ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ 1 ਮਈ 2025 ਤੋਂ ਮੁੰਬਈ ਵਿੱਚ ਹੋਣ ਵਾਲੇ ਵਰਲਡ ਆਡੀਓ ਵਿਜ਼ੁਅਲ ਅਤੇ ਐਂਟਰਟੇਨਮੈਂਟ ਸਮਿਟ 2025 ਤੋਂ ਪਹਿਲਾਂ ਵਿਸ਼ਵ ਭਾਈਚਾਰੇ ਤੱਕ ਪਹੁੰਚ ਕਰੇਗੀ; ਇਸ ਮਹੱਤਵਪੂਰਨ ਆਲਮੀ ਮੀਡੀਆ ਸੰਵਾਦ ਵਿੱਚ ਵਿਆਪਕ ਭਾਗੀਦਾਰੀ ਦੀ ਮੰਗ
ਕੇਂਦਰੀ ਮੰਤਰੀ ਡਾ. ਐੱਸ ਜੈਸ਼ੰਕਰ ਅਤੇ ਸ਼੍ਰੀ ਅਸ਼ਵਿਨੀ ਵੈਸ਼ਣਵ, ਰਾਜ ਮੰਤਰੀ ਡਾ. ਐੱਲ ਮੁਰੂਗਨ, ਮੇਜ਼ਬਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਣਵੀਸ ਦੇ ਨਾਲ 13 ਮਾਰਚ 2025 ਨੂੰ ਨਵੀਂ ਦਿੱਲੀ ਵਿੱਚ 100 ਤੋਂ ਵੱਧ ਰਾਜਦੂਤਾਂ ਅਤੇ ਹਾਈ ਕਮਿਸ਼ਨਰਾਂ ਨੂੰ ਵਧ-ਫੂਲ ਰਹੇ ਮੀਡੀਆ ਅਤੇ ਮਨੋਰੰਜਨ ਖੇਤਰ 'ਤੇ ਇੱਕ ਸਹਿਯੋਗੀ ਪਹੁੰਚ ਲਈ ਇੱਕ ਗਲੋਬਲ ਪਲੈਟਫਾਰਮ ਵਜੋਂ ਵੇਵਸ ਦੇ ਲਾਭਾਂ ਬਾਰੇ ਦੱਸਣਗੇ
ਆਲਮੀ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਵੇਵਸ ਦੀ ਅਗਵਾਈ ਹੇਠ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਸਾਰੇ ਦੇਸ਼ਾਂ ਲਈ ਸਾਂਝੇ ਮੌਕਿਆਂ ਅਤੇ ਚਿੰਤਾਵਾਂ 'ਤੇ ਚਰਚਾ ਆਲਮੀ ਮੀਡੀਆ ਸੰਵਾਦ ਦਾ ਮੁੱਖ ਏਜੰਡਾ ਬਿੰਦੂ ਹਨ
Posted On:
12 MAR 2025 4:09PM by PIB Chandigarh
ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਦੇ ਤਹਿਤ ਭਾਰਤ ਸਰਕਾਰ 13 ਮਾਰਚ 2025 ਨੂੰ ਨਵੀਂ ਦਿੱਲੀ ਦੇ ਸੁਸ਼ਮਾ ਸਵਰਾਜ ਭਵਨ ਵਿਖੇ ਸ਼ਾਮ 4.30 ਵਜੇ ਵਰਲਡ ਆਡੀਓ ਵਿਜ਼ੁਅਲ ਅਤੇ ਐਂਟਰਟੇਨਮੈਂਟ ਸਮਿਟ (ਵੇਵਸ) 2025 ਤੋਂ ਪਹਿਲਾਂ ਵਿਸ਼ਵ ਭਾਈਚਾਰੇ ਤੱਕ ਪਹੁੰਚ ਕਰੇਗੀ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਲੋਂ ਆਯੋਜਿਤ ਇਹ ਆਊਟਰੀਚ ਪ੍ਰੋਗਰਾਮ 2 ਮਈ 2025 ਨੂੰ ਮੁੰਬਈ ਵਿੱਚ ਪਹਿਲੇ ਵੇਵਸ ਐਲਾਨਨਾਮੇ ਤੋਂ ਪਹਿਲਾਂ ਵੱਖ-ਵੱਖ ਸਰਕਾਰਾਂ ਤੋਂ ਇੱਕ ਮਹੱਤਵਪੂਰਨ ਆਲਮੀ ਮੀਡੀਆ ਸੰਵਾਦ ਵਿੱਚ ਭਾਗੀਦਾਰੀ ਦੀ ਮੰਗ ਕਰੇਗਾ।
ਕੇਂਦਰੀ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ, ਰੇਲਵੇ ਅਤੇ ਐੱਮਈਆਈਟੀਵਾਈ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ ਮੁਰੂਗਨ, ਮੇਜ਼ਬਾਨ ਰਾਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਣਵੀਸ ਦੇ ਨਾਲ ਤੇਜ਼ੀ ਨਾਲ ਵਧ-ਫੂਲ ਰਹੇ ਮੀਡੀਆ ਅਤੇ ਮਨੋਰੰਜਨ ਖੇਤਰ ਲਈ ਇੱਕ ਏਕੀਕ੍ਰਿਤ ਗਲੋਬਲ ਪਲੈਟਫਾਰਮ ਵਜੋਂ ਵੇਵਸ ਦੀ ਪਰਿਵਰਤਨਸ਼ੀਲ ਸੰਭਾਵਨਾ ਨੂੰ ਉਜਾਗਰ ਕਰਨਗੇ। ਇਸ ਪ੍ਰੋਗਰਾਮ ਵਿੱਚ 100 ਤੋਂ ਵੱਧ ਰਾਜਦੂਤ ਅਤੇ ਹਾਈ ਕਮਿਸ਼ਨਰ ਸ਼ਾਮਲ ਹੋਣਗੇ ਅਤੇ ਐੱਮ ਅਤੇ ਈ ਖੇਤਰ ਵਿੱਚ ਇੱਕ ਸਹਿਯੋਗੀ ਪਹੁੰਚ ਲਈ ਮੌਕਿਆਂ ਦੀ ਰੂਪ-ਰੇਖਾ ਤਿਆਰ ਕਰਨਗੇ।
ਆਲਮੀ ਮੀਡੀਆ ਸੰਵਾਦ
2 ਮਈ 2025 ਨੂੰ ਮੁੰਬਈ ਵਿੱਚ ਵਿਸ਼ਵ ਆਡੀਓ ਵਿਜ਼ੁਅਲ ਮਨੋਰੰਜਨ ਸੰਮੇਲਨ (ਵੇਵਸ) 2025 ਵਿੱਚ ਹੋਣ ਵਾਲੇ ਆਲਮੀ ਮੀਡੀਆ ਸੰਵਾਦ ਦਾ ਉਦੇਸ਼ ਅੰਤਰਰਾਸ਼ਟਰੀ ਸਹਿਯੋਗ, ਤਕਨੀਕੀ ਨਵੀਨਤਾ ਅਤੇ ਨੈਤਿਕ ਅਭਿਆਸਾਂ 'ਤੇ ਕੇਂਦ੍ਰਿਤ ਆਡੀਓ-ਵਿਜ਼ੁਅਲ ਅਤੇ ਮਨੋਰੰਜਨ ਖੇਤਰਾਂ ਦੇ ਭਵਿੱਖ ਨੂੰ ਆਕਾਰ ਦੇਣ ਦੇ ਉਦੇਸ਼ ਨਾਲ ਇੱਕ ਰਚਨਾਤਮਕ ਅਤੇ ਗਤੀਸ਼ੀਲ ਸੰਵਾਦ ਵਿੱਚ ਸ਼ਾਮਲ ਹੋਣ ਲਈ ਵਿਸ਼ਵ ਨੇਤਾਵਾਂ, ਨੀਤੀ ਨਿਰਮਾਤਾਵਾਂ, ਉਦਯੋਗ ਹਿਤਧਾਰਕਾਂ, ਮੀਡੀਆ ਪੇਸ਼ੇਵਰਾਂ ਅਤੇ ਕਲਾਕਾਰਾਂ ਨੂੰ ਇੱਕ ਮੰਚ 'ਤੇ ਇਕੱਠੇ ਕਰਨਾ ਹੈ।
ਚਰਚਾ ਦੇ ਮੁੱਖ ਨੁਕਤੇ
ਸੰਵਾਦ ਦਾ ਇੱਕ ਮੁੱਖ ਉਦੇਸ਼ ਐੱਮ ਅਤੇ ਈ ਸੈਕਟਰ ਦੇ ਨਿਰਪੱਖ ਅਤੇ ਪਾਰਦਰਸ਼ੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਦੇਸ਼ਾਂ ਵਿੱਚ ਖੁੱਲ੍ਹੀ ਗੱਲਬਾਤ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। ਇਹ ਚਰਚਾਵਾਂ ਸਰਹੱਦ ਪਾਰ ਸਹਿਯੋਗ ਨੂੰ ਵਧਾਉਣ ਦੀਆਂ ਰਣਨੀਤੀਆਂ 'ਤੇ ਕੇਂਦ੍ਰਿਤ ਹੋਣਗੀਆਂ, ਅਤੇ ਸਾਂਝੀਆਂ ਚੁਣੌਤੀਆਂ ਅਤੇ ਮੌਕਿਆਂ ਨੂੰ ਹੱਲ ਕਰਨ ਲਈ ਗਿਆਨ-ਵੰਡ ਅਤੇ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰਨਗੀਆਂ। ਇਹ ਗੱਲਬਾਤ ਐੱਮ ਅਤੇ ਈ ਸੈਕਟਰ ਵਿੱਚ ਖੁੱਲ੍ਹੇ ਅਤੇ ਨਿਰਪੱਖ ਵਪਾਰ ਅਭਿਆਸਾਂ ਦੀ ਮਹੱਤਤਾ 'ਤੇ ਵੀ ਜ਼ੋਰ ਦੇਵੇਗੀ, ਜਿਸ ਨਾਲ ਸਾਰੇ ਹਿਤਧਾਰਕਾਂ ਲਈ ਬਰਾਬਰ ਪਹੁੰਚ ਅਤੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ। ਵੇਵਸ ਦੀ ਅਗਵਾਈ ਹੇਠ ਆਲਮੀ ਮੀਡੀਆ ਸੰਵਾਦ ਦੇ ਮੁੱਖ ਏਜੰਡਾ ਬਿੰਦੂਆਂ ਵਿੱਚ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਸਾਰੇ ਦੇਸ਼ਾਂ ਲਈ ਸਾਂਝੇ ਮੌਕਿਆਂ ਅਤੇ ਚਿੰਤਾਵਾਂ 'ਤੇ ਚਰਚਾ ਕਰਨਾ ਸ਼ਾਮਲ ਹੈ, ਜਿਸ ਨਾਲ ਵਿਸ਼ਵਵਿਆਪੀ ਸਦਭਾਵਨਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਵੇਵਸ 2025
ਵੇਵਸ ਇੱਕ ਪ੍ਰਮੁੱਖ ਆਲਮੀ ਪ੍ਰੋਗਰਾਮ ਹੈ ਜੋ 1 ਮਈ ਤੋਂ 4 ਮਈ 2025 ਤੱਕ ਮੁੰਬਈ, ਮਹਾਰਾਸ਼ਟਰ ਵਿਖੇ ਆਯੋਜਿਤ ਕੀਤੇ ਜਾਣ ਵਾਲੇ ਪੂਰੇ ਮੀਡੀਆ ਅਤੇ ਮਨੋਰੰਜਨ (ਐੱਮ ਐਂਡ ਈ) ਖੇਤਰ ਨੂੰ ਇਕਜੁੱਟ ਕਰਦਾ ਹੈ। ਇਸ ਦਾ ਉਦੇਸ਼ ਭਾਰਤ ਦੇ ਐੱਮ ਐਂਡਈ ਉਦਯੋਗ ਨੂੰ ਆਲਮੀ ਬਜ਼ਾਰ ਨਾਲ ਅਤੇ ਆਲਮੀ ਐੱਮ ਐਂਡ ਈ ਉਦਯੋਗ ਨੂੰ ਭਾਰਤੀ ਬਜ਼ਾਰ ਨਾਲ ਜੋੜਨਾ, ਵਿਕਾਸ ਕਰਨਾ, ਸਹਿਯੋਗ ਦੇਣਾ ਅਤੇ ਨਵੀਨਤਾਵਾਂ ਨੂੰ ਉਤਸ਼ਾਹਿਤ ਕਰਨਾ ਹੈ। ਵੇਵਸ ਦਾ ਉਦੇਸ਼ ਮੀਡੀਆ ਅਤੇ ਮਨੋਰੰਜਨ ਉਦਯੋਗ ਲਈ ਇੱਕ ਗਲੋਬਲ ਸੁਮੇਲਤਾ ਸੰਮੇਲਨ ਬਣਨਾ ਹੈ। ਇਹ ਭਾਰਤ ਦੀ ਰਚਨਾਤਮਕ ਤਾਕਤ ਨੂੰ ਵਧਾਉਣ ਲਈ ਤਿਆਰ ਹੈ, ਜੋ ਸਮੱਗਰੀ ਨਿਰਮਾਣ, ਬੌਧਿਕ ਅਸਾਸਿਆਂ ਅਤੇ ਤਕਨੀਕੀ ਨਵੀਨਤਾ ਲਈ ਇੱਕ ਕੇਂਦਰ ਵਜੋਂ ਆਪਣੀ ਸਥਿਤੀ ਨੂੰ ਵਧਾ ਰਿਹਾ ਹੈ। ਫੋਕਸ ਵਿੱਚ ਉਦਯੋਗਾਂ ਅਤੇ ਖੇਤਰਾਂ ਵਿੱਚ ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮਾਂ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਸਾਊਂਡ ਅਤੇ ਸੰਗੀਤ, ਇਸ਼ਤਿਹਾਰਬਾਜ਼ੀ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜੈਨਰੇਟਿਵ ਏਆਈ, ਔਗਮੈਂਟਿਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ) ਅਤੇ ਐਕਸਟੈਂਡਿਡ ਰਿਐਲਿਟੀ (ਐਕਸਆਰ) ਸ਼ਾਮਲ ਹਨ।
ਇਸ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ, ਵੇਵਸ 2025 ਵਿੱਚ ਸਹਿਯੋਗ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਕਈ ਗਤੀਸ਼ੀਲ ਪਲੈਟਫਾਰਮ ਹੋਣਗੇ। ਵੇਵਜ ਬਜ਼ਾਰ ਵਪਾਰਕ ਭਾਈਵਾਲੀ ਅਤੇ ਸਮੱਗਰੀ ਪ੍ਰਾਪਤੀ ਲਈ ਇੱਕ ਬਜ਼ਾਰ ਪ੍ਰਦਾਨ ਕਰੇਗਾ, ਜਿਸ ਵਿੱਚ ਸਾਲ ਭਰ ਦੇ ਆਲਮੀ ਸਮੱਗਰੀ ਵਪਾਰ ਲਈ ਪਹਿਲੇ ਈ-ਬਜ਼ਾਰ ਦੀ ਸ਼ੁਰੂਆਤ ਸ਼ਾਮਲ ਹੈ। ਵੇਵਐਕਸਲੇਰੇਟਰ ਨਵੀਨਤਾ ਅਤੇ ਫੰਡਿੰਗ ਨੂੰ ਉਤਸ਼ਾਹਿਤ ਕਰਨ ਲਈ ਲਾਈਵ ਪਿੱਚਿੰਗ ਸੈਸ਼ਨਾਂ ਰਾਹੀਂ ਐੱਮ ਐਂਡ ਈ ਸਟਾਰਟਅੱਪਸ ਨੂੰ ਨਿਵੇਸ਼ਕਾਂ ਅਤੇ ਸਲਾਹਕਾਰਾਂ ਨਾਲ ਜੋੜੇਗਾ। ਕ੍ਰਿਏਟੋਸਫੀਅਰ ਮਾਸਟਰ ਕਲਾਸਾਂ, ਵਰਕਸ਼ਾਪਾਂ, ਇੱਕ ਗੇਮਿੰਗ ਖੇਤਰ ਅਤੇ ਕ੍ਰਿਏਟ ਇਨ ਇੰਡੀਆ ਚੈਲੇਂਜਿਜ਼ ਦੇ ਗ੍ਰੈਂਡ ਫਿਨਾਲੇ ਦੇ ਨਾਲ ਇਮਰਸਿਵ ਅਨੁਭਵ ਪ੍ਰਦਾਨ ਕਰੇਗਾ, ਜਿਸ ਦਾ ਅੰਤ ਵੇਵਸ ਸੀਆਈਸੀ ਅਵਾਰਡਸ ਨਾਲ ਹੋਵੇਗਾ। ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਇਕੱਠੇ ਮਿਲ ਕੇ, ਵੇਵਸ 2025 ਨੂੰ ਇੱਕ ਪਰਿਵਰਤਨਸ਼ੀਲ ਆਯੋਜਨ ਵਜੋਂ ਸਥਾਪਿਤ ਕਰਨਾ ਹੈ ਜੋ ਆਲਮੀ ਐੱਮ ਅਤੇ ਈ ਉਦਯੋਗ ਲਈ ਇੱਕ ਏਕੀਕ੍ਰਿਤ ਅਤੇ ਤਾਲਮੇਲ ਵਾਲੀ ਪਹੁੰਚ ਨੂੰ ਉਤਸ਼ਾਹਿਤ ਕਰੇਗਾ।
****
ਧਰਮੇਂਦਰ ਤਿਵਾੜੀ/ਨਵੀਨ ਸ਼੍ਰੀਜੀਤ
(Release ID: 2111050)
Visitor Counter : 8
Read this release in:
Malayalam
,
Kannada
,
English
,
Urdu
,
Hindi
,
Marathi
,
Bengali
,
Assamese
,
Gujarati
,
Odia
,
Tamil