ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਸਲੋਵਾਕੀਆ-ਇੰਡੀਆ ਬਿਜ਼ਨਸ ਫੋਰਮ ਨੂੰ ਸੰਬੋਧਨ ਕੀਤਾ
ਕਾਂਸਟੈਂਟਾਇਨ ਦ ਫ਼ਿਲਾਸਫ਼ਰ ਯੂਨੀਵਰਸਿਟੀ ਨੇ ਰਾਸ਼ਟਰਪਤੀ ਨੂੰ ਸਨਮਾਨਾਰਥ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ
ਰਾਸ਼ਟਰਪਤੀ ਨੇ ਸਲੋਵਾਕ ਕੰਪਨੀਆਂ ਨੂੰ 'ਮੇਕ ਇਨ ਇੰਡੀਆ' (‘MAKE IN INDIA’) ਪਹਿਲ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ
Posted On:
10 APR 2025 8:54PM by PIB Chandigarh
ਸਲੋਵਾਕੀਆ ਦੀ ਆਪਣੀ ਯਾਤਰਾ ਦੇ ਦੂਸਰੇ ਦਿਨ (10 ਅਪ੍ਰੈਲ, 2025), ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਬ੍ਰਾਤਿਸਲਾਵਾ (Bratislava) ਵਿੱਚ ਸਲੋਵਾਕੀਆ-ਇੰਡੀਆ ਬਿਜ਼ਨਸ ਫੋਰਮ (Slovakia-India Business Forum) ਨੂੰ ਸੰਬੋਧਨ ਕੀਤਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਸਲੋਵਾਕੀਆ ਦੇ ਦਰਮਿਆਨ ਇਤਿਹਾਸਿਕ ਤੌਰ 'ਤੇ ਨਿਕਟ ਅਤੇ ਦੋਸਤਾਨਾ ਸਬੰਧ ਰਹੇ ਹਨ। ਪਿਛਲੇ ਕਈ ਵਰ੍ਹਿਆਂ ਤੋਂ, ਦੋਹਾਂ ਦੇਸ਼ਾਂ ਨੇ ਵਿਭਿੰਨ ਖੇਤਰਾਂ ਵਿੱਚ ਸਹਿਯੋਗ ਕੀਤਾ ਹੈ। ਹੁਣ ਸਾਡੇ ਲਈ ਆਪਣੇ ਵਪਾਰ ਵਿੱਚ ਵਿਵਿਧਤਾ ਲਿਆਉਣ ਦੀਆਂ ਸੰਭਾਵਨਾਵਾਂ 'ਤੇ ਵਿਚਾਰ ਕਰਨ ਦਾ ਸਮਾਂ ਆ ਗਿਆ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਇੱਕ ਬੜੇ ਬਦਲਾਅ ਵਿੱਚੋਂ ਗੁਜਰ ਰਿਹਾ ਹੈ ਅਤੇ ਟੈਕਨੋਲੋਜੀ, ਇਨੋਵੇਸ਼ਨ ਅਤੇ ਟਿਕਾਊ ਵਿਕਾਸ ਵਿੱਚ ਗਲੋਬਲ ਲੀਡਰ ਦੇ ਰੂਪ ਵਿੱਚ ਉੱਭਰ ਰਿਹਾ ਹੈ। ਅਸੀਂ ਅਖੁੱਟ ਊਰਜਾ, ਡਿਜੀਟਲ ਟੈਕਨੋਲੋਜੀ, ਸੂਚਨਾ ਟੈਕਨੋਲੋਜੀ, ਦੂਰਸੰਚਾਰ, ਆਟੋ ਅਤੇ ਆਟੋ-ਕੰਪੋਨੈਂਟਸ, ਫਾਰਮਾ ਅਤੇ ਬਾਇਓਟੈਕਨੋਲੋਜੀ, ਸਪੇਸ ਅਤੇ ਫਿਨਟੈੱਕ (renewable energy, digital technology, information technology, telecom, auto and auto-components, pharma and biotechnology, space and fintech) ਵਿੱਚ ਮਹੱਤਵਪੂਰਨ ਸਫ਼ਲਤਾ ਦੇਖੀ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਭਾਰਤ ਦੇ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੀ ਉਮੀਦ ਹੈ ਅਤੇ ਅਸੀਂ ਸਲੋਵਾਕੀਆ ਜਿਹੇ ਆਪਣੇ ਮਿੱਤਰਾਂ ਦੇ ਨਾਲ ਸਾਂਝੇਦਾਰੀ (partnership) ਵਿੱਚ ਅਜਿਹਾ ਕਰਨ ਦੀ ਉਮੀਦ ਕਰਦੇ ਹਾਂ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ (fastest-growing economies) ਵਿੱਚੋਂ ਇੱਕ ਹੈ ਅਤੇ ਸਲੋਵਾਕੀਆ, ਆਪਣੇ ਮਜ਼ਬੂਤ ਉਦਯੋਗਿਕ ਅਧਾਰ ਅਤੇ ਯੂਰੋਪ ਵਿੱਚ ਰਣਨੀਤਕ ਸਥਾਨ ਦੇ ਨਾਲ, ਗਹਿਰੇ ਵਪਾਰ ਅਤੇ ਨਿਵੇਸ਼ ਸਬੰਧਾਂ ਦੇ ਲਈ ਬਿਹਤਰੀਨ ਅਵਸਰ ਪ੍ਰਸਤੁਤ ਕਰਦਾ ਹੈ। ਯੂਰੋਪੀਅਨ ਯੂਨੀਅਨ (European Union) ਦੇ ਇੱਕ ਪ੍ਰਮੁੱਖ ਮੈਂਬਰ ਅਤੇ ਆਟੋਮੋਟਿਵ, ਰੱਖਿਆ ਅਤੇ ਉੱਚ-ਤਕਨੀਕੀ ਉਦਯੋਗਾਂ (high-tech industries) ਦੇ ਕੇਂਦਰ (hub) ਦੇ ਰੂਪ ਵਿੱਚ, ਸਲੋਵਾਕੀਆ ਭਾਰਤ ਦੇ ਵਿਸ਼ਾਲ ਉਪਭੋਗਤਾ ਬਜ਼ਾਰ, ਕੁਸ਼ਲ ਕਾਰਜਬਲ ਅਤੇ ਸੰਪੰਨ ਸਟਾਰਟ-ਅਪ ਈਕੋਸਿਸਟਮ ਤੋਂ ਲਾਭਵੰਦ ਹੋਣ ਵਾਲਾ ਹੈ। ਉਨ੍ਹਾਂ ਨੇ ਸਲੋਵਾਕ ਕੰਪਨੀਆਂ ਨੂੰ ਸਾਡੀ 'ਮੇਕ ਇਨ ਇੰਡੀਆ' (‘Make in India’) ਪਹਿਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਰਾਸ਼ਟਰਪਤੀ ਨੇ ਕਿਹਾ ਕਿ ਸਲੋਵਾਕੀਆ-ਇੰਡੀਆ ਬਿਜ਼ਨਸ ਫੋਰਮ (Slovakia-India Business Forum ) ਤਾਲਮੇਲ ਦੇ ਅਵਸਰ ਤਲਾਸ਼ਣ ਅਤੇ ਪਰਸਪਰ ਤੌਰ ‘ਤੇ ਲਾਭਕਾਰੀ ਸਾਂਝੇਦਾਰੀ ਬਣਾਉਣ ਦੇ ਲਈ ਇੱਕ ਉਤਕ੍ਰਿਸ਼ਟ ਮੰਚ ਦੇ ਰੂਪ ਵਿੱਚ ਕਾਰਜ ਕਰਦਾ ਹੈ। ਉਨ੍ਹਾਂ ਨੇ ਕਾਰੋਬਾਰ ਜਗਤ ਦੇ ਲੀਡਰਾਂ ਨੂੰ ਅਵਸਰਾਂ ਦਾ ਲਾਭ ਉਠਾਉਣ ਅਤੇ ਇਨ੍ਹਾਂ ਨੂੰ ਠੋਸ ਪਰਿਣਾਮਾਂ ਵਿੱਚ ਬਦਲਣ ਦਾ ਆਗਰਹਿ ਕੀਤਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਮੰਚ 'ਤੇ ਵਿਚਾਰ-ਵਟਾਂਦਰਿਆਂ ਨਾਲ ਸਥਾਈ ਸਾਂਝੇਦਾਰੀਆਂ (lasting partnerships) ਨੂੰ ਹੁਲਾਰਾ ਮਿਲੇਗਾ।
ਇਸ ਦੇ ਬਾਅਦ ਦੇ ਰੁਝੇਵੇਂ ਵਿੱਚ,ਰਾਸ਼ਟਰਪਤੀ ਨੇ ਨਾਇਟ੍ਰਾ (Nitra) ਵਿੱਚ ਕਾਂਸਟੈਂਟਾਇਨ ਦ ਫ਼ਿਲਾਸਫ਼ਰ ਯੂਨੀਵਰਸਿਟੀ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਜਨਤਕ ਸੇਵਾ ਅਤੇ ਸ਼ਾਸਨ ਵਿੱਚ ਉਨ੍ਹਾਂ ਦੇ ਵਿਸ਼ਿਸ਼ਟ ਕਰੀਅਰ, ਸਮਾਜਿਕ ਨਿਆਂ ਅਤੇ ਸਮਾਵੇਸ਼ਨ ਦੀ ਵਕਾਲਤ ਅਤੇ ਸਿੱਖਿਆ, ਮਹਿਲਾ ਸਸ਼ਕਤੀਕਰਣ ਅਤੇ ਸੱਭਿਆਚਾਰਕ ਅਤੇ ਭਾਸ਼ਾਈ ਵਿਵਿਧਤਾ ਨੂੰ ਹੁਲਾਰਾ ਦੇਣ ਵਿੱਚ ਯੋਗਦਾਨ ਦੇ ਲਈ ਸਨਮਾਨਾਰਥ ਡਾਕਟਰੇਟ ਦੀ ਡਿਗਰੀ (Honoris Causa Doctorate degree) ਨਾਲ ਸਨਮਾਨਿਤ ਕੀਤਾ ਗਿਆ।
ਆਪਣੇ ਸਵੀਕ੍ਰਿਤੀ ਭਾਸ਼ਣ ਵਿੱਚ, ਰਾਸ਼ਟਰਪਤੀ ਨੇ ਕਿਹਾ ਕਿ ਇਹ ਇੱਕ ਐਸਾ ਸਨਮਾਨ ਹੈ ਜੋ ਉਸ ਦੇਸ਼ ਅਤੇ ਸੱਭਿਅਤਾ ਨੂੰ ਦਿੱਤਾ ਜਾ ਰਿਹਾ ਹੈ ਜੋ ਅਨਾਦਿ ਕਾਲ ਤੋਂ ਸ਼ਾਂਤੀ ਅਤੇ ਸਿੱਖਿਆ ਦਾ ਪ੍ਰਤੀਕ ਰਿਹਾ ਹੈ। ਦਾਰਸ਼ਨਿਕ ਸੇਂਟ ਕਾਂਸਟੈਂਟਾਇਨ ਸਿਰਿਲ (philosopher Saint Constantine Cyril) ਦੇ ਨਾਮ 'ਤੇ ਬਣੀ ਸੰਸਥਾ ਤੋਂ ਇਹ ਡਿਗਰੀ ਪ੍ਰਾਪਤ ਕਰਨਾ ਵਿਸ਼ੇਸ਼ ਤੌਰ 'ਤੇ ਸਾਰਥਕ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਨਾ ਕੇਵਲ ਵਿਅਕਤੀਗਤ ਸਸ਼ਕਤੀਕਰਣ, ਬਲਕਿ ਰਾਸ਼ਟਰੀ ਵਿਕਾਸ ਦਾ ਭੀ ਸਾਧਨ ਹੈ। ਇਸ ਨੂੰ ਸਵੀਕਾਰ ਕਰਦੇ ਹੋਏ ਭਾਰਤ ਨੇ ਸਿੱਖਿਆ ਨੂੰ ਆਪਣੇ ਰਾਸ਼ਟਰੀ ਵਿਕਾਸ ਦੀ ਰਣਨੀਤੀ ਦੇ ਕੇਂਦਰ ਵਿੱਚ ਰੱਖਿਆ ਹੈ। 25 ਵਰ੍ਹੇ ਤੋਂ ਘੱਟ ਉਮਰ ਦੀ ਅੱਧੀ ਆਬਾਦੀ ਦੇ ਨਾਲ ਭਾਰਤ ਕੱਲ੍ਹ ਦੀ ਗਿਆਨ ਨਾਲ ਜੁੜੀ ਅਰਥਵਿਵਸਥਾ ਨੂੰ ਅੱਗੇ ਵਧਾਉਣ ਦੇ ਲਈ ਆਪਣੇ ਨੌਜਵਾਨਾਂ ਵਿੱਚ ਨਿਵੇਸ਼ ਕਰ ਰਿਹਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਭਲੇ ਹੀ ਭਾਰਤ ਆਧੁਨਿਕਤਾ ਅਤੇ ਟੈਕਨੋਲੋਜੀ ਨੂੰ ਅਪਣਾ ਰਿਹਾ ਹੈ, ਲੇਕਿਨ ਸਾਡੀ ਪ੍ਰਗਤੀ ਸਾਡੀਆਂ ਪ੍ਰਾਚੀਨ ਦਾਰਸ਼ਨਿਕ ਪਰੰਪਰਾਵਾਂ ਦੇ ਗਿਆਨ ਵਿੱਚ ਗਹਿਰਾਈ ਨਾਲ ਨਿਹਿਤ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਸੇਂਟ ਕਾਂਸਟੈਂਟਾਇਨ ਸਿਰਿਲ ਦੇ ਕਾਰਜਾਂ (Saint Constantine Cyril’s work) ਨੇ ਸਲਾਵ ਭਾਸ਼ਾਈ ਅਤੇ ਸੱਭਿਆਚਾਰਕ ਪਹਿਚਾਣ ਦੀ ਨੀਂਹ ਰੱਖੀ, ਉਸੇ ਤਰ੍ਹਾਂ ਭਾਰਤੀ ਦਾਰਸ਼ਨਿਕ ਪਰੰਪਰਾਵਾਂ ਨੇ ਲੰਬੇ ਸਮੇਂ ਤੋਂ ਸਾਡੇ ਸਮਾਜ ਦੇ ਬੌਧਿਕ ਅਤੇ ਅਧਿਆਤਮਿਕ ਤਾਣੇ-ਬਾਣੇ ਨੂੰ ਆਕਾਰ ਦਿੱਤਾ ਹੈ। ਭਾਰਤੀ ਸ਼ਾਸਤਰੀ ਦਰਸ਼ਨ ਵਾਸਤਵਿਕਤਾ ਦੀ ਇੱਕ ਸਮ੍ਰਿੱਧ ਅਤੇ ਵਿਵਿਧ ਖੋਜ ਪ੍ਰਦਾਨ ਕਰਦਾ ਹੈ, ਆਤਮਨਿਰੀਖਣ (introspection) ਅਤੇ ਨੈਤਿਕ ਆਚਰਣ 'ਤੇ ਜ਼ੋਰ ਦਿੰਦਾ ਹੈ। ਇਹ ਕਈ ਦ੍ਰਿਸ਼ਟੀਕੋਣਾਂ ਅਤੇ ਆਤਮ-ਗਿਆਨ ਅਤੇ ਅੰਦਰੂਨੀ ਅਨੁਭਵ ਦੇ ਮਹੱਤਵ 'ਤੇ ਪ੍ਰਕਾਸ਼ ਪਾਉਂਦਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਉਪਨਿਸ਼ਦਾਂ ਦਾ ਸਦੀਵੀ ਗਿਆਨ (timeless wisdom of the Upanishads) ਸਲੋਵਾਕੀਆ ਵਿੱਚ ਭੀ ਗੂੰਜਦਾ ਹੈ।
ਅਗਲੇ ਰੁਝੇਵੇਂ ਵਿੱਚ, ਰਾਸ਼ਟਰਪਤੀ ਨੇ ਰਾਸ਼ਟਰਪਤੀ ਪੀਟਰ ਪੇਲੇਗ੍ਰਿਨੀ ਦੇ ਨਾਲ ਬ੍ਰਾਤਿਸਲਾਵਾ ਵਿੱਚ ਜਗੁਆਰ ਲੈਂਡ ਰੋਵਰ ਫੈਕਟਰੀ (Jaguar Land Rover Factory in Bratislava) ਦਾ ਦੌਰਾ ਕੀਤਾ ਅਤੇ ਪਲਾਂਟ ਦੀਆਂ ਮੈਨੂਫੈਕਚਰਿੰਗ ਸੁਵਿਧਾਵਾਂ ਨੂੰ ਦੇਖਿਆ।
ਇਸ ਤੋਂ ਪਹਿਲੇ ਸਵੇਰੇ, ਰਾਸ਼ਟਰਪਤੀ ਨੇ ਸਲੋਵਾਕ ਬੱਚਿਆਂ ਦੁਆਰਾ ਬਣਾਈਆਂ ਗਈਆਂ ਪੇਂਟਿੰਗਸ ਦੀ ਪ੍ਰਦਰਸ਼ਨੀ ਦੇਖੀ। ਸਲੋਵਾਕ-ਇੰਡੀਅਨ ਫ੍ਰੈਂਡਸ਼ਿਪ ਸੋਸਇਟੀ (Slovak-Indian Friendship Society), ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ, 2015 ਤੋਂ 'ਪਰੀ ਕਹਾਣੀਆਂ ਵਿੱਚ ਛੁਪੀ ਸੁੰਦਰਤਾ - ਸਲੋਵਾਕ ਬੱਚਿਆਂ ਦੀਆਂ ਨਜ਼ਰਾਂ ਦੇ ਜ਼ਰੀਏ ਭਾਰਤ' ਨਾਮਕ ਚਿੱਤਰਕਲਾ ਪ੍ਰਤੀਯੋਗਿਤਾ ਦਾ ਆਯੋਜਨ ਕਰ ਰਹੀ ਹੈ। ਉਨ੍ਹਾਂ ਨੇ ਸੁਸ਼੍ਰੀ ਲੇਨਕਾ ਮੁਕੋਵਾ (Ms. Lenka Mukova) ਦੁਆਰਾ ਰਾਮਾਇਣ 'ਤੇ ਅਧਾਰਿਤ ਕਠਪੁਤਲੀ ਸ਼ੋਅ ਭੀ ਦੇਖਿਆ। ਸੁਸ਼੍ਰੀ ਲੇਨਕਾ ਪ੍ਰੀਸੋਵ ਵਿੱਚ ਬਾਬਾਦਲੋ ਕਠਪੁਤਲੀ ਥੀਏਟਰ (Babadlo Puppet Theater in Presov) ਦਾ ਹਿੱਸਾ ਹਨ, ਜੋ 30 ਵਰ੍ਹਿਆਂ ਤੋਂ ਕਠਪੁਤਲੀ ਦੇ ਜ਼ਰੀਏ ਬੱਚਿਆਂ ਨੂੰ ਸਿੱਖਿਆ ਦੇ ਰਿਹਾ ਹੈ।
ਕੱਲ੍ਹ ਸ਼ਾਮ (9 ਅਪ੍ਰੈਲ, 2025), ਰਾਸ਼ਟਰਪਤੀ ਨੇ ਇਤਿਹਾਸਿਕ ਬ੍ਰਾਤਿਸਲਾਵਾ ਕੈਸਲ (Bratislava Castle) ਵਿੱਚ ਰਾਸ਼ਟਰਪਤੀ ਪੀਟਰ ਪੇਲੇਗ੍ਰਿਨੀ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਭੋਜ ਵਿੱਚ ਹਿੱਸਾ ਲਿਆ।
ਭੋਜ ਦੇ ਦੌਰਾਨ, ਸਲੋਵਾਕ ਕਲਾਕਾਰਾਂ ਨੇ ਰਾਸ਼ਟਰਗਾਨ ਸਹਿਤ ਆਕਰਸ਼ਕ ਸੰਗੀਤ ਪ੍ਰਸਤੁਤੀਆਂ ਦਿੱਤੀਆਂ, ਜੋ ਦੋਹਾਂ ਦੇਸ਼ਾਂ ਦੇ ਦਰਮਿਆਨ ਮਜ਼ਬੂਤ ਸੱਭਿਆਚਾਰਕ ਬੰਧਨ ਨੂੰ ਦਰਸਾਉਂਦਾ ਹੈ।
https://www.youtube.com/watch?v=_9EgakGJ_QM, https://www.youtube.com/watch?v=sJVciPS5WDI
ਆਪਣੇ ਭੋਜ ਭਾਸ਼ਣ ਵਿੱਚ, ਰਾਸ਼ਟਰਪਤੀ ਨੇ ਸਲੋਵਾਕੀਆ ਦੀ ਸਰਕਾਰ ਅਤੇ ਲੋਕਾਂ ਦਾ ਨਿੱਘੇ ਸੁਆਗਤ ਅਤੇ ਪ੍ਰਾਹੁਣਾਚਾਰੀ ਦੇ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਯੋਗ ਅਤੇ ਆਯੁਰਵੇਦ ਤੋਂ ਲੈਕੇ ਭਾਰਤੀ ਵਿਅੰਜਨਾਂ ਤੱਕ (from yoga and ayurveda to Indian cuisine), ਸਲੋਵਾਕੀਆ ਵਿੱਚ ਭਾਰਤੀ ਸੰਸਕ੍ਰਿਤੀ ਦੇ ਪ੍ਰਤੀ ਪ੍ਰੇਮ ਸਾਡੇ ਲੋਕਾਂ ਦੇ ਦਰਮਿਆਨ ਮਜ਼ਬੂਤ ਸਬੰਧਾਂ (strong people-to-people connections) ਦਾ ਪ੍ਰਮਾਣ ਹੈ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਦੋਸਤੀ ਦੇ ਬੰਧਨ ਨੂੰ ਮਜ਼ਬੂਤ ਕਰਨ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

WA44.JPG)
DIRE.JPG)

ਭੋਜ ਭਾਸ਼ਣ- ਸਲੋਵਾਕੀਆ
ਕਾਂਸਟੈਂਟਾਇਨ ਦ ਫ਼ਿਲਾਸਫ਼ਰ ਯੂਨੀਵਰਸਿਟੀ ਤੋਂ ਆਨਰੇਰੀ ਡਾਕਟਰੇਟ
ਬਿਜ਼ਨਸ ਫੋਰਮ ਇੰਡੀਆ-ਸਲੋਵਾਕੀਆ
***
ਐੱਮਜੇਪੀਐੱਸ/ਐੱਸਆਰ
(Release ID: 2120903)