ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ 3,880 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ


ਪਿਛਲੇ 10 ਵਰ੍ਹਿਆਂ ਵਿੱਚ ਬਨਾਰਸ ਦੇ ਵਿਕਾਸ ਨੂੰ ਨਵੀਂ ਗਤੀ ਮਿਲੀ ਹੈ: ਪ੍ਰਧਾਨ ਮੰਤਰੀ

ਮਹਾਤਮਾ ਜਯੋਤਿਬਾ ਫੁਲੇ (Mahatma Jyotiba Phule) ਅਤੇ ਸਾਵਿਤ੍ਰੀਬਾਈ ਫੁਲੇ ਜੀ (Savitribai Phule ji) ਨੇ ਮਹਿਲਾ ਸਸ਼ਕਤੀਕਰਣ, ਉਨ੍ਹਾਂ ਦੇ ਆਤਮ-ਵਿਸ਼ਵਾਸ ਅਤੇ ਸਮਾਜ ਦੇ ਕਲਿਆਣ ਦੇ ਲਈ ਜ਼ਿੰਦਗੀ ਭਰ ਕੰਮ ਕੀਤਾ: ਪ੍ਰਧਾਨ ਮੰਤਰੀ

ਬਨਾਸ ਡੇਅਰੀ (Banas Dairy) ਨੇ ਕਾਸ਼ੀ ਦੇ ਹਜ਼ਾਰਾਂ ਪਰਿਵਾਰਾਂ ਦੀ ਤਸਵੀਰ ਅਤੇ ਤਕਦੀਰ ਦੋਹਾਂ ਨੂੰ ਬਦਲ ਦਿੱਤਾ ਹੈ: ਪ੍ਰਧਾਨ ਮੰਤਰੀ

ਕਾਸ਼ੀ ਹੁਣ ਚੰਗੀ ਅਰੋਗਤਾ ਦੀ ਰਾਜਧਾਨੀ ਬਣ ਰਹੀ ਹੈ: ਪ੍ਰਧਾਨ ਮੰਤਰੀ

ਅੱਜ ਕਾਸ਼ੀ ਜਾਣ ਵਾਲਾ ਹਰ ਵਿਅਕਤੀ ਇੱਥੋਂ ਦੇ ਬੁਨਿਆਦੀ ਢਾਂਚੇ ਅਤੇ ਸੁਵਿਧਾਵਾਂ ਦੀ ਪ੍ਰਸ਼ੰਸਾ ਕਰਦਾ ਹੈ: ਪ੍ਰਧਾਨ ਮੰਤਰੀ

ਭਾਰਤ ਅੱਜ ਵਿਕਾਸ ਅਤੇ ਵਿਰਾਸਤ ਦੋਨਾਂ ਨੂੰ ਇਕੱਠਿਆਂ ਅੱਗੇ ਵਧਾ ਰਿਹਾ ਹੈ, ਸਾਡੀ ਕਾਸ਼ੀ ਇਸ ਦਾ ਸਰਬਉੱਚ ਮਾਡਲ ਬਣ ਰਹੀ ਹੈ: ਪ੍ਰਧਾਨ ਮੰਤਰੀ

ਉੱਤਰ ਪ੍ਰਦੇਸ਼ ਹੁਣ ਸਿਰਫ਼ ਸੰਭਾਵਨਾਵਾਂ ਦੀ ਭੂਮੀ ਨਹੀਂ ਬਲਕਿ ਸਮਰੱਥਾ ਅਤੇ ਸਿੱਧੀਆਂ ਦੀ ਸੰਕਲਪ ਭੂਮੀ ਬਣ ਰਿਹਾ ਹੈ: ਪ੍ਰਧਾਨ ਮੰਤਰੀ

Posted On: 11 APR 2025 12:56PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ 3,880 ਕਰੋੜ ਰੁਪਏ ਤੋਂ ਅਧਿਕ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਅਵਸਰ 'ਤੇ ਮੌਜੂਦ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਾਸ਼ੀ ਨਾਲ ਆਪਣੀ ਗਹਿਰੀ ਸਾਂਝ ਦੀ ਗੱਲ ਕਰਦੇ ਹੋਏ ਆਪਣੇ ਪਰਿਵਾਰ ਅਤੇ ਖੇਤਰ ਦੇ ਲੋਕਾਂ ਦੇ ਅਸ਼ੀਰਵਾਦ ਦੇ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਵਿਅਕਤ ਕੀਤਾ ਅਤੇ ਉਨ੍ਹਾਂ ਨੂੰ ਮਿਲੇ ਅਥਾਹ ਪਿਆਰ ਅਤੇ ਸਮਰਥਨ ਨੂੰ ਭੀ ਸਵੀਕਾਰ ਕੀਤਾ। ਪ੍ਰਧਾਨ ਮੰਤਰੀ ਨੇ ਇਸ ਪਿਆਰ ਦੇ ਪ੍ਰਤੀ ਕਰਜ਼ਦਾਰ ਹੋਣ ਦੀ ਭਾਵਨਾ ਪ੍ਰਗਟ ਕਰਦੇ ਹੋਏ ਕਿਹਾ ਕਿ ਕਾਸ਼ੀ ਉਨ੍ਹਾਂ ਦੀ ਹੈ ਅਤੇ ਉਹ ਕਾਸ਼ੀ ਦੇ ਹਨ। ਕੱਲ੍ਹ ਹਨੂਮਾਨ ਜਨਮੋਤਸਵ (Hanuman Janmotsav) ਦੇ ਪਾਵਨ ਅਵਸਰ ਹੋਣ 'ਤੇ ਸ਼੍ਰੀ ਮੋਦੀ ਨੇ ਕਿਹਾ ਕਿ ਉਹ ਕਾਸ਼ੀ ਵਿੱਚ ਸੰਕਟ ਮੋਚਨ ਮਹਾਰਾਜ ਦੇ ਦਰਸ਼ਨ ਕਰਨ ਦਾ ਅਵਸਰ ਪਾ ਕੇ ਆਪਣੇ ਆਪ ਵਿੱਚ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਨੂਮਾਨ ਜਨਮੋਤਸਵ (Hanuman Janmotsav) ਤੋਂ ਪਹਿਲੇ ਕਾਸ਼ੀ ਦੇ ਲੋਕ ਵਿਕਾਸ ਦਾ ਉਤਸਵ ਮਨਾਉਣ ਦੇ ਲਈ ਇਕਜੁੱਟ ਹੋਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਬਨਾਰਸ ਦੇ ਵਿਕਾਸ ਨੂੰ ਨਵੀਂ ਗਤੀ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਕਾਸ਼ੀ ਨੇ ਆਧੁਨਿਕਤਾ ਨੂੰ ਅਪਣਾਉਂਦੇ ਹੋਏ ਨਾ ਸਿਰਫ਼ ਆਪਣੀ ਵਿਰਾਸਤ ਨੂੰ ਸੰਜੋਇਆ ਹੈ ਬਲਕਿ ਉੱਜਵਲ ਭਵਿੱਖ ਨੂੰ ਭੀ ਅਪਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਕਾਸ਼ੀ ਹੁਣ ਨਾ ਸਿਰਫ਼ ਪ੍ਰਾਚੀਨ ਹੈ ਬਲਕਿ ਪ੍ਰਗਤੀਸ਼ੀਲ ਭੀ ਹੈ, ਇਹ ਹੁਣ ਪੂਰਵਾਂਚਲ (Purvanchal) ਦੇ ਆਰਥਿਕ ਨਕਸ਼ੇ ਦਾ ਕੇਂਦਰ ਭੀ ਹੈ। ਉਨ੍ਹਾਂ ਨੇ ਕਿਹਾ ਕਿ ਭਗਵਾਨ ਮਹਾਦੇਵ ਦੁਆਰਾ ਨਿਰਦੇਸ਼ਿਤ ਕਾਸ਼ੀ ਹੁਣ ਪੂਰਵਾਂਚਲ ਦੇ ਵਿਕਾਸ ਦਾ ਰਥ ਸੰਚਾਲਿਤ ਕਰ ਰਹੀ ਹੈ।

ਸਮਾਗਮ ਵਿੱਚ ਕਾਸ਼ੀ ਅਤੇ ਪੂਰਵਾਂਚਲ ਦੇ ਵਿਭਿੰਨ ਹਿੱਸਿਆਂ ਨਾਲ ਜੁੜੇ ਕਈ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ਜ਼ਰੀਏ ਸੰਪਰਕ ਨੂੰ ਮਜ਼ਬੂਤ ਬਣਾਉਣ, ਹਰ ਘਰ ਵਿੱਚ ਟੈਪ ਵਾਟਰ ਪਹੁੰਚਾਉਣ ਦੇ ਅਭਿਯਾਨ ਅਤੇ ਸਿੱਖਿਆ, ਸਿਹਤ ਅਤੇ ਖੇਡ ਸੁਵਿਧਾਵਾਂ ਦੇ ਵਿਸਤਾਰ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਹਰ ਖੇਤਰ, ਹਰ ਪਰਿਵਾਰ ਅਤੇ ਹਰ ਯੁਵਾ ਨੂੰ ਬਿਹਤਰ ਸੁਵਿਧਾਵਾਂ ਦੇਣ ਦੀ ਪ੍ਰਤੀਬੱਧਤਾ ਵਿਅਕਤ ਕਰਦੇ ਹੋਏ ਕਿਹਾ ਕਿ ਇਹ ਪਹਿਲੇ ਪੂਰਵਾਂਚਲ ਨੂੰ ਇੱਕ ਵਿਕਸਿਤ ਖੇਤਰ ਵਿੱਚ ਬਦਲਣ ਵਿੱਚ ਮਹੱਤਵਪੂਰਨ ਉਪਲਬਧੀਆਂ ਸਿੱਧ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਨਾਲ ਕਾਸ਼ੀ ਦੇ ਹਰ ਨਿਵਾਸੀ ਨੂੰ ਬਹੁਤ ਲਾਭ ਹੋਵੇਗਾ ਅਤੇ ਉਨ੍ਹਾਂ ਨੇ ਇਨ੍ਹਾਂ ਵਿਕਾਸ ਯਤਨਾਂ ਦੇ ਲਈ ਬਨਾਰਸ ਅਤੇ ਪੂਰਵਾਂਚਲ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਅੱਜ ਮਹਾਤਮਾ ਜਯੋਤਿਬਾ ਫੁਲੇ (Mahatma Jyotiba Phule) ਦੀ ਜਯੰਤੀ ਦੇ ਅਵਸਰ 'ਤੇ ਸਮਾਜ ਦੇ ਕਲਿਆਣ ਅਤੇ ਮਹਿਲਾਵਾਂ ਦੇ ਸਸ਼ਕਤੀਕਰਣ ਦੇ ਲਈ ਉਨ੍ਹਾਂ ਦੇ ਅਤੇ ਸਾਵਿਤ੍ਰੀਬਾਈ ਫੁਲੇ (Savitribai Phule) ਦੇ ਜੀਵਨ ਭਰ ਦੇ ਸਮਰਪਣ ਨੂੰ ਯਾਦ ਕੀਤਾ। ਉਨ੍ਹਾਂ ਨੇ ਮਹਿਲਾ ਸਸ਼ਕਤੀਕਰਣ ਦੇ ਲਈ ਉਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਪ੍ਰਤੀਬੱਧਤਾ ਨੂੰ ਅੱਗੇ ਵਧਾਉਣ ਦੇ ਲਈ ਜਾਰੀ ਯਤਨਾਂ ’ਤੇ ਭੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 'ਸਬਕਾ ਸਾਥ, ਸਬਕਾ ਵਿਕਾਸ' (‘Sabka saath, Sabka Vikas’) ਦੇ ਮੰਤਰ 'ਤੇ ਚਲਦੀ ਹੈ। ਉਨ੍ਹਾਂ ਨੇ ਪੂਰਵਾਂਚਲ ਦੇ ਪਸ਼ੂ ਪਾਲਕ ਪਰਿਵਾਰਾਂ, ਵਿਸ਼ੇਸ਼ ਤੌਰ ’ਤੇ ਮਿਹਨਤੀ ਮਹਿਲਾਵਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਇਸ ਖੇਤਰ ਦੇ ਲਈ ਨਵੀਂ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਭੀ ਮਹਿਲਾਵਾਂ 'ਤੇ ਭਰੋਸਾ ਕੀਤਾ ਜਾਂਦਾ ਹੈ, ਉਦੋਂ ਹੀ ਉਨ੍ਹਾਂ ਨੇ ਇਤਿਹਾਸ ਰਚਿਆ ਹੈ। ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਬਨਾਸ ਡੇਅਰੀ ਪਲਾਂਟ ਨਾਲ ਜੁੜੇ ਪਸ਼ੂ ਪਾਲਕ ਪਰਿਵਾਰਾਂ ਨੂੰ ਬੋਨਸ ਵੰਡਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ 100 ਕਰੋੜ ਰੁਪਏ ਤੋਂ ਵੱਧ ਦਾ ਇਹ ਬੋਨਸ ਕੋਈ ਤੋਹਫ਼ਾ ਨਹੀਂ ਬਲਕਿ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਦਾ ਪੁਰਸਕਾਰ ਹੈ, ਜੋ ਉਨ੍ਹਾਂ ਦੀ ਮਿਹਨਤ ਅਤੇ ਦ੍ਰਿੜ੍ਹਤਾ ਦੇ ਮੁੱਲ ਨੂੰ ਦਰਸਾਉਂਦਾ ਹੈ।

ਕਾਸ਼ੀ ਵਿੱਚ ਹਜ਼ਾਰਾਂ ਪਰਿਵਾਰਾਂ ਦੇ ਜੀਵਨ ਅਤੇ ਕਿਸਮਤ ਨੂੰ ਨਵਾਂ ਆਕਾਰ ਦੇਣ ਵਾਲੀ ਬਨਾਸ ਡੇਅਰੀ ਦੇ ਪਰਿਵਰਤਨਕਾਰੀ ਪ੍ਰਭਾਵ ਦੀ ਚਰਚਾ ਕਰਦੇ ਹੋਏ, ਸ਼੍ਰੀ ਮੋਦੀ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਡੇਅਰੀ ਨੇ ਸਖ਼ਤ ਮਿਹਨਤ ਦਾ ਫ਼ਲ ਦਿੱਤਾ ਹੈ ਅਤੇ ਇੱਛਾਵਾਂ ਨੂੰ ਖੰਭ ਦਿੱਤੇ ਹਨ। ਉਨ੍ਹਾਂ ਨੇ ਮਾਣ ਨਾਲ ਕਿਹਾ ਕਿ ਇਨ੍ਹਾਂ ਯਤਨਾਂ ਨੇ ਪੂਰਵਾਂਚਲ ਦੀਆਂ ਕਈ ਮਹਿਲਾਵਾਂ ਨੂੰ "ਲਖਪਤੀ ਦੀਦੀ" ("Lakhpati Didis") ਬਣਨ ਦੇ ਯੋਗ ਬਣਾਇਆ ਹੈ ਅਤੇ ਉਹ ਹੁਣ ਆਜੀਵਿਕਾ ਦੀਆਂ ਚਿੰਤਾਵਾਂ ਤੋਂ ਸਮ੍ਰਿੱਧੀ ਦੇ ਰਾਹ 'ਤੇ ਅੱਗੇ ਵਧ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਗਤੀ ਸਿਰਫ਼ ਬਨਾਰਸ ਅਤੇ ਉੱਤਰ ਪ੍ਰਦੇਸ਼ ਵਿੱਚ ਹੀ ਨਹੀਂ, ਬਲਕਿ ਪੂਰੇ ਦੇਸ਼ ਵਿੱਚ ਸਪਸ਼ਟ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਪਿਛਲੇ ਇੱਕ ਦਹਾਕੇ ਵਿੱਚ ਦੁੱਧ ਉਤਪਾਦਨ ਵਿੱਚ ਲਗਭਗ 65 ਪ੍ਰਤੀਸ਼ਤ ਦੇ ਵਾਧੇ ਦੇ ਨਾਲ ਵਿਸ਼ਵ ਪੱਧਰ 'ਤੇ ਸਭ ਤੋਂ ਬੜਾ ਦੁੱਧ ਉਤਪਾਦਕ ਬਣ ਗਿਆ ਹੈ। ਉਨ੍ਹਾਂ ਨੇ ਇਸ ਸਫ਼ਲਤਾ ਦਾ ਕ੍ਰੈਡਿਟ ਲੱਖਾਂ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਦਿੰਦੇ ਹੋਏ ਕਿਹਾ ਕਿ ਅਜਿਹੀਆਂ ਉਪਲਬਧੀਆਂ ਪਿਛਲੇ ਦਸ ਵਰ੍ਹਿਆਂ ਵਿੱਚ ਨਿਰੰਤਰ ਪ੍ਰਯਾਸਾਂ ਦਾ ਨਤੀਜਾ ਹਨ। ਉਨ੍ਹਾਂ ਨੇ ਡੇਅਰੀ ਖੇਤਰ ਨੂੰ ਮਿਸ਼ਨ ਮੋਡ ਵਿੱਚ ਅੱਗੇ ਵਧਾਉਣ ਦੇ ਲਈ ਕੀਤੀਆਂ ਗਈਆਂ ਪਹਿਲਾਂ ਦੇ ਵੱਲ ਇਸ਼ਾਰਾ ਕੀਤਾ, ਜਿਸ ਵਿੱਚ ਪਸ਼ੂ ਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਸੁਵਿਧਾਵਾਂ ਨਾਲ ਜੋੜਨਾ, ਰਿਣ ਸੀਮਾ ਵਧਾਉਣਾ ਅਤੇ ਸਬਸਿਡੀ ਪ੍ਰੋਗਰਾਮ ਦੀ ਸ਼ੁਰੂਆਤ ਕਰਨਾ ਸ਼ਾਮਲ ਹੈ।

ਪ੍ਰਧਾਨ ਮੰਤਰੀ ਨੇ ਪਸ਼ੂਆਂ ਦੀ ਸੁਰੱਖਿਆ ਦੇ ਲਈ ਪੈਰ ਅਤੇ ਮੂੰਹ ਦੀ ਬਿਮਾਰੀ ਦੇ ਖ਼ਿਲਾਫ਼ ਮੁਫ਼ਤ ਟੀਕਾਕਰਣ ਪ੍ਰੋਗਰਾਮ ਦਾ ਭੀ ਜ਼ਿਕਰ ਕਰਨ ਦੇ ਨਾਲ-ਨਾਲ ਸੰਗਠਿਤ ਦੁੱਧ ਇਕੱਠਾ ਕਰਨ ਦੇ ਲਈ 20,000 ਤੋਂ ਵੱਧ ਸਹਿਕਾਰੀ ਸਭਾਵਾਂ ਨੂੰ ਮੁੜ ਸੁਰਜੀਤ ਕਰਨ ਦੇ ਯਤਨਾਂ ਦੀ ਭੀ ਚਰਚਾ ਕੀਤੀ, ਜਿਸ ਵਿੱਚ ਲੱਖਾਂ ਨਵੇਂ ਮੈਂਬਰ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਨੇ ਰਾਸ਼ਟਰੀ ਗੋਕੁਲ ਮਿਸ਼ਨ (Rashtriya Gokul Mission) ਦੇ ਤਹਿਤ ਵਿਗਿਆਨਕ ਪ੍ਰਜਨਨ ਦੇ ਜ਼ਰੀਏ ਦੇਸੀ ਪਸ਼ੂਆਂ ਦੀਆਂ ਨਸਲਾਂ ਨੂੰ ਵਿਕਸਿਤ ਕਰਨ ਅਤੇ ਉਨ੍ਹਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨ 'ਤੇ ਧਿਆਨ ਕੇਂਦ੍ਰਿਤ ਕਰਨ ਨੂੰ ਰੇਖਾਂਕਿਤ ਕੀਤਾ। ਇਨ੍ਹਾਂ ਪਹਿਲਾਂ ਦਾ ਉਦੇਸ਼ ਪਸ਼ੂ ਪਾਲਕਾਂ ਨੂੰ ਨਵੇਂ ਵਿਕਾਸ ਮਾਰਗਾਂ, ਬਿਹਤਰ ਬਜ਼ਾਰਾਂ ਅਤੇ ਅਵਸਰਾਂ ਨਾਲ ਜੋੜਨਾ ਹੈ। ਪ੍ਰਧਾਨ ਮੰਤਰੀ ਨੇ ਪੂਰਵਾਂਚਲ ਵਿੱਚ ਇਸ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦੇ ਲਈ ਕਾਸ਼ੀ ਵਿੱਚ ਬਨਾਸ ਡੇਅਰੀ ਕੰਪਲੈਕਸ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਬਨਾਸ ਡੇਅਰੀ ਨੇ ਇਸ ਖੇਤਰ ਵਿੱਚ ਗਿਰ ਗਾਵਾਂ ਵੰਡੀਆਂ ਹਨ, ਜਿਨ੍ਹਾਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ, ਅਤੇ ਬਨਾਰਸ ਵਿੱਚ ਪਸ਼ੂ ਚਾਰੇ ਦੀ ਵਿਵਸਥਾ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਪੂਰਵਾਂਚਲ ਦੇ ਲਗਭਗ ਇੱਕ ਲੱਖ ਕਿਸਾਨਾਂ ਤੋਂ ਦੁੱਧ ਇਕੱਠਾ ਕਰਨ, ਉਨ੍ਹਾਂ ਨੂੰ ਸਸ਼ਕਤ ਕਰਨ ਅਤੇ ਉਨ੍ਹਾਂ ਦੀ ਆਜੀਵਿਕਾ ਨੂੰ ਮਜ਼ਬੂਤ ਕਰਨ ਦੇ ਲਈ ਡੇਅਰੀ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਕਈ ਸੀਨੀਅਰ ਸਿਟੀਜ਼ਨਾਂ ਨੂੰ ਆਯੁਸ਼ਮਾਨ ਵਯ ਵੰਦਨਾ ਕਾਰਡਾਂ (Ayushman Vay Vandana Cards) ਦੀ ਵੰਡ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਚਿਹਰਿਆਂ 'ਤੇ ਦਿਖ ਰਹੇ ਸੰਤੁਸ਼ਟੀ ਦੇ ਹਾਵ-ਭਾਵ ਦਰਸਾਉਂਦੇ ਹਨ ਕਿ ਇਹ ਇਸ ਯੋਜਨਾ ਦੀ ਸਫ਼ਲਤਾ ਦਾ ਪ੍ਰਮਾਣ ਹੈ। ਉਨ੍ਹਾਂ ਨੇ ਆਪਣੇ ਬਜ਼ੁਰਗਾਂ ਦੀ ਸਿਹਤ ਦੇ ਲਈ ਪਰਿਵਾਰਾਂ ਦੀਆਂ ਚਿੰਤਾਵਾਂ ਨੂੰ ਸਵੀਕਾਰ ਕਰਦੇ ਹੋਏ 10-11 ਸਾਲ ਪਹਿਲੇ ਪੂਰਵਾਂਚਲ ਵਿੱਚ ਡਾਕਟਰੀ ਇਲਾਜ ਦੇ ਸਬੰਧ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਯਾਦ ਕੀਤਾ। ਖੇਤਰ ਵਿੱਚ ਹੋਏ ਵਿਆਪਕ ਸੁਧਾਰਾਂ ਦੀ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਹੁਣ ਚੰਗੀ ਸਿਹਤ ਦੀ ਰਾਜਧਾਨੀ ਬਣ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉੱਨਤ ਹਸਪਤਾਲ, ਜੋ ਕਦੇ ਦਿੱਲੀ ਅਤੇ ਮੁੰਬਈ ਜਿਹੇ ਸ਼ਹਿਰਾਂ ਤੱਕ ਸੀਮਿਤ ਸਨ, ਹੁਣ ਲੋਕਾਂ ਦੇ ਘਰਾਂ ਦੇ ਨੇੜੇ ਹੀ ਉਪਲਬਧ ਹਨ। ਉਨ੍ਹਾਂ ਨੇ ਕਿਹਾ ਕਿ ਸੁਵਿਧਾਵਾਂ ਨੂੰ ਲੋਕਾਂ ਦੇ ਕਰੀਬ ਲਿਆਉਣਾ ਹੀ ਵਿਕਾਸ ਦਾ ਸਾਰ ਹੈ।

ਪਿਛਲੇ ਇੱਕ ਦਹਾਕੇ ਵਿੱਚ ਸਿਹਤ ਸੰਭਾਲ਼ ਸੇਵਾ ਵਿੱਚ ਕੀਤੀ ਗਈ ਮਹੱਤਵਪੂਰਨ ਪ੍ਰਗਤੀ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਹਸਪਤਾਲਾਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ, ਬਲਕਿ ਮਰੀਜ਼ਾਂ ਦਾ ਇਲਾਜ ਭੀ ਪੂਰੇ ਮਾਣ ਨਾਲ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਆਯੁਸ਼ਮਾਨ ਭਾਰਤ ਯੋਜਨਾ (Ayushman Bharat scheme) ਨੂੰ ਗ਼ਰੀਬਾਂ ਦੇ ਲਈ ਵਰਦਾਨ ਦੱਸਿਆ, ਜੋ ਨਾ ਸਿਰਫ਼ ਇਲਾਜ ਪ੍ਰਦਾਨ ਕਰਦੀ ਹੈ, ਬਲਕਿ ਆਤਮਵਿਸ਼ਵਾਸ ਭੀ ਜਗਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਵਾਰਾਣਸੀ ਵਿੱਚ ਹਜ਼ਾਰਾਂ ਅਤੇ ਪੂਰੇ ਉੱਤਰ ਪ੍ਰਦੇਸ਼ ਵਿੱਚ ਲੱਖਾਂ ਲੋਕਾਂ ਨੂੰ ਇਸ ਯੋਜਨਾ ਤੋਂ ਲਾਭ ਹੋਇਆ ਹੈ, ਅਤੇ ਹਰ ਇਲਾਜ, ਅਪ੍ਰੇਸ਼ਨ ਅਤੇ ਰਾਹਤ ਉਨ੍ਹਾਂ ਦੇ ਜੀਵਨ ਵਿੱਚ ਇੱਕ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਨੇ ਉੱਤਰ ਪ੍ਰਦੇਸ਼ ਦੇ ਲੱਖਾਂ ਪਰਿਵਾਰਾਂ ਦੇ ਕਰੋੜਾਂ ਰੁਪਏ ਬਚਾਏ ਹਨ, ਕਿਉਂਕਿ ਸਰਕਾਰ ਨੇ ਉਨ੍ਹਾਂ ਦੀ ਸਿਹਤ ਸੰਭਾਲ਼ ਸੇਵਾ ਦੀ ਜ਼ਿੰਮੇਦਾਰੀ ਲਈ ਹੈ।

ਸੀਨੀਅਰ ਸਿਟੀਜ਼ਨਾਂ ਦੇ ਲਈ ਮੁਫ਼ਤ ਇਲਾਜ ਦੇ ਆਪਣੇ ਵਾਅਦੇ ਦੇ ਨਾਲ ਆਯੁਸ਼ਮਾਨ ਵਯ ਵੰਦਨਾ ਯੋਜਨਾ (Ayushman Vay Vandana scheme) ਦੀ ਸ਼ੁਰੂਆਤ ਦੀ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਹਿਲ 70 ਸਾਲ ਤੋਂ ਵੱਧ ਉਮਰ ਦੇ ਹਰੇਕ ਸੀਨੀਅਰ ਸਿਟੀਜ਼ਨ ਦੇ ਲਈ ਮੁਫ਼ਤ ਇਲਾਜ ਨੂੰ ਸੁਨਿਸ਼ਚਿਤ ਕਰਦੀ ਹੈ, ਚਾਹੇ ਉਨ੍ਹਾਂ ਦੀ ਆਮਦਨ ਕੁਝ ਭੀ ਹੋਵੇ। ਉਨ੍ਹਾਂ ਨੇ ਕਿਹਾ ਕਿ ਵਾਰਾਣਸੀ ਨੇ ਸਭ ਤੋਂ ਅਧਿਕ ਵਯ ਵੰਦਨਾ ਕਾਰਡ (Vay Vandana cards) ਜਾਰੀ ਕੀਤੇ ਹਨ, ਇੱਥੇ ਲਗਭਗ 50,000 ਕਾਰਡ ਵੰਡੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਇੱਕ ਅੰਕੜਾ ਨਹੀਂ ਹੈ, ਬਲਕਿ ਸੇਵਾ ਦੇ ਲਈ ਪ੍ਰਤੀਬੱਧਤਾ ਹੈ, ਜਿਸ ਨਾਲ ਪਰਿਵਾਰਾਂ ਨੂੰ ਜ਼ਮੀਨ ਵੇਚਣ, ਕਰਜ਼ਾ ਲੈਣ ਜਾਂ ਡਾਕਟਰੀ ਇਲਾਜ ਦੇ ਲਈ ਮਜ਼ਬੂਰ ਹੋਣ ਦੀ ਜ਼ਰੂਰਤ ਸਮਾਪਤ ਹੋ ਗਈ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਆਯੁਸ਼ਮਾਨ ਕਾਰਡ ਦੇ ਨਾਲ ਹੁਣ ਸਰਕਾਰ ਉਨ੍ਹਾਂ ਦੀ ਸਿਹਤ ਸੰਭਾਲ਼ ਦੀ ਵਿੱਤੀ ਜ਼ਿੰਮੇਦਾਰੀ ਉਠਾਉਂਦੀ ਹੈ।

ਪ੍ਰਧਾਨ ਮੰਤਰੀ ਨੇ ਕਾਸ਼ੀ ਦੇ ਬੁਨਿਆਦੀ ਢਾਂਚੇ ਅਤੇ ਸੁਵਿਧਾਵਾਂ ਵਿੱਚ ਜ਼ਿਕਰਯੋਗ ਪਰਿਵਰਤਨ ਦਾ ਜ਼ਿਕਰ ਕੀਤਾ, ਜਿਨ੍ਹਾਂ ਦੀ ਸੈਲਾਨੀਆਂ ਦੁਆਰਾ ਵਿਆਪਕ ਪ੍ਰਸ਼ੰਸਾ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਲੱਖਾਂ ਲੋਕ ਰੋਜ਼ਾਨਾ ਬਨਾਰਸ ਆਉਂਦੇ ਹਨ, ਬਾਬਾ ਵਿਸ਼ਵਨਾਥ (Baba Vishwanath) ਦੀ ਪੂਜਾ ਕਰਦੇ ਹਨ ਅਤੇ ਪਵਿੱਤਰ ਗੰਗਾ ਵਿੱਚ ਇਸ਼ਨਾਨ ਕਰਦੇ ਹਨ, ਕਈ ਲੋਕਾਂ ਨੇ ਸ਼ਹਿਰ ਵਿੱਚ ਹੋਏ ਮਹੱਤਵਪੂਰਨ ਪਰਿਵਰਤਨਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਾਸ਼ੀ ਦੀਆਂ ਸੜਕਾਂ, ਰੇਲਵੇ ਅਤੇ ਹਵਾਈ ਅੱਡਾ ਇੱਕ ਦਹਾਕਾ ਪਹਿਲੇ ਵਾਂਗ ਹੀ ਰਹਿੰਦਾ ਤਾਂ ਉਨ੍ਹਾਂ ਨੂੰ ਕਿੰਨੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੇ ਛੋਟੇ-ਛੋਟੇ ਤਿਉਹਾਰਾਂ ਦੇ ਦੌਰਾਨ ਹੋਣ ਵਾਲੇ ਟ੍ਰੈਫਿਕ ਜਾਮ ਦੇ ਨਾਲ-ਨਾਲ ਯਾਤਰੀਆਂ ਨੂੰ ਧੂੜ ਅਤੇ ਗਰਮੀ ਨੂੰ ਝੱਲਦੇ ਹੋਏ ਪੂਰੇ ਸ਼ਹਿਰ ਤੋਂ ਹੋ ਕੇ ਗੁਜਰਨਾ ਪੈਂਦਾ ਸੀ ਲੇਕਿਨ ਹੁਣ ਫੁਲਵਰੀਆ ਫਲਾਈਓਵਰ ਦੇ ਨਿਰਮਾਣ ਅਤੇ ਹੋਰ ਵਿਕਾਸ ਕਾਰਜਾਂ ਨੇ ਇਨ੍ਹਾਂ ਦੂਰੀਆਂ ਨੂੰ ਘੱਟ ਕੀਤਾ ਹੈ, ਸਮੇਂ ਦੀ ਬੱਚਤ ਕੀਤੀ ਹੈ ਨਾਲ ਹੀ ਰੋਜ਼ਾਨਾ ਜੀਵਨ ਵਿੱਚ ਅਸਾਨੀ ਲਿਆ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਰਿੰਗ ਰੋਡ ਦੇ ਲਾਭਾਂ ਦਾ ਜ਼ਿਕਰ ਕੀਤਾ, ਜਿਸ ਨੇ ਜੌਨਪੁਰ ਅਤੇ ਗਾਜ਼ੀਪੁਰ ਦੇ ਗ੍ਰਾਮੀਣ ਖੇਤਰਾਂ ਦੇ ਨਿਵਾਸੀਆਂ ਦੇ ਨਾਲ-ਨਾਲ ਬਲੀਆ, ਮਊ ਅਤੇ ਗਾਜ਼ੀਪੁਰ (Ballia, Mau, and Ghazipur) ਜ਼ਿਲ੍ਹਿਆਂ ਦੇ ਲੋਕਾਂ ਦੇ ਲਈ ਹਵਾਈ ਅੱਡੇ ਤੱਕ ਜਾਣ ਦੇ ਲਈ ਯਾਤਰਾ ਦੇ ਸਮੇਂ ਨੂੰ ਕਾਫੀ ਘੱਟ ਕਰ ਦਿੱਤਾ ਹੈ। ਇਸ ਦੇ ਨਿਰਮਾਣ ਨਾਲ ਘੰਟਿਆਂ ਤੱਕ ਟ੍ਰੈਫਿਕ ਵਿੱਚ ਲਗਣ ਵਾਲੀ ਭੀੜ ਖ਼ਤਮ ਹੋ ਗਈ ਹੈ।

ਖੇਤਰ ਵਿੱਚ ਬਿਹਤਰ ਆਵਾਜਾਈ ਸੰਪਰਕ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਇਨ੍ਹਾਂ ਚੌੜੀਆਂ ਸੜਕਾਂ ਦੇ ਨਾਲ, ਗਾਜ਼ੀਪੁਰ, ਜੌਨਪੁਰ, ਮਿਰਜ਼ਾਪੁਰ ਅਤੇ ਆਜ਼ਮਗੜ੍ਹ ਜਿਹੇ ਸ਼ਹਿਰਾਂ ਵਿੱਚ ਯਾਤਰਾ ਤੇਜ਼ ਅਤੇ ਸੁਵਿਧਾਜਨਕ ਹੋ ਗਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਕਦੇ ਟ੍ਰੈਫਿਕ ਜਾਮ ਨਾਲ ਜੂਝਦੇ ਰਹਿਣ ਵਾਲੇ ਖੇਤਰ ਹੁਣ ਵਿਕਾਸ ਦੀ ਗਤੀ ਦੇਖ ਰਹੇ ਹਨ। ਉਨ੍ਹਾਂ ਨੇ ਵਾਰਾਣਸੀ ਅਤੇ ਆਸਪਾਸ ਦੇ ਖੇਤਰਾਂ ਵਿੱਚ ਸੰਪਰਕ ਵਧਾਉਣ ਦੇ ਲਈ ਪਿਛਲੇ ਇੱਕ ਦਹਾਕੇ ਵਿੱਚ ਹੋਏ ਲਗਭਗ 45,000 ਕਰੋੜ ਰੁਪਏ ਦੇ ਨਿਵੇਸ਼ ਦਾ ਭੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਨਿਵੇਸ਼ ਨੇ ਨਾ ਸਿਰਫ਼ ਬੁਨਿਆਦੀ ਢਾਂਚੇ ਨੂੰ ਬਲਕਿ ਵਿਸ਼ਵਾਸ ਨੂੰ ਭੀ ਬਦਲ ਦਿੱਤਾ ਹੈ, ਜਿਸ ਨਾਲ ਕਾਸ਼ੀ ਅਤੇ ਗੁਆਂਢੀ ਜ਼ਿਲ੍ਹਿਆਂ ਨੂੰ ਲਾਭ ਹੋਇਆ ਹੈ। ਉਨ੍ਹਾਂ ਨੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਸਮੇਤ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ਵਿਸਤਾਰ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਲਾਲ ਬਹਾਦੁਰ ਸ਼ਾਸਤਰੀ ਹਵਾਈ ਅੱਡੇ ਦੇ ਵਰਤਮਾਨ ਵਿੱਚ ਜਾਰੀ ਵਿਸਤਾਰ ਅਤੇ ਕਨੈਕਟਿਵਿਟੀ ਵਿੱਚ ਸੁਧਾਰ ਦੇ ਲਈ ਹਵਾਈ ਅੱਡੇ ਦੇ ਨੇੜੇ ਛੇ ਲੇਨ ਦੀ ਭੂਮੀਗਤ ਸੁਰੰਗ ਦੇ ਨਿਰਮਾਣ ’ਤੇ ਭੀ ਚਰਚਾ ਕੀਤੀ। ਉਨ੍ਹਾਂ ਨੇ ਭਦੋਹੀ, ਗਾਜ਼ੀਪੁਰ ਅਤੇ ਜੌਨਪੁਰ ਨੂੰ ਜੋੜਨ ਵਾਲੇ ਪ੍ਰੋਜੈਕਟਾਂ ਦੀ ਸ਼ੁਰੂਆਤ ਦੇ ਨਾਲ-ਨਾਲ ਭਿਖਾਰੀਪੁਰ ਅਤੇ ਮੰਡੁਆਡੀਹ (Bhikharipur and Manduadih) ਵਿੱਚ ਫਲਾਈਓਵਰਾਂ ਦੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਨਿਰਮਾਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਨ੍ਹਾਂ ਮੰਗਾਂ ਦੇ ਪੂਰਾ ਹੋਣ ’ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਬਨਾਰਸ ਸ਼ਹਿਰ ਅਤੇ ਸਾਰਨਾਥ ਨੂੰ ਜੋੜਨ ਵਾਲੇ ਇੱਕ ਨਵੇਂ ਪੁਲ਼ ਦੇ ਨਿਰਮਾਣ ਦਾ ਭੀ ਐਲਾਨ ਕੀਤਾ, ਜਿਸ ਨਾਲ ਹੋਰ ਜ਼ਿਲ੍ਹਿਆਂ ਤੋਂ ਸਾਰਨਾਥ ਜਾਣ ਵਾਲੇ ਯਾਤਰੀਆਂ ਨੂੰ ਸ਼ਹਿਰ ਤੋਂ ਹੋ ਕੇ ਲੰਘਣ ਦੀ ਜ਼ਰੂਰਤ ਸਮਾਪਤ ਹੋ ਜਾਵੇਗੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ, ਜਦੋਂ ਵਰਤਮਾਨ ਪ੍ਰੋਜੈਕਟ ਪੂਰੇ ਹੋ ਜਾਣਗੇ, ਤਾਂ ਬਨਾਰਸ ਵਿੱਚ ਆਉਣਾ-ਜਾਣਾ ਹੋਰ ਭੀ ਸੁਵਿਧਾਜਨਕ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਗਤੀ ਨਾਲ ਖੇਤਰ ਵਿੱਚ ਗਤੀ ਅਤੇ ਵਪਾਰਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਆਜੀਵਿਕਾ ਅਤੇ ਸਿਹਤ ਦੇਖਭਾਲ਼ ਸੇਵਾ ਦੇ ਉਦੇਸ਼ਾਂ ਲਈ ਬਨਾਰਸ ਆਉਣ ਵਾਲੇ ਲੋਕਾਂ ਦੇ ਲਈ ਵਧੀ ਹੋਈ ਸੁਵਿਧਾ ’ਤੇ ਭੀ ਗੱਲ ਕੀਤੀ। ਉਨ੍ਹਾਂ ਨੇ ਕਾਸ਼ੀ ਵਿੱਚ ਸਿਟੀ ਰੋਪਵੇਅ ਦੇ ਟ੍ਰਾਇਲ ਦੀ ਸ਼ੁਰੂਆਤ ਦਾ ਭੀ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਨਾਲ ਬਨਾਰਸ ਅਜਿਹੀ ਸੁਵਿਧਾ ਪ੍ਰਦਾਨ ਕਰਨ ਵਾਲੇ ਦੁਨੀਆ ਦੇ ਚੁਨਿੰਦਾ ਸ਼ਹਿਰਾਂ ਵਿੱਚ ਸ਼ਾਮਲ ਹੋ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਬਨਾਰਸ ਵਿੱਚ ਹੋਣ ਵਾਲਾ ਹਰ ਵਿਕਾਸ ਅਤੇ ਬੁਨਿਆਦੀ ਢਾਂਚੇ ਦਾ ਪ੍ਰੋਜੈਕਟ ਪੂਰਵਾਂਚਲ ਦੇ ਨੌਜਵਾਨਾਂ ਨੂੰ ਲਾਭ ਦਿੰਦਾ ਹੈ। ਸ਼੍ਰੀ ਮੋਦੀ ਨੇ ਕਾਸ਼ੀ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਉਤਕ੍ਰਿਸ਼ਟਤਾ ਹਾਸਲ ਕਰਨ ਦੇ ਲਈ ਲਗਾਤਾਰ ਅਵਸਰ ਪ੍ਰਦਾਨ ਕਰਨ ’ਤੇ ਸਰਕਾਰ ਦੇ ਵਿਸ਼ੇਸ਼ ਦ੍ਰਿਸ਼ਟੀਕੋਣ ਦੀ ਭੀ ਗੱਲ ਕੀਤੀ। ਉਨ੍ਹਾਂ ਨੇ ਬਨਾਰਸ ਵਿੱਚ ਨਵੇਂ ਸਟੇਡੀਅਮ ਦੇ ਨਿਰਮਾਣ ਅਤੇ ਯੁਵਾ ਐਥਲੀਟਾਂ ਦੇ ਲਈ ਉਤਕ੍ਰਿਸ਼ਟ ਸੁਵਿਧਾਵਾਂ ਦੇ ਵਿਕਾਸ ਦੇ ਨਾਲ-ਨਾਲ ਇੱਕ ਨਵੇਂ ਖੇਡ ਕੰਪਲੈਕਸ ਦੇ ਉਦਘਾਟਨ ਦਾ ਜ਼ਿਕਰ ਕੀਤਾ, ਜਿੱਥੇ ਵਾਰਾਣਸੀ ਦੇ ਸੈਂਕੜੇ ਖਿਡਾਰੀ ਸਿਖਲਾਈ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਂਸਦ ਖੇਡ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਇਨ੍ਹਾਂ ਮੈਦਾਨਾਂ ’ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਅਵਸਰ ਮਿਲਿਆ ਹੈ।

ਵਿਕਾਸ ਅਤੇ ਵਿਰਾਸਤ ਦੇ ਵਿੱਚ ਸੰਤੁਲਨ ਬਣਾਉਣ ਦੀ ਭਾਰਤ ਦੀ ਯਾਤਰਾ ਦੀ ਚਰਚਾ ਦੇ ਨਾਲ-ਨਾਲ ਕਾਸ਼ੀ ਨੂੰ ਇਸ ਮਾਡਲ ਦੀ ਸਭ ਤੋਂ ਬਿਹਤਰੀਨ ਉਦਾਹਰਣ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਗੰਗਾ ਦੇ ਪ੍ਰਵਾਹ ਅਤੇ ਭਾਰਤ ਦੀ ਚੇਤਨਾ 'ਤੇ ਭੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਕਾਸ਼ੀ ਭਾਰਤ ਦੀ ਆਤਮਾ ਅਤੇ ਵਿਵਿਧਤਾ ਦੀ ਸਭ ਤੋਂ ਸੁੰਦਰ ਪ੍ਰਤੀਨਿਧੀ ਹੈ। ਉਨ੍ਹਾਂ ਨੇ ਕਾਸ਼ੀ ਦੇ ਹਰ ਮੁਹੱਲੇ ਵਿੱਚ ਵਿਲੱਖਣ ਸੱਭਿਆਚਾਰ ਅਤੇ ਹਰ ਗਲੀ ਵਿੱਚ ਦਿਖਾਈ ਦੇਣ ਵਾਲੇ ਭਾਰਤ ਦੇ ਅਲੱਗ-ਅਲੱਗ ਰੰਗਾਂ ਦਾ ਜ਼ਿਕਰ ਕੀਤਾ ਅਤੇ ਕਾਸ਼ੀ-ਤਮਿਲ ਸੰਗਮ ਜਿਹੀਆਂ ਪਹਿਲਾਂ 'ਤੇ ਪ੍ਰਸੰਨਤਾ ਜਤਾਈ, ਜੋ ਏਕਤਾ ਦੇ ਧਾਗੇ ਨੂੰ ਮਜ਼ਬੂਤ ਕਰਦੀ ਰਹਿੰਦੀ ਹੈਉਨ੍ਹਾਂ ਨੇ ਕਾਸ਼ੀ ਵਿੱਚ ਆਗਾਮੀ ਏਕਤਾ ਮਾਲ ਦਾ ਐਲਾਨ ਕੀਤਾ, ਜੋ ਕਿ ਇੱਕ ਛੱਤ ਦੇ ਹੇਠ ਭਾਰਤ ਦੀ ਵਿਵਿਧਤਾ ਨੂੰ ਪ੍ਰਦਰਸ਼ਿਤ ਕਰੇਗਾ ਅਤੇ ਦੇਸ਼ ਭਰ ਦੇ ਵਿਭਿੰਨ ਜ਼ਿਲ੍ਹਿਆਂ ਦੇ ਉਤਪਾਦ ਪੇਸ਼ ਕਰੇਗਾ।

ਪ੍ਰਧਾਨ ਮੰਤਰੀ ਨੇਹਾਲ ਹੀ ਦੇ ਵਰ੍ਹਿਆਂ ਵਿੱਚ ਉੱਤਰ ਪ੍ਰਦੇਸ਼ ਵਿੱਚ ਆਏ ਪਰਿਵਰਤਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਰਾਜ ਨੇ ਨਾ ਸਿਰਫ਼ ਆਪਣੇ ਆਰਥਿਕ ਦ੍ਰਿਸ਼ ਨੂੰ ਬਦਲਿਆ ਹੈ, ਬਲਕਿ ਆਪਣੇ ਦ੍ਰਿਸ਼ਟੀਕੋਣ ਨੂੰ ਭੀ ਬਦਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਹੁਣ ਸਿਰਫ਼ ਸੰਭਾਵਨਾਵਾਂ ਦੀ ਭੂਮੀ ਨਹੀਂ ਰਹਿ ਗਿਆ ਹੈ, ਬਲਕਿ ਇਹ ਸਮਰੱਥਾ ਅਤੇ ਉਪਲਬਧੀਆਂ ਦੀ ਸੰਕਲਪ ਭੂਮੀ ਬਣ ਗਿਆ ਹੈ। ਉਨ੍ਹਾਂ ਨੇ ਵਿਸ਼ਵ ਪੱਧਰ 'ਤੇ 'ਮੇਡ ਇਨ ਇੰਡੀਆ' ਦੀ ਵਧਦੀ ਪ੍ਰਸਿੱਧੀ 'ਤੇ ਜ਼ੋਰ ਦਿੱਤਾ, ਜਿਸ ਨਾਲ ਭਾਰਤ ਵਿੱਚ ਬਣੇ ਉਤਪਾਦ ਹੁਣ ਵਿਸ਼ਵ ਦੇ ਬ੍ਰਾਂਡ ਬਣ ਰਹੇ ਹਨ। ਉਨ੍ਹਾਂ ਨੇ ਜਿਓਗ੍ਰਾਫਿਕਲ ਇੰਡੀਕੇਸ਼ਨ (ਜੀਆਈ-GI) ਟੈਗ ਦੇ ਨਾਲ ਕਈ ਉਤਪਾਦਾਂ ਦੀ ਮਾਨਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਇਹ ਟੈਗ ਭੂਮੀ ਦੀ ਪਹਿਚਾਣ ਦੇ ਪ੍ਰਮਾਣ ਪੱਤਰ ਹਨ। ਉਨ੍ਹਾਂ ਨੇ ਕਿਹਾ ਕਿ ਜੀਆਈ ਟੈਗ ਇਹ ਦਰਸਾਉਂਦੇ ਹਨ ਕਿ ਕੋਈ ਉਤਪਾਦ ਉਸ ਮਿੱਟੀ ਤੋਂ ਬਣਿਆ ਹੈ ਅਤੇ ਜਿੱਥੇ ਭੀ ਜੀਆਈ ਟੈਗ ਪਹੁੰਚਦਾ ਹੈ, ਉਹ ਵਧੇਰੇ ਬਜ਼ਾਰ ਸਫ਼ਲਤਾ ਦੇ ਲਈ ਮਾਰਗ ਖੋਲ੍ਹਦੇ ਹਨ।

ਦੇਸ਼ ਭਰ ਵਿੱਚ ਜੀਆਈ ਟੈਗਿੰਗ ਵਿੱਚ ਉੱਤਰ ਪ੍ਰਦੇਸ਼ ਦੀ ਮੋਹਰੀ ਸਥਿਤੀ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਮੋਦੀ ਨੇ ਰਾਜ ਦੀ ਕਲਾ, ਸ਼ਿਲਪ ਅਤੇ ਕੌਸ਼ਲ ਦੀ ਵਧਦੀ ਅੰਤਰਰਾਸ਼ਟਰੀ ਮਾਨਤਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਵਾਰਾਣਸੀ ਅਤੇ ਇਸ ਦੇ ਆਸਪਾਸ ਦੇ ਜ਼ਿਲ੍ਹਿਆਂ ਦੇ 30 ਤੋਂ ਵੱਧ ਉਤਪਾਦਾਂ ਨੂੰ ਜੀਆਈ ਟੈਗ ਮਿਲੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਟੈਗ ਵਸਤਾਂ ਦੀ ਪਹਿਚਾਣ ਦਾ ਪਾਸਪੋਰਟ ਹਨ। ਉਨ੍ਹਾਂ ਨੇ ਖੇਤਰ ਦੇ ਉਨ੍ਹਾਂ ਉਤਪਾਦਾਂ ਨੂੰ ਸੂਚੀਬੱਧ ਕੀਤਾ ਜਿਨ੍ਹਾਂ ਨੂੰ ਮਾਨਤਾ ਦਿੱਤੀ ਗਈ ਹੈ, ਜਿਵੇਂ ਵਾਰਾਣਸੀ ਤਬਲਾ, ਸ਼ਹਿਨਾਈ, ਦੀਵਾਰ ਪੇਂਟਿੰਗ, ਠੰਢਾਈ, ਭਰੀ ਹੋਈ ਲਾਲ ਮਿਰਚ, ਲਾਲ ਪੇਡਾ ਅਤੇ ਤਿਰੰਗਾ ਬਰਫੀ (Varanasi's tabla, shehnai, wall paintings, thandai, stuffed red chili, red peda, and tiranga barfi)। ਉਨ੍ਹਾਂ ਨੇ ਇਹ ਭੀਜ਼ਿਕਰ ਕੀਤਾ ਕਿ ਜੌਨਪੁਰ ਦੀ ਇਮਰਤੀ, ਮਥੁਰਾ ਦੀ ਸਾਂਝੀ ਕਲਾ, ਬੁੰਦੇਲਖੰਡ ਦੀ ਕਠਿਆ ਕਣਕ, ਪੀਲੀਭੀਤ ਦੀ ਬੰਸਰੀ, ਪ੍ਰਯਾਗਰਾਜ ਦੀ ਮੂੰਜ ਕਲਾ, ਬਰੇਲੀ ਦੀ ਜਰਦੋਜੀ, ਚਿਤਰਕੂਟ ਦੀ ਵੁੱਡਕ੍ਰਾਫਟ ਅਤੇ ਲਖੀਮਪੁਰ ਖੀਰੀ ਦੀ ਥਾਰੂ ਜਰਦੋਜੀ (Jaunpur’s imarti, Mathura’s sanjhi art, Bundelkhand’s kathiya wheat, Pilibhit’s flute, Prayagraj’s moonj art, Bareilly’s zardozi, Chitrakoot’s woodcraft, and Lakhimpur Kheri’s Tharu zardozi) ਜਿਹੇ ਉਤਪਾਦਾਂ ਨੂੰ ਹਾਲ ਹੀ ਵਿੱਚ ਜੀਆਈ ਟੈਗ ਪ੍ਰਦਾਨ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਮਿੱਟੀ ਦੀ ਖੁਸ਼ਬੂ ਹੁਣ ਸਰਹੱਦਾਂ ਨੂੰ ਪਾਰ ਕਰ ਰਹੀ ਹੈ ਅਤੇ ਆਪਣੀ ਵਿਰਾਸਤ ਨੂੰ ਦੂਰ-ਦੂਰ ਤੱਕ ਫੈਲਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਕਾਸ਼ੀ ਨੂੰ ਸੰਭਾਲਣ ਦਾ ਅਰਥ ਭਾਰਤ ਦੀ ਆਤਮਾ ਦੀ ਰੱਖਿਆ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਾਸ਼ੀ ਨੂੰ ਨਿਰੰਤਰ ਸਸ਼ਕਤ ਬਣਾਉਣ, ਇਸ ਨੂੰ ਸੁੰਦਰ ਬਣਾਈ ਰੱਖਣ ਅਤੇ ਇਸ ਦੀ ਪ੍ਰਾਚੀਨ ਭਾਵਨਾ ਨੂੰ ਆਧੁਨਿਕ ਪਹਿਚਾਣ ਦੇ ਨਾਲ ਜੋੜਨ ਦੀ ਸਮੂਹਿਕ ਪ੍ਰਤੀਬੱਧਤਾ ‘ਤੇ ਬਲ ਦਿੰਦ ਹੋਏ ਆਪਣੇ ਸੰਬੋਧਨ ਦਾ ਸਮਾਪਨ ਕੀਤਾ।

ਇਸ ਪ੍ਰੋਗਰਾਮ ਵਿੱਚ ਉੱਤਰ ਪ੍ਰਦੇਸ਼ ਦੀ ਰਾਜਪਾਲ, ਸ਼੍ਰੀਮਤੀ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਯੋਗੀ ਆਦਿੱਤਿਨਾਥ ਸਹਿਤ ਹੋਰ ਪਤਵੰਤੇ ਉਪਸਥਿਤ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ 3,880 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਕੀਤਾ। ਵਾਰਾਣਸੀ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ, ਵਿਸ਼ੇਸ਼ ਤੌਰ ‘ਤੇ ਸੜਕ ਸੰਪਰਕ ਵਧਾਉਣ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਉਨ੍ਹਾਂ ਨੇ ਖੇਤਰ ਵਿੱਚ ਵਿਭਿੰਨ ਸੜਕ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ, ਉਨ੍ਹਾਂ ਨੇ ਵਾਰਾਣਸੀ ਰਿੰਗ ਰੋਡ ਅਤੇ ਸਾਰਨਾਥ ਦੇ ਦਰਮਿਆਨ ਇੱਕ ਸੜਕ ਪੁਲ਼, (Sarnath, flyovers), ਸ਼ਹਿਰ ਦੇ ਭਿਖਾਰੀਪੁਰ (Bhikharipur)ਅਤੇ ਮੰਡੁਆਡੀਹ ਕ੍ਰੌਸਿੰਗਸ (Manduadih crossings) ‘ਤੇ ਫਲਾਈਓਵਰ ਅਤੇ ਵਾਰਾਣਸੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰਾਸ਼ਟਰੀ ਰਾਜਮਾਰਗ-31 (NH-31) ‘ਤੇ 980 ਕਰੋੜ ਰੁਪਏ ਤੋਂ ਅਧਿਕ ਲਾਗਤ ਵਾਲੇ ਇੱਕ ਰਾਜਮਾਰਗ ਅੰਡਰਪਾਸ ਸੜਕ ਸੁਰੰਗ (ਟਨਲ) ਦਾ ਨੀਂਹ ਪੱਥਰ ਰੱਖਿਆ।

ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਵਾਰਾਣਸੀ ਡਿਵੀਜ਼ਨ ਦੇ ਜੌਨਪੁਰ, ਚੰਦੌਲੀ ਅਤੇ ਗ਼ਾਜ਼ੀਪੁਰ (Jaunpur, Chandauli and Ghazipur) ਜ਼ਿਲ੍ਹਿਆਂ ਵਿੱਚ 1,045 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਦੇ ਦੋ 400 ਕੇਵੀ ਅਤੇ ਇੱਕ 220 ਕੇਵੀ ਟ੍ਰਾਂਸਮਿਸ਼ਨ ਸਬਸਟੇਸ਼ਨ ਅਤੇ ਸਬੰਧਿਤ ਟ੍ਰਾਂਸਮਿਸ਼ਨ ਲਾਇਨਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਚੌਕਾਘਾਟ (Chaukaghat), ਵਾਰਾਣਸੀ ਵਿੱਚ 220 ਕੇਵੀ ਟ੍ਰਾਂਸਮਿਸ਼ਨ ਸਬਸਟੇਸ਼ਨ, ਗ਼ਾਜ਼ੀਪੁਰ ਵਿੱਚ 132 ਕੇਵੀ ਟ੍ਰਾਂਮਿਸ਼ਨ ਸਬਸਟੇਸ਼ਨ ਅਤੇ 775 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਾਰਾਣਸੀ ਸ਼ਹਿਰ ਦੀ ਬਿਜਲੀ ਵੰਡ ਪ੍ਰਣਾਲੀ ਦੇ ਵਿਸਤਾਰ ਦਾ ਨੀਂਹ ਪੱਥਰ ਭੀ ਰੱਖਿਆ।

ਪ੍ਰਧਾਨ ਮੰਤਰੀ ਨੇ ਸੁਰੱਖਿਆ ਕਰਮੀਆਂ ਦੇ ਲਈ ਬਿਹਤਰ ਸੁਵਿਧਾਵਾਂ ਉਪਲਬਧ ਕਰਵਾਉਣ ਦੇ ਲਈ ਪੁਲਿਸ ਲਾਇਨ ਵਿੱਚ ਟ੍ਰਾਂਜਿਟ ਹੌਸਟਲ ਅਤੇ ਪੀਏਸੀ ਰਾਮਨਗਰ ਪਰਿਸਰ ਵਿੱਚ ਬੈਰਕਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਵਿਭਿੰਨ ਪੁਲਿਸ ਸਟੇਸ਼ਨਾਂ ਵਿੱਚ ਨਵੇਂ ਪ੍ਰਸ਼ਾਸਨਿਕ ਭਵਨਾਂ ਅਤੇ ਪੁਲਿਸ ਲਾਇਨ ਵਿੱਚ ਰਿਹਾਇਸ਼ੀ ਹੌਸਟਲ ਦਾ ਨੀਂਹ ਪੱਥਰ ਭੀ ਰੱਖਿਆ।

ਸਾਰਿਆਂ ਦੇ ਲਈ ਸਿੱਖਿਆ ਸੁਨਿਸ਼ਿਚਿਤ ਕਰਨ ਦੇ ਆਪਣੇ ਦ੍ਰਿਸ਼ਟੀਕੋਣ ਦੇ ਅਨੁਰੂਪ, ਪ੍ਰਧਾਨ ਮੰਤਰੀ ਨੇ ਪਿੰਡਰਾ (Pindra) ਵਿੱਚ ਇੱਕ ਸਰਕਾਰੀ ਪੌਲਿਟੈਕਨਿਕ ਕਾਲਜ (Government Polytechnic College), ਬਰਕੀ ਪਿੰਡ ਵਿੱਚ ਸਰਦਾਰ ਵੱਲਭਭਾਈ ਪਟੇਲ ਸਰਕਾਰੀ ਕਾਲਜ (Sardar Vallabhbhai Patel Government College at village Barki), 356 ਗ੍ਰਾਮੀਣ ਲਾਇਬ੍ਰੇਰੀਆਂ (rural libraries) ਅਤੇ 100 ਆਂਗਣਵਾੜੀ ਕੇਂਦਰਾਂ (100 Anganwadi centres) ਸਹਿਤ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸਮਾਰਟ ਸਿਟੀ ਮਿਸ਼ਨ ਦੇ ਤਹਿਤ 77 ਪ੍ਰਾਇਮਰੀ ਸਕੂਲ ਭਵਨਾਂ (77 primary school buildings) ਦੇ ਪੁਨਰ ਸੁਰਜੀਤੀ ਅਤੇ ਵਾਰਾਣਸੀ ਦੇ ਚੋਲਾਪੁਰ (Cholapur) ਵਿੱਚ ਕਸਤੂਰਬਾ ਗਾਂਧੀ ਸਕੂਲ (Kasturba Gandhi School) ਦੇ ਲਈ ਇੱਕ ਨਵੇਂ ਭਵਨ ਦੇ ਨਿਰਮਾਣ ਦਾ ਨੀਂਹ ਪੱਥਰ ਭੀ ਰੱਖਿਆ। ਸ਼ਹਿਰ ਵਿੱਚ ਖੇਡ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਉਦੈ ਪ੍ਰਤਾਪ ਕਾਲਜ (Uday Pratap College) ਵਿੱਚ ਫਲੱਡਲਾਇਟਸ ਅਤੇ ਦਰਸ਼ਕ ਦੀਰਘਾ ਦੇ ਨਾਲ ਸਿੰਥੈਟਿਕ ਹਾਕੀ ਟਰਫ (synthetic hockey turf) ਅਤੇ ਸ਼ਿਵਪੁਰ ਵਿੱਚ ਇੱਕ ਮਿੰਨੀ ਸਟੇਡੀਅਮ (mini stadium at Shivpur) ਦਾ ਨੀਂਹ ਪੱਥਰ ਰੱਖਿਆ।

ਪ੍ਰਧਾਨ ਮੰਤਰੀ ਨੇ ਗੰਗਾ ਨਦੀ ‘ਤੇ ਸਾਮਨੇ ਘਾਟ (Samne Ghat) ਅਤੇ ਸ਼ਾਸਤਰੀ ਘਾਟ (Shastri Ghat) ਦੇ ਪੁਨਰਵਿਕਾਸ, ਜਲ ਜੀਵਨ ਮਿਸ਼ਨ ਦੇ ਤਹਿਤ 345 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੀਆਂ 130 ਗ੍ਰਾਮੀਣ ਪੇਯਜਲ ਯੋਜਨਾਵਾਂ, ਵਾਰਾਣਸੀ ਦੇ ਛੇ ਨਗਰਪਾਲਿਕਾ ਵਾਰਡਾਂ ਦੇ ਸੁਧਾਰ ਅਤੇ ਵਾਰਾਣਸੀ ਦੇ ਵਿਭਿੰਨ ਸਥਲਾਂ ‘ਤੇ ਭੂਨਿਰਮਾਣ ਅਤੇ ਮੂਰਤੀਕਲਾ ਪ੍ਰਤਿਸ਼ਠਾਨਾਂ ਦਾ ਭੀ ਉਦਘਾਟਨ ਕੀਤਾ।

ਪ੍ਰਧਾਨ ਮੰਤਰੀ ਨੇ ਕਾਰੀਗਰਾਂ ਦੇ ਲਈ ਐੱਮਐੱਸਐੱਮਈ ਯੂਨਿਟੀ ਮਾਲ (MSME Unity Mall), ਮੋਹਨਸਰਾਏ ਵਿੱਚ ਟ੍ਰਾਂਸਪੋਰਟ ਨਗਰ ਯੋਜਨਾ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ (infrastructure development works of Transport Nagar Scheme at Mohansarai) ਡਬਲਿਊਟੀਪੀ ਭੇਲੂਪੁਰ (WTP Bhelupur) ਵਿੱਚ 1 ਮੈਗਾਵਾਟ ਸੋਲਰ ਪਾਵਰ ਪਲਾਂਟ (1 MW solar power plant), 40 ਗ੍ਰਾਮ ਪੰਚਾਇਤਾਂ ਵਿੱਚ ਕਮਿਊਨਿਟੀ ਹਾਲਸ ਅਤੇ ਵਾਰਾਣਸੀ ਵਿੱਚ ਵਿਭਿੰਨ ਪਾਰਕਾਂ ਦੇ ਸੁੰਦਰੀਕਰਣ ਦਾ ਨੀਂਹ ਪੱਥਰ ਭੀ ਰੱਖਿਆ।

ਪ੍ਰਧਾਨ ਮੰਤਰੀ ਨੇ ਤਬਲਾ (tabla)ਪੇਂਟਿੰਗ (painting)ਠੰਢਾਈ (thandai), ਤਿਰੰਗਾ ਬਰਫੀ (tiranga barfi) ਸਮੇਤ ਕਈ ਸਥਾਨਕ ਵਸਤਾਂ ਅਤੇ ਉਤਪਾਦਾਂ ਨੂੰ ਭੂਗੌਲਿਕ ਸੰਕੇਤ (Geographical Indication (ਜੀਆਈ-GI) ਸਰਟੀਫਿਕੇਟਸ ਪ੍ਰਦਾਨ ਕੀਤੇ। ਉਨ੍ਹਾਂ ਨੇ ਬਨਾਸ ਡੇਅਰੀ (Banas Dairy) ਨਾਲ ਜੁੜੇ ਉੱਤਰ ਪ੍ਰਦੇਸ਼ ਦੇ ਦੁੱਧ ਸਪਲਾਇਰਾਂ ਨੂੰ 105 ਕਰੋੜ ਰੁਪਏ ਤੋਂ ਅਧਿਕ ਦਾ ਬੋਨਸ ਭੀ ਟ੍ਰਾਂਸਫਰ ਕੀਤਾ।

 

 

https://x.com/narendramodi/status/1910572548682559603

https://x.com/PMOIndia/status/1910576890802323668

https://x.com/PMOIndia/status/1910577103709298888

https://x.com/PMOIndia/status/1910577254310043837

https://x.com/PMOIndia/status/1910578132794359912

https://x.com/PMOIndia/status/1910578929833849289

https://x.com/PMOIndia/status/1910580308350476723

https://x.com/PMOIndia/status/1910581121454063989

https://www.youtube.com/watch?v=BLy1-Xm1qEU

 

 

***

 

ਐੱਮਜੇਪੀਐੱਸ/ਐੱਸਆਰ


(Release ID: 2121126) Visitor Counter : 15