ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੇਵਸ 2025 ਦੇ ਲਈ ਕ੍ਰਿਏਟ ਇਨ ਇੰਡੀਆ ਇਨੀਸ਼ਿਏਟਿਵ ਦੇ ਤਹਿਤ ਐਂਟੀ-ਪਾਇਰੇਸੀ ਚੈਲੇਂਜ ਦੇ ਲਈ ਟੌਪ ਸੱਤ ਫਾਇਨਲਿਸਟਸ ਦਾ ਐਲਾਨ
ਐਂਟੀ-ਪਾਇਰੇਸੀ ਚੈਲੇਂਜ ਨੂੰ ਉਦਯੋਗ ਅਤੇ ਪ੍ਰਤੀਭਾਗੀਆਂ ਤੋਂ ਜ਼ਬਰਦਸਤ ਪ੍ਰਤੀਕਿਰਿਆ ਮਿਲੀ
ਦੇਸ਼ ਭਰ ਦੇ ਸਟਾਰਟਅੱਪ, ਟੈਕਨੋਲੋਜੀ ਪ੍ਰੋਵਾਈਡਰਸ, ਰਿਸਰਚ ਸੰਸਥਾਨਾਂ ਅਤੇ ਵਿਦਿਆਰਥੀਆਂ ਦੇ 1,600 ਤੋਂ ਵੱਧ ਰਜਿਸਟ੍ਰੇਸ਼ਨ; 132 ਵਿਚਾਰ ਪੇਸ਼ ਕੀਤੇ ਗਏ
Posted On:
16 APR 2025 6:21PM
|
Location:
PIB Chandigarh
ਵੇਵਸ (ਵਰਲਡ ਆਡੀਓ ਵਿਜ਼ੁਅਲ ਐਂਟਰਟੇਨਮੈਂਟ ਸਮਿਟ) 2025 ਦੇ ਕ੍ਰਿਏਟ ਇਨ ਇੰਡੀਆ ਚੈਲੇਂਜ ਸੀਜ਼ਨ 1 ਦੇ ਤਹਿਤ ਮੋਹਰੀ ਪਹਿਲ, ਐਂਟੀ-ਪਾਇਰੇਸੀ ਚੈਲੇਂਜ ਦੇ ਫਾਇਨਲਿਸਟ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਦਾ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ 1-4 ਮਈ, 2025 ਨੂੰ ਮੁੰਬਈ ਵਿੱਚ ਵੇਵਸ ਸਮਿਟ ਦਾ ਆਯੋਜਨ ਕਰਨ ਜਾ ਰਿਹਾ ਹੈ।
ਐਂਟੀ-ਪਾਇਰੇਸੀ ਚੈਲੇਂਜ ਦਾ ਉਦੇਸ਼ ਫਿੰਗਰਪ੍ਰਿੰਟਿੰਗ ਅਤੇ ਵਾਟਰਮਾਰਕਿੰਗ ਸਮਾਧਾਨਾਂ ਵਿੱਚ ਤਕਨੀਕੀ ਪ੍ਰਗਤੀ ਨੂੰ ਹੁਲਾਰਾ ਦੇਣਾ ਸੀ। ਇਸ ਨੂੰ ਉਦਯੋਗ ਅਤੇ ਪ੍ਰਤੀਭਾਗੀਆਂ ਤੋਂ ਜ਼ਬਰਦਸਤ ਪ੍ਰਤੀਕਿਰਿਆ ਮਿਲੀ। 12 ਸਤੰਬਰ, 2024 ਨੂੰ ਸ਼ੁਰੂ ਕੀਤੀ ਗਈ ਇਸ ਚੁਣੌਤੀ ਦੀ ਪਰਿਕਲਪਨਾ ਦਾ ਮੁੱਖ ਉਦੇਸ਼ ਡਿਜੀਟਲ ਪਾਇਰੇਸੀ ਨਾਲ ਲੜਾਈ ਵਿੱਚ ਮੇਕ ਇਨ ਇੰਡੀਆ ਟੈਕਨੋਲੋਜੀਆਂ ਨੂੰ ਹੁਲਾਰਾ ਦੇਣਾ ਸੀ। ਇਸ ਚੁਣੌਤੀ ਵਿੱਚ ਦੇਸ਼ ਭਰ ਦੇ ਸਟਾਰਟਅੱਪ, ਟੈਕਨੋਲੋਜੀ ਪ੍ਰੋਵਾਈਡਰਸ, ਰਿਸਰਚ ਸੰਸਥਾਨਾਂ ਅਤੇ ਵਿਦਿਆਰਥੀਆਂ ਦੇ 1,600 ਤੋਂ ਵੱਧ ਰਜਿਸਟ੍ਰੇਸ਼ਨ ਮਿਲੇ ਅਤੇ 132 ਵਿਚਾਰ ਪੇਸ਼ ਕੀਤੇ ਗਏ। ਕਠੋਰ ਮਲਟੀ-ਸਟੇਜ ਸਕ੍ਰੀਨਿੰਗ ਅਤੇ ਮੁਲਾਂਕਣ ਪ੍ਰਕਿਰਿਆ ਦੇ ਬਾਅਦ, 15 ਵਿਚਾਰਾਂ ਨੂੰ ਸ਼ੌਰਟਲਿਸਟ ਕੀਤਾ ਗਿਆ। ਪ੍ਰਤਿਸ਼ਠਿਤ ਜਿਊਰੀ ਪੈਨਲ ਦੇ ਗਹਿਰੇ ਮੁਲਾਂਕਣ ਦੇ ਬਾਅਦ ਹੁਣ ਡਿਜੀਟਲ ਸਮੱਗਰੀ ਸੁਰੱਖਿਆ ਵਿੱਚ ਆਪਣੇ ਸਫਲ ਇਨੋਵੇਸ਼ਨਸ ਦੇ ਲਈ 7 ਸਟੈਂਡਆਉਟ ਫਾਇਨਲਿਸਟ ਸਾਹਮਣੇ ਆਏ ਹਨ।
ਟੌਪ ਸੱਤ ਫਾਇਨਲਿਸਟ 01-04 ਮਈ 2025 ਨੂੰ ਮੁੰਬਈ ਦੇ ਜੀਓ ਸੈਂਟਰ ਵਿੱਚ ਆਯੋਜਿਤ ਹੋਣ ਵਾਲੇ ਵਰਲਡ ਆਡੀਓ ਵਿਜ਼ੁਅਲ ਐਂਟਰਟੇਨਮੈਂਟ ਸਮਿਟ (ਵੇਵਸ) 2025 ਦੌਰਾਨ ਅੰਤਿਮ ਜਿਊਰੀ ਅਤੇ ਲਾਈਵ ਔਡੀਅੰਸ ਦੇ ਸਾਹਮਣੇ ਆਪਣੇ ਸਮਾਧਾਨ ਪੇਸ਼ ਕਰਨਗੇ। ਜੇਤੂਆਂ ਨੂੰ ਸਮਿਟ ਦੇ ਗ੍ਰੈਂਡ ਫਿਨਾਲੇ ਵਿੱਚ ਸਨਮਾਨਿਤ ਕੀਤਾ ਜਾਵੇਗਾ।
ਫਾਇਨਲਿਸਟ ਅਤੇ ਉਨ੍ਹਾਂ ਦੇ ਸਮਾਧਾਨ:
ਟੀਮ ਦਾ ਨਾਂ
|
ਪ੍ਰਸਤਾਵਿਤ ਸਮਾਧਾਨ
|
ਸਮਾਧਾਨ ਦਾ ਸੰਖੇਪ ਵੇਰਵਾ
|
ਏਜ਼ੋਵੀ ਇਨਫੋਟੈੱਕ ਸਰਵਿਸਿਜ਼ ਪ੍ਰਾਈਵੇਟ ਲਿਮਟਿਡ
|
ਸਟੀਲਥਗਾਰਡ
|
ਔਫਲਾਈਨ ਟੂਲ ਜੋ ਮੀਡੀਆ ਫਾਈਲਾਂ ਵਿੱਚ ਗਤੀਸ਼ੀਲ, ਛਿਪੇ ਹੋਏ ਵਾਟਰਮਾਰਕ ਐਂਬੇਡ ਕਰਦਾ ਹੈ, ਜਿਨ੍ਹਾਂ ਨੂੰ ਕੰਪਰੈਸ਼ਨ ਜਾਂ ਫਾਰਮੈਟ ਪਰਿਵਰਤਨਾਂ ਦੇ ਬਾਅਦ ਵੀ ਟ੍ਰੇਸ ਕੀਤਾ ਜਾ ਸਕਦਾ ਹੈ।
|
ਐਟਮਸਟੇਟ
|
ਮੌਂਕ ਡੀਬੀ
|
ਏਆਈ-ਨੇਟਿਵ ਵੈਕਟਰ ਡੇਟਾਬੇਸ ਜੋ ਅਸਲ ਸਮੇਂ ਵਿੱਚ ਕੰਟੈਂਟ ਵੈਰੀਫਿਕੇਸ਼ਨ ਅਤੇ ਪਾਇਰੇਸੀ ਦਾ ਪਤਾ ਲਗਾਉਣ ਦੇ ਲਈ ਫਿੰਗਰਪ੍ਰਿੰਟਿੰਗ ਅਤੇ ਵਾਟਰਮਾਰਕਿੰਗ ਦਾ ਉਪਯੋਗ ਕਰਦਾ ਹੈ।
|
ਨਿਊਰੋਨਿਕਸ
|
ਨਿਊਰੋਟ੍ਰੇਸ
|
ਐਨਕ੍ਰਿਪਸ਼ਨ, ਲਾਇਸੈਂਸਿੰਗ ਸਰਟੀਫਿਕੇਟ, ਐਕਸੈੱਸ ਕੰਟ੍ਰੋਲ, ਡਾਇਨੈਮਿਕ ਵਾਟਰਮਾਰਕਿੰਗ ਅਤੇ ਪਾਇਰੇਸੀ ਡਿਟੈਕਸ਼ਨ ਨੂੰ ਮਿਲਾ ਕੇ ਵਿਆਪਕ ਵੀਡੀਓ ਸੁਰੱਖਿਆ ਸੂਟ।
|
ਗਾਰਡੀਅਨ ਆਫ ਔਰਜਿਨੈਲਿਟੀ
|
ਪਾਇਰੇਟੇਕਸ
|
ਐਡਵਾਂਸਡ ਡੀਆਰਐੱਮ ਅਤੇ ਐਂਟੀ-ਪਾਇਰੇਸੀ ਸਿਸਟਮ ਜਿਸ ਨੂੰ ਮਲਟੀਮੀਡੀਆ ਸਮੱਗਰੀ ਨੂੰ ਅਣਅਧਿਕਾਰਤ ਪਹੁੰਚ ਅਤੇ ਗੈਰ ਕਾਨੂੰਨੀ ਵੰਡ ਨਾਲ ਸੁਰੱਖਿਅਤ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ।
|
ਹਮਿੰਗਬਰਡ
|
ਟ੍ਰਾਇਯੰਬਾਕਾ
|
ਬਲੌਕਚੇਨ-ਸੰਚਾਲਿਤ ਸਮਾਧਾਨ ਜੋ ਛੇੜਛਾੜ-ਪਰੂਫ ਕੰਟੈਂਟ ਪ੍ਰੋਟੈਕਸ਼ਨ ਦੇ ਲਈ ਬਲਾਈਂਡ ਵਾਟਰਮਾਰਕਿੰਗ ਅਤੇ ਕ੍ਰਿਪਟੋਗ੍ਰਾਫਿਕ ਹੈਸ਼ਿੰਗ ਨੂੰ ਜੋੜਦਾ ਹੈ।
|
ਸਿਫਰਕੋਰ
|
ਸਕਿਯੋਰ ਫਿੰਗਰਪ੍ਰਿੰਟ ਸਟੈਨੋਗ੍ਰਾਫੀ ਸਿਸਟਮ (ਐੱਸਐੱਫਐੱਸਐੱਸ)
|
ਇੱਕ ਸਿਸਟਮ ਜੋ ਸਟੈਨੋਗ੍ਰਾਫੀ ਅਤੇ ਕ੍ਰਿਪਟੋਗ੍ਰਾਫਿਕ ਤਕਨੀਕਾਂ ਦਾ ਉਪਯੋਗ ਕਰਕੇ ਡਿਜੀਟਲ ਮੀਡੀਆ ਵਿੱਚ ਸੁਰੱਖਿਅਤ ਫਿੰਗਰਪ੍ਰਿੰਟ ਐਂਬੇਡ ਕਰਦਾ ਹੈ। ਇਸ ਨਾਲ ਮਜ਼ਬੂਤ ਪਾਇਰੇਸੀ ਰੋਕਥਾਮ ਸੰਭਵ ਹੁੰਦੀ ਹੈ।
|
ਵ੍ਹਾਈਟਹੈਟਵਲਰਸ
|
ਸ਼ੈਡੋ ਸਟੈਂਪ
|
ਮਾਰਕਰ-ਅਧਾਰਿਤ ਟ੍ਰੈਕਿੰਗ ਸਿਸਟਮ ਜੋ ਰੀਅਲ ਟਾਈਮ ਵਿੱਚ ਡਿਜੀਟਲ ਸਮੱਗਰੀ ਦੀ ਨਿਗਰਾਨੀ ਅਤੇ ਟ੍ਰੇਸ ਕਰਨ ਦੇ ਲਈ ਅਦ੍ਰਿਸ਼, ਵਿਸ਼ੇਸ਼ ਤੌਰ ‘ਤੇ ਪਹਿਚਾਣੇ ਜਾਣ ਯੋਗ ਮਾਰਕਰਾਂ ਦਾ ਉਪਯੋਗ ਕਰਦਾ ਹੈ।
|
ਚੈਲੇਂਜ (ਚੁਣੌਤੀ) ਦੀਆਂ ਮੁੱਖ ਵਿਸ਼ੇਸ਼ਤਾਵਾਂ:
-
ਫਿੰਗਰਪ੍ਰਿੰਟਿੰਗ, ਵਾਟਰਮਾਰਕਿੰਗ, ਬਲੌਕਚੇਨ ਅਤੇ ਸਟੈਨੋਗ੍ਰਾਫੀ ਜਿਹੀਆਂ ਐਡਵਾਂਸਡ ਟੈਕਨੋਲੋਜੀਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ
-
ਸਟਾਰਟਅੱਪ, ਵਿਦਿਆਰਥੀਆਂ ਅਤੇ ਟੈਕਨੋਲੋਜੀ ਇਨੋਵੇਟਰਾਂ ਦੀ ਵਿਵਿਧ ਭਾਗੀਦਾਰੀ
-
ਉਦਯੋਗ ਨਾਲ ਜੁੜੇ ਮਾਹਿਰਾਂ ਅਤੇ ਟੈਕਨੋਲੋਜਿਸਟਾਂ ਨਾਲ ਲੈਸ ਪ੍ਰਤਿਸ਼ਠਿਤ ਜਿਊਰੀ ਦੁਆਰਾ ਫੈਸਲਾ ਲਿਆ ਗਿਆ
-
ਰਾਸ਼ਟਰੀ ਮਨੁੱਖਤਾ, ਮਾਰਗਦਰਸ਼ਨ ਅਤੇ ਉਦਯੋਗ ਸਹਿਯੋਗ ਦੇ ਅਵਸਰ ਪ੍ਰਾਪਤ ਕਰਨ ਦੇ ਲਈ ਜੇਤੂ ਸਮਾਧਾਨ
ਅੱਜ ਦੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਮੀਡੀਆ ਅਤੇ ਮਨੋਰੰਜਨ ਦ੍ਰਿਸ਼ ਵਿੱਚ, ਡਿਜੀਟਲ ਸਮੱਗਰੀ ਦੀ ਸੁਰੱਖਿਆ, ਅਖੰਡਤਾ ਅਤੇ ਪ੍ਰਮਾਣਿਕਤਾ ਦੀ ਰੱਖਿਆ ਕਰਨਾ ਪਹਿਲਾਂ ਤੋਂ ਕਿਤੇ ਵੱਧ ਮਹੱਤਵਪੂਰਨ ਹੈ। ਡਿਜੀਟਲ ਮੀਡੀਆ ਦੇ ਉਪਭੋਗ ਵਿੱਚ ਵਾਧੇ ਨੇ ਪਾਇਰੇਸੀ, ਅਣਅਧਿਕਾਰਤ ਵੰਡ ਅਤੇ ਸਮੱਗਰੀ ਹੇਰਫੇਰ ਦੇ ਜੋਖਮ ਨੂੰ ਵਧਾ ਦਿੱਤਾ ਹੈ – ਜੋ ਸਮੱਗਰੀ ਨਿਰਮਾਤਾਵਾਂ, ਡਿਸਟ੍ਰੀਬਿਊਟਰਾਂ ਅਤੇ ਅਧਿਕਾਰ ਧਾਰਕਾਂ ਦੇ ਸਾਹਮਣੇ ਗੰਭੀਰ ਚੁਣੌਤੀਆਂ ਪੇਸ਼ ਕਰ ਰਿਹਾ ਹੈ।
ਮੀਡੀਆ ਪਾਰਟਨਰਸ ਏਸ਼ੀਆ ਦੀ ਰਿਪੋਰਟ ਦਾ ਅਨੁਮਾਨ ਹੈ ਕਿ 2024 ਵਿੱਚ ਭਾਰਤ ਵਿੱਚ ਕਰੋੜ ਉਪਯੋਗਕਰਤਾ ਔਨਲਾਈਨ ਵੀਡੀਓ ਪਾਇਰੇਸੀ ਵਿੱਚ ਸ਼ਾਮਲ ਹਨ, ਜਿਸ ਨਾਲ 1.2 ਅਰਬ ਅਮਰੀਕੀ ਡਾਲਰ ਦੇ ਨੁਕਸਾਨ ਦਾ ਸ਼ੱਕ ਹੈ। ਪ੍ਰਭਾਵੀ ਅਤੇ ਮਜ਼ਬੂਤ ਐਂਟੀ-ਪਾਇਰੇਸੀ ਦਖਲਅੰਦਾਜ਼ੀ ਦੇ ਬਿਨਾ, ਇਹ 2029 ਤੱਕ, 15 ਕਰੋੜ 80 ਲੱਖ ਉਪਯੋਗਕਰਤਾਵਾਂ (ਯੂਜ਼ਰਸ) ਤੱਕ ਵਧ ਸਕਦਾ ਹੈ।
ਅਧਿਕਾਰ ਧਾਰਕ ਅਤੇ ਪ੍ਰਸਾਰਕ ਆਪਣੇ ਆਈਪੀ ਅਧਿਕਾਰਾਂ ਦੀ ਪਹਿਚਾਣ ਕਰਨ, ਵਿਘਨ ਪਾਉਣ ਵਾਲਿਆਂ ਨਾਲ ਨਿਪਟਣ ਅਤੇ ਲਾਗੂ ਕਰਨ ਦੇ ਲਈ ਤਕਨੀਕੀ ਸਮਾਧਾਨਾਂ ‘ਤੇ ਤੇਜ਼ੀ ਨਾਲ ਨਿਰਭਰ ਹੋ ਰਹੇ ਹਨ। ਹਾਲਾਂਕਿ, ਪ੍ਰਮੁੱਖ ਪਾਇਰੇਸੀ ਸਾਈਟਾਂ ਅਤੇ ਸੇਵਾਵਾਂ ਦੇ ਪਿੱਛੇ ਅਪਰਾਧਿਕ ਸਿੰਡੀਕੇਟ ਲਗਾਤਾਰ ਆਪਣੇ ਬੁਨਿਆਦੀ ਢਾਂਚੇ ਨੂੰ ਅਨੁਕੂਲਿਤ ਅਤੇ ਅਸਪਸ਼ਟ ਕਰ ਰਹੇ ਹਨ, ਜਿਸ ਨਾਲ ਪਾਇਰੇਸੀ ਦਾ ਪਤਾ ਲਗਾਉਣਾ ਅਤੇ ਉਸ ਨਾਲ ਨਿਪਟਣ ਦੀ ਪ੍ਰਕਿਰਿਆ ਲਾਗੂ ਕਰਨਾ ਪਹਿਲਾਂ ਤੋਂ ਕਿਤੇ ਵੱਧ ਗੁੰਝਲਦਾਰ ਹੋ ਗਿਆ ਹੈ।
ਫਿੰਗਰਪ੍ਰਿੰਟਿੰਗ ਅਤੇ ਵਾਟਰਮਾਰਕਿੰਗ ਸਮਾਧਾਨਾਂ ਵਿੱਚ ਤਕਨੀਕੀ ਇਨੋਵੇਸ਼ਨ ਨੂੰ ਹੁਲਾਰਾ ਦੇਣ ਦੇ ਲਈ ਡਿਜ਼ਾਈਨ ਕੀਤੀ ਗਈ ਇਹ ਪ੍ਰਤੀਯੋਗਿਤਾ ਭਾਰਤ ਦੇ ਡਿਜੀਟਲ ਈਕੋਸਿਸਟਮ ਨੂੰ ਸੁਰੱਖਿਅਤ ਕਰਨ ਦੀ ਵਧਦੀ ਜ਼ਰੂਰਤ ਨੂੰ ਦਰਸਾਉਂਦੀ ਹੈ।
ਐਂਟੀ-ਪਾਇਰੇਸੀ ਚੈਲੇਂਜ ਭਾਰਤ ਦੇ ਡਿਜੀਟਲ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਮਹੱਤਵਪੂਰਨ ਟੈਕਨੋਲੋਜੀ ਖੇਤਰਾਂ ਵਿੱਚ ਸਵਦੇਸ਼ੀ ਇਨੋਵੇਸ਼ਨ ਨੂੰ ਪ੍ਰੋਤਸਾਹਿਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਉਪਲਬਧੀ ਹੈ।
ਸੀਆਈਆਈ ਦੁਆਰਾ ਵੇਵਸ ਦੇ ਅੰਗ ਦੇ ਰੂਪ ਵਿੱਚ ਆਯੋਜਿਤ ਚੈਲੇਂਜ ਨੂੰ ਆਈਪੀਹਾਉਸ, ਟਾਟਾ ਕੰਸਲਟੇਂਸੀ ਸਰਵਿਸਿਜ਼ (ਟੀਸੀਐੱਸ) ਅਤੇ ਹੈਕ2ਸਕਿੱਲ ਨੇ ਸਮਰਥਨ ਦਿੱਤਾ। ਉਨ੍ਹਾਂ ਨੇ ਮੁਲਾਂਕਣ ਪ੍ਰਕਿਰਿਆ ਵਿੱਚ ਅਤੇ ਪੂਰੇ ਚੈਲੇਂਜ ਦੌਰਾਨ ਉਦਯੋਗ ਦੀ ਭਾਗੀਦਾਰੀ ਨੂੰ ਸੁਵਿਧਾਜਨਕ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਵੇਵਸ ਬਾਰੇ
ਇਹ ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਖੇਤਰ ਦੇ ਲਈ ਮੀਲ ਪੱਥਰ ਪ੍ਰੋਗਰਾਮ ਹੈ। ਭਾਰਤ ਸਰਕਾਰ ਪਹਿਲਾ ਵਿਸ਼ਵ ਆਡੀਓ ਵਿਜ਼ੁਅਲ ਅਤੇ ਮਨੋਰੰਜਨ ਸਮਿਟ (ਵੇਵਸ) 1 ਤੋਂ 4 ਮਈ, 2025 ਤੱਕ ਮਹਾਰਾਸ਼ਟਰ ਦੇ ਮੁੰਬਈ ਵਿੱਚ ਆਯੋਜਿਤ ਕਰੇਗੀ।
ਤੁਸੀਂ ਉਦਯੋਗ ਦੇ ਪੇਸ਼ੇਵਰ ਹੋ, ਨਿਵੇਸ਼ਕ ਹੋ, ਨਿਰਮਾਤਾ ਹੋ ਜਾਂ ਇਨੋਵੇਟਰ ਹੋ, ਸਮਿਟ ਐੱਮਐਂਡੀ ਲੈਂਡਸਕੇਪ ਨਾਲ ਜੁੜਨ, ਸਹਿਯੋਗ ਕਰਨ, ਇਨੋਵੇਟ ਕਰਨ ਅਤੇ ਯੋਗਦਾਨ ਦੇਣ ਦੇ ਲਈ ਗਲੋਬਲ ਪਲੈਟਫਾਰਮ ਪ੍ਰਦਾਨ ਕਰਦਾ ਹੈ।
ਵੇਵਸ ਸਮੱਗਰੀ ਨਿਰਮਾਣ, ਬੌਧਿਕ ਸੰਪਦਾ ਅਤੇ ਤਕਨੀਕੀ ਇਨੋਵੇਸ਼ਨ ਦੇ ਕੇਂਦਰ ਵਜੋਂ ਆਪਣੀ ਸਥਿਤੀ ਨੂੰ ਪ੍ਰੋਤਸਾਹਨ ਦੇਣ ਦੀ ਭਾਰਤ ਦੀ ਰਚਨਾਤਮਕ ਸ਼ਕਤੀ ਨੂੰ ਵਧਾਉਣ ਦੇ ਲਈ ਤਿਆਰ ਹੈ। ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਸਾਊਂਡ ਅਤੇ ਸੰਗੀਤ, ਵਿਗਿਆਪਨ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜਨਰੇਟਿਵ ਏਆਈ, ਆਗਮੈਂਟਿਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ), ਅਤੇ ਐਕਸਟੈਂਡਿਡ ਰਿਐਲਿਟੀ (ਐਕਸਆਰ) ਫੋਕਸ ਵਾਲੇ ਉਦਯੋਗਾਂ ਅਤੇ ਖੇਤਰਾਂ ਵਿੱਚ ਸ਼ਾਮਲ ਹਨ।
ਕੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ? ਜਵਾਬ ਇੱਥੇ ਪਾਓ
ਪੀਆਈਬੀ ਟੀਮ ਵੇਵਸ ਦੇ ਨਵੀਨਤਮ ਐਲਾਨਾਂ ਨਾਲ ਅੱਪਡੇਟ ਰਹੋ
ਆਓ, ਸਾਡੇ ਨਾਲ ਅੱਗੇ ਵਧੋ! ਹੁਣੇ ਵੇਵਸ ਦੇ ਲਈ ਰਜਿਸਟਰ ਕਰੋ
* * *
ਪੀਆਈਬੀ ਟੀਮ ਵੇਵਸ 2025 । ਸ੍ਰੀਯੰਕਾ/ਦਰਸ਼ਨਾ । 96
Release ID:
(Release ID: 2122468)
| Visitor Counter:
22
Read this release in:
English
,
Urdu
,
Nepali
,
Hindi
,
Marathi
,
Gujarati
,
Odia
,
Tamil
,
Telugu
,
Kannada
,
Malayalam