ਸੱਭਿਆਚਾਰ ਮੰਤਰਾਲਾ
ਵਿਸ਼ਵ ਵਿਰਾਸਤ ਦਿਵਸ, 18 ਅਪ੍ਰੈਲ 2025 ਨੂੰ ਏਐੱਸਆਈ ਸਮਾਰਕਾਂ ‘ਤੇ ਕੋਈ ਐਂਟਰੀ ਫੀਸ ਨਹੀਂ
Posted On:
17 APR 2025 4:44PM by PIB Chandigarh
ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ ਇਹ ਐਲਾਨ ਕਰਦੇ ਹੋਏ ਖੁਸ਼ੀ ਜਤਾਈ ਕਿ 18 ਅਪ੍ਰੈਲ ਨੂੰ ਵਿਸ਼ਵ ਪੱਧਰ ‘ਤੇ ਮਨਾਏ ਜਾਣ ਵਾਲੇ ‘ਅੰਤਰਰਾਸ਼ਟਰੀ ਸਮਾਰਕ ਅਤੇ ਸਥਲ ਦਿਵਸ’ ਦੇ ਅਵਸਰ ‘ਤੇ ਦੇਸ਼ ਭਰ ਵਿੱਚ ਏਐੱਸਆਈ ਸਮਾਰਕਾਂ ਨੂੰ ਦੇਖਣ ਜਾਣ ‘ਤੇ ਕੋਈ ਫੀਸ ਚਾਰਜ ਨਹੀਂ ਕੀਤੀ ਜਾਵੇਗੀ।

ਇਸ ਪਹਿਲ ਦਾ ਉਦੇਸ਼ ਟੂਰਿਸਟਾਂ ਨੂੰ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਦੇਖਣ ਲਈ ਪ੍ਰੋਤਸਾਹਿਤ ਕਰਨਾ ਹੈ। ਏਐੱਸਾਈ ਆਪਣੀ ਸੁਰੱਖਿਆ ਵਿੱਚ 3,698 ਸਮਾਰਕਾਂ ਅਤੇ ਸਥਲਾਂ ਦੇ ਨਾਲ ਦੇਸ਼ ਦੀ ਇਤਿਹਾਸਿਕ ਵਿਰਾਸਤ ਅਤੇ ਆਰਕੀਟੈਕਚਰਲ ਚਮਤਕਾਰਾਂ ਨਾਲ ਮੁੜ ਤੋਂ ਜੁੜਨ ਦਾ ਇਹ ਅਵਸਰ ਪ੍ਰਦਾਨ ਕਰ ਰਿਹਾ ਹੈ।

ਇਸ ਵਰ੍ਹੇ ਅੰਤਰਰਾਸ਼ਟਰੀ ਸਮਾਰਕ ਅਤੇ ਸਥਲ ਦਿਵਸ ਦਾ ਵਿਸ਼ਾ ਹੈ ‘ਆਪਦਾ ਅਤੇ ਸੰਘਰਸ਼ ਤੋਂ ਖ਼ਤਰੇ ਵਿੱਚ ਵਿਰਾਸਤ’। ਇਸ ਦੇ ਤਹਿਤ ਕੁਦਰਤੀ ਜਾਂ ਮਨੁੱਖ ਨਿਰਮਿਤ ਆਪਦਾਵਾਂ, ਖ਼ਤਰਿਆਂ ਜਾਂ ਸੰਘਰਸ਼ਾਂ ਤੋਂ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਈ ਜਾ ਰਹੀ ਹੈ।

ਐਂਟਰੀ ਫੀਸ ਮੁਆਫ਼ ਕਰਨ ਨਾਲ ਏਐੱਸਆਈ ਨੂੰ ਉਮੀਦ ਹੈ ਕਿ ਸਾਡੀ ਬਣਾਈ ਗਈ ਵਿਰਾਸਤ ਦੀ ਸੰਭਾਲ਼ ਅਤੇ ਪ੍ਰਬੰਧਨ ਦੇ ਮਹੱਤਵ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਨਤਕ ਸ਼ਮੂਲੀਅਤ ਨੂੰ ਹੁਲਾਰਾ ਮਿਲੇਗਾ ਅਤੇ ਇਸ ਗੱਲ ‘ਤੇ ਜਾਗਰੂਕਤਾ ਵਧੇਗੀ ਕਿ ਨਾਗਰਿਕ ਕਿਸ ਤਰ੍ਹਾਂ ਸਾਡੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਵਿੱਚ ਸਰਗਰਮ ਭੂਮਿਕਾ ਨਿਭਾ ਸਕਦੇ ਹਨ।
ਆਖ਼ਰਕਾਰ, ਸਾਡੇ ਸੰਵਿਧਾਨ ਵਿੱਚ ਨਿਰਧਾਰਿਤ ਮੌਲਿਕ ਕਰਤੱਵਾਂ ਦੇ ਅਨੁਸਾਰ, ਇਨ੍ਹਾਂ ਅਨਮੋਲ ਵਿਰਾਸਤ ਸਥਾਨਾਂ ਦੀ ਰੱਖਿਆ ਕਰਨਾ ਅਤੇ ਉਨ੍ਹਾਂ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਦੇਣਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ।
************
ਸੁਨੀਲ ਕੁਮਾਰ ਤਿਵਾਰੀ
ਪੀਆਈਬੀਕਲਚਰ[at]gmail[dot]com
(Release ID: 2122639)
Visitor Counter : 12