ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

Posted On: 03 APR 2025 6:27PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਥਾਈਲੈਂਡ ਦੀ ਆਪਣੀ ਸਰਕਾਰੀ ਯਾਤਰਾ ‘ਤੇ ਅੱਜ ਬੈਂਕਾਕ ਵਿੱਚ ਥਾਈਲੈਂਡ ਦੇ ਪ੍ਰਧਾਨ ਮੰਤਰੀ, ਮਹਾਮਹਿਮ ਪੈਟੋਂਗਤਰਨ ਸ਼ਿਨਾਵਾਤ੍ਰਾ  ਨਾਲ ਮੁਲਾਕਾਤ ਕੀਤੀ। ਗਵਰਨਮੈਂਟ ਹਾਊਸ ਪਹੁੰਚਣ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਨੀ ਪ੍ਰਧਾਨ ਮੰਤਰੀ ਸ਼ਿਨਾਵਾਤ੍ਰਾ  ਨੇ ਕੀਤੀ ਅਤੇ ਉਨ੍ਹਾਂ ਦਾ ਰਸਮੀ ਸੁਆਗਤ ਕੀਤਾ। ਇਹ ਉਨ੍ਹਾਂ ਦੋਹਾਂ ਦੀ ਦੂਸਰੀ ਮੁਲਾਕਾਤ ਸੀ। ਇਸ ਤੋਂ ਪਹਿਲੇ, ਦੋਹਾਂ ਨੇਤਾਵਾਂ ਨੇ ਅਕਤੂਬਰ 2024 ਵਿੱਚ ਵਿਅਨਤਿਆਨੇ (Vientianeਵਿੱਚ ਆਸੀਆਨ ਨਾਲ ਸਬੰਧਿਤ ਸਮਿਟ (ASEAN related Summit) ਦੇ ਦੌਰਾਨ ਮੁਲਾਕਾਤ ਕੀਤੀ ਸੀ।

 

ਦੋਹਾਂ ਨੇਤਾਵਾਂ ਨੇ ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਦੁਵੱਲੇ ਸਹਿਯੋਗ ਦੇ ਪੂਰੇ ਦਾਇਰੇ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਰਾਜਨੀਤਕ ਅਦਾਨ-ਪ੍ਰਦਾਨ, ਰੱਖਿਆ ਅਤੇ ਸੁਰੱਖਿਆ ਭਾਗੀਦਾਰੀ, ਰਣਨੀਤਕ ਜੁੜਾਅ, ਵਪਾਰ ਅਤੇ ਨਿਵੇਸ਼ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਸਬੰਧਾਂ (people-to-people ties) ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਐਸਾ ਕਰਦੇ ਹੋਏ ਦੋਹਾਂ ਨੇਤਾਵਾਂ ਨੇ ਕਨੈਕਟਿਵਿਟੀ, ਸਿਹਤ, ਸਾਇੰਸ ਅਤੇ ਟੈਕਨੋਲੋਜੀ, ਸਟਾਰਟਅਪ , ਇਨੋਵੇਸ਼ਨ, ਡਿਜੀਟਲ, ਸਿੱਖਿਆ, ਸੱਭਿਆਚਾਰ ਅਤੇ ਟੂਰਿਜ਼ਮ ਸਹਿਯੋਗ ਵਧਾਉਣ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਮਨੁੱਖੀ ਤਸਕਰੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਸਾਇਬਰ ਘੁਟਾਲਿਆਂ ਸਹਿਤ ਅੰਤਰਰਾਸ਼ਟਰੀ ਸੰਗਠਿਤ ਅਪਰਾਧਾਂ ਦਾ ਮੁਕਾਬਲਾ ਕਰਨ ਦੇ ਲਈ ਸਹਿਯੋਗ ਨੂੰ ਗਹਿਰਾ ਕਰਨ ਦੇ ਤਰੀਕਿਆਂ ‘ਤੇ ਭੀ ਵਿਚਾਰ-ਵਟਾਂਦਰਾ ਕੀਤਾ। ਦੋਹਾਂ ਪ੍ਰਧਾਨ ਮੰਤਰੀਆਂ ਨੇ ਆਲਮੀ ਮੁੱਦਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਅਤੇ ਬਿਮਸਟੈੱਕ,  ਆਸੀਆਨ ਅਤੇ ਮੇਕਾਂਗ ਗੰਗਾ ਸਹਿਯੋਗ (BIMSTEC, ASEAN and Mekong Ganga Cooperation) ਸਹਿਤ ਉਪ-ਖੇਤਰੀ, ਖੇਤਰੀ ਅਤੇ ਬਹੁਪੱਖੀ ਮੰਚਾਂ (sub-regional, regional and multilateral fora) ਵਿੱਚ ਨਿਕਟ ਸਹਿਯੋਗ ਸਥਾਪਿਤ ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ।

ਦੋਹਾਂ ਨੇਤਾਵਾਂ ਦੀ ਮੌਜੂਦਗੀ ਵਿੱਚ ਭਾਰਤ-ਥਾਈਲੈਂਡ ਰਣਨੀਤਕ ਸਾਂਝੇਦਾਰੀ ਦੀ ਸਥਾਪਨਾ ‘ਤੇ ਸੰਯੁਕਤ ਐਲਾਨਨਾਮੇ (Joint Declaration on the Establishment of India-Thailand Strategic Partnership) ਦਾ ਅਦਾਨ-ਪ੍ਰਦਾਨ ਹੋਇਆ। ਉਨ੍ਹਾਂ ਦੀ ਮੌਜੂਦਗੀ ਵਿੱਚ ਹੈਂਡਲੂਮਸ ਅਤੇ ਹੈਂਡੀਕ੍ਰਾਫਟ;  ਡਿਜੀਟਲ ਟੈਕਨੋਲੋਜੀਆਂਸੂਖਮ ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼-MSMEs); ਅਤੇ ਸਮੁੰਦਰੀ ਵਿਰਾਸਤ ਦੇ ਖੇਤਰਾਂ ਵਿੱਚ ਸਹਿਮਤੀ ਪੱਤਰਾਂ ਦਾ ਅਦਾਨ-ਪ੍ਰਦਾਨ ਭੀ ਹੋਇਆ। ਦੋਹਾਂ ਨੇਤਾਵਾਂ ਨੇ ਭਾਰਤ-ਥਾਈਲੈਂਡ ਕੌਂਸਲਰ ਸੰਵਾਦ (India-Thailand Consular Dialogue) ਦੀ ਸਥਾਪਨਾ ਦਾ ਭੀ ਸੁਆਗਤ ਕੀਤਾ, ਜੋ ਦੋਹਾਂ ਦੇਸ਼ਾਂ ਦੇ ਦਰਮਿਆਨ ਲੋਕਾਂ ਨਾਲ ਲੋਕਾਂ ਦੇ ਸੰਪਰਕ ਨੂੰ ਹੋਰ ਸੁਗਮ ਬਣਾਵੇਗਾ। ਪਰਿਣਾਮਾਂ ਦੀ ਸੂਚੀ  ਇੱਥੇ ਦੇਖ  ਜਾ ਸਕਦੀ ਹੈ।

 

ਸਦਭਾਵਨਾ ਦੇ ਇੱਕ ਪ੍ਰਤੀਕ ਦੇ ਰੂਪ ਵਿੱਚ, ਥਾਈ ਸਰਕਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯਾਤਰਾ ਨੂੰ ਦਰਸਾਉਣ ਲਈ 18ਵੀਂ ਸ਼ਤਾਬਦੀ ਦੇ ਰਾਮਾਇਣ ਦੇ ਕੰਧ-ਚਿੱਤਰਾਂ ਨੂੰ ਦਰਸਾਉਂਦੇ ਹੋਏ ਇੱਕ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ। ਦੋਹਾਂ ਦੇਸ਼ਾਂ ਦੇ ਦਰਮਿਆਨ ਨਿਕਟ ਸੱਭਿਆਚਾਰਕ ਅਤੇ ਧਾਰਮਿਕ ਸਬੰਧਾਂ ਨੂੰ ਰੇਖਾਂਕਿਤ ਕਰਦੇ ਹੋਏਪ੍ਰਧਾਨ ਮੰਤਰੀ ਨੂੰ ਥਾਈਲੈਂਡ ਦੇ ਪ੍ਰਧਾਨ ਮੰਤਰੀ ਸ਼ਿਨਾਵਾਤ੍ਰਾ ਦੁਆਰਾ ਪਾਲੀ ਵਿੱਚ ਬੁੱਧ ਧਰਮ ਦੇ ਪਵਿੱਤਰ ਗ੍ਰੰਥ  ‘ਤਿਪਿਟਕ (TI-PITAKA) ਦਾ ਇੱਕ ਵਿਸ਼ੇਸ਼ ਸੰਸਕਰਣ ਦਿੱਤਾ ਗਿਆ। ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਨਿਕਟ ਸੱਭਿਅਤਾਗਤ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈਪ੍ਰਧਾਨ ਮੰਤਰੀ ਨੇ ਗੁਜਰਾਤ ਤੋਂ ਖੁਦਾਈ ਕਰਕੇ ਲਿਆਂਦੇ ਗਏ ਭਗਵਾਨ ਬੁੱਧ ਦੇ ਅਵਸ਼ੇਸ਼ਾਂ ਨੂੰ  ਥਾਈਲੈਂਡ ਭੇਜਣ ਦੀ ਪੇਸ਼ਕਸ਼ ਕੀਤੀ, ਤਾਕਿ ਲੋਕ ਉਨ੍ਹਾਂ ਦੇ ਪ੍ਰਤੀ ਆਪਣਾ ਸਨਮਾਨ ਪ੍ਰਗਟ ਕਰ ਸਕਣ। ਪਿਛਲੇ ਸਾਲਭਗਵਾਨ ਬੁੱਧ ਅਤੇ ਉਨ੍ਹਾਂ ਦੇ ਦੋ ਸ਼ਿਸ਼ਾਂ ਦੇ ਪਵਿੱਤਰ ਅਵਸ਼ੇਸ਼ ਭਾਰਤ ਤੋਂ ਥਾਈਲੈਂਡ ਆਏ ਸਨ ਅਤੇ 40 ਲੱਖ ਤੋਂ ਅਧਿਕ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ।

ਭਾਰਤ ਅਤੇ ਥਾਈਲੈਂਡ ਸਮੁੰਦਰੀ ਗੁਆਂਢੀ ਹਨ, ਜਿਨ੍ਹਾਂ ਦੇ ਦਰਮਿਆਨ ਸੱਭਿਆਚਾਰਕ, ਭਾਸ਼ਾਈ ਅਤੇ ਧਾਰਮਿਕ ਸਬੰਧਾਂ ਨਾਲ ਜੁੜੇ ਸਾਂਝੇ ਸੱਭਿਅਤਾਗਤ ਬੰਧਨ ਹਨਜਿਨ੍ਹਾਂ ਵਿੱਚ ਰਾਮਾਇਣ ਅਤੇ ਬੁੱਧ ਧਰਮ ਦੇ ਸਬੰਧ ਭੀ ਸ਼ਾਮਲ ਹਨ। ਥਾਈਲੈਂਡ ਦੇ ਨਾਲ ਭਾਰਤ ਦੇ ਸਬੰਧ ਸਾਡੀ 'ਐਕਟ ਈਸਟਨੀਤੀ (‘Act East’ Policy)ਆਸੀਆਨ ਦੇ ਨਾਲ ਵਿਆਪਕ ਰਣਨੀਤਕ ਸਾਂਝੇਦਾਰੀ(Comprehensive Strategic Partnership with ASEAN)ਵਿਜ਼ਨ ਮਹਾਸਾਗਰ (Vision MAHASAGAR) ਅਤੇ ਇੰਡੋ-ਪੈਸਿਫਿਕ ਦੇ ਸਾਡੇ ਦ੍ਰਿਸ਼ਟੀਕੋਣ ਦਾ ਇੱਕ ਅਭਿੰਨ ਥੰਮ੍ਹ ਹਨ। ਦੋਹਾਂ ਦੇਸ਼ਾਂ ਦੇ ਦਰਮਿਆਨ ਨਿਰੰਤਰ ਬਾਤਚੀਤ ਨੇ ਸਦੀਆਂ-ਪੁਰਾਣੇ ਸਬੰਧਾਂ (age-old ties) ਅਤੇ ਸਾਂਝੇ ਹਿਤਾਂ (shared interests'ਤੇ ਅਧਾਰਿਤ ਇੱਕ ਮਜ਼ਬੂਤ ਅਤੇ ਬਹੁ-ਆਯਾਮੀ ਸਬੰਧ ਨੂੰ ਜਨਮ ਦਿੱਤਾ ਹੈ।

 

***

ਐੱਮਜੇਪੀਐੱਸ/ਐੱਸਆਰ


(Release ID: 2118568) Visitor Counter : 24