ਭਾਰਤ ਚੋਣ ਕਮਿਸ਼ਨ
ਚੋਣ ਕਮਿਸ਼ਨ ਨੇ ਆਈਆਈਆਈਡੀਈਐੱਮ ਵਿੱਚ ਕਈ ਬੈਚਿਸ ਵਿੱਚ 1 ਲੱਖ ਤੋਂ ਵੱਧ ਬੂਥ ਪੱਧਰੀ ਅਧਿਕਾਰੀਆਂ (ਬੀਐੱਲਓ) ਦੀ ਪਹਿਲੀ ਟ੍ਰੇਨਿੰਗ ਸ਼ੁਰੂ ਕੀਤੀ
ਬਿਹਾਰ, ਪੱਛਮ ਬੰਗਾਲ ਅਤੇ ਅਸਾਮ ਦੇ ਬੀਐੱਲਓ ਦਾ ਪਹਿਲਾ ਬੈਚ ਆਈਆਈਆਈਡੀਈਐੱਮ ਵਿੱਚ ਦੋ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਵਿੱਚ ਭਾਗੀਦਾਰੀ
ਜ਼ਮੀਨੀ ਪੱਧਰ ਦੇ ਚੋਣ ਕਰਮੀਆਂ ਲਈ ਚੱਲ ਰਹੀ, ਵਿਵਹਾਰਕ, ਦ੍ਰਿਸ਼-ਅਧਾਰਿਤ ਟ੍ਰੇਨਿੰਗ
ਚੰਗੀ ਤਰ੍ਹਾਂ ਟ੍ਰੇਨਿੰਗ ਪ੍ਰਾਪਤ ਬੀਐੱਲਓ ਅਸੈਂਬਲੀ ਪੱਧਰ 'ਤੇ ਮਾਸਟਰ ਟ੍ਰੇਨਰ ਬਣਨਗੇ, ਤਾਂ ਜੋ ਬੀਐੱਲਓ‘ਜ਼ ਦਾ ਰਾਸ਼ਟਰ ਵਿਆਪੀ ਨੈੱਟਵਰਕ ਮਜ਼ਬੂਤ ਹੋ ਸਕੇ
Posted On:
26 MAR 2025 11:51AM by PIB Chandigarh
ਮੁੱਖ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਨੇ ਅੱਜ ਨਵੀਂ ਦਿੱਲੀ ਵਿੱਚ ਇੰਡੀਆ ਇੰਟਰਨੈਸ਼ਨਲ ਇੰਸਟੀਟਿਊਟ ਆਫ਼ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ (IIIDEM) ਵਿੱਚ ਚੋਣ ਕਮਿਸ਼ਨਰ ਡਾ. ਵਿਵੇਕ ਜੋਸ਼ੀ ਨਾਲ ਮਿਲ ਕੇ ਬੂਥ ਲੈਵਲ ਅਧਿਕਾਰੀਆਂ (BLOs) ਲਈ ਪਹਿਲੇ ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਕੀਤਾ। ਆਉਣ ਵਾਲੇ ਕੁਝ ਵਰ੍ਹਿਆਂ ਵਿੱਚ, ਅਜਿਹੇ ਟ੍ਰੇਨਿੰਗ ਪ੍ਰੋਗਰਾਮਾਂ ਵਿੱਚ 10 ਪੋਲਿੰਗ ਸਟੇਸ਼ਨਾਂ 'ਤੇ ਇੱਕ ਬੀਐੱਲਓ ਦੇ ਅਧਾਰ ‘ਤੇ 1 ਲੱਖ ਤੋਂ ਵੱਧ ਬੂਥ ਲੈਵਲ ਅਧਿਕਾਰੀਆਂ ਨੂੰ ਟ੍ਰੇਂਡ ਕੀਤਾ ਜਾਵੇਗਾ। ਚੰਗੀ ਤਰ੍ਹਾਂ ਨਾਲ ਟ੍ਰੇਨਿੰਗ ਪ੍ਰਾਪਤ ਅਧਿਕਾਰੀ ਦੇਸ਼ ਭਰ ਵਿੱਚ ਬੂਥ ਲੈਵਲ ਅਧਿਕਾਰੀਆਂ ਦੇ ਪੂਰੇ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਅਸੈਂਬਲੀ ਲੈਵਲ ਦੇ ਮਾਸਟਰ ਟ੍ਰੇਨਰਾਂ (ALMTs) ਦੀ ਇੱਕ ਟੀਮ ਬਣਾਉਣਗੇ, ਜੋ ਕਿ 100 ਕਰੋੜ ਵੋਟਰਾਂ ਅਤੇ ਕਮਿਸ਼ਨ ਦਰਮਿਆਨ ਪਹਿਲੀ ਅਤੇ ਸਭ ਤੋਂ ਮਹੱਤਵਪੂਰਨ ਕੜੀ ਹੋਵੇਗੀ।
ਇਹ ਵਿਲੱਖਣ ਸਮਰੱਥਾ ਨਿਰਮਾਣ ਪ੍ਰੋਗਰਾਮ ਕਈ ਪੜਾਵਾਂ ਵਿੱਚ ਚਲਾਇਆ ਜਾਵੇਗਾ। ਇਸ ਦੇ ਪਹਿਲੇ ਪੜਾਅ ਵਿੱਚ ਚੋਣਾਂ ਵਾਲੇ ਰਾਜਾਂ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਮੌਜੂਦਾ ਸਮੇਂ, ਬਿਹਾਰ, ਪੱਛਮ ਬੰਗਾਲ ਅਤੇ ਅਸਾਮ ਦੇ 109 ਬੀਐੱਲਓ ਇਸ 2-ਦਿਨਾਂ ਰਿਹਾਇਸ਼ੀ ਟ੍ਰੇਨਿੰਗ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹਨ। ਨਾਲ ਹੀ, ਬਿਹਾਰ, ਪੱਛਮ ਬੰਗਾਲ, ਅਸਾਮ, ਕੇਰਲ, ਪੁਡੂਚੇਰੀ ਅਤੇ ਤਮਿਲ ਨਾਡੂ ਦੇ 24 ਚੋਣ ਰਜਿਸਟ੍ਰੇਸ਼ਨ ਅਧਿਕਾਰੀ (ERO) ਅਤੇ 13 ਜ਼ਿਲ੍ਹਾ ਚੋਣ ਅਧਿਕਾਰੀ (DEO) ਵੀ ਇਸ ਵਿੱਚ ਹਿੱਸਾ ਲੈ ਰਹੇ ਹਨ।
ਇਸ ਟ੍ਰੇਨਿੰਗ ਦੀ ਯੋਜਨਾ ਇਸ ਤਰ੍ਹਾਂ ਨਾਲ ਬਣਾਈ ਗਈ ਹੈ ਤਾਂ ਜੋ ਬੂਥ ਪੱਧਰੀ ਅਧਿਕਾਰੀਆਂ ਨੂੰ ਲੋਕ ਪ੍ਰਤੀਨਿਧਤਾ ਐਕਟ, 1950, ਵੋਟਰ ਰਜਿਸਟ੍ਰੇਸ਼ਨ ਨਿਯਮਾਂ, 1960 ਅਤੇ ਕਮਿਸ਼ਨ ਵੱਲੋਂ ਸਮੇਂ-ਸਮੇਂ 'ਤੇ ਜਾਰੀ ਕੀਤੇ ਗਏ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਉਹ ਵੋਟਰ ਸੂਚੀਆਂ ਦੀ ਗਲਤੀ-ਮੁਕਤ ਅੱਪਡੇਟ ਲਈ ਸਬੰਧਿਤ ਫਾਰਮ ਭਰਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਹੋਣ। ਉਹਨਾਂ ਨੂੰ ਇਸ ਕੰਮ ਵਿੱਚ ਸਹਾਇਤਾ ਲਈ ਡਿਜ਼ਾਈਨ ਕੀਤੇ ਗਏ ਸੂਚਨਾ ਟੈਕਨੋਲੋਜੀ (IT) ਐਪਲੀਕੇਸ਼ਨਾਂ ਨਾਲ ਜਾਣੂ ਕਰਵਾਇਆ ਜਾਵੇਗਾ।
ਬੀਐੱਲਓ‘ਜ਼ (BLOs) ਰਾਜ ਸਰਕਾਰ ਦੇ ਅਧਿਕਾਰੀ ਹੁੰਦੇ ਹਨ ਅਤੇ ਜ਼ਿਲ੍ਹਾ ਚੋਣ ਅਧਿਕਾਰੀਆਂ (ਡੀਈਓ) ਦੀ ਪ੍ਰਵਾਨਗੀ ਤੋਂ ਬਾਅਦ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ (EROs) ਦੁਆਰਾ ਨਿਯੁਕਤ ਕੀਤੇ ਜਾਂਦੇ ਹਨ। ਮੁੱਖ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਨੇ ਵੋਟਰ ਸੂਚੀਆਂ ਦੇ ਗਲਤੀ-ਰਹਿਤ ਅੱਪਡੇਟ ਵਿੱਚ ਜ਼ਿਲ੍ਹਾ ਚੋਣ ਅਧਿਕਾਰੀਆਂ ਅਤੇ ਬੀਐੱਲਓ (BLOs) ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕਰਦੇ ਹੋਏ, ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਜ ਸਰਕਾਰਾਂ ਨੂੰ ਐੱਸਡੀਐੱਮ ਪੱਧਰ ਜਾਂ ਇਸ ਦੇ ਇਸ ਦੇ ਬਰਾਬਰ ਦੇ ਅਧਿਕਾਰੀਆਂ ਨੂੰ ਈਆਰਓ ਵਜੋਂ ਨਿਯੁਕਤ ਕਰਨਾ ਚਾਹੀਦਾ ਹੈ। ਫਿਰ ਉਨ੍ਹਾਂ ਨੂੰ ਵਰੀਯਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਬੀ.ਐੱਲ.ਓ. ਦੀ ਨਿਯੁਕਤੀ ਕਰਨੀ ਚਾਹੀਦੀ ਹੈ ਅਤੇ ਜੋ ਉਨ੍ਹਾਂ ਦੇ ਇੰਚਾਰਜ ਅਧੀਨ ਪੋਲਿੰਗ ਸਟੇਸ਼ਨ ਦੇ ਆਮ ਨਿਵਾਸੀ ਹੋਣ।
ਮੁੱਖ ਚੋਣ ਕਮਿਸ਼ਨਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੰਵਿਧਾਨ ਦੀ ਧਾਰਾ 326 ਅਤੇ ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 20 ਦੇ ਅਨੁਸਾਰ, ਸਿਰਫ ਸਧਾਰਣ ਤੌਰ ‘ਤੇ ਚੋਣ ਖੇਤਰ ਵਿੱਚ ਰਹਿਣ ਵਾਲੇ 18 ਸਾਲ ਤੋਂ ਵੱਧ ਉਮਰ ਦੇ ਭਾਰਤ ਦੇ ਨਾਗਰਿਕਾਂ ਨੂੰ ਹੀ ਵੋਟਰ ਵਜੋਂ ਰਜਿਸਟਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸਾਰੇ ਸੀਈਓਜ਼, ਡੀਈਓਜ਼, ਈਆਰਓਜ਼ ਨੂੰ ਆਪਣੇ-ਆਪਣੇ ਪੱਧਰ ‘ਤੇ ਸਰਬ-ਪਾਰਟੀ ਮੀਟਿੰਗਾਂ ਆਯੋਜਿਤ ਕਰਨ ਅਤੇ ਵੋਟਰ ਸੂਚੀ ਨੂੰ ਸਹੀ ਢੰਗ ਨਾਲ ਅੱਪਡੇਟ ਕਰਨ ਸਮੇਤ ਆਪਣੇ ਅਧਿਕਾਰ ਖੇਤਰ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕਰਨ ਲਈ ਦਿੱਤੇ ਗਏ ਨਿਰਦੇਸ਼ਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਈਆਰਓਜ਼ ਜਾਂ ਬੀਐੱਲਓਜ਼ ਵਿਰੁੱਧ ਕਿਸੇ ਵੀ ਸ਼ਿਕਾਇਤ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਬੀਐੱਲਓਜ਼ ਨੂੰ ਵੋਟਰ ਸੂਚੀ ਨੂੰ ਅੱਪਡੇਟ ਕਰਨ ਲਈ ਘਰ-ਘਰ ਜਾ ਕੇ ਵੈਰੀਫਿਕੇਸ਼ਨ ਦੌਰਾਨ ਵੋਟਰਾਂ ਨਾਲ ਗੱਲਬਾਤ ਕਰਦੇ ਸਮੇਂ ਨਿਮਰਤਾ ਨਾਲ ਪੇਸ਼ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਲਗਭਗ 100 ਕਰੋੜ ਵੋਟਰਾਂ ਦੇ ਨਾਲ ਖੜ੍ਹਾ ਹੈ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹਾ ਰਹੇਗਾ।
******
ਪੀਕੇ/ਜੀਡੀਐੱਚ/ਆਰਪੀ
(Release ID: 2115803)
Visitor Counter : 9