ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤੀ ਜਨਸੰਚਾਰ ਸੰਸਥਾਨ (IIMC) 4 ਮਾਰਚ, 2025 ਨੂੰ ਆਪਣਾ 56ਵਾਂ ਕਨਵੋਕੇਸ਼ਨ ਸਮਾਰੋਹ ਆਯੋਜਿਤ ਕਰੇਗਾ, ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਇਸ ਮੌਕੇ ‘ਤੇ ਮੌਜੂਦ ਰਹਿਣਗੇ
ਕਨਵੋਕੇਸ਼ਨ ਸਮਾਰੋਹ ਵਿੱਚ ਨਵੀਂ ਦਿੱਲੀ ਅਤੇ ਪੰਜ ਖੇਤਰੀ ਕੈਂਪਸ ਦੇ 478 ਵਿਦਿਆਰਥੀਆਂ ਨੂੰ ਡਿਪਲੋਮਾ ਅਤੇ ਉਤਕ੍ਰਿਸ਼ਟਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ
Posted On:
03 MAR 2025 12:34PM by PIB Chandigarh
ਭਾਰਤੀ ਜਨਸੰਚਾਰ ਸੰਸਥਾਨ (IIMC) 4 ਮਾਰਚ, 2025 ਨੂੰ ਆਪਣਾ 56ਵਾਂ ਕਨਵੋਕੇਸ਼ਨ ਸਮਾਰੋਹ ਆਯੋਜਿਤ ਕਰਨ ਜਾ ਰਿਹਾ ਹੈ। ਇਹ ਸਮਾਰੋਹ ਨਵੀਂ ਦਿੱਲੀ ਸਥਿਤ ਆਈਆਈਐੱਮਸੀ ਦੇ ਮਹਾਤਮਾ ਗਾਂਧੀ ਮੰਚ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ‘ਤੇ ਆਈਆਈਐੱਮਸੀ ਦੇ ਚਾਂਸਲਰ ਅਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲਵੇ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਮੁੱਖ ਮਹਿਮਾਨ ਵਜੋਂ ਮੌਜੂਦ ਰਹਿਣਗੇ।
2023-24 ਬੈਚ ਨੂੰ ਡਿਪਲੋਮਾ ਅਤੇ ਉਤਕ੍ਰਿਸ਼ਟਤਾ ਪੁਰਸਕਾਰ ਨਾਲ ਸਨਮਾਨਿਤ ਕਰਨ ਲਈ ਕਨਵੋਕੇਸ਼ਨ ਸਮਾਰੋਹ
ਕਨਵੋਕੇਸ਼ਨ ਸਮਾਰੋਹ ਵਿੱਚ 2023-24 ਬੈਚ ਦੇ 9 ਕੋਰਸਾਂ ਦੇ 478 ਵਿਦਿਆਰਥੀਆਂ ਨੂੰ ਗ੍ਰੈਜੂਏਟ ਡਿਪਲੋਮਾ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ। ਸਮਾਰੋਹ ਦੇ ਦੌਰਾਨ ਆਈਆਈਐੱਮਸੀ ਨਵੀਂ ਦਿੱਲੀ ਅਤੇ ਇਸ ਦੇ ਪੰਜ ਖੇਤਰੀ ਕੈਂਪਸਾਂ –ਢੇਂਕਨਾਲ, ਆਈਜ਼ੋਲ, ਅਮਰਾਵਤੀ, ਕੋੱਟਾਯਮ ਅਤੇ ਜੰਮੂ ਦੇ ਵਿਦਿਆਰਥੀਆਂ ਨੂੰ ਡਿਪਲੋਮਾ ਪ੍ਰਦਾਨ ਕੀਤੇ ਜਾਣਗੇ। ਇਸ ਤੋਂ ਇਲਾਵਾ, 36 ਉਤਕ੍ਰਿਸ਼ਟ ਵਿਦਿਆਰਥੀਆਂ ਨੂੰ ਵੱਖ ਵੱਖ ਮੈਡਲਾਂ ਅਤੇ ਨਕਦ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਮਹੱਤਵਪੂਰਨ ਮੌਕੇ ‘ਤੇ ਵਿਸ਼ਿਸ਼ਟ ਫੈਕਲਟੀ ਮੈਂਬਰ ਅਤੇ ਮੁੱਖ ਮਹਿਮਾਨ ਮੌਜੂਦ ਰਹਿਣਗੇ, ਜੋ ਕਿ ਮੀਡੀਆ ਅਤੇ ਸੰਚਾਰ ਸਿੱਖਿਆ ਵਿੱਚ ਉਤਕ੍ਰਿਸ਼ਟਤਾ ਨੂੰ ਹੁਲਾਰਾ ਦੇਣ ਲਈ ਆਈਆਈਐੱਮਸੀ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰੇਗਾ।
ਆਈਆਈਐੱਮਸੀ ਮੀਡੀਆ ਲੀਡਰਸ ਨੂੰ ਤਿਆਰ ਕਰ ਰਿਹਾ ਹੈ
ਆਈਆਈਐੱਮਸੀ ਭਾਰਤ ਦਾ ਪ੍ਰਮੁੱਖ ਮੀਡੀਆ ਟ੍ਰੇਨਿੰਗ ਇੰਸਟੀਟਿਊਸ਼ਨ ਹੈ ਜੋ ਕਿ ਮੀਡੀਆ ਅਤੇ ਕਮਿਊਨੀਕੇਸ਼ਨ ਦੇ ਖੇਤਰ ਵਿੱਚ ਸਿੱਖਿਆ ਪ੍ਰਦਾਨ ਕਰਦਾ ਹੈ। 1965 ਵਿੱਚ ਸਥਾਪਿਤ ਆਈਆਈਐੱਮਸੀ ਹਿੰਦੀ ਜਰਨਲਿਜ਼ਮ, ਅੰਗ੍ਰੇਜ਼ੀ ਜਰਨਲਿਜ਼ਮ, ਵਿਗਿਆਪਨ ਅਤੇ ਜਨਸੰਪਰਕ, ਰੇਡੀਓ ਅਤੇ ਟੈਲੀਵਿਜ਼ਨ ਜਰਨਲਿਜ਼ਮ, ਡਿਜੀਟਲ ਮੀਡੀਆ, ਓਡੀਆ ਜਰਨਲਿਜ਼ਮ, ਮਰਾਠੀ ਜਰਨਲਿਜ਼ਮ, ਮਲਿਆਲਮ ਜਰਨਲਿਜ਼ਮ ਅਤੇ ਉਰਦੂ ਜਰਨਲਿਜ਼ਮ ਵਿੱਚ ਪੀਜੀ ਡਿਪਲੋਮਾ ਕੋਰਸ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਸਾਲ 2024 ਵਿੱਚ ਡੀਮਡ ਟੂ ਬੀ ਯੂਨੀਵਰਸਿਟੀ ਦਾ ਦਰਜਾ ਮਿਲਣ ਦੇ ਬਾਅਦ, ਮੀਡੀਆ ਬਿਜ਼ਨਿਸ ਸਟਡੀਜ਼ ਅਤੇ ਸਟ੍ਰੈਟੇਜਿਕ ਕਮਿਊਨੀਕੇਸ਼ਨ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਪ੍ਰੋਗਰਾਮ ਵੀ ਸ਼ੁਰੂ ਕੀਤੇ ਗਏ ਹਨ।
****************
ਧਰਮੇਂਦਰ ਤਿਵਾਰੀ/ਨਵੀਨ ਸ੍ਰੀਜੀਤ/ਸ਼ਤਰੂੰਜੈ ਕੁਮਾਰ
(Release ID: 2107785)
Visitor Counter : 11
Read this release in:
Bengali
,
Assamese
,
English
,
Urdu
,
Marathi
,
Hindi
,
Manipuri
,
Gujarati
,
Odia
,
Tamil
,
Telugu
,
Malayalam