WAVES BANNER 2025
ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਵੇਵਸ ਐਕਸਆਰ ਕ੍ਰਿਏਟਰ ਹੈਕਾਥੌਨ ਦੇ ਜੇਤੂਆਂ ਨੇ ਸਕੂਲਾਂ, ਕਲੀਨਿਕਾਂ, ਘਰਾਂ ਅਤੇ ਹੋਰਨਾਂ ਥਾਵਾਂ 'ਤੇ ਐਕਸਟੈਂਡਿਡ ਰਿਐਲਿਟੀ (ਐਕਸਆਰ) ਨਵੀਨਤਾ ਨੂੰ ਸ਼ਾਮਲ ਕੀਤਾ


ਪੰਜ ਜੇਤੂ ਟੀਮਾਂ ਵੇਵਸ ਸੰਮੇਲਨ ਵਿੱਚ ਆਪਣੇ ਐਕਸਆਰ ਪ੍ਰੋਜੈਕਟਾਂ ਦਾ ਪ੍ਰਦਰਸ਼ਨ ਕਰਨਗੀਆਂ

ਟੀਅਰ 2 ਅਤੇ ਟੀਅਰ 3 ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਐਕਸਆਰ ਇਨੋਵੇਟਰ ਆ ਰਹੇ ਹਨ

 Posted On: 10 APR 2025 9:06PM |   Location: PIB Chandigarh

ਇਮਰਸਿਵ ਸਾਇੰਸ ਲੈਬ ਤੋਂ ਲੈ ਕੇ ਕਰੌਸ-ਪਲੈਟਫਾਰਮ ਵਾਰ ਗੇਮਾਂ ਤੱਕ, ਭਾਰਤ ਦੇ ਚੋਟੀ ਦੇ ਐਕਸਟੈਂਡਿਡ ਰਿਐਲਿਟੀ (ਐਕਸਆਰ) ਇਨੋਵੇਟਰ ਸਾਡੇ ਸਿੱਖਣ, ਉਪਚਾਰ, ਖਰੀਦਦਾਰੀ ਕਰਨ ਅਤੇ ਯਾਤਰਾ ਕਰਨ ਦੇ ਤਰੀਕੇ ਨੂੰ ਮੁੜ ਪਰਿਭਾਸ਼ਿਤ ਕਰ ਰਹੇ ਹਨ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਵੇਵਲੈਪਸ ਦੇ ਸਹਿਯੋਗ ਨਾਲ ਆਯੋਜਿਤ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦੇ ਹਿੱਸੇ ਵਜੋਂ ਸ਼ੁਰੂ ਕੀਤੇ ਗਏ ਕ੍ਰਿਏਟ ਇਨ ਇੰਡੀਆ ਚੈਲੇਂਜ (ਸੀਆਈਸੀ) ਸੀਜ਼ਨ 1 ਦੇ ਹਿੱਸੇ ਵਜੋਂ ਆਯੋਜਿਤ ਐਕਸ ਆਰ ਕ੍ਰਿਏਟਰ ਹੈਕਾਥੌਨ ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਇਮਰਸਿਵ ਟੈਕਨੋਲੋਜੀ ਵਿੱਚ ਭਾਰਤ ਦੀ ਮੌਜੂਦਗੀ ਨੂੰ ਵਧਾਉਣ ਦੇ ਉਦੇਸ਼ ਨਾਲ, ਹੈਕਾਥੌਨ ਵਿੱਚ ਪੰਜ ਥੀਮੈਟਿਕ ਸ਼੍ਰੇਣੀਆਂ-ਸਿਹਤ ਸੰਭਾਲ-ਫਿੱਟਨੈੱਸ ਅਤੇ ਵੈੱਲਨੈਸ, ਵਿਦਿਅਕ ਪਰਿਵਰਤਨ, ਇਮਰਸਿਵ ਟੂਰਿਜ਼ਮ, ਡਿਜੀਟਲ ਮੀਡੀਆ ਅਤੇ ਮਨੋਰੰਜਨ, ਅਤੇ -ਕਾਮਰਸ-ਰਿਟੇਲ ਟ੍ਰਾਂਸਫਾਰਮੇਸ਼ਨ ਸਨ

ਸਮੁੱਚੇ ਭਾਰਤ ਤੋਂ 2,200 ਤੋਂ ਵੱਧ ਭਾਗੀਦਾਰਾਂ ਨੇ ਹੈਕਾਥੌਨ ਲਈ ਰਜਿਸਟ੍ਰੇਸ਼ਨ ਕਰਵਾਈ ਸੀ ਤਿੰਨ ਪੱਧਰਾਂ 'ਤੇ ਮੁਲਾਂਕਣ ਤੋਂ ਬਾਅਦ, ਪੰਜ ਟੀਮਾਂ ਜੇਤੂਆਂ ਵਜੋਂ ਉਭਰੀਆਂ ਇਨ੍ਹਾਂ ਵਿੱਚ ਵੱਖ-ਵੱਖ ਸ਼ਹਿਰਾਂ ਅਤੇ ਸੰਸਥਾਵਾਂ ਦੇ ਵਿਦਿਆਰਥੀ, ਪੇਸ਼ੇਵਰ ਅਤੇ ਉੱਦਮੀ ਸ਼ਾਮਲ ਸਨ ਜੇਤੂ ਦਾ ਐਲਾਨ 'ਵਿਜੇਤਾ' ਸਮਾਰੋਹ ਵਿੱਚ ਕੀਤਾ ਗਿਆ, ਜੋ ਕਿ ਯੂਟਿਊਬ ਲਾਈਵ ਸਟ੍ਰੀਮ 'ਤੇ ਵਰਚੁਅਲੀ ਆਯੋਜਿਤ ਕੀਤਾ ਗਿਆ ਸੀ

ਜੇਤੂ ਟੀਮਾਂ ਅਤੇ ਉਨ੍ਹਾਂ ਦੇ ਐਕਸਆਰ ਪ੍ਰੋਜੈਕਟਾਂ ਬਾਰੇ ਸੰਖੇਪ ਜਾਣਕਾਰੀ

  1. 'ਐਜੂਕੇਸ਼ਨਲ ਟ੍ਰਾਂਸਫਾਰਮੇਸ਼ਨ' ਥੀਮ ਵਿੱਚ ਜੇਤੂ ਟੀਮ ਐਕਸਆਰ ਰਨਰਜ਼ ਹਨ ਜਿਸ ਦਾ ਪ੍ਰੋਜੈਕਟ 'ਐਜੂਸਕੇਪ ਐਕਸਆਰ' ਹੈ

ਆਈਆਈਟੀ ਖੜਗਪੁਰ ਦੇ ਵਿਦਿਆਰਥੀਆਂ ਵਲੋਂ ਵਿਕਸਿਤ ਵੀਆਰ ਅਧਾਰਿਤ ਪਲੈਟਫਾਰਮ, ਐਡੂਸਕੇਪ ਐਕਸਆਰ ਵਿਦਿਆਰਥੀਆਂ ਨੂੰ ਹੈਂਡ-ਟ੍ਰੈਕਿੰਗ ਅਤੇ ਏਆਈ-ਅਧਾਰਿਤ ਫੀਡਬੈਕ ਦੀ ਵਰਤੋਂ ਕਰਕੇ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਵਰਗੇ ਵਿਸ਼ਿਆਂ ਵਿੱਚ ਸਹੀ ਅਤੇ ਡੂੰਘਾ ਅਨੁਭਵ ਪ੍ਰਾਪਤ ਕਰਨ ਦੀ ਪ੍ਰਵਾਨਗੀ ਦਿੰਦਾ ਹੈ ਇਹ ਬਹੁਤ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਪ੍ਰਯੋਗਸ਼ਾਲਾ ਦੇ ਬੁਨਿਆਦੀ ਢਾਂਚੇ ਦੀ ਘਾਟ ਨੂੰ ਦੂਰ ਕਰਦਾ ਹੈ

ਸਾਹਿਲ ਪਟੇਲ ਅਤੇ ਸ਼ੌਰਿਆ ਬਰਨਵਾਲ ਦੇ ਨਾਲ ਟੀਮ ਦੀ ਅਗਵਾਈ ਕਰਨ ਵਾਲੇ ਵੇਦਾਂਤ ਹਾਜ਼ਰਾ ਨੇ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ, ਵਿਦਿਆਰਥੀ ਅਸਲ ਪ੍ਰਯੋਗ ਕੀਤੇ ਬਿਨਾ ਸਾਇੰਸ ਦੀ ਪੜ੍ਹਾਈ ਕਰਦੇ ਹਨ ਅਸੀਂ ਇਸ ਨੂੰ ਬਦਲਣਾ ਚਾਹੁੰਦੇ ਸੀ ਅਤੇ ਸਾਡੇ ਪ੍ਰੋਜੈਕਟ ਦਾ ਉਦੇਸ਼ ਇੱਕ ਵਰਚੁਅਲ ਰਿਐਲਿਟੀ ਪਲੈਟਫਾਰਮ 'ਤੇ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਸਟੈੱਮ) ਪ੍ਰੈਕਟੀਕਲ ਪ੍ਰਦਾਨ ਕਰਕੇ ਸਿੱਖਿਆ ਵਿੱਚ ਕ੍ਰਾਂਤੀ ਲਿਆਉਣਾ ਹੈ

  1. 'ਸਿਹਤ ਸੰਭਾਲ, ਫਿਟਨੈੱਸ ਅਤੇ ਤੰਦਰੁਸਤੀ' ਥੀਮ ਵਿੱਚ ਜੇਤੂ 'ਕੋਗਨੀਹੈਬ' ਪ੍ਰੋਜੈਕਟ ਵਾਲੀ ਟੀਮ ਕੋਗਨੀਹੈਬ ਹੈ

ਕੋਗਨੀਹੈਬ ਐਕਸਆਰ-ਸੰਚਾਲਿਤ ਪੁਨਰਵਾਸ ਹੱਲ ਪੇਸ਼ ਕਰਦਾ ਹੈ ਜੋ ਮੰਦ ਦ੍ਰਿਸ਼ਟੀ (ਇੱਕ ਅੱਖ ਵਿੱਚ ਨਜ਼ਰ ਦੀ ਘਾਟ), ਅਧਰੰਗ ਅਤੇ ਚਿੰਤਾ ਤੋਂ ਉਭਰਨ ਵਿੱਚ ਮਦਦ ਕਰਦੇ ਹਨ ਟੀਮ ਲੀਡਰ ਰਿਸ਼ਭ ਕਪੂਰ ਨੇ ਕਿਹਾ ਕਿ ਅਸੀਂ ਅਸਲ ਮੈਡੀਕਲ ਸੈਟਿੰਗਾਂ ਵਿੱਚ ਨਤੀਜਿਆਂ 'ਤੇ ਕੇਂਦ੍ਰਿਤ ਹਾਂ ਅਤੇ ਇਸ ਹੈਕਾਥੌਨ ਨੇ ਸਾਨੂੰ ਆਪਣੇ ਦ੍ਰਿਸ਼ਟੀਕੋਣ ਨੂੰ ਬਿਹਤਰ ਬਣਾਉਣ ਅਤੇ ਨਵੇਂ ਹਿਤਧਾਰਕਾਂ ਤੱਕ ਪਹੁੰਚਣ ਵਿੱਚ ਮਦਦ ਕੀਤੀ ਹੈ ਟੀਮ ਮੈਂਬਰਾਂ ਵਿੱਚ ਪਿੰਟੂ ਕੁਮਾਰ ਅਤੇ ਐਕਸਆਰ-ਅਧਾਰਿਤ ਸਿਹਤ ਟੈਕਨੋਲੋਜੀ ਵਿੱਚ ਪਿਛੋਕੜ ਵਾਲੇ ਹੋਰ ਲੋਕ ਸ਼ਾਮਲ ਹਨ

  1. 'ਇਮਰਸੀਵ ਟੂਰਿਜ਼ਮ' ਥੀਮ ਦੀ ਜੇਤੂ ਟੀਮ ਲੂਮੈਕਸਆਰ ਹੈ ਜਿਸ ਦੀ ਪ੍ਰੋਜੈਕਟ 'ਇਮਰਸੀਵ ਟ੍ਰੈਵਲ ਗਾਈਡ' ਹੈ

ਲੂਮੈਕਸਆਰ ਨੇ ਇੱਕ ਮਿਸ਼ਰਿਤ-ਹਕੀਕਤ ਯਾਤਰਾ ਗਾਈਡ ਤਿਆਰ ਕੀਤੀ ਹੈ ਜੋ ਉਪਭੋਗਤਾਵਾਂ ਨੂੰ ਵਰਚੁਅਲੀ ਮੰਜ਼ਿਲਾਂ ਦੀ ਪੜਚੋਲ ਕਰਨ ਵਿੱਚ ਮਦਦ ਕਰਦੀ ਹੈ ਇਸ ਅਨੁਭਵ ਵਿੱਚ ਯਾਤਰਾ ਯੋਜਨਾਬੰਦੀ ਨੂੰ ਵਧੇਰੇ ਦਿਲਚਸਪ ਅਤੇ ਕੁਸ਼ਲ ਬਣਾਉਣ ਲਈ ਇੱਕ 3ਡੀ ਨਕਸ਼ਾ ਇੰਟਰਫੇਸ, ਡਰੋਨ-ਸ਼ੌਟ ਫੋਟੋਗ੍ਰਾਮੈਟਰੀ, ਅਤੇ ਏਮਬੈਡਿਡ ਵੀਡੀਓ ਕਹਾਣੀਆਂ ਸ਼ਾਮਲ ਹਨ ਇਹ ਪਲੈਟਫਾਰਮ ਸੈਰ-ਸਪਾਟਾ ਬ੍ਰਾਂਡਾਂ ਨੂੰ ਐਕਸਆਰ-ਅਧਾਰਿਤ ਪੂਰਵਦਰਸ਼ਨ ਪ੍ਰਦਾਨ ਕਰਨ ਦੇ ਯੋਗ ਬਣਾਉਂਦਾ ਹੈ ਜੋ ਰਵਾਇਤੀ ਬਰੋਸ਼ਰਾਂ ਜਾਂ ਵੀਡੀਓ ਤੋਂ ਪਰ੍ਹੇ ਹਨ ਲੂਮੈਕਸਆਰ ਟੀਮ ਲੀਡਰ ਸੈਵੀਓ ਨੇ ਕਿਹਾ ਕਿ ਇਹ ਸਿਰਫ਼ ਇੱਕ ਯਾਤਰਾ ਐਪ ਨਹੀਂ ਹੈ ਇਹ ਇੱਕ ਸ਼ਾਨਦਾਰ ਸੱਭਿਆਚਾਰਕ ਕਹਾਣੀ ਹੈ ਸਾਡਾ ਪ੍ਰੋਜੈਕਟ ਹੁਣ ਖਪਤਕਾਰਾਂ ਨੂੰ ਕਿਸੇ ਮੰਜ਼ਿਲ ਦੀ ਬੁਕਿੰਗ ਕਰਨ ਤੋਂ ਪਹਿਲਾਂ ਉਸ ਦਾ ਵਰਚੁਅਲ ਅਨੁਭਵ ਕਰਨ ਦੀ ਆਗਿਆ ਦੇਵੇਗਾ

  1. '-ਕਾਮਰਸ ਅਤੇ ਰਿਟੇਲ ਟ੍ਰਾਂਸਫਾਰਮੇਸ਼ਨ' ਥੀਮ ਲਈ ਜੇਤੂ ਟੀਮ 'ਈਐੱਮਓ' ਹੈ ਜਿਸ ਦਾ ਪ੍ਰੋਜੈਕਟ 'ਹੈਵਨ ਅਸਟੇਟ' ਹੈ

ਹੈਵਨ ਅਸਟੇਟ ਇੱਕ ਐਪ ਹੈ ਜੋ ਉਪਭੋਗਤਾਵਾਂ ਨੂੰ ਖਰੀਦਦਾਰੀ ਕਰਨ ਤੋਂ ਪਹਿਲਾਂ ਏਆਰ ਅਤੇ 3ਡੀ ਟੈਕਨੋਲੋਜੀ ਰਾਹੀਂ ਘਰੇਲੂ ਸਜਾਵਟ ਦੇ ਨਮੂਨਿਆਂ ਦਾ ਪੂਰਵਦਰਸ਼ਨ ਕਰਨ ਦੀ ਪ੍ਰਵਾਨਗੀ ਦਿੰਦੀ ਹੈ ਇਹ ਸਿਸਟਮ ਖਪਤਕਾਰਾਂ ਅਤੇ ਘਰੇਲੂ ਸਜਾਵਟ ਪੇਸ਼ੇਵਰਾਂ ਵਿਚਕਾਰ ਸਹਿਯੋਗ ਨੂੰ ਤਰਜੀਹ ਦੇਣ ਦੇ ਉਦੇਸ਼ ਨਾਲ ਵਿਕਸਿਤ ਕੀਤਾ ਗਿਆ ਸੀ ਪ੍ਰਮਾਣਿਤ ਪੇਸ਼ੇਵਰ ਇਸ ਪਲੈਟਫਾਰਮ 'ਤੇ ਆਪਣੇ ਸਜਾਵਟ ਸੰਕਲਪਾਂ ਨੂੰ ਅਪਲੋਡ ਕਰ ਸਕਦੇ ਹਨ ਅਤੇ ਗਾਹਕ ਆਪਣੀ ਜਗ੍ਹਾ 'ਤੇ ਨਮੂਨਾ ਦੇਖ ਸਕਦੇ ਹਨ

ਹਿਮਾਂਸ਼ੂ ਮਹਤੋ, ਆਸ਼ੂਤੋਸ਼ ਮਿਸ਼ਰਾ ਅਤੇ ਇਸ਼ਿਤਾ ਗੁਆਰ ਨਾਲ ਮਿਲ ਕੇ ਇਹ ਪ੍ਰੋਜੈਕਟ ਬਣਾਉਣ ਵਾਲੀ ਈਐੱਮਓ ਦੇ ਟੀਮ ਲੀਡਰ ਉਤਕਰਸ਼ ਰਾਏ ਨੇ ਕਿਹਾ, “ਅਸੀਂ ਘਰ ਦੇ ਮਾਲਕਾਂ ਅਤੇ ਪੇਸ਼ੇਵਰਾਂ ਦਰਮਿਆਨ ਇੱਕ ਅਸਲੀ ਪੁਲ ਬਣਾਉਣਾ ਚਾਹੁੰਦੇ ਸੀ ਈਐੱਮਓ ਟੀਮ ਹੈਕਾਥੌਨ ਦੇ ਸਲਾਹਕਾਰ ਦ੍ਰਿਸ਼ਟੀਕੋਣ ਨੂੰ ਉਨ੍ਹਾਂ ਦੇ ਡਿਜ਼ਾਈਨ ਅਤੇ ਉਪਭੋਗਤਾ ਅਨੁਭਵ ਨੂੰ ਨਿਖਾਰਨ ਦਾ ਕ੍ਰੈਡਿਟ  ਦਿੰਦੀ ਹੈ"

  1. 'ਡਿਜੀਟਲ ਮੀਡੀਆ ਅਤੇ ਮਨੋਰੰਜਨ' ਥੀਮ ਲਈ ਜੇਤੂ ਟੀਮ ਯੂਥ ਬਜ਼ ਹੈ ਜਿਸ ਦੇ ਪ੍ਰੋਜੈਕਟ 'ਇਮਰਸੀਵ ਵਾਰਫੇਅਰ ਸਿਮੂਲੇਟਰ' ਹੈ

ਯੂਥ ਬਜ਼ ਨੇ ਗੇਮ ਆਫ਼ ਡਾਇਮੈਂਸ਼ਨਜ਼ ਬਣਾਇਆ, ਇੱਕ ਮਲਟੀਪਲੇਅਰ ਰਣਨੀਤਕ ਵਾਰ ਗੇਮ ਜੋ ਵੀਆਰ (ਵਰਚੁਅਲ ਰਿਐਲਿਟੀ) ਹੈਂਡਸੈੱਟਾਂ ਅਤੇ ਮੋਬਾਈਲ 'ਤੇ ਖੇਡੀ ਜਾ ਸਕਦੀ ਹੈ, ਜੋ ਇੱਕ ਇਮਰਸਿਵ ਗੇਮਪਲੇਅ ਦੀ ਪੇਸ਼ਕਸ਼ ਕਰਦੀ ਹੈ ਟੀਮ ਲੀਡਰ, ਮੋਹਿਤ ਕੁਮਾਰ ਸ਼ਰਮਾ ਨੇ ਕਿਹਾ "ਅਸੀਂ ਪਲੈਟਫਾਰਮਾਂ ਅਤੇ ਰਿਐਲਿਟੀ ਵਿੱਚ ਗੇਮਿੰਗ ਅਨੁਭਵ ਨੂੰ ਇਕਜੁੱਟ ਕਰਨਾ ਚਾਹੁੰਦੇ ਸੀ ਉਨ੍ਹਾਂ ਦੇ ਸਾਥੀਆਂ ਵਿੱਚ ਅਨੀਸ਼ ਡੋਂਬਾਲੇ, ਸ਼ਿਵਮ ਰਾਜ ਅਤੇ ਯਸ਼ ਸਾਧੂਖਾਨ ਸ਼ਾਮਲ ਹਨ

ਐਕਸਆਰ ਇਨੋਵੇਟਰਸ ਟੀਅਰ 2 ਅਤੇ 3 ਸ਼ਹਿਰਾਂ ਤੋਂ ਰਹੇ ਹਨ

ਹੈਕਾਥੌਨ ਵਿੱਚ 66% ਟੀਅਰ 2 ਅਤੇ 3 ਸ਼ਹਿਰਾਂ ਤੋਂ ਭਾਗੀਦਾਰੀ ਦੇਖੀ ਗਈ, ਜਿਸ ਵਿੱਚ ਚੇਂਗਲਪੇਟ, ਮਨੀਪਾਲ ਅਤੇ ਵੇਰਾਵਲ ਸ਼ਾਮਲ ਹਨ ਭਾਗੀਦਾਰ 17 ਤੋਂ 35 ਸਾਲ ਤੱਕ ਦੇ ਸਨ 40 ਫਾਈਨਲਿਸਟ ਟੀਮਾਂ ਵਿੱਚੋਂ, 53% ਵਿਦਿਆਰਥੀ, 33% ਕੰਮ ਕਰਨ ਵਾਲੇ ਪੇਸ਼ੇਵਰ, ਅਤੇ 14% ਸਵੈ-ਰੋਜ਼ਗਾਰ ਵਾਲੇ ਉੱਦਮੀ ਸਨ ਖਾਸ ਤੌਰ 'ਤੇ, ਫਾਈਨਲਿਸਟਾਂ ਵਿੱਚੋਂ 19% ਮਹਿਲਾਵਾਂ ਸਨ - ਜੋ ਐਕਸਆਰ ਇਨੋਵੇਸ਼ਨ ਵਿੱਚ ਵਧ ਰਹੀ ਲਿੰਗ ਵਿਭਿੰਨਤਾ ਦਾ ਇੱਕ ਮਜ਼ਬੂਤ ​​ਸੂਚਕ ਹਨ

ਵੇਵਲੈਪਸ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਅਤੇ ਦੋ ਪ੍ਰਮੁੱਖ ਐਕਸਆਰ ਭਾਈਚਾਰਿਆਂ, ਭਾਰਤ ਐਕਸਆਰ ਅਤੇ ਐਕਸਡੀਜੀ ਦੇ ਸਮਰਥਨ ਨਾਲ, ਫਾਈਨਲਿਸਟ ਹੁਣ ਵਿਸ਼ਵ ਮੰਚ 'ਤੇ ਕਦਮ ਰੱਖ ਰਹੇ ਹਨ - ਜਿੱਥੇ ਕਲਾਸਰੂਮਸ, ਹੋਸਟਲਾਂ ਅਤੇ ਘਰੇਲੂ ਸਟੂਡੀਓ ਵਿੱਚ ਪੈਦਾ ਹੋਏ ਵਿਚਾਰ ਜਲਦੀ ਹੀ ਵਿਸ਼ਵਵਿਆਪੀ ਉਪਭੋਗਤਾਵਾਂ ਤੱਕ ਪਹੁੰਚ ਸਕਦੇ ਹਨ ਭਾਵੇਂ ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ ਹੈ, ਪਰ ਐਕਸਆਰ ਕ੍ਰਿਏਟਰਸ ਹੈਕਾਥੌਨ ਅਜੇ ਖ਼ਤਮ ਨਹੀਂ ਹੋਇਆ ਹੈ ਸਾਰੀਆਂ ਪੰਜ ਟੀਮਾਂ ਹੁਣ ਵੇਵਸ ਸੰਮੇਲਨ ਵਿੱਚ ਆਪਣੇ ਪ੍ਰੋਜੈਕਟਾਂ ਨੂੰ ਪ੍ਰਦਰਸ਼ਿਤ ਕਰਨ ਦੀ ਤਿਆਰੀ ਕਰ ਰਹੀਆਂ ਹਨ ਜੋ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਆਯੋਜਿਤ ਇੱਕ ਗਲੋਬਲ ਮੀਡੀਆ ਅਤੇ ਮਨੋਰੰਜਨ ਪ੍ਰੋਗਰਾਮ, ਜੋ ਕਿ 1-4 ਮਈ, 2025 ਤੱਕ ਮੁੰਬਈ ਵਿੱਚ ਆਯੋਜਿਤ ਕੀਤਾ ਜਾਵੇਗਾ

“ਐਕਸਆਰ ਕ੍ਰਿਏਟਰਸ ਹੈਕਾਥਨ ਸਿਰਫ਼ ਨਵੀਨਤਾ ਨੂੰ ਪੋਸ਼ਣ ਨਹੀਂ ਦੇ ਰਿਹਾ ਹੈ - ਇਹ ਇੱਕ ਨਵੇਂ ਡਿਜੀਟਲ ਭਾਰਤ ਦੀ ਨੀਂਹ ਬਣਾ ਰਿਹਾ ਹੈ ਵੇਵਲੈਪਸ ਦੇ ਸੰਸਥਾਪਕ ਅਤੇ ਸੀਈਓ ਆਸ਼ੂਤੋਸ਼ ਕੁਮਾਰ ਨੇ ਕਿਹਾ ਕਿ ਇਹ ਸਮਾਧਾਨ ਇਸ ਗੱਲ ਨੂੰ ਮੁੜ ਪਰਿਭਾਸ਼ਿਤ ਕਰਨਗੇ ਕਿ ਅਸੀਂ ਕਿਵੇਂ ਸਿੱਖਦੇ ਹਾਂ, ਠੀਕ ਕਰਦੇ ਹਾਂ, ਯਾਤਰਾ ਕਰਦੇ ਹਾਂ ਅਤੇ ਜੁੜਦੇ ਹਾਂ

ਵੇਵਸ ਬਾਰੇ

ਇਹ ਮੀਡੀਆ ਅਤੇ ਮਨੋਰੰਜਨ (ਐੱਮ ਅਤੇ ) ਖੇਤਰ ਲਈ ਇੱਕ ਮੀਲ ਪੱਥਰ ਸਮਾਗਮ  ਹੈ, ਜੋ ਪਹਿਲਾ ਵਿਸ਼ਵ ਆਡੀਓ ਵਿਜ਼ੁਅਲ ਅਤੇ ਮਨੋਰੰਜਨ ਸੰਮੇਲਨ (ਵੇਵਸ), ਭਾਰਤ ਸਰਕਾਰ ਦੁਆਰਾ ਮੁੰਬਈ, ਮਹਾਰਾਸ਼ਟਰ ਵਿੱਚ 1 ਤੋਂ 4 ਮਈ, 2025 ਤੱਕ ਆਯੋਜਿਤ ਕੀਤਾ ਜਾਵੇਗਾ

ਭਾਵੇਂ ਤੁਸੀਂ ਇੱਕ ਉਦਯੋਗ ਪੇਸ਼ੇਵਰ, ਨਿਵੇਸ਼ਕ, ਕ੍ਰਿਏਟਰ ਜਾਂ ਇਨੋਵੇਟਰ ਹੋ, ਸੰਮੇਲਨ ਐੱਮ ਅਤੇ ਲੈਂਡਸਕੇਪ ਵਿੱਚ ਜੁੜਨ, ਸਹਿਯੋਗ ਕਰਨ, ਇਨੋਵੇਸ਼ਨ ਕਰਨ ਅਤੇ ਯੋਗਦਾਨ ਪਾਉਣ ਲਈ ਅੰਤਿਮ ਗਲੋਬਲ ਪਲੈਟਫਾਰਮ ਦੀ ਪੇਸ਼ਕਸ਼ ਕਰਦਾ ਹੈ

ਵੇਵਸ ਭਾਰਤ ਦੀ ਰਚਨਾਤਮਕ ਤਾਕਤ ਨੂੰ ਵਧਾਉਣ ਲਈ ਤਿਆਰ ਬਰ ਤਿਆਰ ਹੈ, ਜੋ ਸਮੱਗਰੀ ਕ੍ਰਿਏਟੀਵਿਟੀ, ਬੌਧਿਕ ਅਸਾਸਿਆਂ ਅਤੇ ਤਕਨੀਕੀ ਨਵੀਨਤਾ ਲਈ ਇੱਕ ਹੱਬ ਵਜੋਂ ਆਪਣੀ ਸਥਿਤੀ ਨੂੰ ਵਧਾ ਰਿਹਾ ਹੈ ਇਸ ਦੇ ਫੋਕਸ ਵਿੱਚ ਉਦਯੋਗਾਂ ਅਤੇ ਖੇਤਰਾਂ ਵਿੱਚ ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮਾਂ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਸਾਉਂਡ ਅਤੇ ਮਿਊਜ਼ਿਕ, ਇਸ਼ਤਿਹਾਰਬਾਜ਼ੀ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜੈਨਰੇਟਿਵ ਏਆਈ, ਔਗਮੈਂਟਿਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ), ਅਤੇ ਐਕਸਟੈਂਡਿਡ  ਰਿਐਲਿਟੀ (ਐਕਸਆਰ) ਸ਼ਾਮਲ ਹਨ

ਕੀ ਤੁਹਾਡੇ ਕੋਈ ਸਵਾਲ ਹਨ? ਇੱਥੇ ਜਵਾਬ ਲੱਭੋ

ਪੀਆਈਬੀ ਟੀਮ ਵੇਵਸ ਦੇ ਨਵੀਨਤਮ ਐਲਾਨਾਂ ਨਾਲ ਅਪਡੇਟ ਰਹੋ

ਹੁਣੇ ਵੇਵਸ ਲਈ ਰਜਿਸਟਰ ਕਰੋ।

***********

ਪੀਆਈਬੀ ਟੀਮ ਵੇਵਜ਼ 2025 | ਸੱਯਦ/ ਸ੍ਰੀਯਾਂਕਾ/ ਦਰਸ਼ਨਾ | 90


Release ID: (Release ID: 2120948)   |   Visitor Counter: 27