ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਡਬਲਿਊਏਐਮ!: ਭਾਰਤ ਵਿੱਚ ਮੰਗਾ ਅਤੇ ਅਨੀਮੇ ਵਿੱਚ ਵਾਧਾ
Posted On:
07 APR 2025 9:54AM by PIB Chandigarh
ਰੇਸ਼ਮ ਤਲਵਾਰ ਹਮੇਸ਼ਾ ਤੋਂ ਹੀ ਅਵਾਜ਼ ਦੀ ਤਾਕਤ ਵਿੱਚ ਵਿਸ਼ਵਾਸ ਰੱਖਦੀ ਸੀ। ਇੱਕ ਨੇਤਰਹੀਣ ਕਲਾਕਾਰ ਦੇ ਰੂਪ ਵਿੱਚ, ਉਹ ਜਾਣਦੀ ਸੀ ਕਿ ਉਸਦੀ ਅਵਾਜ਼ ਸਿਰਫ਼ ਸ਼ਬਦਾਂ ਤੋਂ ਕਿਤੇ ਜ਼ਿਆਦਾ ਹੈ, ਇਸ ਵਿੱਚ ਭਾਵਨਾਵਾਂ, ਪ੍ਰਗਟਾਵਾ ਅਤੇ ਕਿਰਦਾਰਾਂ ਨੂੰ ਜੀਵੰਤ ਕਰਨ ਦੀ ਸਮਰੱਥਾ ਹੈ। ਉਨ੍ਹਾਂ ਨੇ ਆਪਣੇ ਦਿਵਯਾਂਗ ਹੋਣ ਨੂੰ ਖੁਦ ਨੂੰ ਪਰਿਭਾਸ਼ਿਤ ਨਹੀਂ ਕਰਨ ਦਿੱਤਾ। ਇਸ ਦੀ ਬਜਾਏ, ਉਨ੍ਹਾਂ ਨੇ ਅਵਾਜ਼ ਦੀ ਅਦਾਕਾਰੀ ਦੀ ਪ੍ਰਤੀਯੋਗਿਤਾ ਦੁਨੀਆ ਵਿੱਚ ਆਪਣੇ ਲਈ ਇੱਕ ਜਗ੍ਹਾ ਬਣਾਈ। ਦਿੱਲੀ ਵਿੱਚ ਵੇਵਸ ਅਨੀਮੇ ਅਤੇ ਮੰਗਾ ਪ੍ਰਤੀਯੋਗਿਤਾ (ਡਬਲਿਊਏਐਮ!) ਵਿੱਚ ਅਵਾਜ਼ ਅਦਾਕਾਰੀ ਸ਼੍ਰੇਣੀ ਜਿੱਤ ਕੇ ਉਨ੍ਹਾਂ ਨੇ ਆਪਣੀ ਯਾਤਰਾ ਨੂੰ ਅੱਗੇ ਵਧਾਇਆ, ਇਹ ਸਾਬਤ ਕੀਤਾ ਕਿ ਉਨ੍ਹਾਂ ਦੀ ਕਲਾਕਾਰੀ ਕਿਸੇ ਵੀ ਰੁਕਾਵਟ ਨੂੰ ਪਾਰ ਕਰ ਸਕਦੀ ਹੈ। ਰੇਡੀਓ ਜੌਕੀ, ਵੌਇਸ-ਓਵਰ ਅਤੇ ਆਡੀਓ ਐਡੀਟਿੰਗ ਵਿੱਚ ਰੇਸ਼ਮ ਦੀ ਮੁਹਾਰਤ ਨੇ ਪਹਿਲਾਂ ਹੀ ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਸਾਬਤ ਕਰ ਦਿੱਤਾ ਸੀ, ਪਰ ਡਬਲਿਊਏਐਮ!! ਨੇ ਉਨ੍ਹਾਂ ਨੂੰ ਇੱਕ ਵੱਡੇ ਮੰਚ 'ਤੇ ਲਿਆ ਕੇ ਖੜਾ ਕੀਤਾ। ਉਨ੍ਹਾਂ ਦੀ ਪ੍ਰਤਿਭਾ ਨੇ ਉਦਯੋਗ ਦੇ ਆਗੂਆਂ ਨੂੰ ਪ੍ਰਭਾਵਿਤ ਕੀਤਾ, ਅਤੇ ਅਜਿਹੇ ਦਰਵਾਜ਼ੇ ਖੋਲ੍ਹੇ ਜੋ ਬਹੁਤ ਲੰਬੇ ਸਮੇਂ ਤੋਂ ਬੰਦ ਸਨ। ਇਹ ਉਨ੍ਹਾਂ ਵਰਗੀਆਂ ਕਹਾਣੀਆਂ ਉਜਾਗਰ ਕਰਦੀਆਂ ਹਨ ਕਿ ਡਬਲਿਊਏਐਮ ਕਿਉਂ!! ਸਿਰਫ ਇੱਕ ਪ੍ਰਤੀਯੋਗਿਤਾ ਨਹੀਂ ਹੈ, ਬਲਕਿ ਇਹ ਇੱਕ ਅੰਦੋਲਨ ਹੈ ਜੋ ਰਚਨਾਤਮਕ ਉਦਯੋਗ ਦਾ ਮੰਥਨ ਕਰ ਰਿਹਾ ਹੈ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਮੀਡੀਆ ਐਂਡ ਐਂਟਰਟੇਨਮੈਂਟ ਐਸੋਸੀਏਸ਼ਨ ਆਫ਼ ਇੰਡੀਆ (ਐਮਈਏਆਈ) ਦੇ ਸਹਿਯੋਗ ਨਾਲ ਆਯੋਜਿਤ ਇਸ ਗਤੀਸ਼ੀਲ ਪਹਿਲ ਦਾ ਉਦੇਸ਼ ਭਾਰਤ ਵਿੱਚ ਅਨੀਮੇ ਅਤੇ ਮੰਗਾ ਦੇ ਪ੍ਰਤੀ ਵਧਦੇ ਉਤਸ਼ਾਹ ਦਾ ਲਾਭ ਉਠਾਉਣਾ ਹੈ, ਤਾਕਿ ਰਚਨਾਕਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਲਈ ਇੱਕ ਮੰਚ ਪ੍ਰਦਾਨ ਕੀਤਾ ਜਾਂ ਸਕੇ। ਡਬਲਿਊਏਐਮ!! ਕਲਾਕਾਰਾਂ ਨੂੰ ਪ੍ਰਸਿੱਧ ਜਪਾਨੀ ਸ਼ੈਲੀਆਂ ਦੇ ਸਥਾਨਕ ਰੂਪਾਂਤਰ ਵਿਕਸਿਤ ਕਰਨ ਦੇ ਲਈ ਪ੍ਰੋਤਸਾਹਿਤ ਕਰਦਾ ਹੈ, ਜੋ ਭਾਰਤੀ ਅਤੇ ਵਿਸ਼ਵ-ਵਿਆਪੀ ਦਰਸ਼ਕਾਂ ਦੋਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਕਾਸ਼ਨ, ਡਿਸਟ੍ਰੀਬਿਊਸ਼ਨ ਅਤੇ ਉਦਯੋਗ ਵਿੱਚ ਪ੍ਰਦਰਸ਼ਨ ਦੇ ਅਵਸਰ ਪ੍ਰਦਾਨ ਕਰਦਾ ਹੈ, ਜਿਸ ਨਾਲ ਕਲਾਤਮਕ ਪ੍ਰਗਟਾਵੇ ਨੂੰ ਹੁਲਾਰਾ ਮਿਲਦਾ ਹੈ ਅਤੇ ਉੱਭਰਦੀਆਂ ਪ੍ਰਤਿਭਾਵਾਂ ਨੂੰ ਹੁਲਾਰਾ ਮਿਲਦਾ ਹੈ। ਪ੍ਰਤੀਯੋਗਿਤਾ ਵਿੱਚ 11 ਸ਼ਹਿਰਾਂ ਵਿੱਚ ਰਾਜ-ਪੱਧਰੀ ਮੁਕਾਬਲੇ ਹੋਣਗੇ, ਜਿਸ ਦੀ ਸਮਾਪਤੀ ਮੁੰਬਈ ਵਿੱਚ ਵਿਸ਼ਵ ਆਡੀਓ ਵਿਜ਼ੂਅਲ ਐਂਟਰਟੇਨਮੈਂਟ ਸਮਿਟ (ਵੇਵਸ) 2025 ਵਿੱਚ ਇੱਕ ਸ਼ਾਨਦਾਰ ਰਾਸ਼ਟਰੀ ਫਾਈਨਲ ਸਮਾਰੋਹ ਵਿੱਚ ਹੋਵੇਗੀ।

ਡਬਲਿਊਏਐਮ! ਵਿਆਪਕ ਵੇਵਜ਼ 2025 ਦੀ ਨੀਂਹ ਹੈ, ਜੋ 1 ਤੋਂ 4 ਮਈ ਤੱਕ ਮੁੰਬਈ ਦੇ ਜਿਓ ਵਰਲਡ ਸੈਂਟਰ ਵਿੱਚ ਆਯੋਜਿਤ ਹੋਣ ਵਾਲਾ ਇੱਕ ਉਤਸ਼ਾਹੀ ਸਮਾਗਮ ਹੈ। ਵੇਵਜ਼ ਦਾ ਉਦੇਸ਼ ਭਾਰਤ ਨੂੰ ਮੀਡੀਆ ਅਤੇ ਮਨੋਰੰਜਨ ਵਿੱਚ ਦੇ ਖੇਤਰ ਵਿੱਚ ਵਿਸ਼ਵ ਪੱਧਰੀ ਸ਼ਕਤੀ ਦੇ ਰੂਪ ਵਿੱਚ ਸਥਾਪਿਤ ਕਰਨਾ ਹੈ, ਜੋ ਦਾਵੋਸ ਅਤੇ ਕਾਨਸ ਵਰਗੇ ਪ੍ਰਸਿੱਧ ਸਮਾਰੋਹਾਂ ਤੋਂ ਪ੍ਰੇਰਨਾ ਲੈਂਦਾ ਹੈ। ਇਹ ਆਪਣੀ ਕਿਸਮ ਦਾ ਪਹਿਲਾ ਸਮਿਟ ਹੈ, ਜੋ ਫਿਲਮਾਂ, ਓਟੀਟੀ ਪਲੈਟਫਾਰਮਾਂ, ਗੇਮਿੰਗ, ਕੌਮਿਕਸ, ਡਿਜੀਟਲ ਮੀਡੀਆ, ਏਆਈ, ਅਤੇ ਉੱਭਰਦੇ ਏਵੀਜੀਸੀ-ਐਕਸਆਰ (ਅਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕੌਮਿਕਸ, ਅਤੇ ਐਕਸਟੈਂਡਿਡ ਰਿਐਲਿਟੀ) ਖੇਤਰ ਨੂੰ ਇੱਕ ਹੀ ਛੱਤ ਹੇਠ ਲਿਆਉਂਦਾ ਹੈ। ਭਾਰਤ ਦੇ ਮੀਡੀਆ ਅਤੇ ਮਨੋਰੰਜਨ ਉਦਯੋਗ ਦੇ ਵੱਡੇ ਪੈਮਾਨੇ 'ਤੇ ਵਿਕਾਸ ਦੇ ਨਾਲ, 2029 ਤੱਕ $50 ਬਿਲੀਅਨ ਦੇ ਬਾਜ਼ਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ, ਵੇਵਸ ਇੱਕ ਉਤਪ੍ਰੇਰਕ ਬਣਨ ਦੇ ਲਈ ਤਿਆਰ ਹੈ ਜੋ ਦੇਸ਼ ਨੂੰ ਵਿਸ਼ਵ ਕਹਾਣੀ ਕਹਿਣ ਵਿੱਚ ਸਭ ਤੋਂ ਅੱਗੇ ਲੈ ਜਾਵੇਗਾ।
ਵੇਵਸ ਦੇ ਕੇਂਦਰ ਵਿੱਚ ਕ੍ਰਿਏਟ ਇਨ ਇੰਡੀਆ ਚੈਲੇਂਜ (ਸੀਆਈਸੀ) ਹੈ, ਜੋ ਵਿਭਿੰਨ ਰਚਨਾਤਮਕ ਖੇਤਰਾਂ ਵਿੱਚ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਅਤੇ ਉਨ੍ਹਾਂ ਦਾ ਪੋਸ਼ਣ ਕਰਨ ਦੇ ਲਈ ਡਿਜਾਈਨ ਕੀਤੀਆਂ ਗਈਆਂ ਪ੍ਰਤੀਯੋਗਿਤਾਵਾਂ ਦੀ ਇੱਕ ਲੜੀ ਹੈ। ਸੀਆਈਸੀ ਦੇ ਸੀਜ਼ਨ 1 ਨੇ ਪਹਿਲਾਂ ਹੀ, 77,000 ਤੋਂ ਵੱਧ ਐਂਟਰੀਆਂ ਨੂੰ ਆਕਰਸ਼ਿਤ ਕਰਦੇ ਹੋਏ ਇੱਕ ਜਨੂੰਨ ਪੈਦਾ ਕਰ ਦਿੱਤਾ ਹੈ, ਜਿਸ ਵਿੱਚ 35 ਦੇਸ਼ਾਂ ਦੇ 500 ਤੋਂ ਵੱਧ ਭਾਗੀਦਾਰ ਸ਼ਾਮਲ ਹਨ। ਇਸ ਵਿਸ਼ਾਲ ਪੂਲ ਤੋਂ, 725 ਤੋਂ ਵੱਧ ਚੋਟੀ ਦੇ ਨਿਰਮਾਤਾ ਵੇਵਸ 2025 ਦੇ ਦੌਰਾਨ ਗ੍ਰੈਂਡ ਫਿਨਾਲੇ ਵਿੱਚ ਸ਼ਾਮਲ ਹੋਣਗੇ, ਆਪਣੇ ਕੰਮ ਦਾ ਪ੍ਰਦਰਸ਼ਨ ਕਰਨਗੇ ਅਤੇ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਗੇ। ਇਹ ਚੁਣੌਤੀਆਂ ਭਾਰਤ ਦੀਆਂ ਖੇਤਰੀ ਕਹਾਣੀਆਂ ਦੀ ਖੁਸ਼ਹਾਲ ਕਲਾ ਦਾ ਜਸ਼ਨ ਮਨਾਉਂਦੀਆਂ ਹਨ, ਜੋ ਦੇਸ਼ ਦੀ ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦੀਆਂ ਹਨ। ਸੀਆਈਸੀ ਦੇ ਅਧੀਨ ਇੱਕ ਬਿਹਤਰੀਨ ਪਹਿਲ ਦੇ ਰੂਪ ਵਿੱਚ ਡਬਲਿਊਏਐਮ!!, ਅਨੀਮੇ ਅਤੇ ਮੰਗਾ ਡੋਮੇਨ ਵੱਲ ਧਿਆਨ ਕੇਂਦਰਿਤ ਕਰਦਾ ਹੈ, ਜੋ ਸ਼ੌਕੀਨਾਂ ਅਤੇ ਪੇਸ਼ੇਵਰਾਂ ਦੋਵਾਂ ਨੂੰ ਨਿਖਾਰਨ ਦੇ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ। ਇਹ ਇੱਕ ਅਜਿਹਾ ਅੰਦੋਲਨ ਹੈ ਜੋ ਨਾ ਸਿਰਫ਼ ਛੁਪੇ ਹੋਏ ਰਤਨਾਂ ਦੀ ਖੋਜ ਕਰਦਾ ਹੈ ਬਲਕਿ ਕੱਚੀ ਪ੍ਰਤਿਭਾ ਅਤੇ ਉਦਯੋਗ ਦੇ ਅਵਸਰ ਦੇ ਵਿੱਚ ਦੇ ਪਾੜੇ ਨੂੰ ਖ਼ਤਮ ਕਰਦਾ ਹੈ। ਸੁਪਨਿਆਂ ਨੂੰ ਅਸਲੀਅਤ ਵਿੱਚ ਬਦਲਦਾ ਹੈ।
ਡਬਲਿਊਏਐਮ!! ਦੇ ਮਹੱਤਵ ਨੂੰ ਸਮਝਣ ਦੇ ਲਈ, ਇਹ ਜਾਨਣਾ ਉਪਯੋਗੀ ਹੈ ਕਿ ਮੰਗਾ ਅਤੇ ਅਨੀਮੇ ਕੀ ਹਨ, ਖਾਸ ਤੌਰ ’ਤੇ ਭਾਰਤੀ ਲੋਕਾਂ ਦੇ ਲਈ। ਮੰਗਾ ਸਿਰਫ਼ ਇੱਕ ਤਰ੍ਹਾਂ ਦੀ ਕੌਮਿਕ ਬੁੱਕ ਜਾਂ ਗ੍ਰਾਫਿਕ ਨਾਵਲ ਹੈ ਜਿਸ ਦੀ ਸ਼ੁਰੂਆਤ ਜਪਾਨ ਵਿੱਚ ਹੋਈ ਸੀ। ਇਹ ਉਨ੍ਹਾਂ ਕੌਮਿਕਸ ਦੀ ਤਰ੍ਹਾਂ ਹੈ ਜਿਸ ਨੂੰ ਤੁਸੀਂ ਪੜ੍ਹ ਸਕਦੇ ਹੋ, ਪਰ ਇਸ ਵਿੱਚ ਸਾਰੇ ਤਰ੍ਹਾਂ ਦੀਆਂ ਕਹਾਣੀਆਂ ਸ਼ਾਮਲ ਹਨ, ਰੋਮਾਂਚਕ ਕਹਾਣੀਆਂ, ਪਿਆਰ ਭਰੀਆਂ ਕਹਾਣੀਆਂ, ਡਰਾਉਣੀਆਂ, ਜਾਂ ਜਾਦੁਈ ਕਲਪਨਾਵਾਂ। ਮੰਗਾ ਨੂੰ ਇਸ ਦੀ ਲੁਕ ਖਾਸ ਬਣਾਉਂਦੀ ਹੈ ਜੋ ਹੈ - ਪਾਤਰਾਂ ਦੀਆਂ ਅਕਸਰ ਵੱਡੀਆਂ, ਦਿਲਚਸਪ ਅੱਖਾਂ ਹੁੰਦੀਆਂ ਹਨ ਅਤੇ ਚਿੱਤਰ ਕਹਾਣੀ ਦੇ ਅਧਾਰ 'ਤੇ ਬਹੁਤ ਸਰਲ ਜਾਂ ਵੇਰਵੇ ਭਰਪੂਰ ਹੋ ਸਕਦੇ ਹਨ। ਜ਼ਿਆਦਾਤਰ ਕਿਤਾਬਾਂ ਦੇ ਉਲਟ, ਤੁਸੀਂ ਮੰਗਾ ਨੂੰ ਸੱਜੇ ਤੋਂ ਖੱਬੇ ਪੜ੍ਹਦੇ ਹੋ, ਅਤੇ ਇਹ ਆਮ ਤੌਰ 'ਤੇ ਰਸਾਲਿਆਂ ਵਿੱਚ ਛੋਟੇ-ਛੋਟੇ ਟੁਕੜਿਆਂ ਦੇ ਰੂਪ ਵਿੱਚ ਸ਼ੁਰੂ ਹੁੰਦਾ ਹੈ ਅਤੇ ਫਿਰ "ਟੈਂਕੋਬੋਨ" ਨਾਮਕ ਕਿਤਾਬਾਂ ਵਿੱਚ ਇਕੱਠਾ ਰੱਖਿਆ ਜਾਂਦਾ ਹੈ। ਦੂਜੇ ਪਾਸੇ, ਅਨੀਮੇ, ਮੰਗਾ ਵਿੱਚ ਜਾਨ ਪਾਉਣ ਜਿਹਾ ਹੈ - ਇਹ ਇੱਕ ਕਾਰਟੂਨ ਸੰਸਕਰਣ ਹੈ ਜਿਸ ਨੂੰ ਤੁਸੀਂ ਸਕ੍ਰੀਨ 'ਤੇ ਦੇਖਦੇ ਹੋ, ਜਿਸ ਵਿੱਚ ਉਸੇ ਤਰ੍ਹਾਂ ਦੀਆਂ ਕਹਾਣੀਆਂ ਵਿੱਚ ਹਲਚਲ ਅਤੇ ਅਵਾਜ਼ਾਂ ਜੋੜੀਆਂ ਜਾਂਦੀਆਂ ਹਨ। ਇਸ ਵਿੱਚ ਹਰ ਕਿਸੇ ਦੇ ਲਈ ਕੁਝ ਨਾ ਕੁਝ ਹੈ: 'ਸ਼ੋਨੇਨ' ਨੌਜਵਾਨ ਲੜਕਿਆਂ ਦੇ ਲਈ ਹੈ ਅਤੇ ਇਹ ਐਕਸ਼ਨ ਅਤੇ ਦੋਸਤੀ ਨਾਲ ਭਰਪੂਰ ਹੈ, 'ਸ਼ੋਜੋ' ਨੌਜਵਾਨ ਕੁੜੀਆਂ ਦੇ ਲਈ ਹੈ ਅਤੇ ਰੋਮਾਂਸ 'ਤੇ ਕੇਂਦ੍ਰਿਤ ਹੈ, 'ਸੀਨੇਨ' ਡੂੰਘੇ ਅਤੇ ਜਟਿਲ ਵਿਚਾਰਾਂ ਵਾਲੇ ਬਾਲਗ ਪੁਰਸ਼ਾਂ ਦੇ ਲਈ ਹੈ, ਅਤੇ 'ਜੋਸੋਈ' ਬਾਲਗ ਮਹਿਲਾਵਾਂ ਦੇ ਲਈ ਹੈ ਜੋ ਰੋਜ਼ਾਨਾ ਦੀ ਜ਼ਿੰਦਗੀ ਜਾਂ ਪ੍ਰੇਮ ਕਹਾਣੀਆਂ ਨਾਲ ਭਰੀਆਂ ਹੋਈਆਂ ਹਨ ਜੋ ਅਸਲ ਲਗਦੀਆਂ ਹਨ।
ਭਾਰਤ ਵਿੱਚ, ਮੰਗਾ ਅਤੇ ਅਨੀਮੇ ਪਿਛਲੇ ਦਸ ਸਾਲਾਂ ਵਿੱਚ ਬਹੁਤ ਹੀ ਪ੍ਰਸਿੱਧ ਹੋ ਗਏ ਹਨ, ਇਸਦਾ ਕ੍ਰੈਡਿਟ ਉਨ੍ਹਾਂ ਨੂੰ ਅਸਾਨੀ ਨਾਲ ਮਿਲਣ ਵਾਲੇ ਅਤੇ ਉਨ੍ਹਾਂ ਨੂੰ ਪਸੰਦ ਕਰਨ ਵਾਲੇ ਉਤਸਾਹੀ ਪ੍ਰਸ਼ੰਸਕਾਂ ਨੂੰ ਜਾਂਦਾ ਹੈ। ਦੇਸ਼ ਵਿੱਚ ਲਗਭਗ 180 ਮਿਲੀਅਨ ਅਨੀਮੇ ਪ੍ਰਸ਼ੰਸਕ ਹਨ, ਜੋ ਭਾਰਤ ਨੂੰ ਚੀਨ ਤੋਂ ਬਾਅਦ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਅਨੀਮੇ ਬਾਜ਼ਾਰ ਬਣਾਉਂਦੇ ਹਨ। ਇਨ੍ਹਾਂ ਪ੍ਰਸ਼ੰਸਕਾਂ ਤੋਂ ਅਨੀਮੇ ਨੂੰ ਵਿਸ਼ਵ ਪੱਧਰ ’ਤੇ ਹੋਰ ਵੀ ਜ਼ਿਆਦਾ ਪ੍ਰਸਿੱਧ ਬਣਾਉਣ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਣ ਦੀ ਉਮੀਦ ਕੀਤੀ ਜਾਂਦੀ ਹੈ, ਜੋ ਇਸਦੇ 60% ਵਾਧੇ ਨੂੰ ਹੁਲਾਰਾ ਦਿੰਦੇ ਹਨ। “ਨਰੂਟੋ,” “ਡ੍ਰੈਗਨ ਬਾਲ,” “ਵਨ ਪੀਸ,” “ਅਟੈਕ ਆਨ ਟਾਈਟਨ” ਅਤੇ “ਮਾਈ ਹੀਰੋ ਅਕੈਡਮੀਆ” ਵਰਗੇ ਸ਼ੋਅ ਬਹੁਤ ਹਿਟ ਹੋਏ ਹਨ, ਜਿਨ੍ਹਾਂ ਨੇ ਪੂਰੇ ਭਾਰਤ ਵਿੱਚ ਵੱਡੀ ਸੰਖਿਆ ਵਿੱਚ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕੀਤਾ ਹੈ ਅਤੇ ਦਿਖਾਇਆ ਹੈ ਕਿ ਇੱਥੇ ਦੇ ਲੋਕ ਇਨ੍ਹਾਂ ਕਹਾਣੀਆਂ ਨੂੰ ਕਿੰਨਾ ਪਸੰਦ ਕਰਦੇ ਹਨ।
ਭਾਰਤ ਵਿੱਚ ਅਨੀਮੇ ਬਾਜ਼ਾਰ 2023 ਵਿੱਚ $1,642.5 ਮਿਲੀਅਨ ਦਾ ਸੀ, ਅਤੇ 2032 ਤੱਕ ਇਹ $5,036.0 ਮਿਲੀਅਨ ਤੱਕ ਵਧਣ ਵਾਲਾ ਹੈ। ਨੈੱਟਫਲਿਕਸ, ਐਮਾਜ਼ਨ ਪ੍ਰਾਇਮ ਵੀਡੀਓ, ਕਰੰਚਰੋਲ, ਅਤੇ ਡਿਜ਼ਨੀ+ ਹੌਟਸਟਾਰ ਵਰਗੇ ਪਲੈਟਫਾਰਮਾਂ ਨੇ ਲੋਕਾਂ ਦੇ ਲਈ ਅਨੀਮੇ ਦੇਖਣਾ ਸਬਟਾਈਟਲ ਜੋੜ ਕੇ ਅਸਾਨ ਬਣਾ ਦਿੱਤਾ ਹੈ, ਤਾਕਿ ਭਾਰਤੀ ਦਰਸ਼ਕ ਉਨ੍ਹਾਂ ਦਾ ਆਨੰਦ ਲੈ ਸਕਣ। ਮੰਗਾ ਨੂੰ ਲੱਭਣਾ ਵੀ ਅਸਾਨ ਹੋ ਰਿਹਾ ਹੈ, ਐਮਾਜ਼ਨ ਅਤੇ ਫਲਿੱਪਕਾਰਟ ਵਰਗੇ ਈ-ਕਾਮਰਸ ਦਿੱਗਜ ਇਨ੍ਹਾਂ ਕੌਮਿਕ ਕਿਤਾਬਾਂ ਨੂੰ ਵੇਚ ਰਹੇ ਹਨ, ਅਤੇ ਕੁਝ ਖਾਸ ਦੁਕਾਨਾਂ ਵੀ ਖੁੱਲ੍ਹ ਰਹੀਆਂ ਹਨ। ਫਿਰ ਵੀ, ਇਸ ਉਛਾਲ ਦੇ ਬਾਵਜੂਦ, ਭਾਰਤ ਨੂੰ ਅਨੀਮੇ ਅਤੇ ਮੰਗਾ ਉਦਯੋਗ ਵਿੱਚ ਹੁਨਰਮੰਦ ਪ੍ਰਤਿਭਾਵਾਂ ਦੀ ਗੰਭੀਰ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇੱਕ ਫ਼ਰਕ ਜਿਸ ਨੂੰ ਡਬਲਿਊਏਐਮ ਘਰੇਲੂ ਰਚਨਾਕਾਰਾਂ ਨੂੰ ਉਤਸ਼ਾਹਿਤ ਕਰਕੇ ਜੋੜਨ ਦੇ ਲਈ ਦ੍ਰਿੜ ਸੰਕਲਪਿਤ ਹੈ।

ਰੇਸ਼ਮ ਦੀ ਜਿੱਤ ਡਬਲਿਊਏਐਮ! ਤੋਂ ਨਿਕਲਣ ਵਾਲੀਆਂ ਕਈ ਹੈਰਾਨੀਜਨਕ ਕਹਾਣੀਆਂ ਵਿੱਚੋਂ ਇੱਕ ਹੈ। ਵਾਰਾਣਸੀ ਦੇ ਸਨਬੀਮ ਵਰੁਣਾ ਦੀ ਹਾਈ ਸਕੂਲ ਦੇ ਵਿਦਿਆਰਥੀ ਏਂਜਲ ਯਾਦਵ ਨੂੰ ਹੀ ਲੈ ਲਓ, ਜਿਸ ਨੇ ਡਬਲਿਊਏਐਮ ਵਾਰਾਣਸੀ ਵਿੱਚ ਮੰਗਾ (ਵਿਦਿਆਰਥੀ ਸ਼੍ਰੇਣੀ) ਵਿੱਚ ਜੱਜਾਂ ਨੂੰ ਹੈਰਾਨ ਕਰ ਦਿੱਤਾ। ਉਸ ਦੀ ਕਲਾਕਾਰੀ ਨੇ ਕੋਲਕਾਤਾ ਦੇ ਵੈਭਵੀ ਸਟੂਡੀਓਜ਼ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਉਨ੍ਹਾਂ ਨੇ ਉਸ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ, ਜਿਸ ਤੋਂ ਪਤਾ ਲੱਗਿਆ ਕਿ ਨੌਜਵਾਨ ਲੋਕ ਵੀ ਇਸ ਖੇਤਰ ਵਿੱਚ ਵੱਡਾ ਪ੍ਰਭਾਵ ਪਾ ਸਕਦੇ ਹਨ। ਇੱਕ ਹੋਰ ਸਫ਼ਲਤਾ ਰਣਦੀਪ ਸਿੰਘ ਦੀ ਹੈ, ਜੋ ਇੱਕ ਪੇਸ਼ੇਵਰ ਮੰਗਾ ਕਲਾਕਾਰ ਹੈ, ਜੋ ਡਬਲਿਊਏਐਮ! ਭੁਵਨੇਸ਼ਵਰ ਵਿੱਚ ਦਾਖਲ ਹੋਏ। ਜੱਜਾਂ ਨੇ ਉਨ੍ਹਾਂ ਦੇ ਕੰਮ ਨੂੰ ਪਸੰਦ ਕੀਤਾ, ਇਸ ਨੂੰ ਪ੍ਰਿੰਟ ਕਰਨ ਦੇ ਲਾਇਕ ਦੱਸਿਆ, ਅਤੇ ਜਦ ਕਿ ਉਹ ਆਪਣੇ ਮੰਗਾ 'ਤੇ ਕੰਮ ਕਰਨਾ ਜਾਰੀ ਰੱਖਦੇ ਹਨ, ਉਨ੍ਹਾਂ ਨੂੰ ਪਹਿਲਾਂ ਤੋਂ ਹੀ ਵੈਭਵੀ ਸਟੂਡੀਓਜ਼ ਤੋਂ ਭੁਗਤਾਨ ਵਾਲੇ ਪ੍ਰੋਜੈਕਟ ਮਿਲ ਰਹੇ ਹਨ। ਇਹ ਉਦਾਹਰਣਾਂ ਦਿਖਾਉਂਦੀਆਂ ਹਨ ਕਿ ਡਬਲਿਊਏਐਮ! ਕਿਵੇਂ ਲੋਕਾਂ ਦੀ ਜ਼ਿੰਦਗੀ ਬਦਲ ਦਿੰਦਾ ਹੈ, ਲੋਕਾਂ ਨੂੰ ਉਨ੍ਹਾਂ ਦੀ ਸਿਰਜਣਾ ਦੇ ਪ੍ਰਤੀ ਪਿਆਰ ਨੂੰ ਅਸਲ ਕਰੀਅਰ ਵਿੱਚ ਬਦਲਣ ਵਿੱਚ ਮਦਦ ਕਰਦਾ ਹੈ, ਅਤੇ ਇਸ ਦੌਰਾਨ ਉਦਯੋਗ ਦੇ ਵੱਡੇ ਨਾਮ ਉਨ੍ਹਾਂ ਦਾ ਸਾਥ ਦਿੰਦੇ ਹਨ।
ਵੇਵਜ਼ ਅਨੀਮੇ ਅਤੇ ਮੰਗਾ ਪ੍ਰਤੀਯੋਗਿਤਾ ਦੇ ਲਈ ਸਮਰਥਨ ਵਿਅਕਤੀਗਤ ਜਿੱਤਾਂ ਤੋਂ ਕਿਤੇ ਅੱਗੇ ਤੱਕ ਫੈਲਿਆ ਹੋਇਆ ਹੈ, ਜਿਸ ਵਿੱਚ ਉਦਯੋਗ ਦੇ ਕੁਝ ਸਭ ਤੋਂ ਵੱਡੇ ਨਾਮ ਸ਼ਾਮਲ ਹਨ। ਬੀਓਬੀ ਪਿਕਚਰਜ਼ ਦੇ ਨਿਰਦੇਸ਼ਕ ਸ੍ਰੀਕਾਂਤ ਕੋਨਾਥਮ ਨੇ ਡਬਲਿਊਏਐਮ ਦੇ ਭਵਿੱਖ ਦੇ ਹਰ ਸਮਾਗਮ ਵਿੱਚ ਹਿੱਸਾ ਲੈਣ ਦਾ ਸੰਕਲਪ ਲਿਆ ਹੈ, ਜੋ ਜ਼ਮੀਨ ’ਤੇ ਉੱਤਰਨ ਦੇ ਲਈ ਤਿਆਰ ਪ੍ਰਤਿਭਾਵਾਂ ਦੀ ਖੋਜ ਕਰਨ ਦੇ ਲਈ ਉਤਸੁਕ ਹੈ। ਟੂਨਸੂਤਰ ਦੇ ਨਵੀਨ ਮਿਰਾਂਡਾ ਜੇਤੂਆਂ ਨੂੰ ਵੈੱਬਟੂਨ ਸਪੇਸ ਵਿੱਚ ਡਿਸਟ੍ਰੀਬਿਊਸ਼ਨ ਸੌਦਿਆਂ ਦੀ ਪੇਸ਼ਕਸ਼ ਕਰ ਰਹੇ ਹਨ, ਜਦੋਂ ਕਿ ਈਟੀਵੀ ਬਾਲ ਭਾਰਤ ਦੀ ਰਾਜੇਸ਼ਵਰੀ ਰਾਏ ਅਨੀਮੇ ਵਿੱਚ ਪਿਚਿੰਗ ਦੇ ਅਵਸਰ ਪ੍ਰਦਾਨ ਕਰ ਰਹੀ ਹੈ। ਮੱਧ ਭਾਰਤ ਦੇ ਸਭ ਤੋਂ ਵੱਡੇ ਅਨੀਮੇਸ਼ਨ ਸਟੂਡੀਓ ਦੇ ਸੰਸਥਾਪਕ ਨੀਲੇਸ਼ ਪਟੇਲ ਨੇ ਜੇਤੂਆਂ ਦੇ ਲਈ ਪਲੇਸਮੈਂਟ ਅਤੇ ਫਾਈਨਲਿਸਟਾਂ ਦੇ ਲਈ ਇੰਟਰਨਸ਼ਿਪ ਦਾ ਵਾਅਦਾ ਕਰਦੇ ਹੋਏ ਇੱਕ ਕਦਮ ਹੋਰ ਅੱਗੇ ਵਧਾਇਆ ਹੈ। ਇਹ ਉਦਯੋਗ ਸਮਰਥਨ ਸਿਰਫ਼ ਦਿਖਾਵਟੀ ਸੇਵਾ ਨਹੀਂ ਹੈ, ਇਹ ਇੱਕ ਜੀਵਨਰੇਖਾ ਹੈ, ਜੋ ਇਹ ਸੁਨਿਸ਼ਚਿਤ ਕਰਦੀ ਹੈ ਕਿ ਡਬਲਿਊਏਐਮ! ਭਾਗੀਦਾਰ ਸਿਰਫ਼ ਮੁਕਾਬਲੇ ਨਾ ਕਰਨ ਬਲਕਿ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਾਜ਼ਾਰ ਵਿੱਚ ਅੱਗੇ ਵਧਣ।
ਡਬਲਿਊਏਐਮ! ਨੂੰ ਜੋ ਚੀਜ਼ ਅਲੱਗ ਬਣਾਉਂਦੀ ਹੈ, ਉਹ ਹੈ ਰਚਨਾਤਮਕਤਾ ਨੂੰ ਲੋਕਤੰਤਰੀ ਬਣਾਉਣ ਦੀ ਇਸ ਦੀ ਯੋਗਤਾ। ਇਹ ਇੱਕ ਅਜਿਹਾ ਮੰਚ ਹੈ, ਜਿੱਥੇ ਰੇਸ਼ਮ ਵਰਗੇ ਨੇਤਰਹੀਣ ਵਾਇਸ ਐਕਟਰ ਏਂਜਲ ਵਰਗੇ ਕਿਸ਼ੋਰ ਮੰਗਾ ਕਲਾਕਾਰ ਜਾਂ ਰਣਦੀਪ ਵਰਗੇ ਅਨੁਭਵੀ ਪੇਸ਼ੇਵਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਸਕਦੇ ਹਨ। ਵੇਵਜ਼ 2025 ਦੇ ਹਿੱਸੇ ਦੇ ਰੂਪ ਵਿੱਚ, ਡਬਲਿਊਏਐਮ! ਇੱਕ ਪ੍ਰਤਿਯੋਗਿਤਾ ਤੋਂ ਕਿਤੇ ਵੱਧ ਹੈ, ਇਹ ਇੱਕ ਕ੍ਰਾਂਤੀ ਹੈ, ਜੋ ਭਾਰਤ ਦੀਆਂ ਰਚਨਾਤਮਕ ਪ੍ਰਤਿਭਾਵਾਂ ਦੀ ਖੋਜ, ਪਾਲਣ ਪੋਸ਼ਣ ਅਤੇ ਜਸ਼ਨ ਮਨਾਉਣ ਦੇ ਤਰੀਕੇ ਨੂੰ ਨਵਾਂ ਰੂਪ ਦਿੰਦੀ ਹੈ। ਸਿਖਰ ਸੰਮੇਲਨ ਦੇ ਦਿਸਹੱਦੇ 'ਤੇ ਹੋਣ ਦੇ ਨਾਲ, ਦੁਨੀਆ ਭਾਰਤ ਦੇ ਕਹਾਣੀਕਾਰਾਂ ਨੂੰ ਦੇਖੇਗੀ, ਜੋ ਲੋਕਕਥਾਵਾਂ ਦੀ ਵਿਰਾਸਤ ਵਿੱਚ ਨਿਹਿਤ ਹਨ ਅਤੇ ਹੁਣ ਅਨੀਮੇ ਅਤੇ ਮੰਗਾ ਵਰਗੇ ਆਧੁਨਿਕ ਮਾਧਿਅਮਾਂ ਨੂੰ ਅਪਣਾ ਰਹੇ ਹਨ, ਕੇਂਦਰ ਵਿੱਚ ਹਨ। ਰੇਸ਼ਮ ਅਤੇ ਅਣਗਿਣਤ ਲੋਕਾਂ ਦੇ ਲਈ, ਡਬਲਿਊਏਐਮ! ਸਿਰਫ਼ ਇੱਕ ਜਿੱਤ ਨਹੀਂ ਹੈ, ਇਹ ਇੱਕ ਵਿਰਾਸਤ ਦੀ ਸ਼ੁਰੂਆਤ ਹੈ, ਜੋ ਹਰ ਲੰਘਦੇ ਵਰ੍ਹੇ ਦੇ ਨਾਲ ਹੋਰ ਵੀ ਚਮਕਦਾਰ ਹੋਣ ਦਾ ਵਾਅਦਾ ਕਰਦੀ ਹੈ।
ਸਰੋਤ: ਸੂਚਨਾ ਅਤੇ ਪ੍ਰਸਾਰਣ ਮੰਤਰਾਲਾ
ਡਬਲਿਊਏਐਮ!: ਭਾਰਤ ਵਿੱਚ ਮੰਗਾ ਅਤੇ ਅਨੀਮੇ ਨੂੰ ਹੁਲਾਰਾ
****************
ਸੰਤੋਸ਼ ਕੁਮਾਰ/ ਰਿਤੂ ਕਟਾਰੀਆ/ ਸੌਰਭ ਕਾਲੀਆ
(Release ID: 2120141)
Visitor Counter : 23
Read this release in:
Assamese
,
Urdu
,
Marathi
,
English
,
Malayalam
,
Hindi
,
Nepali
,
Bengali
,
Manipuri
,
Gujarati
,
Tamil
,
Telugu