ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਸਰਕਾਰ ਨੇ ਏਅਰਲਾਈਨਸ ਨੂੰ ਹਵਾਈ ਖੇਤਰ ਦੀਆਂ ਪਾਬੰਦੀਆਂ ਦਰਮਿਆਨ ਯਾਤਰੀ ਹੈਂਡਲਿੰਗ ਉਪਾਵਾਂ ਨੂੰ ਲਾਗੂਕਰਨ ਦਾ ਨਿਰਦੇਸ਼ ਦਿੱਤਾ ਹੈ ਤਾਕਿ ਯਾਤਰੀਆਂ ਦੀ ਸੁਵਿਧਾ, ਸੁਰੱਖਿਆ ਅਤੇ ਨਿਯਮਿਤ ਪਾਲਣਾ ਯਕੀਨੀ ਬਣਾਈ ਜਾ ਸਕੇ
Posted On:
26 APR 2025 1:04PM by PIB Chandigarh
ਹਾਲ ਹੀ ਵਿੱਚ ਅੰਤਰਰਾਸ਼ਟਰੀ ਹਵਾਈ ਖੇਤਰ ਬੰਦ ਹੋਣ ਅਤੇ ਓਵਰਫਲਾਈਟ ਪਾਬੰਦੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਉਡਾਣ ਮਾਰਗਾਂ ਵਿੱਚ ਬਦਲਾਅ ਕੀਤਾ ਗਿਆ ਹੈ ਜਿਸ ਨਾਲ ਉਡਾਣ ਦੀ ਮਿਆਦ ਵੱਧ ਗਈ ਹੈ ਅਤੇ ਤਕਨੀਕੀ ਠਹਿਰਾਅ ਦੀ ਸੰਭਾਵਨਾ ਹੈ। ਯਾਤਰੀਆਂ ਦੀ ਸੁਵਿਧਾ, ਸੁਰੱਖਿਆ ਅਤੇ ਨਿਯਮਿਤ ਪਾਲਣਾ ਨੂੰ ਯਕੀਨੀ ਬਣਾਉਣ ਲਈ, ਡਾਇਰੈਕਟਰ ਜਨਰਲ ਆਫ ਸਿਵਿਲ ਐਵੀਏਸ਼ਨ (ਡੀਜੀਸੀਏ) ਨੇ ਸਾਰੇ ਏਅਰਲਾਈਨਸ ਆਪਰੇਟਰਾਂ ਨੂੰ ਤਤਕਾਲ ਪ੍ਰਭਾਵ ਨਾਲ ਬਿਹਤਰ ਯਾਤਰੀ ਹੈਂਡਲਿੰਗ ਉਪਾਵਾਂ ਨੂੰ ਲਾਗੂਕਰਨ ਦਾ ਨਿਰਦੇਸ਼ ਦਿੱਤਾ ਹੈ।
ਪ੍ਰਮੁੱਖ ਉਪਾਵਾਂ ਵਿੱਚ ਸ਼ਾਮਲ ਹਨ:
-
ਪਾਰਦਰਸ਼ੀ ਸੰਚਾਰ: ਯਾਤਰੀਆਂ ਨੂੰ ਮਾਰਗ ਪਰਿਵਰਤਨ, ਵਧੇ ਹੋਏ ਯਾਤਰਾ ਸਮੇਂ ਅਤੇ ਉਨ੍ਹਾਂ ਦੀ ਯਾਤਰਾ ਦੌਰਾਨ ਕਿਸੇ ਵੀ ਤਕਨੀਕੀ ਠਹਿਰਾਅ ਬਾਰੇ ਸੂਚਿਤ ਕੀਤਾ ਜਾਣਾ ਚਾਹੀਦਾ ਹੈ। ਇਹ ਸੂਚਨਾ ਚੈੱਕ ਇਨ, ਬੋਰਡਿੰਗ ਅਤੇ ਡਿਜੀਟਲ ਅਲਰਟ ਦੇ ਮਾਧਿਅਮ ਨਾਲ ਦਿੱਤੀ ਜਾਣੀ ਚਾਹੀਦੀ ਹੈ।
-
ਉਡਾਣ ਦੌਰਾਨ ਸੇਵਾਵਾਂ ਵਿੱਚ ਵਾਧਾ: ਏਅਰਲਾਈਨਸ ਨੂੰ ਅਸਲ ਬਲੌਕ ਸਮੇਂ ਦੇ ਅਧਾਰ ‘ਤੇ ਖਾਣ-ਪਾਨ ਵਿੱਚ ਪਰਿਵਰਤਨ ਕਰਨਾ ਜ਼ਰੂਰੀ ਹੈ ਤਾਕਿ ਕਿਸੇ ਵੀ ਤਕਨੀਕੀ ਠਹਿਰਾਅ ਸਹਿਤ ਪੂਰੀ ਉਡਾਣ ਦੌਰਾਨ ਲੋੜੀਂਦਾ ਭੋਜਨ, ਜਲਪਾਨ ਅਤੇ ਵਿਸ਼ੇਸ਼ ਭੋਜਨ ਦੀ ਉਪਲਬਧਤਾ ਯਕੀਨੀ ਹੋ ਸਕੇ।
-
ਮੈਡੀਕਲ ਤਿਆਰੀ : ਵਿਮਾਨ ਵਾਹਕਾਂ (ਕੈਰੀਅਰਸ- Carriers) ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਵਿਮਾਨ ਵਿੱਚ ਮੈਡੀਕਲ ਸਪਲਾਈ ਉਚਿਤ (ਕਾਫੀ) ਹੈ ਅਤੇ ਸੰਭਾਵਿਤ ਤਕਨੀਕੀ ਠਹਿਰਾਅ ਵਾਲੇ ਹਵਾਈ ਅੱਡਿਆਂ (technical halt airports) ‘ਤੇ ਐਮਰਜੈਂਸੀ ਸੇਵਾਵਾਂ ਦੀ ਉਪਲਬਧਾ ਹੋਵੇ।
-
ਸੰਚਾਲਨ ਵਿੱਚ ਤਾਲਮੇਲ: ਫਲਾਈਟ ਓਪਰੇਸ਼ਨਸ, ਗ੍ਰਾਹਕ ਸੇਵਾ, ਗ੍ਰਾਊਂਡ ਹੈਂਡਲਿੰਗ, ਉਡਾਣ ਦੌਰਾਨ ਸੇਵਾਵਾਂ ਅਤੇ ਮੈਡੀਕਲ ਸਾਂਝੇਦਾਰਾਂ ਦਰਮਿਆਨ ਨਿਰਵਿਘਨ ਤਾਲਮੇਲ ਜ਼ਰੂਰੀ ਹੈ।
ਸਾਰੀਆਂ ਏਅਰਲਾਈਨਸ ਨੂੰ ਇਸ ਨਿਰਦੇਸ਼ ਨੂੰ ਲਾਜ਼ਮੀ ਤੌਰ ‘ਤੇ ਮੰਨਣ ਲਈ ਕਿਹਾ ਗਿਆ ਹੈ। ਇਸ ਦਾ ਪਾਲਨ ਨਾ ਕਰਨ ‘ਤੇ ਲਾਗੂ ਸਿਵਿਲ ਐਵੀਏਸ਼ਨ ਰਿਕੁਆਇਰਮੈਂਟਸ (ਸੀਏਆਰ) ਦੇ ਤਹਿਤ ਰੈਗੂਲੇਟਰੀ ਐਕਸ਼ਨ ਲਿਆ ਜਾ ਸਕਦਾ ਹੈ। ਇਹ ਨਿਰਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੁੰਦਾ ਹੈ ਅਤੇ ਅਗਲੀ ਸੂਚਨਾ ਤੱਕ ਲਾਗੂ ਰਹੇਗਾ।
ਡੀਜੀਸੀਏ ਐਡਵਾਇਜ਼ਰੀ
****
ਬੀਨਾ ਯਾਦਵ/ਦਿਵਯਾਂਸ਼ੁ ਕੁਮਾਰ
(Release ID: 2124661)
Visitor Counter : 4