ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਨੇ ਵਿਸਾਖੀ, ਵਿਸ਼ੂ, ਬੋਹਾਗ ਬਿਹੂ, ਪੋਇਲਾ ਬੋਇਸ਼ਾਖ, ਮੇਸ਼ਾਦੀ, ਵੈਸ਼ਾਖਾਦੀ ਅਤੇ ਪੁਠੰਦੁ (ਪੁਤੰਦੁ) ਪਿਰਾਪੁ (PUTHANDU PIRAPU) ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
Posted On:
12 APR 2025 6:33PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ 13,14, 15 ਅਪ੍ਰੈਲ, 2025 ਨੂੰ ਮਨਾਏ ਜਾਣ ਵਾਲੇ ਵਿਸਾਖੀ, ਵਿਸ਼ੂ, ਬੋਹਾਗ ਬਿਹੂ, ਪੋਇਲਾ ਬੋਇਸ਼ਾਖ, ਮੇਸ਼ਾਦੀ, ਵੈਸ਼ਾਖਾਦੀ ਅਤੇ ਪੁਠੰਦੁ (ਪੁਤੰਦੁ) ਪਿਰਾਪੁ (PUTHANDU PIRAPU) ਦੀ ਪੂਰਵ ਸੰਧਿਆ ‘ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ:-
“ਵਿਸਾਖੀ, ਵਿਸ਼ੂ, ਬੋਹਾਗ ਬਿਹੂ, ਪੋਇਲਾ ਬੋਇਸ਼ਾਖ, ਮੇਸ਼ਾਦੀ, ਵੈਸ਼ਾਖਾਦੀ ਅਤੇ ਪੁਠੰਦੁ (ਪੁਤੰਦੁ) ਪਿਰਾਪੁ (PUTHANDU PIRAPU) ਦੇ ਸ਼ੁਭ ਅਵਸਰ ‘ਤੇ, ਮੈਂ ਭਾਰਤ ਅਤੇ ਵਿਦੇਸ਼ ਵਿੱਚ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦੀ ਹਾਂ।
ਭਾਰਤ ਦੇ ਵਿਭਿੰਨ ਹਿੱਸਿਆਂ ਵਿੱਚ ਫਸਲ ਦੀ ਵਾਢੀ ਦੇ ਸਮੇਂ ਮਨਾਏ ਜਾਣ ਵਾਲੇ ਇਹ ਤਿਉਹਾਰ ਸਾਡੀਆਂ ਸਮਾਜਿਕ ਪਰੰਪਰਾਵਾਂ ਅਤੇ ਵਿਭਿੰਨਤਾ ਵਿੱਚ ਏਕਤਾ ਦੇ ਪ੍ਰਤੀਕ ਹਨ। ਇਨ੍ਹਾਂ ਤਿਉਹਾਰਾਂ ਦੇ ਦੁਆਰਾ ਅਸੀਂ ਆਪਣੇ ਅੰਨਦਾਤਾ ਕਿਸਾਨਾਂ ਦੀ ਸਖ਼ਤ ਮਿਹਨਤ ਦਾ ਸਨਮਾਨ ਕਰਦੇ ਹਾਂ ਅਤੇ ਉਨ੍ਹਾਂ ਦੇ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਪ੍ਰਗਟ ਕਰਦੇ ਹਾਂ। ਇਹ ਤਿਉਹਾਰ ਕੁਦਰਤ ਦੀ ਸੰਭਾਲ਼ ਅਤੇ ਸਾਡੀ ਸੱਭਿਆਚਾਰਕ ਵਿਰਾਸਤ ਦੇ ਪ੍ਰਸਾਰ ਦਾ ਸੰਦੇਸ਼ ਵੀ ਦਿੰਦੇ ਹਨ।
ਮੈਂ ਕਾਮਨਾ ਕਰਦੀ ਹਾਂ ਕਿ ਊਰਜਾ ਅਤੇ ਖੁਸ਼ੀ ਨਾਲ ਭਰਪੂਰ ਇਹ ਤਿਉਹਾਰ ਸਾਨੂੰ ਆਪਣੇ ਰਾਸ਼ਟਰ ਦੇ ਵਿਕਾਸ ਦੇ ਲਈ ਪ੍ਰਤੀਬੱਧਤਾ ਅਤੇ ਸਮਰਪਣ ਦੇ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਨ।
ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -
***
ਐੱਮਜੇਪੀਐੱਸ/ਐੱਸਆਰ
(Release ID: 2121350)
Visitor Counter : 8