ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਮ ਨੌਮੀ ਦੀ ਪੂਰਵ ਸੰਧਿਆ 'ਤੇ ਭਾਰਤ ਦੇ ਰਾਸ਼ਟਰਪਤੀ ਦੀਆਂ ਵਧਾਈਆਂ

Posted On: 05 APR 2025 7:01PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਰਾਮ ਨੌਮੀ ਦੀ ਪੂਰਵ ਸੰਧਿਆ ‘ਤੇ ਸਾਰੇ ਦੇਸ਼ਵਾਸੀਆਂ (ਸਾਥੀ ਨਾਗਰਿਕਾਂ) ਨੂੰ ਵਧਾਈਆਂ ਦਿੱਤੀਆਂ ਹਨ ।

ਇੱਕ ਸੰਦੇਸ਼ ਵਿੱਚਰਾਸ਼ਟਰਪਤੀ ਨੇ ਕਿਹਾ ਹੈ, “ਰਾਮ ਨੌਮੀ ਦੇ ਸ਼ੁਭ ਅਵਸਰ 'ਤੇਮੈਂ ਸਾਰੇ ਦੇਸ਼ਵਾਸੀਆਂ (ਸਾਥੀ ਨਾਗਰਿਕਾਂ)  ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।

ਇਹ ਪਾਵਨ ਪੁਰਬ ਮਰਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ (Maryada Purushottam Bhagwan Shri Ram)  ਦੀ ਜਨਮ ਵਰ੍ਹੇਗੰਢ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।  ਭਗਵਾਨ ਸ਼੍ਰੀ ਰਾਮ ਦੀ ਜੀਵਨ ਗਾਥਾ ਸਾਨੂੰ ਸੱਚਧਰਮ ਅਤੇ ਨੈਤਿਕਤਾ  ਦੇ ਮਾਰਗ ‘ਤੇ ਚਲਣ ਦੀ ਪ੍ਰੇਰਣਾ ਦਿੰਦੀ ਹੈ।  ਇਹ ਪੁਰਬ ਸਮਰਪਣ ਅਤੇ ਪ੍ਰਤੀਬੱਧਤਾ ਦੇ ਨਾਲ ਮਾਨਵਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੰਦਾ ਹੈ। ਇਹ ਪਾਵਨ ਪੁਰਬ ਲੋਕਾਂ ਨੂੰ ਤਿਆਗ,  ਨਿਰਸੁਆਰਥ ਪ੍ਰੇਮ ਅਤੇ ਬਚਨ ਪ੍ਰਤੀਬੱਧਤਾ ਜਿਹੀਆਂ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾਉਣ ਦੇ ਲਈ ਪ੍ਰੇਰਿਤ ਕਰਦਾ ਹੈ।

ਇਸ ਪਾਵਨ ਅਵਸਰ ‘ਤੇ,  ਆਓ,  ਅਸੀਂ ਭਗਵਾਨ ਸ਼੍ਰੀ ਰਾਮ (Bhagwan Shri Ram) ਦੇ ਆਦਰਸ਼ਾਂ ਤੋਂ ਸਿੱਖਿਆ ਲੈ ਕੇ ਸੰਪੂਰਨ ਮਾਨਵਤਾ ਦੇ ਕਲਿਆਣ (well-being of entire humanity) ਦੀ ਦਿਸ਼ਾ ਵਿੱਚ ਮਿਲ ਕੇ ਕਾਰਜ ਕਰੀਏ

 ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿਕ ਕਰੇ-

 

***

ਐੱਮਜੇਪੀਐੱਸ/ਐੱਸਆਰ


(Release ID: 2119430) Visitor Counter : 19