WAVES BANNER 2025
ਸੂਚਨਾ ਤੇ ਪ੍ਰਸਾਰਣ ਮੰਤਰਾਲਾ

60 ਤੋਂ ਵੱਧ ਦੇਸ਼ਾਂ ਤੋਂ ਲਗਭਗ 1 ਲੱਖ ਰਜਿਸਟ੍ਰੇਸ਼ਨਾਂ ਦੇ ਨਾਲ ਕ੍ਰਿਏਟ ਇਨ ਇੰਡੀਆ ਚੈਲੇਂਜ ਇੱਕ ਗਲੋਬਲ ਲਹਿਰ ਬਣਿਆ

 Posted On: 18 APR 2025 4:32PM |   Location: PIB Chandigarh

ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦੇ ਤਹਿਤ ਇੱਕ ਪ੍ਰਮੁੱਖ ਪਹਿਲਕਦਮੀ ਵਜੋਂ ਸ਼ੁਰੂ ਕੀਤਾ ਗਿਆ, ਕ੍ਰਿਏਟ ਇਨ ਇੰਡੀਆ ਚੈਲੇਂਜ (ਸੀਆਈਸੀ) ਸੀਜ਼ਨ 1, 1 ਤੋਂ 4 ਮਈ, 2025 ਤੱਕ ਜੀਓ ਵਰਲਡ ਸੈਂਟਰ, ਮੁੰਬਈ ਵਿਖੇ ਇੱਕ ਗ੍ਰੈਂਡ ਫਿਨਾਲੇ ਵਿੱਚ ਸ਼ਾਨਦਾਰ ਸਮਾਪਤੀ ਲਈ ਤਿਆਰ ਹੈ। ਸਾਰੀਆਂ 32 ਚੁਣੌਤੀਆਂ ਲਈ ਰਜਿਸਟ੍ਰੇਸ਼ਨਾਂ ਹੁਣ ਅਧਿਕਾਰਤ ਤੌਰ 'ਤੇ ਬੰਦ ਹੋਣ ਦੇ ਨਾਲ, ਸੀਆਈਸੀ ਨੇ ਇੱਕ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕਰਦਿਆਂ ਲਗਭਗ 1 ਲੱਖ ਰਜਿਸਟ੍ਰੇਸ਼ਨਾਂ ਪ੍ਰਾਪਤ ਕੀਤੀਆਂ ਹਨ, ਜਿਨ੍ਹਾਂ ਵਿੱਚ 1,100 ਤੋਂ ਵੱਧ ਅੰਤਰਰਾਸ਼ਟਰੀ ਭਾਗੀਦਾਰ ਸ਼ਾਮਲ ਹਨ। ਇਨ੍ਹਾਂ ਚੈਲੇਂਜਸ ਨੇ 60 ਤੋਂ ਵੱਧ ਦੇਸ਼ਾਂ ਤੋਂ ਐਂਟਰੀਆਂ ਨੂੰ ਆਕਰਸ਼ਿਤ ਕੀਤਾ ਹੈ, ਜੋ ਇਸ ਮੋਹਰੀ ਪਹਿਲਕਦਮੀ ਦੀ ਆਲਮੀ ਅਪੀਲ ਅਤੇ ਪਹੁੰਚ ਨੂੰ ਦਰਸਾਉਂਦਾ ਹੈ। ਇਸ ਬੇਮਿਸਾਲ ਪ੍ਰਤਿਭਾ ਦੇ ਪੂਲ ਵਿੱਚੋਂ, 750 ਫਾਈਨਲਿਸਟਾਂ ਨੂੰ ਵੇਵਸ 2025 ਦੇ ਹਿੱਸੇ ਵਜੋਂ ਐਨੀਮੇਸ਼ਨ, ਕੌਮਿਕਸ, ਏਆਈ, ਐਕਸਆਰ, ਗੇਮਿੰਗ, ਸੰਗੀਤ ਅਤੇ ਹੋਰ ਬਹੁਤ ਕੁਝ ਵਿੱਚ ਇਨੋਵੇਸ਼ਨ ਦੀ ਵਿਸ਼ੇਸ਼ਤਾ ਵਾਲੇ ਇੱਕ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਪਲੈਟਫਾਰਮ, ਕ੍ਰਿਏਟੋਸਫੀਅਰ 'ਤੇ ਆਪਣੇ ਰਚਨਾਤਮਕ ਹੁਨਰ ਅਤੇ ਨਤੀਜਿਆਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਨ੍ਹਾਂ ਚੁਣੌਤੀਆਂ ਦੇ ਜੇਤੂਆਂ ਨੂੰ ਪ੍ਰੋਗਰਾਮ ਦੇ ਦੂਸਰੇ ਦਿਨ ਇੱਕ ਸ਼ਾਨਦਾਰ ਰੈੱਡ ਕਾਰਪੇਟ ਸਮਾਰੋਹ ਵਿੱਚ ਵੱਕਾਰੀ 'ਵੇਵਸ ਕ੍ਰਿਏਟਰ ਐਵਾਰਡਸ' ਨਾਲ ਸਨਮਾਨਿਤ ਕੀਤਾ ਜਾਵੇਗਾ।

ਵੇਵਸ ਵਿਖੇ ਕ੍ਰਿਏਟੋਸਫੀਅਰ ਵਿੱਚ ਸ਼ਾਨਦਾਰ ਆਲਮੀ ਭਾਗੀਦਾਰੀ ਦੇਖਣ ਨੂੰ ਮਿਲੇਗੀ, ਜਿਸ ਵਿੱਚ 43 ਅੰਤਰਰਾਸ਼ਟਰੀ ਫਾਈਨਲਿਸਟ ਆਪਣੀਆਂ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਕਰਨਗੇ, ਜੋ ਰਚਨਾਤਮਕਤਾ ਦੇ ਇਸ ਜਸ਼ਨ ਵਿੱਚ ਇੱਕ ਅਸਲ ਅੰਤਰਰਾਸ਼ਟਰੀ ਪਹਿਲੂ ਜੋੜਨਗੇ। ਇਹ ਫਾਈਨਲਿਸਟ 20 ਤੋਂ ਵੱਧ ਦੇਸ਼ਾਂ ਦੀ ਪ੍ਰਤੀਨਿਧਤਾ ਕਰਦੇ ਹਨ, ਜਿਨ੍ਹਾਂ ਵਿੱਚ ਅਰਜਨਟੀਨਾ, ਨੇਪਾਲ, ਜਰਮਨੀ, ਬਰਮੂਡਾ (ਬੀਓਟੀ), ਸੰਯੁਕਤ ਰਾਜ, ਗ੍ਰੀਸ, ਇੰਡੋਨੇਸ਼ੀਆ, ਯੂਨਾਈਟਿਡ ਕਿੰਗਡਮ, ਕੈਨੇਡਾ, ਇਟਲੀ, ਲਾਓਸ, ਥਾਈਲੈਂਡ, ਤਜ਼ਾਕਿਸਤਾਨ, ਮਿਸਰ,ਸ੍ਰੀਲੰਕਾ, ਰੂਸ, ਮਾਲਦੀਵ, ਮਲੇਸ਼ੀਆ ਅਤੇ ਜਾਪਾਨ ਸ਼ਾਮਲ ਹਨ। ਖਾਸ ਤੌਰ 'ਤੇ, ਸ੍ਰੀਲੰਕਾ, ਨੇਪਾਲ ਅਤੇ ਤਾਜਿਕਸਤਾਨ ਤੋਂ 6-6 ਫਾਈਨਲਿਸਟ ਹਨ, ਇਸ ਤੋਂ ਬਾਅਦ ਇੰਡੋਨੇਸ਼ੀਆ ਅਤੇ ਮਾਲਦੀਵ ਤੋਂ 5-5 ਅਤੇ ਮੌਰੀਸ਼ਸ ਤੋਂ 4 ਹਨ। ਅਮਰੀਕਾ ਤੋਂ 2 ਫਾਈਨਲਿਸਟ ਹਨ, ਜਦਕਿ ਰੂਸ, ਕੈਨੇਡਾ, ਅਰਜਨਟੀਨਾ, ਲਾਓਸ, ਮਲੇਸ਼ੀਆ, ਬਰਮੂਡਾ, ਮਿਸਰ, ਥਾਈਲੈਂਡ ਅਤੇ ਯੂਨਾਈਟਿਡ ਕਿੰਗਡਮ ਤੋਂ 1-1 ਫਾਈਨਲਿਸਟ ਹੈ। ਇਹ ਵਿਭਿੰਨ ਅੰਤਰਰਾਸ਼ਟਰੀ ਮੌਜੂਦਗੀ ਕ੍ਰਿਏਟ ਇਨ ਇੰਡੀਆ ਚੈਲੇਂਜ ਦੀ ਆਲਮੀ ਅਪੀਲ ਅਤੇ ਵਧਦੀ ਪਹੁੰਚ ਨੂੰ ਉਜਾਗਰ ਕਰਦੀ ਹੈ।

ਭਾਰਤ ਵਿੱਚ, ਇਨ੍ਹਾਂ ਚੈਲੇਂਜਸ ਵਿੱਚ ਸਾਰੇ 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਉਤਸ਼ਾਹੀ ਭਾਗੀਦਾਰੀ ਦੇਖਣ ਨੂੰ ਮਿਲੀ, ਜੋ ਪਹਿਲਕਦਮੀ ਦੇ ਅਸਲ ਰਾਸ਼ਟਰੀ ਪ੍ਰਭਾਵ ਨੂੰ ਉਜਾਗਰ ਕਰਦੀ ਹੈ। ਚੈਲੇਂਜਸ ਵਿੱਚ ਫਾਈਨਲਿਸਟਾਂ ਦੀ ਸੂਚੀ ਸ਼ਾਨਦਾਰ ਖੇਤਰੀ ਪ੍ਰਤੀਨਿਧਤਾ ਨੂੰ ਦਰਸਾਉਂਦੀ ਹੈ, ਜਿਸ ਵਿੱਚ ਭਾਗੀਦਾਰ ਦੇਸ਼ ਭਰ ਤੋਂ ਪੂਰਬ ਵਿੱਚ ਅਸਾਮ ਅਤੇ ਮੇਘਾਲਿਆ ਤੋਂ ਲੈ ਕੇ ਪੱਛਮ ਵਿੱਚ ਗੁਜਰਾਤ ਅਤੇ ਉੱਤਰ ਵਿੱਚ ਹਿਮਾਚਲ ਪ੍ਰਦੇਸ਼ ਤੋਂ ਦੱਖਣ ਵਿੱਚ ਕੇਰਲਾ ਤੱਕ ਹਨ।

ਨੌਜਵਾਨਾਂ ਦੀ ਊਰਜਾ ਦਾ ਜਸ਼ਨ ਮਨਾਉਂਦੇ ਹੋਏ, ਕ੍ਰਿਏਟ ਇਨ ਇੰਡੀਆ ਚੈਲੇਂਜ ਮੁੱਖ ਤੌਰ 'ਤੇ 20ਵੇਂ ਦਹਾਕੇ ਵਿੱਚ ਜ਼ਿਆਦਾਤਰ ਨੌਜਵਾਨ ਰਚਨਾਕਾਰਾਂ ਦੁਆਰਾ ਸੰਚਾਲਿਤ ਹਨ, ਜੋ ਕਾਲਜ ਵਿਦਿਆਰਥੀਆਂ, ਸ਼ੁਰੂਆਤੀ-ਕਰੀਅਰ ਪੇਸ਼ੇਵਰਾਂ ਅਤੇ ਕਿਸ਼ੋਰ ਇਨੋਵੇਟਰਸ ਦੇ ਇੱਕ ਜੀਵੰਤ ਈਕੋਸਿਸਟਮ ਨੂੰ ਦਰਸਾਉਂਦੇ ਹਨ। ਸਭ ਤੋਂ ਛੋਟੀ ਉਮਰ ਦੇ ਫਾਈਨਲਿਸਟ ਸਿਰਫ਼ 12 ਸਾਲ ਅਤੇ ਸਭ ਤੋਂ ਵੱਡੀ ਉਮਰ ਦੇ 66 ਸਾਲ ਦੇ ਨਾਲ, ਇਹ ਪਹਿਲਕਦਮੀ ਇੱਕ ਸੱਚਮੁੱਚ ਸੰਮਲਿਤ ਰਚਨਾਤਮਕ ਪਲੈਟਫਾਰਮ ਪ੍ਰਦਰਸ਼ਿਤ ਕਰਦੀ ਹੈ ਜੋ ਉਮਰਾਂ ਤੋਂ ਪਾਰ ਹੈ।

ਕ੍ਰਿਏਟ ਇਨ ਇੰਡੀਆ ਪਹਿਲ ਜ਼ਮੀਨੀ ਪੱਧਰ 'ਤੇ ਇਨੋਵੇਸ਼ਨ ਨੂੰ ਅੱਗੇ ਵਧਾਉਂਦੀ ਹੈ ਜੋ ਉਦੇਸ਼ ਅਤੇ ਭਾਗੀਦਾਰੀ ਵਿੱਚ ਵਿਭਿੰਨਤਾ ਦਾ ਜਸ਼ਨ ਮਨਾਉਂਦੀ ਹੈ। ਇਨੋਵੇਟ 2 ਐਜੂਕੇਟ ਚੈਲੇਂਜ ਰਾਹੀਂ ਸਿੱਖਿਆ ਨੂੰ ਪਹੁੰਚਯੋਗ ਬਣਾਉਣ ਤੋਂ ਲੈ ਕੇ "ਮੇਕ ਦ ਵਰਲਡ ਵੇਅਰ ਖਾਦੀ" ਨਾਲ ਭਾਰਤ ਦੀ ਕੱਪੜਾ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਤੱਕ, ਇਹ ਚੈਲੇਂਜਸ ਪਰੰਪਰਾ ਅਤੇ ਟੈਕਨੋਲੋਜੀ ਤੱਕ ਫੈਲੇ ਹੋਏ ਹਨ। "ਇੰਡੀਆ: ਏ ਬਰਡਜ਼ ਆਈ ਵਿਊ" ਫਿਲਮ ਨਿਰਮਾਤਾਵਾਂ ਅਤੇ ਡਰੋਨ ਦੀਦੀਆਂ ਦੁਆਰਾ ਸ਼ਾਨਦਾਰ ਹਵਾਈ ਦ੍ਰਿਸ਼ਾਂ ਰਾਹੀਂ ਦੇਸ਼ ਦੀ ਭਾਵਨਾ ਨੂੰ ਗ੍ਰਹਿਣ ਕਰਦਾ ਹੈ, ਜੋ ਕਥਾ ਵਾਚਨ ਅਤੇ ਭਾਈਚਾਰਕ ਸਸ਼ਕਤੀਕਰਣ ਲਈ ਡਰੋਨ ਟੈਕਨੋਲੋਜੀ ਦੀ ਵਰਤੋਂ ਕਰਦਾ ਹੈ।

ਜਿਵੇਂ ਜਿਵੇਂ ਵੇਵਸ 2025 ਲਈ ਉਤਸ਼ਾਹ ਆਪਣੀ ਸਿਖਰ 'ਤੇ ਪਹੁੰਚ ਰਿਹਾ ਹੈ, ਕ੍ਰਿਏਟ ਇਨ ਇੰਡੀਆ ਚੈਲੇਂਜ ਭਾਰਤ ਦੀ ਰਚਨਾਤਮਕ ਇੱਛਾ ਦੇ ਇੱਕ ਸ਼ਕਤੀਸ਼ਾਲੀ ਪ੍ਰਗਟਾਵੇ ਵਜੋਂ ਉਭਰਿਆ ਹੈ, ਜੋ ਪ੍ਰਤਿਭਾ ਲਈ ਨਵੇਂ ਮੌਕੇ ਖੋਲ੍ਹਦਾ ਹੈ ਅਤੇ ਗਲੋਬਲ ਮੀਡੀਆ ਅਤੇ ਮਨੋਰੰਜਨ ਲੈਂਡਸਕੇਪ ਵਿੱਚ ਦੇਸ਼ ਦੀ ਉੱਭਰਦੀ ਲੀਡਰਸ਼ਿਪ ਦੀ ਪੁਸ਼ਟੀ ਕਰਦਾ ਹੈ। ਭਾਰਤੀ ਅਤੇ ਅੰਤਰਰਾਸ਼ਟਰੀ ਭਾਗੀਦਾਰੀ ਦੇ ਆਪਣੇ ਜੀਵੰਤ ਮਿਸ਼ਰਣ ਦੇ ਨਾਲ, ਕ੍ਰਿਏਟ ਇਨ ਇੰਡੀਆ ਚੈਲੇਂਜ ਇੱਕ ਗਤੀਸ਼ੀਲ ਗਲੋਬਲ ਪਲੈਟਫਾਰਮ ਵਜੋਂ ਵਿਕਸਿਤ ਹੋਇਆ ਹੈ, ਜੋ ਖੇਤਰਾਂ ਅਤੇ ਪੀੜ੍ਹੀਆਂ ਦੀਆਂ ਆਵਾਜ਼ਾਂ ਨੂੰ ਸਸ਼ਕਤ ਕਰਦਾ ਹੈ ਅਤੇ ਮਾਣਯੋਗ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ ਕਿ  "ਵੇਵਸ ਹਰ ਘਰ ਅਤੇ ਹਰ ਦਿਲ ਤੱਕ ਪਹੁੰਚਣਾ ਚਾਹੀਦਾ ਹੈ।" 

*****

ਪੀਆਈਬੀ ਟੀਮ ਵੇਵਸ 2025 | ਧਰਮੇਂਦਰ ਤਿਵਾਰੀ/ਨਵੀਨ ਸ੍ਰੀਜੀਤ | 98


Release ID: (Release ID: 2122756)   |   Visitor Counter: 35