ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਡਾ. ਕੇ. ਕਸਤੂਰੀਰੰਗਨ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ

Posted On: 25 APR 2025 2:34PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਵਿਗਿਆਨੀ ਅਤੇ ਅਕਾਦਮੀ ਜਗਤ ਦੀ ਮਹੱਤਵਪੂਰ ਸ਼ਖਸੀਅਤ ਡਾ. ਕੇ. ਕਸਤੂਰੀਰੰਗਨ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਡਾ. ਕੇ. ਕਸਤੂਰੀਰੰਗਨ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵਿੱਚ ਬਹੁਤ ਮਿਹਨਤ ਨਾਲ ਸੇਵਾ ਕੀਤੀ ਅਤੇ ਭਾਰਤ ਦੇ ਪੁਲਾੜ ਪ੍ਰੋਗਰਾਮ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ। ਸ਼੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਦੇ ਡਰਾਫਟ ਤਿਆਰ ਕਰਨ ਅਤੇ ਸਿੱਖਿਆ ਨੂੰ ਵੱਧ ਸੰਪੂਰਨ ਅਤੇ ਅਗਾਂਹਵਧੂ ਬਣਾਉਣ ਦੇ ਉਨ੍ਹਾਂ ਦੇ ਯਤਨਾਂ ਦੇ ਲਈ ਦੇਸ਼ ਹਮੇਸ਼ਾ ਡਾ. ਕਸਤੂਰੀਰੰਗਨ ਦੇ ਕਰਜ਼ਾਈ ਰਹੇਗਾ। ਉਹ ਕਈ ਯੁਵਾ ਵਿਗਿਆਨੀਆਂ ਅਤੇ ਰਿਸਰਚਰਾਂ ਦੇ ਲਈ ਇੱਕ ਪ੍ਰੇਰਕ ਮਾਰਗਦਰਸ਼ਕ ਵੀ ਸਨ।

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਮੈਨੂੰ ਭਾਰਤ ਦੇ ਵਿਗਿਆਨੀ ਅਤੇ ਅਕਾਦਮਿਕ ਵਿਕਾਸ ਯਾਤਰਾ ਦੇ ਮਹੱਤਵਪੂਰਨ ਸ਼ਖਸੀਅਤ, ਡਾ. ਕੇ. ਕਸਤੂਰੀਰੰਗਨ ਦੇ ਦੇਹਾਂਤ ਤੋਂ ਗਹਿਰਾ ਦੁਖ ਪਹੁੰਚਿਆ ਹੈ। ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਅਤੇ ਰਾਸ਼ਟਰ ਪ੍ਰਤੀ ਨਿਰਸੁਆਰਥ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਉਨ੍ਹਾਂ ਨੇ ਇਸਰੋ ਵਿੱਚ ਬਹੁਤ ਮਿਹਨਤ ਨਾਲ ਕੰਮ ਕੀਤਾ ਅਤੇ ਭਾਰਤ ਦੇ ਪੁਲਾੜ ਪ੍ਰੋਗਰਾਮ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ, ਜਿਸ ਨਾਲ ਸਾਨੂੰ ਆਲਮੀ ਮਾਨਤਾ ਵੀ ਮਿਲੀ। ਉਨ੍ਹਾਂ ਦੀ ਅਗਵਾਈ ਵਿੱਚ ਮਹੱਤਵਾਕਾਂਖੀ ਸੈਟੇਲਾਈਟ ਲਾਂਚ ਵੀ ਹੋਏ ਅਤੇ ਇਨੋਵੇਸ਼ਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।”

 “ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਦੇ ਡਰਾਫਟ ਤਿਆਰ ਕਰਨ ਅਤੇ ਭਾਰਤ ਵਿੱਚ ਸਿੱਖਿਆ ਨੂੰ ਵੱਧ ਸੰਪੂਰਨ ਅਤੇ ਅਗਾਂਹਵਧੂ ਨਾਲ ਉਪਯੋਗੀ ਬਣਾਉਣਾ ਯਕੀਨੀ ਬਣਾਉਣ ਦੇ ਡਾ. ਕਸਤੂਰੀਰੰਗਨ ਦੇ ਯਤਨਾਂ ਦੇ ਲਈ ਦੇਸ਼ ਹਮੇਸਾ ਉਨ੍ਹਾਂ ਦਾ ਆਭਾਰੀ ਰਹੇਗਾ। ਉਹ ਕਈ ਯੁਵਾ ਵਿਗਿਆਨੀਆਂ ਅਤੇ ਰਿਸਰਚਰਾਂ ਦੇ ਲਈ ਇੱਕ ਉਤਕ੍ਰਿਸ਼ਟ ਮਾਰਗਦਰਸ਼ਕ ਵੀ ਸਨ।

ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ, ਵਿਦਿਆਰਥੀਆਂ, ਵਿਗਿਆਨੀਆਂ ਅਤੇ ਅਣਗਿਣਤ ਪ੍ਰਸੰਸਕਾਂ ਦੇ ਨਾਲ ਜੁੜੀ ਹੋਈਆਂ ਹਨ। ਓਮ ਸ਼ਾਂਤੀ।”

***

ਐੱਮਜੇਪੀਐੱਸ/ਵੀਜੇ


(Release ID: 2124327) Visitor Counter : 7