ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਹਾਂਗਕਾਂਗ ਫਿਲਮਾਰਟ (FILMART ) ਵਿੱਚ ਭਾਰਤ ਪਵੇਲੀਅਨ ਦੀ ਇਤਿਹਾਸਕ ਸ਼ੁਰੂਆਤ
ਹਾਂਗਕਾਂਗ ਵਿੱਚ ਭਾਰਤ ਦੇ ਕੌਂਸਲ ਜਨਰਲ ਨੇ ਹਾਂਗਕਾਂਗ (ਫਿਲਮਾਰਟ) ਵਿੱਚ ਪਹਿਲੇ ਭਾਰਤ ਪਵੇਲੀਅਨ ਦਾ ਉਦਘਾਟਨ ਕੀਤਾ
"ਪਵੇਲੀਅਨ ਭਾਰਤੀ ਸਿਨੇਮਾ ਲਈ ਵਿਸ਼ਵਵਿਆਪੀ ਭਾਈਵਾਲੀ ਦੇ ਇੱਕ ਨਵੇਂ ਯੁੱਗ ਦੀ ਪ੍ਰਤੀਨਿਧਤਾ ਕਰਦਾ ਹੈ": ਕੌਂਸਲ ਜਨਰਲ ਆਵ੍ ਇੰਡੀਆ, ਮਹਾਮਹਿਮ ਸ਼੍ਰੀਮਤੀ ਸਤਵੰਤ ਖਨਾਲਿਆ (Satwant Khanalia)
Posted On:
19 MAR 2025 6:10PM by PIB Chandigarh
ਵਿਸ਼ਵ ਪੱਧਰ 'ਤੇ ਭਾਰਤੀ ਸਿਨੇਮਾ ਲਈ ਇੱਕ ਇਤਿਹਾਸਕ ਪਲ, ਵੱਕਾਰੀ ਹਾਂਗਕਾਂਗ ਇੰਟਰਨੈਸ਼ਨਲ ਫਿਲਮ ਐਂਡ ਟੀਵੀ ਮਾਰਕੀਟ (ਫਿਲਮਾਰਟ) ਵਿਖੇ ਪਹਿਲੀ ਵਾਰ ਭਾਰਤ ਪਵੇਲੀਅਨ ਦੀ ਸ਼ੁਰੂਆਤ ਹੋਈ। ਹਾਂਗਕਾਂਗ ਅਤੇ ਮਕਾਊ ਵਿੱਚ ਭਾਰਤ ਦੀ ਕੌਂਸਲ ਜਨਰਲ, ਮਹਾਮਹਿਮ ਸ਼੍ਰੀਮਤੀ ਸਤਵੰਤ ਖਨਾਲਿਆ ਨੇ ਇਸ ਪਵੇਲੀਅਨ ਦਾ ਉਦਘਾਟਨ ਕੀਤਾ ਜੋ ਕਿ ਅੰਤਰਰਾਸ਼ਟਰੀ ਫਿਲਮ ਅਤੇ ਮੀਡੀਆ ਉਦਯੋਗ ਵਿੱਚ ਭਾਰਤ ਦੀ ਮੌਜੂਦਗੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਪ੍ਰਧਾਨਗੀ ਹੇਠ ਸਰਵਿਸ ਐਕਸਪੋਰਟ ਪ੍ਰਮੋਸ਼ਨ ਕੌਂਸਲ (ਐੱਸਈਪੀਸੀ), ਵਣਜ ਅਤੇ ਉਦਯੋਗ ਮੰਤਰਾਲੇ ਅਤੇ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (NFDC) ਦੁਆਰਾ ਆਯੋਜਿਤ ਭਾਰਤ ਪਵੇਲੀਅਨ ਨੂੰ ਹਾਂਗਕਾਂਗ ਅਤੇ ਮਕਾਊ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਦੁਆਰਾ ਸਮਰਥਨ ਪ੍ਰਾਪਤ ਹੈ। ਇਹ ਪਹਿਲ ਭਾਰਤੀ ਸਿਨੇਮਾ ਦੇ ਵਧ ਰਹੇ ਪ੍ਰਭਾਵ ਅਤੇ ਇਸ ਦੇ ਵਿਸ਼ਵਵਿਆਪੀ ਪੱਧਰ ‘ਤੇ ਫੈਲਦੇ ਪ੍ਰਭਾਵ ਨੂੰ ਉਜਾਗਰ ਕਰਦੀ ਹੈ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਭਾਰਤ ਦੀ ਕਹਾਣੀ ਸੁਣਾਉਣ ਦੀ ਕਲਾ ਦੀਆਂ ਅਥਾਹ ਸੰਭਾਵਨਾਵਾਂ ਨੂੰ ਦਰਸਾਉਂਦੀ ਹੈ।
VR1G.jpeg)
ਮਹਾਮਹਿਮ ਸ਼੍ਰੀਮਤੀ ਸਤਵੰਤ ਖਨਾਲਿਆ ਨੇ ਉਦਘਾਟਨ ਮੌਕੇ ਭਾਰਤ ਦੇ ਗਤੀਸ਼ੀਲ ਸਿਨੇਮੈਟਿਕ ਦ੍ਰਿਸ਼ 'ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ, "ਫਿਲਮਾਰਟ ਵਿਖੇ ਪਹਿਲੀ ਵਾਰ ਭਾਰਤ ਪਵੇਲੀਅਨ ਦਾ ਉਦਘਾਟਨ ਕਰਨਾ ਇੱਕ ਸਨਮਾਨ ਦੀ ਗੱਲ ਹੈ। ਭਾਰਤ ਦਾ ਫਿਲਮ ਉਦਯੋਗ ਦੁਨੀਆ ਦੇ ਸਭ ਤੋਂ ਵੱਡੇ ਉਦਯੋਗਾਂ ਵਿੱਚੋਂ ਇੱਕ ਹੈ ਅਤੇ ਇਸ ਦੀਆਂ ਕਹਾਣੀਆਂ ਦਾ ਵੱਖ-ਵੱਖ ਸੱਭਿਆਚਾਰਾਂ ਦੇ ਦਰਸ਼ਕਾਂ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਵੇਲੀਅਨ ਭਾਰਤੀ ਸਿਨੇਮਾ ਲਈ ਵਿਸ਼ਵਵਿਆਪੀ ਭਾਗੀਦਾਰੀ ਅਤੇ ਮੌਕਿਆਂ ਦੇ ਇੱਕ ਨਵੇਂ ਯੁੱਗ ਦੀ ਪ੍ਰਤੀਨਿਧਤਾ ਕਰਦਾ ਹੈ।"
ਵੇਵਸ ਨੂੰ ਉਤਸ਼ਾਹਿਤ ਕਰਨਾ: ਭਾਰਤ ਦਾ ਪ੍ਰਮੁੱਖ ਵਿਸ਼ਵਵਿਆਪੀ ਐੱਮ ਐਂਡ ਈ ਸਮਿਟ
ਮੁੰਬਈ ਵਿੱਚ 1 ਤੋਂ 4 ਮਈ 2025 ਤੱਕ ਆਯੋਜਿਤ ਹੋਣ ਵਾਲੇ ਭਾਰਤ ਪਵੇਲੀਅਨ ਦਾ ਮੁੱਖ ਉਦੇਸ਼ ਵਰਲਡ ਆਡੀਓ ਵਿਜੁਅਲ ਅਤੇ ਐਂਟਰਟੇਨਮੈਂਟ ਸਮਿਟ (ਵੇਵਸ) ਨੂੰ ਉਤਸ਼ਾਹਿਤ ਕਰਨਾ ਹੈ। ਵੇਵਸ ਇੱਕ ਪ੍ਰਮੁੱਖ ਪਲੈਟਫਾਰਮ ਬਣਨ ਲਈ ਤਿਆਰ ਹੈ ਜਿਸ ਦਾ ਉਦੇਸ਼ ਗਲੋਬਲ ਮੀਡੀਆ ਅਤੇ ਮਨੋਰੰਜਨ (ਐਮ ਐਂਡ ਈ) ਉਦਯੋਗ ਦਾ ਧਿਆਨ ਭਾਰਤ ਵੱਲ ਆਕਰਸ਼ਿਤ ਕਰਨਾ, ਵਪਾਰ, ਇਨੋਵੇਸ਼ਨ ਅਤੇ ਸਰਹੱਦ ਪਾਰ ਸਹਿਯੋਗ ਨੂੰ ਹੁਲਾਰਾ ਦੇਣਾ ਹੈ। ਚੋਟੀ ਦੇ ਉਦਯੋਗ ਨੇਤਾਵਾਂ, ਇਨੋਵੇਟਰਾਂ ਅਤੇ ਹਿੱਸੇਦਾਰਾਂ ਦੇ ਹਿੱਸਾ ਲੈਣ ਦੀ ਉਮੀਦ ਦੇ ਨਾਲ, ਵੇਵਸ ਦਾ ਉਦੇਸ਼ ਭਾਰਤ ਨੂੰ ਦੁਨੀਆ ਦੇ ਕੰਟੈਂਟ ਹੱਬ ਵਜੋਂ ਸਥਾਪਿਤ ਕਰਨਾ ਹੈ।
ਸਹਿਯੋਗ ਨੂੰ ਉਤਸ਼ਾਹਿਤ ਕਰਨਾ ਅਤੇ ਮੌਕਿਆਂ ਦਾ ਵਿਸਤਾਰ ਕਰਨਾ
ਫਿਲਮਾਰਟ ਦੇ ਭਾਰਤ ਪਵੇਲੀਅਨ ਵਿੱਚ ਪਹਿਲੇ ਦਿਨ ਕਈ ਗਤੀਵਿਧੀਆਂ ਹੋਈਆਂ, ਜਿਸ ਵਿੱਚ ਅੰਤਰਰਾਸ਼ਟਰੀ ਉਦਯੋਗ ਪ੍ਰਤੀਨਿਧੀਆਂ ਨਾਲ ਗੱਲਬਾਤ, ਮੀਟਿੰਗਾਂ ਅਤੇ ਨੈੱਟਵਰਕਿੰਗ ਸੈਸ਼ਨ ਆਯੋਜਿਤ ਕੀਤੇ ਗਏ। ਪਵੇਲੀਅਨ ਵਿਖੇ ਸਹਿ-ਨਿਰਮਾਣ, ਸਮੱਗਰੀ ਵੰਡ ਅਤੇ ਸਹਿਯੋਗ 'ਤੇ ਚਰਚਾ ਕੀਤੀ ਗਈ, ਜਿਸ ਨਾਲ ਭਾਰਤੀ ਫਿਲਮ ਨਿਰਮਾਤਾਵਾਂ ਅਤੇ ਸਮੱਗਰੀ ਨਿਰਮਾਤਾਵਾਂ ਲਈ ਨਵੇਂ ਬਜ਼ਾਰਾਂ ਦੀ ਪੜਚੋਲ ਕਰਨ ਅਤੇ ਆਪਣੀ ਵਿਸ਼ਵਵਿਆਪੀ ਪਹੁੰਚ ਦਾ ਵਿਸਥਾਰ ਕਰਨ ਲਈ ਨਵੇਂ ਆਯਾਮ ਖੁੱਲ੍ਹ ਗਏ।
ਐੱਨਐੱਫਡੀਸੀ ਬਾਰੇ
ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਆਫ਼ ਇੰਡੀਆ ਦੇਸ਼ ਵਿੱਚ ਚੰਗੇ ਸਿਨੇਮਾ ਅੰਦੋਲਨ ਨੂੰ ਉਤਸ਼ਾਹਿਤ ਕਰਨ ਲਈ ਸਥਾਪਿਤ ਕੀਤੀ ਗਈ ਕੇਂਦਰੀ ਏਜੰਸੀ ਹੈ। FILMART, ਕਾਨਸ ਫਿਲਮ ਫੈਸਟੀਵਲ ਅਤੇ ਬਰਲਿਨਲੇ (Berlinale) ਵਰਗੇ ਪ੍ਰਮੁੱਖ ਅੰਤਰਰਾਸ਼ਟਰੀ ਸਮਾਗਮਾਂ ਵਿੱਚ ਆਪਣੀ ਭਾਗੀਦਾਰੀ ਰਾਹੀਂ, ਐੱਨਐੱਫਡੀਸੀ ਭਾਰਤੀ ਫਿਲਮ ਨਿਰਮਾਤਾਵਾਂ ਲਈ ਸਹਿ-ਨਿਰਮਾਣ, ਬਜ਼ਾਰ ਪਹੁੰਚ ਅਤੇ ਵੰਡ ਦੇ ਮੌਕਿਆਂ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
FBX3.jpeg)
ਵੇਵਸ ਬਾਰੇ
ਮੀਡੀਆ ਅਤੇ ਐਂਟਰਟੇਨਮੈਂਟ (ਐੱਮ ਐਂਡ ਈ) ਖੇਤਰ ਵਿੱਚ ਪਹਿਲੇ ਵਰਲਡ ਆਡੀਓ-ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦਾ ਆਯੋਜਨ ਭਾਰਤ ਸਰਕਾਰ ਦੁਆਰਾ 1 ਤੋਂ 4 ਮਈ, 2025 ਤੱਕ ਮੁੰਬਈ, ਮਹਾਰਾਸ਼ਟਰ ਵਿੱਚ ਕੀਤਾ ਜਾਵੇਗਾ।
ਇਹ ਸਮਿਟ ਐਮ ਐਂਡ ਈ ਲੈਂਡਸਕੇਪ ਵਿੱਚ ਉਦਯੋਗ ਪੇਸ਼ੇਵਰਾਂ, ਨਿਵੇਸ਼ਕਾਂ, ਨਿਰਮਾਤਾਵਾਂ ਜਾਂ ਇਨੋਵੇਟਰਸ -ਸਾਰਿਆਂ ਨੂੰ ਜੁੜਨ, ਸਹਿਯੋਗ ਕਰਨ, ਇਨੋਵੇਟ ਕਰਨ ਅਤੇ ਯੋਗਦਾਨ ਪਾਉਣ ਲਈ ਅੰਤਿਮ ਗਲੋਬਲ ਪਲੈਟਫਾਰਮ ਪ੍ਰਦਾਨ ਕਰਦਾ ਹੈ।
ਵੇਵਸ ਭਾਰਤ ਦੀ ਸਿਰਜਣਾਤਮਕ ਸ਼ਕਤੀ ਨੂੰ ਵਧਾਉਣ ਲਈ ਤਿਆਰ ਹੈ, ਜੋ ਸਮੱਗਰੀ ਸਿਰਜਣਾ, ਬੌਧਿਕ ਸੰਪਦਾ ਅਤੇ ਤਕਨੀਕੀ ਨਵੀਨਤਾ ਦੇ ਕੇਂਦਰ ਵਜੋਂ ਆਪਣੀ ਸਥਿਤੀ ਨੂੰ ਵਧਾਉਂਦਾ ਹੈ। ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਸਾਊਂਡ ਅਤੇ ਮਿਊਜ਼ਿਕ, ਇਸ਼ਤਿਹਾਰਬਾਜ਼ੀ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜੈਨਰੇਟਿਵ ਏਆਈ, ਔਗਮੈਂਟਿਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ) ਅਤੇ ਐਕਸਟੈਂਡਿਡ ਰਿਐਲਿਟੀ (ਐਕਸਆਰ) 'ਤੇ ਮੁੱਖ ਧਿਆਨ ਦਿੱਤਾ ਜਾਵੇਗਾ।
ਕੀ ਤੁਹਾਡੇ ਕੋਈ ਸਵਾਲ ਹਨ? ਉੱਤਰ ਇੱਥੇ ਦੇਖੋ
ਆਉ, ਸਾਡੇ ਨਾਲ ਅੱਗੇ ਵਧੋ। WAVES ਦੇ ਲਈ ਹੁਣੇ ਰਜਿਸਟ੍ਰੇਸ਼ਨ ਕਰੋ (ਜਲਦੀ ਹੀ ਆ ਰਿਹਾ ਹੈ!)
************
ਪੀਆਈਬੀ ਟੀਮ ਵੇਵਸ 2025 | ਧਨਲਕਸ਼ਮੀ/ ਪ੍ਰੀਤੀ ਮਲੰਦਕਰ| 072
(Release ID: 2113228)
Visitor Counter : 15