ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਹਾਕੁੰਭ ਦੀ ਸਮਾਪਤੀ ਤੋਂ ਬਾਅਦ ਗੁਜਰਾਤ ਦੇ ਸੋਮਨਾਥ ਮੰਦਿਰ ਦਾ ਦੌਰਾ ਕੀਤਾ
ਮੈਂ ਸੋਮਨਾਥ ਮੰਦਿਰ ਵਿੱਚ ਪੂਜਾ-ਅਰਚਨਾ ਕਰਕੇ ਧੰਨ-ਧੰਨ ਮਹਿਸੂਸ ਕਰ ਰਿਹਾ ਹਾਂ; ਮੈਂ ਹਰ ਭਾਰਤੀ ਦੀ ਸਮ੍ਰਿੱਧੀ ਅਤੇ ਚੰਗੀ ਸਿਹਤ ਦੇ ਲਈ ਪ੍ਰਾਰਥਨਾ ਕੀਤੀ; ਇਹ ਮੰਦਿਰ ਸਾਡੇ ਸੱਭਿਆਚਾਰ ਦੀ ਸਦੀਵੀ ਵਿਰਾਸਤ ਅਤੇ ਸਾਹਸ ਨੂੰ ਦਰਸਾਉਂਦਾ ਹੈ: ਪ੍ਰਧਾਨ ਮੰਤਰੀ
Posted On:
02 MAR 2025 8:32PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਯਾਗਰਾਜ ਵਿੱਚ ਮਹਾਕੁੰਭ ਦੀ ਸਮਾਪਤੀ ਤੋਂ ਬਾਅਦ ਅੱਜ ਗੁਜਰਾਤ ਵਿੱਚ ਸੋਮਨਾਥ ਮੰਦਿਰ ਵਿੱਚ ਦਰਸ਼ਨ ਕੀਤੇ।
ਐਕਸ ‘ਤੇ ਵੱਖ-ਵੱਖ ਪੋਸਟਾਂ ਵਿੱਚ, ਉਨ੍ਹਾਂ ਨੇ ਲਿਖਿਆ:
“ਮੈਂ ਸੰਕਲਪ ਲਿਆ ਸੀ ਕਿ ਪ੍ਰਯਾਗਰਾਜ ਵਿੱਚ ਮਹਾਕੁੰਭ ਦੇ ਬਾਅਦ ਮੈਂ ਸੋਮਨਾਥ ਜਾਵਾਂਗਾ, ਜੋ ਕਿ 12 ਜਯੋਤਿਰਲਿੰਗਾਂ (12 Jyotirlingas) ਵਿੱਚੋਂ ਪ੍ਰਥਮ ਹੈ।
ਅੱਜ, ਮੈਂ ਸੋਮਨਾਥ ਮੰਦਿਰ ਵਿੱਚ ਪੂਜਾ-ਅਰਚਨਾ ਕਰਕੇ ਧੰਨ-ਧੰਨ ਮਹਿਸੂਸ ਕਰ ਰਿਹਾ ਹਾਂ। ਮੈਂ ਹਰ ਭਾਰਤੀ ਦੀ ਸਮ੍ਰਿੱਧੀ ਅਤੇ ਚੰਗੀ ਸਿਹਤ ਦੇ ਲਈ ਪ੍ਰਾਰਥਨਾ ਕੀਤੀ। ਇਹ ਮੰਦਿਰ ਸਾਡੇ ਸੱਭਿਆਚਾਰ ਦੀ ਸਦੀਵੀ ਵਿਰਾਸਤ ਅਤੇ ਸਾਹਸ ਨੂੰ ਦਰਸਾਉਂਦਾ ਹੈ।”
“ਪ੍ਰਯਾਗਰਾਜ ਵਿੱਚ ਏਕਤਾ ਦਾ ਮਹਾਕੁੰਭ, ਕਰੋੜਾਂ ਦੇਸ਼ਵਾਸੀਆਂ ਦੀਆਂ ਕੋਸ਼ਿਸ਼ਾਂ ਨਾਲ ਸੰਪੰਨ ਹੋਇਆ। ਮੈਂ ਇੱਕ ਸੇਵਕ ਦੀ ਤਰ੍ਹਾਂ ਅੰਤਰਮਨ ਵਿੱਚ ਸੰਕਲਪ ਲਿਆ ਸੀ ਕਿ ਮਹਾਕੁੰਭ ਦੇ ਬਾਅਦ ਦਵਾਦਸ਼ (12) ਜਯੋਤਿਰਲਿੰਗਾਂ ਵਿੱਚੋਂ ਪਹਿਲੇ ਜਯੋਤਿਰਲਿੰਗ ਸ਼੍ਰੀ ਸੋਮਨਾਥ ਦੀ ਪੂਜਾ-ਅਰਚਨਾ ਕਰਾਂਗਾ।
ਅੱਜ ਸੋਮਨਾਥ ਦਾਦਾ ਦੀ ਕਿਰਪਾ ਨਾਲ ਉਹ ਸੰਕਲਪ ਪੂਰਾ ਹੋਇਆ ਹੈ। ਮੈਂ ਸਾਰੇ ਦੇਸ਼ਵਾਸੀਆਂ ਵੱਲੋਂ ਏਕਤਾ ਦੇ ਮਹਾਕੁੰਭ ਦੀ ਸਫਲ ਸਿੱਧੀ ਨੂੰ ਸ਼੍ਰੀ ਸੋਮਨਾਥ ਭਗਵਾਨ ਦੇ ਚਰਨਾਂ ਵਿੱਚ ਸਮਰਪਿਤ ਕੀਤਾ। ਇਸ ਦੌਰਾਨ ਮੈਂ ਹਰ ਦੇਸ਼ਵਾਸੀ ਦੀ ਸਿਹਤ ਅਤੇ ਸਮ੍ਰਿੱਧੀ ਦੀ ਕਾਮਨਾ ਵੀ ਕੀਤੀ।”
********
ਐੱਮਜੇਪੀਐੱਸ/ਐੱਸਆਰ
(Release ID: 2107677)
Visitor Counter : 11