚ ਕਈ ਪ੍ਰਮੁੱਖ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇਨ੍ਹਾਂ ਵਿੱਚ ਆਈਆਈਟੀ ਕਾਨਪੁਰ (ਏਆਈ ਅਤੇ ਇੰਟੈਲੀਜੈਂਟ ਸਿਸਟਮ) ਅਤੇ ਆਈਆਈਟੀ ਬੌਂਬੇ (ਬਾਇਓਸਾਇੰਸਿਜ਼, ਬਾਇਓਟੈਕਨੋਲੋਜੀ, ਹੈਲਥ ਅਤੇ ਮੈਡੀਸਨ) ਵਿੱਚ ਸੁਪਰਹੱਬ ਸਥਾਪਿਤ ਕਰਨਾ ਸ਼ਾਮਲ ਹਨ। ਖੋਜ ਵਪਾਰੀਕਰਣ ਨੂੰ ਹੁਲਾਰਾ ਦੇਣ ਲਈ ਟੌਪ ਸੋਧ ਸੰਸਥਾਨਾਂ ਵਿੱਚ ਵਾਧਵਾਨੀ ਇਨੋਵੇਸ਼ਨ ਨੈੱਟਵਰਕ (ਡਬਲਿਊਆਈਐੱਨ) ਕੇਂਦਰ ਅਤੇ ਰਿਸਰਚ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਲਈ ਅਨੁਸੰਧਾਨ ਨੈਸ਼ਨਲ ਰਿਸਰਚ ਫਾਉਂਡੇਸ਼ਨ (ਏਐੱਨਆਰਐੱਫ) ਨਾਲ ਸਾਂਝੇਦਾਰੀ ਵੀ ਸ਼ਾਮਲ ਹੈ।
ਕਨਕਲੇਵ ਵਿੱਚ ਅਧਿਕਾਰੀਆਂ, ਉਦਯੋਗ ਜਗਤ ਦੇ ਸ਼ਿਖਰ ਦੇ ਦਿੱਗਜ਼ਾਂ ਅਤੇ ਅਕਾਦਮਿਕ ਲੀਡਰਸ ਦੀ ਭਾਈਵਾਲੀ ਵਿੱਚ ਉੱਚ ਪੱਧਰੀ ਗੋਲਮੇਜ਼ ਬੈਠਕਾਂ ਅਤੇ ਪੈਨਲ ਚਰਚਾਵਾਂ, ਖੋਜ ਨੂੰ ਵਰਤੋਂ ਵਿੱਚ ਲਿਆਉਣ ਦੀ ਤੁਰੰਤ ਸਮਰੱਥਾ ‘ਤੇ ਕਾਰਜਸ਼ੀਲਤਾ ਮੁਖੀ ਸੰਵਾਦ ਸੈਸ਼ਨ ਆਯੋਜਿਤ ਕੀਤੇ ਜਾਣਗੇ। ਡੀਪ ਟੈੱਕ ਸਟਾਰਟਅੱਪ ਸ਼ੋਅਕੇਸ ਵਿੱਚ ਦੇਸ਼ ਭਰ ਤੋਂ ਅਤਿਆਧੁਨਿਕ ਇਨੋਵੇਸ਼ਨ ਪ੍ਰਦਰਸ਼ਿਤ ਕੀਤੇ ਜਾਣਗੇ ਅਤੇ ਸਹਿਯੋਗ ਅਤੇ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਨੈੱਟਵਰਕਿੰਗ ਦੇ ਅਵਸਰ ਵੀ ਕਨਕਲੇਵ ਵਿੱਚ ਮਿਲਣਗੇ।
ਕਨਕਲੇਵ ਦਾ ਉਦੇਸ਼ ਭਾਰਤ ਦੇ ਇਨੋਵੇਸ਼ਨ ਈਕੋਸਿਸਟਮ ਵਿੱਚ ਵਿਆਪਕ ਨਿਜੀ ਨਿਵੇਸ਼ ਨੂੰ ਉਤਪ੍ਰੇਰਿਤ ਕਰਨਾ ਉੱਨਤ ਤਕਨੀਕ ਵਿੱਚ ਖੋਜ ਤੋਂ ਲੈ ਕੇ ਇਸ ਦੇ ਵਪਾਰੀਕਰਣ ਤੱਕ ਵਿੱਚ ਤੇਜ਼ੀ ਲਿਆਉਣਾ; ਸਿੱਖਿਆ, ਉਦਯੋਗ ਜਗਤ ਅਤੇ ਸਰਕਾਰ ਦੀ ਸਾਂਝੇਦਾਰੀ ਨੂੰ ਮਜ਼ਬੂਤ ਕਰਨਾ; ਏਐੱਨਆਰਐੱਫ (ANRF) ਅਤੇ ਏਆਈਸੀਟੀਈ (AICTE) ਜਿਹੀਆਂ ਰਾਸ਼ਟਰੀ ਪਹਿਲਕਦਮੀਆਂ ਨੂੰ ਅੱਗੇ ਵਧਾਉਣਾ; ਸੰਸਥਾਨਾਂ ਵਿੱਚ ਇਨੋਵੇਸ਼ਨ ਦੀ ਪਹੁੰਚ ਨੂੰ ਵਿਆਪਕ ਬਣਾਉਣਾ ਅਤੇ ਵਿਕਸਿਤ ਭਾਰਤ @2047 ਦੀ ਦਿਸ਼ਾ ਵਿੱਚ ਨੈਸ਼ਨਲ ਇਨੋਵੇਸ਼ਨ ਅਲਾਇਨਮੈਂਟ ਨੂੰ ਹੁਲਾਰਾ ਦੇਣਾ ਹੈ।
***************
ਐੱਮਜੇਪੀਐੱਸ/ਵੀਜੇ
(Release ID: 2125070)
Read this release in:
Assamese
,
English
,
Urdu
,
Marathi
,
Hindi
,
Bengali
,
Gujarati
,
Odia
,
Tamil
,
Telugu
,
Kannada
,
Malayalam