ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਏਏਏਆਈ ਐਡ ਸਪੈਂਡ ਓਪਟੀਮਾਈਜ਼ਰ ਹੈਕਾਥੌਨ
ਵਿਗਿਆਪਨ ਖਰਚ ਅਨੁਕੂਲਨ ਲਈ ਸਮਾਰਟ ਸਮਾਧਾਨ
Posted On:
25 FEB 2025 6:30PM by PIB Chandigarh
ਜਾਣ-ਪਹਿਚਾਣ
ਵੇਵਜ਼ ਕ੍ਰਿਏਟ ਇੰਡੀਆ ਚੈਲੇਂਜ ਸੀਜ਼ਨ 1 ਦਾ ਐਡ ਸਪੈਂਡ ਔਪਟੀਮਾਈਜ਼ਰ ਹੈਕਾਥੌਨ ਇੱਕ ਦਿਲਚਸਪ ਈਵੈਂਟ ਹੈ, ਜੋ ਉਦਯੋਗ ਮਾਹਿਰਾਂ ਨੂੰ ਪੂਰਵ ਅਨੁਮਾਨਿਤ ਵਿਸ਼ਲੇਸ਼ਣ ਦੀ ਵਰਤੋਂ ਕਰਕੇ ਵਿਗਿਆਪਨ ਖਰਚ ਅਨੁਕੂਲਨ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਲਈ ਇਕੱਠੇ ਲਿਆਉਂਦਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਐਡਵਰਟਾਈਜ਼ਿੰਗ ਏਜੰਸੀਜ਼ ਐਸੋਸੀਏਸ਼ਨ ਆਫ਼ ਇੰਡੀਆ (ਏਏਏਆਈ) ਦੇ ਸਹਿਯੋਗ ਨਾਲ ਆਯੋਜਿਤ , ਇਹ ਹੈਕਾਥੌਨ ਵਿਗਿਆਪਨ ਖੇਤਰ ਵਿੱਚ ਪ੍ਰਮੁੱਖ ਚੁਣੌਤੀਆਂ ਦਾ ਸਮਾਧਾਨ ਕਰਨ, ਮੁਹਾਰਤ ਸਾਂਝੀ ਕਰਨ ਅਤੇ ਵਿਕਾਸ ਨੂੰ ਗਤੀ ਦੇਣ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦਾ ਹੈ। ਹੁਣ ਤੱਕ 35 ਰਜਿਸਟ੍ਰੇਸ਼ਨਾਂ ਦੇ ਨਾਲ ਇਹ ਈਵੈਂਟ ਗਤੀ ਪਕੜ ਰਿਹਾ ਹੈ, ਜਿਸ ਵਿੱਚ 1 ਅੰਤਰਰਾਸ਼ਟਰੀ ਭਾਗੀਦਾਰ ਵੀ ਸ਼ਾਮਲ ਹੈ

ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਆਪਣੇ ਪਹਿਲੇ ਐਡੀਸ਼ਨ ਵਿੱਚ ਸੰਪੂਰਨ ਮੀਡੀਆ ਅਤੇ ਐਂਟਰਟੇਨਮੈਂਟ (ਐੱਮ ਐਂਡ ਈ) ਸੈਕਟਰ ਦੇ ਕਨਵਰਜੈਂਸ ਲਈ ਇੱਕ ਵਿਲੱਖਣ ਹੱਬ ਅਤੇ ਸਪੋਕ ਪਲੈਟਫਾਰਮ ਹੈ। ਇਹ ਈਵੈਂਟ ਇੱਕ ਪ੍ਰਮੁੱਖ ਗਲੋਬਲ ਈਵੈਂਟ ਹੈ, ਜਿਸ ਦਾ ਉਦੇਸ਼ ਗਲੋਬਲ ਐੱਮ ਐਂਡ ਈ ਇੰਡਸਟ੍ਰੀ ਦਾ ਧਿਆਨ ਭਾਰਤ ਵੱਲ ਆਕਰਸ਼ਿਤ ਕਰਨਾ ਅਤੇ ਇਸ ਨੂੰ ਭਾਰਤੀ ਐੱਮ ਐਂਡ ਈ ਸੈਕਟਰ ਦੇ ਨਾਲ-ਨਾਲ ਇਸ ਦੀਆਂ ਪ੍ਰਤਿਭਾਵਾਂ ਨਾਲ ਜੋੜਨਾ ਹੈ।
ਇਹ ਸਮਿਟ 1-4 ਮਈ, 2025 ਨੂੰ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਅਤੇ ਜੀਓ ਵਰਲਡ ਗਾਰਡਨਜ ਵਿਖੇ ਆਯੋਜਿਤ ਕੀਤਾ ਜਾਵੇਗਾ। ਚਾਰ ਪ੍ਰਮੁੱਖ ਥੰਮ੍ਹਾਂ–ਬ੍ਰੌਡਕਾਸਟਿੰਗ ਅਤੇ ਇਨਫੋਟੇਨਮੈਂਟ, ਏਵੀਜੀਸੀ-ਐਕਸਆਰ, ਡਿਜੀਟਲ ਮੀਡੀਆ ਅਤੇ ਇਨੋਵੇਸ਼ਨ, ਅਤੇ ਫਿਲਮਜ਼-ਵੇਵਸ-'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਭਾਰਤ ਦੇ ਮਨੋਰੰਜਨ ਉਦਯੋਗ ਦੇ ਭਵਿੱਖ ਨੂੰ ਦਰਸਾਉਣ ਲਈ ਵਿਭਿੰਨ ਦਿੱਗਜਾਂ, ਸਿਰਜਣਹਾਰਾਂ ਅਤੇ ਟੈਕਨੋਲੋਜਿਸਟਾਂ ਨੂੰ ਇਕੱਠੇ ਕਰਨਗੇ।
ਏਏਏਆਈ ਐਡ ਸਪੈਂਡ ਔਪਟੀਮਾਈਜ਼ਰ ਹੈਕਾਥੌਨ ਬ੍ਰੌਡਕਾਸਟਿੰਗ ਅਤੇ ਇਨਫੋਟੇਨਮੈਂਟ ਥੰਮ੍ਹ ਦਾ ਇੱਕ ਹਿੱਸਾ ਹੈ। ਇਹ ਭਾਰਤ ਅਤੇ ਵਿਦੇਸ਼ ਦੇ ਯੁਵਾ ਵਿਗਿਆਪਨ ਅਤੇ ਮਾਰਕੀਟਿੰਗ ਪੇਸ਼ੇਵਰਾਂ ਨੂੰ ਵਿਗਿਆਪਨ ਅਨੁਕੂਲਨ ਵਿੱਚ ਆਪਣੀ ਮੁਹਾਰਤ ਦਿਖਾਉਣ ਲਈ ਸੱਦਾ ਦਿੰਦਾ ਹੈ। ਭਾਗੀਦਾਰ ਡੇਟਾ ਸਾਇੰਸ, ਮਸ਼ੀਨ ਲਰਨਿੰਗ ਅਤੇ ਸਟੈਟਿਸਟੀਕਲ ਮਾਡਲਿੰਗ ਦੀ ਵਰਤੋਂ ਕਰਕੇ ਅਜਿਹੇ ਸਮਾਧਾਨ ਤਿਆਰ ਕਰਨਗੇ ਜੋ ਵਿਗਿਆਪਨ ਦੇਣ ਵਾਲਿਆਂ ਨੂੰ ਡੇਟਾ-ਸੰਚਾਲਿਤ ਫੈਸਲੇ ਲੈਣ, ਆਰਓਆਈ ਨੂੰ ਵੱਧ ਤੋਂ ਵੱਧ ਕਰਨ ਅਤੇ ਉਨ੍ਹਾਂ ਦੇ ਮਾਰਕੀਟਿੰਗ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨਗੇ।
ਭਾਗੀਦਾਰੀ ਦੇ ਮਾਪਦੰਡ
ਏਏਏਆਈ ਐਡ ਸਪੈਂਡ ਔਪਟੀਮਾਈਜ਼ਰ ਹੈਕਾਥੌਨ ਪੇਸ਼ੇਵਰਾਂ ਨੂੰ ਇਨੋਵੇਟਿਵ ਵਿਗਿਆਪਨ ਰਣਨੀਤੀਆਂ ਤਿਆਰ ਕਰਨ ਲਈ ਸੱਦਾ ਦਿੰਦਾ ਹੈ:

- ਡੇਟਾ ਸਾਇੰਸ, ਮਸ਼ੀਨ ਲਰਨਿੰਗ, ਅੰਕੜੇ, ਸੌਫਟਵੇਅਰ, ਮਾਰਕੀਟਿੰਗ ਅਤੇ ਵਿਗਿਆਪਨ ਵਿੱਚ ਹੁਨਰਾਂ ਦੇ ਮਿਸ਼ਰਣ ਦੇ ਨਾਲ ਵਿਅਕਤੀਗਤ ਤੌਰ 'ਤੇ ਜਾਂ ਟੀਮਾਂ (ਵੱਧ ਤੋਂ ਵੱਧ 3 ਮੈਂਬਰ) ਹਿੱਸਾ ਲੈਣ।
- ਇਹ ਵਿਗਿਆਪਨ ਏਜੰਸੀਆਂ (ਪੂਰਨ ਸੇਵਾ, ਮੀਡੀਆ, ਡਿਜੀਟਲ) ਜਾਂ ਮਾਰਕੀਟਿੰਗ ਵਿਭਾਗਾਂ ਦੇ ਪੇਸ਼ੇਵਰਾਂ ਲਈ ਹੈ, ਜਿਨ੍ਹਾਂ ਦੇ ਕੋਲ ਘੱਟੋ-ਘੱਟ 1 ਸਾਲ ਦਾ ਅਨੁਭਵ ਹੋਵੇ।
- ਇੱਕ ਨਿਰਧਾਰਿਤ ਬਜਟ ਦੇ ਅੰਦਰ ਟ੍ਰਿਮਮਾਸਟਰ ਦੇ ਮਾਰਕੀਟਿੰਗ ਉਦੇਸ਼ਾਂ ਨੂੰ ਪੂਰਾ ਕਰਨ ਲਈ ਇੱਕ ਰਣਨੀਤੀ ਵਿਕਸਿਤ ਕਰੋ ।
- ਭਾਗੀਦਾਰਾਂ ਨੂੰ ਆਪਣਾ ਸਮਾਧਾਨ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਦੇ ਰੂਪ ਵਿੱਚ ਪੇਸ਼ ਕਰਨਾ ਹੋਵੇਗਾ।
ਟ੍ਰਿਮਮਾਸਟਰ ਦੀ ਬ੍ਰਾਂਡ ਰਣਨੀਤੀ ਨੂੰ ਆਕਾਰ ਦੇਣਾ
ਭਾਗੀਦਾਰ ਟੌਪ-ਫਨਲ ਮਾਰਕੀਟਿੰਗ ਯਤਨਾਂ ਨੂੰ ਵਧਾਉਣ ਲਈ,
"ਟ੍ਰਿਮਮਾਸਟਰ – ਮੇਲ ਗਰੂਮਿੰਗ ਲਈ ਬ੍ਰਾਂਡ ਰਣਨੀਤੀ ਨੂੰ ਬਿਹਤਰ ਕਰਨਾ" ਮਾਮਲੇ ਦਾ ਉਪਯੋਗ ਕਰ ਸਕਦੇ ਹਨ।
ਪਿਛੋਕੜ: ਟ੍ਰਿਮਮਾਸਟਰ ਇੱਕ ਪ੍ਰਸਿੱਧ ਡਾਇਰੈਕਟ-ਟੂ-ਕੰਜ਼ਿਊਮਰ ਬ੍ਰਾਂਡ ਹੈ, ਜੋ ਪੁਰਸ਼ਾਂ ਦੇ ਸ਼ਿੰਗਾਰ ਉਤਪਾਦਾਂ ਵਿੱਚ ਮਾਹਿਰ ਹੈ। ਉਨ੍ਹਾਂ ਦਾ ਮੁੱਖ ਉਤਪਾਦ ਪ੍ਰੈਸੀਜਨ ਟ੍ਰਿਮ ਟ੍ਰਿਮਰ ਗ੍ਰਾਹਕਾਂ ਦਰਮਿਆਨ ਲੋਕਪ੍ਰਿਯ ਹੋ ਗਿਆ ਹੈ। ਹਾਲਾਂਕਿ, ਇੱਕ ਬਿਹਤਰੀਨ ਉਤਪਾਦ ਅਤੇ ਵਧਦੇ ਗ੍ਰਾਹਕ ਅਧਾਰ ਦੇ ਬਾਵਜੂਦ, ਟ੍ਰਿਮਮਾਸਟਰ ਨੂੰ ਆਪਣੀ ਬ੍ਰਾਂਡ ਜਾਗਰੂਕਤਾ ਨੂੰ ਅਗਲੇ ਪੱਧਰ ਤੱਕ ਲੈ ਜਾਣ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੌਜੂਦਾ ਸਥਿਤੀ: ਟ੍ਰਿਮਮਾਸਟਰ ਦੀ ਖੋਜ ਤੋਂ ਪਤਾ ਚਲਦਾ ਹੈ ਕਿ ਬ੍ਰਾਂਡ ਖੋਜਾਂ ਅਤੇ ਅਨਏਡ ਜਾਗਰੂਕਤਾ ਦਰਮਿਆਨ ਇੱਕ ਮਜ਼ਬੂਤ ਸਬੰਧ ਹੈ। ਵਰਤਮਾਨ ਵਿੱਚ, ਬ੍ਰਾਂਡ ਦਾ ਅਣਏਡਿਡ ਜਾਗਰੂਕਤਾ ਸਕੋਰ 52 ਹੈ ਜੋ ਠੀਕ ਹੈ ਲੇਕਿਨ ਵਿਕਾਸ ਦੀ ਗੁੰਜਾਇਸ਼ ਛੱਡਦਾ ਹੈ। ਮੇਲ ਗਰੂਮਿੰਗ ਮਾਰਕਿਟ ਵਿੱਚ ਵਧ ਰਹੀ ਮੁਕਾਬਲੇਬਾਜ਼ੀ ਦੇ ਨਾਲ ਟ੍ਰਿਮਮਾਸਟਰ ਦਾ ਟੀਚਾ ਸਮੁੱਚੀ ਬ੍ਰਾਂਡ ਰਿਕੌਲ ਅਤੇ ਜਾਗਰੂਕਤਾ ਵਿੱਚ ਸੁਧਾਰ ਕਰਨ ਲਈ ਬ੍ਰਾਂਡ ਖੋਜਾਂ ਨੂੰ ਉਤਸ਼ਾਹਿਤ ਕਰਨਾ ਹੈ।
ਚੁਣੌਤੀਆਂ: ਟ੍ਰਿਮਮਾਸਟਰ ਦੀ ਮਾਰਕੀਟਿੰਗ ਟੀਮ ਨੂੰ ਟੌਪ-ਫਨਲ ਮਾਰਕੀਟਿੰਗ ਯਤਨਾਂ ਨੂੰ ਅਨੁਕੂਲ ਬਣਾਉਣ ਵਿੱਚ ਪ੍ਰਮੁੱਖ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ:

ਉਦੇਸ਼: ਟ੍ਰਿਮਮਾਸਟਰ ਦਾ ਟੀਚਾ ਕਈ ਚੈਨਲਾਂ ‘ਤੇ ਅਨੁਕੂਲਿਤ ਵਿਗਿਆਪਨ ਖਰਚ ਰਣਨੀਤੀ ਰਾਹੀਂ ਆਪਣੇ ਅਣਏਡਿਡ (ਗੈਰ-ਸਹਾਇਤਾ ਪ੍ਰਾਪਤ) ਬ੍ਰਾਂਡ ਜਾਗਰੂਕਤਾ ਸਕੋਰ ਨੂੰ 52 ਤੋਂ 75 ਤੱਕ ਵਧਾਉਣਾ ਹੈ, ਜਿਸ ਨਾਲ ਬ੍ਰਾਂਡ ਲਿਫਟ ਅਤੇ ਆਰਓਆਈ 'ਤੇ ਮਾਪਣਯੋਗ ਪ੍ਰਭਾਵ ਸੁਨਿਸ਼ਚਿਤ ਹੋ ਸਕੇ। ਇਸ ਦਾ ਬਜਟ ਦੋ ਕਰੋੜ ਰੁਪਏ ਹੈ।
ਫੋਕਸ ਇਨ੍ਹਾਂ ‘ਤੇ:

ਮੁਲਾਂਕਣ ਮਾਪਦੰਡ
ਭਾਗੀਦਾਰਾਂ ਦੀਆਂ ਬ੍ਰਾਂਡ ਰਣਨੀਤੀਆਂ ਦਾ ਮੁਲਾਂਕਣ ਇਨ੍ਹਾਂ ਪ੍ਰਮੁੱਖ ਮਾਪਦੰਡਾਂ ਦੇ ਅਧਾਰ 'ਤੇ ਕੀਤਾ ਜਾਵੇਗਾ:

ਪੁਰਸਕਾਰ
ਜੇਤੂ ਵਿਅਕਤੀਆਂ ਅਤੇ ਟੀਮਾਂ ਨੂੰ ਪ੍ਰਦਾਨ ਕੀਤਾ ਜਾਵੇਗਾ:
- ਟੌਪ ਤਿੰਨ ਪ੍ਰਤੀਭਾਗੀ ਵੇਵਸ ਈਵੈਂਟ ਵਿੱਚ ਆਪਣੇ ਸਮਾਧਾਨ ਪੇਸ਼ ਕਰਨਗੇ (ਵੇਰਵਿਆਂ ਦਾ ਐਲਾਨ ਕੀਤਾ ਜਾਵੇਗਾ) ਅਤੇ ਉਨ੍ਹਾਂ ਦੇ ਯਾਤਰਾ ਦੇ ਖਰਚਿਆਂ ਦੀ ਅਦਾਇਗੀ ਕੀਤੀ ਜਾਵੇਗੀ।
- ਬੇਮਿਸਾਲ ਪੇਸ਼ਕਾਰੀਆਂ ਲਈ ਆਕਰਸ਼ਕ ਪੁਰਸਕਾਰ।
- ਏਏਏਆਈ ਦੇਸ਼ ਵਿੱਚ ਵਿਗਿਆਪਨ ਮਹੋਤਸਵਾਂ/ਕਾਨਫਰੰਸਾਂ ਵਿੱਚ ਹਿੱਸਾ ਲੈਣ ਲਈ ਟੌਪ 3 ਪ੍ਰਤੀਭਾਗੀਆਂ ਦੀ ਰਜਿਸਟ੍ਰੇਸ਼ਨ ਲਾਗਤ ਨੂੰ ਕਵਰ ਕਰੇਗਾ।
|
ਸਿੱਟਾ
ਏਏਏਆਈ ਐਡ ਸਪੈਂਡ ਔਪਟੀਮਾਈਜ਼ਰ ਹੈਕਾਥੌਨ ਵੇਵਸ ਕ੍ਰਿਏਟ ਇੰਡੀਆ ਚੈਲੇਂਜ ਦਾ ਹਿੱਸਾ ਹੈ ਜੋ ਪੇਸ਼ੇਵਰਾਂ ਨੂੰ ਟ੍ਰਿਮਮਾਸਟਰ ਲਈ ਬ੍ਰਾਂਡ ਜਾਗਰੂਕਤਾ ਨੂੰ ਵਧਾਉਣ ਅਤੇ ਇਨੋਵੇਟਿਵ ਰਣਨੀਤੀਆਂ ਵਿਕਸਿਤ ਕਰਨ ਅਤੇ ਵਿਗਿਆਪਨ ਖਰਚ ਨੂੰ ਅਨੁਕੂਲ ਬਣਾਉਣ ਲਈ ਸੱਦਾ ਦਿੰਦਾ ਹੈ। ਆਕਰਸ਼ਕ ਪੁਰਸਕਾਰਾਂ ਅਤੇ ਵੇਵਸ ਵਿੱਚ ਪੇਸ਼ ਕਰਨ ਦੇ ਅਵਸਰ ਦੇ ਨਾਲ, ਇਹ ਵਿਗਿਆਪਨ ਦੇ ਭਵਿੱਖ ਨੂੰ ਆਕਾਰ ਦੇਣ ਅਤੇ ਅਸਲ ਪ੍ਰਭਾਵ ਪਾਉਣ ਦਾ ਇੱਕ ਵਿਲੱਖਣ ਅਵਸਰ ਹੈ।
ਸੰਦਰਭ
ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋ-
*****
ਸੰਤੋਸ਼ ਕੁਮਾਰ/ਰੀਤੂ ਕਟਾਰੀਆ/ਕਾਮਨਾ ਲਕਾਰੀਆ
(Release ID: 2106439)
Visitor Counter : 12