ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਭਾਰਤ ਦੀ ਐਵੀਏਸ਼ਨ ਕ੍ਰਾਂਤੀ


ਖੇਤਰੀ ਰਨਵੇ ਤੋਂ ਗਲੋਬਲ ਰੂਟਾਂ ਤੱਕ

Posted On: 22 APR 2025 6:19PM by PIB Chandigarh

"ਐਵੀਏਸ਼ਨ ਖੇਤਰ ਭਾਰਤੀ ਅਰਥਵਿਵਸਥਾ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਖੇਤਰਾਂ ਵਿੱਚੋਂ ਇੱਕ ਹੈ। ਇਸ ਖੇਤਰ ਰਾਹੀਂ ਅਸੀਂ ਆਪਣੇ ਲੋਕਾਂ, ਸੱਭਿਆਚਾਰ ਅਤੇ ਸਮ੍ਰਿੱਧੀ ਨੂੰ ਜੋੜ ਰਹੇ ਹਾਂ। 4 ਅਰਬ ਲੋਕਾਂ ਦੇ ਨਾਲ, ਤੇਜ਼ੀ ਨਾਲ ਵਧ ਰਹੇ ਮੱਧ ਵਰਗ ਅਤੇ ਇਸ ਦੇ ਨਤੀਜੇ ਵਜੋਂ ਮੰਗ ਵਿੱਚ ਹੋ ਰਹੇ ਵਾਧੇ ਸਮੇਤ ਇਹ ਖੇਤਰ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਪ੍ਰੇਰਕ ਸ਼ਕਤੀ ਹੈ।"

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ

ਸਾਰ

· ਭਾਰਤ ਦੇ ਐਵੀਏਸ਼ਨ ਲੀਜ਼ਿੰਗ ਲਾਅ ਨੂੰ ਆਲਮੀ ਮਾਪਦੰਡਾਂ ਦੇ ਅਨੁਸਾਰ ਬਣਾਉਂਦੇ ਹੋਏ ਸੰਸਦ ਨੇ ਏਅਰਕ੍ਰਾਫਟ ਵਸਤੂ ਹਿਤ ਸੁਰੱਖਿਆ ਬਿਲ, 2025 ਪਾਸ ਕੀਤਾ, ਤਾਂ ਜੋ ਲੀਜ਼ਿੰਗ ਲਾਗਤਾਂ ਵਿੱਚ ਕਮੀ ਲਿਆਈ ਜਾ ਸਕੇ।

· ਭਾਰਤੀਯ ਵਾਯੂਯਾਨ ਅਧਿਨਿਯਮ 2024 ਨੇ 1934 ਦੇ ਬਸਤੀਵਾਦੀ ਯੁੱਗ ਦੇ ਏਅਰਕ੍ਰਾਫਟ ਐਕਟ ਦੀ ਥਾਂ ਲੈਂਦੇ ਹੋਏ ਭਾਰਤ ਦੇ ਐਵੀਏਸ਼ਨ ਖੇਤਰ ਦਾ ਆਧੁਨਿਕੀਕਰਨ ਕੀਤਾ।

· 2024 ਵਿੱਚ ਇੱਕ ਹੀ ਦਿਨ ਵਿੱਚ 5 ਲੱਖ ਤੋਂ ਵਧ ਯਾਤਰੀਆਂ ਦੇ ਨਾਲ ਭਾਰਤ ਦੇ ਘਰੇਲੂ ਹਵਾਈ ਯਾਤਰੀ ਟ੍ਰੈਫਿਕ ਨੇ ਇਤਿਹਾਸਕ ਉਪਲਬਧੀਆਂ ਹਾਸਲ ਕੀਤੀਆਂ।

· ਉਡਾਨ ਸਕੀਮ ਨੇ ਆਪਣੇ 9ਵੇਂ ਸਾਲ ਵਿੱਚ ਪ੍ਰਵੇਸ਼ ਕਰਦੇ ਹੋਏ, 619 ਰੂਟਾਂ ਅਤੇ 88 ਹਵਾਈ ਅੱਡਿਆਂ ਦਾ ਸਫਲਤਾਪੂਰਵਕ ਸੰਚਾਲਨ ਸ਼ੁਰੂ ਕਰ ਦਿੱਤਾ ਹੈ, ਨਾਲ ਹੀ ਉਨ੍ਹਾਂ ਦੀ 120 ਹੋਰ ਸਥਾਨਾਂ ਤੱਕ ਵਿਸਥਾਰ ਕਰਨ ਦੀ ਯੋਜਨਾ ਹੈ।

· ਕੋਲਕਾਤਾ ਅਤੇ ਚੇਨੱਈ ਹਵਾਈ ਅੱਡਿਆਂ 'ਤੇ ਉਡਾਣ ਯਾਤਰੀ ਕੈਫੇ ਸ਼ੁਰੂ ਕੀਤੇ ਗਏ ਹਨ, ਜੋ ਯਾਤਰੀਆਂ ਨੂੰ ਕਿਫਾਇਤੀ, ਗੁਣਵੱਤਾਪੂਰਣ ਭੋਜਨ ਪ੍ਰਦਾਨ ਕਰਦੇ ਹਨ।

· ਗ੍ਰੀਨਫੀਲਡ ਹਵਾਈ ਅੱਡਿਆਂ ਨੂੰ ਚਾਲੂ ਕਰਨ ਅਤੇ ਦੇਸ਼ ਭਰ ਵਿੱਚ ਮੌਜੂਦਾ ਸੁਵਿਧਾਵਾਂ ਨੂੰ ਅਪਗ੍ਰੇਡ ਬਣਾਉਣ ਵਿੱਚ ਮਹੱਤਵਪੂਰਨ ਪ੍ਰਗਤੀ ਦੇ ਨਾਲ, ਐਵੀਏਸ਼ਨ ਇਨਫ੍ਰਾਸਟ੍ਰਕਚਰ ਦਾ ਤੇਜ਼ੀ ਨਾਲ ਵਿਸਥਾਰ ਜਾਰੀ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਸਿਵਿਲ ਐਵੀਏਸ਼ਨ ਮੰਤਰਾਲੇ ਨੇ ਭਾਰਤ ਦੇ ਐਵੀਏਸ਼ਨ ਖੇਤਰ ਵਿੱਚ ਪਰਿਵਰਤਨਕਾਰੀ ਵਿਕਾਸ ਅਤੇ ਇਨੋਵੇਸ਼ਨ ਦਾ ਯੁੱਗ ਸ਼ੁਰੂ ਕੀਤਾ ਹੈ। ਕ੍ਰਾਂਤੀਕਾਰੀ ਵਿਧਾਨਕ ਸੁਧਾਰਾਂ, ਇਨਫ੍ਰਾਸਟ੍ਰਕਚਰ ਦੇ ਵਿਆਪਕ ਵਿਸਥਾਰ ਅਤੇ ਕਨੈਕਟਿਵਿਟੀ, ਸੁਰੱਖਿਆ ਅਤੇ ਸਥਿਰਤਾ ਦੇ ਪ੍ਰਤੀ ਅਟੂਟ ਪ੍ਰਤੀਬੱਧਤਾ ਤੋਂ ਪ੍ਰੇਰਿਤ ਹੋ ਕੇ ਮੰਤਰਾਲੇ ਨੇ ਇਤਿਹਾਸਕ ਉਪਲਬਧੀਆਂ ਹਾਸਿਲ ਕਰਦੇ ਹੋਏ ਭਾਰਤ ਨੂੰ ਦੁਨੀਆ ਦੇ ਮੋਹਰੀ ਐਵੀਏਸ਼ਨ ਬਾਜ਼ਾਰਾਂ ਵਿੱਚੋਂ ਇੱਕ ਬਣਾ ਦਿੱਤਾ ਹੈ। ਇਹ ਆਲੇਖ 2047 ਤੱਕ ਵਿਕਸਿਤ ਰਾਸ਼ਟਰ-ਵਿਕਸਿਤ ਭਾਰਤ @2047 ਬਣਾਉਣ ਦੀ ਭਾਰਤ ਦੀ ਮਹੱਤਵਾਕਾਂਖੀਆਂ ਦੀ ਪੂਰਤੀ ਵਿੱਚ ਸਹਾਇਤਾ ਕਰਨ ਨੂੰ ਤੁਰੰਤ ਮਜ਼ਬੂਤ ਐਵੀਏਸ਼ਨ ਇਕੋਸਿਸਟਮ ਨੂੰ ਦਰਸ਼ਾਉਂਦੇ ਹੋਏ ਮੰਤਰਾਲੇ ਦੀ ਰਣਨੀਤਕ ਪਹਿਲਕਦਮੀਆਂ ਅਤੇ ਪ੍ਰਮੁੱਖ ਉਪਲਬਧੀਆਂ ਦੀ ਰੂਪਰੇਖਾ ਪੇਸ਼ ਕਰਦਾ ਹੈ। ਹੇਠ ਲਿਖੇ ਸੈਕਸ਼ਨ ਇਸ ਪਰਿਵਰਤਨ ਦੇ ਪ੍ਰਮੁੱਖ ਥੰਮ੍ਹਾਂ- ਵਿਧਾਨਕ, ਇਨਫ੍ਰਾਸਟ੍ਰਕਚਰ, ਸਮਾਵੇਸ਼ਨ, ਸਥਿਰਤਾ ਅਤੇ ਆਲਮੀ ਏਕੀਕਰਣ ‘ਤੇ ਚਾਨਣਾ ਪਾਇਆ, ਜੋ ਇੱਕ ਸਮਰੱਥ ਐਵੀਏਸ਼ਨ ਪਾਵਰਹਾਊਸ ਦੇ ਤੌਰ ਵਿੱਚ ਭਾਰਤ ਦੇ ਉਭਾਰ ਨੂੰ ਰੇਖਾਂਕਿਤ ਕਰਦੇ ਹਨ।

ਪ੍ਰਣਾਲੀਗਤ ਪਰਿਵਰਤਨ ਨੂੰ ਹੁਲਾਰਾ ਦੇ ਰਹੇ ਹਨ ਵਿਧਾਨਕ ਸੁਧਾਰ

· ਪ੍ਰੋਟੇਕਸ਼ਨ ਆਫ ਇਨਟ੍ਰਸਟ ਐਬਜੈਕਸ਼ਨ ਬਿਲ, 2025- ਇਹ ਮਹੱਤਵਪੂਰਨ ਕਾਨੂੰਨ, ਜੋ ਸਿਵਿਲ ਐਵੀਏਸ਼ਨ ਮੰਤਰੀ ਸ਼੍ਰੀ ਰਾਮ ਮੋਹਨ ਨਾਇਡੂ ਰਾਹੀਂ ਨਿਰਦੇਸ਼ਿਤ ਅਤੇ ਅਪ੍ਰੈਲ 2025 ਵਿੱਚ ਸੰਸਦ ਵਿੱਚ ਪਾਸ ਕੀਤਾ ਗਿਆ, ਭਾਰਤ ਦੇ ਏਅਰਕ੍ਰਾਫਟ ਲੀਜ਼ਿੰਗ ਅਤੇ ਵਿਤੀ ਢਾਂਚੇ ਨੂੰ ਕੇਪ ਟਾਊਨ ਕਨਵੈਨਸ਼ਨ, 2001 ਦੁਆਰਾ ਨਿਰਧਾਰਿਤ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਬਣਾਉਦਾ ਹੈ। ਕਾਨੂੰਨ ਲਾਗੂ ਕਰਨ ਵਿੱਚ ਮੌਜੂਦਾ ਕਮੀਆਂ ਨੂੰ ਦੂਰ ਕਰਦੇ ਹੋਏ ਇਹ ਬਿਲ ਨੂੰ ਭਾਰਤੀ ਕੈਰੀਅਰਾਂ ਲਈ ਏਅਰਕ੍ਰਾਫਟ ਲੀਜ਼ਿੰਗ ਦੀ ਲਾਗਤ ਘਟਾਉਣ ਲਈ ਰਣਨੀਤਕ ਤੌਰ 'ਤੇ ਤਿਆਰ ਕੀਤਾ ਗਿਆ ਹੈ, ਜੋ ਕਿ ਪਹਿਲਾਂ ਹੋਰ ਦੇਸ਼ਾਂ ਦੀ ਤੁਲਨਾ ਵਿੱਚ 8-10 ਪ੍ਰਤੀਸ਼ਤ ਵੱਧ ਸੀ। ਇਸ ਨਾਲ ਭਾਰਤ ਦੇ ਤੇਜ਼ੀ ਨਾਲ ਵਧ ਰਹੇ ਐਵੀਏਸ਼ਨ ਬਾਜ਼ਾਰ ਵਿੱਚ ਨਿਵੇਸ਼ਕਾਂ ਦਾ ਵਿਸ਼ਵਾਸ ਕਾਫ਼ੀ ਹੱਦ ਤੱਕ ਵਧਣ ਦੀ ਸੰਭਾਵਨਾ ਹੈ। ਬਿਲ ਦੇ ਇੱਛਤ ਪ੍ਰਭਾਵਾਂ ਵਿੱਚ ਯਾਤਰੀਆਂ ਅਤੇ ਸ਼ਿਪਰਸ ਲਈ ਘੱਟ ਜੋਖਮ ਪ੍ਰੀਮੀਅਮ, ਘੱਟ ਵਿਆਜ਼ ਦਰਾਂ ਅਤੇ ਲੀਜ਼ਿੰਗ ਲਾਗਤਾਂ ਸ਼ਾਮਲ ਹਨ। ਇਸ ਦਾ ਉਦੇਸ਼ ਘਰੇਲੂ ਲੀਜ਼ਿੰਗ ਹੱਬਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਦੇ ਹੋਏ ਬਿਹਤਰ ਇਕਰਾਰਨਾਮੇ ਨੂੰ ਲਾਗੂ ਕਰਨ ਅਤੇ ਰਿਕਵਰੀ ਨਿਸ਼ਚਤਤਾ 'ਤੇ ਵੀ ਹੈ।

· ਭਾਰਤੀਯ ਵਾਯੂਯਾਨ ਅਧਿਨਿਯਮ 2024 – ਇਹ ਇਤਿਹਾਸਕ ਐਕਟ 2024 ਵਿੱਚ ਸੰਸਦ ਦੇ ਦੋਨਾਂ ਸਦਨਾ ਦੁਆਰਾ ਪਾਸ ਕੀਤਾ ਗਿਆ ਅਤੇ 1 ਜਨਵਰੀ 2025 ਨੂੰ ਲਾਗੂ ਕੀਤਾ ਗਿਆ। ਇਹ ਬਸਤੀਵਾਦੀ ਯੁੱਗ ਦੇ ਏਅਰਕ੍ਰਾਫਟ ਐਕਟ, 1934 ਨੂੰ ਮੁੜ ਲਾਗੂ ਕਰਦੇ ਹੋਏ ਅਤੇ ਉਸ ਨੂੰ ਅਪਡੇਟ ਕਰਦੇ ਹੋਏ ਭਾਰਤ ਦੇ ਐਵੀਏਸ਼ਨ ਖੇਤਰ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਐਕਟ ਦਾ ਉਦੇਸ਼ 'ਮੇਕ ਇਨ ਇੰਡੀਆ' ਅਤੇ 'ਆਤਮਨਿਰਭਰ ਭਾਰਤ' ਪਹਿਲਕਦਮੀਆਂ ਦੇ ਤਹਿਤ ਸਵਦੇਸ਼ੀ ਮੈਨੂਫੈਕਚਰਿੰਗ ਨੂੰ ਉਤਸ਼ਾਹਿਤ ਕਰਦੇ ਹੋਏ ਨਿਯਮਾਂ ਨੂੰ ਸ਼ਿਕਾਗੋ ਕਨਵੈਨਸ਼ਨ ਅਤੇ ਅੰਤਰਰਾਸ਼ਟਰੀ ਸਿਵਿਲ ਐਵੀਏਸ਼ਨ ਸੰਗਠਨ (ਆਈਸੀਏਓ) ਜਿਹੇ ਅੰਤਰਰਾਸ਼ਟਰੀ ਕਨਵੈਨਸ਼ਨ ਨਾਲ ਇਕਸਾਰ ਕਰਨਾ ਅਤੇ ਲਾਇਸੈਂਸ ਜਾਰੀ ਕਰਨ ਨੂੰ ਸਰਲ ਬਣਾ ਕੇ ਰੈਗੂਲੇਟਰੀ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣਾ ਹੈ। ਇਹ ਰਿਡੰਡੈਂਸੀ ਨੂੰ ਵੀ ਹਟਾਉਂਦਾ ਹੈ ਅਤੇ ਅਪੀਲ ਲਈ ਪ੍ਰਬੰਧ ਪੇਸ਼ ਕਰਦਾ ਹੈ।

ਢਾਂਚੇ ਦਾ ਵਿਸਥਾਰ: ਭਾਰਤੀ ਐਵੀਏਸ਼ਨ ਦੇ ਭਵਿੱਖ ਦਾ ਨਿਰਮਾਣ

ਨਵੇਂ ਟਰਮੀਨਲ ਸਮਰੱਥਾ ਲਈ ਨੀਂਹ ਰੱਖੀ ਗਈ: ਵਾਰਾਣਸੀ, ਆਗਰਾ, ਦਰਭੰਗਾ ਅਤੇ ਬਾਗਡੋਗਰਾ ਜਿਹੇ ਮੁੱਖ ਸਥਾਨਾਂ 'ਤੇ ਨਵੇਂ ਟਰਮੀਨਲਾਂ ਦਾ ਨੀਂਹ ਪੱਥਰ ਰੱਖੇ ਜਾਣ ਸਮੇਤ ਇਨਫ੍ਰਾਸਟ੍ਰਕਚਰ ਦਾ ਵਿਕਾਸ ਜਾਰੀ ਹੈ।

ਗ੍ਰੀਨਫੀਲਡ ਹਵਾਈ ਅੱਡਿਆਂ ਦਾ ਸੰਚਾਲਨ: ਵਰ੍ਹੇ 2014 ਤੋਂ, 'ਸਿਧਾਂਤਕ ਤੌਰ 'ਤੇ' ਮਨਜ਼ੂਰ ਕੀਤੇ ਗਏ 21 ਹਵਾਈ ਅੱਡਿਆਂ ਵਿੱਚੋਂ, 12 ਗ੍ਰੀਨਫੀਲਡ ਹਵਾਈ ਅੱਡਿਆਂ ਦਾ ਸੰਚਾਲਨ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਦੁਰਗਾਪੁਰ, ਸ਼ਿਰਡੀ, ਕੰਨੂਰ, ਪਾਕਿਯੋਂਗ, ਕਲਬੁਰਗੀ, ਓਰਵਾਕਲ (ਕੁਰਨੂਲ), ਸਿੰਧੂਦੁਰਗ, ਕੁਸ਼ੀਨਗਰ, ਈਟਾਨਗਰ (ਹੋਲਾਂਗੀ), ਮੋਪਾ, ਸ਼ਿਵਮੋਗਾ ਅਤੇ ਰਾਜਕੋਟ (ਹੀਰਾਸਰ) ਸ਼ਾਮਲ ਹਨ। ਇਸ ਤੋਂ ਇਲਾਵਾ, ਨੋਇਡਾ (ਜੇਵਰ) ਅਤੇ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡਿਆਂ ਦਾ ਵਿਕਾਸ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਜਿਨ੍ਹਾਂ ਨੂੰ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਵਿੱਚ ਕਾਰਜਸ਼ੀਲ ਹੋਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਸਰਕਾਰ ਨੇ ਅਗਲੇ 5 ਵਰ੍ਹਿਆਂ ਵਿੱਚ 50 ਹੋਰ ਹਵਾਈ ਅੱਡੇ ਵਿਕਸਿਤ ਕਰਨ ਅਤੇ ਅਗਲੇ 10 ਵਰ੍ਹਿਆਂ ਵਿੱਚ 120 ਨਵੇਂ ਸਥਾਨਾਂ ਨੂੰ ਜੋੜਨ ਦਾ ਮਹੱਤਵਾਕਾਂਖੀ ਟੀਚਾ ਨਿਰਧਾਰਿਤ ਕੀਤਾ ਹੈ।

· ਹਵਾਈ ਅੱਡੇ ਦੇ ਇਨਫ੍ਰਾਸਟ੍ਰਕਚਰ ਵਿੱਚ ਮਹੱਤਵਪੂਰਨ ਪੂੰਜੀ ਖਰਚ: ਰਾਸ਼ਟਰੀ ਇਨਫ੍ਰਾਸਟ੍ਰਕਚਰ ਪਾਈਪਲਾਈਨ (ਐੱਨਆਈਪੀ) ਦੇ ਤਹਿਤ ਵਿੱਤੀ ਵਰ੍ਹੇ 2019-20 ਤੋਂ ਵਿੱਤੀ ਵਰ੍ਹੇ 2024-25 ਦੌਰਾਨ ਹਵਾਈ ਅੱਡੇ ਦੇ ਇਨਫ੍ਰਾਸਟ੍ਰਕਚਰ ਦੇ ਵਿਕਾਸ ਲਈ 91,000 ਕਰੋੜ ਰੁਪਏ ਤੋਂ ਵਧ ਦੇ ਮਹੱਤਵਪੂਰਨ ਪੂੰਜੀਗਤ ਖਰਚ ਦੀ ਯੋਜਨਾ ਬਣਾਈ ਗਈ ਹੈ, ਜਿਸ ਵਿੱਚੋਂ ਨਵੰਬਰ 2024 ਤੱਕ ਲਗਭਗ 82,600 ਕਰੋੜ ਰੁਪਏ ਪਹਿਲਾਂ ਹੀ ਖਰਚ ਕੀਤੇ ਜਾ ਚੁੱਕੇ ਹਨ।

ਆਰਸੀਐੱਸ-ਉਡਾਣ: ਹਵਾਈ ਯਾਤਰਾ ਨੂੰ ਸਾਰਿਆਂ ਲਈ ਪਹੁੰਚਯੋਗ ਬਣਾਉਣਾ ਅਤੇ ਖੇਤਰੀ ਵਿਕਾਸ ਨੂੰ ਹੁਲਾਰਾ ਦੇਣਾ

· ਭਾਰਤ ਨੂੰ ਜੋੜ ਰਹੀ ਹੈ ਆਰਸੀਐੱਸ-ਉਡਾਣ: ਅਕਤੂਬਰ 2016 ਵਿੱਚ ਸ਼ੁਰੂਆਤ ਤੋਂ ਬਾਅਦ ਖੇਤਰੀ ਸੰਪਰਕ ਯੋਜਨਾ (ਆਰਸੀਐੱਸ)- ਉਡੇ ਦੇਸ਼ ਦਾ ਆਮ ਨਾਗਰਿਕ (ਉਡਾਣ) ਆਪਣੇ 9ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਚੁੱਕੀ ਹੈ। ਇਸ ਦੇ ਤਹਿਤ 619 ਰੂਟਾਂ ਨੂੰ ਚਾਲੂ ਕੀਤਾ ਗਿਆ ਹੈ ਅਤੇ ਦੇਸ਼ ਭਰ ਵਿੱਚ 88 ਹਵਾਈ ਅੱਡਿਆਂ ਨੂੰ ਜੋੜਿਆ ਗਿਆ ਹੈ। ਇਹ ਯੋਜਨਾ ਕਿਫਾਇਤੀ ਹਵਾਈ ਯਾਤਰਾ ਅਤੇ ਸੰਤੁਲਿਤ ਖੇਤਰੀ ਵਿਕਾਸ ਨੂੰ ਹੁਲਾਰਾ ਦੇਣ ਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਸਾਕਾਰ ਕਰਦੀ ਹੈ।

· ਖੇਤਰੀ ਸੰਪਰਕ ਦਾ ਵਿਸਥਾਰ: ਇੱਕਲੇ 2024 ਵਿੱਚ, 102 ਨਵੇਂ ਆਰਸੀਐੱਸ ਰੂਟ ਸ਼ੁਰੂ ਕੀਤੇ ਗਏ, ਜਿਨ੍ਹਾਂ ਵਿੱਚੋਂ 20 ਉੱਤਰ-ਪੂਰਬੀ ਰਾਜਾਂ ਵਿੱਚ ਹੈ। ਇਸ ਯੋਜਨਾ ਨੇ 1.5 ਕਰੋੜ ਯਾਤਰੀਆਂ ਲਈ ਕਿਫਾਇਤੀ ਹਵਾਈ ਯਾਤਰਾ ਨੂੰ ਆਸਾਨ ਬਣਾਇਆ ਹੈ ਅਤੇ ਇਸ ਦਾ ਟੀਚਾ 120 ਨਵੇਂ ਸਥਾਨਾਂ ਨੂੰ ਜੋੜਨ ਵਾਲੀ ਇੱਕ ਸੋਧ ਉਡਾਣ ਪਹਿਲ ਰਾਹੀਂ ਅਗਲੇ ਦਹਾਕੇ ਵਿੱਚ ਇਸ ਨੂੰ 4 ਕਰੋੜ ਹੋਰ ਤੱਕ ਵਿਸਥਾਰ ਕਰਨਾ ਹੈ। ਇਹ ਯੋਜਨਾ ਹੈਲੀਪੈਡ ਅਤੇ ਛੋਟੇ ਹਵਾਈ ਅੱਡਿਆਂ ਲਈ ਸਹਾਇਤਾ ਰਾਹੀਂ ਉੱਤਰ-ਪੂਰਬੀ ਖੇਤਰ ਸਮੇਤ ਰਿਮੋਟ, ਪਹਾੜੀ ਅਤੇ ਆਕਾਂਖੀ ਜ਼ਿਲ੍ਹਿਆਂ ਨੂੰ ਜੋੜਨ ਨੂੰ ਵੀ ਤਰਜੀਹ ਦਿੰਦੀ ਹੈ।

  • ਉਡਾਣ ਯਾਤਰੀ ਕੈਫੇ ਦੇ ਨਾਲ ਹਵਾਈ ਅੱਡਿਆਂ ‘ਤੇ ਕਿਫ਼ਾਇਤੀ ਭੋਜਨ: ਹਵਾਈ ਯਾਤਰਾ ਨੂੰ ਸਭ ਦੇ ਲਈ ਆਸਾਨ ਬਣਾਉਣ ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਵਿਜ਼ਵ ਦੇ ਅਨੁਸਾਰ ਹਵਾਈ ਅੱਡਿਆਂ ‘ਤੇ ਕਿਫ਼ਾਇਤੀ ਅਤੇ ਗੁਣਵੱਤਾਪੂਰਨ ਭੋਜਨ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਉਡਾਣ ਯਾਤਰੀ ਕੈਫ਼ੇ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਗਈ। ਕੋਲਕਾਤਾ ਦੇ ਨੇਤਾਜੀ ਸ਼ੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਚੇਨੱਈ ਹਵਾਈ ਅੱਡੇ ‘ਤੇ ਕੈਫ਼ੇ ਸ਼ੁਰੂ ਕੀਤੇ ਗਏ ਹਨ, ਜਿੱਥੇ ਚਾਹ 10 ਰੁਪਏ ਵਿੱਚ ਅਤੇ ਸਮੋਸਾ 20 ਰੁਪਏ ਵਿੱਚ ਮਿਲਦਾ ਹੈ। ਕੋਲਕਾਤਾ ਕੈਫ਼ੇ ਨੂੰ ਕਾਫ਼ੀ ਸਫਲਤਾ ਮਿਲੀ ਹੈ, ਜਿਸ ਦੇ ਕਾਰਨ ਇਹ ਪਹਿਲਕਦਮੀ ਦੇਸ਼ ਭਰ ਵਿੱਚ ਵਿਸਥਾਰ ਹੋਇਆ ਹੈ।

ਯਾਤਰੀ ਆਵਾਜਾਈ ਵਿੱਚ ਤੇਜ਼ੀ ਨਾਲ ਵਾਧਾ ਖੇਤਰੀ ਗਤੀ ਨੂੰ ਦਰਸਾਉਂਦਾ ਹੈ

· ਘਰੇਲੂ ਯਾਤਰੀਆਂ ਵਿੱਚ ਤੇਜ਼ੀ ਨਾਲ ਵਾਧਾ: 2024 ਵਿੱਚ ਘਰੇਲੂ ਹਵਾਈ ਯਾਤਰੀ ਆਵਾਜਾਈ ਦੁੱਗਣੇ ਤੋਂ ਵੱਧ ਹੋ ਕੇ 22 ਕਰੋੜ 81 ਲੱਖ ਹੋ ਗਿਆ, ਜੋ 2014 ਤੋਂ ਪਹਿਲਾਂ 65 ਵਰ੍ਹਿਆਂ ਵਿੱਚ ਦਰਜ 10 ਕਰੋੜ 38 ਲੱਖ ਯਾਤਰੀਆਂ ਦੀ ਤੁਲਨਾ ਵਿੱਚ ਜ਼ਿਕਰਯੋਗ ਵਾਧਾ ਹੈ। 17 ਨਵੰਬਰ, 2024 ਨੂੰ ਪਹਿਲੀ ਵਾਰ ਇੱਕ ਹੀ ਦਿਨ ਵਿੱਚ 5 ਲੱਖ ਤੋਂ ਵੱਧ ਯਾਤਰੀਆਂ ਦੇ ਨਾਲ ਇਤਿਹਾਸਿਕ ਉਪਲਬਧੀ ਹਾਸਲ ਕਰਦੇ ਹੋਏ, 2024 ਦੀ ਜਨਵਰੀ-ਨਵੰਬਰ ਮਿਆਦ ਵਿੱਚ ਘਰੇਲੂ ਹਵਾਈ ਯਾਤਰੀ ਆਵਾਜਾਈ ਵਿੱਚ 2023 ਦੀ ਇਸੇ ਮਿਆਦ ਦੀ ਤੁਲਨਾ ਵਿੱਚ 5.9 ਪ੍ਰਤੀਸ਼ਤ ਦਾ ਵਾਧਾ ਹਾਸਲ ਕੀਤਾ ਗਿਆ।

· ਅੰਤਰਰਾਸ਼ਟਰੀ ਆਵਾਜਾਈ ਵਿੱਚ ਮਜ਼ਬੂਤ ਵਾਧਾ: ਅੰਤਰਰਾਸ਼ਟਰੀ ਰੂਟਾਂ ਤੇ ਵੀ ਲੋੜੀਂਦਾ ਵਾਧਾ ਦੇਖਿਆ ਗਿਆ, ਜਨਵਰੀ ਅਤੇ ਨਵੰਬਰ 2024 ਦਰਮਿਆਨ 64.5 ਮਿਲੀਅਨ ਯਾਤਰੀਆਂ ਨੇ ਯਾਤਰਾ ਕੀਤੀ, ਜੋ 11.4 ਪ੍ਰਤੀਸ਼ਤ ਦੇ ਵਾਧੇ ਨੂੰ ਦਰਸਾਉਂਦਾ ਹੈ।

· ਭਾਰਤ ਦਾ ਟੌਪ ਗਲੋਬਲ ਐਵੀਏਸ਼ਨ ਮਾਰਕਿਟ ਦੇ ਰੂਪ ਵਿੱਚ ਉਭਰਿਆ: ਹਵਾਈ ਯਾਤਰੀਆਂ ਦੀ ਸਾਲਾਨਾ ਕੁੱਲ ਸੰਖਿਆ 350 ਮਿਲੀਅਨ ਤੋਂ ਵੱਧ ਹੋ ਗਈ ਹੈ, ਜਿਸ ਨੇ ਭਾਰਤ ਨੂੰ ਗਲੋਬਲ ਪੱਧਰ ਤੇ ਤੀਸਰਾ ਸਭ ਤੋਂ ਵੱਡਾ ਐਵੀਏਸ਼ਨ ਬਜ਼ਾਰ ਬਣਾ ਦਿੱਤਾ ਹੈ। ਪਿਛਲੇ ਇੱਕ ਦਹਾਕੇ ਵਿੱਚ, ਘਰੇਲੂ ਹਵਾਈ ਯਾਤਰੀ ਆਵਾਜਾਈ ਵਿੱਚ ਸਾਲਾਨਾ 10-12 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

Safety, Technology, and Seamless Travel

· State-of-the-Art DFDR & CVR Laboratory Inaugurated: A significant stride towards enhancing aviation safety was the inauguration of the advanced Digital Flight Data Recorder and Cockpit Voice Recorder (DFDR & CVR) Laboratory at the Aircraft Accident Investigation Bureau (AAIB) in New Delhi. This ₹9 crore facility will significantly improve the effectiveness of identifying the root causes of incidents and ensuring accountability, thereby contributing to a safer aviation ecosystem. The Hindustan Aeronautics Limited (HAL) supported the establishment of this crucial lab.

सुरक्षा, प्रौद्योगिकी और निर्बाध यात्रा

· अत्याधुनिक डीएफडीआर और सीवीआर प्रयोगशाला का उद्घाटन: नई दिल्ली में विमान दुर्घटना जांच ब्यूरो (एएआईबी) में एडवांस् डिजिटल फ्लाइट डेटा रिकॉर्डर और कॉकपिट वॉयस रिकॉर्डर (डीएफडीआर और सीवीआर) प्रयोगशाला का उद्घाटन विमानन सुरक्षा बढ़ाने की दिशा में एक महत्वपूर्ण कदम था। 9 करोड़ रुपये की यह सुविधा घटनाओं के मूल कारणों की पहचान करने और जवाबदेही सुनिश्चित करने की दक्षता को महत्वपूर्ण रूप से बेहतर बनाएगी, जिससे एक सुरक्षित विमानन इकोसिस्‍टम में योगदान मिलेगा। हिंदुस्तान एयरोनॉटिक्स लिमिटेड (एचएएल) ने इस महत्वपूर्ण प्रयोगशाला की स्थापना में सहायता प्रदान की है।

ਸੁਰੱਖਿਆ, ਟੈਕਨੋਲੋਜੀ और ਨਿਰਵਿਘਨ ਯਾਤਰਾ

· ਅਤਿਆਧੁਨਿਕ ਡੀਐੱਫਡੀਆਰ ਅਤੇ ਸੀਵੀਆਰ ਲੈਬੋਰੇਟਰੀ ਦਾ ਉਦਘਾਟਨ: ਨਵੀਂ ਦਿੱਲੀ ਵਿੱਚ ਵਿਮਾਨ ਦੁਰਘਟਨਾ ਜਾਂਚ ਬਿਊਰੋ (ਏਏਆਈਬੀ) ਐਡਵਾਂਸਡ ਡਿਜੀਟਲ ਫਲਾਈਟ ਡੇਟਾ ਰਿਕਾਰਡਰ ਅਤੇ ਕੌਕਪਿਟ ਵੌਇਸ ਰਿਕਾਰਡਰ (ਡੀਐੱਫਡੀਆਰ ਅਤੇ ਸੀਵੀਆਰ) ਲੈਬੋਰੇਟਰੀ ਦਾ ਉਦਘਾਟਨ ਐਵੀਏਸ਼ਨ ਸੇਫਟੀ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸੀ। 9 ਕਰੋੜ ਰੁਪਏ ਦੀ ਇਹ ਸੁਵਿਧਾ ਘਟਨਾਵਾਂ ਦੇ ਮੂਲ ਕਾਰਨਾਂ ਦੀ ਪਹਿਚਾਣ ਕਰਨ ਅਤੇ ਜਵਾਬਦੇਹੀ ਯਕੀਨੀ ਬਣਾਉਣ ਦੀ ਕੁਸ਼ਲਤਾ ਨੂੰ ਮਹੱਤਵਪੂਰਨ ਤੌਰ ਤੇ ਬਿਹਤਰ ਬਣਾਵੇਗੀ, ਜਿਸ ਨਾਲ ਇੱਕ ਸੁਰੱਖਿਅਤ ਐਵੀਏਸ਼ਨ ਈਕੋਸਿਸਟਮ ਵਿੱਚ ਯੋਗਦਾਨ ਮਿਲੇਗਾ। ਹਿੰਦੁਸਤਾਨ ਐਰੋਨੌਟਿਕਸ ਲਿਮਟਿਡ (ਐੱਚਏਐੱਲ) ਨੇ ਇਸ ਮਹੱਤਵਪੂਰਨ ਲੈਬ ਦੀ ਸਥਾਪਨਾ ਵਿੱਚ ਸਹਾਇਤਾ ਪ੍ਰਦਾਨ ਕੀਤੀ ਹੈ।

· ਨਿਰਵਿਘਨ ਯਾਤਰਾ ਦੇ ਲਈ ਡਿਜੀ ਯਾਤਰਾ ਦਾ ਵਿਸਤਾਰ: 24 ਹਵਾਈ ਅੱਡਿਆਂ ‘ਤੇ ਡਿਜੀ ਯਾਤਰਾ ਸੇਵਾਵਾਂ ਨੇ ਯਾਤਰੀਆਂ ਦੀ ਸੁਵਿਧਾ ਅਤੇ ਸੁਰੱਖਿਆ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ। ਇਹ ਪਹਿਲ ਯਾਤਰੀਆਂ ਨੂੰ ਨਿਰਵਿਘਨ, ਸੰਪਰਕ ਰਹਿਤ ਯਾਤਰਾ ਦਾ ਤਜ਼ਰਬਾ ਪ੍ਰਦਾਨ ਕਰਦੀ ਹੈ। 80 ਲੱਖ ਤੋਂ ਵੱਧ ਉਪਯੋਗਕਰਤਾਵਾਂ ਨੇ ਇਹ ਐਪ ਡਾਊਨਲੋਡ ਕੀਤਾ ਹੈ, ਅਤੇ ਡਿਜੀ ਯਾਤਰਾ ਸੁਵਿਧਾ ਦਾ ਉਪਯੋਗ ਕਰਕੇ 4 ਕਰੋੜ ਤੋਂ ਵੱਧ ਯਾਤਰਾਵਾਂ ਪੂਰੀ ਕੀਤੀਆਂ ਗਈਆਂ ਹਨ।

· ਸੀਪਲੇਨ ਸੰਚਾਲਨ ਦੇ ਲਈ ਦਿਸ਼ਾ-ਨਿਰਦੇਸ਼ ਜਾਰੀ: ਭਾਰਤ ਵਿੱਚ ਖੇਤਰੀ ਸੰਪਰਕ ਨੂੰ ਹੋਰ ਬਿਹਤਰ ਬਣਾਉਣ ਦੇ ਲਈ 22 ਅਗਸਤ 2024 ਨੂੰ ਸੀਪਲੇਨ ਸੰਚਾਲਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਇਹ ਦਿਸ਼ਾ-ਨਿਰਦੇਸ਼ ਸੁਰੱਖਿਆ ਅਤੇ ਸੰਭਾਲ ਨੂੰ ਪ੍ਰਾਥਮਿਕਤਾ ਦਿੰਦੇ ਹਨ ਅਤੇ ਇਨ੍ਹਾਂ ਦਾ ਉਦੇਸ਼ ਪੂਰੇ ਦੇਸ਼ ਵਿੱਚ ਸੀਪਲੇਨ ਸੰਚਾਲਨ ਦੀ ਸ਼ੁਰੂਆਤ ਨੂੰ ਸੁਗਮ ਬਣਾਉਣਾ ਹੈ। ਉਡਾਣ ਰਾਉਂਡ 5.5 ਵਿੱਚ 50 ਤੋਂ ਵੱਧ ਜਲ ਸੰਸਥਾਵਾਂ ਤੋਂ ਸੀਪਲੇਨ ਸੰਚਾਲਨ ਦੇ ਲਈ ਬੋਲੀਆਂ ਸ਼ਾਮਲ ਕੀਤੀਆਂ ਗਈਆਂ ਹਨ।

ਸਥਿਰਤਾ ਅਤੇ ਸਮਰੱਥਾ ਨਿਰਮਾਣ: ਭਵਿੱਖ ਦੇ ਲਈ ਤਿਆਰੀ

· ਹਵਾਈ ਅੱਡਿਆਂ ਤੇ ਹਰਿਤ ਊਰਜਾ ਅਪਣਾਉਣ ਨੂੰ ਹੁਲਾਰਾ ਦੇਣਾ : ਮੰਤਰਾਲਾ ਸਰਗਰਮ ਤੌਰ ਤੇ ਟਿਕਾਊ ਐਵੀਏਸ਼ਨ ਨੂੰ ਹੁਲਾਰਾ ਦਿੰਦਾ ਹੈ, ਜਿਸ ਦੇ ਤਹਿਤ ਲਗਭਗ 80 ਹਵਾਈ ਅੱਡੇ ਹੁਣ 100 ਪ੍ਰਤੀਸ਼ਤ ਹਰਿਤ ਊਰਜਾ ਤੇ ਪਰਿਚਾਲਨ ਕਰ ਰਹੇ ਹਨ। 100 ਤੋਂ ਵੱਧ ਹਵਾਈ ਅੱਡਿਆਂ ਨੂੰ ਨਵਿਆਉਣਯੋਗ ਊਰਜਾ ਸਰੋਤਾਂ ਤੇ ਲੈ ਜਾਣ ਦੀ ਅਕਾਂਖਿਆ ਹੈ। ਏਅਰਪੋਰਟਸ ਕਾਉਂਸਿਲ ਇੰਟਰਨੈਸ਼ਨਲ (ਏਸੀਆਈ) ਦੁਆਰਾ ਬੰਗਲੁਰੂ ਹਵਾਈ ਅੱਡੇ ਨੇ ਉੱਚਤਮ ਕਾਰਬਨ ਮਾਨਤਾ ਪੱਧਰ 5 ਪ੍ਰਾਪਤ ਕੀਤਾ ਹੈ, ਜਦਕਿ ਦਿੱਲੀ, ਮੁੰਬਈ ਅਤੇ ਹੈਦਰਾਬਾਦ ਹਵਾਈ ਅੱਡਿਆਂ ਨੇ ਕਾਰਬਨ ਨਿਊਟ੍ਰਲ ਬਣਨ ਦੇ ਲਈ ਪੱਧਰ 4+ ਮਾਨਤਾ ਪ੍ਰਾਪਤ ਕੀਤੀ ਹੈ। ਚੇਨੱਈ ਹਵਾਈ ਅੱਡਾ ਵੀ ਪੂਰੀ ਤਰ੍ਹਾਂ ਨਾਲ ਹਰਿਤ ਊਰਜਾ ਤੇ ਕੰਮ ਕਰਦਾ ਹੈ ਅਤੇ ਇਸ ਵਿੱਚ 1.5 ਮੈਗਾਵਾਟ ਦਾ ਸੌਲਰ ਊਰਜਾ ਪਲਾਂਟ ਹੈ।

· ਪਾਇਲਟਾਂ ਦੀ ਵਧਦੀ ਮੰਗ ਨੂੰ ਪੂਰਾ ਕਰਨਾ: ਟ੍ਰੇਂਡ ਪਾਇਲਟਾਂ ਦੀ ਵਧਦੀ ਜ਼ਰੂਰਤ, ਜਿਸ ਦੇ ਅਗਲੇ 10-15 ਵਰ੍ਹਿਆਂ ਵਿੱਚ 30,000 ਤੋਂ 34,000 ਤੱਕ ਪਹੁੰਚਣ ਦਾ ਅਨੁਮਾਨ ਹੈ, ਨੂੰ ਦੇਖਦੇ ਹੋਏ ਮੰਤਰਾਲਾ ਉਡਾਣ ਟ੍ਰੇਨਿੰਗ ਸੰਗਠਨਾਂ (ਐੱਫਟੀਓ) ਅਤੇ ਸਾਲਾਨਾ ਜਾਰੀ ਹੋਣ ਵਾਲੇ ਵਣਜਕ ਪਾਇਲਟ ਲਾਇਸੈਂਸ ਦੀ ਸੰਖਿਆ ਵਧਾਉਣ ਨਾਲ ਸਰਗਰਮ ਤੌਰ ਤੇ ਕੰਮ ਕਰ ਰਿਹਾ ਹੈ।

· ਐਵੀਏਸ਼ਨ ਖੇਤਰ ਵਿੱਚ ਕਰੀਅਰਰ ਦੇ ਲਈ ਵਿਦਿਆਰਥੀਆਂ ਦਾ ਮਾਰਗਦਰਸ਼ਨ: ਸਿਵਿਲ ਐਵੀਏਸ਼ਨ ਮੰਤਰੀ, ਸ਼੍ਰੀ ਰਾਮ ਮੋਹਨ ਨਾਇਡੂ ਨੇ ਭਾਵੀ ਪ੍ਰਤੀਭਾਵਾਂ ਨੂੰ ਨਿਖਾਰਣ ਦੇ ਲਈ ਇੰਡੀਅਨ ਐਵੀਏਸ਼ਨ ਅਕਾਦਮੀ ਵਿੱਚ ਸਕੂਲੀ ਵਿਦਿਆਰਥੀਆਂ ਦੇ ਲਈ ਐਵੀਏਸ਼ਨ ਖੇਤਰ ਵਿੱਚ ਕਰੀਅਰ ਦੇ ਲਈ ਮਾਰਗਦਰਸ਼ਨ ਪ੍ਰੋਗਰਾਮ ਲਾਂਚ ਕੀਤਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਮੌਜੂਦ ਕਰੀਅਰ ਦੇ ਵੱਖ-ਵੱਖ ਅਵਸਰਾਂ ਬਾਰੇ ਪ੍ਰੇਰਿਤ ਅਤੇ ਸਿੱਖਿਅਤ ਕਰਨਾ ਹੈ। ਸਿਵਿਲ ਐਵੀਏਸ਼ਨ ਮੰਤਰੀ ਨੇ ਪਾਇਲਟਾਂ ਦੀ ਮਹੱਤਵਪੂਰਨ ਮੰਗ ਅਤੇ ਘਰੇਲੂ ਪ੍ਰਤੀਭਾਵਾਂ ਨੂੰ ਵਿਕਸਿਤ ਕਰਨ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ।

ਐਵੀਏਸ਼ਨ ਵਿਕਾਸ ਵਿੱਚ ਵਾਧੂ ਉਪਲਬਧੀਆਂ

· ਰੱਖ-ਰਖਾਅ, ਮੁਰੰਮਤ और ਓਵਰਹੌਲ (ਐੱਮਆਰਓ): ਭਾਰਤ ਨੂੰ ਮੁਕਾਬਲਾਤਮਕ ਗਲੋਬਲ ਐੱਮਆਰਓ ਹੱਬ ਦੇ ਰੂਪ ਵਿੱਚ ਹੁਲਾਰਾ ਦੇਣ ਦੇ ਲਈ ਏਅਰਕ੍ਰਾਫਟ ਦੇ ਪੁਰਜਿਆਂ ਦੇ ਲਈ ਸਮਾਨ 5 ਪ੍ਰਤੀਸ਼ਤ ਏਕੀਕ੍ਰਿਤ ਮਾਲ ਅਤੇ ਸਰਵਿਸ ਟੈਕਸ (ਆਈਜੀਐੱਸਟੀ) ਦਰ ਸ਼ੁਰੂ ਕੀਤੀ ਗਈ ਹੈ।

· ਮਹਿਲਾਵਾਂ ਦਾ ਸਮਾਵੇਸ਼ਨ: ਭਾਰਤ ਵਿੱਚ 13-18 ਪ੍ਰਤੀਸ਼ਤ ਮਹਿਲਾ ਪਾਇਲਟ ਹਨ, ਜੋ ਆਲਮੀ ਪੱਧਰ ਤੇ ਸਭ ਤੋਂ ਵੱਧ ਹੈ। ਸ਼ਹਿਰੀ ਐਵੀਏਸ਼ਨ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ 2025 ਤੱਕ ਸਾਰੀਆਂ ਐਵੀਏਸ਼ਨ ਭੂਮਿਕਾਵਾਂ ਵਿੱਚ ਮਹਿਲਾਵਾਂ ਦਾ 25 ਪ੍ਰਤੀਸ਼ਤ ਪ੍ਰਤੀਨਿਧੀਤਵ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ।

· ਅੰਤਰਰਾਸ਼ਟਰੀ ਮਾਨਤਾ: ਸਿਵਿਲ ਐਵੀਏਸ਼ਨ ਤੇ ਦੂਸਰਾ ਏਸ਼ੀਆ-ਪ੍ਰਸ਼ਾਂਤ ਮੰਤਰੀ ਪੱਧਰੀ ਕਾਨਫਰੰਸ ਨਵੀਂ ਦਿੱਲੀ ਵਿੱਚ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ, ਜਿਸ ਦਾ ਸਮਾਪਨ ਦਿੱਲੀ ਐਲਾਨ ਪੱਤਰ ਦੇ ਨਾਲ ਹੋਇਆ।

· ਏਅਰ ਕਾਰਗੋ ਇਨਫ੍ਰਾਸਟ੍ਰਕਰਚ: ਵਿੱਤ ਵਰ੍ਹੇ 2024 ਵਿੱਚ ਕਾਰਗੋ ਹੈਂਡਲਿੰਗ ਸਮਰੱਥਾ 8 ਮਿਲੀਅਨ ਮੀਟ੍ਰਿਕ ਟਨ ਤੱਕ ਪਹੁੰਚ ਗਈ, ਜੋ ਕਿ ਖਰਾਬ ਹੋਣ ਵਾਲੀਆਂ ਵਸਤੂਆਂ ਦੇ ਭੰਡਾਰਣ ਅਤੇ ਸੁਵਿਵਸਥਿਤ ਸੀਮਾ ਸ਼ੁਲਕ ਪ੍ਰੋਟੋਕੌਲ ‘ਤੇ ਨਵੇਂ ਫੋਕਸ ਦੇ ਨਾਲ ਸਾਲਾਨਾ 10 ਪ੍ਰਤੀਸ਼ਤ + ਦੀ ਦਰ ਨਾਲ ਵਧ ਰਹੀ ਹੈ।

ਵਿਕਸਿਤ ਭਾਰਤ @2047 ਦੇ ਲਈ ਮਾਰਗ ਪੱਧਰਾ ਕਰਨਾ

ਭਾਰਤ ਨੂੰ ਆਲਮੀ ਪੱਧਰ ‘ਤੇ ਐਵੀਏਸ਼ਨ ਖੇਤਰ ਵਿੱਚ ਮੋਹਰੀ ਦੇਸ਼ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਸ਼ਹਿਰੀ ਐਵੀਏਸ਼ਨ ਮੰਤਰਾਲਾ ਦੂਰਦਰਸ਼ੀ ਨੀਤੀਆਂ, ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਤੇ ਸਮਾਵੇਸ਼ੀ, ਟਿਕਾਊ ਵਿਕਾਸ ਦੇ ਮਾਧਿਅਮ ਨਾਲ ਪਰਿਵਰਤਨਕਾਰੀ ਬਦਲਾਅ ਲਿਆ ਰਿਹਾ ਹੈ। ਜਿਸ ਤਰ੍ਹਾਂ ਭਾਰਤ ਯਾਤਰੀ ਆਵਾਜਾਈ ਵਿੱਚ ਨਵੇਂ ਰਿਕਾਰਡ ਕਾਇਮ ਕਰਨਾ, ਖੇਤਰੀ ਸੰਪਰਕ ਦਾ ਵਿਸਤਾਰ ਕਰਨਾ ਅਤੇ ਐਵੀਏਸ਼ਨ ਢਾਂਚੇ ਦਾ ਆਧੁਨਿਕੀਕਰਣ ਕਰਨਾ ਜਾਰੀ ਰੱਖੇ ਹੋਏ ਹੈ, ਰਾਸ਼ਟਰ ਊਰਜਾਵਾਨ ਗਲੋਬਲ ਐਵੀਏਸ਼ਨ ਕੇਂਦਰ ਬਣਨ ਦੇ ਵੱਲ ਅਗ੍ਰਸਰ ਹੈ। ਇਹ ਸ਼ਾਮਲ ਯਤਨ ਲੱਖਾਂ ਲੋਕਾਂ ਦੇ ਲਈ ਯਾਤਰਾ ਦੇ ਅਨੁਭਵ ਨੂੰ ਬਿਹਤਰ ਬਣਾਉਂਦੇ ਹਨ ਅਤੇ ਆਰਥਿਕ ਸਮ੍ਰਿੱਧੀ ਨੂੰ ਹੁਲਾਰਾ ਦਿੰਦੇ ਹਨ, ਰਾਸ਼ਟਰੀ ਏਕੀਕਰਣ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ ਅਤੇ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਨ- ਵਿਕਸਿਤ ਭਾਰਤ @2047 ਦੇ ਆਪਣੇ ਵਿਜ਼ਨ ਦੇ ਵੱਲ ਆਤਮਵਿਸ਼ਵਾਸ ਨਾਲ ਉਡਾਣ ਭਰਨ ਦੇ ਲਈ ਸਸ਼ਕਤ ਬਣਾਉਂਦੇ ਹਨ।

ਸੰਦਰਭ

· https://pib.gov.in/PressReleseDetailm.aspx?PRID=2054361&reg=3&lang=1

· https://pib.gov.in/PressReleaseIframePage.aspx?PRID=2118797

· https://sansad.in/getFile/loksabhaquestions/annex/184/AU1590_C9jGy4.pdf?source=pqals - LOK SABHA UNSTARRED QUESTION NO. 1590

· https://pib.gov.in/PressReleasePage.aspx?PRID=2089984

· https://pib.gov.in/PressReleasePage.aspx?PRID=2120543

· https://pib.gov.in/PressReleasePage.aspx?PRID=2098780

· https://pib.gov.in/PressReleasePage.aspx?PRID=2120587

· https://pib.gov.in/PressReleasePage.aspx?PRID=2106580

ਪੀਡੀਐੱਫ ਦੇਖਣ ਦੇ ਲਈ ਇੱਥੇ ਕਲਿੱਕ ਕਰੋ

*****

ਸੰਤੋਸ਼ ਕੁਮਾਰ/ਸ਼ੀਤਲ ਅੰਗਰਾਲ/ਵਤਸਲਾ ਸ੍ਰੀਵਾਸਤਵ
 


(Release ID: 2124329) Visitor Counter : 16