ਰਾਸ਼ਟਰਪਤੀ ਸਕੱਤਰੇਤ
azadi ka amrit mahotsav

2023 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ-IAS) ਅਧਿਕਾਰੀਆਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ


2023 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ-IAS) ਅਧਿਕਾਰੀਆਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 15 APR 2025 1:49PM by PIB Chandigarh

ਵਿਭਿੰਨ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਸਹਾਇਕ ਸਕੱਤਰ ਦੇ ਰੂਪ ਵਿੱਚ ਕਾਰਜਰਤ 2023 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ-IAS) ਅਧਿਕਾਰੀਆਂ ਦੇ ਇੱਕ ਸਮੂਹ ਨੇ ਅੱਜ (15 ਅਪ੍ਰੈਲ, 2025) ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

 

ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ-IAS) ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਉਹ ਅਸਾਧਾਰਣ ਦ੍ਰਿੜ੍ਹ ਸੰਕਲਪ ਅਤੇ ਸਖ਼ਤ ਮਿਹਨਤ ਨਾਲ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ-IAS) ਅਧਿਕਾਰੀ ਬਣੇ ਹਨ। ਇਸ ਨਾਲ ਉਨ੍ਹਾਂ ਦੇ ਨਿਜੀ ਜੀਵਨ ਵਿੱਚ ਭੀ ਬੜਾ ਬਦਲਾਅ ਆਇਆ ਹੈ। ਹੁਣ ਹੋਰ ਭੀ ਅਧਿਕ ਦ੍ਰਿੜ੍ਹ ਸੰਕਲਪ ਅਤੇ ਸਮਰਪਣ ਦੇ ਨਾਲ ਉਨ੍ਹਾਂ ਨੂੰ ਅਣਗਿਣਤ ਲੋਕਾਂ ਦੇ ਜੀਵਨ ਵਿੱਚ ਪਰਿਵਰਤਨਕਾਰੀ ਬਦਲਾਅ ਲਿਆਉਣ ਦਾ ਅਵਸਰ ਮਿਲਿਆ ਹੈ। ਉਨ੍ਹਾਂ ਦੀ ਸੇਵਾ ਅਤੇ ਅਧਿਕਾਰ ਦਾ ਖੇਤਰ ਇਤਨਾ ਵਿਆਪਕ ਹੈ ਕਿ ਉਹ ਆਪਣੀ ਪਹਿਲੀ ਪੋਸਟਿੰਗ ਵਿੱਚ ਹੀ ਕਈ ਨਾਗਰਿਕਾਂ ਦੇ ਜੀਵਨ ਨੂੰ ਬਿਹਤਰ ਬਣਾ ਸਕਦੇ ਹਨ। ਉਨ੍ਹਾਂ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ-IAS) ਅਧਿਕਾਰੀਆਂ ਨੂੰ ਵੰਚਿਤਾਂ ਦੇ ਉਥਾਨ ਦੇ ਲਈ ਵਿਸ਼ੇਸ਼ ਪ੍ਰਯਾਸ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਇਹ ਭੀ ਸਲਾਹ ਦਿੱਤੀ ਕਿ ਅਧਿਕਾਰੀ ਆਪਣੇ ਕਰੀਅਰ ਦੇ ਦੌਰਾਨ ਕੁਝ ਸਮੇਂ ਬਾਅਦ ਪੋਸਟਿੰਗ ਵਾਲੇ ਸਥਾਨਾਂ ‘ਤੇ ਜਾਣ ਅਤੇ ਆਪਣੇ ਕੰਮ ਦੇ ਦੂਰਗਾਮੀ ਪਰਿਣਾਮ ਦੇਖਣ।

 

ਰਾਸ਼ਟਰਪਤੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਲੋਕ ਸੇਵਕਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇੱਕ ਲੋਕ ਸੇਵਕ ਦੇ ਕਰਤੱਵ ਉਸ ਦੀਆਂ ਜ਼ਿੰਮੇਦਾਰੀਆਂ ਹਨ ਅਤੇ ਉਸ ਦੇ ਅਧਿਕਾਰ ਉਨ੍ਹਾਂ ਕਰਤੱਵਾਂ ਨੂੰ ਪੂਰਾ ਕਰਨ ਦਾ ਸਾਧਨ ਹਨ।

ਰਾਸ਼ਟਰਪਤੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਦੇ ਕਰੀਅਰ ਦੀ ਅਸਲੀ ਕਹਾਣੀ ਉਨ੍ਹਾਂ ਦੇ ਕੰਮ ਦੁਆਰਾ ਬਣੇਗੀ, ਨਾ ਕਿ ਸੋਸ਼ਲ ਮੀਡੀਆ ‘ਤੇ ਫਾਲੋਅਰਸ ਦੀ ਸੰਖਿਆ ਵਧਾਉਣ ਨਾਲ। ਉਨ੍ਹਾਂ ਦੀ ਅਸਲੀ ਸਮਾਜਿਕ ਸੰਪਤੀ ਉਨ੍ਹਾਂ ਦੇ ਅੱਛੇ ਕੰਮ ਦੁਆਰਾ ਤੈ ਹੋਵੇਗੀ।

ਰਾਸ਼ਟਰਪਤੀ ਨੇ ਕਿਹਾ ਕਿ ਹਰੇਕ ਲੋਕ ਸੇਵਕ ਨੂੰ ਇਮਾਨਦਾਰੀ ਅਤੇ ਉਦੇਸ਼ ਦੇ ਨਾਲ ਕੰਮ ਕਰਨਾ ਚਾਹੀਦਾ ਹੈ। ਵਾਤਾਵਰਣ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਦਾ ਅਸੀਂ ਸਾਰੇ ਸਾਹਮਣਾ ਕਰ ਰਹੇ ਹਾਂ। ਅਨੈਤਿਕਤਾ ਦਾ ਪ੍ਰਦੂਸ਼ਣ ਅਤੇ ਕਦਰਾਂ-ਕੀਮਤਾਂ ਦਾ ਖੋਰਾ ਭੀ ਬਹੁਤ ਗੰਭੀਰ ਚੁਣੌਤੀਆਂ ਹਨ। ਨਿਸ਼ਠਾਵਾਨ ਅਤੇ ਇਮਾਨਦਾਰ ਹੋਣ ਬਾਰੇ ਹੋਰ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ। ਇਮਾਨਦਾਰੀ, ਸਚਾਈ ਅਤੇ ਸਾਦਗੀ ਦੀਆਂ ਜੀਵਨ ਕਦਰਾਂ-ਕੀਮਤਾਂ ਦਾ ਪਾਲਨ ਕਰਨ ਵਾਲੇ ਲੋਕ ਅਧਿਕ ਸੁਖੀ ਰਹਿੰਦੇ ਹਨ। ਲੋਕ ਸੇਵਾ ਵਿੱਚ ਇਮਾਨਦਾਰੀ ਸਭ ਤੋਂ ਇੱਛਤ ਨੀਤੀ ਹੈ। ਲੋਕ ਸੇਵਕ ਤੋਂ ਇਹ ਅਪੇਖਿਆ ਕੀਤੀ ਜਾਂਦੀ ਹੈ ਕਿ ਉਹ ਜੀਵਨ ਦੇ ਹਰ ਖੇਤਰ ਵਿੱਚ ਨਿਸ਼ਠਾ ਅਤੇ ਸੰਵੇਦਨਸ਼ੀਲਤਾ ਦੀ ਉਦਾਹਰਣ ਪ੍ਰਸਤੁਤ ਕਰਨਗੇ।

ਰਾਸ਼ਟਰਪਤੀ ਨੇ ਕਿਹਾ ਕਿ ਡਿਜੀਟਲ ਯੁਗ ਵਿੱਚ ਲੋਕਾਂ ਦੀਆਂ ਆਕਾਂਖਿਆਵਾਂ ਵਧ ਰਹੀਆਂ ਹਨ। ਉਹ ਪ੍ਰਸ਼ਾਸਕਾਂ ਦੀ ਜਵਾਬਦੇਹੀ ਦੇ ਪ੍ਰਤੀ ਜਾਗਰੂਕ ਹੋ ਰਹੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਆਪਣੇ ਸਾਥੀ ਨਾਗਰਿਕਾਂ ਦੇ ਨਾਲ ਨਿਕਟਤਾ ਵਧਾਉਣ ਅਤੇ ਸਥਾਨਕ ਪ੍ਰਯਾਸਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਵਧਾਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਜਨ ਪ੍ਰਤੀਨਿਧੀਆਂ ਦੁਆਰਾ ਉਠਾਏ ਗਏ ਜਨਹਿਤ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਭੀ ਸਲਾਹ ਦਿੱਤੀ। ਉਨ੍ਹਾਂ  ਕਿਹਾ ਕਿ ਸਥਾਨਕ ਅਤੇ ਰਾਜ ਪੱਧਰ ‘ਤੇ ਉਨ੍ਹਾਂ ਦੁਆਰਾ ਕੀਤੇ ਗਏ ਵਿਕਾਸ ਅਤੇ ਜਨ ਕਲਿਆਣ ਦੇ ਕਾਰਜ ਰਾਸ਼ਟਰੀ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨਗੇ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-

***

ਐੱਮਜੇਪੀਐੱਸ/ਐੱਸਆਰ


(Release ID: 2121898) Visitor Counter : 12