ਪ੍ਰਧਾਨ ਮੰਤਰੀ ਦਫਤਰ
ਭਾਰਤ-ਥਾਈਲੈਂਡ ਰਣਨੀਤਕ ਸਾਂਝੇਦਾਰੀ ਦੀ ਸਥਾਪਨਾ ‘ਤੇ ਸੰਯੁਕਤ ਐਲਾਨਨਾਮਾ
Posted On:
04 APR 2025 6:47PM by PIB Chandigarh
ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਨੇ 03-04- 2005 ਦੇ ਦੌਰਾਨ ਥਾਈਲੈਂਡ ਦੀ ਸਰਕਾਰੀ ਯਾਤਰਾ ਦੀ ਤਰਫ਼ ਥਾਈਲੈਂਡ ਸਾਮਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਪੈਟੋਂਗਤਰਨ ਸ਼ਿਨਾਵਾਤ੍ਰਾ (H.E. Ms. Paetongtarn Shinawatra) ਦੇ ਸੱਦੇ 'ਤੇ ਬੈਂਕਾਕ ਵਿੱਚ 6ਵੇਂ ਬਿਮਸਟੈੱਕ ਸਮਿਟ (BIMSTEC Summit) ਵਿੱਚ ਹਿੱਸਾ ਲਿਆ। ਬੈਂਕਾਕ ਵਿੱਚ ਗਵਰਨਮੈਂਟ ਹਾਊਸ ਵਿੱਚ ਪ੍ਰਧਾਨ ਮੰਤਰੀ ਸ਼ਿਨਾਵਾਤ੍ਰਾ ਨੇ ਪ੍ਰਧਾਨ ਮੰਤਰੀ ਮੋਦੀ ਦਾ ਰਸਮੀ ਤੌਰ 'ਤੇ ਸੁਆਗਤ ਕੀਤਾ।
ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਗਹਿਰੇ ਸੱਭਿਅਤਾਗਤ, ਸੱਭਿਆਚਾਰਕ, ਧਾਰਮਿਕ ਅਤੇ ਭਾਸ਼ਾਈ ਸਬੰਧਾਂ ਅਤੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 78 ਵਰ੍ਹਿਆਂ ਨੰ ਦੇਖਦੇ ਹੋਏ, ਦੋਨਾਂ ਨੇਤਾਵਾਂ ਨੇ ਰੱਖਿਆ ਅਤੇ ਸੁਰੱਖਿਆ, ਵਪਾਰ ਅਤੇ ਨਿਵੇਸ਼, ਸੰਪਰਕ, ਵਿਗਿਆਨ ਅਤੇ ਟੈਕਨੋਲੋਜੀ, ਇਨੋਵੇਸ਼ਨ, ਪੁਲਾੜ, ਸਿੱਖਿਆ, ਸਿਹਤ, ਸੱਭਿਆਚਾਰ, ਟੂਰਿਜ਼ਮ ਅਤੇ ਲੋਕਾਂ ਦੇ ਦਰਮਿਆਨ ਅਦਾਨ-ਪ੍ਰਦਾਨ ਸਹਿਤ ਦੁਵੱਲੇ ਸਹਿਯੋਗ ਦੇ ਵਿਭਿੰਨ ਖੇਤਰਾਂ ‘ਤੇ ਵਿਆਪਕ ਚਰਚਾ ਕੀਤੀ। ਉਨ੍ਹਾਂ ਨੇ ਆਪਸੀ ਹਿਤ ਦੇ ਉਪ-ਖੇਤਰੀ, ਖੇਤਰੀ ਅਤੇ ਬਹੁ-ਪੱਖੀ ਮੁੱਦਿਆਂ ‘ਤੇ ਭੀ ਵਿਚਾਰ-ਵਟਾਂਦਰਾ ਕੀਤਾ। ਦੋਨਾਂ ਨੇਤਾਵਾਂ ਨੇ ਸਹਿਯੋਗ ਦੇ ਵਿਭਿੰਨ ਖੇਤਰਾਂ ਨੂੰ ਕਵਰ ਕਰਨ ਵਾਲੇ ਕਈ ਸਹਿਮਤੀ ਪੱਤਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਇੰਡੀਆ-ਥਾਈਲੈਂਡ ਕੌਂਸਲਰ ਡਾਇਲੌਗ ਦੀ ਸਥਾਪਨਾ ਦਾ ਭੀ ਸੁਆਗਤ ਕੀਤਾ।
ਪ੍ਰਧਾਨ ਮੰਤਰੀ ਸ਼ਿਨਾਵਾਤ੍ਰਾ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਇਤਿਹਾਸਿਕ ਲੇਟੇ ਹੋਏ ਬੁੱਧ ਨੂੰ ਸ਼ਰਧਾਂਜਲੀ ਦੇਣ ਦੇ ਲਈ ਵਾਟ ਫ੍ਰਾ ਚੇਤੁਫੋਨ ਵਿਮੋਨ ਮੰਗਖਲਾਰਾਮ ਰਾਜਵਰਮਹਾਵਿਹਾਨ (Wat Phra Chetuphon Wimon Mangkhalaram Rajwaramahawihan) ਦਾ ਭੀ ਦੌਰਾ ਕੀਤਾ।
ਮੌਜੂਦਾ ਸਹਿਯੋਗ ਅਤੇ ਦੁਵੱਲੇ ਅਤੇ ਖੇਤਰੀ ਪੱਧਰ ‘ਤੇ ਹੀ ਨਹੀਂ ਬਲਕਿ ਤੇਜ਼ੀ ਨਾਲ ਵਿਕਸਿਤ ਹੋ ਰਹੀ ਗਲੋਬਲ ਭੂ-ਰਾਜਨੀਤਕ ਸਥਿਤੀ ਦੇ ਮੱਦੇਨਜ਼ਰ ਆਲਮੀ ਸੰਦਰਭ ਵਿੱਚ ਭੀ ਨਿਕਟ ਸਹਿਯੋਗ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ, ਦੋਨਾਂ ਨੇਤਾਵਾਂ ਨੇ ਮੌਜੂਦਾ ਦੁਵੱਲੇ ਸਬੰਧਾਂ ਨੂੰ ਰਣਨੀਤਕ ਸਾਂਝੇਦਾਰੀ ਵਿੱਚ ਬਦਲਣ ‘ਤੇ ਸਹਿਮਤੀ ਪ੍ਰਗਟ ਕੀਤੀ। ਇਹ ਦੋਹਾਂ ਦੇਸ਼ਾਂ ਦੇ ਦਰਮਿਆਨ ਸਹਿਯੋਗ ਦੀ ਪੂਰੀ ਸਮਰੱਥਾ ਨੂੰ ਸਾਕਾਰ ਕਰਨ ਦੇ ਲਈ ਵਧੀ ਹੋਈ ਸਾਂਝੇਦਾਰੀ ਦਾ ਨਵਾਂ ਅਧਿਆਇ ਹੈ।
ਰਣਨੀਤਕ ਸਾਂਝੇਦਾਰੀ ਦੋਨਾਂ ਦੇਸ਼ਾਂ ਅਤੇ ਉਨ੍ਹਾਂ ਦੇ ਸਬੰਧਿਤ ਖੇਤਰਾਂ ਦੀ ਨਿਰੰਤਰ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਦੇ ਲਈ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਆਪਸੀ ਪ੍ਰਤੀਬੱਧਤਾ ‘ਤੇ ਅਧਾਰਿਤ ਹੈ। ਰਣਨੀਤਕ ਸਾਂਝੇਦਾਰੀ ਦੋਨਾਂ ਦੇਸ਼ਾਂ ਦੇ ਲਈ ਅਵਸਰਾਂ ਨੂੰ ਵਧਾਉਣ, ਨਿਕਟ ਸਹਿਯੋਗ ਕਰਨ ਅਤੇ ਆਮ ਚੁਣੌਤੀਆਂ ਦਾ ਸੰਯੁਕਤ ਤੌਰ ‘ਤੇ ਜਵਾਬ ਦੇਣ ਦੀ ਦਿਸ਼ਾ ਵਿੱਚ ਭਵਿੱਖਮੁਖੀ ਅਤੇ ਪਰਸਪਰ ਤੌਰ ‘ਤੇ ਲਾਭਕਾਰੀ ਮਾਰਗ ਤਿਆਰ ਕਰਨ ਦੇ ਲਈ ਮਹੱਤਵਪੂਰਨ ਅਧਾਰ ਦੇ ਰੂਪ ਵਿੱਚ ਕੰਮ ਕਰੇਗੀ।
ਇਹ ਰਣਨੀਤਕ ਸਾਂਝੇਦਾਰੀ ਸਹਿਯੋਗ ਦੇ ਮੌਜੂਦਾ ਸਮਝੌਤਿਆਂ ਅਤੇ ਤੰਤਰਾਂ ‘ਤੇ ਅਧਾਰਿਤ ਹੋਵੇਗੀ, ਜਿਸ ਵਿੱਚ ਰਾਜਨੀਤਕ, ਰੱਖਿਆ ਅਤੇ ਸੁਰੱਖਿਆ, ਵਪਾਰ ਅਤੇ ਨਿਵੇਸ਼, ਸੰਪਰਕ, ਸਿੱਖਿਆ, ਸਮਾਜਿਕ-ਸੱਭਿਆਚਾਰਕ ਵਿਕਾਸ ਅਤੇ ਲੋਕਾਂ ਦੇ ਦਰਮਿਆਨ ਅਦਾਨ-ਪ੍ਰਦਾਨ ਦੇ ਨਾਲ-ਨਾਲ ਆਪਸੀ ਹਿਤ ਦੇ ਹੋਰ ਖੇਤਰਾਂ ਵਿੱਚ ਸਾਂਝੇਦਾਰੀ ਸ਼ਾਮਲ ਹੋਵੇਗੀ।
ਇਸ ਰਣਨੀਤਕ ਸਾਂਝੇਦਾਰੀ ਦਾ ਐਲਾਨ ਕਰਦੇ ਹੋਏ, ਦੋਨਾਂ ਨੇਤਾਵਾਂ ਨੇ ਸੁਤੰਤਰ, ਖੁੱਲ੍ਹੇ, ਪਾਰਦਰਸ਼ੀ, ਨਿਯਮ-ਅਧਾਰਿਤ, ਸਮਾਵੇਸ਼ੀ, ਸਮ੍ਰਿੱਧ ਅਤੇ ਲਚੀਲੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਆਪਣੇ ਸਾਂਝੇ ਹਿਤਾਂ ਦੀ ਪੁਸ਼ਟੀ ਕੀਤੀ ਅਤੇ ਆਸੀਆਨ ਕੇਂਦਰੀਅਤਾ ਦੇ ਲਈ ਆਪਣੇ ਮਜ਼ਬੂਤ ਸਮਰਥਨ ਨੂੰ ਦੁਹਰਾਇਆ। ਉਨ੍ਹਾਂ ਨੇ ਏਓਆਈਪੀ ਅਤੇ ਇੰਡੋ-ਪੈਸਿਫਿਕ ਮਹਾਸਾਗਰ ਪਹਿਲ (ਆਈਪੀਓਆਈ-IPOI) ਦੇ ਦਰਮਿਆਨ ਵਧੇ ਹੋਏ ਸਹਿਯੋਗ ਦੇ ਜ਼ਰੀਏ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਦੇ ਲਈ ਆਸੀਆਨ ਆਊਟਲੁਕ ਔਨ ਇੰਡੋ-ਪੈਸਿਫਿਕ (ਏਓਆਈਪੀ-AOIP) ਬਾਰੇ ਸਹਿਯੋਗ ‘ਤੇ ਆਸੀਆਨ-ਭਾਰਤ ਸੰਯੁਕਤ ਬਿਆਨ ਨੂੰ ਲਾਗੂ ਕਰਨ ਲਈ ਠੋਸ ਗਤੀਵਿਧੀਆਂ ਦੀ ਖੋਜ ਕਰਨ ਦੀ ਪ੍ਰਤੀਬੱਧਤਾ ਦੀ ਭੀ ਪੁਸ਼ਟੀ ਕੀਤੀ। ਇਸ ਵਿੱਚ ਆਸਟ੍ਰੇਲੀਆ ਦੇ ਨਾਲ ਆਈਪੀਓਆਈ (IPOI) ਦੇ ਸਮੁੰਦਰੀ ਈਕੋਸਿਸਟਮ ਥੰਮ੍ਹ ਦੀ ਸਹਿ-ਅਗਵਾਈ ਕਰਨ ਦੇ ਲਈ ਥਾਈਲੈਂਡ ਦੀ ਰਚਨਾਤਮਕ ਭੂਮਿਕਾ ਭੀ ਸ਼ਾਮਲ ਹੈ।
ਦੋਹਾਂ ਦੇਸ਼ਾਂ ਦੇ ਦਰਮਿਆਨ ਸਬੰਧਾਂ ਨੂੰ ਹੋਰ ਵਿਆਪਕ ਅਤੇ ਗਹਿਰਾ ਕਰਨ ਦੇ ਪ੍ਰਯਾਸ ਵਿੱਚ, ਦੋਹਾਂ ਨੇਤਾਵਾਂ ਨੇ ਨਿਮਨਲਿਖਿਤ ‘ਤੇ ਸਹਿਮਤੀ ਵਿਅਕਤ ਕੀਤੀ:
ਰਾਜਨੀਤਕ ਸਹਿਯੋਗ
ਸਾਂਝੇ ਖੇਤਰੀ ਹਿਤਾਂ ‘ਤੇ ਚਰਚਾ ਕਰਨ ਦੇ ਨਾਲ-ਨਾਲ ਖੇਤਰੀ ਅਤੇ ਆਲਮੀ ਸੁਰੱਖਿਆ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਉਦੇਸ਼ ਨਾਲ ਬਹੁ-ਪੱਖੀ ਬੈਠਕਾਂ ਦੇ ਦੌਰਾਨ ਅਗਵਾਈ ਪੱਧਰ ‘ਤੇ ਨਿਯਮਿਤ ਉੱਚ-ਪੱਧਰੀ ਅਦਾਨ-ਪ੍ਰਦਾਨ ਦੇ ਜ਼ਰੀਏ ਰਾਜਨੀਤਕ ਜੁੜਾਅ ਨੂੰ ਮਜ਼ਬੂਤ ਕਰਨਾ।
ਵਿਦੇਸ਼ ਮੰਤਰੀਆਂ ਦੇ ਪੱਧਰ ‘ਤੇ ਦੁਵੱਲੇ ਸਹਿਯੋਗ ਦੇ ਲਈ ਸੰਯੁਕਤ ਕਮੇਟੀ ਅਤੇ ਸੀਨੀਅਰ ਅਧਿਕਾਰੀਆਂ ਦੇ ਪੱਧਰ ‘ਤੇ ਵਿਦੇਸ਼ ਦਫ਼ਤਰ ਸਲਾਹ-ਮਸ਼ਵਰਾ ਦੀ ਮੌਜੂਦਾ ਵਿਵਸਥਾ ਦੇ ਤਹਿਤ ਵਿਦੇਸ਼ ਮੰਤਰੀਆਂ ਅਤੇ ਸਬੰਧਿਤ ਵਿਦੇਸ਼ ਮੰਤਰਾਲਾ/ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਦਰਮਿਆਨ ਨਿਯਮਿਤ ਬੈਠਕਾਂ ਆਯੋਜਿਤ ਕਰਨਾ।
ਦੋਹਾਂ ਦੇਸ਼ਾਂ ਦੇ ਦਰਮਿਆਨ ਨਿਯਮਿਤ ਸੰਸਦੀ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣਾ।
ਰੱਖਿਆ ਅਤੇ ਸੁਰੱਖਿਆ ਸਹਿਯੋਗ
ਰੱਖਿਆ ਸਹਿਯੋਗ ਦੇ ਮੌਜੂਦਾ ਤੰਤਰ ਨੂੰ ਮਜ਼ਬੂਤ ਕਰਨਾ, ਨਾਲ ਹੀ ਦੋਨਾਂ ਦੇਸ਼ਾਂ ਦੇ ਰੱਖਿਆ ਖੇਤਰਾਂ ਦੇ ਦਰਮਿਆਨ ਹੋਰ ਅਧਿਕ ਸਹਿਯੋਗ ਨੂੰ ਹੁਲਾਰਾ ਦੇਣਾ। ਇਸ ਵਿੱਚ ਰੱਖਿਆ ਟੈਕਨੋਲੋਜੀ, ਰੱਖਿਆ ਉਦਯੋਗ, ਖੋਜ, ਟ੍ਰੇਨਿਗ, ਅਦਾਨ-ਪ੍ਰਦਾਨ, ਅਭਿਆਸ ਅਤੇ ਸਮਰੱਥਾ ਨਿਰਮਾਣ ‘ਤੇ ਵਿਸ਼ੇਸ ਬਲ ਦਿੱਤਾ ਜਾਵੇਗਾ, ਜਿਸ ਵਿੱਚ ਉਚਿਤ ਤੰਤਰ ਸਥਾਪਿਤ ਕਰਨਾ ਸ਼ਾਮਲ ਹੈ।
ਸਬੰਧਿਤ ਸੁਰੱਖਿਆ ਅਤੇ ਕਾਨੂੰਨ ਲਾਗੂਕਰਨ ਵਾਲੀਆਂ ਏਜੰਸੀਆਂ/ਸੰਗਠਨਾਂ ਦੇ ਦਰਮਿਆਨ ਨਿਯਮਿਤ ਸੰਵਾਦ ਅਤੇ ਅਦਾਨ-ਪ੍ਰਦਾਨ ਦੇ ਜ਼ਰੀਏ ਸੁਰੱਖਿਆ ਸਹਿਯੋਗ ਨੂੰ ਵਧਾਉਣਾ, ਨਾਲ ਹੀ ਥਾਈ ਰਾਸ਼ਟਰੀ ਸੁਰੱਖਿਆ ਪਰਿਸ਼ਦ ਅਤੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਪਰਿਸ਼ਦ ਸਕੱਤਰੇਤ ਦੇ ਦਰਮਿਆਨ ਉਪ-ਰਾਸ਼ਟਰੀ ਸੁਰੱਖਿਆ ਸਲਾਹਕਾਰ/ਜਨਰਲ ਸਕੱਤਰ ਪੱਧਰ ਦੀ ਰਣਨੀਤਕ ਵਾਰਤਾ ਨੂੰ ਸ਼ਾਮਲ ਕਰਕੇ, ਤੇਜ਼ੀ ਨਾਲ ਚੁਣੌਤੀਪੂਰਨ ਆਲਮੀ ਅਤੇ ਖੇਤਰੀ ਸੁਰੱਖਿਆ ਵਾਤਾਵਰਣ ਨੂੰ ਸੰਬੋਧਨ ਕਰਨਾ। ਰੱਖਿਆ, ਸਮੁੰਦਰੀ ਸੁਰੱਖਿਆ, ਸਾਇਬਰ ਸੁਰੱਖਿਆ, ਆਤੰਕਵਾਦ ਦਾ ਮੁਕਾਬਲਾ, ਕਾਨੂੰਨ ਲਾਗੂਕਰਨ ਵਾਲੇ ਮੁੱਦਿਆਂ ਅਤੇ ਸਾਇਬਰ ਕ੍ਰਾਈਮ, ਅੰਤਰਰਾਸ਼ਟਰੀ ਆਰਥਿਕ ਅਪਰਾਧ, ਮਨੀ ਲਾਂਡਰਿੰਗ ਵਿਰੋਧੀ, ਅਤੇ ਮਾਨਵ, ਨਸ਼ੀਲੇ ਪਦਾਰਥਾਂ, ਹਥਿਆਰਾਂ, ਵਣਜੀਵ ਤਸਕਰੀ ਜਿਹੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਦਾ ਮੁਕਾਬਲਾ ਕਰਨ ਜਿਹੇ ਪਰੰਪਰਾਗਤ ਅਤੇ ਗ਼ੈਰ-ਪਰੰਪਰਾਗਤ ਸੁਰੱਖਿਆ ਮੁੱਦਿਆਂ ‘ਤੇ ਸੂਚਨਾ ਅਤੇ ਖੂਫੀਆ ਜਾਣਕਾਰੀ ਦੇ ਅਦਾਨ-ਪ੍ਰਦਾਨ ਅਤੇ ਬਿਹਤਰੀਨ ਪਿਰਤਾਂ ਨੂੰ ਸਾਂਝਾ ਕਰਨ ਦੇ ਜ਼ਰੀਏ ਸਹਿਯੋਗ ਕਰਨਾ।
ਆਰਥਿਕ, ਵਪਾਰ ਅਤੇ ਨਿਵੇਸ਼ ਸਹਿਯੋਗ
ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਸੰਯੁਕਤ ਵਪਾਰ ਕਮੇਟੀ ਦੇ ਮੌਜੂਦਾ ਤੰਤਰ ਦੇ ਤਹਿਤ ਸਬੰਧਿਤ ਕਮਰਸ/ਕਮਰਸ ਅਤੇ ਉਦਯੋਗ ਮੰਤਰਾਲੇ ਦੇ ਦਰਮਿਆਨ ਨਿਯਮਿਤ ਬੈਠਕਾਂ ਅਤੇ ਅਦਾਨ-ਪ੍ਰਦਾਨ ਆਯੋਜਿਤ ਕਰਨਾ। ਦੋਨਾਂ ਦੇਸ਼ਾਂ ਦੇ ਦਰਮਿਆਨ ਵਪਾਰ ਅਤੇ ਨਿਵੇਸ਼ ਨੂੰ ਹੁਲਾਰਾ ਦੇਣ ਦੇ ਲਈ ਮੌਜੂਦਾ ਤੰਤਰਾਂ ਦੀ ਸਲਾਨਾ ਬੈਠਕਾਂ ਸੁਨਿਸ਼ਚਿਤ ਕਰਨ; ਗਲੋਬਲ ਸਪਲਾਈ ਚੇਨ ਵਿੱਚ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਦੋਵਾਂ ਦੇਸ਼ਾਂ ਦੇ ਪ੍ਰਾਈਵੇਟ ਸੈਕਟਰਾਂ ਦੇ ਵਿਸ਼ਵਾਸ ਨੂੰ ਵਧਾਉਣ ਦੇ ਉਦੇਸ਼ ਨਾਲ ਵਪਾਰ ਨੂੰ ਸੁਵਿਧਾਜਨਕ ਬਣਾਉਣ ਅਤੇ ਬਜ਼ਾਰ ਪਹੁੰਚ ਦੇ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਭੀ ਸਹਿਮਤੀ ਹੋਈ; ਇਸ ਵਿੱਚ ਤਾਲਮੇਲ, ਸਮਾਨਤਾ ਅਤੇ ਆਪਸੀ ਤੌਰ ‘ਤੇ ਸਹਿਮਤ ਖੇਤਰਾਂ ਦੇ ਮਿਆਰਾਂ ਦੀ ਆਪਸੀ ਮਾਨਤਾ ਵਿੱਚ ਸਹਿਯੋਗ ਸ਼ਾਮਲ ਹੈ; ਅਤੇ ਵਪਾਰ ਅਤੇ ਨਿਵੇਸ਼ ਦੇ ਨਵੇਂ ਖੇਤਰਾਂ, ਵਿਸ਼ੇਸ਼ ਤੌਰ ‘ਤੇ ਭਵਿੱਖਮੁਖੀ ਉਦਯੋਗਾਂ, ਜਿਵੇਂ ਕਿ ਅਖੁੱਟ ਊਰਜਾ, ਇਲੈਕਟ੍ਰਿਕ ਵਾਹਨ, ਡਿਜੀਟਲ ਟੈਕਨੋਲੋਜੀ, ਰੋਬੋਟਿਕਸ, ਆਈਸੀਟੀ, ਸਪੇਸ ਟੈਕਨੋਲੋਜੀ, ਬਾਇਓ ਟੈਕਨੋਲੋਜੀ, ਰਚਨਾਤਮਕ ਉਦਯੋਗ ਅਤੇ ਸਟਾਰਟਅਪਸ ਦੇ ਲਈ ਤਿਆਰੀ ਕਰਨਾ।
ਵਧਦੇ ਦੁਵੱਲੇ ਵਪਾਰ ਦਾ ਸੁਆਗਤ ਕੀਤਾ ਗਿਆ, ਜੋ 2023-24 ਵਿੱਚ ਲਗਭਗ 15 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ। ਵੈਲਿਊ-ਐਡਡ ਸਮੁੰਦਰੀ ਉਤਪਾਦ, ਸਮਾਰਟਫੋਨ, ਬਿਜਲੀ ਵਾਹਨ, ਫੂਡ ਪ੍ਰੋਸੈੱਸਿੰਗ, ਪੈਟਰੋਲੀਅਮ ਉਤਪਾਦ, ਆਟੋ ਕੰਪੋਨੈਂਟ, ਸੇਵਾਵਾਂ ਅਤੇ ਫਾਰਮਾਸਿਊਟੀਕਲਸ ਜਿਹੇ ਖੇਤਰਾਂ ਵਿੱਚ ਟਿਕਾਊ ਵਪਾਰ ਨੂੰ ਹੁਲਾਰਾ ਦੇਣਾ।
ਵਪਾਰ ਸੁਵਿਧਾ ਨੂੰ ਹੁਲਾਰਾ ਦੇਣਾ ਅਤੇ ਥਾਈਲੈਂਡ ਅਤੇ ਭਾਰਤ ਦੇ ਦਰਮਿਆਨ ਵਪਾਰ ਮੁਕਤ ਵਪਾਰ ਖੇਤਰ ਦੀ ਸਥਾਪਨਾ ਦੇ ਲਈ ਫ੍ਰੇਮਵਰਕ ਸਮਝੌਤੇ ਅਤੇ ਆਸੀਆਨ-ਭਾਰਤ ਮਾਲ ਵਪਾਰ ਸਮਝੌਤੇ (ਏਆਈਟੀਆਈਜੀਏ-AITIGA) ਸਹਿਤ ਮੌਜੂਦਾ ਸਮਝੌਤਿਆਂ ਅਤੇ ਫ੍ਰੇਮਵਰਕਸ ਦੇ ਤਹਿਤ ਸਹਿਯੋਗ ਨੂੰ ਮਜ਼ਬੂਤ ਕਰਨਾ। ਸਥਾਨਕ ਮੁਦਰਾ-ਅਧਾਰਿਤ ਨਿਪਟਾਨ ਤੰਤਰ ਦੀ ਸਥਾਪਨਾ ਦੀ ਖੋਜ ਕਰਕੇ ਦੁਵੱਲੇ ਵਪਾਰ ਨੂੰ ਹੋਰ ਅਧਿਕ ਪ੍ਰੋਤਸਾਹਨ ਪ੍ਰਦਾਨ ਕਰਨਾ।
ਆਸੀਆਨ-ਭਾਰਤ ਵਸਤੂ ਵਪਾਰ ਸਮਝੌਤੇ (ਏਆਈਟੀਆਈਜੀਏ-AITIGA) ਦੀ ਸਮੀਖਿਆ ਵਿੱਚ ਸਹਾਇਤਾ ਕਰਨਾ ਅਤੇ ਉਸ ਨੂੰ ਕਾਰੋਬਾਰਾਂ ਦੇ ਲਈ ਵਧੇਰੇ ਉਪਯੋਗਕਰਤਾ-ਅਨੁਕੂਲ, ਸਰਲ ਅਤੇ ਵਪਾਰ-ਸੁਵਿਧਾਜਨਕ ਬਣਾਉਣਾ। ਇਸ ਦਾ ਲਕਸ਼ 2025 ਤੱਕ ਉਚਿਤ ਸਿੱਟੇ ਪ੍ਰਾਪਤ ਕਰਨਾ ਅਤੇ ਭਾਰਤ ਅਤੇ ਆਸੀਆਨ ਦੇਸ਼ਾਂ ਦੇ ਦਰਮਿਆਨ ਸਪਲਾਈ ਚੇਨਸ ਨੂੰ ਮਜ਼ਬੂਤ ਕਰਨਾ ਹੈ।
ਥਾਈਲੈਂਡ ਦੇ ਨਿਵੇਸ਼ ਬੋਰਡ ਅਤੇ ਇਨਵੈਸਟ ਇੰਡੀਆ ਸਹਿਤ ਦੋਨਾਂ ਦੇਸ਼ਾਂ ਦੀ ਨਿਵੇਸ਼ ਪ੍ਰਮੋਸ਼ਨ ਏਜੰਸੀਆਂ ਦੇ ਦਰਮਿਆਨ ਗਹਿਰੇ ਸਹਿਯੋਗ ਨੂੰ ਹੁਲਾਰਾ ਦੇਣਾ, ਤਾਕਿ ਮੌਜੂਦਾ ਨਿਵੇਸ਼ ਨੀਤੀਆਂ ਅਤੇ ਯੋਜਨਾਵਾਂ, ਵਿਸ਼ੇਸ਼ ਤੌਰ ‘ਤੇ ਐਕਟ ਈਸਟ ਪਾਲਿਸੀ ਅਤੇ ਮੇਕ ਇਨ ਇੰਡੀਆ ਦੇ ਜ਼ਰੀਏ ਇਗਨਾਈਟ ਥਾਈਲੈਂਡ ਦੇ ਵਿਜ਼ਨ ਨੂੰ ਅੱਗੇ ਵਧਾਉਣ ਵਾਲੀਆਂ ਨੀਤੀਆਂ ਅਤੇ ਦੁਵੱਲੇ ਨਿਵੇਸ਼ ਨੂੰ ਵਧਾਉਣ ਦੇ ਲਈ ਦੋਨਾਂ ਦੇਸ਼ਾਂ ਵਿੱਚ ਵਿਸ਼ੇਸ਼ ਆਰਥਿਕ ਖੇਤਰਾਂ (ਐੱਸਈਜ਼ੈੱਡ-SEZs) ਅਤੇ ਉਦਯੋਗਿਕ ਕੌਰੀਡੋਰਸ ਦੇ ਉਪਯੋਗ ਨੂੰ ਪ੍ਰਭਾਵੀ ਢੰਗ ਨਾਲ ਹੁਲਾਰਾ ਦਿੱਤਾ ਜਾ ਸਕੇ।
ਦੋਵਾਂ ਦੇਸ਼ਾਂ ਦੇ ਨਿਜੀ ਖੇਤਰਾਂ ਦੇ ਦਰਮਿਆਨ ਅਦਾਨ-ਪ੍ਰਦਾਨ ਅਤੇ ਸੰਯੁਕਤ ਪ੍ਰੋਜੈਕਟਾਂ ਅਤੇ ਸਹਿਯੋਗ ਨੂੰ ਹੁਲਾਰਾ ਦੇਣ ਦੇ ਲਈ ਮੁੱਖ ਤੰਤਰ ਦੇ ਰੂਪ ਵਿੱਚ ਕਾਰਜ ਕਰਨ ਦੇ ਲਈ ਭਾਰਤ-ਥਾਈਲੈਂਡ ਸੰਯੁਕਤ ਵਪਾਰ ਮੰਚ (ਆਈਟੀਜੇਬੀਐੱਫ-ITJBF) ਦੀ ਸਲਾਨਾ ਅਧਾਰ ‘ਤੇ ਨਿਯਮਿਤ ਬੈਠਕਾਂ ਆਯੋਜਿਤ ਕਰਨਾ।
ਉੱਦਮੀਆਂ, ਐੱਸਐੱਮਈਜ਼ ਅਤੇ ਸਟਾਰਟਅਪ ਦੇ ਦਰਮਿਆਨ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਦੇ ਲਈ ਉਪਯੁਕਤ ਤੰਤਰਾਂ ਦੀ ਖੋਜ ਕਰਨਾ। ਭਾਰਤ ਅਤੇ ਥਾਈਲੈਂਡ ਸਟਾਰਟਅਪ ਈਕੋਸਿਸਟਮ ਤੰਤਰਾਂ ਦੇ ਲਈ ਸਮਰੱਥਾ ਨਿਰਮਾਣ ਅਤੇ ਵਧੀ ਹੋਈ ਬਜ਼ਾਰ ਪਹੁੰਚ ਦੇ ਆਮ ਰਣਨੀਤਕ ਲਕਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਦੋਨਾਂ ਪੱਖਾਂ ਨੇ ਪਰਸਪਰ ਮਹੱਤਵ ਦੇ ਖੇਤਰਾਂ ‘ਤੇ ਮੈਂਟਰਸ਼ਿਪ ਪ੍ਰੋਗਰਾਮ ਅਤੇ ਮਾਹਿਰ ਸੈਸ਼ਨ, ਕੇਂਦ੍ਰਿਤ ਨਿਵੇਸ਼ਕ ਪਿਚਿੰਗ, ਕਾਰਪੋਰੇਟਸ ਅਤੇ ਕਾਰੋਬਾਰੀ ਸੰਘਾਂ ਦੇ ਨਾਲ ਵਪਾਰ ਮੇਲ -ਮਿਲਾਪ, ਇਨੋਵੇਸ਼ਨ ਚੁਣੌਤੀਆਂ, ਦੋਨਾਂ ਦੇਸ਼ਾਂ ਵਿੱਚ ਵਿੱਦਿਅਕ ਸੰਸਥਾਨਾਂ ਦਾ ਏਕੀਕਰਣ, ਅਤੇ ਕ੍ਰੌਸ-ਇਨਕਿਊਬੇਸ਼ਨ ਮਾਡਲ ਦਾ ਸਮਰਥਨ ਸਹਿਤ ਸਟਾਰਟਅਪਸ ਨਾਲ ਸਬੰਧਿਤ ਗਤੀਵਿਧੀਆਂ ਆਯੋਜਿਤ ਕਰਨ ‘ਤੇ ਸਹਿਮਤੀ ਵਿਅਕਤ ਕੀਤੀ।
ਭਾਰਤ ਅਤੇ ਥਾਈਲੈਂਡ ਦੇ ਵਿੱਤੀ ਸਰਵਿਸ ਪ੍ਰੋਵਾਇਡਰਸ ਦੇ ਦਰਮਿਆਨ ਗਹਿਰੇ ਸਹਿਯੋਗ ਨੂੰ ਹੁਲਾਰਾ ਦੇਣਾ, ਤਾਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਆਰਥਿਕ ਅਤੇ ਵਿੱਤੀ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਵਪਾਰ, ਨਿਵੇਸ਼ ਅਤੇ ਸੀਮਾ ਪਾਰ ਭੁਗਤਾਨ ਦੀ ਸੁਵਿਧਾ ਪ੍ਰਦਾਨ ਕੀਤੀ ਜਾ ਸਕੇ।
ਬਾਇਓ-ਸਰਕੂਲਰ-ਗ੍ਰੀਨ ਇਕੌਨਮੀ ਅਤੇ ਵਾਤਾਵਰਣ ਦੇ ਲਈ ਜੀਵਨ ਸ਼ੈਲੀ ਸਹਿਤ ਟਿਕਾਊ ਆਰਥਿਕ ਵਿਕਾਸ ਦੇ ਲਈ ਸਹਿਯੋਗ ਨੂੰ ਹੁਲਾਰਾ ਦੇਣਾ, ਵਿਸ਼ੇਸ਼ ਤੌਰ ‘ਤੇ ਅਖੁੱਟ ਊਰਜਾ ਅਤੇ ਊਰਜਾ ਕੁਸ਼ਲਤਾ ਟੈਕਨੋਲੋਜੀਆਂ ਦੇ ਖੇਤਰਾਂ ਵਿੱਚ, ਤਾਕਿ ਦੋਵਾਂ ਪੁੱਖਾਂ ਦੇ ਸਬੰਧਿਤ ਜਲਵਾਯੂ ਪਰਿਵਰਤਨ ਲਕਸ਼ਾਂ ਨੂੰ ਪੂਰਾ ਕੀਤਾ ਜਾ ਸਕੇ।
ਸੰਪਰਕ
ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਭੌਤਿਕ, ਡਿਜੀਟਲ ਅਤੇ ਵਿੱਤੀ ਜਿਹੇ ਹਰ ਤਰ੍ਹਾਂ ਦੇ ਸੰਪਰਕ ਨੂੰ ਵਧਾਉਣਾ ਅਤੇ ਖੇਤਰੀ ਸਬੰਧਾਂ ਨੂੰ ਮਜ਼ਬੂਤ ਕਰਨਾ, ਜਿਸ ਵਿੱਚ ਭਾਰਤ-ਮਿਆਂਮਾਰ-ਥਾਈਲੈਂਡ ਤਿੰਨ-ਪੱਖੀ ਰਾਜਮਾਰਗ ਅਤੇ ਇਸ ਦੇ ਪੂਰਬ ਦੀ ਤਰਫ਼ ਵਿਸਤਾਰ ਦੇ ਨਾਲ-ਨਾਲ ਭਾਰਤ, ਮਿਆਂਮਾਰ ਅਤੇ ਥਾਈਲੈਂਡ ਮੋਟਰ ਵਾਹਨ ਸਮਝੌਤੇ ਵਿੱਚ ਤੇਜ਼ੀ ਲਿਆਉਣਾ, ਕੌਸਟਲ ਸ਼ਿਪਿੰਗ ਦੇ ਜ਼ਰੀਏ ਖੇਤਰੀ ਸਮੁੰਦਰੀ ਸੰਪਰਕ ਨੂੰ ਮਜ਼ਬੂਤ ਕਰਨਾ ਅਤੇ ਬੰਦਰਗਾਹ ਤੋਂ ਬੰਦਰਗਾਹ ਤੱਕ ਸੰਪਰਕ ਵਧਾਉਣਾ ਅਤੇ ਦੋਨਾਂ ਦੇਸ਼ਾਂ ਦੇ ਨਾਗਰਿਕ ਹਵਾਬਾਜ਼ੀ ਅਧਿਕਾਰੀਆਂ ਨੂੰ ਦੋਨਾਂ ਦੇਸ਼ਾਂ ਦੇ ਦਰਮਿਆਨ ਹਵਾਈ ਸੰਪਰਕ ਵਧਾਉਣ ਦੇ ਲਈ ਚਰਚਾਵਾਂ ਵਿੱਚ ਸ਼ਾਮਲ ਰਹਿਣ ਦੀ ਪ੍ਰਕਿਰਿਆ ਜਾਰੀ ਰੱਖਣ ਦੇ ਲਈ ਪ੍ਰੋਤਸਾਹਿਤ ਕਰਨਾ ਸ਼ਾਮਲ ਹੈ।
ਸਮਾਜਿਕ-ਸੱਭਿਆਚਾਰਕ, ਵਿੱਦਿਅਕ ਅਤੇ ਲੋਕਾਂ ਨਾਲ ਲੋਕਾਂ ਦੇ ਦਰਮਿਆਨ ਅਦਾਨ-ਪ੍ਰਦਾਨ
ਲੋਕਾਂ ਨਾਲ ਲੋਕਾਂ ਦੇ ਦਰਮਿਆਨ ਅਦਾਨ-ਪ੍ਰਦਾਨ ਦੀ ਸਕਾਰਾਤਮਕ ਗਤੀ ਨੂੰ ਹੁਲਾਰਾ ਦੇਣਾ, ਨਾਲ ਹੀ ਦੋਨਾਂ ਦੇਸ਼ਾਂ ਦੇ ਦਰਮਿਆਨ ਟੂਰਿਜ਼ਮ ਦੇ ਸੰਭਾਵਿਤ ਖੇਤਰਾਂ ਨੂੰ ਹੁਲਾਰਾ ਦੇਣਾ। ਵਿੱਦਿਅਕ ਸਹਿਯੋਗ ਨੂੰ ਹੁਲਾਰਾ ਦੇਣ ਦੇ ਲਈ ਦੋਨਾਂ ਦੇਸ਼ਾਂ ਵਿੱਚ ਸਿੱਖਿਆ ਦੇ ਲਈ ਜ਼ਿੰਮੇਦਾਰ ਮੰਤਰਾਲਿਆਂ ਦੇ ਦਰਮਿਆਨ ਸਹਿਯੋਗ ਦੇ ਤੰਤਰ ਨੂੰ ਮਜ਼ਬੂਤ ਕਰਨਾ। ਇਸ ਵਿੱਚ ਯੋਗਤਾ ਦੀ ਪਰਸਪਰ ਮਾਨਤਾ, ਭਾਰਤ ਅਤੇ ਥਾਈਲੈਂਡ ਵਿੱਚ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਸਕਾਲਰਸ਼ਿਪ ਦੇ ਅਦਾਨ-ਪ੍ਰਦਾਨ ਵਿੱਚ ਵਾਧਾ, ਵਿਦਿਆਰਥੀ ਅਦਾਨ-ਪ੍ਰਦਾਨ, ਸੰਯੁਕਤ ਖੋਜ ਅਤੇ ਫੈਲੋਸ਼ਿਪ ਦੀ ਸੁਵਿਧਾ ਸ਼ਾਮਲ ਹੈ। ਕੌਸ਼ਲ ਵਿਕਾਸ, ਅੰਗ੍ਰੇਜ਼ੀ ਭਾਸ਼ਾ ਟ੍ਰੇਨਿੰਗ, ਟੈਕਨੋਲੋਜੀ ਅਤੇ ਵਪਾਰਕ ਸਿੱਖਿਆ ਅਤੇ ਟ੍ਰੇਨਿੰਗ (ਟੀਵੀਈਟੀ-TVET) ਥਾਈ ਅਤੇ ਹਿੰਦੀ ਅਧਿਐਨ, ਅਤੇ ਦੋਵਾਂ ਦੇਸ਼ਾਂ ਵਿੱਚ ਵਿੱਦਿਅਕ ਅਤੇ ਟ੍ਰੇਨਿੰਗ ਸੰਸਥਾਵਾਂ ਦੇ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣਾ।
ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ (ਸੀਈਪੀ-CEP) ਵਿੱਚ ਪਹਿਚਾਣੇ ਗਏ ਪ੍ਰਦਰਸ਼ਨ ਕਲਾ, ਪ੍ਰਦਰਸ਼ਨੀਆਂ, ਸੈਮੀਨਾਰਾਂ, ਕਾਨਫਰੰਸਾਂ, ਪੁਰਾਤੱਤਵ, ਪੁਰਾਲੇਖ, ਅਜਾਇਬ ਘਰਾਂ, ਖੋਜ ਅਤੇ ਦਸਤਾਵੇਜ਼ੀਕਰਣ, ਅਤੇ ਤਿਉਹਾਰਾਂ ਸਹਿਤ ਸੱਭਿਆਚਾਰਕ ਸਬੰਧਾਂ ਅਤੇ ਸਹਿਯੋਗ ਨੂੰ ਗਹਿਰਾ ਕਰਨ ਦੇ ਜ਼ਰੀਏ ਦੋਨਾਂ ਦੇਸ਼ਾਂ ਦੇ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨਾ।
ਖੇਡਾਂ ਵਿੱਚ ਸਹਿਯੋਗ ਦੇ ਸੰਭਾਵਿਤ ਖੇਤਰਾਂ ਦਾ ਪਤਾ ਲਗਾਉਣਾ, ਜਿਵੇਂ ਖੇਡ ਅਖੰਡਤਾ, ਖੇਡ ਪ੍ਰਬੰਧਕ ਸੰਸਥਾਵਾਂ, ਖੇਡ ਵਿਗਿਆਨ ਅਤੇ ਖੋਜ, ਖੇਡ ਉਦਯੋਗ, ਅਤੇ ਖੇਡ ਟੂਰਿਜ਼ਮ, ਨਾਲ ਹੀ ਆਪਸੀ ਹਿਤਾਂ ਦੇ ਖੇਤਰਾਂ ਵਿੱਚ ਮਾਹਿਰਾਂ ਅਤੇ ਚਿਕਿਤਸਕਾਂ ਦਾ ਅਦਾਨ-ਪ੍ਰਦਾਨ।
ਭਾਰਤ ਦੇ ਉਤਰ-ਪੂਰਬ (ਐੱਨਈਆਰ) ਦੇ ਨਾਲ ਗਹਿਰੇ ਸਹਿਯੋਗ ਸਥਾਪਿਤ ਕਰਨ ਅਤੇ ਵਿਸ਼ੇਸ਼ ਤੌਰ ‘ਤੇ ਟੂਰਿਜ਼ਮ, ਸੱਭਿਆਚਾਰ, ਸਿੱਖਿਆ, ਵਪਾਰ ਅਤੇ ਤਕਨੀਕੀ ਸਹਿਯੋਗ ਦੇ ਖੇਤਰਾਂ ਵਿੱਚ ਅਦਾਨ-ਪ੍ਰਦਾਨ ਵਧਾਉਣ ਦੇ ਲਈ ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਗਹਿਰੇ ਸਹਿਯੋਗ ਨੂੰ ਹੁਲਾਰਾ ਦੇਣਾ।
ਸੰਯੁਕਤ ਖੋਜ ਪ੍ਰੋਜੈਕਟਾਂ, ਵਰਕਸ਼ਾਪਾਂ ਅਤੇ ਖੇਤੀਬਾੜੀ, ਬਾਇਓ ਟੈਕਨੋਲੋਜੀ, ਆਈਸੀਟੀ (ICT) ਅਤੇ ਸਪੇਸ ਟੈਕਨੋਲੋਜੀ ਜਿਹੇ ਪ੍ਰਾਥਮਿਕਤਾ ਵਾਲੇ ਖੇਤਰਾਂ ਵਿੱਚ ਅਦਾਨ-ਪ੍ਰਦਾਨ ਦੇ ਜ਼ਰੀਏ ਸਾਇੰਸ ਅਤੇ ਟੈਕਨੋਲੋਜੀ ਵਿੱਚ ਵਧਦੇ ਅਦਾਨ-ਪ੍ਰਦਾਨ ਅਤੇ ਨਿਕਟ ਸਹਿਯੋਗ ਦੇ ਨਾਲ ਨਵੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਅਤੇ ਅਵਸਰ ਪੈਦਾ ਕਰਨ ਦੇ ਲਈ ਸਾਇੰਸ ਅਤੇ ਟੈਕਨੋਲੋਜੀ ਦੇ ਲਈ ਜ਼ਿੰਮੇਦਾਰ ਮੰਤਰਾਲਿਆਂ ਦੇ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨਾ।
ਸਿਹਤ, ਮੈਡੀਕਲ ਉਤਪਾਦਾਂ, ਨਾਲ ਹੀ ਪਰੰਪਰਾਗਤ ਚਿਕਿਤਸਾ ਦੇ ਖੇਤਰਾਂ ਵਿੱਚ ਦੋਹਾਂ ਦੇਸ਼ਾਂ ਦੇ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣਾ। ਇਸ ਵਿੱਚ ਸੂਚਨਾ, ਖੋਜ ਅਤੇ ਵਿਕਾਸ ਅਤੇ ਮਾਨਵ ਸੰਸਾਧਨ ਵਿਕਾਸ ਦੇ ਅਦਾਨ-ਪ੍ਰਦਾਨ ਵਿੱਚ ਵਾਧਾ ਸ਼ਾਮਲ ਹੈ।
ਮਹਿਲਾਵਾਂ ਦੇ ਸਰਬਪੱਖੀ ਵਿਕਾਸ ਵਿੱਚ ਸ਼ਾਮਲ ਅਦਾਨ-ਪ੍ਰਦਾਨ ਅਤੇ ਸਹਿਯੋਗ ਸਥਾਪਿਤ ਕਰਨਾ। ਇਸ ਵਿੱਚ ਮਹਿਲਾ ਉੱਦਮਤਾ (women entrepreneurship) ਨੂੰ ਵਧਾਉਣ ਦੇ ਲਈ ਲੀਡਰਸ਼ਿਪ, ਨਿਰਣੇ ਲੈਣੇ ਅਤੇ ਵੋਕੇਸ਼ਨਲ ਕੌਸ਼ਲ (vocational skills) ਸ਼ਾਮਲ ਹਨ।
ਖੇਤਰੀ, ਬਹੁਪੱਖੀ ਅਤੇ ਅੰਤਰਰਾਸ਼ਟਰੀ ਸਹਿਯੋਗ
ਪਰਸਪਰ ਚਿੰਤਾ ਅਤੇ ਹਿਤ ਦੇ ਆਲਮੀ ਮੁੱਦਿਆਂ ‘ਤੇ ਦੋਹਾਂਧਿਰਾਂ ਦੀ ਰਚਨਾਤਮਕ ਭੂਮਿਕਾ ਨੂੰ ਹੁਲਾਰਾ ਦੇਣ ਦੇ ਲਈ ਵਿਸ਼ੇਸ਼ ਤੌਰ ‘ਤੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਸਹਿਯੋਗ ਵਧਾਉਣਾ।
ਦੱਖਣ-ਪੂਰਬ ਏਸ਼ਿਆਈ ਰਾਸ਼ਟਰਾਂ ਦੇ ਸੰਗਠਨ (ਆਸੀਆਨ-ASEAN), ਅਯੇਯਾਵਾਡੀ-ਚਾਓ ਫ੍ਰਾਯਾ-ਮੇਕਾਂਗ ਆਰਥਿਕ ਸਹਿਯੋਗ ਰਣਨੀਤੀ (ਏਸੀਐੱਮਈਸੀਐੱਸ) (Ayeyawady-Chao Phraya-Mekong Economic Cooperation Strategy (ACMECS)) ਮੇਕਾਂਗ-ਗੰਗਾ ਸਹਿਯੋਗ (ਐੱਮਜੀਸੀ-MGC), ਬਹੁ-ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਲਈ ਬੰਗਾਲੀ ਕੀ ਖਾੜੀ ਪਹਿਲ (ਬਿਮਸਟੈੱਕ-BIMSTEC), ਹਿੰਦ ਮਹਾਸਾਗਰ ਰਿਮ ਐਸੋਸਿਏਸ਼ਨ, (ਆਈਓਆਰਏ-IORA), ਏਸ਼ੀਆ ਸਹਿਯੋਗ ਵਾਰਤਾ (ਐੱਸਡੀ) ਅਤੇ ਇੰਡੋਨੇਸ਼ੀਆ-ਮਲੇਸ਼ੀਆ-ਥਾਈਲੈਂਡ ਗ੍ਰੋਥ ਟ੍ਰਾਇਐਂਗਲ (ਆਈਐੱਮਟੀ-ਜੀਟੀ) ਸਹਿਤ ਖੇਤਰੀ ਅਤੇ ਉਪ-ਖੇਤਰੀ ਢਾਂਚੇ ਦੇ ਅੰਦਰ ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨਾ। ਖੇਤਰੀ ਅਤੇ ਉਪ-ਖੇਤਰੀ ਚੁਣੌਤੀਆਂ ਦਾ ਵਿਆਪਕ ਅਤੇ ਪ੍ਰਭਾਵੀ ਢੰਗ ਨਾਲ ਸਮਾਧਾਨ ਕਰਨ ਦੇ ਉਦੇਸ਼ ਨਾਲ ਇਨ੍ਹਾਂ ਢਾਂਚਿਆਂ ਦੇ ਦਰਮਿਆਨ ਤਾਲਮੇਲ ਅਤੇ ਪੂਰਕਤਾ ਨੂੰ ਹੁਲਾਰਾਦੇਣਾ।
ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਨੂੰ ਸੰਯੁਕਤ ਤੌਰ ‘ਤੇ ਉਠਾਉਣ ਦੇ ਲਈ ਜੀ77 ਅਤੇ ਦੱਖਣ-ਦੱਖਣ ਸਹਿਯੋਗ (G77 and South-South Cooperation) ਜਿਹੇ ਬਹੁਪੱਖੀ ਢਾਂਚਿਆਂ (multilateral frameworks) ਵਿੱਚ ਥਾਈਲੈਂਡ ਅਤੇ ਭਾਰਤ ਦੇ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨਾ।
ਸੰਨ 2022 ਵਿੱਚ ਨੋਮ ਪੇਨਹ (Phnom Penh) ਵਿੱਚ ਆਸੀਆਨ-ਭਾਰਤ ਵਾਰਤਾ ਸਬੰਧਾਂ ਦੀ 30ਵੀਂ ਵਰ੍ਹੇਗੰਢ ਮਨਾਉਣ ਲਈ 19ਵੇਂ ਆਸੀਆਨ-ਭਾਰਤ ਸਮਿਟ ਵਿੱਚ ਸਥਾਪਿਤ ਆਸੀਆਨ-ਭਾਰਤ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਸੰਯੁਕਤ ਤੌਰ ‘ਤੇ ਮਜ਼ਬੂਤ ਕਰਨਾ। ਆਸੀਆਨ ਦੀ ਕੇਂਦਰੀਅਤਾ ਦੇ ਲਈ ਭਾਰਤ ਦੇ ਨਿਰੰਤਰ ਸਮਰਥਨ ਅਤੇ ਉੱਭਰਦੇ ਖੇਤਰੀ ਵਾਸਤੂਕਲਾ ਵਿੱਚ ਆਸੀਆਨ ਦੀ ਅਗਵਾਈ ਵਾਲੇ ਤੰਤਰਾਂ ਵਿੱਚ ਸਰਗਰਮ ਸਹਿਯੋਗ ਦਾ ਸੁਆਗਤ ਕਰਨਾ।
ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਅਤੇ ਸੰਪਰਕ ਨੂੰ ਵਧਾਉਣ ਦੇ ਲਈ ਮੇਕਾਂਗ-ਗੰਗਾ ਸਹਿਯੋਗ (Mekong-Ganga Cooperation) (ਐੱਮਜੀਸੀ-MGC) ਢਾਂਚੇ ਦੇ ਤਹਿਤ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਅਤੇ ਸਦੀਆਂ ਪੁਰਾਣੇ ਸੱਭਿਅਤਾਗਤ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ।
ਬਿਮਸਟੈੱਕ ਦੇ ਸੰਸਥਾਪਕ ਮੈਂਬਰਾਂ ਅਤੇ ਦੋ ਸਭ ਤੋਂ ਬੜੀਆਂ ਅਰਥਵਿਵਸਥਾਵਾਂ ਦੇ ਰੂਪ ਵਿੱਚ ਭਾਰਤ ਅਤੇ ਥਾਈਲੈਂਡ ਦੀ ਮੋਹਰੀ ਅਤੇ ਸਰਗਰਮ ਭੂਮਿਕਾ ਨੂੰ ਹੁਲਾਰਾ ਦੇਣਾ, ਤਾਕਿ ਬੰਗਾਲ ਦੀ ਖਾੜੀ ਦੇ ਸਮ੍ਰਿੱਧ, ਲਚੀਲੇ, ਅਤੇ ਖੁੱਲ੍ਹੇ ਸਮੁਦਾਇ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਸਕੇ। ਇਸ ਦੇ ਨਾਲ ਹੀ ਬਿਮਸਟੈੱਕ ਚਾਰਟਰ ਦੇ ਹਾਲ ਹੀ ਵਿੱਚ ਅਪਣਾਏ ਗਏ ਪ੍ਰਤੀਬੱਧਤਾ ਅਤੇ ਦੱਖਣ ਅਤੇ ਦੱਖਣ-ਪੂਰਬ ਏਸ਼ੀਆ ਦੇ ਦਰਮਿਆਨ ਸੇਤੁ ਦੇ ਰੂਪ ਵਿੱਚ ਬਿਮਸਟੈੱਕ ਦੇ ਅਦੁੱਤੀ ਚਰਿੱਤਰ ਦਾ ਲਾਭ ਉਠਾਇਆ ਜਾ ਸਕੇ। ਟ੍ਰਾਂਸਪੋਰਟ ਕਨੈਕਟਿਵਿਟੀ ਦੇ ਲਈ ਬਿਮਸਟੈੱਕ ਮਾਸਟਰ ਪਲਾਨ ਅਤੇ ਸਮੁਦੰਰੀ ਆਵਾਜਾਈ ਸਹਿਯੋਗ ‘ਤੇ ਸਮਝੌਤੇ ਸਹਿਤ ਸਬੰਧਿਤ ਸਮਝੌਤਿਆਂ ਦੇ ਲਾਗੂਕਰਨ ਦੇ ਜ਼ਰੀਏ ਬਿਮਸਟੈੱਕ ਟ੍ਰਾਂਸਪੋਰਟ ਕਨੈਕਟਿਵਿਟੀ ਨੂੰ ਮਜ਼ਬੂਤ ਕਰਨਾ।
ਥਾਈਲੈਂਡ ਸਾਮਰਾਜ ਦੇ ਪ੍ਰਧਾਨ ਮੰਤਰੀ ਅਤੇ ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਨੇ ਰਣਨੀਤਕ ਸਾਂਝੇਦਾਰੀਦੇ ਪ੍ਰਭਾਵੀ ਲਾਗੂਕਰਨ ਦੀ ਦਿਸ਼ਾ ਵਿੱਚ ਸੰਯੁਕਤ ਕਾਰਜ ਯੋਜਨਾ ਤਿਆਰ ਕਰਨ ਦੇ ਲਈ ਸਬੰਧਿਤ ਏਜੰਸੀਆਂ ਦੇ ਨਾਲ ਕੋਆਰਡੀਨੇਟ (ਤਾਲਮੇਲ) ਕਰਨ ਦੇ ਲਈ ਥਾਈਲੈਂਡ ਸਾਮਰਾਜ ਦੇ ਵਿਦੇਸ਼ ਮੰਤਰਾਲੇ ਅਤੇ ਭਾਰਤ ਗਣਰਾਜ ਦੇ ਵਿਦੇਸ਼ ਮੰਤਰਾਲੇ ਨੂੰ ਕਾਰਜ ਸੌਂਪਣ ‘ਤੇ ਸਹਿਮਤੀ ਵਿਅਕਤ ਕੀਤੀ।
***
ਐੱਮਜੇਪੀਐੱਸ/ਐੱਸਆਰ
(Release ID: 2119635)
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam