ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਨਕਸਲੀਆਂ ਦੇ ਵਿਰੁੱਧ ਰੂਥਲੈੱਸ ਅਪ੍ਰੋਚ ਨਾਲ ਅੱਗੇ ਵਧ ਰਹੀ ਹੈ।


ਛੱਤੀਸਗੜ੍ਹ ਵਿੱਚ ਸੁਰੱਖਿਆ ਬਲਾਂ ਨੇ ਦੋ ਵੱਖ-ਵੱਖ ਆਪ੍ਰੇਸ਼ਨਸ ਵਿੱਚ 22 ਨਕਸਲੀਆਂ ਨੂੰ ਮਾਰ ਗਿਰਾਇਆ

‘ਨਕਸਲਮੁਕਤ ਭਾਰਤ ਅਭਿਯਾਨ’ ਦੀ ਦਿਸ਼ਾ ਵਿੱਚ ਅੱਜ ਸਾਡੇ ਜਵਾਨਾਂ ਨੇ ਇੱਕ ਹੋਰ ਵੱਡੀ ਸਫ਼ਲਤਾ ਹਾਸਲ ਕੀਤੀ ਹੈ

ਸਮਰਪਣ ਤੋਂ ਲੈ ਕੇ ਸਮਾਵੇਸ਼ ਦੀਆਂ ਸਾਰੀਆਂ ਸੁਵਿਧਾਵਾਂ ਦੇ ਬਾਵਜੂਦ ਨਕਸਲੀ ਆਤਮਸਮਰਪਣ ਨਹੀਂ ਕਰ ਰਹੇ, ਉਨ੍ਹਾਂ ਦੇ ਵਿਰੁੱਧ ਮੋਦੀ ਸਰਕਾਰ ਜ਼ੀਰੋ ਟੌਲਰੈਂਸ ਦੀ ਨੀਤੀ ਅਪਣਾ ਰਹੀ ਹੈ

ਅਗਲੇ ਵਰ੍ਹੇ 31 ਮਾਰਚ ਤੋਂ ਪਹਿਲਾਂ ਦੇਸ਼ ਨਕਸਲਮੁਕਤ ਹੋਣ ਵਾਲਾ ਹੈ

Posted On: 20 MAR 2025 5:39PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਨਕਸਲੀਆਂ ਦੇ ਵਿਰੁੱਧ ਰੂਥਲੈੱਸ ਅਪ੍ਰੋਚ ਦੇ ਨਾਲ ਅੱਗੇ ਵਧ ਰਹੀ ਹੈ।

ਅੱਜ ਛੱਤੀਸਗੜ੍ਹ ਵਿੱਚ ਸੁਰੱਖਿਆ ਬਲਾਂ ਦੁਆਰਾ ਦੋ ਵੱਖ-ਵੱਖ ਅਭਿਯਾਨਾਂ ਵਿੱਚ 22 ਨਕਸਲੀਆਂ ਦੇ ਮਾਰੇ ਜਾਣ ਤੋਂ ਬਾਅਦ X ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ‘ਨਕਸਲਮੁਕਤ ਭਾਰਤ ਅਭਿਯਾਨ’ ਦੀ ਦਿਸ਼ਾ ਵਿੱਚ ਅੱਜ ਸਾਡੇ ਜਵਾਨਾਂ ਨੇ ਇੱਕ ਹੋਰ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਛੱਤੀਸਗੜ੍ਹ ਦੇ ਬੀਜਾਪੁਰ ਅਤੇ ਕਾਂਕੇਰ ਵਿੱਚ ਸਾਡੇ ਸੁਰੱਖਿਆ ਬਲਾਂ ਦੇ 2 ਵੱਖ-ਵੱਖ ਆਪ੍ਰੇਸ਼ਨਾਂ ਵਿੱਚ 22 ਨਕਸਲੀ ਮਾਰੇ ਗਏ। ਮੋਦੀ ਸਰਕਾਰ ਨਕਸਲੀਆਂ ਦੇ ਵਿਰੁੱਧ ਰੂਥਲੈੱਸ ਅਪ੍ਰੋਚ ਨਾਲ ਅੱਗੇ ਵਧ ਰਹੀ ਹੈ ਅਤੇ ਸਮਰਪਣ ਤੋਂ ਲੈ ਕੇ ਸਮਾਵੇਸ਼ ਦੀਆਂ ਸਾਰੀਆਂ ਸੁਵਿਧਾਵਾਂ ਦੇ ਬਾਵਜੂਦ ਜੋ ਨਕਸਲੀ ਆਤਮਸਮਰਪਣ ਨਹੀਂ ਕਰ ਰਹੇ, ਉਨ੍ਹਾਂ ਦੇ ਵਿਰੁੱਧ ਜ਼ੀਰੋ ਟੌਲਰੈਂਸ ਦੀ ਨੀਤੀ ਅਪਣਾ ਰਹੀ ਹੈ। ਅਗਲੇ ਵਰ੍ਹੇ 31 ਮਾਰਚ ਤੋਂ ਪਹਿਲਾਂ ਦੇਸ਼ ਨਕਸਲਮੁਕਤ ਹੋਣ ਵਾਲਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਨਕਸਲਵਾਦ ਦੇ ਵਿਰੁੱਧ ਜ਼ੀਰੋ ਟੌਲਰੈਂਸ ਦੀ ਨੀਤੀ ਦੇ ਚਲਦੇ ਸਾਲ 2025 ਵਿੱਚ ਹੁਣ ਤੱਕ 90 ਨਕਸਲੀ ਮਾਰੇ ਜਾ ਚੁੱਕੇ ਹਨ, 104 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 164 ਨੇ ਆਤਮਸਮਰਪਣ ਕੀਤਾ ਹੈ। ਸਾਲ 2024 ਵਿੱਚ 290 ਨਕਸਲੀਆਂ ਨੂੰ ਨਿਊਟ੍ਰਲਾਇਜ਼ ਕੀਤਾ ਗਿਆ ਸੀ, 1090 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 881 ਨੇ ਆਤਮਸਮਰਪਣ ਕੀਤਾ ਸੀ। ਹੁਣ ਤੱਕ ਕੁੱਲ 15 ਟੌਪ ਨਕਸਲੀ ਲੀਡਰਸ ਨੂੰ ਨਿਊਟ੍ਰਲਾਇਜ਼ ਕੀਤਾ ਜਾ ਚੁੱਕਿਆ ਹੈ।

ਸਾਲ 2004 ਤੋਂ 2014 ਦੇ ਦਰਮਿਆਨ ਨਕਸਲੀ ਹਿੰਸਾ ਦੀਆਂ ਕੁੱਲ 16,463 ਘਟਨਾਵਾਂ ਹੋਈਆਂ ਸਨ, ਜਦਕਿ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ 2014 ਤੋਂ 2024 ਦੇ ਦਰਮਿਆਨ ਹਿੰਸਕ ਘਟਨਾਵਾਂ ਦੀ ਸੰਖਿਆ 53 ਪ੍ਰਤੀਸ਼ਤ ਤੋਂ ਘਟ ਕੇ 7,744 ਰਹਿ ਗਈ ਹੈ। ਇਸੇ ਤਰ੍ਹਾਂ, ਸੁਰੱਖਿਆ ਬਲਾਂ ਦੀ ਮੌਤ ਦੀ ਸੰਖਿਆ 1851 ਤੋਂ 73 ਪ੍ਰਤੀਸ਼ਤ ਘਟ ਕੇ 509 ਰਹਿ ਗਈ ਅਤੇ ਨਾਗਰਿਕਾਂ ਦੀ ਮੌਤ ਦੀ ਸੰਖਿਆ 70 ਪ੍ਰਤੀਸ਼ਤ ਦੀ ਕਮੀ ਦੇ ਨਾਲ 4766 ਤੋਂ 1495 ਰਹਿ ਗਈ ਹੈ।

ਸਾਲ 2014 ਤੱਕ ਕੁੱਲ 66 ਫੋਰਟੀਫਾਇਡ ਪੁਲਿਸ ਸਟੇਸ਼ਨ ਸਨ ਜਦਕਿ ਮੋਦੀ ਸਰਕਾਰ ਨੇ ਪਿਛਲੇ 10 ਵਰ੍ਹਿਆਂ ਦੇ ਕਾਰਜਕਾਲ ਵਿੱਚ ਇਨ੍ਹਾਂ ਦੀ ਸੰਖਿਆ ਵਧ ਕੇ 612 ਹੋ ਗਈ ਹੈ। ਇਸੇ ਤਰ੍ਹਾਂ, 2014 ਵਿੱਚ ਦੇਸ਼ ਵਿੱਚ 126 ਜ਼ਿਲ੍ਹੇ ਨਕਸਲਪ੍ਰਭਾਵਿਤ ਸਨ, ਲੇਕਿਨ 2024 ਵਿੱਚ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਦੀ ਸੰਖਿਆ ਘਟ ਕੇ ਸਿਰਫ਼ 12 ਰਹਿ ਗਈ ਹੈ। ਪਿਛਲੇ 5 ਵਰ੍ਹਿਆਂ ਵਿੱਚ ਕੁੱਲ 302 ਸੁਰੱਖਿਆ ਕੈਂਪ ਅਤੇ 68 ਨਾਈਟ ਲੈਂਡਿੰਗ ਹੈਲੀਪੈਡਸ ਬਣਾਏ ਗਏ ਹਨ। 

*****

ਆਰਕੇ/ਵੀਵੀ/ਏਐੱਸਐੱਚ/ਪੀਆਰ/ਪੀਐੱਸ


(Release ID: 2113520) Visitor Counter : 16