ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਥਾਈਲੈਂਡ ਵਿੱਚ ਛੇਵੇਂ ਬਿਮਸਟੈੱਕ ਸਮਿਟ (BIMSTEC Summit) ਵਿੱਚ ਹਿੱਸਾ ਲਿਆ
Posted On:
04 APR 2025 2:29PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਥਾਈਲੈੰਡ ਦੁਆਰਾ ਆਯੋਜਿਤ 6ਵੇਂ ਬਿਮਸਟੈੱਕ (ਬਹੁ-ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ ਦੇ ਲਈ ਬੰਗਾਲ ਦੀ ਖਾੜੀ ਪਹਿਲ-BIMSTEC) ਸਮਿਟ ਵਿੱਚ ਹਿੱਸਾ ਲਿਆ। ਸਮਿਟ ਦਾ ਵਿਸ਼ਾ ਸੀ- “ਬਿਮਸਟੈੱਕ: ਸਮ੍ਰਿੱਧ, ਲਚੀਲਾ ਅਤੇ ਖੁੱਲ੍ਹਾ।” ਇਸ ਵਿੱਚ ਸ਼ਾਮਲ ਨੇਤਾਵਾਂ ਦੀਆਂ ਪ੍ਰਾਥਮਿਕਤਾਵਾਂ ਅਤੇ ਬਿਮਸਟੈੱਕ ਖੇਤਰ ਦੇ ਲੋਕਾਂ ਦੀਆਂ ਆਕਾਂਖਿਆਵਾਂ ਦੇ ਨਾਲ-ਨਾਲ ਆਲਮੀ ਅਨਿਸ਼ਚਿਤਤਾਵਾਂ ਦੇ ਸਮੇਂ ਵਿੱਚ ਸਾਂਝਾ ਵਿਕਾਸ ਸੁਨਿਸ਼ਚਿਤ ਕਰਨ ਵਿੱਚ ਬਿਮਸਟੈੱਕ ਦੇ ਪ੍ਰਯਾਸਾਂ ਨੂੰ ਦਰਸਾਇਆ ਗਿਆ।
ਪ੍ਰਧਾਨ ਮੰਤਰੀ ਨੇ ਮਿਆਂਮਾਰ ਅਤੇ ਥਾਈਲੈਂਡ ਵਿੱਚ ਆਏ ਵਿਨਾਸ਼ਕਾਰੀ ਭੁਚਾਲ ਵਿੱਚ ਹੋਏ ਜਨੀ ਨੁਕਸਾਨ ‘ਤੇ ਸੋਗ ਵਿਅਕਤ ਕਰਦੇ ਹੋਏ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਸਮੂਹ ਨੂੰ ਸਫ਼ਲਤਾਪੂਰਵਕ ਸੰਚਾਲਿਤ ਕਰਨ ਦੇ ਲਈ ਪ੍ਰਧਾਨ ਮੰਤਰੀ ਸ਼ਿਨਾਵਾਤ੍ਰਾ (Shinawatra) ਦਾ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਦੱਖਣ ਏਸ਼ੀਆ ਅਤੇ ਦੱਖਣ-ਪੂਰਬ ਏਸ਼ੀਆ ਦੇ ਦਰਮਿਆਨ ਬਿਮਸਟੈੱਕ ਨੂੰ ਇੱਕ ਮਹੱਤਵਪੂਰਨ ਸੇਤੁ ਦੇ ਰੂਪ ਵਿੱਚ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਸਮੂਹ ਖੇਤਰੀ ਸਹਿਯੋਗ, ਤਾਲਮੇਲ ਅਤੇ ਪ੍ਰਗਤੀ ਦੇ ਲਈ ਇੱਕ ਪ੍ਰਭਾਵਸ਼ਾਲੀ ਮੰਚ ਬਣ ਗਿਆ ਹੈ। ਉਨ੍ਹਾਂ ਨੇ ਬਿਮਸਟੈੱਕ ਦੇ ਏਜੰਡਾ ਅਤੇ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਦੀ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਬਿਮਸਟੈੱਕ ਵਿੱਚ ਸੰਸਥਾਨ ਅਤੇ ਸਮਰੱਥਾ ਨਿਰਮਾਣ ਦੀ ਦਿਸ਼ਾ ਵਿੱਚ ਭਾਰਤ ਦੀ ਅਗਵਾਈ ਵਾਲੀਆਂ ਕਈ ਪਹਿਲਾਂ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਭਾਰਤ ਵਿੱਚ ਆਪਦਾ ਪ੍ਰਬੰਧਨ, ਟਿਕਾਊ ਸਮੁੰਦਰੀ ਟ੍ਰਾਂਸਪੋਰਟ, ਪਰੰਪਰਾਗਤ ਚਿਕਿਤਸਾ ਅਤੇ ਖੇਤੀਬਾੜੀ ਵਿੱਚ ਰਿਸਰਚ ਅਤੇ ਟ੍ਰੇਨਿੰਗ ‘ਤੇ ਬਿਮਸਟੈੱਕ ਉਤਕ੍ਰਿਸ਼ਟਤਾ ਕੇਂਦਰ ਸਥਾਪਿਤ ਕਰਨਾ ਸ਼ਾਮਲ ਹੈ। ਸ਼੍ਰੀ ਮੋਦੀ ਨੇ ਨੌਜਵਾਨਾਂ ਨੂੰ ਕੌਸ਼ਲ ਪ੍ਰਦਾਨ ਕਰਨ ਦੇ ਲਈ ਇੱਕ ਨਵੇਂ ਪ੍ਰੋਗਰਾਮ – ਬੋਧੀ (ਮਾਨਵ ਸੰਸਾਧਨ ਇਨਫ੍ਰਾਸਟ੍ਰਕਚਰ ਦੇ ਸੰਗਠਿਤ ਵਿਕਾਸ ਦੇ ਲਈ ਬਿਮਸਟੈੱਕ) (BODHI [BIMSTEC for Organized Development of Human Resource Infrastructure]) ਦਾ ਵੀ ਐਲਾਨ ਕੀਤਾ, ਜਿਸ ਦੇ ਤਹਿਤ ਪੇਸ਼ੇਵਰਾਂ, ਵਿਦਿਆਰਥੀਆਂ, ਰਿਸਰਚਰਾਂ, ਡਿਪਲੋਮੈਟਸ ਅਤੇ ਹੋਰ ਲੋਕਾਂ ਨੂੰ ਟ੍ਰੇਨਿੰਗ ਅਤੇ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਵਿੱਚ ਖੇਤਰੀ ਜ਼ਰੂਰਤਾਂ ਦਾ ਮੁੱਲਾਂਕਣ ਕਰਨ ਦੇ ਲਈ ਭਾਰਤ ਦੁਆਰਾ ਇੱਕ ਪ੍ਰਾਯੋਗਿਕ ਸਟਡੀ ਅਤੇ ਖੇਤਰ ਵਿੱਚ ਕੈਂਸਰ ਦੇਖਭਾਲ਼ ਦੇ ਲਈ ਇੱਕ ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਭੀ ਪੇਸ਼ਕਸ਼ ਕੀਤੀ। ਸ਼੍ਰੀ ਮੋਦੀ ਨੇ ਅਧਿਕ ਖੇਤਰੀ ਆਰਥਿਕ ਏਕੀਕਰਣ ਦੀ ਤਾਕੀਦ ਕਰਦੇ ਹੋਏ, ਬਿਮਸਟੈੱਕ ਚੈਂਬਰ ਆਵ੍ ਕਮਰਸ ਦੀ ਸਥਾਪਨਾ ਅਤੇ ਭਾਰਤ ਵਿੱਚ ਹਰੇਕ ਵਰ੍ਹੇ ਬਿਮਸਟੈੱਕ ਬਿਜ਼ਨਸ ਸਮਿਟ ਆਯੋਜਿਤ ਕਰਨ ਦੀ ਪੇਸ਼ਕਸ਼ ਕੀਤੀ।
ਸ਼੍ਰੀ ਮੋਦੀ ਨੇ ਇਸ ਖੇਤਰ ਨੂੰ ਇਕੱਠੇ ਲਿਆਉਣ ਵਾਲੇ ਇਤਿਹਾਸਿਕ ਅਤੇ ਸੱਭਿਆਚਾਰ ਸਬੰਧਾਂ ਨੂੰ ਹੁਲਾਰਾ ਦੇਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ, ਲੋਕਾਂ ਨਾਲ ਲੋਕਾਂ ਦੇ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕਈ ਪਹਿਲਾਂ ਦਾ ਐਲਾਨ ਕੀਤਾ। ਭਾਰਤ ਇਸ ਵਰ੍ਹੇ ਬਿਮਸਟੈੱਕ ਐਥਲੈਟਿਕਸ ਮੀਟ ਅਤੇ 2027 ਵਿੱਚ ਪਹਿਲੀਆਂ ਬਿਮਸਟੈੱਕ ਖੇਡਾਂ ਦੀ ਮੇਜ਼ਬਾਨੀ ਕਰੇਗਾ, ਜਦੋਂ ਸਮੂਹ ਆਪਣੀ 30ਵੀਂ ਵਰ੍ਹੇਗੰਢ ਮਨਾਵੇਗਾ। ਇਹ ਬਿਮਸਟੈੱਕ ਪਰੰਪਰਾਗਤ ਸੰਗੀਤ ਸਮਾਰੋਹ ਦੀ ਭੀ ਮੇਜ਼ਬਾਨੀ ਕਰੇਗਾ। ਖੇਤਰ ਦੇ ਨੌਜਵਾਨਾਂ ਨੂੰ ਕਰੀਬ ਲਿਆਉਣ ਦੇ ਲਈ ਪ੍ਰਧਾਨ ਮੰਤਰੀ ਨੇ ਯੁਵਾ ਨੇਤਾਵਾਂ ਦੇ ਸਮਿਟ, ਹੈਕਾਥੌਨ ਅਤੇ ਯੁਵਾ ਪੇਸ਼ੇਵਰ ਵਿਜ਼ਿਟਰਸ ਪ੍ਰੋਗਰਾਮ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਦੁਆਰਾ ਐਲਾਨ ਕੀਤੀਆਂ ਪਹਿਲਾਂ ਦੀ ਪੂਰੀ ਸੂਚੀ ਇੱਥੇ ਦੇਖੀ ਜਾ ਸਕਦੀ ਹੈ।
ਸਮਿਟ ਵਿੱਚ ਨਿਮਨਲਿਖਿਤ ਨੂੰ ਅਪਣਾਇਆ ਗਿਆ:
1. ਸਮਿਟ ਐਲਾਨ।
2. ਬਿਮਸਟੈੱਕ ਬੈਂਕਾਕ ਵਿਜ਼ਨ 2030 ਦਸਤਾਵੇਜ਼, ਜੋ ਖੇਤਰ ਦੀ ਸਮੂਹਿਕ ਸਮ੍ਰਿੱਧੀ ਦੇ ਲਈ ਰੋਡ ਮੈਪ ਤਿਆਰ ਕਰਦਾ ਹੈ।
3. ਬਿਮਸਟੈੱਕ ਸਮੁੰਦਰੀ ਟ੍ਰਾਂਸਪੋਰਟ ਸਮਝੌਤੇ ‘ਤੇ ਹਸਤਾਖਰ, ਜਿਸ ਦੇ ਤਹਿਤ ਨਿਮਨਲਿਖਿਤ ਪ੍ਰਾਵਧਾਨ ਹਨ- ਜਹਾਜ਼ਾਂ, ਚਾਲਕ ਦਲ ਅਤੇ ਕਾਰਗੋ ਦੇ ਲਈ ਰਾਸ਼ਟਰੀ ਉਪਚਾਰ ਅਤੇ ਸਹਾਇਤਾ; ਪ੍ਰਮਾਣ ਪੱਤਰਾਂ/ਦਸਤਾਵੇਜ਼ਾਂ ਦੀ ਆਪਸੀ ਮਾਨਤਾ; ਸੰਯੁਕਤ ਜਹਾਜ਼ਰਾਨੀ ਤਾਲਮੇਲ ਕਮੇਟੀ; ਅਤੇ ਵਿਵਾਦ ਨਿਪਟਾਨ ਤੰਤਰ।
4. ਬਿਮਸਟੈੱਕ ਦੇ ਲਈ ਭਵਿੱਖ ਸਬੰਧੀ ਸਿਫਾਰਿਸ਼ਾਂ ਕਰਨ ਲਈ ਗਠਿਤ ਬਿਮਸਟੈੱਕ ਪ੍ਰਤਿਸ਼ਠਿਤ ਵਿਅਕਤੀ ਸਮੂਹ ਦੀ ਰਿਪੋਰਟ।
***************
ਐੱਮਜੇਪੀਐੱਸ/ਐੱਸਆਰ
(Release ID: 2119095)
Visitor Counter : 8
Read this release in:
Telugu
,
English
,
Urdu
,
Marathi
,
Hindi
,
Manipuri
,
Assamese
,
Gujarati
,
Odia
,
Tamil
,
Kannada
,
Malayalam