ਪ੍ਰਧਾਨ ਮੰਤਰੀ ਦਫਤਰ
ਰਾਮ ਨੌਮੀ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਤਮਿਲ ਨਾਡੂ ਦਾ ਦੌਰਾ ਕਰਨਗੇ ਅਤੇ ਰਾਮੇਸ਼ਵਰਮ ਨੂੰ ਮੁੱਖ ਭੂਮੀ ਨਾਲ ਜੋੜਨ ਵਾਲੇ ਨਵੇਂ ਪੰਬਨ ਰੇਲ ਪੁਲ਼ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਤਮਿਲ ਨਾਡੂ ਵਿੱਚ 8,300 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਵਿਭਿੰਨ ਰੇਲ ਅਤੇ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਰਾਮੇਸ਼ਵਰਮ-ਤਾਂਬਰਮ (ਚੇਨਈ) ਨਵੀਂ ਟ੍ਰੇਨ ਸੇਵਾ ਨੂੰ ਝੰਡੀ ਦਿਖਾਉਣਗੇ
Posted On:
04 APR 2025 2:35PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਅਪ੍ਰੈਲ ਨੂੰ ਤਮਿਲ ਨਾਡੂ ਦਾ ਦੌਰਾ ਕਰਨਗੇ। ਰਾਮ ਨੌਮੀ ਦੇ ਅਵਸਰ ‘ਤੇ, ਦੁਪਹਿਰ ਕਰੀਬ 12 ਵਜੇ, ਉਹ ਭਾਰਤ ਦੇ ਪਹਿਲੇ ਵਰਟੀਕਲ ਲਿਫਟ ਸਮੁੰਦਰੀ ਪੁਲ਼-ਨਵੇਂ ਪੰਬਨ ਰੇਲ ਪੁਲ਼ ਦਾ ਉਦਘਾਟਨ ਕਰਨਗੇ। ਸ਼੍ਰੀ ਮੋਦੀ ਸੜਕ ਪੁਲ਼ ਤੋਂ ਇੱਕ ਟ੍ਰੇਨ ਅਤੇ ਇੱਕ ਜਹਾਜ਼ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ ਅਤੇ ਪੁਲ਼ ਦਾ ਸੰਚਾਲਨ ਦੇਖਣਗੇ।
ਇਸ ਦੇ ਬਾਅਦ ਦੁਪਹਿਰ ਕਰੀਬ 12:45 ਵਜੇ, ਉਹ ਰਾਮੇਸ਼ਵਰਮ ਵਿੱਚ ਰਾਮਨਾਥਸੁਆਮੀ ਮੰਦਿਰ ਵਿੱਚ ਦਰਸ਼ਨ ਅਤੇ ਪੂਜਾ (darshan and pooja) ਕਰਨਗੇ। ਰਾਮੇਸ਼ਵਰਮ ਵਿੱਚ ਦੁਪਹਿਰ ਕਰੀਬ 1:30 ਵਜੇ ਉਹ ਤਮਿਲ ਨਾਡੂ ਵਿੱਚ 8,300 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਵਿਭਿੰਨ ਰੇਲ ਅਤੇ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਅਵਸਰ ‘ਤੇ ਉਹ ਜਨ ਸਭਾ ਨੂੰ ਭੀ ਸੰਬੋਧਨ ਕਰਨਗੇ।
ਪ੍ਰਧਾਨ ਮੰਤਰੀ ਨਵੇਂ ਪੰਬਨ ਰੇਲ ਪੁਲ਼ (New Pamban Rail Bridge) ਦਾ ਉਦਘਾਟਨ ਕਰਨਗੇ ਅਤੇ ਰਾਮੇਸ਼ਵਰਮ-ਤਾਂਬਰਮ (ਚੇਨਈ) ਨਵੀਂ ਟ੍ਰੇਨ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਪੁਲ਼ ਦਾ ਸੱਭਿਆਚਾਰਕ ਮਹੱਤਵ ਬਹੁਤ ਗਹਿਰਾ ਹੈ। ਰਾਮਾਇਣ ਦੇ ਅਨੁਸਾਰ, ਰਾਮ ਸੇਤੂ (Ram Setu) ਦਾ ਨਿਰਮਾਣ ਰਾਮੇਸ਼ਵਰਮ ਦੇ ਪਾਸ ਧਨੁਸ਼ਕੋਡੀ (Dhanushkodi) ਤੋਂ ਸ਼ੁਰੂ ਹੋਇਆ ਸੀ।
ਰਾਮੇਸ਼ਵਰਮ ਨੂੰ ਮੁੱਖ ਭੂਮੀ ਨਾਲ ਜੋੜਨ ਵਾਲਾ ਇਹ ਪੁਲ਼, ਆਲਮੀ ਮੰਚ ‘ਤੇ ਭਾਰਤੀ ਇੰਜੀਨੀਅਰਿੰਗ ਦੀ ਜ਼ਿਕਰਯੋਗ ਉਪਲਬਧੀ ਦੇ ਰੂਪ ਵਿੱਚ ਖੜ੍ਹਾ ਹੈ। ਇਸ ਨੂੰ 700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਦੀ ਲੰਬਾਈ 2.08 ਕਿਲੋਮੀਟਰ ਹੈ, ਇਸ ਵਿੱਚ 99 ਸਪੈਨ ਅਤੇ 72.5 ਮੀਟਰ ਦਾ ਵਰਟੀਕਲ ਲਿਫਟ ਸਪੈਨ ਹੈ ਜੋ 17 ਮੀਟਰ ਦੀ ਉਚਾਈ ਤੱਕ ਉੱਠਦਾ ਹੈ। ਇਸ ਨਾਲ ਨਿਰਵਿਘਨ ਟ੍ਰੇਨ ਸੰਚਾਲਨ ਸੁਨਿਸ਼ਚਿਤ ਕਰਦੇ ਹੋਏ ਜਹਾਜ਼ਾਂ ਦੀ ਸੁਚਾਰੂ ਆਵਾਜਾਈ ਦੀ ਸੁਵਿਧਾ ਮਿਲਦੀ ਹੈ। ਸਟੇਨਲੈੱਸ ਸਟੀਲ ਮਜ਼ਬੂਤੀਕਰਣ, ਉੱਚ ਸ਼੍ਰੇਣੀ ਦੇ ਸੁਰੱਖਿਆਤਮਕ ਪੇਂਟ ਅਤੇ ਪੂਰੀ ਤਰ੍ਹਾਂ ਨਾਲ ਵੈਲਡਿਡ ਜੋੜਾਂ ਦੇ ਨਾਲ ਨਿਰਮਿਤ, ਪੁਲ਼ ਵਿੱਚ ਅਧਿਕ ਸਥਿਰਤਾ ਅਤੇ ਘੱਟ ਰੱਖ-ਰਖਾਅ ਦੀ ਜ਼ਰੂਰਤ ਹੈ। ਇਸ ਨੂੰ ਭਵਿੱਖ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਦੋਹਰੀਆਂ ਰੇਲ ਪਟੜੀਆਂ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਵਿਸ਼ੇਸ਼ ਪੌਲੀਸਿਲੋਕਸੇਨ ਕੋਟਿੰਗ (special polysiloxane coating) ਇਸ ਨੂੰ ਜੰਗ ਤੋਂ ਬਚਾਉਂਦੀ ਹੈ, ਜਿਸ ਨਾਲ ਕਠੋਰ ਸਮੁੰਦਰੀ ਵਾਤਾਵਰਣ ਵਿੱਚ ਲੰਬੀ ਉਮਰ ਸੁਨਿਸ਼ਚਿਤ ਹੁੰਦੀ ਹੈ।
ਪ੍ਰਧਾਨ ਮੰਤਰੀ ਤਮਿਲ ਨਾਡੂ ਵਿੱਚ 8,300 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਵਿਭਿੰਨ ਰੇਲ ਅਤੇ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਐੱਨਐੱਚ-40 ਦੇ 28 ਕਿਲੋਮੀਟਰ ਲੰਬੇ ਵਾਲਾਜਾਪੇਟ-ਰਾਣੀਪੇਟ (Walajapet – Ranipet) ਸੈਕਸ਼ਨ ਨੂੰ ਚਾਰ ਲੇਨ ਦਾ ਬਣਾਉਣ ਦੇ ਕਾਰਜ ਦਾ ਨੀਂਹ ਪੱਥਰ ਅਤੇ ਐੱਨਐੱਚ-332 ਦੇ 29 ਕਿਲੋਮੀਟਰ ਲੰਬੇ ਵਿਲੁੱਪੁਰਮ-ਪੁਡੂਚੇਰੀ (Viluppuram – Puducherry) ਸੈਕਸ਼ਨ ਨੂੰ ਚਾਰ ਲੇਨ ਬਣਾਉਣ ਦਾ ਕੰਮ, ਐੱਨਐੱਚ-32 ਦਾ 57 ਕਿਲੋਮੀਟਰ ਲੰਬਾ ਪੂੰਡਿਯਨਕੁੱਪਮ-ਸੱਤਨਾਥਪੁਰਮ (Poondiyankuppam – Sattanathapuram) ਸੈਕਸ਼ਨ ਅਤੇ ਐੱਨਐੱਚ-36 ਦਾ 48 ਕਿਲੋਮੀਟਰ ਲੰਬਾ ਚੋਲਾਪੁਰਮ-ਤੰਜਾਵੁਰ (Cholapuram – Thanjavur) ਸੈਕਸ਼ਨ ਸ਼ਾਮਲ ਹਨ। ਇਹ ਰਾਜਮਾਰਗ ਕਈ ਤੀਰਥ ਸਥਾਨਾਂ ਅਤੇ ਟੂਰਿਸਟ ਸਥਾਨਾਂ ਨੂੰ ਜੋੜਨਗੇ, ਸ਼ਹਿਰਾਂ ਦੇ ਦਰਮਿਆਨ ਦੀ ਦੂਰੀ ਘੱਟ ਕਰਨਗੇ ਅਤੇ ਮੈਡੀਕਲ ਕਾਲਜ ਅਤੇ ਹਸਪਤਾਲ, ਬੰਦਰਗਾਹਾਂ ਤੱਕ ਤੇਜ਼ ਪਹੁੰਚ ਸੁਨਿਸ਼ਚਿਤ ਕਰਨਗੇ। ਇਸ ਦੇ ਇਲਾਵਾ ਇਹ ਸਥਾਨਕ ਕਿਸਾਨਾਂ ਨੂੰ ਖੇਤੀਬਾੜੀ ਉਤਪਾਦਾਂ ਨੂੰ ਨਜ਼ਦੀਕੀ ਬਜ਼ਾਰਾਂ ਤੱਕ ਪਹੁੰਚਾਉਣ ਅਤੇ ਸਥਾਨਕ ਚਮੜਾ ਅਤੇ ਲਘੂ ਉਦਯੋਗਾਂ ਦੀ ਆਰਥਿਕ ਗਤੀਵਿਧੀ ਨੂੰ ਹੁਲਾਰਾ ਦੇਣ ਦੇ ਸਸ਼ਕਤ ਬਣਾਉਣਗੇ।
***
ਐੱਮਜੇਪੀਐੱਸ/ਐੱਸਆਰ
(Release ID: 2119040)
Visitor Counter : 24
Read this release in:
Odia
,
English
,
Urdu
,
Marathi
,
Hindi
,
Bengali
,
Assamese
,
Gujarati
,
Tamil
,
Telugu
,
Kannada
,
Malayalam