WAVES BANNER 2025
ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਵੇਵਐਕਸ 2025 ਦੇ ਲਈ ਯੋਗਤਾ ਮਾਪਦੰਡ ਦਾ ਵਿਸਤਾਰ ਕੀਤਾ ਗਿਆ, ਅਰਜ਼ੀ ਜਮ੍ਹਾਂ ਕਰਨ ਦੀ ਅੰਤਿਮ ਮਿਤੀ ਹੁਣ 21 ਅਪ੍ਰੈਲ


ਫਲੈਗਸ਼ਿਪ ਮੀਡੀਆ-ਟੈੱਕ ਸਟਾਰਟਅੱਪ ਈਵੈਂਟ ਪੁਰਾਣੀਆਂ ਸਾਂਝੇਦਾਰੀਆਂ ਦੇ ਲਈ ਨਵੇਂ ਮੌਕਿਆਂ ਦਾ ਵਿਸਤਾਰ ਕਰ ਰਿਹਾ ਹੈ ਅਤੇ ਦੇਸ਼ ਭਰ ਵਿੱਚ ਆਕਰਸ਼ਣ ਪੈਦਾ ਕਰ ਰਿਹਾ ਹੈ

 Posted On: 16 APR 2025 5:47PM |   Location: PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਇੰਟਰਨੈੱਟ ਅਤੇ ਮੋਬਾਇਲ ਐਸੋਸੀਏਸ਼ਨ ਆਫ਼ ਇੰਡੀਆ (ਆਈਏਐੱਮਆਈ - IAMAI) ਦੇ ਸਹਿਯੋਗ ਨਾਲ, ਮੀਡੀਆ ਮਨੋਰੰਜਨ ਟੈਕਨੋਲੋਜੀ ਖੇਤਰ ਵਿੱਚ ਸਟਾਰਟਅੱਪਸ ਦੇ ਲਈ ਭਾਰਤ ਦੇ ਪ੍ਰਮੁੱਖ ਪਲੈਟਫਾਰਮ, ਵੇਵਐਕਸ 2025 ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਸਬੰਧ ਵਿੱਚ ਹੁਣ ਦੋ ਵੱਡੇ ਨਵੇਂ ਐਲਾਨ ਕੀਤੇ ਗਏ ਹਨ। ਵਿਆਪਕ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਅਤੇ ਇਨੋਵੇਸ਼ਨ ਨੂੰ ਵਧਾਉਣ ਦੇ ਲਈ ਯੋਗਤਾ ਮਾਪਦੰਡਾਂ ਦਾ ਵਿਸਤਾਰ ਕੀਤਾ ਗਿਆ ਹੈ। ਅਰਜ਼ੀ ਦੇਣ ਦੀ ਅੰਤਿਮ ਮਿਤੀ ਵੀ ਵਧਾ ਦਿੱਤੀ ਗਈ ਹੈ।

ਇਹ ਐਲਾਨ ਕੀਤਾ ਗਿਆ ਹੈ ਕਿ 2016 ਤੋਂ ਬਾਅਦ ਸ਼ੁਰੂ ਹੋਏ ਸਟਾਰਟਅੱਪ ਵੇਵਐਕਸ 2025 ਦੇ ਲਈ ਅਰਜ਼ੀ ਦੇਣ ਦੇ ਯੋਗ ਹਨ। ਇਹ ਪਿਛਲੇ ਮਾਪਦੰਡਾਂ ਵਿੱਚ ਇੱਕ ਮਹੱਤਵਪੂਰਨ ਬਦਲਾਅ ਹੈ, ਜੋ 2020 ਜਾਂ ਉਸ ਤੋਂ ਬਾਅਦ ਸਥਾਪਿਤ ਸਟਾਰਟਅੱਪ ਦੇ ਲਈ ਦਾਖਲੇ ਨੂੰ ਸੀਮਤ ਕਰ ਰਿਹਾ ਸੀ। ਇਸ ਪਹਿਲਕਦਮੀ ਤੋਂ ਵਿਆਪਕ ਸ਼੍ਰੇਣੀ ਦੇ ਭਾਗੀਦਾਰਾਂ ਦੇ ਆਕਰਸ਼ਿਤ ਹੋਣ ਦੀ ਉਮੀਦ ਹੈ, ਖਾਸ ਰੂਪ ਨਾਲ ਉਹ ਜੋ ਮੀਡੀਆ-ਟੈੱਕ ਖੇਤਰ ਵਿੱਚ ਲਚਕੀਲਾਪਣ, ਵਿਕਾਸ ਅਤੇ ਪ੍ਰਭਾਵ ਦਾ ਟ੍ਰੈਕ ਰਿਕਾਰਡ ਰੱਖਦੇ ਹਨ।

ਦੇਸ਼ ਭਰ ਦੇ ਉੱਦਮੀਆਂ ਦੀ ਤੀਬਰ ਦਿਲਚਸਪੀ ਅਤੇ ਬੇਨਤੀਆਂ ਨੂੰ ਦੇਖਦੇ ਹੋਏ, ਅਰਜ਼ੀ ਦੇਣ ਦੀ ਅੰਤਿਮ ਮਿਤੀ ਵੀ 21 ਅਪ੍ਰੈਲ, 2025 ਤੱਕ ਵਧਾ ਦਿੱਤੀ ਗਈ ਹੈ। ਇਹ ਵਿਸਤਾਰ ਮਹੱਤਵਾਕਾਂਖੀ ਮੀਡੀਆ ਟੈਕਨੋਲੋਜੀ ਦੇ ਇਨੋਵੇਟਰਾਂ ਨੂੰ ਆਪਣੇ ਪ੍ਰਸਤਾਵ ਪੇਸ਼ ਕਰਨ ਦੇ ਲਈ ਵਾਧੂ ਸਮਾਂ ਅਤੇ ਰਾਸ਼ਟਰੀ ਪਲੈਟਫਾਰਮ 'ਤੇ ਆਪਣੀ ਅਲੱਗ ਪਹਿਚਾਣ ਬਣਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ।

ਵੇਵਐਕਸ 2025 ਨਿਵੇਸ਼ ਦੇ ਲਈ ਸਮਾਗਮ 2 ਅਤੇ 3 ਮਈ ਨੂੰ ਵੇਵਐਕਸ 2025 ਸਮਿਟ ਦੇ ਦੌਰਾਨ ਮੁੰਬਈ ਦੇ ਜਿਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਆਯੋਜਿਤ ਕੀਤੇ ਜਾਣਗੇ। ਵਰਲਡ ਆਡੀਓ-ਵਿਜ਼ੂਅਲ ਐਂਟਰਟੇਨਮੈਂਟ ਸਮਿਟ (ਵੇਵਸ) ਦਾ ਇੱਕ ਪ੍ਰਮੁੱਖ ਹਿੱਸਾ ਵੇਵਐਕਸ, ਗੇਮਿੰਗ, ਐਨੀਮੇਸ਼ਨ, ਐਕਸਆਰ, ਮੈਟਾਵਰਸ, ਜਨਰੇਟਿਵ ਏਆਈ, ਅਤੇ ਕੰਟੈਂਟ ਟੈਕਨੋਲੋਜੀ ਵਰਗੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਸਟਾਰਟਅੱਪ ਦੇ ਲਈ ਇੱਕ ਹਾਈ ਸਟੈੱਕ ਲਾਂਚਪੈਡ ਦੇ ਰੂਪ ਵਿੱਚ ਤਿਆਰ ਹੈ।

ਚੁਣੇ ਹੋਏ ਸਟਾਰਟਅੱਪ ਕਲੋਜ਼ਡ ਰੂਮ ਵਿੱਚ ਆਯੋਜਿਤ ਪਿਚਿੰਗ ਸੈਸ਼ਨਾਂ ਵਿੱਚ ਹਿੱਸਾ ਲੈਣਗੇ ਅਤੇ ਟੌਪ ਦੀਆਂ ਉੱਦਮ ਪੂੰਜੀ ਫਰਮਾਂ ਅਤੇ ਹਾਈ-ਪ੍ਰੋਫਾਈਲ ਏਂਜਲ ਨਿਵੇਸ਼ਕਾਂ ਦੇ ਵਿੱਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੂੰ ਪ੍ਰਮੁੱਖ ਉਦਯੋਗ ਮਾਹਿਰਾਂ ਤੋਂ ਮਾਰਗਦਰਸ਼ਨ, ਵਿਸ਼ਵ ਸਾਂਝੇਦਾਰੀਆਂ ਨਾਲ ਸੰਪਰਕ ਅਤੇ ਪ੍ਰਮੁੱਖ ਟੈਕਨੋਲੋਜੀ ਅਤੇ ਮੀਡੀਆ ਕੰਪਨੀਆਂ ਦੇ ਨਾਲ ਸਹਿਯੋਗ ਕਰਨ ਦੇ ਮੌਕਿਆਂ ਦਾ ਵੀ ਲਾਭ ਮਿਲੇਗਾ।

ਵੇਵਐਕਸ 2025 ਨੂੰ ਨਾ ਸਿਰਫ਼ ਉੱਭਰਦੇ ਵਿਚਾਰਾਂ ਦੇ ਪ੍ਰਦਰਸ਼ਨ ਦੇ ਲਈ ਤਿਆਰ ਕੀਤਾ ਗਿਆ ਹੈ, ਸਗੋਂ ਡਿਜੀਟਲ ਯੁਗ ਵਿੱਚ ਕੰਟੈਂਟ ਦੇ ਨਿਰਮਾਣ, ਵੰਡਣ ਅਤੇ ਮੋਨੇਟਾਇਜ਼ ਦੇ ਤਰੀਕਿਆਂ ਨੂੰ ਗਤੀ ਦੇਨ ਦੇ ਲਈ ਇੱਕ ਰਣਨੀਤਕ ਪਲੈਟਫਾਰਮ ਵਜੋਂ ਵੀ ਤਿਆਰ ਕੀਤਾ ਗਿਆ ਹੈ।

ਅਰਜ਼ੀਆਂ ਵੇਵੈਕਸ ਦੇ ਅਧਿਕਾਰਤ ਪੋਰਟਲ https://wavex.wavesbazaar.com ਦੇ ਮਾਧਿਅਮ ਰਾਹੀਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।

ਵੇਵਸ ਬਾਰੇ

ਮੀਡੀਆ ਅਤੇ ਮਨੋਰੰਜਨ (ਐੱਮ ਐਂਡ ਈ) ਖੇਤਰ ਦੇ ਲਈ ਇੱਕ ਇਤਿਹਾਸਕ ਆਯੋਜਨ, ਪਹਿਲਾ ਵਰਲਡ ਆਡੀਓ-ਵਿਜ਼ੁਅਲ ਐਂਟਰਟੇਨਮੈਂਟ ਸਮਿਟ (ਵੇਵਸ) ਭਾਰਤ ਸਰਕਾਰ ਦੁਆਰਾ 1 ਤੋਂ 4 ਮਈ, 2025 ਤੱਕ ਮੁੰਬਈ, ਮਹਾਰਾਸ਼ਟਰ ਵਿੱਚ ਆਯੋਜਿਤ ਕੀਤਾ ਜਾਵੇਗਾ।

ਭਾਵੇਂ ਤੁਸੀਂ ਉਦਯੋਗ ਦੇ ਪੇਸ਼ੇਵਰ ਹੋ, ਨਿਵੇਸ਼ਕ ਹੋ, ਨਿਰਮਾਤਾ ਹੋ ਜਾਂ ਇਨੋਵੇਟਰ ਹੋ, ਇਹ ਸਮਿਟ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਜੁੜਨ, ਸਹਿਯੋਗ ਕਰਨ, ਨਵੀਨਤਾ ਕਰਨ ਅਤੇ ਯੋਗਦਾਨ ਪਾਉਣ ਦੇ ਲਈ ਸਭ ਤੋਂ ਵਧੀਆ ਵਿਸ਼ਵ ਪਲੈਟਫਾਰਮ ਪ੍ਰਦਾਨ ਕਰਦਾ ਹੈ।

ਵੇਵਸ ਭਾਰਤ ਦੀ ਸਿਰਜਣਾਤਮਕ ਸ਼ਕਤੀ ਨੂੰ ਵਧਾਉਣ ਦੇ ਲਈ ਤਿਆਰ ਹੈ, ਜਿਸ ਨਾਲ ਇਸਦੀ ਸਥਿਤੀ ਕੰਟੈਂਟ ਨਿਰਮਾਣ, ਬੌਧਿਕ ਸੰਪਦਾ ਅਤੇ ਤਕਨੀਕੀ ਇਨੋਵੇਸ਼ਨ ਦੇ ਕੇਂਦਰ ਵਜੋਂ ਮਜ਼ਬੂਤ ਹੋਵੇਗੀ। ਫੋਕਸ ਵਿੱਚ ਆਉਣ ਵਾਲੇ ਉਦਯੋਗ ਅਤੇ ਖੇਤਰਾਂ ਵਿੱਚ: ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਆਵਾਜ਼ ਅਤੇ ਸੰਗੀਤ, ਵਿਗਿਆਪਨ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜਨਰੇਟਿਵ ਏਆਈ, ਔਗਮੈਂਟੇਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ) ਅਤੇ ਐਕਸਟੈਂਡਡ ਰਿਐਲਿਟੀ (ਐਕਸਆਰ) ਸ਼ਾਮਲ ਹਨ।

ਕੀ ਤੁਹਾਡੇ ਕੋਈ ਸਵਾਲ ਹਨ? ਉਨ੍ਹਾਂ ਦਾ ਜਵਾਬ ਇੱਥੇ ਦੇਖੋ!

ਪੀਆਈਬੀ ਟੀਮ ਵੇਵਸ ਦੇ ਵੱਲੋਂ ਵੇਵਸ ਦੇ ਬਾਰੇ ਨਵੇਂ ਐਲਾਨਾਂ ਦੇ ਨਾਲ ਅੱਪਡੇਟ ਰਹੇ।

ਆਓ, ਸਾਡੇ ਨਾਲ ਇਹ ਸ਼ਾਨਦਾਰ ਯਾਤਰਾ ਕਰੋ! ਵੇਵਸ ਦੇ ਲਈ ਹੁਣੇ ਰਜਿਸਟਰ ਕਰੋ।

************

ਪੀਆਈਬੀ ਟੀਮ ਵੇਵਸ 2025 | ਐਡਗਰ/ ਦਰਸ਼ਨਾ | 95


Release ID: (Release ID: 2122441)   |   Visitor Counter: 14